

ਨਾਲ 44 ਸਾਲ ਦੀ ਉਮਰ ਵਿੱਚ ਉਸਦੇ ਜੀਵਨ ਦੀ ਦਿਸ਼ਾ ਕੰਟਰੋਲ ਹੋ ਰਹੀ ਹੈ। ਮੈਂ ਵੇਖ ਰਿਹਾ ਸੀ ਕਿ ਇਹ ਸਵਾਲ ਉਸ ਤੇ ਕਿੰਨਾ ਅਸਰ ਪਾ ਰਿਹਾ ਸੀ ਅਤੇ ਇਹ ਇੰਨਾ ਸੋਹਣਾ ਮੌਕਾ ਸੀ ਜਿਸਨੂੰ ਮੈਂ ਜਾਣ ਨਹੀਂ ਸੀ ਦੇਣਾ ਚਾਹੁੰਦਾ। ਮੈਂ ਆਪਣੀ ਜੇਬ ਵਿੱਚ ਹੱਥ ਪਾਇਆ ਤੇ ਆਪਣਾ ਬਿਜਨਸ ਕਾਰਡ ਕੱਢਿਆ। ਜਿਸ ਦੇ ਪਿੱਛੇ ਮੁੱਢਲੇ ਪ੍ਰੇਰਣਾ ਘਟਕਾਂ ਦੀ ਸੂਚੀ ਛਪੀ ਹੋਈ ਸੀ।
ਐਲਨ : ਫ੍ਰੈਂਕ, ਇਸ ਸੂਚੀ ਤੇ ਨਜਰ ਪਾਓ। ਤੁਹਾਡੀ ਨਜ਼ਰ ਵਿੱਚ ਜੀਵਨ ਦੀ ਪਹਿਲੇ ਨੰਬਰ ਦੀ ਪ੍ਰਾਥਮਿਕਤਾ ਕਿਹੜੀ ਹੈ ?
ਲੰਬੀ ਖਾਮੋਸ਼ੀ ਦੇ ਬਾਅਦ ਉਸਨੇ ਅਖੀਰ ਜੁਆਬ ਦਿੱਤਾ।
ਇੱਕ : ਜ਼ਿਆਦਾ ਖਾਲੀ ਵਕਤ।
ਐਲਨ : ਤੁਸੀਂ ਇਸ ਵਿਕਲਪ ਨੂੰ ਹੀ ਕਿਉਂ ਚੁਣਿਆ ?
ਫ੍ਰੈਂਕ : ਮੈਂ ਹਰ ਰੋਜ਼ ਸਵੇਰੇ ਛੇ ਬਜੇ ਉਠ ਜਾਂਦਾ ਹਾਂ ਤਾਂ ਜੋ ੮:੩੦ ਬਜੇ ਤੋਂ ਪਹਿਲਾਂ ਮਰੀਜ਼ ਨੂੰ ਦੇਖਣ ਲਈ ਤਿਆਰ ਹੋ ਸਕਾਂ। ਮੈਂ ਸ਼ਾਮੀ ੬ ਬਜੇ ਤਕ ਕੰਮ ਕਰਦਾ ਹਾਂ ਅਤੇ ਪੂਰੇ ਦਿਨ ਮੈਂ ਉਨ੍ਹਾਂ ਲੋਕਾਂ ਦੀ ਸ਼ਿਕਾਇਤਾਂ ਤੇ ਤਕਸੀਰਾਂ ਸੁਣਦਾ ਰਹਿੰਦਾ ਹਾਂ ਜੋ ਮੈਨੂੰ ਦੇਖ ਕੇ ਖੁਸ਼ ਨਹੀਂ ਹੁੰਦੇ। ਮੇਰੇ ਕੋਲ ਆਪਣੇ ਲਈ ਜਾਂ ਆਪਣੇ ਬੱਚਿਆਂ ਲਈ ਕਦੇ ਸਮਾਂ ਨਹੀਂ ਹੁੰਦਾ, ਹਫਤੇ ਦੇ ਅਖੀਰ ਵਿੱਚ ਵੀ ਨਹੀਂ । ਮੈਂ ਇੰਨਾਂ ਤੱਕ ਜਾਂਦਾ ਹਾਂ ਕਿ ਮੈਂ ਕੋਈ ਵੀ ਮਹਤਵਪੂਰਨ ਕੰਮ ਕਰਨ ਦੀ ਸਥਿਤੀ ਵਿੱਚ ਨਹੀਂ ਹੁੰਦਾ। ਖਾਲੀ ਸਮਾਂ ਇਕ ਇਹੋ ਜਹੀ ਚੀਜ ਹੈ ਜੋ ਮੇਰੇ ਕੋਲ ਕਦੇ ਨਹੀਂ ਹੁੰਦਾ।
ਐਲਨ : ਇਹ ਤੁਹਾਡੇ ਲਈ ਕਿਉਂ ਮਹਤਵਪੂਰਨ ਹੈ, ਫ੍ਰੈਂਕ ?
ਫ੍ਰੈਂਕ: (ਅਸਹਜ ਹੁੰਦੇ ਹੋਏ) ਜਿਸ ਤਰ੍ਹਾਂ ਮੈਂ ਕਿਹਾ, ਮੇਰਾ ਜੀਵਨ ਮਿੰਟ ਤੇ ਮਿੰਟ ਤੱਕ ਦੇ ਟਾਈਮ ਟੇਬਲ ਦੇ ਹਿਸਾਬ ਨਾਲ ਚਲਦਾ ਹੈ। ਮੈਂ ਸੋਚਦਾ ਹਾਂ ਕਿ ਕਾਸ਼ ਮੈਂ ਕਿਸੇ ਸਕੂਲ ਵਿੱਚ ਟੀਚਰ ਹੁੰਦਾ ਤਾਂ ਜੇ ਮੇਰੇ ਕੋਲ ਜਿਆਦਾ ਸਮਾਂ ਹੁੰਦਾ ਅਤੇ ਢੇਰ ਸਾਰੀ ਛੁੱਟੀਆਂ ਹੁੰਦੀਆਂ।
ਐਲਨ : ਮਤਲਬ ?
ਫ੍ਰੈਂਕ : ਦੰਦ ਚਿਕਿਤਸਾ ਉਸ ਤਰ੍ਹਾਂ ਨਹੀਂ ਹੈ ਜਿਸ ਤਰ੍ਹਾਂ ਮੈਂ ਇਸਨੂੰ ਸਮਝਿਆ ਸੀ ਜਦੋਂ ਮੈਂ ਪਹਿਲੀ ਬਾਰ ਇਸ ਵਿੱਚ ਪੈਰ ਪਾਉਣ ਦਾ ਨਿਰਣਾ ਲਿਆ ਸੀ...
ਫ੍ਰੈਂਕ ੫ ਮਿੰਟ ਤੱਕ ਬਾਵ ਵਿਹਲ ਹੋਏ ਉਸ ਕੈਦਖਾਨੇ ਦੇ ਬਾਰੇ ਵਿੱਚ ਗੱਲਾਂ ਕਰਦਾ