

ਨੈੱਟਵਰਕ ਮਾਰਕੇਟਿੰਗ ਕਾਰੋਬਾਰ ਬਨਾਉਣਾ ਇਕ ਬਾਗ ਲਗਾਉਣ ਦੀ ਤਰ੍ਹਾਂ ਹੈ। ਤੁਸੀਂ ਜ਼ਮੀਨ ਖੋਦਦੇ ਹੋ, ਖਾਦ ਪਾਉਂਦੇ ਹੋ, ਘਾਹ-ਫੂਸ ਹਟਾਉਂਦੇ ਹੋ ਅਤੇ ਇਹ ਪੱਕਾ ਯਕੀਨ ਕਰ ਲੈਂਦੇ ਹੋ ਕਿ ਇਹ ਖਰਾਬ ਮੌਸਮ ਤੋਂ ਬਚਿਆ ਰਹੇ। ਪਰ ਫਿਰ ਵੀ ਕੁਝ ਬੀਜ ਫੁੱਟ ਪੈਂਦੇ ਹਨ ਜਦੋਂ ਕਿ ਹੋਰ ਨਸ਼ਟ ਹੋ ਜਾਂਦੇ ਹਨ। ਤੁਸੀਂ ਕੇਵਲ ਇਹ ਕਰ ਸਕਦੇ ਹੋ ਕਿ ਤੁਸੀ ਉਨ੍ਹਾਂ ਨੂੰ ਖਾਦ-ਪਾਣੀ ਦਿਉ ਅਤੇ ਘਾਹ-ਫੂਸ ਨੂੰ ਹਟਾ ਦਿਉ। ਤਾਕਤਵਰ ਬੀਜ ਤੁਹਾਡੇ ਬਗੈਰ ਵੀ ਪਨਪ ਜਾਣਗੇ।
ਜੇਕਰ ਤੁਸੀਂ ਕਮਜੋਰ ਬੀਜ ਬੋ ਰਹੇ ਹੋ ਤਾਂ ਤੁਹਾਨੂੰ ਹਮੇਸ਼ਾਂ ਉਸਦੀ ਦੇਖਰੇਖ ਕਰਨੀ ਪਵੇਗੀ ਅਤੇ ਉਸਦੇ ਵੱਧਣ ਦੀ ਆਸਾ ਕਰਨੀ ਹੋਵੇਗੀ। ਇਹ ਸੋਚਣ ਦੀ ਮੂਰਖਤਾ ਕਦੇ ਵੀ ਨਾ ਕਰੋ ਕਿ ਇਕ ਕਮਜੋਰ ਬੀਜ ਨੂੰ ਉਤਸ਼ਾਹ ਦਿੱਤਾ ਜਾਵੇ ਤਾਂ ਉਹ ਇਕ ਤਾਕਤਵਰ ਅਤੇ ਸੋਹਣੇ ਬੂਟੇ ਵਿੱਚ ਬਦਲ ਸਕਦਾ ਹੈ। ਇਹ ਅਪਵਾਦ ਸਰੂਪ ਹੀ ਹੋ ਸਕਦਾ ਹੈ। ਅਸਲ ਵਿੱਚ ਰਾਜ ਤਾਂ ਇਹੀ ਹੈ ਕਿ ਤਾਕਤਵਰ ਬੀਜ ਬੇਵੇ। ਇਹੀ ਪੰਜ ਠੰਸ ਸੋਨੇ ਦੇ ਸਵਾਲਾਂ ਦਾ ਨਿਸ਼ਾਨਾ ਹੈ - ਇਹ ਬੀਜ ਦੀ ਸੰਭਾਵਿਤ ਤਾਕਤ ਦੀ ਪਰੀਖਿਆ ਕਰਣਗੇ, ਇਸ ਤੋਂ ਪਹਿਲਾਂ ਕਿ ਤੁਸੀਂ ਉਨ੍ਹਾਂ ਨੂੰ ਬੇਣ ਦਾ ਨਿਰਣਾ ਲਵੇ।
ਜੇਕਰ ਕੋਈ ਸੰਭਾਵਿਤ ਗ੍ਰਾਹਕ ਸਵਾਲਾਂ ਦਾ ਉੱਤਰ ਦੇਣ ਵਿੱਚ ਤਾਕਤਵਰ ਨਹੀਂ ਹੈ ਤਾਂ ਉਹ ਤੁਹਾਡੇ ਆਪਣੇ ਲਈ ਗਲਤ ਸੰਭਾਵਿਤ ਗ੍ਰਾਹਕ ਹੋ ਸਕਦਾ ਹੈ। ਸ਼ਾਇਦ ਉਸਦਾ ਸਮਾਂ-ਨਿਰਧਾਰਣ ਹੀ ਗਲਤ ਹੋਵੇ ਜਾਂ ਉਹ ਕੇਵਲ ਤੁਹਾਡੇ ਉਤਪਾਦਾਂ ਦਾ ਖਰੀਦਦਾਰ ਹੀ ਬਣ ਸਕਦਾ ਹੋਵੇ। ਤੁਸੀਂ ਭਲੇ ਹੀ ਕਿੰਨੇ ਵੀ ਸੰਭਾਵਿਤ ਗ੍ਰਾਹਕਾਂ ਨੂੰ ਪ੍ਰਾਯੋਜਿਤ ਕਰੋ ਪਰ ਆਪਣਾ ਜ਼ਿਆਦਾਤਰ ਸਮਾਂ ਤਾਕਤਵਰ ਬੀਜਾਂ ਨੂੰ ਦਿਉ।
ਸਮੂੰਹ ਦੇ ਨਾਲ ਸੂਚੀ ਦਾ ਪ੍ਰਯੋਗ
ਥੋੜੇ ਜਿਹੇ ਅਭਿਆਸ ਤੋਂ ਬਾਅਦ ਤੁਸੀਂ ਦੇਖੋਗੇ ਕਿ ਤੁਸੀਂ ਸੰਭਾਵਿਤ ਗ੍ਰਾਹਕਾਂ ਦੇ ਸਮੂੰਹ ਦੇ ਸਾਮ੍ਹਣੇ ਪੇਸ਼ਕਸ਼ ਕਰਣ ਦਾ ਹੈਰਾਨੀਜਨਕ ਤਰੀਕਾ ਲੱਭ ਲਿਆ ਹੈ। ਤੁਸੀਂ ਜਾਂ ਤਾਂ ਤਿਆਰ ਪੀ. ਐਮ. ਐਫ. ਸੂਚੀ ਦਾ ਇਸਤੇਮਾਲ ਕਰ ਸਕਦੇ ਹੋ ਜਾਂ ਸਮੂਹ ਦੇ ਲੋਕਾਂ ਨੂੰ ਪੁੱਛ ਸਕਦੇ ਹੋ ਕਿ ਲੋਕੀਂ ਨੋਟਵਰਕ ਮਾਰਕੇਟਿੰਗ ਸਮੂੰਹ ਵਿੱਚ ਕਿਉਂ ਸ਼ਾਮਿਲ ਹੋਣਾ ਚਾਹੁਣਗੇ। ਤਿਆਰ ਸੂਚੀ ਦੇ ਨਾਲ ਤੁਸੀਂ ਕਿਸੇ ਨੂੰ ਵੀ ਇਹ ਸਵਾਲ ਪੁੱਛ ਸਕਦੇ ਹੋ, 'ਤੁਹਾਡੀ ਪਹਿਲੇ ਨੰਬਰ ਦੀ ਪ੍ਰਾਥਮਿਕਤਾ ਕੀ ਹੈ? ਅਤੇ ਫਿਰ ਰੁਬ ਜਾਓ। ਇਸੇ ਵਿਧੀ ਨੂੰ ਦੂਜੇ ਅਤੇ ਤੀਜੇ ਸੰਭਾਵਿਤ ਗ੍ਰਾਹਕ ਨਾਲ ਦੋਹਰਾਓ ਅਤੇ ਛੇਤੀ ਹੀ ਤੁਸੀਂ ਪਾਉਂਗੇ ਕਿ ਪੂਰਾ ਸਮੂੰਹ ਤੁਹਾਨੂੰ ਦੱਸ ਰਿਹਾ ਹੈ ਕਿ ਉਹ ਇਸ ਕਾਰੋਬਾਰ ਵਿੱਚ ਕਿਉਂ ਸਾਮਿਲ ਹੋਣਾ ਚਾਹੁੰਦੇ ਹਨ।