

ਗੁਰ # 5 - ਪ੍ਰਤੀਰੂਪਣ ਜਾਂ ਪ੍ਰਤੀਬਿੰਬਨ (Mirroring)
ਜਦੋਂ ਦੋ ਵਿਅਕਤੀ ਇਕ ਦੂਜੇ ਨਾਲ ਮਾਨਸਿਕ ਰੂਪ ਤੋਂ ਏਕਾਕਾਰ ਹੁੰਦੇ ਹਨ ਤਾਂ ਉਨ੍ਹਾਂ ਦੇ ਸਰੀਰ ਵੀ ਆਪਸੀ ਇਕ ਰੂਪਤਾ ਲਈ ਪ੍ਰੇਰਿਤ ਹੁੰਦੇ ਹਨ ਅਤੇ ਉਹ ਇਕੋ ਜਿਹੀ ਮੁਦਰਾਵਾਂ ਇਥੇ ਤਕ ਕਿ ਇਕੋ ਜਿਹੇ ਹਾਵ-ਭਾਵ ਅਪਣਾ ਲੈਂਦੇ ਹਨ। ਇਸ ਵਿਵਹਾਰ ਦਾ ਮੰਤਵ ਦੋਨਾਂ ਵਿੱਚ ਤਾਲਮੇਲ ਬਨਾਉਣਾ ਅਤੇ ਸੰਘਰਸ਼ ਨੂੰ ਟਾਲਣਾ ਹੈ। ਇਨ੍ਹਾਂ ਸ਼ਬਦਾਂ ਤੋਂ ਬਿਨਾ ਵਿਵਹਾਰ ਤੋਂ ਤੁਸੀਂ ਇਹ ਕਹਿ ਸਕਦੇ ਹੋ, 'ਮੈਂ ਵੀ ਤੁਸਾਂ ਵਰਗਾ ਹੀ ਹਾਂ ਅਤੇ ਤੁਹਾਡੇ ਨਜ਼ਰੀਏ ਨਾਲ ਸਹਿਮਤ ਹਾਂ।"
ਦੂਜੇ ਵਿਅਕਤੀ ਨਾਲ 'ਏਕਾਕਾਰ' ਰਹਿਣ ਦੀ ਸ਼ੁਰੂਆਤ ਗਰਭ ਅਵਸਥਾ ਤੋਂ ਹੀ ਹੋ ਜਾਂਦੀ ਹੈ ਜਦੋਂ ਸਾਡੀ ਸਾਰੀਰਿਕ ਕਿਰਿਆਵਾਂ ਅਤੇ ਦਿਲ ਦੀ ਧੜਕਨ ਸਾਡੀ ਮਾਂ ਦੀ ਨਬਜ਼ ਨਾਲ ਤਾਲਮੇਲ ਬਣਾ ਲੈਂਦੀ ਹੈ। ਇਸ ਲਈ ਪ੍ਰਤੀਰੂਪਣ ਇਕ ਅਜਿਹੀ ਅਵਸਥਾ ਹੈ ਜਿਸ ਵੱਲ ਸਾਡਾ ਸੁਭਾਵਿਕ ਝੁਕਾਅ ਰਹਿੰਦਾ ਹੈ।

ਨਤੀਜੇ ਵਜੋਂ, ਜਿਨ੍ਹਾਂ ਲੋਕਾਂ ਦੇ ਨਾਲ ਸਾਡਾ ਤਾਲਮੇਲ ਜੰਮਦਾ ਹੈ ਅਸੀਂ ਆਪਣੇ-ਆਪ ਹੀ ਉਸਦੀ ਨਕਲ ਕਰਣ ਲਗ ਪੈਂਦੇ ਹਾਂ। ਤੁਸੀਂ ਇਸਨੂੰ ਕਾਰੋਬਾਰੀ ਬੈਠਕਾਂ ਜਾਂ