

ਸਮਾਜਿਕ ਉਤਸਵਾਂ ਵਿੱਚ ਉਨ੍ਹਾਂ ਲੋਕਾਂ ਨਾਲ ਹੁੰਦਾ ਵੇਖ ਸਕਦੇ ਹੋ ਜਿਨ੍ਹਾਂ ਦੀ ਇਕ ਦੂਜੇ ਨਾਲ ਜਿਆਦਾ ਪੱਟਦੀ ਹੈ। ਇਸੇ ਕਾਰਣ ਕਈ ਸਾਲਾਂ ਤਕ ਇਕ-ਦੂਜੇ ਨਾਲ ਰਹਿਣ ਤੋਂ ਬਾਅਦ ਲੋਕ ਇਕ ਦੂਜੇ ਵਾਂਗ ਦਿਸਣ ਲੱਗ ਪੈਂਦੇ ਹਨ। ਫਿਰ ਉਹ ਇਕ ਕੁੱਤਾ ਖਰੀਦ ਲੈਂਦੇ ਹਨ ਜੋ ਉਨ੍ਹਾਂ ਦੇਨਾਂ ਵਾਂਗ ਹੀ ਦਿੱਖਦਾ ਹੋਵੇ।
ਬੰਦਰ ਜੋ ਦੇਖਦਾ ਹੈ, ਉਹੀ ਕਰਦਾ ਹੈ
ਅਗਲੇ ਚਿੱਤਰ ਵਿੱਚ ਦਿੱਤੇ ਗਏ ਦੇ ਲੋਕ ਪ੍ਰਤੀਰੂਪਣ ਦਾ ਸਭ ਤੋਂ ਵੱਧੀਆ ਉਦਾਹਰਣ ਪੇਸ਼ ਕਰਦੇ ਹਨ। ਉਹ ਇਕ ਸਮਾਨ ਮੁਦਰਾ ਵਿੱਚ ਖਲੋਤੇ ਹਨ, ਉਨ੍ਹਾਂ ਆਪਣੇ ਗਿਲਾਸ ਵੀ ਇਕੋ ਤਰ੍ਹਾਂ ਫੜੇ ਹੋਏ ਹਨ - ਸਾਇਦ ਉਨ੍ਹਾਂ ਦਾ ਡਰਿੰਕ ਵੀ ਇਕੋ ਹੀ ਹੋਵੇ ਉਨ੍ਹਾਂ ਦਾ ਪਹਿਰਾਵਾ ਵੀ ਇਕੋ ਜਿਹਾ ਹੈ ਅਤੇ ਉਨ੍ਹਾਂ ਦਾ ਸ਼ਬਦਪ੍ਰਯੋਗ ਵੀ ਇਕੋ ਜਿਹਾ ਹੈ। ਜੇਕਰ ਇਕ ਆਪਣੀ ਜੇਬ ਵਿੱਚ ਹੱਥ ਪਾਉਂਦਾ ਹੈ ਤਾਂ ਦੂਜਾ ਵੀ ਉਸਦੀ ਨਕਲ ਕਰਦਾ ਹੈ। ਜੇਕਰ ਦੂਜਾ ਆਪਣੇ ਭਾਰ ਨੂੰ ਦੂਜੇ ਪੈਰ ਤੇ ਪਾਉਂਦਾ ਹੈ ਤਾਂ ਉਸਦਾ ਦੋਸਤ ਵੀ ਉਸੇ
