

ਤਰ੍ਹਾਂ ਕਰਦਾ ਹੈ। ਜਦੋਂ ਤੱਕ ਇਹ ਦੋਨੋਂ ਆਪਸ ਵਿੱਚ ਸਹਿਮਤ ਹੋਣਗੇ ਅਤੇ ਉਨ੍ਹਾਂ ਵਿੱਚ ਤਾਲਮੇਲ ਬਣਿਆ ਰਹੇਗਾ, ਤਦ ਤੱਕ ਪ੍ਰਤੀਰੂਪਣ ਜਾਂ ਪ੍ਰਤੀਬਿੰਬਨ ਜਾਰੀ ਰਹੇਗਾ।
ਪ੍ਰਤੀਰੂਪਣ ਨਾਲ ਸਾਮ੍ਹਣੇ ਵਾਲਾ ਵਿਅਕਤੀ 'ਸਹਿਜ' ਹੁੰਦਾ ਹੈ। ਇਹ ਇਕ ਪੂਸ਼ਲ ਇਕਰੂਪਤਾ-ਨਿਰਮਾਤਾ ਤਕਨੀਕ ਹੈ। ਹੌਲੀ ਗਤੀ ਦੇ ਵੀਡੀਓ ਰੀਸਰਚ ਤੋਂ ਪਤਾ ਚਲਦਾ ਹੈ ਕਿ ਇਨ੍ਹਾਂ ਵਿੱਚ ਇਕੋ ਹੀ ਸਮੇਂ ਪਲਕਾਂ ਝਪਕਾਉਣਾ, ਨਾਸਾਂ ਫੁਲਾਉਣਾ, ਮੱਥੇ ਤੇ ਵੋਟ ਪਾਉਣਾ ਅਤੇ ਇਥੋਂ ਤੱਕ ਕਿ ਅੱਖਾਂ ਦੀ ਪੁਤਲੀ ਫੈਲਾਉਣਾ ਜਾਂ ਛੋਟੀ ਕਰਨਾ ਵੀ ਸ਼ਾਮਿਲ ਹੈ। ਇਹ ਦੱਸਣਯੋਗ ਹੈ ਕਿਉਂਕਿ ਇੰਨੇ ਸੂਖਮ-ਸੰਕੇਤ ਵੀ ਸਚੇਤਨ ਰੂਪ ਤੋਂ ਨਕਲ ਕਰ ਪਾਣਾ ਮੁਮਕਿਨ ਨਹੀਂ ਹੈ।
ਚੰਗਾ ਤਾਲਮੇਲ ਬਨਾਉਣਾ
ਸਾਮ੍ਹਣੇ ਵਾਲੇ ਵਿਅਕਤੀ ਦੀ ਸ਼ਾਰੀਰਿਕ ਭਾਸ਼ਾ ਅਤੇ ਸਾਬਦਿਕ ਪ੍ਰਤੀਰੂਪਣ ਨੂੰ ਪ੍ਰਤੀਬਿੰਬਨ ਕਰਨਾ ਉਸੇ ਵੇਲੇ ਤਾਲਮੇਲ ਬਨਾਉਣ ਦਾ ਅਨੋਖਾ ਢੰਗ ਹੈ। ਜਦੋਂ ਤੁਸੀਂ ਕਿਸੇ ਨਵੇਂ ਵਿਅਕਤੀ ਨੂੰ ਮਿਲੋਂ ਤਾਂ ਤੁਸੀਂ ਉਸਦੀ ਬੈਠਣ ਦੀ ਮੁਦਰਾ ਸਰੀਰ-ਕੋਣ, ਹਾਵ-ਭਾਵ ਅਤੇ ਆਵਾਜ ਦੇ ਲਹਿਜੇ ਨੂੰ ਪ੍ਰਤੀਬਿੰਬਿਤ ਕਰੋ। ਛੇਤੀ ਹੀ ਉਹ ਇਹ ਅਨੁਭਵ ਕਰਣਗੇ ਕਿ ਤੁਹਾਡੇ ਵਿੱਚ ਕੁਝ ਇਹੋ ਜਿਹਾ ਹੈ ਜੋ ਉਨ੍ਹਾਂ ਨੂੰ ਪਸੰਦ ਆ ਰਿਹਾ ਹੈ। ਉਹ ਜਾਇਦ ਤੁਹਾਨੂੰ ਇਨ੍ਹਾਂ ਨਾਲ ਮੇਰਾ ਸੁਭਾਵਿਕ ਤਾਲਮੇਲ ਹੈ ਦੀ ਲੜੀ ਵਿੱਚ ਰੱਖਣਗੇ। ਇਸ ਤਰ੍ਹਾਂ ਇਸ ਲਈ ਹੈ ਕਿਉਂਕਿ ਉਹ ਤੁਹਾਡੇ ਅੰਦਰ ਆਪਣਾ ਪਰਛਾਵਾਂ ਵੇਖਦੇ ਹਨ।
