

ਪਹਿਲਾ ਪੜਾਅ ਪਾਉਣ ਲਈ ਤੁਹਾਨੂੰ ਦੁਬਾਰਾ ਮੌਕਾ ਨਹੀਂ ਮਿਲਦਾ ਹੈ। ਸ਼ਾਇਦ ਤੁਸੀਂ ਆਪਣੀ ਦਾਦੀ ਤੋਂ ਸੁਣਿਆ ਹੋਵੇਗਾ। ਅਤੇ ਇਹ ਦੱਸਣ ਲਈ ਉਨ੍ਹਾਂ ਨੂੰ ਕੰਪਿਊਟਰ ਯੰਤਾਂ ਦੀ ਲੋੜ ਵੀ ਨਹੀਂ ਪਈ ਹੋਵੇਗੀ ਜਿਸ ਮੁਤਾਬਿਕ ਚਾਰ ਮਿੰਟ ਤੋਂ ਵੀ ਘੱਟ ਸਮੇਂ ਵਿੱਚ ਲੋਕ ਤੁਹਾਡੇ ਬਾਰੇ 90 % ਰਾਇ ਬਣਾ ਲੈਂਦੇ ਹਨ ਜਾਂ ਕਿ ਇਹ ਲੋਕ ਤੁਰੰਤ ਤੁਹਾਡੇ ਬਾਰੇ ਘੱਟ ਤੋਂ ਘੱਟ 25 ਨਿਰਣੇ ਲੈ ਲੈਂਦੇ ਹਨ ਜਿਨ੍ਹਾਂ ਵਿੱਚ ਤੁਹਾਡੀ ਉਮਰ, ਆਮਦਨ, ਸਿੱਖਿਆ, ਮਿੱਤਰਤਾ ਅਤੇ ਭਰੋਸੇਯੋਗ ਸ਼ਾਮਿਲ ਹਨ। ਉਹ ਤਾਂ ਇਥੋਂ ਤੱਕ ਨਿਰਣੇ ਲੈ ਲੈਂਦੇ ਹਨ ਕਿ ਬਿਨਾ ਕੋਈ ਗਾਰੰਟੀ ਲਏ ਤੁਹਾਨੂੰ ਕਿੰਨੇ ਰੁਪਏ ਉਧਾਰ ਦੇਣੇ ਚਾਹੀਦੇ ਹਨ। ਨਸੀਬ ਨਾਲ ਇਨ੍ਹਾਂ ਵਿਚੋਂ ਚਾਰ ਖੇਤਰ, ਇਸ ਤਰ੍ਹਾਂ ਦੇ ਹਨ ਜਿਨ੍ਹਾਂ ਤੇ ਤੁਹਾਡਾ ਥੋੜਾ-ਬਹੁਤਾ ਕੰਟਰੋਲ ਹੁੰਦਾ ਹੈ। ਇਹ ਹਨ - ਤੁਹਾਡਾ ਹੱਥ ਮਿਲਾਉਣ ਦਾ ਤਰੀਕਾ, ਮੁਸਕਰਾਹਟ, ਪਹਿਰਾਵਾ ਅਤੇ ਨਿਜ਼ੀ ਸਥਾਨ।
ਤਕਨੀਕ # 1 ਕਰਤਲ ਸ਼ਕਤੀ
ਸਾਡੀ ਸ਼ਾਰੀਰਿਕ ਭਾਸ਼ਾ ਦਾ ਸਭ ਤੋਂ ਜ਼ਿਆਦਾ ਸਸ਼ਕਤ ਸੰਕੇਤਾਂ ਵਿਚੋਂ ਇਕ ਹੈ ਸਾਡੀ ਹਥੇਲੀ ਦਾ ਇਸਤੇਮਾਲ, ਜਿਸਨੂੰ ਅਸੀਂ ਅਕਸਰ ਅਣਢਿੱਠਾ ਕਰ ਦਿੰਦੇ ਹਾਂ। ਜਦੋਂ ਇਸਦਾ ਠੀਕ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਕਰਤਲ ਸ਼ਕਤੀ ਦੁਆਰਾ ਪ੍ਰਯੋਗਕਰਤਾ ਨੂੰ ਅਧਿਕਾਰ ਅਤੇ ਮੌਨ ਪ੍ਰਭੁਤਾ ਪ੍ਰਾਪਤ ਹੁੰਦੇ ਹਨ।
ਕਰਤਲ ਸੰਕੇਤ ਮੁੱਖ ਤੌਰ ਤੇ ਤਿੰਨ ਪਰਕਾਰ ਦੇ ਹੁੰਦੇ ਹਨ : ਉਪਰ ਵੱਲ ਹਥੇਲੀ, ਥੱਲੇ ਵੱਲ ਨੂੰ ਹਥੇਲੀ, ਅਤੇ ਹਥੇਲੀ ਬੰਦ ਕਰਕੇ ਪਹਿਲੀ ਉਂਗਲ (ਤਰਜਨੀ)। ਹਰਇਕ ਸਥਿਤੀ ਵਿੱਚ ਸ਼ਕਤੀ ਦੇ ਫ਼ਰਕ ਨੂੰ ਅਸੀਂ ਇਸ ਉਦਾਹਰਣ ਦੁਆਰਾ ਦਰਸਾ ਰਹੇ ਹਾਂ। ਮੰਨ ਲਓ, ਤੁਸੀਂ ਕਿਸੇ ਨੂੰ ਕਮਰੇ ਦੇ ਅੰਦਰ ਦੂਜੇ ਸਥਾਨ ਤੇ ਜਾਣ ਲਈ ਕਹਿੰਦੇ ਹੋ। ਅਸੀਂ ਇਹ ਮੰਨ ਲੈਂਦੇ ਹਾਂ ਕਿ ਤੁਸੀਂ ਆਪਣੀ ਆਵਾਜ਼ ਦਾ ਲਹਿਜਾ ਬਰਾਬਰ ਰੱਖਦੇ ਹੋ ਅਤੇ ਤੁਹਾਡੇ ਸ਼ਬਦ 'ਤੇ ਚਿਹਰੇ ਦੇ ਭਾਵ ਵੀ ਸਮਾਨ ਹੀ ਰਹਿੰਦੇ ਹਨ ਕੇਵਲ ਤੁਹਾਡੀ ਹਥੇਲੀ ਦੀ ਸਥਿਤੀ ਵਿੱਚ ਤਬਦੀਲੀ ਹੁੰਦੀ ਹੈ। ਉਪਰ ਨੂੰ ਹਥੇਲੀ (ਚਿੱਤਰ A) ਅਭਯਦਾਨ ਦਾ ਇਸ਼ਾਰਾ ਹੈ ਅਤੇ ਇਸ ਬੇਨਤੀ ਤੇ ਜਿਸ ਵਿਅਕਤੀ ਨੂੰ ਸਥਾਨ ਬਦਲਣ ਲਈ ਕਿਹਾ ਜਾ ਰਿਹਾ ਹੈ ਉਹ ਭੈਭੀਤ ਮਹਿਸੂਸ ਨਹੀਂ ਕਰੇਗਾ। ਇਹ ਇਸ਼ਾਰਾ ਆਦਿਕਾਲ ਤੋਂ ਇਸਤੇਮਾਲ ਕੀਤਾ ਜਾ ਰਿਹਾ ਹੈ ਜਦੋਂ ਤੋਂ ਗੁਫਾਮਾਨਵ ਇਸ ਦੇ ਦੁਆਰਾ ਇਹ ਦੱਸਦਾ ਹੈ ਕਿ ਉਸਦੇ ਹੱਥ ਵਿੱਚ ਕੋਈ ਸ਼ਸਤਰ ਨਹੀਂ ਹੈ।