

ਹੱਥ ਮਿਲਾਣ ਦੁਆਰਾ ਤਾਲਮੇਲ ਕਿਸ ਤਰ੍ਹਾਂ ਬਣਾਇਆ ਜਾਏ
ਹੱਥ ਮਿਲਾਣ ਦੁਆਰਾ ਤਾਲਮੇਲ ਬਨਾਉਣ ਦੇ ਦੋ ਨਿਯਮ ਹਨ - ਪਹਿਲਾ, ਆਪਣੀਆਂ ਹਥੇਲੀਆਂ ਨੂੰ ਸਿੱਧਾ ਰੱਖੋ, ਨਾ ਅਧਿਕਾਰਪੂਰਣ ਨ ਹੀ ਸਮਰਪਣ ਦੀ ਮੁਦਰਾ ਵਿੱਚ ਬਲਕਿ ਸਮਾਨ। ਇਸ ਨਾਲ ਹਰ ਇਕ ਆਰਾਮਦੇਹ 'ਤੇ ਤੋਹੀਣ ਮਹਿਸੂਸ ਕਰੇਗਾ। ਦੂਜਾ, ਓਨਾ ਹੀ ਦਬਾਅ ਪਾਵੇ ਜਿੰਨਾ ਤੁਸੀਂ ਪ੍ਰਾਪਤ ਕਰ ਰਹੇ ਹੋਵੇ।

ਇਸ ਦਾ ਇਹ ਅਰਥ ਨਿਕਲਦਾ ਹੈ ਕਿ ਜੇਕਰ ਉਦਾਹਰਣ ਵਜੋਂ ਤੁਹਾਨੂੰ 10 ਲੋਕਾਂ ਦੇ ਸਮੂੰਹ ਨਾਲ ਮਿਲਾਇਆ ਜਾ ਰਿਹਾ ਹੋਵੇ ਤਾਂ ਤੁਹਾਨੂੰ ਕਈ ਵਾਰ ਆਪਣੇ ਦਬਾਅ ਨੂੰ ਬਦਲਣਾ ਪਵੇਗਾ ਅਤੇ ਹੱਥਾਂ ਦੇ ਕੋਣਾਂ ਵਿੱਚ ਕਈ ਵਾਰੀ ਤਾਲਮੇਲ ਕਰਨਾ ਪਵੇਗਾ।
ਇਸ ਹੱਥ ਮਿਲਾਉਣ ਦੀ ਸ਼ੈਲੀ ਵਿੱਚ ਨ ਕੋਈ ਜੋੜ ਹੁੰਦਾ ਹੈ, ਨ ਹੀ ਕੋਈ ਪਰਾਜਿਤ ਅਤੇ ਨਾ ਹੀ ਕੋਈ ਭੈਭੀਤ ਮਹਿਸੂਸ ਕਰਦਾ ਹੈ। ਇਸ ਤੋਂ ਹਰ ਇਕ ਆਰਾਮਦੇਹ ਸਥਿਤੀ ਵਿੱਚ ਹੁੰਦਾ ਹੈ ਜਿਥੇ ਉਹ ਨਵੇਂ ਵਿਚਾਰਾਂ ਦੇ ਪ੍ਰਤੀ ਰੁਚੀ ਵਿਖਾ ਸਕਦਾ ਹੈ, ਕਿਉਂਕਿ ਉਹ ਇਕ ਦੂਜੇ ਪ੍ਰਤੀ ਘੱਟ ਫੈਸਲਾਕੁਣ ਹੁੰਦੇ ਹਨ।
ਹੱਥ ਇਸ ਤਰ੍ਹਾਂ ਨਾ ਮਿਲਾਓ
ਨਵੇਂ ਲੋਕਾਂ ਦਾ 'ਡਬਨ-ਹੈਂਡਰ' ਜਾਂ ਦੋਨਾਂ ਹੱਥਾਂ ਨਾਲ ਸੁਆਗਤ ਨਾ ਕਰੋ। ਹਾਲਾਂਕਿ ਇਸ ਦਾ ਟੀਚਾ ਸੁਆਗਤ ਗਰਮਜੋਸੀ ਅਤੇ ਇਤਬਾਰ ਦੀ ਭਾਵਨਾਵਾਂ ਸੰਪ੍ਰੇਸ਼ਿਤ ਕਰਨ ਦੀ ਹੈ ਪਰ ਸਾਮਣੇ ਵਾਲੇ ਤੇ ਇਸ ਦਾ ਬਿਲਕੁਲ ਉਲਟ ਅਸਰ ਪੈਂਦਾ ਹੈ। ਉਸਨੂੰ ਲੱਗਦਾ ਹੈ ਕਿ ਤੁਸੀਂ ਗੰਭੀਰ ਨਹੀਂ ਹੈ. ਭਰੋਸਾਲਾਇਕ ਘੱਟ ਹੋ ਜਾਂ ਤੁਸੀਂ ਛਿਪੇ ਹੋਏ ਮੰਤਵਾਂ ਨਾਲ ਪ੍ਰੇਰਿਤ ਹੈ। ਹਮੇਸਾਂ ਇਕ ਹੱਥ ਨਾਲ ਹੀ ਹੋਰ ਮਿਲਾਓ।