

ਕਈ ਲੋਕ ਸਪਸ਼ਟ ਚੀਜ਼ਾਂ ਨੂੰ ਨਹੀਂ ਦੇਖ ਪਾਉਂਦੇ। ਕੀ ਤੁਸੀਂ ਦੇਖ ਪਾਉਂਦੇ ਹੋ ?
ਸਾਡੇ ਵਿਚੋਂ ਸ਼ਾਇਦ ਹਰ ਇਕ ਇਹ ਜਾਣਦਾ ਹੈ ਕਿ ਉਸਦੇ ਵਿਵਹਾਰ ਤੋਂ ਉਸਦੇ ਨਜ਼ਰੀਏ ਨੂੰ ਪੜ੍ਹਿਆ ਜਾ ਸਕਦਾ ਹੈ। ਜਦ ਮੈਂ 1976 ਵਿੱਚ ਬਾਡੀ ਲੈਂਗਵੇਜ਼ ਲਿਖੀ ਸੀ, ਤਦ ਮੈਨੂੰ ਅਹਿਸਾਸ ਵੀ ਨਹੀਂ ਸੀ ਕਿ ਇਸਦਾ ਸੰਸਾਰ ਤੇ ਇੰਨਾਂ ਅਸਰ ਪਵੇਗਾ। ਇਸਦੀ 33 ਭਾਸ਼ਾਵਾਂ ਵਿੱਚ 44 ਲੱਖ ਤੋਂ ਜ਼ਿਆਦਾ ਕਾਪੀਆਂ ਵਿਕੀਆਂ।
ਸਾਡੇ ਮੂਲ ਸ਼ਾਰੀਰਿਕ ਭਾਸ਼ਾ ਰੀਸਰਚ ਅਤੇ ਉਸ ਤੋਂ ਬਾਅਦ ਹੋਏ ਅਣਗਿਣਤ ਅਧਿਐਨਾਂ ਤੋਂ ਇਹ ਪਤਾ ਲਗਦਾ ਹੈ ਕਿ ਆਮ੍ਹਣੇ-ਸਾਮ੍ਹਣੇ ਦੀਆਂ ਮੁਲਾਕਾਤਾਂ ਵਿੱਚ ਤੁਹਾਡਾ ਸੁਣਨਵਾਲਿਆਂ ਤੇ ਤੁਹਾਡੇ ਸੰਦੇਸ਼ ਦਾ ਅਸਰ ਇਸ ਤਰ੍ਹਾਂ ਪੈਂਦਾ ਹੈ :
ਸ਼ਬਦ : ਸਮਗ੍ਰ ਪ੍ਰਭਾਵ ਦਾ 7% ਤੋਂ 10%
ਆਵਾਜ਼ : ਸਮਗ੍ਰ ਪ੍ਰਭਾਵ ਦਾ 20% ਤੋਂ 30%
ਸ਼ਾਰੀਰਿਕ ਭਾਸ਼ਾ :ਸਮਗ੍ਰ ਪ੍ਰਭਾਵ ਦਾ 60% ਤੋਂ 80%
ਇਹ ਦਰਸਾਉਂਦਾ ਹੈ ਕਿ ਤੁਹਾਡੇ ਵੇਖਣ ਦੇ ਢੰਗ, ਹਾਵ-ਭਾਵ, ਮੁਸਕਾਹਟ, ਪਹਿਰਾਵੇ ਅਤੇ ਚੱਲਣ ਦੇ ਢੰਗ ਤੋਂ ਸਾਮ੍ਹਣੇ ਵਾਲੇ ਤੇ ਜ਼ਿਆਦਾ ਤੋਂ ਜ਼ਿਆਦਾ ਅਸਰ ਪੈਂਦਾ ਹੈ। ਤੁਹਾਡੇ ਵਲੋਂ ਇਸਤੇਮਾਲ ਕੀਤੇ ਸ਼ਬਦਾਂ ਦੇ ਅਸਰ ਤੋਂ ਤਿੰਨ ਗੁਣਾ ਵੱਧ ਮਹੱਤਵਪੂਰਣ ਹੁੰਦਾ ਹੈ ਸ਼ਬਦਾਂ ਨੂੰ ਕਹਿਣ ਦੇ ਤੁਹਾਡੇ ਢੰਗ ਦਾ।
ਪੜ੍ਹਨ ਦੇ ਤਿੰਨ ਨਿਯਮ
ਨਿਯਮ # 1 : ਸੰਕੇਤ-ਸਮੂੰਹ ਨੂੰ ਪੜ੍ਹਨਾ
ਹਰ ਭਾਸ਼ਾ ਦੀ ਤਰ੍ਹਾਂ ਸ਼ਾਰੀਰਿਕ ਭਾਸ਼ਾ ਵੀ ਸ਼ਬਦਾਂ, ਵਾਕਾਂ ਜਾਂ ਵਾਕ ਦੇ ਅੰਸ਼ਾਂ ਅਤੇ ਵਿਰਾਮਾਂ ਨਾਲ ਮਿਲ ਕੇ ਬਣਦੀ ਹੈ। ਹਰ ਇਸ਼ਾਰਾ (ਸੰਕੇਤ) ਇਕੱਲਾ ਸ਼ਬਦ ਹੈ, ਜਿਸ ਦੇ ਕਈ ਵੱਖ-ਵੱਖ ਅਰਥ ਹੋ ਸਕਦੇ ਹਨ। ਜਦ ਤੁਸੀਂ ਇਕ ਸ਼ਬਦ ਨੂੰ ਹੋਰ ਸ਼ਬਦਾਂ ਦੇ ਨਾਲ ਇਕ ਵਾਕ ਵਿੱਚ ਰੱਖਦੇ ਹੋ ਤਦੋਂ ਤੁਸੀਂ ਪੂਰੀ ਤਰ੍ਹਾਂ ਇਸ ਦਾ ਮਤਲਬ ਸਮਝ ਸਕਦੇ ਹੋ। ਸੰਕੇਤ ਜਿਨ੍ਹਾਂ ਵਾਕਾਂ ਵਿਚੋਂ ਆਉਂਦੇ ਹਨ ਉਨ੍ਹਾਂ ਨੂੰ ਸੰਕੇਤ-ਸਮੂੰਹ ਕਹਿ ਸਕਦੇ ਹਾਂ।
ਕਦੇ ਵੀ ਕਿਸੇ ਸੰਕੇਤ ਦਾ ਇਕੱਲਾ ਵਿਸ਼ਲੇਸ਼ਣ ਨਾ ਕਰੋ। ਉਦਾਹਰਣ ਵਜੋਂ ਸਿਰ ਖੁਜਲਾਉਣ ਦੇ ਕਈ ਮਤਲਬ ਹੋ ਸਕਦੇ ਹਨ - ਡੇਂਫ, ਜੂੰਆ, ਪਸੀਨਾ, ਬੇਯਕੀਨੀ, ਭੁਲੱਕੜਪਨ ਜਾਂ ਝੂਠ, ਜਿਸ ਦਾ ਸਹੀ ਮਤਲਬ ਉਸੀ ਵੇਲੇ ਪ੍ਰਾਪਤ ਹੋ ਰਹੇ ਹੋਰ ਸੰਕੇਤਾਂ