

ਕਿਸ ਵਿਅਕਤੀ ਦੀ ਸ਼ਾਰੀਰਿਕ ਭਾਸ਼ਾ ਉਲਟੇ ਪਾਸੇ ਜਾ ਰਹੀ ਹੈ। ਜਿਆਦਾਤਰ ਪੁਰਜਾ ਲਈ ਇਹ ਹੈਰਾਨੀ ਦਾ ਸ੍ਰੋਤ ਰਿਹਾ ਹੈ ਕਿ ਔਰਤਾਂ ਇਸ ਤਰ੍ਹਾਂ ਅਸਹਿਮਤੀ, ਗੁੱਸ ਦਰਦੀ ਅਤੇ ਮੰਗ ਨੂੰ ਵੇਖ ਸਕਦੀ ਹੈ। ਇਹ ਇਸ ਲਈ ਹੁੰਦਾ ਹੈ ਕਿਉਂਕਿ ਜਿਆਵੰਗਤਾਂ ਪੁਰਸ਼ਾਂ ਦਾ ਦਿਮਾਗ ਸ਼ਾਰੀਰਿਕ ਭਾਸ਼ਾ ਸੂਖਮ ਵਰਨਣ ਪੜ੍ਹਨ ਲਈ ਉਸ ਤਰ੍ਹਾਗ ਤਿਆਰੀ ਨਹੀਂ ਹੁੰਦੀ ਜਿਵੇਂ ਕਿ ਔਰਤਾਂ ਦੇ ਹੁੰਦੇ ਹਨ। ਇਸ ਲਈ ਆਮ੍ਹਣੇ-ਸਾਮ੍ਹਣੇ ਦੀ ਮੁਲਾਕਾਤ ਵਿੱਚ ਕਿਸੇ ਔਰਤ ਨਾਲ ਝੂਠ ਬੋਲਣ ਦੀ ਕੋਸਿਸ਼ ਨਾਸਮਝੀ ਹੋਵੇਗੀ - ਫੋਨ ਤੇ ਇਸ ਤਰ੍ਹਾਂ ਕਰਨਾ ਜ਼ਿਆਦਾ ਸੁਰੱਖਿਅਤ ਹੋਵੇਗਾ।
ਸ਼ਾਰੀਰਿਕ ਭਾਸ਼ਾ ਕਿਸ ਤਰ੍ਹਾਂ ਸਿੱਖੀਏ ?
ਹਰ ਰੋਜ ਪੰਦਰਾਂ ਮਿੰਟ ਦਾ ਸਮਾਂ ਕੱਢੇ ਅਤੇ ਇਸ ਸਮੇਂ ਵਿੱਚ ਪੜ੍ਹਨ ਦੇ ਨਾਲ-ਨਾਲ ਲੋਕਾਂ ਦੇ ਸੰਕੇਤਾਂ ਨੂੰ ਵੀ ਪੜ੍ਹੇ ਅਤੇ ਆਪਣੇ ਸੰਕੇਤਾਂ ਬਾਰੇ ਵੀ ਸਚੇਤਨ ਜਾਗਰੂਕਤਾ ਨੂੰ ਵਿਕਸਿਤ ਕਰੋ। ਸ਼ਾਰੀਰਿਕ ਭਾਸ਼ਾ ਪੜ੍ਹਨ ਦਾ ਸਭ ਤੋਂ ਚੰਗਾ ਮੈਦਾਨ ਓਥੇ ਹੁੰਦਾ ਹੈ ਜਿਥੇ ਬਹੁਤ ਸਾਰੇ ਲੋਕ ਆਪਸ ਵਿੱਚ ਮਿਲਦੇ ਅਤੇ ਚਰਚਾ ਕਰਦੇ ਹਨ। ਹਵਾਈ ਅੱਡਾ ਮਾਨਵੀ ਸੰਕੇਤਾਂ ਦੇ ਸੱਤ ਰੰਗਾਂ ਦਾ ਅਵਲੋਕਨ ਕਰਣ ਲਈ ਬਹੁਤ ਵਧੀਆ ਸਥਾਨ ਹੈ ਕਿਉਂਕਿ ਇਥੇ ਲੋਕ ਖੁਲਮ-ਖੁੱਲ੍ਹਾ ਉਤਸੁਕਤਾ, ਗੁੱਸਾ ਦੁੱਖ, ਖੁਸੀ ਬੇਸਬਰੇ ਅਤੇ ਹੋਰ ਭਾਵਨਾਵਾਂ ਸੰਕੇਤਾਂ ਦੁਆਰਾ ਅਭਿਵਿਅਕਤ ਕਰਦੇ ਹਨ।
ਸਮਾਜਿਕ ਸਮਾਗਮ, ਕਾਰੋਬਾਰੀ ਬੈਠਕਾਂ ਅਤੇ ਦਲ ਵੀ ਅਧਿਐਨ ਲਈ ਉਪਜਾਊ ਮੈਦਾਨ ਹਨ। ਟੀ.ਵੀ. ਦੇਖਣਾ ਵੀ ਸਿੱਖਣ ਦਾ ਇਕ ਉੱਤਮ ਤਰੀਕਾ ਹੈ। ਆਵਾਜ਼ ਨੂੰ ਬੰਦ ਕਰ ਦਿਉ ਅਤੇ ਕੇਵਲ ਤਸਵੀਰ ਵੇਖਕੇ ਹੀ ਇਹ ਸਮਝਣ ਦਾ ਯਤਨ ਕਰੋ ਕਿ ਕੀ ਘਟ ਰਿਹਾ ਹੈ ? ਕੁਝ ਮਿੰਟਾਂ ਬਾਅਦ ਆਵਾਜ ਚਾਲੂ ਕਰਕੇ ਤੁਸੀਂ ਇਹ ਪਰਖ ਸਕਦੇ ਹੋ ਕਿ ਤੁਹਾਡਾ ਸਬਦਰੀਨ ਅਧਿਐਨ ਕਿੰਨਾ ਠੀਕ ਹੈ। ਤੁਹਾਨੂੰ ਬਹੁਤ ਸਮਾਂ ਨਹੀਂ ਲਗੇਗਾ ਜਦੋਂ ਕਿ ਤੁਸੀਂ ਬਿਨਾਂ ਆਵਾਜ ਦਾ ਪੂਰਾ ਪ੍ਰੋਗਰਾਮ ਦੇਖ ਲਵੇਂਗੇ ਅਤੇ ਕੀ ਘਟ ਰਿਹਾ ਹੈ ? ਇਹ ਸਮਝ ਲਵੇਂਗਾ - ਜਿਸ ਤਰ੍ਹਾਂ ਕਿ ਗੂੰਗੇ-ਬਹਿਰੇ ਲੋਕ ਸਮਝ ਲੈਂਦੇ ਹਨ। ਇਕ ਵੀਡੀਓ ਕੈਮਰੇ ਦਾ ਇਸਤੇਮਾਲ ਕਰਕੇ ਪੇਸਕਸ ਦਿੰਦੇ ਹੋਏ ਆਪਣੀ ਫਿਲਮ ਬਨਾਓ ਅਤੇ ਇਸ ਨੂੰ ਬਿਨਾ ਆਵਾਜ ਦੇ ਚਾਲੂ ਕਰੋ ਅਤੇ ਆਪਣੇ ਮਿੱਤ੍ਰਾਂ ਤੇ ਰਿਸਤੇਦਾਰਾਂ ਨੂੰ ਆਪਣੀ ਪੇਸਕਸ ਦਾ ਮੁਲਾਂਕਣ ਕਰਣ ਨੂੰ ਕਹੋ।