

ਇਕ ਆਮ ਸੰਕੇਤ ਸਮੂੰਹ
ਇਸ ਚਿੱਤਰ ਵਿੱਚ ਸੱਜੇ ਪਾਸੇ ਬੈਠੀ ਮਹਿਲਾ ਨੇ ਸ਼ਾਸਤੀਯ ਆਲੋਚਨਾਤਮਕ ਮੁਲਾਂਕਣ ਸਮੂਹ ਮੁਦਾ ਅਪਣਾ ਲਈ ਹੈ ਅਤੇ ਖੱਬੇ ਹੱਥ ਬੈਠਾ ਵਿਅਕਤੀ ਖੁੱਲ੍ਹੀ ਹਥੇਲੀਆਂ ਦਾ ਪ੍ਰਯੋਗ ਕਰ ਅਤੇ ਅੱਗੇ ਨੂੰ ਝੁੱਕ ਕੇ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਕੇਂਦਰ ਵਿੱਚ ਬੈਠਾ ਵਿਅਕਤੀ ਮੀਨਾਰ ਸੰਕੇਤ ਦਾ ਪ੍ਰਯੋਗ ਕਰ ਰਿਹਾ ਹੈ ਅਤੇ ਇਕ ਹਮਲਾਵਰ ਪੈਰ ਦੀ ਸਥਿਤੀ ਨਾਲ ਵਿਸ਼ਵਾਸਪੂਰਣ ਅਤੇ ਆਤਮ ਸੰਤੁਸ਼ਟੀ ਰੁਖ ਨੂੰ ਪ੍ਰਦਰਸ਼ਿਤ ਕਰਦਾ ਹੈ।

ਆਖ਼ਰੀ ਸ਼ਬਦ
ਸਰੀਰ ਦੀ ਭਾਸ਼ਾ ਨੂੰ ਸਮਝਣਾ ਇਕ ਪਹੇਲੀ ਦੀ ਤਰ੍ਹਾਂ ਲੱਗਦਾ ਹੈ - ਸਾਡੇ ਵਿਚੋਂ ਜ਼ਿਆਦਾਤਰ ਲੋਕਾਂ ਦੇ ਕੋਲ ਇਹ ਭਾਸ਼ਾ ਨੂੰ ਸਮਝਣ ਦਾ ਢੰਗ ਟੁਕੜਿਆਂ-ਟੁਕੜਿਆਂ ਵਿੱਚ ਹੁੰਦਾ ਹੈ ਪਰ ਅਸੀਂ ਉਨ੍ਹਾਂ ਨੂੰ ਪੂਰੀ ਤਸਵੀਰ ਵਿੱਚ ਨਹੀਂ ਜਮਾ ਪਾਂਦੇ।
ਸ਼ਰੀਰ ਦੀ ਭਾਸ਼ਾ ਦਾ ਪਹਿਲਾ ਨੰਬਰ ਦਾ ਅਸੂਲ ਹਮੇਸ਼ਾ ਯਾਦ ਰੱਖੋ -ਇਕੱਲੇ ਸੰਕੇਤ ਦੀ ਕਦੇ ਵੀ ਵਿਆਖਿਆ ਨਾ ਕਰਿਓ, ਸਦਾ ਸਮੂੰਹਾਂ ਦਾ ਧਿਆਨ ਰੱਖੋ। ਇਸ ਗੱਲ ਨੂੰ ਪੱਕਾ ਕਰ ਲਵੋ ਕਿ ਤੁਸੀਂ ਸਾਰੇ ਸੰਕੇਤਾਂ ਦੀ ਪਿਛੋਕੜ ਅਤੇ ਸਭਿਆਚਾਰਕ ਵਖਰੇਵਿਆਂ ਦਾ ਧਿਆਨ ਰੱਖੋ।