Back ArrowLogo
Info
Profile

ਆਉਂਦੀ ਸੀ ਅਤੇ ਉਸ ਨਿਰਾਸ਼ਾ ਵਿੱਚ ਥੋੜੀ ਦੇਰ ਲਈ ਮੈਂ ਸੋਚਣ ਲਗਦਾ - ਕਿਉਂ ਨਾ ਘਰ ਚਲਾ ਜਾਵਾਂ। ਜੋ ਕੰਮ ਮੇਰੇ ਵੱਸੋਂ ਬਾਹਰ ਹੈ ਉਹਦੇ ਨਾਲ ਪੰਗਾ ਲੈ ਕੇ ਆਪਣੀ ਜ਼ਿੰਦਗੀ ਕਿਉਂ ਬਰਬਾਦ ਕਰਾਂ। ਮੈਨੂੰ ਮੂਰਖ ਬਣੇ ਰਹਿਣਾ ਮਨਜੂਰ ਸੀ, ਪਰ ਓਨੀ ਮਿਹਨਤ ! ਮੈਨੂੰ ਤਾਂ ਚੱਕਰ ਆ ਜਾਂਦਾ ਸੀ; ਪਰ ਘੰਟੇ ਦੋ ਘੰਟੇ ਬਾਅਦ ਨਿਰਾਸ਼ਾ ਦੇ ਬੱਦਲ ਹਟ ਜਾਂਦੇ ਅਤੇ ਮੈਂ ਇਰਾਦਾ ਕਰਦਾ ਕਿ ਅੱਗੇ ਤੋਂ ਪੂਰਾ ਮਨ ਲਾ ਕੇ ਪੜ੍ਹਾਂਗਾ। ਤੁਰੰਤ ਮੈਂ ਇੱਕ ਸਮਾਂ-ਸਾਰਣੀ ਬਣਾ ਲੈਂਦਾ। ਬਿਨਾਂ ਪਹਿਲਾਂ ਕੋਈ ਨਕਸ਼ਾ ਬਣਾਏ, ਕੋਈ ਯੋਜਨਾ ਤਿਆਰ ਕੀਤੇ ਕੰਮ ਕਿਵੇਂ ਸ਼ੁਰੂ ਕਰਾਂ। ਸਮਾਂ-ਸਾਰਣੀ ਵਿੱਚ ਖੇਡਣ ਦੀ ਮੱਦ ਬਿਲਕੁਲ ਹੀ ਉੱਡ ਜਾਂਦੀ। ਸਵੇਰੇ ਸਾਝਰੇ ਉੱਠਣਾ, ਛੇ ਵਜੇ ਮੂੰਹ-ਹੱਥ ਧੋ, ਨਾਸ਼ਤਾ ਕਰਕੇ, ਪੜ੍ਹਨ ਬੈਠ ਜਾਣਾ। ਛੇ ਤੋਂ ਅੱਠ ਤੱਕ ਅੰਗਰੇਜ਼ੀ, ਅੱਠ ਤੋਂ ਨੌਂ ਤੱਕ ਗਣਿਤ, ਨੌਂ ਤੋਂ ਸਾਢੇ ਨੌਂ ਤੱਕ ਇਤਿਹਾਸ, ਫਿਰ ਭੋਜਨ ਅਤੇ ਸਕੂਲ। ਸਾਢੇ ਤਿੰਨ ਵਜੇ ਸਕੂਲੋਂ ਵਾਪਸ ਆ ਕੇ ਅੱਧਾ ਘੰਟਾ ਅਰਾਮ ਕਰਨਾ, ਚਾਰ ਤੋਂ

Page Image

ਪੰਜ ਭੂਗੋਲ, ਪੰਜ ਤੋਂ ਛੇ ਤੱਕ ਵਿਆਕਰਨ ਅੱਧਾ ਘੰਟਾ ਹੋਸਟਲ ਦੇ ਸਾਹਮਣੇ ਟਹਿਲਣਾ, ਸਾਢੇ ਛੇ ਤੋਂ ਸੱਤ ਤੱਕ ਅੰਗਰੇਜ਼ੀ ਵਾਕ ਬਣਾਉਣੇ, ਫਿਰ ਭੋਜਨ ਕਰਕੇ ਅੱਠ ਤੋਂ ਨੌਂ ਤੱਕ ਅਨੁਵਾਦ, ਨੌਂ ਤੋਂ ਦਸ ਤੱਕ ਹਿੰਦੀ, ਦਸ ਤੋਂ ਗਿਆਰਾਂ ਤੱਕ ਹੋਰ ਵਿਸ਼ੇ, ਫਿਰ ਅਰਾਮ।

ਪਰ ਸਮਾਂ-ਸਾਰਣੀ ਬਣਾਉਣਾ ਇੱਕ ਗੱਲ ਹੈ, ਤੇ ਉਸ 'ਤੇ ਅਮਲ ਕਰਨਾ ਹੋਰ ਗੱਲ ਹੈ। ਪਹਿਲੇ ਹੀ ਦਿਨ ਉਸਦੀ ਉਲੰਘਣਾ ਸ਼ੁਰੂ ਹੋ ਜਾਂਦੀ। ਮੈਦਾਨ ਦੀ ਉਹ ਸੁਖਦ ਹਰਿਆਲੀ, ਹਵਾ ਦੇ ਹਲਕੇ- ਹਲਕੇ ਬੁੱਲੇ, ਫੁੱਟਬਾਲ ਦਾ ਉਹ ਉੱਛਲਣਾ, ਕਬੱਡੀ ਦੇ ਉਹ ਦਾਅ-ਪੇਚ, ਵਾਲੀਵਾਲ ਦੀ ਉਹ ਤੇਜ਼ੀ ਤੇ ਫੁਰਤੀ, ਮੈਨੂੰ ਅਣਜਾਣੇ ਹੀ ਅਤੇ ਅਟੱਲ ਰੂਪ ਵਿੱਚ ਖਿੱਚ ਲਿਜਾਂਦੀ ਅਤੇ ਉਥੇ ਜਾਂਦੇ ਹੀ ਮੈਂ ਸਭ ਕੁੱਝ ਭੁੱਲ ਜਾਂਦਾ। ਉਹ ਜਾਨਲੇਵਾ ਸਮਾਂ-ਸਾਰਣੀ, ਅੱਖਾਂ ਦੁਖਾਉਣੀਆਂ ਕਿਤਾਬਾਂ, ਕਿਸੇ ਦੀ ਯਾਦ ਨਾ ਰਹਿੰਦੀ, ਅਤੇ ਭਾਈ ਸਾਹਬ ਨੂੰ ਨਸੀਹਤ ਦੇਣ ਅਤੇ ਬੇਇੱਜ਼ਤੀ ਕਰਨ ਦਾ ਮੌਕਾ ਮਿਲ ਜਾਂਦਾ। ਮੈਂ ਉਹਨਾਂ ਦੇ ਪ੍ਰਛਾਵੇਂ ਤੋਂ ਭੱਜਦਾ, ਉਹਨਾਂ ਦੀਆਂ ਅੱਖਾਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦਾ, ਕਮਰੇ ਵਿੱਚ ਇਸ ਤਰ੍ਹਾਂ ਦੱਬੇ ਪੈਰੀਂ ਆਉਂਦਾ ਕਿ ਉਹਨਾਂ ਨੂੰ ਪਤਾ ਹੀ ਨਾ ਲਗਦਾ। ਉਹਨਾਂ ਦੀ ਨਜ਼ਰ ਮੇਰੇ ’ਤੇ ਪਈ ਅਤੇ ਮੇਰੀ ਜਾਨ ਨਿੱਕਲੀ। ਹਮੇਸ਼ਾਂ ਸਿਰ 'ਤੇ ਇੱਕ ਨੰਗੀ ਤਲਵਾਰ ਲਟਕਦੀ ਮਹਿਸੂਸ ਹੁੰਦੀ। ਫਿਰ ਵੀ ਜਿਵੇਂ ਮੌਤ ਅਤੇ ਮੁਸੀਬਤ ਵਿੱਚ ਵੀ ਇਨਸਾਨ ਮੋਹ ਅਤੇ ਮਾਇਆ ਦੇ ਬੰਧਨ ਵਿੱਚ ਜਕੜਿਆ ਰਹਿੰਦਾ ਹੈ, ਮੈਂ ਝਿੜਕਾਂ ਅਤੇ ਧਮਕੀਆਂ ਤੋਂ ਬਾਅਦ ਵੀ ਖੇਡਣ-ਕੁੱਦਣ ਦਾ ਅਪਮਾਨ ਨਾ ਕਰ ਸਕਦਾ।

4 / 11
Previous
Next