2
ਸਲਾਨਾ ਪ੍ਰੀਖਿਆ ਹੋਈ । ਭਾਈ ਸਾਹਬ ਫੇਲ ਹੋ ਗਏ ਅਤੇ ਮੈਂ ਪਾਸ ਹੋ ਗਿਆ, ਉਹ ਵੀ ਪਹਿਲੇ ਦਰਜੇ ਵਿੱਚ। ਮੇਰੇ ਅਤੇ ਉਹਨਾਂ ਵਿੱਚ ਸਿਰਫ਼ ਦੋ ਸਾਲ ਦਾ ਫਰਕ ਰਹਿ ਗਿਆ ਸੀ। ਮਨ ਵਿੱਚ ਆਈ, ਭਾਈ ਸਾਹਬ ਨੂੰ ਕੈੜੇ-ਹੱਥੀਂ ਲਵਾਂ - ਕਿੱਥੇ ਗਈ ਤੁਹਾਡੀ ਉਹ ਕਠੋਰ ਤਪੱਸਿਆ? ਮੈਨੂੰ ਦੇਖੋ, ਮੌਜਾਂ ਨਾਲ ਖੇਡਦਾ ਰਿਹਾ ਫਿਰ ਵੀ ਪਹਿਲੇ ਦਰਜੇ ਵਿੱਚ ਪਾਸ ਹੋਇਆ ਹਾਂ । ਪਰ ਉਹ ਇੰਨੇ ਦੁਖੀ ਤੇ ਉਦਾਸ ਸਨ ਕਿ ਮੈਨੂੰ ਉਹਨਾਂ ਨਾਲ਼ ਦਿਲੀਂ ਹਮਦਰਦੀ ਹੋਈ ਅਤੇ ਉਹਨਾਂ ਦੇ ਜ਼ਖਮ 'ਤੇ ਨਮਕ ਛਿੜਕਣ ਦਾ ਵਿਚਾਰ ਸ਼ਰਮਨਾਕ ਮਹਿਸੂਸ ਹੋਇਆ। ਹਾਂ, ਹੁਣ ਮੈਨੂੰ ਆਪਣੇ ਉਪਰ ਥੋੜਾ ਜਿਹਾ ਹੰਕਾਰ ਹੋਇਆ ਅਤੇ ਆਤਮ-ਸਨਮਾਨ ਵੀ ਵਧਿਆ । ਭਾਈ ਸਾਹਬ ਦਾ ਉਹ ਰੋਅਬ ਮੇਰੇ 'ਤੇ ਨਾ ਰਿਹਾ। ਮੈਂ ਅਜ਼ਾਦੀ ਨਾਲ ਖੇਡਣ-ਕੁੱਦਣ ਵਿੱਚ ਸ਼ਾਮਿਲ ਹੋਣ ਲੱਗਿਆ। ਦਿਲ ਮਜ਼ਬੂਤ ਸੀ । ਜੇ ਉਹਨਾਂ ਨੇ ਕੁੱਝ ਕਿਹਾ, ਤਾਂ ਸਾਫ਼ ਕਹਿ ਦਿਆਂਗਾ - ਆਪਣਾ ਖੂਨ ਜਲਾ ਕੇ ਤੁਸੀਂ ਕਿਹੜਾ ਤੀਰ ਮਾਰ ਲਿਆ। ਮੈਂ ਤਾਂ ਖੇਡਣ-ਕੁੱਦਣ ਦੇ ਬਾਵਜੂਦ ਵੀ ਪਹਿਲੇ ਦਰਜੇ ਵਿੱਚ ਪਾਸ ਹੋਇਆ ਹਾਂ। ਅਵਾਜ਼ ਵਿੱਚ ਇਹ ਹੈਂਕੜ ਜ਼ਾਹਰ ਕਰਨ ਦੀ ਹਿੰਮਤ ਨਾ ਹੋਣ ਦੇ ਬਾਵਜੂਦ ਵੀ ਮੇਰੇ ਰੰਗ-ਢੰਗ ਤੋਂ ਸਾਫ਼ ਜ਼ਾਹਿਰ ਹੁੰਦਾ ਸੀ ਕਿ ਭਾਈ ਸਾਹਬ ਦੀ ਉਹ ਦਹਿਸ਼ਤ ਹੁਣ ਮੇਰੇ 'ਤੇ ਨਹੀਂ ਸੀ । ਭਾਈ ਸਾਹਬ ਨੇ ਵੀ ਇਸਨੂੰ ਮਹਿਸੂਸ ਕਰ ਲਿਆ ਸੀ - ਉਹਨਾਂ ਦੀ ਸਹਿਜ ਬੁੱਧੀ ਬੜੀ ਤੇਜ਼ ਸੀ ਅਤੇ ਜਦੋਂ ਇੱਕ ਦਿਨ ਮੈਂ ਪੂਰਾ ਦਿਨ ਗੁੱਲੀ-ਡੰਡੇ ਵਿੱਚ ਗੁਜ਼ਾਰਨ ਤੋਂ ਬਾਅਦ ਰੋਟੀ ਖਾਣ ਸਮੇਂ ਮੁੜਿਆ ਤਾਂ ਭਾਈ ਸਾਹਬ ਨੇ ਜਿਵੇਂ ਤਲਵਾਰ ਧੂਹ ਲਈ ਅਤੇ ਮੇਰੇ 'ਤੇ ਟੁੱਟ ਪਏ "ਦੇਖ ਰਿਹਾ ਹਾਂ, ਇਸ ਸਾਲ ਪਾਸ ਹੋ ਗਿਆ ਅਤੇ ਪਹਿਲੇ ਦਰਜੇ ਵਿੱਚ ਆ ਗਿਆ, ਤਾਂ ਤੇਰਾ ਦਿਮਾਗ਼ ਫਿਰ ਗਿਆ ਹੈ; ਪਰ ਭਾਈਜਾਨ ਘੁਮੰਡ ਤਾਂ ਵੱਡਿਆਂ-ਵੱਡਿਆਂ ਦਾ ਨਹੀਂ ਟਿਕਿਆ, ਤੇਰੀ ਕੀ ਔਕਾਤ ? ਇਤਿਹਾਸ ਵਿੱਚ ਰਾਵਣ ਦਾ ਹਸ਼ਰ ਤਾਂ ਪੜਿਆ ਹੀ ਹੋਊ। ਉਹਦੇ ਚਰਿੱਤਰ ਤੋਂ ਤੂੰ ਕੀ ਸਿੱਖਿਆ ਲਈ ਹੈ ? ਜਾਂ ਐਂਵੇ ਹੀ ਪੜ੍ਹ ਲਿਆ? ਸਿਰਫ਼ ਇਮਤਿਹਾਨ ਪਾਸ ਕਰ ਲੈਣਾ ਕੋਈ ਚੀਜ਼ ਨਹੀਂ, ਅਸਲ ਗੱਲ ਹੈ ਅਕਲ ਦਾ ਵਿਕਾਸ। ਜੋ ਕੁਝ ਪੜ੍ਹੋ, ਉਹਦਾ ਅਰਥ ਸਮਝੋ। ਰਾਵਣ ਧਰਤੀ ਦਾ ਮਾਲਕ ਸੀ। ਇਹੋ ਜਿਹੇ ਰਾਜੇ ਨੂੰ ਚੱਕਰਵਰਤੀ ਕਹਿੰਦੇ ਹਨ। ਅੱਜ-ਕੱਲ ਅੰਗਰੇਜ਼ਾਂ ਦੇ ਰਾਜ ਦਾ ਵਿਸਥਾਰ ਬਹੁਤ ਵਧਿਆ ਹੈ, ਪਰ ਉਹਨਾਂ ਨੂੰ ਚੱਕਰਵਰਤੀ ਨਹੀਂ ਕਹਿ ਸਕਦੇ। ਸੰਸਾਰ ਵਿੱਚ ਅਨੇਕਾਂ ਕੌਮਾਂ ਅੰਗਰੇਜ਼ੀ ਦੀ ਗੁਲਾਮੀਂ ਸਵੀਕਾਰ ਨਹੀਂ ਕਰਦੀਆਂ, ਬਿਲਕੁਲ ਅਜ਼ਾਦ। ਰਾਵਣ ਚੱਕਰਵਰਤੀ ਰਾਜਾ ਸੀ, ਸੰਸਾਰ ਦੇ ਸਾਰੇ ਰਾਜੇ ਉਹਨੂੰ ਲਗਾਨ ਦਿੰਦੇ ਸੀ। ਵੱਡੇ-ਵੱਡੇ ਦੇਵਤੇ ਉਹਦੀ ਗੁਲਾਮੀਂ ਕਰਦੇ ਸਨ। ਅੱਗ ਅਤੇ ਪਾਣੀ ਦੇ ਦੇਵਤਾ ਉਹਦੇ ਦਾਸ ਸਨ; ਪਰ ਉਹਦਾ ਅੰਤ ਕੀ ਹੋਇਆ ? ਹੰਕਾਰ ਨੇ ਉਹਦਾ ਨਾਮੋ-ਨਿਸ਼ਾਨ ਤੱਕ ਮਿਟਾ ਦਿੱਤਾ, ਕੋਈ ਉਹਨੂੰ ਪਾਣੀ ਦੀ ਇੱਕ ਘੁੱਟ ਵੀ ਦੇਣ ਵਾਲਾ ਵੀ ਨਹੀਂ ਬਚਿਆ। ਆਦਮੀ ਹੋਰ ਬੁਰੇ ਕੰਮ ਜੋ ਚਾਹੇ ਕਰੇ; ਪਰ ਹੰਕਾਰ ਨਾ ਕਰੇ, ਆਕੜੇ ਨਾ। ਹੰਕਾਰ ਕੀਤਾ, ਅਤੇ