Back ArrowLogo
Info
Profile

ਲਗਦੇ ਨੇ ਅਤੇ ਉਸਦੇ ਕਾਰੋਬਾਰ ਵਿੱਚ ਉੱਨਤੀ ਹੁੰਦੀ ਹੈ; ਪਰ ਹੁਣ ਇਸ ਨਿੱਕੀ ਜਿਹੀ ਗੱਲ 'ਤੇ ਚਾਰ ਵਰਕੇ ਕਿਵੇਂ ਭਰੀਏ। ਜੋ ਗੱਲ ਇੱਕ ਸ਼ਬਦ ਵਿੱਚ ਕਹੀ ਜਾ ਸਕਦੀ ਹੋਵੇ, ਉਹਨੂੰ ਚਾਰ ਵਰਕਿਆਂ ਵਿੱਚ ਲਿਖਣ ਦੀ ਕੀ ਲੋੜ? ਮੈਂ ਤਾਂ ਇਸਨੂੰ ਬੇਵਕੂਫ਼ੀ ਕਹਿੰਦਾ ਹਾਂ। ਇਹ ਤਾਂ ਸਮੇਂ ਦੀ ਬੱਚਤ ਨਹੀਂ ਸਗੋਂ ਉਸਦਾ ਦੁਰਉਪਯੋਗ ਹੈ ਕਿ ਵਿਆਰਥ ਹੀ ਕਿਸੇ ਗੱਲ ਨੂੰ ਥੋਪਿਆ ਜਾਵੇ । ਅਸੀਂ ਚਾਹੁੰਦੇ ਹਾਂ, ਆਦਮੀਂ ਨੇ ਜੋ ਕੁੱਝ ਕਿਹਾ ਜਾਵੇ, ਤੁਰੰਤ ਕਰੇ ਤੇ ਆਪਣੇ ਰਾਹ ਪਵੇ । ਪਰ ਨਹੀਂ, ਤੁਹਾਨੂੰ ਚਾਰ ਵਰਕੇ ਹੀ ਕਾਲ਼ੇ ਕਰਨੇ ਪੈਣਗੇ; ਚਾਹੇ ਜਿਵੇਂ ਵੀ ਲਿਖੋ। ਅਤੇ ਵਰਕੇ ਵੀ ਪੂਰੇ ਫੁੱਲਸਕੇਪ ਦੇ ਅਕਾਰ ਦੇ। ਇਹ ਵਿਦਿਆਰਥੀਆਂ 'ਤੇ ਅੱਤਿਆਚਾਰ ਨਹੀਂ ਤਾਂ ਹੋਰ ਕੀ ਹੈ ? ਉੱਤੋਂ ਕਿਹਾ ਜਾਂਦਾ ਹੈ, ਸੰਖੇਪ ਵਿੱਚ ਲਿਖੋ! ਸਿਰੇ ਈ ਲਾ ਦਿੰਦੇ ਨੇ! ਸਮੇਂ ਦੀ ਪਬੰਦੀ 'ਤੇ ਸੰਖੇਪ ਵਿੱਚ ਲੇਖ ਲਿਖੋ, ਜੋ ਚਾਰ ਵਰਕਿਆਂ ਤੋਂ ਘੱਟ ਨਾ ਹੋਵੇ।

Page Image

ਠੀਕ! ਸੰਖੇਪ ਵਿੱਚ ਤਾਂ ਚਾਰ ਵਰਕੇ ਹੋਏ, ਨਹੀਂ ਤਾਂ ਸ਼ਾਇਦ ਸੌ-ਦੋ ਸੌ ਪੰਨੇ ਲਿਖਵਾਉਂਦੇ। ਤੇਜ਼ ਵੀ ਭੱਜੋ ਅਤੇ ਹੌਲ਼ੀ-ਹੌਲ਼ੀ ਵੀ । ਪੁੱਠੀ ਗੱਲ ਨੀਂ ਇਹ ? ਬੱਚਾ ਵੀ ਇੰਨੀ ਕੁ ਗੱਲ ਸਮਝ ਸਕਦਾ ਹੈ; ਪਰ ਇਹਨਾਂ ਅਧਿਆਪਕਾਂ ਨੂੰ ਇੰਨੀ ਅਕਲ ਵੀ ਨਹੀਂ। ਉੱਤੋਂ ਦਾਅਵਾ ਕਰਨਗੇ ਕਿ ਅਸੀਂ ਅਧਿਆਪਕ ਹਾਂ। ਮੇਰੀ ਜਮਾਤ ਵਿੱਚ ਆਵੇਂਗਾ ਬੱਚੂ, ਤਾਂ ਸਾਰੇ ਪਾਪੜ ਵੇਲਣੇ ਪੈਣਗੇ ਅਤੇ ਉਦੋਂ ਪਤਾ ਲੱਗੂ ਆਟਾ-ਦਾਲ ਕੀ ਭਾਅ ਵਿਕਦੀ ਆ। ਇਸ ਜਮਾਤ ਵਿੱਚ ਪਹਿਲੇ 'ਤੇ ਆਇਆਂ, ਤਾਂ ਤੇਰੇ ਭੂੰਜੇ ਪੈਰ ਨੀ ਲਗਦੇ। ਇਸ ਲਈ ਮੇਰਾ ਕਹਿਣਾ ਮੰਨ। ਭਾਵੇਂ ਫੇਲ ਹੋ ਗਿਆ ਹਾਂ, ਪਰ ਤੇਰੇ ਨਾਲੋਂ ਵੱਡਾ ਹਾਂ, ਦੁਨੀਆਦਾਰੀ ਦਾ ਤੇਰੇ ਨਾਲੋਂ ਕਿਤੇ ਜ਼ਿਆਦਾ ਤਜ਼ਰਬਾ ਹੈ। ਜੋ ਕੁੱਝ ਮੈਂ ਕਹਿੰਨਾ, ਉਹਨੂੰ ਪੱਲੇ ਬੰਨ ਲੈ, ਨਹੀਂ ਤਾਂ ਪਛਤਾਏਂਗਾ।"

ਸਕੂਲ ਦਾ ਸਮਾਂ ਨੇੜੇ ਸੀ, ਨਹੀਂ ਤਾਂ ਰੱਬ ਜਾਣੇ ਇਹ ਉਪਦੇਸ਼-ਮਾਲਾ ਕਦੋਂ ਮੁੱਕਦੀ, ਖਾਣਾ ਅੱਜ ਮੈਨੂੰ ਬੇਸੁਆਦ ਲੱਗ ਰਿਹਾ ਸੀ । ਜਦੋਂ ਪਾਸ ਹੋਣ 'ਤੇ ਇਹ ਅਪਮਾਨ ਹੋ ਰਿਹਾ ਹੈ, ਤਾਂ ਫ਼ੇਲ ਹੋਣ 'ਤੇ ਤਾਂ ਸ਼ਾਇਦ ਜਾਨ ਹੀ ਕੱਢ ਲਈ ਜਾਵੇ। ਭਾਈ ਸਾਹਬ ਨੇ ਆਪਣੀ ਜਮਾਤ ਦੀ ਪੜ੍ਹਾਈ ਦਾ ਜੋ ਭਿਅੰਕਰ ਚਿੱਤਰ ਖਿੱਚਿਆ ਸੀ; ਉਸਨੇ ਮੈਨੂੰ ਡਰਾ ਦਿੱਤਾ। ਸਕੂਲ ਛੱਡ ਕੇ ਘਰ ਨਹੀਂ ਭੱਜਿਆ, ਇਹੀ ਹੈਰਾਨੀ ਹੈ; ਪਰ ਇੰਨੇ ਅਪਮਾਨ ਤੋਂ ਬਾਅਦ ਵੀ ਕਿਤਾਬਾਂ ਤੋਂ ਮੇਰੀ ਦੂਰੀ ਉਵੇਂ ਦੀ ਉਵੇਂ ਬਣੀ ਰਹੀ। ਖੇਡਣ-ਕੁੱਦਣ ਦਾ ਕੋਈ ਵੀ ਮੌਕਾ ਹੱਥੋਂ ਨਾ ਜਾਣ ਦਿੰਦਾ। ਪੜ੍ਹਦਾ ਵੀ; ਪਰ ਬਹੁਤ ਹੀ ਘੱਟ, ਬੱਸ ਇੰਨਾ ਹੀ ਕਿ ਰੋਜ ਦਾ

7 / 11
Previous
Next