ਵਿਕਰਮ ਬੇਤਾਲ ਦੀਆਂ ਕਹਾਣੀਆਂ
ਸੰਪਾਦਕ- ਅਮਰਜੀਤ ਕੌਰ
ਤਰਤੀਬ
ਮਹਾਰਾਜਾ ਵਿਕਰਮਾਦਿਤ ਅਤੇ ਬੇਤਾਲ ਦਾ ਮਿਲਾਪ
ਪ੍ਰਾਚੀਨ ਕਾਲ 'ਚ ਧਾਰਾ ਨਗਰੀ 'ਚ ਮਹਾਰਾਜ ਵਿਕਰਮਾਦਿੱਤ ਦਾ ਰਾਜ ਸੀ । ਉਹਦੇ ਰਾਜ ਵਿਚ ਹੀ ਇਕ ਬ੍ਰਾਹਮਣ ਸੀ ਜਿਹਨੇ ਪੂਜਾ-ਪਾਠ ਅਤੇ ਤਪੱਸਿਆ ਕਰਕੇ ਦੇਵੀ ਨੂੰ ਖੁਸ਼ ਕੀਤਾ ਅਤੇ ਅਮਰ ਹੋਣ ਦਾ ਵਰਦਾਨ ਮੰਗਿਆ। ਦੇਵੀ ਨੇ ਉਹਨੂੰ ਇਕ ਅਮਰ ਫਲ ਦਿੱਤਾ । ਫਲ ਲੈ ਕੇ ਬ੍ਰਾਹਮਣ ਆਪਣੇ ਘਰ ਗਿਆ ਤੇ ਬਾਹਮਣੀ ਨੂੰ ਸਾਰੀ ਗੱਲ ਦੱਸੀ । ਬਾਹਮਣੀ ਨੇ ਉਹਨੂੰ ਕਿਹਾ ਕਿ ਅਸੀਂ ਅਮਰ ਹੋ ਕੇ ਕੀ ਕਰਾਂਗੇ, ਅਮਰਤਾ ਤਾਂ ਰਾਜਾ ਵਿਕਰਮ ਨੂੰ ਮਿਲਣੀ ਚਾਹੀਦੀ ਹੈ । ਤੁਸੀਂ ਇਕ ਬ੍ਰਾਹਮਣ ਹੋ, ਤੁਹਾਨੂੰ ਤਾਂ ਮੁਕਤੀ ਹਾਸਿਲ ਕਰਨ ਲਈ ਸਾਧਨਾ ਕਰਨੀ ਚਾਹੀਦੀ ਹੈ । ਬ੍ਰਾਹਮਣ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ ਅਤੇ ਉਹਨੇ ਉਹ ਫਲ ਲਿਜਾ ਕੇ ਰਾਜਾ ਵਿਕਰਮ ਨੂੰ ਦੇ ਦਿੱਤਾ ਅਤੇ ਸਾਰੀ ਗੱਲ ਦੱਸ ਦਿੱਤੀ।
ਰਾਜਾ ਵਿਕਰਮ ਆਪਣੀ ਛੋਟੀ ਰਾਣੀ ਚੰਦ੍ਰਪ੍ਰਭਾ ਨੂੰ ਬਹੁਤ ਪਿਆਰ ਕਰਦਾ ਸੀ, ਉਨ੍ਹਾਂ ਨੇ ਉਹ ਫਲ ਉਹਨੂੰ ਇਹ ਸੋਚ ਕੇ ਦੇ ਦਿੱਤਾ ਕਿ ਮੇਰੀ ਪਿਆਰੀ ਪਤਨੀ ਅਮਰ ਹੋ ਜਾਵੇਗੀ । ਪਤਨੀ ਆਪਣੇ ਰਥਵਾਨ ਨੂੰ ਪਿਆਰ ਕਰਦੀ ਸੀ, ਇਸ ਲਈ ਉਹ ਅਮਰਫਲ ਸਾਰਥੀ ਨੂੰ ਦੇ ਦਿੱਤਾ ਤਾਂ ਕਿ ਉਹ ਅਮਰ ਹੋ ਜਾਵੇ । ਰਥਵਾਨ ਇਕ ਵੇਸਵਾ ਨਾਲ ਪਿਆਰ ਕਰਦਾ ਸੀ, ਉਹਨੇ ਉਹ ਅਮਰਫਲ ਉਹਨੂੰ ਦੇ ਦਿੱਤਾ। ਵੇਸਵਾ ਨੇ ਸੋਚਿਆ ਕਿ ਇਸ ਜਨਮ ਵਿਚ ਮੈਂ ਅਮਰ ਹੋ ਕੇ ਕੀ ਕਰੂੰਗੀ। ਇਹ ਫਲ ਉੱਤੇ ਤਾਂ ਰਾਜਾ ਵਿਕਰਮ ਵਰਗੇ ਨੇਕ ਆਦਮੀ ਦਾ ਅਧਿਕਾਰ ਹੋਣਾ ਚਾਹੀਦਾ ਹੈ। ਉਹ ਅਮਰ ਹੋ ਕੇ ਯੁਗਾਂ-ਯੁਗਾਂ ਤਕ ਪਰਜਾ ਦੀ ਸੇਵਾ ਕਰੇਗਾ। ਇਹ ਸੋਚ ਕੇ ਉਹ ਅਮਰਫਲ ਲੈ ਕੇ ਰਾਜੇ ਕੋਲ ਗਈ ਅਤੇ ਅਮਰਫਲ ਰੱਖ ਲੈਣ ਲਈ ਬੇਨਤੀ ਕੀਤੀ।
ਉਸ ਵੇਸਵਾ ਦੇ ਹੱਥਾਂ 'ਚ ਅਮਰਫਲ ਵੇਖ ਕੇ ਰਾਜਾ ਵਿਕਰਮ ਗੁੱਸੇ 'ਚ