ਕਈ ਚੰਗੇ ਕਾਨੂੰਨ ਬਣਾਏ ਹੋਏ ਸਨ । ਉਹਦੇ ਰਾਜ 'ਚ ਚਾਰੇ ਪਾਸੇ ਸ਼ਾਂਤੀ ਸੀ। ਰਾਜਾ ਪਤਨੀ-ਵਰਤਾ ਸੀ। ਅਜਿਹਾ ਹੀ ਨਿਯਮ ਉਹਨੇ ਆਪਣੇ ਰਾਜ 'ਚ ਵੀ ਬਣਾਇਆ ਹੋਇਆ ਸੀ ਕਿ ਕੋਈ ਇਕ ਤੋਂ ਵੱਧ ਪਤਨੀ ਨਹੀਂ ਰੱਖ ਸਕਦਾ। ਕਿਸੇ ਗ਼ੈਰ ਦੀ ਪਤਨੀ ਨੂੰ ਇਸ ਦ੍ਰਿਸ਼ਟੀ ਨਾਲ ਵੇਖਣਾ ਵੀ ਗੁਨਾਹ ਸੀ । ਉਸਦੇ ਇਸ ਕਾਨੂੰਨ ਕਰਕੇ ਔਰਤਾਂ ਬੜੀਆਂ ਖ਼ੁਸ਼ ਸਨ । ਉਹਦੇ ਰਾਜ 'ਚ ਬੜਾ ਸੁਖ-ਚੈਨ ਸੀ ।
ਨਗਰ ਸੇਠ ਬ੍ਰਹਮਦੱਤ ਦਾ ਇਕ ਪੁੱਤਰ ਸੀ । ਉਹਦਾ ਨਾਂ ਗੁਰੂਦੱਤ ਸੀ। ਗੁਰੂਦੱਤ ਕਾਫ਼ੀ ਸੋਹਣਾ ਨੌਜੁਆਨ ਸੀ । ਇਕ ਦਿਨ ਦੀ ਘਟਨਾ ਸੁਣ ਰਾਜਾ ਵਿਕਰਮ ! ਗੁਰੂਦੱਤ ਸ਼ਾਮ ਦੀ ਸੈਰ ਲਈ ਨਿਕਲਿਆ ਅਤੇ ਰਸਤੇ 'ਚ ਪੈਣ ਵਾਲੇ ਇਕ ਮੰਦਰ ਦੇ ਸਾਹਮਣੇ ਰੁਕ ਗਿਆ। ਅਚਾਨਕ ਮੰਦਰ 'ਚੋਂ ਇਕ ਬੜੀ ਸੋਹਣੀ ਮੁਟਿਆਰ ਬਾਹਰ ਆਈ । ਗੁਰੂਦੱਤ ਉਹਨੂੰ ਵੇਖਦਾ ਹੀ ਰਹਿ ਗਿਆ।
ਉਸ ਸੁੰਦਰੀ ਨੇ ਵੀ ਗੁਰੂਦੱਤ ਨੂੰ ਵੇਖਿਆ ਤਾਂ ਸ਼ਰਮਾ ਗਈ ਪਰ ਮੁਸਕਰਾ ਕੇ ਚਲੀ ਗਈ । ਗੁਰੂਦੱਤ ਬੇਹਾਲ ਹੋ ਗਿਆ । ਉਹ ਉਥੋਂ ਹੀ ਵਾਪਸ ਘਰ ਆ ਗਿਆ ਅਤੇ ਉਸ ਕੁੜੀ ਬਾਰੇ ਵਿਚਾਰ ਕਰਨ ਲੱਗਾ । ਜਿਉਂ-ਜਿਉਂ ਉਹ ਉਸ ਕੁੜੀ ਬਾਰੇ ਵਿਚਾਰ ਕਰਦਾ, ਤਿਉਂ-ਤਿਉਂ ਉਹਦੀ ਬੇਚੈਨੀ ਵਧਦੀ ਜਾਂਦੀ ਸੀ । ਅਖ਼ੀਰ ਜਦੋਂ ਉਹਦੇ ਕੋਲੋਂ ਰਿਹਾ ਨਾ ਗਿਆ ਤਾਂ ਉਹਨੇ ਆਪਣੇ ਮਿੱਤਰਾਂ ਦੀ ਸਹਾਇਤਾ ਲਈ ਅਤੇ ਉਸ ਕੁੜੀ ਦਾ ਪਤਾ ਲੱਭਿਆ । ਪਤਾ ਲੱਗਿਆ ਕਿ ਉਹ ਕੁੜੀ ਰਾਜ ਦੇ ਇਕ ਸਾਮੰਤ ਦੀ ਧੀ ਸੀ। ਉਸ ਕੁੜੀ ਦਾ ਨਾਂ ਚੰਦ੍ਰਸੇਨਾ ਸੀ । ਸਾਰਾ ਕੁਝ ਪਤਾ ਲੱਗ ਜਾਣ 'ਤੇ ਉਹਦੇ ਪਰਿਵਾਰ 'ਚ ਸੁਨੇਹਾ ਘੱਲਿਆ ਕਿ ਉਹ ਉਹਦੇ ਨਾਲ ਵਿਆਹ ਕਰਾਉਣਾ ਚਾਹੁੰਦਾ ਹੈ।
ਚੰਦ੍ਰਸੇਨਾ ਦੇ ਮਾਤਾ-ਪਿਤਾ ਨੇ ਅਤਿਅੰਤ ਨਿਮਰਤਾ-ਪੂਰਵਕ ਇਹ ਰਿਸ਼ਤਾ ਵਾਪਸ ਕਰ ਦਿੱਤਾ । ਇਸਦਾ ਕਾਰਨ ਸੀ ਕਿ ਚੰਦ੍ਰਸੇਨਾ ਦਾ ਰਿਸ਼ਤਾ ਕਿਸੇ ਦੂਸਰੇ ਮੁੰਡੇ ਜਯਕਰਨ ਨਾਲ ਪੱਕਾ ਹੋ ਗਿਆ ਸੀ। ਇਹ ਸਮਾਚਾਰ