ਸੁਣ ਕੇ ਗੁਰੂਦੱਤ ਦਾ ਮਨ ਬੜਾ ਦੁਖੀ ਹੋਇਆ । ਉਹਦਾ ਮਨ ਏਨਾ ਉਚਾਟ ਹੋ ਗਿਆ ਕਿ ਉਹ ਸੰਸਾਰ ਤੋਂ ਬੇਮੁਖ ਹੋਣ ਬਾਰੇ ਸੋਚਣ ਲੱਗਾ। ਫਿਰ ਅਚਾਨਕ ਚੰਦ੍ਰਸੈਨਾ ਦੀ ਇਕ ਦਾਸੀ ਉਹਦੇ ਕੋਲ ਆਈ। ਦਾਸੀ ਨੇ ਗੁਰੂਦੱਤ ਨੂੰ ਚੰਦ੍ਰਸੇਨਾ ਦਾ ਇਕ ਖ਼ਤ ਦਿੱਤਾ। ਖ਼ਤ 'ਚ ਚੰਦ੍ਰਸੇਨਾ ਨੇ ਗੁਰੂਦੱਤ ਨਾਲ ਪਿਆਰ ਦੀ ਗੱਲ ਲਿਖੀ ਸੀ ਤੇ ਇਹ ਵਾਅਦਾ ਕੀਤਾ ਸੀ ਕਿ ਵਿਆਹ ਤੋਂ ਬਾਅਦ ਉਹ ਕਿਸੇ ਨਾ ਕਿਸੇ ਤਰ੍ਹਾਂ ਮਿਲੇਗੀ ਪਰ ਜਯਕਰਨ ਨਾਲ ਰਿਸ਼ਤਾ ਤੋੜ ਕੇ ਉਹ ਪਰਿਵਾਰ 'ਚ ਕਲੇਸ਼ ਪੈਦਾ ਨਹੀਂ ਕਰਨਾ ਚਾਹੁੰਦੀ ਸੀ।
ਇਹ ਸੰਦੇਸ਼ ਪੜ੍ਹ ਕੇ ਗੁਰੂਦੱਤ ਨੂੰ ਜਿਵੇਂ ਨਵੀਂ ਜ਼ਿੰਦਗੀ ਮਿਲ ਗਈ। ਉਹ ਚੰਦ੍ਰਸੇਨਾ ਦੇ ਆਉਣ ਦਾ ਇੰਤਜ਼ਾਰ ਕਰਨ ਲੱਗਾ। ਉਧਰ, ਕੁਝ ਚਿਰ ਬਾਅਦ ਚੰਦ੍ਰਸੇਨਾ ਦਾ ਵਿਆਹ ਜਯਕਰਨ ਨਾਲ ਹੋ ਗਿਆ। ਚੰਦ੍ਰਸੇਨਾ ਨੇ ਵਿਆਹ 'ਚ ਕਿਸੇ ਕਿਸਮ ਦੀ ਰੁਕਾਵਟ ਨਾ ਪਾਈ। ਸੁਹਾਗ ਰਾਤ ਵੇਲੇ ਜਯਕਰਨ ਨੇ ਚੰਦ੍ਰਸੇਨਾ ਦਾ ਹੱਥ ਫੜਨਾ ਚਾਹਿਆ ਪਰ ਚੰਦ੍ਰਸੇਨਾ ਨੇ ਹੱਥ ਖਿੱਚ ਲਿਆ।
"ਕੀ ਗੱਲ ਹੈ ?” ਜਯਕਰਨ ਬੋਲਿਆ।
ਚੰਦ੍ਰਸੇਨਾ ਨੇ ਜਯਕਰਨ ਨੂੰ ਦੱਸਿਆ ਕਿ ਉਹ ਗੁਰੂਦੱਤ ਨੂੰ ਪਿਆਰ ਕਰਦੀ ਹੈ।
ਇਹ ਸੁਣ ਕੇ ਜਯਕਰਨ ਖ਼ਾਮੋਸ਼ ਹੋ ਗਿਆ।
"ਤੂੰ ਉਹਦੇ ਕੋਲ ਜਾਣਾ ਚਾਹੁੰਨੀ ਏਂ ?"
“ਹਾਂ।” ਚੰਦ੍ਰਸੇਨਾ ਬੋਲੀ ।
"ਜਾ ਸਕਦੀ ਏਂ।” ਜਯਕਰਨ ਨੇ ਆਖਿਆ। ਉਹ ਚੰਦ੍ਰਸੇਨਾ ਵੱਲ ਪਿੱਠ ਕਰਕੇ ਲੇਟ ਗਿਆ। ਰਾਜਾ ਵਿਕਰਮ! ਇਹ ਗੱਲ ਸੁਣ ਕੇ ਚੰਦ੍ਰਸੇਨਾ ਖ਼ੁਸ਼ੀ-ਖ਼ੁਸ਼ੀ ਗੁਰੂਦੱਤ ਦੇ ਮਹੱਲ ਵੱਲ ਤੁਰ ਪਈ । ਅੱਧੀ ਰਾਤ ਦਾ ਵੇਲਾ ਸੀ। ਸਾਰੇ ਪਾਸੇ ਸੰਨਾਟਾ ਸੀ । ਗਹਿਣਿਆਂ ਨਾਲ ਲੱਦੀ ਚੰਦ੍ਰਸੇਨਾ ਤੁਰੀ ਜਾ ਰਹੀ ਸੀ। ਅਚਾਨਕ ਇਕ ਚੋਰ ਦੀ ਨਿਗਾਹ ਉਹਦੇ 'ਤੇ ਪਈ। ਉਹਨੇ ਚੰਦ੍ਰਸੇਨਾ ਨੂੰ ਰੋਕ ਲਿਆ। ਚੰਦ੍ਰਸੇਨਾ ਘਬਰਾ ਗਈ। ਉਹ ਗਿੜਗਿੜਾ ਕੇ ਤਰਲੇ