ਪਾਉਣ ਲੱਗੀ ਕਿ ਉਹ ਆਪਣੇ ਪ੍ਰੇਮੀ ਨੂੰ ਮਿਲਣ ਜਾ ਰਹੀ ਹੈ, ਵਾਪਸ ਪਰਤਣ 'ਤੇ ਸਾਰੇ ਗਹਿਣੇ ਦੇ ਦੇਵੇਗੀ। ਇਸ ਵੇਲੇ ਉਹ ਉਹਨੂੰ ਛੱਡ ਦੇਵੇ।
“ਠੀਕ ਏ, ਮੈਂ ਤੇਰਾ ਏਥੇ ਹੀ ਇੰਤਜ਼ਾਰ ਕਰਾਂਗਾ।"
ਚੰਦ੍ਰਸੇਨਾ ਚੋਰ ਨੂੰ ਵਚਨ ਦੇ ਕੇ ਆਪਣੇ ਪ੍ਰੇਮੀ ਗੁਰੂਦੱਤ ਕੋਲ ਚਲੀ ਗਈ।
"ਤੂੰ...।" ਗੁਰੂਦੱਤ ਅਚਾਨਕ ਉਹਨੂੰ ਵੇਖ ਕੇ ਘਬਰਾ ਗਿਆ ।
“ਹਾਂ, ਮੈਂ ਆਪਣੇ ਖ਼ਤ 'ਚ ਲਿਖਿਆ ਤਾਂ ਸੀ ਕਿ ਵਿਆਹ ਤੋਂ ਬਾਅਦ ਮੈਂ ਕਿਸੇ ਵੀ ਤਰ੍ਹਾਂ ਤੈਨੂੰ ਆ ਕੇ ਮਿਲਾਂਗੀ।"
"ਵਿਆਹ ਹੋ ਗਿਆ।"
“ਹਾਂ।” ਚੰਦ੍ਰਲੇਖਾ ਬੋਲੀ। ਗੁਰੂਦੱਤ ਉਹਦਾ ਮੂੰਹ ਤੱਕਣ ਲੱਗਾ। ਚੰਦ੍ਰਸੇਨਾ ਬੋਲੀ-"ਕੀ ਵੇਖ ਰਹੇ ਓ, ਪਿਆਰ ਕਰੋ ਨਾ ।"
ਗੁਰੂਦੱਤ ਬੋਲਿਆ-"ਨਹੀਂ। ਮੈਂ ਪਿਆਰ ਨਹੀਂ ਕਰ ਸਕਦਾ। ਰਾਜ ਦਾ ਕਾਨੂੰਨ ਤੈਨੂੰ ਪਤਾ ਏ । ਫ਼ਾਂਸੀ ਦੀ ਸਜ਼ਾ ਹੈ। ਤੂੰ ਜਯਕਰਨ ਦੀ ਪਤਨੀ ਏਂ । ਵਿਆਹ ਤੋਂ ਪਹਿਲਾਂ ਹੋਰ ਗੱਲ ਸੀ । ਨਾਲੇ ਹੁਣ ਮੈਨੂੰ ਸਮਝ ਆ ਗਈ ਏ।"
ਰਾਜਾ ਵਿਕਰਮ ! ਇਹ ਸੁਣ ਕੇ ਚੰਦ੍ਰਸੇਨਾ ਹੱਕੀ-ਬੱਕੀ ਰਹਿ ਗਈ। ਉਹਨੇ ਆਪਣੇ ਪਿਆਰ ਦੀ ਬੜੀ ਦੁਹਾਈ ਦਿੱਤੀ ਪਰ ਰਾਜਸੀ ਕਾਨੂੰਨ ਦੇ ਡਰ ਕਾਰਨ ਗੁਰੂਦੱਤ ਨਾ ਮੰਨਿਆ। ਅਖ਼ੀਰ ਨਿਰਾਸ਼ ਹੋ ਕੇ ਚੰਦ੍ਰਸੇਨਾ ਵਾਪਸ ਆ ਗਈ । ਚੋਰ ਉਹਨੂੰ ਵਾਪਸ ਆਉਂਦਾ ਵੇਖ ਕੇ ਖ਼ੁਸ਼ ਹੋ ਗਿਆ। ਉਹਨੂੰ ਉਦਾਸ ਵੇਖ ਕੇ ਬੋਲਿਆ-"ਕੀ ਗੱਲ ਏ ?”
ਚੰਦ੍ਰਸੇਨਾ ਨੇ ਸਾਰੀ ਗੱਲ ਦੱਸ ਦਿੱਤੀ। ਸੁਣ ਕੇ ਚੋਰ ਨੂੰ ਤਰਸ ਆ ਗਿਆ । ਉਹ ਬੋਲਿਆ-‘ਤੇਰੀ ਸੱਚਾਈ ਸੁਣ ਕੇ ਮੈਂ ਬਹੁਤ ਖ਼ੁਸ਼ ਹਾਂ । ਤੂੰ ਵਾਪਸ ਮੇਰੇ ਕੋਲ ਆ ਗਈ। ਹੁਣ ਮੈਂ ਤੇਰੇ ਗਹਿਣੇ ਨਹੀਂ ਲਵਾਂਗਾ । ਤੂੰ ਜਾ ਸਕਦੀ ਏਂ ।"
ਰਾਜਾ ਵਿਕਰਮ! ਚੋਰ ਚੰਦ੍ਰਸੇਨਾ ਨੂੰ ਛੱਡ ਕੇ ਚਲਾ ਗਿਆ। ਚੰਦ੍ਰਸੇਨਾ