Back ArrowLogo
Info
Profile

ਦੌੜਿਆ ਪਰ ਬੇਤਾਲ ਮੁੜ ਦਰਖ਼ਤ 'ਤੇ ਜਾ ਕੇ ਮੁਰਦਿਆਂ ਵਾਂਗ ਉਲਟਾ ਲਟਕ ਗਿਆ। ਰਾਜਾ ਵਿਕਰਮ ਫਿਰ ਉਹਦੇ ਕੋਲ ਨੰਗੀ ਤਲਵਾਰ ਲੈ ਕੇ ਪਹੁੰਚ ਗਿਆ।

 

ਮਨ ਦੀ ਕੋਮਲਤਾ

ਜ਼ਿੱਦੀ ਵਿਕਰਮ ਇਕ ਵਾਰ ਮੁੜ ਬੇਤਾਲ ਨੂੰ ਮੋਢੇ 'ਤੇ ਲੱਦ ਕੇ ਤੁਰ ਪਿਆ।

"ਹੌਲੀ ਚੱਲ ਵਿਕਰਮ !" ਬੇਤਾਲ ਬੋਲਿਆ-"ਅਜੇ ਬਹੁਤ ਰਾਤ ਪਈ ।"

ਵਿਕਰਮ ਨੇ ਉਹਦੇ ਵੱਲ ਗੁੱਸੇ ਨਾਲ ਵੇਖਿਆ।

"ਚੰਗਾ ਸੁਣ।” ਬੇਤਾਲ ਬੋਲਿਆ-"ਮੈਂ ਇਕ ਕਹਾਣੀ ਸੁਣਾਉਂਦਾ ਹਾਂ।"

ਵਿਕਰਮ ਚੁੱਪ ਕਰਕੇ ਤੁਰਦਾ ਰਿਹਾ।

ਬੇਤਾਲ ਇਕ ਨਵੀਂ ਕਥਾ ਸੁਣਾਉਣ ਲੱਗਾ-"ਸਵਰਣ ਦੇਸ਼ ਦਾ ਰਾਜਾ ਅਤਿਅੰਤ ਪ੍ਰਤਾਪੀ ਸੀ। ਉਹਦੀਆਂ ਚਾਰ ਕੁੜੀਆਂ ਸਨ। ਉਹ ਬਹੁਤ ਹੀ ਨਾਜ਼ੁਕ ਅਤੇ ਕੋਮਲ ਸਨ । ਉਹਦੇ 'ਚੋਂ ਪਹਿਲੀ ਕੁੜੀ ਦਾ ਇਹ ਹਾਲ ਸੀ ਕਿ ਜੇਕਰ ਉਹ ਚਾਂਦਨੀ ਰਾਤ 'ਚ ਵੀ ਬਾਹਰ ਨਿਕਲ ਜਾਂਦੀ ਸੀ ਤਾਂ ਉਹਦੇ ਸਰੀਰ 'ਤੇ ਧੱਫੜ ਪੈ ਜਾਂਦੇ ਸਨ।"

ਬੇਤਾਲ ਦੀ ਗੱਲ ਸੁਣ ਕੇ ਵਿਕਰਮ ਮੁਸਕਰਾ ਪਿਆ ।

"ਦੂਜੀ ਦਾ ਇਹ ਹਾਲ ਸੀ ਕਿ ਜੇਕਰ ਗੁਲਾਬ ਦਾ ਫੁੱਲ ਵੀ ਉਹਦੇ ਮਾਰਿਆ ਜਾਂਦਾ ਤਾਂ ਸਰੀਰ ਦੇ ਜਿਸ ਵੀ ਹਿੱਸੇ ਨਾਲ ਫੁੱਲ ਟਕਰਾਉਂਦਾ, ਉਥੋਂ ਖੂਨ ਨਿਕਲਣ ਲੱਗ ਪੈਂਦਾ । ਤੀਸਰੀ ਰਾਜਕੁਮਾਰੀ ਏਨੀ ਕੋਮਲ ਸੀ ਕਿ ਜੇਕਰ ਕੋਈ ਜ਼ਰਾ ਜਿਹਾ ਵੀ ਉੱਚੀ ਬੋਲਦਾ, ਉਹ ਆਵਾਜ਼ ਦੀ ਧਮਕ ਨਾਲ ਹੀ ਬੇਹੋਸ਼ ਹੋ ਜਾਂਦੀ ਸੀ । ਤੇ ਰਾਜਾ ਵਿਕਰਮ ! ਚੌਥੀ ਰਾਜਕੁਮਾਰੀ ਦਾ

53 / 111
Previous
Next