Back ArrowLogo
Info
Profile

ਇਹ ਹਾਲ ਸੀ ਕਿ ਉਹਨੂੰ ਜਿਥੋਂ ਵੀ ਛੂਹਿਆ ਜਾਂਦਾ, ਉਥੇ ਕਈ ਦਿਨਾਂ ਤਕ ਨਿਸ਼ਾਨ ਪਿਆ ਰਹਿੰਦਾ ਸੀ । ਚਾਰੇ ਰਾਜਕੁਮਾਰੀਆਂ ਦੀ ਕੋਮਲਤਾ ਦੀ ਗੱਲ ਦੂਰ-ਦੂਰ ਦੇ ਦੇਸ਼ਾਂ 'ਚ ਫੈਲ ਗਈ । ਜਿਹੜਾ ਵੀ ਸੁਣਦਾ, ਹੈਰਾਨ ਹੁੰਦਾ। ਪਹਿਲੀ ਰਾਜਕੁਮਾਰੀ ਨੂੰ ਤਾਂ ਹਮੇਸ਼ਾ ਅੰਦਰ ਹੀ ਰੱਖਿਆ ਜਾਂਦਾ ਸੀ । ਦੂਜੀ ਰਾਜਕੁਮਾਰੀ ਨੂੰ ਕੋਈ ਛੂੰਹਦਾ ਵੀ ਨਹੀਂ ਸੀ । ਤੀਸਰੀ ਰਾਜਕੁਮਾਰੀ ਦੇ ਨੇੜੇ ਕੋਈ ਵਿਅਕਤੀ ਵੀ ਜ਼ਿਆਦਾ ਉੱਚੀ ਨਹੀਂ ਸੀ ਬੋਲਦਾ । ਚੌਥੀ ਰਾਜਕੁਮਾਰੀ ਦੀ ਹਾਲਤ ਦੂਜੀ ਰਾਜਕੁਮਾਰੀ ਵਰਗੀ ਸੀ । ਇਸ ਤਰ੍ਹਾਂ ਕੋਮਲਤਾ ਦੇ ਨਾਲ- ਨਾਲ ਰਾਜਕੁਮਾਰੀਆਂ ਬੇਹੱਦ ਸੋਹਣੀਆਂ ਸਨ ।

ਰਾਜਾ ਬੜਾ ਚਿੰਤਤ ਸੀ ਕਿ ਇਨ੍ਹਾਂ ਸਾਰੀਆਂ ਦਾ ਵਿਆਹ ਕਿਵੇਂ ਹੋਵੇਗਾ ? ਵਿਆਹ ਤੋਂ ਬਾਅਦ ਕੀ ਉਹ ਜੀਊਂਦੀਆਂ ਰਹਿ ਸਕਣਗੀਆਂ। ਆਪਣੀ ਕੋਮਲਤਾ ਕਾਰਨ ਰਾਜਕੁਮਾਰੀਆਂ ਅਤਿਅੰਤ ਹਲਕੇ ਕੱਪੜੇ ਪਾਉਂਦੀਆਂ ਸਨ। ਗਹਿਣੇ ਬਹੁਤ ਹਲਕੇ ਸਨ। ਇਕ ਤੋਲਾ ਸੋਨੇ ਨਾਲ ਸਰੀਰ ਦੇ ਸਾਰੇ ਗਹਿਣੇ ਬਣਾਏ ਜਾਂਦੇ ਸਨ । ਰਾਜਕੁਮਾਰੀਆਂ ਨੂੰ ਫਿਰ ਵੀ ਗਹਿਣੇ ਭਾਰੇ ਲੱਗਦੇ ਸਨ।

ਸਾਰੀਆਂ ਰਾਜਕੁਮਾਰੀਆਂ ਦੀ ਦੇਖਭਾਲ ਲਈ ਅਲੱਗ-ਅਲੱਗ ਨੌਕਰਾਣੀਆਂ ਸਨ। ਇਨ੍ਹਾਂ 'ਚੋਂ ਇਕ ਨੌਕਰਾਣੀ ਜਦੋਂ ਵੀ ਰਾਜ-ਮਹੱਲ 'ਚੋਂ ਬਾਹਰ ਨਿਕਲਦੀ ਅਤੇ ਕਿਸੇ ਭਿਖਾਰੀ ਜਾਂ ਦੁਖੀ ਨੂੰ ਵੇਖਦੀ ਤਾਂ ਉਹ ਕੁਝ ਨਾ ਕੁਝ ਦਾਨ ਦੇ ਰੂਪ ਵਿਚ ਜ਼ਰੂਰ ਦੇਂਦੀ ਸੀ।

ਭਿਖਾਰੀਆਂ 'ਤੇ ਦਇਆ ਕਰਨ ਵਾਲੀ ਇਹ ਨੌਕਰਾਣੀ ਇਕ ਦਿਨ ਗਹਿਣੇ ਲੈ ਕੇ ਨਿਕਲੀ । ਉਹਨੂੰ ਰਾਹ 'ਚ ਭਿਖਾਰੀ ਮਿਲਿਆ। ਉਹਦੇ ਹੱਥ 'ਚ ਗਹਿਣੇ ਵੇਖ ਕੇ ਬੁੜਬੁੜਾਉਣ ਲੱਗਾ ਕਿ ਮੈਂ ਆਪਣੀ ਧੀ ਦਾ ਵਿਆਹ ਕਰਨਾ ਚਾਹੁੰਦਾ ਹਾਂ । ਉਹਦੇ ਕੋਲ ਕੋਈ ਗਹਿਣਾ ਨਹੀਂ ਹੈ । ਉਹ ਮੈਨੂੰ ਗਹਿਣੇ ਦਾਨ ਦੇ ਦੇਵੇ । ਉਸ ਨੌਕਰਾਣੀ ਨੂੰ ਤਰਸ ਆ ਗਿਆ। ਉਹਨੇ ਉਹੀ ਗਹਿਣੇ ਦਾਨ ਦੇ ਦਿੱਤੇ ਤੇ ਖ਼ਾਲੀ ਹੱਥ ਵਾਪਸ ਆ ਗਈ।

ਰਾਜੇ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਬਹੁਤ ਗੁੱਸੇ

54 / 111
Previous
Next