ਹੋਇਆ। ਉਹਨੇ ਨੌਕਰਾਣੀ ਨੂੰ ਦਰਬਾਰ 'ਚੋਂ ਕੱਢ ਦਿੱਤਾ। ਉਹ ਚੁੱਪਚਾਪ ਚਲੀ ਗਈ।
ਕੁਝ ਦੇਰ ਬਾਅਦ ਇਕ ਵੈਦ ਸਵਰਣ ਦੇਸ਼ 'ਚ ਆਇਆ। ਰਾਜੇ ਨੇ ਆਪਣੀਆਂ ਧੀਆਂ ਬਾਰੇ ਉਹਦੇ ਨਾਲ ਗੱਲ ਕੀਤੀ। ਉਨ੍ਹਾਂ ਦੀ ਕੋਮਲਤਾ ਬਾਰੇ ਦੱਸਿਆ।
ਪੁੱਛਿਆ-"ਇਨ੍ਹਾਂ 'ਚੋਂ ਸਭ ਤੋਂ ਜ਼ਿਆਦਾ ਕੋਮਲ ਕੌਣ ਹੈ ?"
ਰਾਜਾ ਦੇ ਇਸ ਪ੍ਰਸ਼ਨ 'ਤੇ ਵੈਦ ਹੱਸਣ ਲੱਗਾ। ਰਾਜਾ ਹੈਰਾਨ ਹੋ ਕੇ ਬੋਲਿਆ-"ਤੁਸੀਂ ਹੱਸ ਰਹੇ ਹੋ।”
"ਹਾਂ ਰਾਜਨ !” ਉਹਨੇ ਆਖਿਆ-"ਸਭ ਤੋਂ ਜ਼ਿਆਦਾ ਕੋਮਲਤਾ ਵਾਲੀ ਗੱਲ 'ਤੇ ਹੱਸਿਆ ਹਾਂ।"
"ਇਨ੍ਹਾਂ 'ਚੋਂ ਜਿਹੜੀ ਸਭ ਤੋਂ ਜ਼ਿਆਦਾ ਕੋਮਲ ਹੈ, ਕੀ ਤੁਸੀਂ ਉਹਦਾ ਇਲਾਜ ਨਹੀਂ ਕਰ ਸਕਦੇ ?" ਰਾਜੇ ਨੇ ਆਖਿਆ।
ਵੈਦ ਇਨਕਾਰ ਕਰਕੇ ਚਲਾ ਗਿਆ।
ਰਾਜਾ ਵਿਕਰਮ ਹੁਣ ਯਾਦ ਕਰ ਕਿ ਵੈਦ ਨੇ ਗ਼ਲਤ ਕਿਹਾ ਸੀ ਜਾਂ ਸਹੀ ਤੇ ਉਨ੍ਹਾਂ ਸਾਰੀਆਂ ਰਾਜਕੁਮਾਰੀਆਂ 'ਚੋਂ ਕਿਹੜੀ ਸਭ ਤੋਂ ਜ਼ਿਆਦਾ ਕੋਮਲ ਸੀ ? ਤੇਰੀ ਬੁੱਧੀ ਕੀ ਕਹਿੰਦੀ ਏ ?
"ਬੇਤਾਲ ! ਇਨ੍ਹਾਂ ਰਾਜਕੁਮਾਰੀਆਂ 'ਚੋਂ ਕੋਈ ਵੀ ਕੋਮਲ ਨਹੀਂ ਸੀ।"
"ਕੀ ਮਤਲਬ ?"
"ਸਰੀਰ ਦੀ ਕੋਮਲਤਾ ਨਾਲ ਕੁਝ ਨਹੀਂ ਹੁੰਦਾ ਬੇਤਾਲ । ਕੋਮਲਤਾ ਤਾਂ ਮਨ ਦੀ ਹੁੰਦੀ ਹੈ। ਮੇਰੀ ਨਜ਼ਰ 'ਚ ਉਹ ਨੌਕਰਾਣੀ ਸਭ ਤੋਂ ਜ਼ਿਆਦਾ ਕੋਮਲ ਸੀ, ਜਿਹੜਾ ਹਰ ਵੇਲੇ ਕੁਝ ਨਾ ਕੁਝ ਦਾਨ ਦੇ ਰੂਪ 'ਚ ਦੇਂਦੀ ਸੀ । ਉਹੀ ਸਭ ਤੋਂ ਵੱਧ ਕੋਮਲ ਸੀ । ਜੇਕਰ ਮਨ ਦੀ ਕੋਮਲਤਾ ਨਾ ਹੋਵੇ ਤਾਂ ਤਨ ਦੀ ਕੋਮਲਤਾ ਦਾ ਕੋਈ ਲਾਭ ਨਹੀਂ । ਇਸ ਕਾਰਨ ਵੈਦਰਾਜ ਨੇ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ।"
"ਵਾਹ! ਰਾਜਾ ਵਿਕਰਮ ! ਵਾਹ ! ਤੂੰ ਬਿਲਕੁਲ ਠੀਕ ਆਖਿਆ ਹੈ...