ਪਰ...।"
ਅਚਾਨਕ ਬੇਤਾਲ ਉਹਦੇ ਮੋਢਿਆਂ ਤੋਂ ਉੱਡ ਗਿਆ।
"ਮੈਂ ਆਖਿਆ ਸੀ ਨਾ ਰਾਜਾ ਵਿਕਰਮ ਕਿ ਜੇਕਰ ਤੂੰ ਬੋਲਿਆ ਤਾਂ ਮੈਂ ਵਾਪਸ ਚਲਾ ਜਾਵਾਂਗਾ।"
ਪਰ ਇਸ ਵਾਰ ਵਿਕਰਮ ਬਹੁਤ ਚੇਤੰਨ ਸੀ। ਉਹਨੇ ਇਕੋ ਝਟਕੇ ਨਾਲ ਉੱਛਲ ਕੇ ਉਹਨੂੰ ਫੜ ਲਿਆ ਅਤੇ ਆਪਣੇ ਮੋਢੇ 'ਤੇ ਲੱਦ ਕੇ, ਘੁੱਟ ਕੇ ਫੜ ਲਿਆ ਤੇ ਬੋਲਿਆ- "ਇਸ ਵਾਰ ਮੈਂ ਤੈਨੂੰ ਨਹੀਂ ਭੱਜਣ ਦਿਆਂਗਾ ਬੇਤਾਲ।”
ਪਿਉ ਦਾ ਸਰਾਪ
ਅਜੇ ਉਹ ਥੋੜੀ ਦੂਰ ਹੀ ਪਹੁੰਚੇ ਸਨ ਕਿ ਅਚਾਨਕ ਬੇਤਾਲ ਮੁੜ ਬੋਲਿਆ-"ਸੁਣ ਵਿਕਰਮ ! ਤੈਨੂੰ ਬਹੁਤ ਤੁਰਨਾ ਪਵੇਗਾ ਤੇ ਤੂੰ ਥੱਕ ਜਾਵੇਂਗਾ, ਇਸ ਲਈ ਚੰਗਾ ਇਹੋ ਏ ਕਿ ਮੈਂ ਤੈਨੂੰ ਇਕ ਕਹਾਣੀ ਸੁਣਾਉਂਦਾ ਹਾਂ ਤਾਂ ਕਿ ਸਫ਼ਰ ਆਰਾਮ ਨਾਲ ਤੈਅ ਹੋ ਜਾਵੇ ਅਤੇ ਥਕਾਵਟ ਵੀ ਮਹਿਸੂਸ ਨਾ ਹੋਵੇ । ਇਹ ਕਹਾਣੀ ਬੜੀ ਹੀ ਸਿੱਖਿਆ ਭਰਪੂਰ ਅਤੇ ਮਨੋਰੰਜਕ ਹੈ।
ਵਿਕਰਮ ਚੁੱਪ ਕਰਕੇ ਸੁਣਦਾ ਰਿਹਾ।
ਇਕ ਵਾਰ ਦੀ ਗੱਲ ਹੈ—ਪੁਨਯਪੁਰ ਨਾਂ ਦੇ ਰਾਜ 'ਚ ਰਾਜਾ ਵੀਰਭਦ੍ਰ ਸ਼ਾਸਨ ਕਰਦਾ ਸੀ। ਉਹਦਾ ਸਤਿਯਮਣੀ ਨਾਂ ਦਾ ਇਕ ਮੰਤਰੀ ਸੀ । ਇਕ ਵਾਰ ਮੰਤਰੀ ਦਾ ਮਨ ਕੁਝ ਉਚਾਟ ਹੋ ਗਿਆ ਤਾਂ ਉਹਨੇ ਆਪਣੀ ਪਤਨੀ ਨਾਲ ਕਿਸੇ ਤੀਰਥ 'ਤੇ ਜਾ ਕੇ ਮਨ ਨੂੰ ਸ਼ਾਂਤ ਕਰਨ ਦਾ ਵਿਚਾਰ ਬਣਾਇਆ। ਰਾਜੇ ਨੇ ਉਹਨੂੰ ਖ਼ੁਸ਼ੀ-ਖ਼ੁਸ਼ੀ ਇਜਾਜ਼ਤ ਦੇ ਦਿੱਤੀ।
ਮੰਤਰੀ ਸਤਿਯਮਣੀ ਆਪਣੀ ਧਰਮ ਪਤਨੀ ਨੂੰ ਨਾਲ ਲੈ ਕੇ ਤੀਰਥ ਯਾਤਰਾ 'ਤੇ ਤੁਰ ਪਿਆ।
ਇਕ ਦਿਨ ਦੀ ਗੱਲ ਹੈ ਕਿ ਸਤਿਯਮਣੀ ਘੁੰਮਦਾ-ਫਿਰਦਾ ਸਮੁੰਦਰ