Back ArrowLogo
Info
Profile

ਕਿਨਾਰੇ ਪਹੁੰਚ ਗਿਆ ਤੇ ਉਥੇ ਰੁਕ ਗਿਆ। ਲਗਪਗ ਅੱਧੀ ਰਾਤ ਵੇਲੇ ਉਹਨੂੰ ਉਥੇ ਇਕ ਅਜੀਬ ਦ੍ਰਿਸ਼ ਨਜ਼ਰ ਆਇਆ। ਉਹਨੇ ਤੱਕਿਆ ਕਿ ਸਮੁੰਦਰ ਵਿਚ ਇਕ ਬਹੁਤ ਖੂਬਸੂਰਤ ਦਰਖ਼ਤ ਉੱਗਦਾ ਜਾ ਰਿਹਾ ਹੈ। ਉਹ ਦਰਖ਼ਤ ਜਗਮਗਾਉਂਦੀ ਰੌਸ਼ਨੀ ਨਾਲ ਨਹਾ ਰਿਹਾ ਸੀ।

ਉਹਦੇ 'ਤੇ ਹੀਰੇ-ਮੋਤੀ, ਜੁਮਰੰਦ ਫਲ ਦੇ ਰੂਪ 'ਚ ਉੱਗ ਕੇ ਆਪਣਾ ਜਲਵਾ ਬਿਖੇਰ ਰਹੇ ਸਨ। ਦਰਖ਼ਤ ਦੀ ਉਪਰਲੀ ਟਾਹਣੀ 'ਤੇ ਇਕ ਪਰਮ ਸੁੰਦਰੀ ਹੱਥ 'ਚ ਵੀਣਾ ਫੜ ਕੇ ਸੰਗੀਤ ਦੀਆਂ ਮਧੁਰ ਲਹਿਰੀਆਂ ਵਾਤਾਵਰਣ 'ਚ ਬਿਖੇਰ ਰਹੀ ਸੀ। ਸਤਿਯਮਣੀ ਬਿਨਾਂ ਅੱਖ ਝਪੱਕਿਆਂ, ਮੰਤਰ ਮੁਗਧ ਉਸ ਦਰਖ਼ਤ ਵੱਲ ਵੇਖ ਰਿਹਾ ਸੀ। ਇਹ ਕਿਸੇ ਅਲੌਕਿਕ ਦ੍ਰਿਸ਼ ਤੋਂ ਘੱਟ ਨਹੀਂ ਸੀ । ਇਸ ਦੈਵੀ ਚਮਤਕਾਰ ਨੂੰ ਵੇਖ ਕੇ, ਉਹਦੀ ਹੈਰਾਨੀ ਦਾ ਕੋਈ ਟਿਕਾਣਾ ਨਾ ਰਿਹਾ। ਉਹਨੂੰ ਲੱਗਾ ਜਿਵੇਂ ਸਵਰਗ ਦੇ ਨੰਦਨ ਜੰਗਲ 'ਚ ਘੁੰਮਦਿਆਂ ਉਹ ਕਿਸੇ ਅਪਸਰਾ ਦੇ ਸਾਹਮਣੇ ਜਾ ਪਹੁੰਚਿਆ ਹੋਵੇ। ਇਸ ਦ੍ਰਿਸ਼ ਨੂੰ ਤੱਕ ਕੇ ਉਹ ਤੁਰੰਤ ਆਪਣੇ ਰਾਜ ਵੱਲ ਮੁੜ ਗਿਆ।

ਰਾਜੇ ਕੋਲ ਪਹੁੰਚ ਕੇ ਉਹਨੇ ਰਾਜੇ ਨੂੰ ਪੂਰਾ ਕਿੱਸਾ ਸੁਣਾਇਆ।

ਸੁਣ ਕੇ ਰਾਜਾ ਵੀ ਹੈਰਾਨ ਹੋ ਗਿਆ। ਉਹਨੇ ਪੁੱਛਿਆ-"ਇਹ ਕਿਸ ਵੇਲੇ ਦੀ ਘਟਨਾ ਏ ਸਤਿਯਮਣੀ।"

"ਉਸ ਵੇਲੇ ਲਗਪਗ ਅੱਧੀ ਰਾਤ ਲੰਘ ਚੁੱਕੀ ਸੀ।”

ਗੱਲ ਹੀ ਅਜਿਹੀ ਸੀ ਕਿ ਰਾਜਾ ਵੀਰਭਦ੍ਰ ਆਪਣੀ ਉਤਸੁਕਤਾ ਨੂੰ ਰੋਕ ਨਾ ਸਕਿਆ ਤੇ ਉਸੇ ਵਕਤ ਮੰਤਰੀ ਨਾਲ ਸਮੁੰਦਰ ਵੱਲ ਜਾਣ ਦਾ ਫੈਸਲਾ ਕਰ ਲਿਆ।

ਅਤੇ ਅੱਧੀ ਰਾਤ ਦੇ ਲਗਪਗ ਜਦੋਂ ਉਹ ਸਮੁੰਦਰ ਕਿਨਾਰੇ ਹਾਜ਼ਰ ਸੀ ਤਾਂ ਉਹਦੇ ਸਾਹਮਣੇ ਉਹੀ ਦ੍ਰਿਸ਼ ਉਪਸਥਿਤ ਹੋਇਆ, ਜਿਹੜਾ ਸਤਿਯਮਣੀ ਨੇ ਦੱਸਿਆ ਸੀ। ਇਸ ਦ੍ਰਿਸ਼ ਨੂੰ ਤੱਕ ਕੇ ਰਾਜਾ ਵੀਰਭਦ੍ਰ ਤੁਰੰਤ ਤੈਰ ਕੇ ਉਸ ਦਰਖ਼ਤ ਕੋਲ ਪਹੁੰਚ ਗਿਆ ਅਤੇ ਜਿਵੇਂ ਹੀ ਉਹਨੇ ਉਸ ਸੁੰਦਰੀ ਨੂੰ ਫੜਨਾ ਚਾਹਿਆ

57 / 111
Previous
Next