"ਹੇ ਸੁੰਦਰੀ । ਹੁਣ ਦੱਸ ਕਿ ਇਸ ਘਟਨਾ ਦਾ ਕੀ ਰਹੱਸ ਸੀ ?"
ਰਾਜੇ ਦੀ ਉਤਸੁਕਤਾ ਨੂੰ ਭਾਂਪ ਕੇ ਸੁੰਦਰੀ ਨੇ ਆਖਿਆ-"ਹੇ ਰਾਜਨ! ਚਤੁਰਦਸ਼ੀ ਦੀ ਕਾਲੀ ਰਾਤ ਨੂੰ ਮੈਂ ਉਸ ਰਾਖਸ਼ਸ਼ ਦੇ ਅਧੀਨ ਹੋ ਜਾਇਆ ਕਰਦੀ ਸਾਂ । ਇਸ ਗੱਲ ਦਾ ਮੈਨੂੰ ਸਰਾਪ ਮਿਲਿਆ ਹੋਇਆ ਸੀ।"
ਰਾਜਾ ਵੀਰਭਦ੍ਰ ਨੇ ਪੁੱਛਿਆ-"ਇਹ ਸਰਾਪ ਤੈਨੂੰ ਕੀਹਨੇ ਦਿੱਤਾ ਸੀ?"
ਰਾਜੇ ਦੇ ਮੂੰਹੋਂ ਇਹ ਗੱਲ ਸੁਣ ਕੇ ਅੱਥਰੂਆਂ ਨਾਲ ਭਰੀਆਂ ਅੱਖਾਂ ਨਾਲ ਸੁੰਦਰੀ ਨੇ ਦੱਸਿਆ-"ਇਹ ਸਰਾਪ ਕਿਸੇ ਹੋਰ ਨੇ ਨਹੀਂ ਸਗੋਂ ਮੇਰੇ ਪਿਉ ਨੇ ਹੀ ਮੈਨੂੰ ਦਿੱਤਾ ਸੀ । ਰਾਜਨ ! ਮੈਂ ਗੰਧਰਵ ਵਿਦਿਆਧਰ ਦੀ ਬੇਟੀ ਹਾਂ। ਮੈਂ ਹਰ ਰੋਜ਼ ਆਪਣੇ ਪਿਉ ਨਾਲ ਹੀ ਰੋਟੀ ਖਾਂਦੀ ਸਾਂ। ਇਕ ਦਿਨ ਆਪਣੀਆਂ ਸਹੇਲੀਆਂ ਨਾਲ ਖੇਡਦੇ ਵਕਤ ਮੈਨੂੰ ਰੋਟੀ ਖਾਣ ਦਾ ਚੇਤਾ ਭੁੱਲ ਗਿਆ, ਜੀਹਦੇ ਕਾਰਨ ਪਿਤਾ ਜੀ ਨੂੰ ਇਕੱਲਿਆਂ ਹੀ ਰੋਟੀ ਖਾਣੀ ਪਈ ਤੇ ਜਦੋਂ ਮੈਂ ਖੇਡਣ ਤੋਂ ਬਾਅਦ ਘਰ ਪਹੁੰਚੀ ਤਾਂ ਮੇਰੇ ਪਿਤਾ ਜੀ ਨੇ ਮੈਨੂੰ ਸਰਾਪ ਦੇ ਦਿੱਤਾ ਕਿ ਹਰ ਚਤੁਰਦਸ਼ੀ ਦੀ ਰਾਤ ਨੂੰ ਤੂੰ ਇਕ ਦੈਂਤ ਦੇ ਵੱਸ 'ਚ ਹੋਇਆ ਕਰੇਂਗੀ। ਇਸ ਸਰਾਪ ਨੂੰ ਸੁਣ ਕੇ ਮੈਂ ਬਹੁਤ ਰੋਈ। ਉਨ੍ਹਾਂ ਨੇ ਸਰਾਪ ਦੇ ਤਾਂ ਦਿੱਤਾ ਪਰ ਬਾਅਦ 'ਚ ਉਨ੍ਹਾਂ ਨੂੰ ਬਹੁਤ ਪਛਤਾਉਣਾ ਪਿਆ। ਫਿਰ ਕੁਝ ਹੀ ਦੇਰ ਬਾਅਦ ਜਦੋਂ ਉਨ੍ਹਾਂ ਦਾ ਗੁੱਸਾ ਸ਼ਾਤ ਹੋਇਆ ਤਾਂ ਉਨ੍ਹਾਂ ਨੇ ਮੇਰੇ 'ਤੇ ਕ੍ਰਿਪਾ ਕਰਕੇ ਇਕ ਵਰਦਾਨ ਵੀ ਦਿੱਤਾ ਕਿ ਕੋਈ ਰਾਜਕੁਲ ਦਾ ਵੀਰ ਪੁਰਸ਼ ਆ ਕੇ ਤੈਨੂੰ ਇਸ ਰਾਖਸ਼ਸ਼ ਦੇ ਚੁੰਗਲ 'ਚੋਂ ਮੁਕਤੀ ਦਿਵਾਏਗਾ ਤੇ ਉਸ ਦਿਨ ਤੋਂ ਅੱਜ ਤਕ ਮੈਂ ਹਰ ਰੋਜ਼ ਸਮੁੰਦਰ 'ਚੋਂ ਨਿਕਲ ਕੇ ਕਲਪ ਦਰਖ਼ਤ ਦੇ ਉੱਪਰ ਬੈਠ ਕੇ ਕਿਸੇ ਵੀਰ ਰਾਜਪੁਰਸ਼ ਦੇ ਆਉਣ ਦੀ ਉਡੀਕ ਕਰਦੀ ਹੁੰਦੀ ਸਾਂ ਕਿ ਕਦੋਂ ਕੋਈ ਵੀਰ ਰਾਜਪੁਰਸ਼ ਮੈਨੂੰ ਇਸ ਰਾਖਸ਼ਸ਼ ਦੇ ਅੱਤਿਆਚਾਰਾਂ ਤੋਂ ਮੁਕਤੀ ਦਿਵਾਏਗਾ।”
ਰਾਜਾ ਵੀਰਭਦ੍ਰ ਉਹਦੀ ਆਪਬੀਤੀ ਸੁਣ ਕੇ ਉਹਨੂੰ ਆਪਣੇ ਰਾਜਮਹੱਲ 'ਚ ਲੈ ਆਇਆ ਤੇ ਪਤਨੀ ਦੇ ਰੂਪ 'ਚ ਅਪਣਾ ਕੇ ਉਹਦੇ ਨਾਲ ਕਾਮ-