Back ArrowLogo
Info
Profile

ਵਿਕਰਮ ਨੇ ਬੜੀ ਫੁਰਤੀ ਨਾਲ ਇਕ ਵਾਰ ਮੁੜ ਉਹਨੂੰ ਫੜਿਆ ਤੇ ਆਪਣੀ ਪਿੱਠ 'ਤੇ ਲੱਦ ਕੇ ਤੁਰ ਪਿਆ। ਬੇਤਾਲ ਉਹਦੇ ਚੁੰਗਲ 'ਚੋਂ ਛੁੱਟਣ ਦੀ ਬਹੁਤ ਕੋਸ਼ਿਸ਼ ਕਰ ਰਿਹਾ ਸੀ ਪਰ ਉਹਦੀ ਕੋਸ਼ਿਸ਼ ਸਫ਼ਲ ਨਹੀਂ ਸੀ ਹੋ ਰਹੀ। ਵਿਕਰਮ ਦੀ ਪਕੜ ਏਨੀ ਮਜ਼ਬੂਤ ਸੀ ਕਿ ਇਸ ਵਾਰ ਬੇਤਾਲ ਨੂੰ ਹਿੱਲਣ ਵਿਚ ਵੀ ਕਠਿਨਾਈ ਮਹਿਸੂਸ ਹੋ ਰਹੀ ਸੀ। ਪਰ ਫਿਰ ਵੀ ਵਿਕਰਮ ਨੂੰ ਗੱਲਾਂ 'ਚ ਫਸਾ ਕੇ ਉਹਨੇ ਨਵੀਂ ਕਹਾਣੀ ਸ਼ੁਰੂ ਕਰ ਦਿੱਤੀ।

“ਸੁਣ, ਰਾਜਾ ਵਿਕਰਮ ! ਚੂੜਾਪੁਰ ਨਾਂ ਦੇ ਇਕ ਨਗਰ 'ਚ ਕ੍ਰਿਸ਼ਨਦੱਤ ਨਾਂ ਦਾ ਇਕ ਬਹੁਤ ਹੀ ਵਿਦਵਾਨੀ ਬ੍ਰਾਹਮਣ ਰਹਿੰਦਾ ਸੀ । ਉਹਦਾ ਇਕ ਪੁੱਤਰ ਸੀ ਜੀਹਦਾ ਨਾਂ ਹਰੀਦੱਤ ਸੀ।

ਹਰੀਦੱਤ ਆਪਣੇ ਪਿਤਾ ਵਾਂਗ ਹੀ ਗੁਣੀ ਅਤੇ ਸ਼ਾਸ਼ਤਰਾਂ ਦਾ ਗਿਆਨੀ ਸੀ। ਉਹ ਅਤਿਅੰਤ ਸੋਹਣਾ ਸੀ । ਉਹ ਗੱਭਰੂ ਹੋ ਗਿਆ ਤਾਂ ਕ੍ਰਿਸ਼ਨਦੱਤ ਨੇ ਉਹਦੇ ਲਈ ਯੋਗ ਕੁੜੀ ਦੀ ਭਾਲ ਸ਼ੁਰੂ ਕਰ ਦਿੱਤੀ । ਪਰ ਵਿਧੀ ਦੀ ਇੱਛਾ ਹੀ ਕੁਝ ਅਜਿਹੀ ਸੀ ਕਿ ਕ੍ਰਿਸ਼ਨਦੱਤ ਆਪਣੇ ਜੀਵਨ ਕਾਲ ਵਿਚ ਪੁੱਤਰ ਦਾ ਵਿਆਹ ਨਾ ਵੇਖ ਸਕਿਆ। ਉਹਦੀ ਮੌਤ ਹੋ ਗਈ।

ਪਿਤਾ ਦੀ ਮੌਤ ਤੋਂ ਬਾਅਦ ਹਰੀਦੱਤ ਨੇ ਆਪਣੀ ਇੱਜ਼ਤ ਤੇ ਮਾਣ ਬਰਕਰਾਰ ਰੱਖਿਆ। ਪਿਤਾ ਦੀ ਇੱਜ਼ਤ 'ਤੇ ਦਾਗ਼ ਨਾ ਲੱਗਣ ਦਿੱਤਾ । ਉਹ ਲਾਇਕ ਪਿਉ ਦਾ ਲਾਇਕ ਪੁੱਤਰ ਨਿਕਲਿਆ। ਇਕ ਦਿਨ ਹਰੀਦੱਤ ਕਿਸੇ ਬੁਲਾਵੇ 'ਤੇ ਗਿਆ। ਉਥੇ ਇਕ ਅਤਿਅੰਤ ਸੋਹਣੀ ਕੁੜੀ ਨੂੰ ਵੇਖ ਕੇ ਉਹ ਉਹਦੇ 'ਤੇ ਲੱਟੂ ਹੋ ਗਿਆ । ਕੁੜੀ ਵੀ ਆਪਣਾ ਪਿਆਰ ਪ੍ਰਗਟ ਕਰ ਗਈ। ਹਰੀਦੱਤ ਨੇ ਉਸ ਕੁੜੀ ਦੇ ਪਿਉ ਸਾਹਮਣੇ ਵਿਆਹ ਦੀ ਇੱਛਾ ਰੱਖੀ ਤੇ ਉਸ ਕੁੜੀ ਦੇ ਪਿਉ ਨੇ ਬੜੇ ਆਦਰ ਨਾਲ ਉਹਦੀ ਇੱਛਾ ਨੂੰ ਸਵੀਕਾਰ ਕਰ ਲਿਆ । ਇਸ ਤਰ੍ਹਾਂ ਹਰੀਦੱਤ ਦਾ ਵਿਆਹ ਹੋ ਗਿਆ । ਉਹ ਲੀਲਾਵਤੀ ਨਾਂ ਦੀ ਉਸ ਸੁੰਦਰੀ ਨੂੰ ਆਪਣੀ ਪਤਨੀ ਬਣਾ ਕੇ ਘਰ ਲੈ ਆਇਆ ਤੇ ਰੰਗ-ਰਲੀਆਂ 'ਚ ਡੁੱਬ ਗਿਆ।

ਸਾਰੇ ਦਿਨ ਇਕੋ ਜਿਹੇ ਨਹੀਂ ਹੁੰਦੇ। ਇਕ ਦਿਨ ਹਰੀਦੱਤ ਆਪਣੀ

61 / 111
Previous
Next