ਪਤਨੀ ਲੀਲਾਵਤੀ ਨਾਲ ਸਰੋਵਰ 'ਚ ਇਸ਼ਨਾਨ ਕਰਨ ਗਿਆ। ਬਦਕਿਸਮਤੀ ਨਾਲ ਸਰੋਵਰ 'ਚ ਨਹਾਉਂਦੇ ਵਕਤ ਲੀਲਾਵਤੀ ਡੁੱਬ ਗਈ। ਉਹਦੀ ਦੇਹ ਸਰੋਵਰ ਦੇ ਤਲ 'ਚ ਜਾ ਕੇ ਫਸ ਗਈ। ਹਰੀਦੱਤ ਪਾਗਲ ਹੋ ਗਿਆ। ਉਹ ਸਰੋਵਰ ਕੰਢੇ ਬੈਠਾ ਰਿਹਾ। ਭੁੱਖ-ਪਿਆਸ ਮਰ ਗਈ। ਫਿਰ ਇਕ ਦਿਨ ਉਹ ਪਾਗਲਾਂ ਵਾਂਗ ਚੀਖਦਾ-ਚੀਖਦਾ ਜੰਗਲ ਵੱਲ ਭੱਜ ਗਿਆ। ਕਾਫ਼ੀ ਦੇਰ ਹਰੀਦੱਤ ਜੰਗਲ ਵਿਚ ਭਟਕਦਾ ਰਿਹਾ।
ਇਸੇ ਤਰ੍ਹਾਂ ਭਟਕਦਾ-ਭਟਕਦਾ ਉਹ ਕੰਚਨਪੁਰ ਪਹੁੰਚ ਗਿਆ । ਉਥੇ ਉਹਦੇ ਪਿਉ ਦਾ ਇਕ ਪਰਮ ਮਿੱਤਰ ਵਾਸੂਦੇਵ ਰਹਿੰਦਾ ਸੀ । ਉਹਨੇ ਹਰੀਦੱਤ ਨੂੰ ਪਛਾਣ ਲਿਆ ਤੇ ਉਹਦੀ ਹਾਲਤ ਵੇਖ ਕੇ ਬੜਾ ਦੁਖੀ ਹੋਇਆ।
ਹੇ ਰਾਜਾ ਵਿਕਰਮ ! ਵਾਸੂਦੇਵ ਨੇ ਆਪਣੀ ਪਤਨੀ ਨੂੰ ਆਖਿਆ-"ਅੱਜ ਮੰਗਲਵਾਰ ਹੈ । ਹਰੀਦੱਤ ਨੂੰ ਖੀਰ ਬਣਾ ਕੇ ਖਾਣ ਨੂੰ ਦੇ।”
ਵਾਸੂਦੇਵ ਦੀ ਪਤਨੀ ਨੇ ਖੀਰ ਬਣਾਈ ਤੇ ਖਾਣ ਲਈ ਹਰੀਦੱਤ ਨੂੰ ਦੇ ਦਿੱਤੀ। ਪਰ ਹਰੀਦੱਤ ਨੇ ਉਹ ਖੀਰ ਨਾ ਖਾਧੀ ਤੇ ਖੀਰ ਵਾਲਾ ਪੱਤਲ ਚੁੱਕ ਕੇ ਇਕ ਬਗੀਚੇ 'ਚ ਆ ਕੇ ਬਹਿ ਗਿਆ ਤੇ ਉਥੇ ਹੀ ਇਕ ਦਰਖ਼ਤ ਦੇ ਥੱਲੇ ਖੀਰ ਵਾਲਾ ਪੱਤਲ ਰੱਖ ਕੇ ਉਹ ਲੀਲਾਵਤੀ ਦੀ ਯਾਦ 'ਚ ਰੋਣ ਲੱਗਾ। ਉਸ ਦਰਖ਼ਤ ਦੇ ਹੇਠਾਂ ਬੜਾ ਜ਼ਹਿਰੀਲਾ ਸੱਪ ਰਹਿੰਦਾ ਸੀ । ਉਹ ਆਪਣੀ ਖੁੱਡ 'ਚੋਂ ਬਾਹਰ ਆਇਆ। ਉਸਨੇ ਖੀਰ 'ਚ ਜ਼ਹਿਰ ਮਿਲਾ ਦਿੱਤਾ। ਹਰੀਦੱਤ ਨੂੰ ਇਸ ਗੱਲ ਦਾ ਪਤਾ ਨਾ ਲੱਗਾ।
ਸੱਪ ਜ਼ਹਿਰ ਰਲਾ ਕੇ ਚਲਾ ਗਿਆ ਤਾਂ ਹਰੀਦੱਤ ਨੇ ਉਹ ਖੀਰ ਖਾ ਲਈ । ਖੀਰ ਖਾਣ ਤੋਂ ਬਾਅਦ ਉਹਨੂੰ ਪਸੀਨਾ ਆਉਣ ਲੱਗਾ । ਉਹਦਾ ਸਰੀਰ ਆਕੜਣ ਲੱਗਾ । ਹਰੀਦੱਤ ਸਮਝ ਗਿਆ ਕਿ ਇਹ ਜ਼ਹਿਰ ਦਾ ਪ੍ਰਭਾਵ ਹੈ। ਉਹ ਭੱਜ ਕੇ ਦਰਵਾਜ਼ੇ ਤਕ ਪਹੁੰਚਿਆ ਤੇ ਚੀਕਣ ਲੱਗਾ- “ਤੁਸਾਂ ਮੈਨੂੰ ਜ਼ਹਿਰ ਦਿੱਤਾ ਹੈ ।.. ਮੈਨੂੰ ਜ਼ਹਿਰ ਦੇ ਦਿੱਤਾ ।"
ਤੇ ਉਹ ਉਥੇ ਹੀ ਦਰਵਾਜ਼ੇ ਮੂਹਰੇ ਡਿੱਗ ਕੇ ਮਰ ਗਿਆ । ਇਸ ਤਰ੍ਹਾਂ ਦਾ ਦ੍ਰਿਸ਼ ਵੇਖ ਕੇ ਵਾਸੂਦੇਵ ਘਬਰਾ ਗਿਆ । ਉਹ ਆਪਣੀ ਪਤਨੀ ਨੂੰ ਬੁਰਾ-