ਭਲਾ ਕਹਿਣ ਲੱਗਾ ਕਿ ਉਹਨੇ ਬ੍ਰਾਹਮਣ ਦੀ ਹੱਤਿਆ ਕਰ ਦਿੱਤੀ ਹੈ। ਹਰੀਦੱਤ ਦੀ ਖੀਰ 'ਚ ਜ਼ਹਿਰ ਰਲਾ ਦਿੱਤਾ ਹੈ। ਇਹ ਦੋਸ਼ ਸੁਣ ਕੇ ਵਾਸੂਦੇਵ ਦੀ ਪਤਨੀ ਨੇ ਖੂਹ 'ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ।
ਹੇ ਰਾਜਾ ਵਿਕਰਮ ! ਫ਼ੈਸਲਾ ਕਰ ਕਿ ਇਸ ਆਤਮਹੱਤਿਆ ਦਾ ਪਾਪ ਵਾਸੂਦੇਵ 'ਤੇ ਆਇਆ ਜਾਂ ਨਹੀਂ ? ਵਾਸੂਦੇਵ ਨੂੰ ਇਸ ਦੀ ਸਜ਼ਾ ਮਿਲਣੀ ਚਾਹੀਦੀ ਏ ਜਾਂ ਨਹੀਂ । ਇਸ ਸਭ ਲਈ ਹਰੀਦੱਤ ਜ਼ਿੰਮੇਵਾਰ ਹੈ ਕਿ ਉਹਨੇ ਜਾਣ ਕੇ ਵਾਸੂਦੇਵ ਦੀ ਪਤਨੀ 'ਤੇ ਦੋਸ਼ ਲਾਇਆ ? ਤੇਰਾ ਨਿਆਂ ਕੀ ਕਹਿੰਦਾ ਹੈ ?
ਬੇਤਾਲ ਦਾ ਪ੍ਰਸ਼ਨ ਸੁਣ ਕੇ ਰਾਜਾ ਵਿਕਰਮ ਸੋਚਾਂ 'ਚ ਡੁੱਬ ਗਿਆ। ਥੋੜੀ ਦੇਰ ਬਾਅਦ ਬੋਲਿਆ-"ਇਹਦੇ 'ਚੋਂ ਕਿਸੇ ਦਾ ਵੀ ਦੋਸ਼ ਨਹੀਂ ਹੈ।"
ਬੇਤਾਲ ਬੋਲਿਆ-"ਕੀ ਸੱਪ ਵੀ ਸਜ਼ਾ ਦਾ ਭਾਗੀ ਨਹੀਂ ਹੈ ?"
"ਨਹੀਂ।” ਵਿਕਰਮ ਨੇ ਆਖਿਆ-"ਸੱਪ ਦਾ ਤਾਂ ਕੰਮ ਹੀ ਜ਼ਹਿਰ ਛੱਡਣਾ ਹੈ। ਇਹ ਉਹਦਾ ਸੁਭਾਅ ਹੈ ।"
"ਫਿਰ ਦੋਸ਼ੀ ਕੌਣ ਹੈ ?"
"ਖ਼ੁਦ ਹਰੀਦੱਤ। ਉਹਨੂੰ ਖੀਰ ਦਾ ਪੱਤਲ ਉਥੇ ਨਹੀਂ ਸੀ ਰੱਖਣਾ ਚਾਹੀਦਾ ਪਰ ਹਰੀਦੱਤ ਵੀ ਦੋਸ਼ੀ ਨਹੀਂ ਹੈ।"
"ਕਿਉਂ?"
"ਉਹ ਪਾਗਲ ਹੋ ਗਿਆ ਸੀ । ਪਾਗਲ ਨੂੰ ਗਿਆਨ ਨਹੀਂ ਹੁੰਦਾ। ਇਸ ਕਰਕੇ ਇਨ੍ਹਾਂ ਸਾਰਿਆਂ 'ਚੋਂ ਕੋਈ ਵੀ ਦੋਸ਼ੀ ਨਹੀਂ ਹੈ ।" ਕਹਿ ਕੇ ਵਿਕਰਮ ਚੁੱਪ ਕਰ ਗਿਆ।
ਇਸ ਵਾਰ ਬੇਤਾਲ ਭਿਆਨਕ ਹਾਸਾ ਨਾ ਹੱਸਿਆ, ਸਗੋਂ ਚੁੱਪ ਰਿਹਾ। ਸਿਰਫ਼ ਏਨਾ ਹੀ ਬੋਲਿਆ-"ਤੂੰ ਠੀਕ ਆਖਦਾ ਏਂ ਵਿਕਰਮ।"
ਰਾਜਾ ਵਿਕਰਮ ਉਹਨੂੰ ਮੋਢੇ 'ਤੇ ਲੱਦ ਦੇ ਕਾਹਲੀ-ਕਾਹਲੀ ਸ਼ਮਸ਼ਾਨ ਵੱਲ ਤੁਰਿਆ ਜਾ ਰਿਹਾ ਸੀ । ਚਾਰੇ ਪਾਸੇ ਹਨੇਰਾ ਫੈਲਿਆ ਹੋਇਆ ਸੀ। ਵਿਕਰਮ ਨੇ ਬੇਤਾਲ ਨੂੰ ਸ਼ਾਂਤ ਵੇਖ ਕੇ ਚੈਨ ਦਾ ਸਾਹ ਲਿਆ ਕਿ ਇਸ ਵਾਰ