Back ArrowLogo
Info
Profile

ਉਹਨੇ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ। ਉਹਨੂੰ ਲੈ ਕੇ ਛੇਤੀ ਤੋਂ ਛੇਤੀ ਸ਼ਮਸ਼ਾਨ ਪਹੁੰਚ ਜਾਣਾ ਚਾਹੀਦਾ ਸੀ । ਬੇਤਾਲ ਦਾ ਵਿਹਾਰ ਵੇਖ ਕੇ ਵਿਕਰਮ ਨੂੰ ਵਿਸ਼ਵਾਸ ਹੋ ਗਿਆ ਕਿ ਹੁਣ ਉਹ ਸ਼ਰਾਰਤ ਨਹੀਂ ਕਰੇਗਾ । ਤਾਂਤ੍ਰਿਕ ਸਾਧੂ ਦੇ ਕੋਲ ਲਿਜਾਣ 'ਚ ਕੋਈ ਰੁਕਾਵਟ ਨਹੀਂ ਪਾਵੇਗਾ। ਅਖ਼ੀਰ ਉਹ ਕਾਹਲੀ ਕਾਹਲੀ ਤੁਰਦਾ ਰਿਹਾ।

ਅੱਧੇ ਤੋਂ ਜ਼ਿਆਦਾ ਸਫ਼ਰ ਮੁੱਕ ਗਿਆ ਸੀ ਕਿ ਬੇਤਾਲ ਬੋਲਿਆ-"ਰਾਜਾ ਵਿਕਰਮ ! ਰਸਤਾ ਬਦਲ ਕੇ ਸੱਜੇ ਪਾਸੇ ਹੋ ਜਾ। ਇਹ ਸਮਾਂ ਜ਼ਹਿਰੀਲੇ ਸੱਪ ਆਉਣ ਦਾ ਹੈ। ਬੇਤਾਲ ਉਹਦੀ ਜਾਨ ਦੀ ਰੱਖਿਆ ਵੀ ਕਰ ਰਿਹਾ ਸੀ । ਇਸ ਕਾਰਨ ਉਹ ਮਨ ਹੀ ਮਨ ਬੇਤਾਲ ਪ੍ਰਤੀ ਖ਼ੁਸ਼ ਵੀ ਸੀ।

 

ਕਿਉਂ ਰੋਇਆ, ਕਿਉਂ ਹੱਸਿਆ

“ਰਾਜਾ ਵਿਕਰਮ! ਮੈਂ ਤੇਰੇ ਨਿਰਣੇ 'ਤੇ ਬਹੁਤ ਖ਼ੁਸ਼ ਹਾਂ। ਹੁਣ ਇਕ ਅਨੋਖੀ ਕਹਾਣੀ ਸੁਣਾਉਂਦਾ ਹਾਂ। ਇਹ ਬਿਲਕੁਲ ਸੱਚੀ ਘਟਨਾ ਹੈ।"

ਚੰਦਰ ਹਿਰਦੇ ਨਾਂ ਦੀ ਨਗਰੀ ਦਾ ਰਾਜਾ ਚੰਦਰਵੀਰ ਬੜਾ ਪ੍ਰਤਾਪੀ ਰਾਜਾ ਸੀ । ਉਹ ਆਪਣੀ ਪਰਜਾ ਦੇ ਦੁਖ-ਸੁਖ ਦਾ ਬੜਾ ਧਿਆਨ ਰੱਖਦਾ ਸੀ। ਉਸੇ ਨਗਰੀ 'ਚ ਧਰਮਵੀਰ ਨਾਂ ਦਾ ਇਕ ਧੰਨਾ ਸੇਠ ਰਹਿੰਦਾ ਸੀ । ਉਹਦੀ ਕੁੜੀ ਦਾ ਨਾਂ ਸ਼ੋਭਨਾ ਸੀ । ਉਹ ਕਾਫ਼ੀ ਸੋਹਣੀ ਸੀ । ਵਿਆਹੁਣ ਯੋਗ ਹੋ ਗਈ ਸੀ। ਧਰਮਵੀਰ ਕਿਸੇ ਸੁਯੋਗ ਵਰ ਨਾਲ ਉਹਦਾ ਵਿਆਹ ਕਰਨਾ ਚਾਹੁੰਦਾ ਸੀ ਪਰ ਸ਼ੋਭਨਾ ਨੇ ਸਾਫ਼ ਕਹਿ ਦਿੱਤਾ ਸੀ ਕਿ ਉਹ ਸਿਰਫ਼ ਆਪਣੀ ਪਸੰਦ ਦੇ ਮੁੰਡੇ ਨਾਲ ਹੀ ਵਿਆਹ ਕਰਾਵੇਗੀ।

ਸੇਠ ਧਰਮਵੀਰ ਕਿਉਂਕਿ ਆਪਣੀ ਧੀ ਨਾਲ ਬੇਹੱਦ ਪਿਆਰ ਕਰਦਾ ਸੀ, ਇਸ ਲਈ ਉਹਨੇ ਬਿਨਾਂ ਕਿਸੇ ਹੀਲ-ਹੁੱਜਤ ਦੇ ਧੀ ਦੀ ਗੱਲ ਮੰਨ ਲਈ।

ਹੇ ਰਾਜਾ ਵਿਕਰਮ । ਇਕ ਸਮਾਂ ਅਜਿਹਾ ਆਇਆ ਕਿ ਚੰਦਰ ਹਿਰਦੇ

64 / 111
Previous
Next