ਨਗਰ 'ਚ ਚੋਰੀਆਂ ਹੋਣ ਲੱਗ ਪਈਆਂ । ਪਰਜਾ ਤਰਾਹ-ਤਰਾਹ ਕਰ ਉੱਠੀ। ਪਰ ਲੱਖ ਕੋਸ਼ਿਸ਼ਾ ਦੇ ਬਾਵਜੂਦ ਵੀ ਚੋਰ ਫੜਿਆ ਨਾ ਗਿਆ। ਚੋਰਾਂ ਦਾ ਨਿਸ਼ਾਨਾ ਛੋਟੇ ਅਤੇ ਗਰੀਬ ਪਰਿਵਾਰ ਤਾਂ ਸਨ ਹੀ, ਵੱਡੇ-ਵੱਡੇ ਸੇਠਾਂ ਨੂੰ ਵੀ ਉਨ੍ਹਾਂ ਨੇ ਨਹੀਂ ਸੀ ਬਖ਼ਸ਼ਿਆ।
ਨਗਰ ਦੇ ਸਾਰੇ ਅਮੀਰਾਂ ਨੇ ਰਾਜਾ ਚੰਦਰਵੀਰ ਅੱਗੇ ਫਰਿਆਦ ਕੀਤੀ। ਰਾਜਾ ਚੰਦਰਵੀਰ ਨੇ ਖ਼ੁਦ ਉਸੇ ਵੇਲੇ ਆਪਣੇ ਤਮਾਮ ਸਿਪਾਹੀਆਂ ਨੂੰ ਪਹਿਰੇ 'ਤੇ ਲਾ ਦਿੱਤਾ। ਪਰ ਹੈਰਾਨੀ ਦੀ ਗੱਲ ਇਹ ਸੀ ਕਿ ਇਸਦੇ ਬਾਵਜੂਦ ਵੀ ਚੋਰੀਆਂ ਨਾ ਰੁਕੀਆਂ । ਪਰਜਾ ਨੂੰ ਸ਼ੱਕ ਹੋ ਗਿਆ ਕਿ ਕਿਤੇ ਪਹਿਰੇਦਾਰ ਵੀ ਚੋਰਾਂ ਨਾਲ ਨਾ ਮਿਲ ਗਏ ਹੋਣ।
ਪਰਜਾ ਚੰਦਰਵੀਰ ਦੇ ਕੋਲ ਗਈ। ਫਰਿਆਦ ਕੀਤੀ । ਤਦ ਰਾਜਾ ਚੰਦਰਵੀਰ ਨੇ ਘੋਸ਼ਣਾ ਕੀਤੀ ਕਿ ਉਹ ਖ਼ੁਦ ਦੇਖਭਾਲ ਕਰਨਗੇ।
ਹੇ ਰਾਜਾ ਵਿਕਰਮ । ਇਸ ਤਰ੍ਹਾਂ ਰਾਜਾ ਚੰਦਰਵੀਰ ਖ਼ੁਦ ਪਹਿਰਾ ਦੇਣ ਲੱਗਾ । ਰਾਜੇ ਦੁਆਰਾ ਪਹਿਰਾ ਦੇਣ ਕਰਕੇ ਪਹਿਰੇਦਾਰ ਹੋਰ ਮੁਸਤੈਦ ਹੋ ਗਏ। ਤਿੰਨ-ਚਾਰ ਦਿਨਾਂ ਤਕ ਤਾਂ ਕੁਝ ਨਾ ਹੋਇਆ ਪਰ ਇਕ ਰਾਤ ਜਦੋਂ ਰਾਜਾ ਚੰਦਰਵੀਰ ਖ਼ੁਦ ਨਗਰ ਦੀ ਗਸ਼ਤ ਕਰ ਰਿਹਾ ਸੀ ਤਾਂ ਉਹਨੇ ਇਕ ਵਿਅਕਤੀ ਨੂੰ ਭੱਜਦਿਆਂ ਵੇਖਿਆ।
"ਉਹਨੂੰ ਫੜੋ...ਛੇਤੀ ।" ਰਾਜਾ ਚੰਦਰਵੀਰ ਨੇ ਹੁਕਮ ਦਿੱਤਾ।
ਸਿਪਾਹੀਆਂ ਨੇ ਦੌੜ ਕੇ ਉਹਨੂੰ ਫੜ ਲਿਆ । ਫੜਿਆ ਗਿਆ ਆਦਮੀ ਰਾਜੇ ਦੇ ਸਾਹਮਣੇ ਲਿਆਂਦਾ ਗਿਆ। ਉਹਦੇ ਕੋਲੋਂ ਚੋਰੀ ਕੀਤਾ ਸਮਾਨ ਨਿਕਲਿਆ। ਉਹਨੇ ਕਬੂਲ ਕੀਤਾ ਕਿ ਉਹ ਚੋਰ ਹੈ । ਹੁਣ ਤਕ ਜਿੰਨੀਆਂ ਵੀ ਚੋਰੀਆਂ ਹੋਈਆਂ ਨੇ, ਉਹਨੇ ਹੀ ਕੀਤੀਆਂ ਨੇ।
ਰਾਜਾ ਨੇ ਉਹਨੂੰ ਹਿਰਾਸਤ 'ਚ ਭੇਜ ਦਿੱਤਾ। ਅਗਲੇ ਦਿਨ ਨਗਰ 'ਚ ਢੰਡੋਰਾ ਫੇਰ ਦਿੱਤਾ ਗਿਆ ਕਿ ਚੋਰ ਫੜਿਆ ਗਿਆ ਹੈ । ਉਹਨੂੰ ਕੱਲ੍ਹ ਸਾਰੇ ਸ਼ਹਿਰ 'ਚ ਘੁਮਾਉਣ ਤੋਂ ਬਾਅਦ ਫਾਂਸੀ 'ਤੇ ਲਟਕਾ ਦਿੱਤਾ ਜਾਵੇਗਾ। ਚੋਰ ਨੂੰ ਰਾਜਾ ਦੁਆਰਾ ਫੜ ਲਏ ਜਾਣ ਦਾ ਸਮਾਚਾਰ ਸੁਣ ਕੇ ਸਾਰੀ ਪਰਜਾ ਖ਼ੁਸ਼