Back ArrowLogo
Info
Profile

ਵਿਧਵਾ ਵਾਲਾ ਭੇਸ ਬਣਾਇਆ ਹੋਇਆ ਸੀ।

ਉਹਨੇ ਘੋਸ਼ਣਾ ਕੀਤੀ ਕਿ ਉਹ ਚੋਰ ਨੂੰ ਆਪਣਾ ਪਤੀ ਮੰਨ ਚੁੱਕੀ ਹੈ । ਇਸ ਕਾਰਨ ਉਹਦੇ ਨਾਲ ਹੀ ਸਤੀ ਹੋਵੇਗੀ। ਰਾਜਾ ਵਿਕਰਮ... ਨਗਰ ਦੇ ਕਈ ਮੁੰਡੇ ਸ਼ੋਭਨਾ ਨੂੰ ਸਮਝਾਉਣ ਲੱਗੇ । ਪਰ ਉਹਨੇ ਕਿਸੇ ਦੀ ਵੀ ਗੱਲ ਨਾ ਮੰਨੀ। ਉਹ ਤਾਂ ਆਪਣੀ ਜ਼ਿਦ 'ਤੇ ਅੜੀ ਹੋਈ ਸੀ । ਚੋਰ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਹੱਸ ਪਿਆ ਕਿ ਉਹ ਸਤੀ ਹੋਣ ਵਾਲੀ ਹੈ। ਫਿਰ ਉਹਨੂੰ ਫਾਂਸੀ 'ਤੇ ਲਟਕਾ ਦਿੱਤਾ ਗਿਆ।

ਰਾਜਾ ਵਿਕਰਮ! ਸ਼ੋਭਨਾ ਆਪਣੀ ਘੋਸ਼ਣਾ ਦੇ ਅਨੁਸਾਰ ਉਸ ਚੋਰ ਦੀ ਲਾਸ਼ ਨੂੰ ਆਪਣੀ ਗੋਦੀ 'ਚ ਰੱਖ ਕੇ ਸਤੀ ਹੋ ਗਈ। ਉਹਨੇ ਆਪਣਾ ਵਚਨ ਨਿਭਾਇਆ।

ਇਹ ਅਜੂਬਾ ਮੈਂ ਖ਼ੁਦ ਆਪਣੀਆਂ ਅੱਖਾਂ ਨਾਲ ਵੇਖਿਆ। ਇਸ ਦੇ ਬਾਵਜੂਦ ਮੈਂ ਅੱਜ ਤਕ ਇਹ ਨਹੀਂ ਸਮਝ ਸਕਿਆ ਕਿ ਚੋਰ ਸ਼ੋਭਨਾ ਦੇ ਪਿਆਰ ਦੀ ਗੱਲ ਸੁਣ ਕੇ ਰੋਇਆ ਕਿਉਂ ? ਉਹਨੂੰ ਤਾਂ ਸ਼ੋਭਨਾ ਦੇ ਪਿਆਰ ਦੀ ਗੱਲ ਸੁਣ ਕੇ ਖੁਸ਼ ਹੋਣਾ ਚਾਹੀਦਾ ਸੀ ਤੇ ਸਤੀ ਹੋਣ ਵਾਲੀ ਗੱਲ ਸੁਣ ਕੇ ਰੋਣਾ ਚਾਹੀਦਾ ਸੀ । ਇਹ ਗੱਲ ਉਲਟ ਕਿਵੇਂ ਹੋ ਗਈ ? ਤੂੰ ਦੱਸ ਵਿਕਰਮ, ਇਸਦਾ ਕੀ ਕਾਰਨ ਸੀ ?

ਰਾਜਾ ਵਿਕਰਮ ਕੁਝ ਦੇਰ ਸੋਚ-ਵਿਚਾਰਨ ਤੋਂ ਬਾਅਦ ਬੋਲਿਆ- "ਬੇਤਾਲ, ਗੁਣੀ ਦੀ ਕੀਮਤ ਗੁਣਵਾਨ ਹੀ ਜਾਣਦਾ ਹੈ । ਜਦੋਂ ਚੋਰ ਨੂੰ ਇਹ ਪਤਾ ਲੱਗਾ ਕਿ ਸੇਠ ਧਰਮਵੀਰ ਦੀ ਧੀ ਸ਼ੋਭਨਾ ਉਹਨੂੰ ਪਿਆਰ ਕਰਦੀ ਹੈ। ਤਾਂ ਆਪਣੀ ਤਕਦੀਰ 'ਤੇ ਰੋਇਆ ਕਿ ਜੇਕਰ ਸ਼ੋਭਨਾ ਦਾ ਪਿਆਰ ਫੜੇ ਜਾਣ ਤੋਂ ਪਹਿਲਾਂ ਮਿਲ ਜਾਂਦਾ ਤਾਂ ਸ਼ਾਇਦ ਉਹ ਸੁਧਰ ਜਾਂਦਾ । ਇਕ ਚੰਗਾ ਆਦਮੀ ਬਣ ਜਾਂਦਾ।"

"ਸਤੀ ਵਾਲੀ ਗੱਲ 'ਤੇ ਹੱਸਿਆ ਕਿਉਂ ?" ਬੇਤਾਲ ਨੇ ਪੁੱਛਿਆ।

"ਸ਼ੋਭਨਾ ਦੀ ਮੂਰਖਤਾ 'ਤੇ। ਮਾਨ ਨਾ ਮਾਨ ਮੈਂ ਤੇਰਾ ਮਹਿਮਾਨ । ਔਰਤ ਦੀ ਅਕਲ ਵੀ ਕੰਮ ਨਹੀਂ ਕਰਦੀ । ਉਹਦਾ ਸਤੀ ਹੋਣਾ ਉਹਨੂੰ ਚਰਿਤਰਹੀਣ

67 / 111
Previous
Next