ਵਾਹਗੇ ਵਾਲੀ ਲਕੀਰ
ਡਾ. ਸ.ਸ. ਛੀਨਾ
ਵਾਹਗੇ ਵਾਲੀ ਲਕੀਰ ਦਾ ਮੌਖਿਕ ਇਤਿਹਾਸ
ਡਾ. ਸਰਬਜੀਤ ਸਿੰਘ ਛੀਨਾ ਦੀ ਰਚਨਾ 'ਵਾਹਗੇ ਵਾਲੀ ਲਕੀਰ' (ਵਿਛੜੇ ਪਰਿਵਾਰਾਂ ਦਾ ਇਤਿਹਾਸ) ਮੂਲ ਰੂਪ ਵਿਚ 1947 ਦੀ ਦੇਸ਼ ਵੰਡ ਤੋਂ ਉਪਜੇ ਲਹਿੰਦੇ ਅਤੇ ਚੜ੍ਹਦੇ ਦੋਹਾਂ ਪੰਜਾਬਾਂ ਦੇ ਲੋਕਾਂ ਦੇ ਦੁਖਦ ਅਨੁਭਵ ਦਾ ਉੱਤਮ ਪੁਰਖੀ ਬਿਆਨ ਹੈ।
ਪੁਸਤਕ ਦੇ ਵਿਧਾਗਤ ਅਧਿਐਨ ਦੇ ਆਧਾਰ ਉੱਤੇ ਇਹ ਰਚਨਾ ਮੌਖਿਕ ਇਤਿਹਾਸ (P sbihl jt upsz) ਦੀ ਕੋਟੀ ਵਿਚ ਸ਼ਾਮਲ ਹੁੰਦੀ ਹੈ। ਲਿਖਤੀ ਇਤਿਹਾਸਕ ਸਾਮਗ੍ਰੀ ਦੀ ਉਪਲੱਬਧੀ ਦੇ, ਟਾਕਰੇ ਉੱਤੇ ਲੋਕ-ਮਨ ਦੇ ਸੱਚ ਦੀਆਂ ਸੀਨਾ-ਬਸੀਨਾ ਤੁਰੀਆਂ ਆਉਂਦੀਆਂ ਕਹਾਣੀਆਂ ਦੇ ਵੇਰਵੇ ਅਧਿਕ ਭਰੋਸੇਯੋਗ ਤੇ ਜੀਵੰਤ ਹੁੰਦੇ ਹਨ ਅਤੇ ਇਨ੍ਹਾਂ ਦੀ ਸੰਭਾਲ ਦੀ ਚੇਤਨਾ ਦਾ ਜਾਗਣਾ ਮਨੁੱਖੀ ਸਮਾਜ ਲਈ ਸਦਾ ਹਿਤਕਾਰੀ ਹੁੰਦਾ ਹੈ। ਡਾ. ਛੀਨਾ ਨੇ ਗੁਰਦਵਾਰਿਆਂ ਦੀ ਯਾਤਰਾ ਸਮੇਂ ਨਿਜੀ ਰੂਪ ਵਿਚ ਅਤੇ ਡੈਲੀਗੇਸ਼ਨਾਂ ਵਿਚ ਸ਼ਾਮਲ ਹੋ ਕੇ ਪਾਕਿਸਤਾਨ ਦੇ ਸਫਰ ਸਮੇਂ ਆਏ ਇਧਰੋਂ ਉਧਰੋਂ ਉਜਾੜੇ ਦੇ ਸੰਤਾਪੇ ਵਿਅਕਤੀਆਂ ਕੋਲੋਂ ਇਕਤੱਤ ਇਸ ਪ੍ਰਕਾਰ ਦੀ ਸਾਮਗ੍ਰੀ ਨੂੰ ਕਲਮਬੱਧ ਕਰਕੇ ਇਕ ਨਿਵੇਕਲਾ ਕਾਰਜ ਕੀਤਾ ਹੈ। ਇਹ ਰਚਨਾ ਉਨ੍ਹਾਂ ਮਾੜੇ ਦਿਨਾਂ ਦੀ ਦਸ਼ਾ ਨੂੰ ਵੀ ਬਿਆਨ ਕਰਦੀ ਹੈ ਅਤੇ ਭਵਿੱਖ ਵਿਚ ਪਰਸਪਰ ਪਿਆਰ ਅਤੇ ਸਾਂਝਾਂ ਦੇ ਵਿਰਸੇ ਨੂੰ ਬਣਾਈ ਰੱਖਣ ਦੀ ਦਿਸ਼ਾ ਨੂੰ ਵੀ ਪਰਪੱਕ ਕਰਨ ਵਿਚ ਸਹਾਈ ਹੁੰਦੀ ਹੈ।
ਰਚਨਾ ਵਿਚ ਪੇਸ਼ ਘਟਨਾਵਾਂ ਦੇ ਆਧਾਰ ਉੱਤੇ ਇਕ ਵੱਡੀ ਤ੍ਰਾਸਦਿਕ ਸਥਿਤੀ ਉਦੋਂ ਬਣਦੀ ਹੈ ਜਦੋਂ ਲੇਖਕ ਨੂੰ ਕਈ ਵਿਅਕਤੀਆਂ ਦੇ ਫੌਤ ਹੋ ਜਾਣ ਦੀ ਸੂਚਨਾ ਪ੍ਰਾਪਤ ਹੁੰਦੀ ਹੈ। ਪਰਿਵਾਰ ਦੇ ਭਾਪਾ ਜੀ (ਪਿਤਾ) ਦੇ ਆਪਣੇ ਵਿਛੜੇ ਮਿੱਤ੍ਰਾਂ-ਬੇਲੀਆਂ ਅਤੇ ਹਮਵਤਨਾਂ ਲਈ ਭੇਜੇ ਯਾਦਾਂ ਦੇ ਢੋਏ ਅਤੇ ਮਾਂ ਮਿੱਟੀ ਨੂੰ ਸਿਜਦਾ ਕਰਨ ਦੀ ਤਮੰਨਾ ਇਸ ਸਥਿਤੀ ਵਿਚ ਜੀੳਦਿਆਂ ਜੀ ਪੂਰੀ ਨਾ ਕਰ ਸਕਣ ਦੀ ਉਦਾਸੀ ਦਾ ਅਹਿਸਾਸ ਲੇਖਕ ਸੰਗ ਸਦਾ ਲਈ ਜੁੜ ਗਿਆ ਹੈ। 'ਕਿਸ ਨੂੰ ਮਿਲਾਂਗਾ ਕਿਸ ਨੂੰ ਦਸਾਂਗਾ' ਦੇ ਬਿਰਤਾਂਤ ਦੇ ਅੰਤਰਗਤ ਪੇਸ਼ ਉਦਾਸੀਨ ਵੇਰਵੇ, ਤੁਰ ਗਿਆਂ ਤੇ ਵਿਛੜ
ਆਪਣੀ ਭੈਣ ਅਤੇ ਭੂਆ ਨੂੰ ਮਿਲਕੇ ਆਇਆ ਦਲੀਪ ਸਿੰਘ ਗੱਡੀ ਵਿਚ ਲੇਖਕ ਨੂੰ ਵਿਛੜੇ ਰਿਸ਼ਤੇਦਾਰਾਂ ਦੀ ਮਨੋਦਸ਼ਾ ਬਿਆਨ ਕਰਦਾ ਫੁੱਟ ਫੁੱਟ ਕੇ ਰੋ ਪੈਂਦਾ ਹੈ। ਉਸ ਨੂੰ ਚੜਾਉਣ ਆਈ ਭੈਣ ਵਲੋਂ ਲੇਖਕ ਨੂੰ ਸੁੱਖੀ- ਸਾਂਦੀ ਹਿੰਦੁਸਤਾਨ ਪਹੁੰਚਾਉਣ ਦੀ ਭੋਲੇ-ਭਾਅ ਕੀਤੀ ਸੌਂਪਣਾ ਇਸ ਵੰਡ ਦੀਆਂ ਕਈ ਪਰਤਾਂ ਖੋਲਦੀ ਹੈ। ਅਜਿਹੇ ਹੋਰ ਪ੍ਰਸੰਗ ਲੇਖਕ ਦੇ ਮਨ ਵਿਚ ਥਾਂ ਥਾਂ ਜਾਗ੍ਰਿਤ ਹੁੰਦੇ ਹਨ।
ਪੁਸਤਕ ਵਿਚ ਪੇਸ਼ ਤੱਥਾਂ ਤੋਂ ਵਿਦਿਤ ਹੁੰਦਾ ਹੈ ਧਰਤ ਵੰਡੀ ਗਈ, ਪਾਣੀ ਵੰਡੇ ਗਏ ਲੱਖਾਂ ਲੋਕਾਂ ਦੀ ਜਾਨ-ਮਾਲ ਦਾ ਨੁਕਸਾਨ ਹੋਇਆ। ਵੱਡੀ ਪੱਧਰ ਉੱਤੇ ਮਨੁੱਖੀ ਘਾਣ ਹੋਇਆ। ਮੋਹ-ਮੁਹੱਬਤ, ਦੋਸਤੀਆਂ, ਦੁਸ਼ਮਣੀਆਂ ਵਿਚ ਬਦਲ ਗਈਆਂ। ਪਰ ਜਨਮ ਭੋਂਇ, ਬੋਲੀ ਅਤੇ ਸਭਿਆਚਾਰ ਦੇ ਸਾਂਝੇ ਤੱਥ ਲੋਕਾਂ ਦੇ ਮਨਾਂ ਵਿਚਲੇ ਪਰਸਪਰ ਪਿਆਰ ਤੇ ਮੋਹ-ਤੇਹ ਨੂੰ ਨਾ ਵੰਡ ਸਕੇ। ਦੋਹੀਂ ਪਾਸੀਂ ਪੰਜਾਬੀ ਮੇਲ ਹੋਣ ਤੇ ਇਕ ਦੂਜੇ ਨੂੰ ਉੱਡ ਉੱਡ ਕੇ ਗਲੀ ਘੁੱਟ-ਘੁੱਟਕੇ ਮਿਲਦੇ ਹਨ। ਰਜ਼ਾ ਮਹਿਮੂਦ ਵਿਛੜਣ ਮੌਕੇ ਹੁਸੀਂ-
Page_breakਹੁਭੀ ਰੋਂਦਾ ਹੈ। ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਉਸਦੇ ਜਮਾਤੀ ਰਜ਼ਾ ਮਹਿਮੂਦ ਦੀ ਮਿਲਣੀ ਦਾ ਭਾਵ-ਭਿੰਨਾ ਦ੍ਰਿਸ਼ ਮਿਤ੍ਰਤਾਨਾ ਵਫ਼ਾਦਾਰੀ ਅਤੇ ਡੂੰਘੇ ਪਿਆਰ ਦੀ ਉਤਮ ਉਦਾਹਰਣ ਹੈ। ਮਹਿਮੂਦ ਅਤੇ ਪ੍ਰਧਾਨ ਮੰਤਰੀ ਦੇ ਭਰਾ ਜਗਿੰਦਰ ਸਿੰਘ ਕੋਹਲੀ ਅਤੇ ਲੇਖਕ ਨਾਲ ਮਿਲਣੀ ਬਹੁਤ ਉਦਾਸ ਘਟਨਾ ਹੈ ਜਦੋਂ ਨੈਣ ਲੰਮੀ ਵਹਿਣੀ ਤੁਰ ਪੈਂਦੇ ਹਨ ਅਤੇ ਗਲਵਕੜੀਆ ਅੱਡ ਨਹੀਂ ਹੋਣ ਦਿੰਦੀਆਂ। ਇਹ ਸਭ ਫਰਿਸ਼ਤੇ ਹਨ ਜਿਹੜੇ ਸਾਝਾਂ ਨੂੰ ਹੁਣ ਤੱਕ ਸਿੰਜਦੇ ਆ ਰਹੇ ਹਨ। ਦੂਸਰੇ ਪਾਸੇ ਪੁਸਤਕ ਵਿਚ ਦਰਜ ਪੰਜਾਬ ਪੁਲਿਸ ਦੇ ਰਿਟਾਇਡ ਅਫ਼ਸਰ ਅਮਰਜੀਤ ਸਿੰਘ ਦਾ ਅਨੁਭਵ ਪੇਸ਼ ਹੈ ਜਦੋਂ ਕਈ ਸਾਲਾਂ ਤੋਂ ਇਕੱਠੇ ਵੱਸਦੇ ਕੁਝ ਲੋਕ ਗਲਤ ਅਫ਼ਵਾਹਾਂ ਤੋਂ ਪ੍ਰਭਾਵਤ ਹੋ ਕੇ ਰਾਤੋ-ਰਾਤੀਂ ਹੈਵਾਨ ਬਣ ਗਏ।
ਹਥਲੀ ਰਚਨਾ ਵਿਚ ਪੇਸ਼ ਪ੍ਰਸੰਗਾਂ ਤੋਂ ਸਪੱਸ਼ਟ ਹੈ ਮਾਂ-ਮਿੱਟੀ ਅਤੇ ਬੋਲੀ ਦੀ ਸਾਂਝ ਵਤਨੋਂ ਦੂਰ ਵੀ ਰੰਗ ਲੈ ਆਉਂਦੀ ਹੈ। ਕੈਨੇਡਾ ਦੀ ਉਨਟਾਰੀਓ ਸਟੇਟ ਵਿਚ ਡਾ. ਜਫ਼ਰ ਇਕਬਾਲ ਅਤੇ ਲੇਖਕ ਦੀ ਨਿਕਟਤਾ ਅਤੇ ਪਿਆਰ ਦਾ ਆਧਾਰ ਇਹੋ ਤੱਥ ਬਣਦਾ ਹੈ।
'ਸਰਹੱਦ ਤੋਂ ਦਿਸਦਾ ਆਪਣਾਂ ਪਿੰਡ' ਦੇ ਬਿਰਤਾਂਤ ਵਿਚ ਦੋਹਾ ਦੇਸ਼ਾਂ ਦਾ ਰੌਚਿਕਤਾ ਭਰਪੂਰ ਭੂਗੋਲਿਕ ਅਧਿਐਨ ਪੇਸ਼ ਹੈ। ਅਜਨਾਲਾ ਤਹਿਸੀਲ ਦੇ ਬਲ੍ਹੜਵਾਲ ਪਿੰਡ ਅਤੇ ਪਾਕਿਸਤਾਨ ਦੇ ਬਦੋਵਾਲ ਪਿੰਡ ਦੇ ਨਜ਼ਦੀਕੀ ਫਾਸਲੇ ਕਰਕੇ ਲੋਕਾਂ ਵਿਚ ਸਮਾਜਕ ਅਤੇ ਜਜ਼ਬਾਤੀ ਤੰਦਾਂ ਵਿਚ ਵੀ ਨਜ਼ਦੀਕੀ ਬਣੀ ਰਹੀ।
ਮਾਸਟਰ ਨਜ਼ੀਰ ਅਹਿਮਦ ਵੰਡ ਪਿਛੋਂ ਵੀ ਆਪਣੇ ਸਕੂਲ ਬਲ੍ਹੜਵਾਲ ਵਿਚ ਸਕੂਲ ਬੰਦ ਹੋਣ ਤੇ ਕੁਝ ਦੇਰ ਬੱਚਿਆਂ ਦੇ ਘਰੀਂ ਆ ਕੇ ਪੜ੍ਹਾਉਂਦਾ ਰਿਹਾ। ਵੰਡ ਦੇ ਇਤਿਹਾਸਕ ਫੈਸਲੇ ਲੋਕਾਂ ਦੇ ਮਨਾਂ ਨੂੰ ਨਹੀਂ ਵੰਡ ਸਕੇ। ਕੋਹਾਂ ਦੂਰ ਭਾਸਦੇ ਨਗਰਾਂ ਦੀ ਸਥਿਤੀ ਕਦੀ ਕੁਝ ਕੁ ਵਾਟਾਂ ਦੀ ਵਿੱਥ ਉੱਤੇ ਹੋਣ ਕਰਕੇ ਪੰਜਾਬੀ, ਲਹੌਰੋਂ ਫਿਰੋਜ਼ਪੁਰ ਅਤੇ ਲਹੌਰੋਂ ਅੰਮ੍ਰਿਤਸਰ ਕੰਮ ਕਰਕੇ ਸਾ-ਦਿਨ ਮੁੜ ਜਾਂਦੇ ਸਨ । ਲੋਪੋਕੇ ਦਾ ਜ਼ਮੀਨਦਾਰ ਧਨਵੰਤ ਸਿੰਘ ਸੰਧੂ ਦੌੜਾਕ ਦਸਦਾ ਹੈ"ਮੈਂ ਸਵੇਰੇ ਲਹੌਰੋਂ ਤੁਰ ਕੇ ਭਜਦਾ ਹੋਇਆ ਆਪਣੇ ਨਾਨਕੇ ਲੋਪੋਕੇ ਹੋ ਕੇ ਸ਼ਾਮ ਨੂੰ ਮੁੜ ਆਪਣੇ ਘਰ ਨਨਕਾਣਾ ਸਾਹਿਬ ਮੁੜ ਜਾਂਦਾ ਸਾਂ। ਆਪਣੇ ਵਤਨ ਨਾਲ ਆਦਰਸ਼ਕ ਪਿਆਰ ਦੀਆਂ ਇਸ ਪ੍ਰਕਾਰ ਦੀਆਂ ਝਲਕੀਆਂ ਅਨੇਕਾਂ ਹਨ। ਪਿੰਡਾਂ ਦੀ ਨੇੜੇ ਸਥਿਤੀ ਦੇ ਆਧਾਰ ਉੱਤੇ ਪੰਜਾਬ ਵਾਸੀਆਂ ਨੇ ਕਈ ਅਖੌਤਾਂ ਮੁਹਾਵਰਿਆਂ ਦੀ ਸਿਰਜਨਾ ਕਰ ਲਈ ਸੀ।
'ਵਾਹਗੇ ਦੀ ਲਕੀਰ' ਸੰਤਾਲੀ ਦੀ ਵੰਡ ਸਮੇਂ ਘਟੀ ਭਿਆਨਕਤਾ ਦੀ ਦਸ਼ਾ ਨੂੰ ਵੀ ਵਿਅਕਤ ਕਰਦੀ ਹੈ ਪਰ ਅਜਿਹੀਆਂ ਬੱਜਰ ਭੁੱਲਾਂ ਤੋਂ ਸੁਚੇਤ ਰਹਿ ਕੇ ਪੰਜਾਬੀਆਂ ਵਿਚ ਪੁਰਾਣੇ ਪਿਆਰ ਨੂੰ ਨਿਭਾਈ ਰੱਖਣ ਦੀ ਦਿਸ਼ਾ ਵੀ ਨਿਰਧਾਰਤ ਕਰਦੀ ਹੈ। ਪੁਸਤਕ ਦਾ ਲੇਖਕ ਇਸ ਦਿਸ਼ਾ ਵਲ ਅਗ੍ਰਸਰ ਹੋਣ ਦੀ ਚੇਤਨਾ ਵੀ ਜਗਾਉਂਦਾ ਹੈ।
ਡਾ. ਛੀਨਾ ਨੇ ਸਰਲ ਪੰਜਾਬੀ ਭਾਸ਼ਾ ਅਤੇ ਬਿਰਤਾਂਤ ਰਸ ਨਾਲ ਗੁੱਧੀ ਇਸ ਪੁਸਤਕ ਦੀ ਰਚਨਾ ਨਾਲ ਪੰਜਾਬੀਆਂ ਦੇ ਪਰਸਪਰ ਪਿਆਰ, ਪਛਾਣ ਅਤੇ ਸਾਂਝ ਦੇ ਮਾਰਗ ਉੱਤੇ ਇਕ ਹੋਰ ਮੀਲ-ਪੱਥਰ ਗੱਡ ਦਿੱਤਾ ਹੈ ਜੋ ਸਾਂਝੀ ਮਾਨਵੀ ਸੋਚ ਨੂੰ ਸਦਾ ਚਾਨਣ ਪ੍ਰਦਾਨ ਕਰਦਾ ਰਹੇਗਾ। ਇਕ ਸੰਜੀਦਾ ਵਿਸ਼ੇ ਨੂੰ ਇੰਨੀ ਸਪੱਸ਼ਟਤਾ ਨਾਲ ਪੇਸ਼ ਕਰਨ ਦਾ ਇਹ ਯਤਨ ਪਾਠਕਾਂ ਵਿਚ ਰਚਨਾ ਪ੍ਰਤਿ ਅਵਸ਼ ਪੜ੍ਹਨ ਦੀ ਰੁਚੀ ਅਤੇ ਦਿਲਚਸਪੀ ਉਤਪੰਨ ਕਰੇਗਾ ਮੈਨੂੰ ਇਹ ਪੂਰਾ ਵਿਸ਼ਵਾਸ ਹੈ।
ਹਿੰਦ-ਪਾਕ ਦੋਸਤੀ ਦੇ ਅਲੰਬਰਦਾਰਾਂ ਵਲੋਂ ਇਸ ਰਚਨਾ ਦਾ ਸੁਆਗਤ ਕਰਨਾ ਬਣਦਾ ਹੈ। ਮੇਰੇ ਵਲੋਂ ਆਪਸੀ ਸਾਂਝਾਂ ਦੇ ਸੁਨੇਹੇ ਦੇ ਇਸ ਸ਼ਾਬਦਿਕ ਗੁਲਦਸਤੇ ਦੀ ਰਚਨਾ ਗੁੰਦਾਈ ਲਈ ਪੁਸਤਕ ਦੇ ਲੇਖਕ ਡਾ. ਸਰਬਜੀਤ ਛੀਨਾ ਨੂੰ ਮੁਬਾਰਕ।
ਸ਼ਾਲਾ! ਮੁੜ ਵਿਛੜਨ ਰਾਤ ਨਾ ਆਵੇ ਤੇ ਸਾਂਝਾਂ ਦੀਆਂ ਇਹ ਤੰਦਾਂ ਹੋਰ ਪੀਢੀਆਂ ਹੋਣ।
ਇਕਬਾਲ ਕੌਰ (ਡਾ.)
ਰਿਟਾਇਰਡ ਪ੍ਰੋ. (H/O/E/V), ਅੰਮ੍ਰਿਤਸਰ
ਮੋ. 9646237373
ਸ਼ੁਭ ਆਗਮਨ
ਇਹ ਪੰਜਾਬ ਦੀ ਮਿੱਟੀ ਦੀ ਤਾਸੀਰ ਹੈ ਕਿ ਏਥੇ ਇੱਕੋ ਵੇਲੇ ਅਮਰਤਾ ਪ੍ਰਦਾਨ ਕਰਨ ਵਾਲੇ ਬੂਟੇ ਵੀ ਫਲਦੇ ਨੇ ਤੇ ਜ਼ਹਿਰੀਲੀ ਫਸਲ ਵੀ ਉੱਗਦੀ ਹੈ। ਇਹ ਲੋਕ ਮੁਹੱਬਤ ਵਿਚ ਵੀ ਮਰਦੇ ਨੇ ਤੇ ਨਫ਼ਰਤ ਵਿਚ ਵੀ ਜਾਨ ਲੈਂਦੇ ਨੇ। ਇਸ ਖਿੱਤੇ ਦੇ ਦਰਿਆ ਕਈ ਵਾਰ ਲਹੂ ਲੁਹਾਨ ਹੋਏ। ਪੰਜਾਬ ਲਈ ਜੀਵਨ ਦੇ ਇਹ ਅਲੋਕਾਰ ਵਰਤਾਰੇ ਇਸਦੀ ਖਾਸੀਅਤ ਵੀ ਹਨ ਤੇ ਸਰਾਪ ਵੀ।
ਜੇ ਮੁਹੱਬਤਾਂ, ਸਾਂਝਾਂ, ਦੋਸਤੀਆਂ ਤੇ ਨਿੱਘੇ ਰਿਸ਼ਤਿਆਂ ਦੀ ਪ੍ਰੰਪਰਾ ਲਮੇਰੀ ਹੈ ਤਾਂ ਸਰਾਪਾਂ, ਦੁੱਖਾਂ ਤੇ ਕਲੇਸ਼ਾਂ ਦੀ ਦਾਸਤਾਨ ਵੀ ਛੋਟੀ ਨਹੀਂ। ਜੇ ਬਾਹਰੀ ਹਮਲਾਵਰ ਇਸ ਮਿੱਟੀ ਨੂੰ ਲਿਤਾੜਦੇ ਰਹੇ ਤਾਂ ਪੰਜਾਬ ਵਾਸੀ ਖ਼ੁਦ ਵੀ ਗੁੱਥਮਗੁੱਥਾ ਹੋਣੋ ਨਹੀਂ ਗੁਰੇਜ਼ ਕਰਦੇ ਰਹੇ। ਸੰਤਾਲੀ ਦੀ ਵੰਡ ਦਾ ਦੁਖਾਂਤ ਇਸ ਖਾਨਾਜੰਗੀ ਦੀ, ਇਸ ਸਿਰੇ ਦੀ ਮਿਸਾਲ ਹੈ।
ਗੁਰੂਆਂ, ਪੀਰਾਂ, ਪੈਗੰਬਰਾਂ ਤੇ ਦੇਵਤਿਆਂ ਦੀ ਧਰਤੀ ਦੇ ਇਹ ਵਾਸੀ ਹਮੇਸ਼ਾ ਕੌਮਾਂ, ਧਰਮਾਂ ਤੇ ਫਿਰਕਿਆਂ ਵਿਚ ਰਹਿ ਕੇ ਜੀਵੇ। ਸਾਂਝਾ ਜੀਣ- ਥੀਣ ਸ਼ਾਇਦ ਇਨ੍ਹਾਂ ਨੂੰ ਕਦੇ ਰਾਸ ਨਾ ਆਇਆ। ਸ਼ਾਇਦ ਹਰ ਸਮੇਂ ਦਾ ਹਾਕਮ ਪੰਜਾਬੀਆਂ ਦੀ ਇਕਮੁੱਠਤਾ ਨੂੰ ਕਦੇ ਵੀ ਬਰਦਾਸ਼ਤ ਨਾ ਕਰ ਸਕਿਆ, ਜਾਂ ਸ਼ਾਇਦ ਕੱਚੀ ਮਿੱਟੀ ਦੇ ਗੁੰਨੇ ਹੋਏ ਪੰਜਾਬੀ ਜਲਦੀ ਹੀ ਕਿਸੇ 'ਬਾਹਰੀ ਤਾਕਤ' ਦੇ ਢਾਹੇ ਚੜ੍ਹ ਜਾਂਦੇ ਰਹੇ ਤੇ ਹਾਕਮ ਜਮਾਤ ਦੇ ਮਨਸੂਬੇ ਸਫਲ ਕਰ ਦਿੰਦੇ ਰਹੇ।
ਸੰਤਾਲੀ ਦੇ ਸਾਕੇ ਨੇ ਪੰਜਾਬੀ ਜਿਸਮ, ਮਨ ਤੇ ਸੋਚ ਨੂੰ ਜੋ ਜ਼ਖ਼ਮ ਦਿੱਤੇ ਉਹ ਕੋਈ ਵਿਅਕਤੀ ਸ਼ਾਇਦ ਕਦੇ ਵੀ ਨਾ ਭੁੱਲ ਸਕੇ। ਜੋ ਉਸ ਸਾਕੇ ਦੇ ਚਸ਼ਮਦੀਦ ਗਵਾਹ ਬਚੇ ਨੇ ਉਹ ਤਾਂ ਹੁਣ ਵੀ ਬੁੱਕ-ਬੁੱਕ ਹੰਝੂ ਕੇਰਦੇ, ਲਹੂ ਦੇ ਘੁੱਟ ਭਰਦੇ ਤੇ ਸੁੱਤੇ ਸੁੱਤੇ ਤਹਿ ਉਠਦੇ ਨੇ। ਜਿਨ੍ਹਾਂ ਇਸ ਖੂਨੀ ਕਾਂਡ ਦੇ ਵਾਪਰਨ ਉਪਰੰਤ ਜਨਮ ਲਿਆ, ਉਨ੍ਹਾਂ ਨੂੰ ਇਹ ਖ਼ੂਨੀ ਮੰਜ਼ਰ ਆਪਣੇ ਵਿਰਸੇ ਵਿਚ ਪਿਆ ਦਿਸਦਾ ਹੈ। ਇਸ ਦਰਦ ਦੀ ਇੰਤਹਾ ਨੂੰ ਉਹ ਚਸ਼ਮਦੀਦ ਗਵਾਹਾਂ ਦੀ ਗਹਿਰਾਈ ਨਾਲ ਹੀ ਮਹਿਸੂਸ ਕਰਦੇ ਨੇ।
ਅਹਿਸਾਸਾਂ ਦੀ ਇਸ ਸ਼ਿੱਦਤ ਨੂੰ ਹਰ ਹਸਾਸ ਵਿਅਕਤੀ ਵਾਂਗ ਡਾ. ਸਰਬਜੀਤ ਛੀਨਾ ਬਹੁਤ ਗਹਿਰਾਈ ਨਾਲ ਮਹਿਸੂਸ ਕਰਦੇ ਹਨ। 'ਵਾਹਗੇ ਵਾਲੀ ਲਕੀਰ' ਉਨ੍ਹਾਂ ਦੇ ਹੰਢਾਏ, ਮਹਿਸੂਸ ਕੀਤੇ, ਜੀਵੇ ਉਹ ਨਰੋਏ ਅਤੇ ਅਛੋਹ ਅਨੁਭਵ ਹਨ, ਜੋ ਉਨ੍ਹਾਂ ਆਪਣੀ ਪਾਕਿਸਤਾਨ ਜ਼ਿਆਰਤ ਦੌਰਾਨ ਵੇਖੇ/ਭੋਗੇ । ਦਰਦਾਂ ਦੇ ਅਹਿਸਾਸ ਅੰਦਰ ਦਬਾਏ ਪੰਜਾਬੀ ਮੁੜ ਬਾਹਾਂ ਖੋਲੀ, ਹੱਸਦੇ ਮੁਸਕਰਾਉਂਦੇ ਚਿਹਰਿਆਂ ਨਾਲ ਉਨ੍ਹਾਂ ਦੇ ਸੁਆਗਤ ਲਈ ਪੱਬਾਂ ਭਾਰ ਹਨ। ਆਸੇ-ਪਾਸੇ ਵਿਚਰਦੇ, ਇਕੋ ਜਿਹੀਆਂ ਸ਼ਕਲਾਂ ਸੂਰਤਾਂ, ਇਕੋ ਜਿਹੀਆਂ ਅਕਲਾਂ, ਇਕੋ ਜ਼ੁਬਾਨ ਬੋਲਦੇ ਇਹ ਲੋਕ ਕਿੰਨੇ ਆਪਣੇ ਹਨ, ਕਿੰਨੇ ਕਰੀਬ ਹਨ। ਹਰ ਥਾਂ-ਬਾਜ਼ਾਰ, ਸੜਕਾਂ, ਗਲੀਆਂ, ਪਿੰਡ ਮੁਹੱਲੇ, ਸ਼ਹਿਰ ਹਰ ਥਾਂ, ਜਿਥੇ ਚਾਰ ਲੋਕ ਖਲੋਂਦੇ ਨੇ, ਕੋਈ ਜ਼ਿਕਰ ਛਿੜਦਾ ਹੈ, ਕੋਈ ਗੱਲ ਹੁੰਦੀ ਹੈ, ਉਥੇ ਮੁਹੱਬਤ ਦੇ ਫੁੱਲ ਟਹਿਕਣ ਲੱਗਦੇ ਨੇ। ਗਰਮਜੋਸ਼ੀ ਵਿਚ ਹੱਥ- ਘੁੱਟਣੀਆਂ ਤੇ ਨਿੱਘੇ ਆਲਿੰਗਣ।
ਡਾ. ਛੀਨਾ ਨੇ ਜੋ ਮੁਹੱਬਤ ਲਹਿੰਦੇ ਪੰਜਾਬ, ਸਿੰਧ ਤੇ ਹੋਰ ਪਾਕਿਸਤਾਨੀ ਥਾਵਾਂ ਤੇ ਜਾ ਕੇ ਕਮਾਈ 'ਵਾਹਗੇ ਵਾਲੀ ਲਕੀਰ' ਉਸਦੀ ਇਕ ਜੀਵੰਤ ਕਥਾ ਹੈ। ਇਹ ਪੁਸਤਕ ਕਹਾਣੀਆਂ ਵਰਗੇ ਲੇਖਾਂ ਨਾਲ ਸਿਰਜੀ ਗਈ ਹੈ। ਇਨ੍ਹਾਂ ਵਿਚ ਤੇਜ਼ ਵੇਗ ਵਿਚ ਵਹਿੰਦਾ ਕਥਾ-ਰਸ ਹੈ । ਜਿਉਂਦੇ ਜਾਗਦੇ ਸਾਹ ਲੈਂਦੇ ਪਾਤਰ ਹਨ। ਆਪਣੇ ਪਿੰਡ ਦੀਆਂ ਗਲੀਆਂ ਤੇ ਵਿਛੜੇ ਲੋਕਾਂ ਦੀ ਮੁੜ ਮਿਲਣੀ ਦੇ ਨਿੱਘੇ ਤਬਸਰਾਤ ਹਨ। ਨਿੱਕੀਆਂ ਨਿੱਕੀਆਂ ਛੋਹਾਂ ਹਨ, ਜਿਵੇਂ ਕਿਸੇ ਹੰਢੇ ਹੋਏ ਚਿੱਤਰਕਾਰ ਨੇ ਰੰਗਾਂ ਦੀ ਕਹਿਕਸ਼ਾਂ ਸਿਰਜ ਦਿੱਤੀ ਹੋਵੇ।
ਮੈਂ ਡਾ. ਸਰਬਜੀਤ ਛੀਨਾ ਦੀ ਕਲਮ ਤੇ ਸੋਚ ਨੂੰ ਅਕੀਦਤ ਪੇਸ਼ ਕਰਦਾ ਹਾਂ। ਅਸੀਂ ਇੱਕੋ ਕਾਫਲੇ ਦੇ ਪਾਂਧੀ ਹਾਂ, ਇਕ ਰਾਹ ਤੇ ਇਕ ਮੰਜ਼ਲ ਹੈ। ਸ਼ਾਲਾ! ਮੁਹੱਬਤਾਂ ਦੇ ਦੀਵੇ ਜਗਦੇ ਰਹਿਣ, ਸਾਂਝਾ ਦੇ ਪਰਚਮ ਝੁੱਲਦੇ ਰਹਿਣ, ਮਨੁੱਖਤਾ ਸਲਾਮਤ ਰਹੇ ਤੇ ਰਿਸ਼ਤਿਆਂ ਦਾ ਨਿੱਘ ਹਿੱਕਾਂ ਵਿਚ ਮਾਘਦਾ ਰਹੇ।
ਤਲਵਿੰਦਰ ਸਿੰਘ
ਮੀਤ ਪ੍ਰਧਾਨ, ਕੇਂਦਰੀ ਲੇਖਕ ਸਭਾ, ਅੰਮ੍ਰਿਤਸਰ
ਫੋਨ 98721-78035
ਲੇਖਕ ਵਲੋਂ
ਦੁਨੀਆਂ ਦੇ ਇਤਿਹਾਸ ਵਿਚ ਵਸੋਂ ਦੇ ਇੰਨੇ ਵੱਡੇ ਤਬਾਦਲੇ ਦੀ ਕੋਈ ਹੋਰ ਮਿਸਾਲ ਨਹੀਂ ਮਿਲਦੀ ਜੋ 1947 ਵਿਚ ਭਾਰਤ ਅਤੇ ਪਾਕਿਸਤਾਨ ਦੀ ਵੰਡ ਨਾਲ ਮਿਲਦੀ ਹੋਵੇ। ਕਈ ਵਿਦਵਾਨਾਂ ਅਨੁਸਾਰ ਮਨੁੱਖੀ ਵਿਕਾਸ ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਵੱਖ-ਵੱਖ ਧਾਰਮਿਕ ਵਿਸ਼ਵਾਸਾਂ ਤੇ ਕੋਈ 2 ਕਰੋੜ ਦੇ ਕਰੀਬ ਪੁਸਤਕਾਂ ਲਿਖੀਆਂ ਗਈਆਂ ਹਨ, ਹਰ ਧਰਮ ਵਿਚ ਦਯਾ ਅਤੇ ਪ੍ਰੇਮ ਭਾਵ ਨੂੰ ਵਧਾਉਣ ਦੀ ਸਿਖਿਆ ਦਿੱਤੀ ਗਈ ਹੈ ਪਰ ਜਿੰਨੇ ਕਤਲ ਅਤੇ ਜੁਰਮ ਧਰਮ ਦੇ ਨਾਂ ਤੇ ਹੋਏ ਹਨ ਇਹ ਕਿਸੇ ਹੋਰ ਮੁੱਦੇ ਤੇ ਨਹੀਂ ਹੋਏ। ਇਕ ਪ੍ਰਸਿੱਧ ਸ਼ਾਇਰ ਦੀਆਂ ਇਹ ਸਤਰਾਂ :
ਤਾਰੀਖ ਦੀ ਨਜਰੋਂ ਨੇ ਵਹੁ ਦੌਰ ਭੀ ਦੇਖੇ ਹੈ
ਲੰਬੋਂਹ ਨੇ ਖਤਾ ਕੀ, ਸਦੀਓ ਨੇ ਸਜਾ ਪਾਈ
ਪਰ ਉਸ ਵੰਡ ਵਿਚ ਹਜ਼ਾਰਾਂ, ਲਖਾਂ ਪ੍ਰੀਵਾਰਾਂ ਜਿੰਨ੍ਹਾਂ ਦੇ ਬੇਟੇ, ਬੇਟੀਆਂ, ਭੈਣ, ਭਰਾ, ਮਾਂ, ਬਾਪ, ਮਾਰੇ ਗਏ ਜਾਂ ਗੁੰਮ ਹੋਏ ਉਹਨਾਂ ਦੀ ਆਪਣੀ ਤਾਂ ਕੋਈ ਵੀ ਖ਼ਤਾ (ਗਲਤੀ) ਨਹੀਂ ਸੀ। ਪਰ ਉਸ ਦੇ ਜੋ ਨਸੂਰ ਉਨ੍ਹਾਂ ਨੂੰ ਮਿਲੇ ਉਹਨਾਂ ਤੋਂ ਛੁਟਕਾਰਾ ਜ਼ਿੰਦਗੀ ਭਰ ਨਾ ਹੋ ਸਕਿਆ।
ਪੰਜ ਦਰਿਆਵਾਂ ਦੀ ਹਰੀ ਭਰੀ ਧਰਤੀ 'ਤੇ ਇਹ ਲੋਕ ਹਿੰਦੂ, ਮੁਸਲਿਮ, ਸਿੱਖ ਅਤੇ ਇਸਾਈ ਸਦੀਆਂ ਤੋਂ ਇਕੱਠੇ ਇਕ ਹੀ ਸਭਿਆਚਾਰ ਦਾ ਜੀਵਨ ਜੀ ਰਹੇ ਸਨ। ਇਕ ਬੋਲੀ, ਇਕੋ ਜਿਹੀਆਂ ਰਸਮਾਂ, ਰਿਵਾਜ, ਇਕ ਪਿਛੋਕੜ ਅਤੇ ਆਪਸ ਵਿਚ ਪ੍ਰੇਮ ਭਾਵਨਾ। ਕੁਝ ਮੁੱਠੀ ਭਰ ਲੋਕਾਂ ਵਲੋਂ ਫੈਲਾਈ ਇਸ ਨਫਰਤ ਨੇ ਹੱਸਦੇ ਵੱਸਦੇ ਘਰ ਉਜਾੜੇ ਅਤੇ ਜਿੰਨਾ ਲੋਕਾਂ ਨੇ ਉਹ ਸੰਤਾਪ ਭੋਗਿਆ, ਉਹਨਾਂ ਦੇ ਦੁੱਖ, ਦਰਦ ਦੀਆਂ ਭਾਵਨਾਵਾਂ ਦੀ ਤਰਜਮਾਨੀ, ਦੁਨੀਆਂ ਦਾ ਕੋਈ ਵੀ ਲੇਖਕ ਆਪਣੇ ਸ਼ਬਦਾਂ ਵਿਚ ਨਹੀਂ ਕਰ ਸਕਦਾ।
ਪਰ ਅਨੇਕਾਂ ਉਹ ਮਿਸਾਲਾਂ ਜਿਨ੍ਹਾਂ ਵਿਚ ਉਥੇ ਰਹਿਣ ਵਾਲੇ ਲੋਕਾਂ ਨੇ ਇਨਸਾਨੀਅਤ ਦੇ ਫਰਜ ਵਜੋਂ ਦੂਸਰਿਆਂ ਨੂੰ ਸੁਰੱਖਿਆ ਦਿੱਤੀ ਉਹ ਕਹਾਣੀਆਂ, ਇਧਰ ਅਤੇ ਉਧਰ ਦੇ ਲੋਕਾਂ ਵਿਚ ਆਪਸ ਵਿਚ ਮਿਲਣ ਅਤੇ ਆਪਣੀ ਛੱਡੀ ਹੋਈ ਧਰਤੀ ਨੂੰ ਵੇਖਣ ਦੀ ਵੱਡੀ ਖਾਹਿਸ਼ ਪੈਦਾ ਕਰਦੀ ਹੈ। ਵੰਡ ਤੋਂ ਬਹੁਤ ਲੰਮਾਂ ਸਮਾਂ ਬਾਅਦ ਵੀ ਲੋਕਾਂ ਦੀਆਂ ਜੋ ਭਾਵਨਾਵਾਂ ਹਨ, ਉਹਨਾਂ ਦੀ ਤਰਜਮਾਨੀ ਕਰਨ ਦੀ ਮੈਂ ਇਹ ਛੋਟੀ ਜਿਹੀ ਕੋਸ਼ਿਸ਼ ਕੀਤੀ ਹੈ, ਉਮੀਦ ਹੈ ਪਾਠਕ ਇਸ ਨੂੰ ਪਸੰਦ ਕਰਣਗੇ।
ਡਾ. ਸ. ਸ. ਛੀਨਾ
ਫੋਨ. 98551-70335
ਤਾਏ ਦੀ ਨਿਸ਼ਾਨੀ
ਭਾਈਆ ਜੀ (ਦਾਦਾ ਜੀ) ਅਤੇ ਭਾਪਾ ਜੀ ਵਲੋਂ ਸਾਨੂੰ ਕਈ ਵਾਰ ਇਹ ਹਿਦਾਇਤ ਕੀਤੀ ਜਾਦੀ ਸੀ ਕਿ ਸਾਡੇ ਘਰ ਦੇ ਇਕ ਬਜੁਰਗ ਨੌਕਰ ਜਿਸ ਨੂੰ ਆਮ ਹੀ ਨਿਹਾਲਾ ਕਿਹਾ ਜਾਦਾ ਸੀ ਉਹਨਾਂ ਨੂੰ ਭਾਈ ਜੀ ਕਿਹਾ ਕਰੋ। ਜਦੋ ਕਦੀ ਸਾਡੇ ਮੂੰਹੋਂ ਨਿਹਾਲਾ ਨਿਕਲ ਜਾਂਦਾ ਤਾਂ ਭਾਈਆ ਜੀ, ਭਾਪਾ ਜੀ, ਬੇਬੇ ਜੀ (ਦਾਦੀ ਜੀ) ਜਾ ਬੀਬੀ ਜੀ ਵਲੋਂ ਸਾਨੂੰ ਸਖਤ ਤਾੜਨਾ ਕੀਤੀ ਜਾਂਦੀ ਕਿ ਭਾਈ ਜੀ ਕਿਹਾ ਕਰੋ। ਬਚਪਨ ਵਿਚ ਤਾਂ ਭਾਵੇਂ ਇਸ ਗਲ ਦੀ ਸਮਝ ਨਹੀ ਸੀ ਆਉਂਦੀ ਕਿ ਗੁਰਾ ਅਤੇ ਫੀਕਾ ਵੀ ਤਾਂ ਇਸ ਤਰਾਂ ਦੇ ਹੀ ਨੌਕਰ ਹਨ ਉਹਨਾਂ ਬਾਰੇ ਤਾਂ ਕਦੀ ਨਹੀ ਕਿਹਾ ਭਾਈ ਨਿਹਾਲ ਮਸੀਹ ਬਾਰੇ ਕਿਉਂ ਇਸ ਤਰਾਂ ਕਿਹਾ ਜਾਂਦਾ ਹੈ, ਪਰ ਜਦ ਅਸੀ ਹੋਸ਼ ਸੰਭਾਲੀ ਤਾਂ ਭਾਈ ਨਿਹਾਲ ਮਸੀਹ ਦੀ ਕੁਰਬਾਨੀ ਨੂੰ ਅਸੀ ਹੀ ਹੋਰ ਲੋਕਾਂ ਨੂੰ ਦੱਸਦੇ ਹੁੰਦੇ ਸਾਂ ਜਿਸ ਦੀ ਮਿਸਾਲ ਬਹੁਤ ਹੀ ਘਟ ਮਿਲਦੀ ਹੈ।
1947 ਦੀ ਵੰਡ ਵੇਲੇ ਸਾਡਾ ਸਾਰਾ ਹੀ ਪ੍ਰੀਵਾਰ ਲੋੜੀਂਦਾ ਸਮਾਨ ਲੈ ਕੇ ਟਰੱਕ ਰਾਹੀਂ ਵਾਹਗੇ ਵਾਲੀ ਸਰਹਦ ਪਾਰ ਕਰ ਗਿਆ ਜਦੋਂ ਕਿ ਭਾਪਾ ਜੀ ਹੋਰ ਜ਼ਰੂਰੀ ਸਮਾਨ ਲੈ ਕੇ ਗੱਡੇ ਰਾਹੀਂ ਬਾਕੀ ਕਾਫਲੇ ਦੇ ਨਾਲ ਆਏ। ਜਦੋ ਗੱਡਾ ਤੁਰਣ ਲਗਾ ਤਾਂ ਭਾਈ ਨਿਹਾਲ ਮਸੀਹ ਜੋ ਸਾਡੇ ਘਰ ਵਿਚ ਸਾਡੇ ਬਾਬਾ ਜੀ (ਦਾਦਾ ਜੀ ਦੇ ਪਿਤਾ) ਦੇ ਸਮੇ ਤੋਂ ਨਾਲ ਕੰਮ ਕਰਦਾ ਆ ਰਿਹਾ ਸੀ, ਉਹ ਅਤੇ ਉਸ ਦਾ 12 ਕੁ ਸਾਲ ਦਾ ਲੜਕਾ ਆਪਣੇਂ ਕੁਝ ਕਪੜੇ ਇਕ ਵੱਡੇ ਸਾਰੇ ਕਪੜੇ ਦੇ ਝੋਲੇ ਵਿਚ ਪਾ ਕੇ ਗੱਡੇ ਦੇ ਲਾਗੇ ਖੜੇ ਸਨ। ਇੰਨਾਂ ਦੋਵਾਂ ਨੂੰ ਸਿੱਖਾਂ ਅਤੇ ਹਿੰਦੂਆਂ ਦੇ ਪਿੰਡ ਛੱਡ ਕੇ ਜਾਣ ਵਾਲੇ ਲੋਕਾਂ ਦੇ ਨਾਲ ਖੜਾ ਵੇਖ ਕੇ ਸਾਰਾ ਹੀ ਪਿੰਡ ਹੈਰਾਨ ਸੀ। ਬਾਕੀ ਈਸਾਈ ਪ੍ਰੀਵਾਰ ਤਾਂ ਅਰਾਮ ਨਾਲ ਇੰਨਾਂ ਜਾਣ ਵਾਲਿਆ ਵਲ ਵੇਖ ਰਹੇ ਸਨ ਅਤੇ ਉਹਨਾਂ ਨੂੰ ਮਿਲ ਰਹੇ ਸਨ। ਜਦ ਭਾਪਾ ਜੀ ਹਰ ਇਕ ਤੋਂ ਵਿਦਾਈ ਲੈ ਕੇ ਭਾਈ ਨਿਹਾਲ ਮਸੀਹ ਨੂੰ ਮਿਲੇ ਤਾਂ ਉਸ ਦੇ ਜੁਆਬ ਨੂੰ ਸੁਣ ਕੇ ਹੈਰਾਨ ਹੀ ਹੋ ਗਏ ਉਹ ਕਹਿ ਰਿਹਾ ਸੀ ਕਿ ਉਹ ਵੀ ਉਹਨਾਂ ਦੇ ਨਾਲ ਜਾਵੇਗਾ ਪਰ ਭਾਪਾ ਜੀ ਨੇ ਉਸ ਨੂੰ ਅਤੇ ਵਧਾਵੇ ਨੂੰ ਬਹੁਤ ਸਮਝਾਇਆ
"ਇਹ ਕਿਸ ਤਰਾਂ ਹੋ ਸਕਦਾ ਹੈ, ਅਸੀ ਨੰਬਰਦਾਰ ਦਾ ਦੇਣ ਨਹੀ ਦੇ ਸਕਦੇ, ਹਜਾਰਾਂ ਵਾਰ ਉਸ ਨੇ ਸਾਡੀ ਮਦਦ ਕੀਤੀ, ਹਜਾਰਾਂ ਮੁਸੀਬਤਾਂ ਵਿਚੋ ਉਸ ਨੇ ਸਾਨੂੰ ਕਢਿਆ, ਅਜ ਜਦੋਂ ਤੁਸੀਂ ਮੁਸੀਬਤ ਵਿਚ ਹੋ ਤਾਂ ਤੁਹਾਨੂੰ ਛਡ ਕੇ ਚਲਾ ਜਾਵਾਂ ਲਾਹਨਤ ਹੈ ਐਸੀ ਜਿੰਦਗੀ ਤੇ, ਜੇ ਤੁਹਾਡੇ ਨਾਲ ਜਾਂਦਿਆਂ ਅਸੀਂ ਮਰ ਵੀ ਜਾਵਾਂਗੇ ਤਾਂ ਅਸੀ ਇਸ ਨੂੰ ਗਨੀਮਤ ਸਮਝਾਂਗੇ, ਮੈ ਤੁਹਾਨੂੰ ਇਕਲਿਆਂ ਨੂੰ ਨਹੀ ਜਾਣ ਦੇਣਾ" ਉਹ ਪ੍ਰਾਣੀ ਲੈ ਕੇ ਗਡੇ ਦੇ ਅੱਗੇ ਬੈਠ ਗਿਆ ਅਤੇ ਭਾਪਾ ਜੀ ਅਤੇ ਵਧਾਵਾ ਗੱਡੇ ਦੇ ਪਿਛੇ ਬੈਠ ਗਏ।
ਰਸਤੇ ਵਿਚ ਜਦ ਉਹ ਪਿੰਡ ਤੋਂ 8, 10 ਪੈਲੀਆਂ ਆ ਕੇ ਬਾਕੀ ਕਾਫਲੇ ਨਾਲ ਰਲ ਗਏ ਸਨ ਤਾਂ ਭਾਪਾ ਜੀ ਨੇ ਉਹਨਾਂ ਨੂੰ ਵੱਖਰਿਆਂ ਕਰ ਕੇ ਫਿਰ ਵਾਪਿਸ ਮੁੜ ਜਾਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ। ਬਾਰ-ਬਾਰ ਉਹਨਾਂ ਨੂੰ ਕਿਹਾ ਕਿ ਇਸ ਹਾਲਤ ਵਿਚ ਤਾਂ ਰਿਸ਼ਤੇਦਾਰ ਵੀ ਆਪਣੇ ਰਿਸ਼ਤੇਦਾਰਾਂ ਨੂੰ ਨਹੀ ਪਹਿਚਾਣਦੇ, ਤੁਸੀ ਕਿਉ ਆਪਣੇ ਆਪ ਨੂੰ ਮੁਸੀਬਤ ਵਿਚ ਪਾ ਰਹੇ ਹੋ, ਜਾਉ ਅਰਾਮ ਨਾਲ ਜਾ ਕੇ ਆਪਣੇ ਭਰਾਵਾਂ ਨਾਲ ਰਹੋ ਪਰ ਨਿਹਾਲ ਮਸੀਹ ਬਾਜਿਦ ਸੀ।
ਰਸਤੇ ਵਿਚ ਸਿੱਖਾਂ, ਹਿੰਦੂਆਂ ਦੇ ਵਾਕਿਫ ਮੁਸਲਿਮ ਜਫੀਆਂ ਪਾ ਕੇ ਇਕ ਦੂਜੇ ਨੂੰ ਮਿਲ ਰਹੇ ਸਨ, ਕਿਸੇ ਨੂੰ ਮਹੌਲ ਦੀ ਸਮਝ ਨਹੀਂ ਸੀ ਲਗ ਰਹੀ। ਉਹਨਾਂ ਦੀਆ ਅੱਖਾਂ ਵਿਚ ਅਥਰੂ ਸਨ ਪਰ ਹਰ ਇਕ ਨੂੰ ਇਸ ਤਰ੍ਹਾਂ ਦੀ ਉਮੀਦ ਸੀ ਕਿ ਛੇਤੀ ਇਹ ਸਭ ਕੁਝ ਠੀਕ ਹੋ ਜਾਵੇਗਾ ਅਤੇ ਉਹ ਵਾਪਿਸ ਮੁੜ ਆਉਣਗੇ, ਅਤੇ ਉਹ ਜਾਣ ਵਾਲੇ ਫਿਰ ਉਹਨਾਂ ਘਰਾਂ ਵਿਚ
ਇਸ ਹੀ ਉਮੀਦ ਵਿਚ ਭਾਈ ਜੀ ਤਿੰਨ ਚਾਰ ਮਹੀਨੇ ਸਾਡੇ ਇਧਰ ਵਾਲੇ ਨਵੇਂ ਘਰ ਵਿਚ ਰਹੇ ਅਤੇ ਇਸ ਸਮੇਂ ਵਿਚ ਉਹ ਅਸਾਨੀ ਨਾਲ ਵਾਪਿਸ ਜਾ ਸਕਦੇ ਸਨ, ਪਰ ਫਿਰ ਆਉਣਾ ਜਾਣਾ ਪਰਮਿਟ ਤੇ ਸ਼ੁਰੂ ਹੋ ਗਿਆ। ਪਰ ਇਹ ਵੀ ਮੁਸ਼ਕਲ ਨਹੀਂ ਸੀ ਅਤੇ ਫਿਰ ਭਾਈਆ ਜੀ ਹੀ ਭਾਈ ਨਿਹਾਲ ਮਸੀਹ ਨੂੰ ਕਹਿਣ ਲਗੇ, "ਭਾਈ ਜੀ ਉਥੇ ਵੀ ਤੁਸਾਂ ਹੱਥਾਂ ਨਾਲ ਮਿਹਨਤ ਕਰਣੀ ਹੈ ਅਤੇ ਇਧਰ ਵੀ, ਜੇ ਤੇਰਾ ਦਿਲ ਕਰਦਾ ਹੈ ਤਾਂ ਤੂੰ ਇਥੇ ਹੀ ਰਹਿ ਪਉ' ਅਤੇ ਭਾਈਆ ਜੀ ਨੇ ਉਹਨਾਂ ਨੂੰ ਅਲਾਟ ਹੋਏ ਘਰਾਂ ਵਿਚੋਂ ਇਕ ਕਨਾਲ ਜਗਾਹ, ਮਲਬਾ ਅਤੇ ਪੈਸੇ ਦੇ ਕੇ ਉਨਾਂ ਦਾ ਘਰ ਬਣਵਾ ਦਿਤਾ ਅਤੇ ਉਹ ਉਥੇ ਹੀ ਪੱਕੇ ਤੌਰ ਤੇ ਰਹਿਣ ਲੱਗ ਪਿਆ। ਵਧਾਵੇ ਦੀ ਸ਼ਾਦੀ ਹੋ ਗਈ, ਭਾਈ ਜੀ ਪੋਤਰੇ, ਪੋਤਰੀਆਂ ਵਾਲੇ ਬਣ ਗਏ, ਪਰ ਫਿਰ ਉਹਨਾਂ ਨੂੰ ਆਪਣੇ ਘਰ ਅਤੇ ਭਰਾਵਾਂ ਦੀ ਯਾਦ ਆਉਣ ਲਗ ਪਈ।
ਉਸ ਨੇ ਪਾਸਪੋਰਟ ਬਨਾਉਣ ਦੀ ਕੋਸ਼ਿਸ਼ ਕੀਤੀ, ਕਦੀ ਜਨਮ ਤਰੀਕ ਦੀ ਗਲਤੀ, ਕਦੀ ਕੋਈ ਤਰੁਟੀ ਅਤੇ ਫਿਰ ਉਹ ਕੋਸ਼ਿਸ਼ ਛੱਡ ਦਿੰਦਾ। ਉਹਨਾਂ ਦਿਨਾਂ ਵਿਚ ਪਾਸਪੋਰਟ ਵੀ ਦਿੱਲੀ ਤੋਂ ਬਣਦੇ ਸਨ, ਫਿਰ ਉਹ ਭੁਲ ਜਾਂਦਾ ਪਰ ਕੋਈ ਚਾਰ ਮਹੀਨੇ ਬਾਦ ਫਿਰ ਕਹਿਣ ਲਗ ਪੈਂਦਾ "ਰਾਤੀ ਸੁਪਨੇ ਵਿਚ ਮੈਨੂੰ ਮੇਰੇ ਅਬਾ ਮਿਲੇ ਸਨ, ਉਹ ਕਹਿੰਦੇ ਸਨ ਤੈਨੂੰ 96 ਦੀਆਂ ਕਬਰਾਂ ਉਡੀਕਦੀਆਂ ਹਨ, ਆਪਣੇ ਭਰਾਵਾਂ ਕੋਲ ਕਿਉਂ ਨਹੀ ਜਾਂਦਾ, ਜਾ ਅਤੇ ਆਪਣੇ ਭਰਾਵਾਂ ਦੇ ਨਾਲ ਦੀਆਂ ਕਬਰਾਂ ਵਿਚ ਅਰਾਮ ਕਰ।”
ਕੁਝ ਦਿਨਾਂ ਬਾਦ ਭੁਲ ਜਾਂਦਾ, ਫਿਰ ਸਭ ਕੁਝ ਭੁਲ ਜਾਂਦਾ ਕੁਝ ਦਿਰ ਬਾਦ ਫਿਰ ਮਿਲਣ ਦੀ ਖਾਹਿਸ਼ ਪੈਦਾ ਹੁੰਦੀ, ਪਾਸਪੋਰਟ ਬਨਾਉਣਾ ਸ਼ੁਰੂ ਹੁੰਦਾ, ਪਰ ਅੱਧੇ ਮਨ ਨਾਲ ਸ਼ੁਰੂ ਹੋਈ ਕੋਸ਼ਿਸ਼ ਫਿਰ ਵਿਚ ਹੀ ਛੱਡ ਦਿਤੀ ਜਾਂਦੀ ਅਤੇ ਅਖੀਰ ਉਸ ਨੇ ਜਿਵੇਂ ਇਸ ਤਰਾਂ ਦੀ ਆਪਣੇ ਵਿਛੜੇ ਪ੍ਰੀਵਾਰ ਨੂੰ ਮਿਲਣ ਦੀ ਖਾਹਿਸ਼ ਨੂੰ ਛੱਡ ਹੀ ਦਿੱਤਾ, ਹਾਂ ਜੇ ਕਿਤੇ ਹੋਵੇਗੀ ਤਾਂ ਇਹ ਉਸ ਦੇ ਦਿਲ ਤਕ ਹੀ ਸੀ, ਉਸ ਨੇ ਕਦੀ ਕਿਸੇ ਨੂੰ ਇਸ ਤਰਾਂ ਦੀ ਖਾਹਿਸ਼ ਬਾਰੇ ਨਾ ਦਸਿਆ ਸੀ ਅਤੇ ਨਾਂ ਕਿਸੇ ਨੇ ਇਸ ਸਬੰਧੀ ਉਸ ਨੂੰ ਪੁੱਛਿਆ ਹੀ ਸੀ।
Page_break2: 82 ਦੇ ਦਿਸੰਬਰ ਵਿਚ ਭਾਈਆ ਜੀ ਨੂੰ ਬਰੇਨ ਹੈਮਰੇਜ ਹੋ ਗਈ, ਉਹਨਾਂ ਦਾ ਮੰਜਾ ਬਾਹਰ ਵਿਹੜੇ ਵਿਚ ਧੁੱਪੇ ਡਾਹ ਦਿਤਾ। ਮੈ ਉਸ ਦਿਨ ਕੋਈ ਹੋਰ ਕੰਮ ਨਾ ਕੀਤਾ। ਡਾਕਟਰ ਆਇਆ ਤਾਂ ਸੀ ਪਰ ਉਹ ਜੁਆਬ ਦੇ ਗਿਆ। ਭਾਈਆ ਜੀ ਹਰ ਇਕ ਵਲ ਟਿਕ-ਟਿਕੀ ਲਗਾ ਕੇ ਵੇਖਦੇ ਸਨ ਪਰ ਉਹ ਬੋਲ ਨਹੀ ਸਨ ਸਕਦੇ। ਬੋਲਣ ਦੀ ਕੋਸ਼ਿਸ਼ ਵੀ ਨਹੀਂ ਸਨ ਕਰਦੇ। ਜਦ ਨਿਹਾਲ ਮਸੀਹ ਨੂੰ ਪਤਾ ਲਗਾ ਤਾਂ ਉਹ ਸਭ ਕੰਮ ਛੱਡ ਕੇ ਆ ਗਿਆ ਅਤੇ ਭਾਈਆ ਜੀ ਦੀਆਂ ਲੱਤਾਂ ਘੁਟਣ ਲਗ ਪਿਆ। ਭਾਈਆ ਜੀ ਉਸ ਵਲ ਵੀ ਟਿਕ-ਟਿਕੀ ਲਗਾ ਕੇ ਵੇਖ ਰਹੇ ਸਨ। ਮੈ ਵੇਖਿਆ ਭਾਈਆ ਜੀ ਦੀਆਂ ਅੱਖਾਂ ਵਿਚ ਅੱਥਰੂ ਨਿਕਲ ਆਏ ਸਨ ਮੈ ਜ਼ਿੰਦਗੀ ਵਿਚ ਪਹਿਲੀ ਵਾਰ ਭਾਈਆ ਜੀ ਦੀਆਂ ਅੱਖਾਂ ਵਿਚ ਅਥਰੂ ਵੇਖੇ ਸਨ। ਜਿੰਦਗੀ ਵਿਚ ਉਹਨਾਂ ਕਦੀ ਹਾਰ ਨਹੀਂ ਮੰਨੀ ਸੀ, ਵੱਡੀਆਂ-ਵੱਡੀਆਂ ਮੁਸੀਬਤਾਂ ਵਿਚੋਂ ਹੱਸ ਕੇ ਨਿਕਲੇ ਸਨ। 10 ਮੁਰਬੇ ਜ਼ਮੀਨ ਬਨਾਉਣੀ, ਉਹ ਘਰ ਜਿਸ ਦੇ ਬਰਾਂਡੇ ਵਿਚ ਹੀ 100 ਮੰਜੀ ਡਠ ਜਾਂਦੀ ਹੁੰਦੀ ਸੀ ਹਵੇਲੀਆਂ, ਘੋੜੀਆਂ, ਨੌਕਰ, ਚਾਕਰ ਅਤੇ ਉਸ ਸਮੇਂ ਜਦੋ ਅਜੇ ਟਰੈਕਟਰ ਸ਼ੁਰੂ ਨਹੀ ਸਨ ਹੋਏ 11 ਹਲਾਂ, ਦੀ ਵਾਹੀ…....ਨਿਹਾਲ ਮਸੀਹ ਉਹਨਾਂ ਨੂੰ ਘੁੱਟੀ ਜਾ ਰਿਹਾ ਸੀ।
ਰਾਤ ਮੰਜਾ ਅੰਦਰ ਲੈ ਗਏ, 10 ਕੁ ਵਜੇ ਭਾਈ ਨਿਹਾਲ ਮਸੀਹ ਫਿਰ ਆਇਆ, ਉਸ ਦੇ ਹੱਥ ਵਿਚ ਬਾਈਬਲ ਸੀ ਜਿਸ ਨੂੰ ਬਹੁਤ ਖੂਬਸੂਰਤ ਕਪੜੇ ਵਿਚ ਲਪੇਟਿਆ ਹੋਇਆ ਸੀ। ਉਹ ਬਾਰ-2 ਬਾਈਬਲ ਨੂੰ ਸਿਰ ਤੇ ਰਖਦਾ ਅਤੇ ਮੂੰਹ ਵਿਚ ਕੁਝ ਬੋਲਦਾ, ਸ਼ਾਇਦ ਉਹ ਪ੍ਰਾਥਨਾ ਕਰਦਾ ਸੀ। ਮੈਂ ਜਾਣਦਾ ਸਾਂ ਕਿ ਭਾਈ ਜੀ ਪੜ੍ਹ ਤਾਂ ਸਕਦੇ ਨਹੀ ਪਰ ਉਹ ਪੈਰਾਂ ਭਾਰ ਥੱਲੇ ਬੈਠੇ ਹੋਏ ਸਨ ਅਤੇ ਅੱਖਾਂ ਬੰਦ ਕਰਕੇ ਕਈ ਵਾਰ ਮੂੰਹ ਵਿਚ ਕੁਝ ਬੋਲਦੇ ਸਨ। ਭਾਪਾ ਜੀ ਨੇ ਬੜੀ ਕੋਸ਼ਿਸ਼ ਕੀਤੀ ਕਿ ਉਹ ਮੰਜੇ ਤੇ ਜਾਂ ਕੁਰਸੀ ਤੇ ਬੈਠ ਜਾਵੇ ਪਰ ਉਹ ਨਾਂਹ ਕਰ ਦਿੰਦੇ ਸਨ। ਰਾਤ ਨੂੰ ਭਾਈਆ ਜੀ ਸਵਰਗਵਾਸ ਹੋ ਗਏ। ਨਿਹਾਲ ਮਸੀਹ ਨੇ ਦੂਸਰੇ ਦਿਨ ਵੀ ਕੁਝ ਨਾ ਖਾਧਾ ਅਤੇ ਉਹਨਾਂ ਦੇ ਸਸਕਾਰ ਤਕ ਉਹ ਭਾਈਆ ਜੀ ਦੀ ਮੰਜੀ ਦੇ ਕੋਲ ਬੈਠਾ ਰਿਹਾ।
1995 ਤਕ ਜਦੋਂ ਕਿ ਨਿਹਾਲ ਮਸੀਹ ਦੀ ਮੌਤ ਹੋ ਗਈ ਉਹ ਤਕਰੀਬਨ 100 ਸਾਲ ਨੇ ਕਰੀਬ ਸੀ। ਉਹ ਭਾਈਆ ਜੀ ਨੂੰ ਹਮੇਸ਼ਾ ਯਾਦ ਕਰਦਾ ਰਹਿੰਦਾ ਸੀ। ਹੁਣ ਉਸ ਨੇ ਆਪਣੇ ਭਰਾਵਾਂ, ਭਤੀਜਿਆਂ ਨੂੰ ਮਿਲਣ ਦੀ ਕੋਸ਼ਿਸ਼ ਵੀ ਛਡ ਦਿਤੀ ਸੀ ਜੇ ਕੋਈ ਉਸ ਨੂੰ ਪੁਛਦਾ ਵੀ ਤਾਂ ਉਹ ਕਹਿ
ਪਿਛੇ ਜਿਹੇ ਜਦੋਂ ਮੇਰਾ ਪਾਕਿਸਤਾਨ ਜਾਣ ਦਾ ਪ੍ਰੋਗਰਾਮ ਬਣਿਆ ਤਾਂ ਮੈਂ ਉਚੇਚਾ ਭਾਪਾ ਜੀ ਨੂੰ ਮਿਲਣ ਪਿੰਡ ਗਿਆ ਤਾਂ ਕਿ ਆਪਣੇ ਪਿਛਲੇ ਪਿੰਡ ਦੇ ਲੋਕਾਂ ਦੇ ਨਾਂ ਪਤੇ ਲੈ ਸਕਾਂ ਅਤੇ ਉਹਨਾਂ ਨੂੰ ਮਿਲ ਸਕਾ। ਮੈਂ ਉਚੇਚੇ ਤੌਰ ਤੇ ਵਧਾਵੇ ਨੂੰ ਸਦਿਆ। ਉਸ ਦੇ ਚਾਚਿਆਂ ਅਤੇ ਉਹਨਾਂ ਦੇ ਪੁਤਰਾਂ ਦੇ ਨਾਂ ਆਪਣੀ ਡਾਇਰੀ ਵਿਚ ਲਿਖੇ । ਵਧਾਵੇ ਨੇ ਵੀ ਮੈਨੂੰ ਜਰੂਰੀ ਤਾਕੀਦ ਕੀਤੀ ਕਿ ਮੈਂ ਜਰੂਰ ਉਸ ਦੇ ਚਾਚਿਆਂ ਅਤੇ ਉਹਨਾਂ ਦੇ ਪੁਤਰਾਂ ਨੂੰ ਮਿਲ ਕੇ ਆਵਾਂ ਅਤੇ ਉਹਨਾਂ ਦਾ ਹਾਲ ਚਾਲ ਪੁਛ ਕੇ ਆਵਾਂ। ਆਪਣੇ ਪਿਛਲੇ ਪਿੰਡ ਚੱਕ ਨੰਬਰ 96 ਵਿਚ ਜਦੋਂ ਮੈਂ ਪਿੰਡ ਦੇ ਚੌਕ ਵਿਚ ਹੋਰ ਵਿਅਕਤੀਆਂ ਦੇ ਨਾਂ ਦਸੇ ਅਤੇ ਫਿਰ ਮੈਂ ਨਿਹਾਲ ਮਸੀਹ ਦੇ ਭਰਾਵਾਂ ਅਤੇ ਭਤੀਜਿਆਂ ਬਾਰੇ ਪੁਛਿਆਂ। ਪਤਾ ਲੱਗਾ ਕਿ ਨਿਹਾਲ ਮਸੀਹ ਦੇ ਭਰਾ ਤਾਂ ਹੁਣ ਇਸ ਦੁਨੀਆਂ ਵਿਚ ਨਹੀਂ ਪਰ ਉਸ ਦੇ ਭਤੀਜੇ ਹਨ ਅਤੇ ਇਕ ਆਦਮੀ ਉਹਨਾਂ ਨੂੰ ਲੈਣ ਚਲਾ ਗਿਆ। ਉਹਨਾਂ ਵਿਚੋਂ ਅਜੀਜ ਮਸੀਹ ਜੋ ਤਕਰੀਬਨ 70 ਕੁ ਸਾਲ ਦਾ ਸੀ, ਉਨਾ ਨੇ ਆਉਦਿਆਂ ਹੀ ਸਭ ਤੋਂ ਪਹਿਲੇ ਆਪਣੇ ਤਾਏ ਬਾਰੇ ਅਤੇ ਵਧਾਵਾ ਮਸੀਹ ਬਾਰੇ ਪੁਛਿਆ। ਉਹ ਲਗਤਾਰ ਕਹੀ ਜਾ ਰਿਹਾ ਸੀ ਕਿ ਅਸੀ ਆਪਣੇ ਅੱਬਾ ਅਤੇ ਚਾਚਿਆਂ ਕੋਲੋਂ ਤੁਹਾਡੇ ਬਾਰੇ ਅਤੇ ਤਾਏ ਬਾਰੇ ਸੁਣਦੇ ਰਹੇ ਹਾਂ ਅੱਬਾ ਜੀ ਕਹਿੰਦੇ ਹੁੰਦੇ ਸਨ, ਉਹ ਜਿਸ ਪ੍ਰੀਵਾਰ ਦੇ ਨਾਲ ਗਿਆ ਹੈ ਉਹ ਉਹਨੂੰ ਫੁਲਾਂ ਵਾਂਗ ਰਖਣਗੇ। ਮੈਂ ਜਦੋ ਉਸ ਨੂੰ ਉਸ ਦੇ ਤਾਏ ਦੀ ਮੌਤ ਬਾਰੇ ਦਸਿਆਂ ਤਾਂ ਉਹ ਆਪ ਹੀ ਕਹਿਣ ਲਗਾ ਕਿ ਜਦੋਂ ਉਹ ਇਧਰੋਂ ਗਿਆ ਸੀ, ਉਦੋਂ ਹੀ ਉਸ ਦੀ ਉਮਰ 60 ਸਾਲ ਤੋਂ ਉਪਰ ਸੀ, ਪਰ ਉਹ ਬਹੁਤ ਹਿੰਮਤੀ ਆਦਮੀ ਸੀ। ਸਾਰਾ ਹੀ ਪਿੰਡ ਉਸ ਦੀ ਹਿੰਮਤ ਅਤੇ ਹੌਸਲੇ ਦੀਆਂ ਗਲਾਂ ਕਰਦਾ ਹੁੰਦਾ ਸੀ। ਸਾਰਾ ਹੀ ਪਿੰਡ ਤਾਏ ਨੂੰ ਯਾਦ ਕਰਦਾ ਹੁੰਦਾ ਸੀ ਅਤੇ ਇਹ ਗਲ ਵੀ ਉਹ ਕਰਦੇ ਹੁੰਦੇ ਸਨ ਕਿ ਉਹ ਉਧਰ ਗਿਆ ਹੀ ਕਿਉਂ, ਸਾਰੀ ਉਮਰ ਹੀ ਪ੍ਰੀਵਾਰ ਨੂੰ ਨਹੀਂ ਮਿਲਿਆ ਇਧਰ ਉਸ ਦੇ ਪ੍ਰੀਵਾਰ ਦੇ 70-80 ਜੀਅ ਹਨ।
ਮੈਂ ਅਜੀਜ ਦੇ ਨਾਲ ਉਹਨਾਂ ਦੇ ਘਰ ਆ ਗਿਆ। ਉਹਨਾਂ ਦੇ ਘਰ ਦੀਆਂ ਔਰਤਾਂ ਅਤੇ ਬੱਚੇ ਮੈਨੂੰ ਵੇਖ ਕੇ ਹੈਰਾਨ ਸਨ। ਪਰ ਜਦੋ ਅਜੀਜ ਨੇ
ਹੁਣ ਅਜੀਜ ਚੁਪ ਸੀ, ਜਦੋਂ ਮੈਂ ਕੋਈ ਗੱਲ ਅਜੀਜ ਤੋਂ ਪੁੱਛਦਾ ਤਾਂ ਜਿਵੇਂ ਉਸ ਦਾ ਧਿਆਨ ਕਿਤੇ ਹੋਰ ਹੋਵੇ। ਇੰਨੇ ਨੂੰ ਨਾਲ ਦੇ ਘਰਾਂ ਦੇ ਲੋਕ ਵੀ ਉਹਨਾਂ ਦੇ ਵਿਹੜੇ ਵਿਚ ਆ ਗਏ ਸਨ। ਕੁਝ ਲੋਕ ਕੋਠਿਆਂ ਤੇ ਬੈਠੇ ਸਨ। ਅਜੀਜ ਦੀ ਘਰਵਾਲੀ ਉਹਨਾਂ ਨੂੰ ਦਸ ਰਹੀ ਸੀ, "ਇਹ ਤਾਏ ਦੇ
ਅਖੀਰ ਮੈਂ ਛੁੱਟੀ ਲਈ ਅਤੇ ਝੋਲਾ ਹੱਥ ਵਿਚ ਫੜ ਕੇ ਬੂਹੇ ਵਲ ਹੋਇਆ। ਅਜੀਜ ਨੇ ਮੇਰਾ ਹੱਥ ਫੜਿਆ ਹੋਇਆ ਸੀ, ਬੂਹੇ ਤੇ ਆ ਕੇ ਮੈਂ ਉਸ ਨੂੰ ਫਿਰ ਜਫੀ ਪਾ ਲਈ ਪਰ ਮੈਂ ਵੇਖਿਆ, ਉਹ ਅੱਖਾਂ ਵਿਚੋਂ ਅਥਰੂ ਕੇਰਣ ਲੱਗ ਪਿਆ ਅਤੇ ਮੇਰਾ ਹੱਥ ਘੁੱਟ ਕੇ ਮੈਨੂੰ ਕਹਿਣ ਲੱਗਾ "ਸਰਦਾਰ ਜੀ ਇਹ ਭਾਂਡੇ ਦੇ ਦਿਉ, ਇਹ ਤਾਏ ਦੀ ਨਿਸ਼ਾਨੀ ਹੈ, ਅਸੀਂ ਤਾਂ ਇੰਨਾਂ ਨੂੰ ਵੇਖ ਕੇ ਤਾਏ ਨੂੰ ਯਾਦ ਕਰਦੇ ਹਾਂ ।” ਅਤੇ ਫਿਰ ਉਹ ਕੁਝ ਨਾ ਬੋਲ ਸਕਿਆ ਅਤੇ ਮੇਰੇ ਕੋਲੋਂ ਵੀ ਕੋਈ ਗੱਲ ਨਾ ਹੋਈ।
“ਵਿਰਕਾਂ ਦਾ ਦੋਹਤਰਾ ਹੋਵੇ ਤੇ.......
ਕੁਝ ਚਿਰ ਪਹਿਲਾਂ ਜਦੋਂ ਮੈਨੂੰ ਪਾਕਿਸਤਾਨ ਵਿਚ ਗੁਰਦਵਾਰਿਆਂ ਦੀ ਯਾਤਰਾ ਦਾ ਵੀਜਾ ਮਿਲਿਆ ਤਾਂ ਇਸ ਵਿਚ ਕਰਤਾਰਪੁਰ ਸਾਹਿਬ, ਲਹੌਰ ਅਤੇ ਸੱਚਾ ਸੌਦਾ ਦਾ ਵੀਜਾ ਵੀ ਸੀ। ਇਸ ਤੋਂ ਸਾਲ ਪਹਿਲਾਂ ਜਦੋਂ ਮੈਨੂੰ ਪਾਕਿਸਤਾਨ ਆਣ ਦਾ ਮੌਕਾ ਮਿਲਿਆ ਸੀ ਤਾਂ ਮੈਂ ਆਪਣੇ ਜਨਮ ਅਸਥਾਨ ਵਾਲੇ ਪਿੰਡ ਚੱਕ ਨੰਬਰ ੯੬ ਜਿਲਾ ਸਰਗੋਧਾ ਵੀ ਗਿਆ ਸਾਂ, ਉਥੇ ਜਿਸ ਪਿਆਰ ਨਾਲ ਮੇਰੇ ਪਿੰਡ ਵਾਲਿਆਂ ਨੇ ਮੇਰਾ ਸੁਆਗਤ ਕੀਤਾ ਸੀ, ਉਹ ਮੈਂ ਸਾਰੀ ਉਮਰ ਨਹੀਂ ਭੁੱਲ ਸਕਦਾ। ਪਿੰਡ ਪਹੁੰਚ ਕੇ ਜਦੋਂ ਮੈਂ ਦੱਸਿਆ ਕਿ ਮੈਂ ਨੰਬਰਦਾਰ ਲਛਮਣ ਸਿੰਘ ਦਾ ਪੋਤਰਾ ਹਾਂ, ਤਦ ਕੁਝ ਹੀ ਮਿੰਟਾਂ ਵਿਚ ਤਕਰੀਬਨ ਸਾਰੇ ਹੀ ਪਿੰਡ ਦੇ ਮਰਦ ਇਕ ਚੌਂਕ ਵਿਚ ਮੇਰੇ ਇਰਦ ਗਿਰਦ ਆ ਕੇ ਬੈਠ ਗਏ ਅਤੇ ਹੈਰਾਨੀ ਵਾਲੀ ਗਲ ਸੀ ਕਿ ਕੁਝ ਹੀ ਮਿੰਟਾਂ ਵਿਚ ਚਾਹ, ਪਕੌੜੇ ਅਤੇ ਜਲੇਬੀਆਂ ਵਗੈਰਾ ਕਿਧਰੋਂ ਉਥੇ ਆ ਗਈਆਂ ਅਤੇ ਉਥੇ ਏਦਾਂ ਲੱਗ ਰਿਹਾ ਸੀ, ਜਿਵੇਂ ਕੋਈ ਸਮਾਗਮ ਜਾਂ ਜਸ਼ਨ ਮਨਾਇਆ ਜਾ ਰਿਹਾ ਹੋਵੇ । ਉਥੇ ਬੈਠੇ ਸਭ ਜਣੇ ਸਾਡੇ ਸਾਰੇ ਪਰਿਵਾਰ ਬਾਰੇ ਏਦਾਂ ਪੁੱਛ ਰਹੇ ਸਨ, ਜਿਵੇਂ ਉਹਨਾਂ ਨੂੰ ਵਿਛੜਨ ਦਾ ਬੜਾ ਉਦਰੇਵਾਂ ਹੋਵੇ।
ਸੱਚਾ ਸੌਦਾ ਦੇ ਕੋਲ ਮੇਰੇ ਨਾਨਕਿਆਂ ਦਾ ਪਿੰਡ ਫੁੱਲਰਵਾਨ ਸੀ ਅਤੇ ਜਦੋਂ ਦੇਸ਼ ਦੀ ਵੰਡ ਹੋਈ ਸੀ ਤਾਂ ਮੈਂ ਅਤੇ ਮੇਰਾ ਛੋਟਾ ਭਰਾ ਆਪਣੀ ਬੀਬੀ ਜੀ (ਮਾਤਾ ਜੀ) ਨਾਲ ਆਪਣੇ ਨਾਨਕੇ ਆਏ ਹੋਏ ਸਾਂ ਅਤੇ ਇਥੋਂ ਹੀ ਅਸੀ ਇਕ ਕਾਫਲੇ ਵਿਚ ਚਲ ਕੇ ਪੂਰਬੀ ਪੰਜਾਬ ਆਏ ਸਾਂ। ਇਸ ਕਾਫਲੇ ਨੂੰ ਕੁਝ ਦਿਨ ਸੱਚਾ ਸੌਦਾ ਗੁਰਦਵਾਰੇ ਰਹਿਣਾ ਪਿਆ ਸੀ, ਇਸ ਲਈ ੬੦ ਸਾਲ ਮਗਰੋਂ ਮੇਰੇ ਮਨ ਵਿਚ ਉਸ ਗੁਰਦਵਾਰੇ ਨੂੰ ਵੇਖਣ ਦੀ ਚਾਹ ਜਾਗ ਰਹੀ ਸੀ ਅਤੇ ਇਸ ਨਾਲ ਹੀ ਮੈਂ ਆਪਣੇ ਨਾਨਕੇ ਪਿੰਡ ਫੁੱਲਰਵਾਨ ਵੀ ਜਾਣਾ ਚਾਹੁੰਦਾ ਸਾਂ । ਮੈਂ ਇਕ ਦਿਨ ਲਹੌਰ ਰਿਹਾ ਤੇ ਅਗਲੇ ਦਿਨ ਮੈਂ ਇਕ ਕਾਰ ਤੇ ਕਰਤਾਰਪੁਰ ਵੱਲ ਚਾਲੇ ਪਾ ਦਿੱਤੇ, ਮੇਰੇ ਨਾਲ ਇਕ ਡਰਾਈਵਰ ਅਤੇ ਲਹੌਰ ਤੋਂ ਇਕ ਹੋਰ ਆਦਮੀ ਸੀ । ਕਰਤਾਰਪੁਰ ਵੱਲ ਜਾਂਦਿਆਂ ਰਾਹ ਵਿਚ ਇਕ ਵੱਡਾ ਸ਼ਹਿਰ ਨਾਰੋਵਾਲ ਆਇਆ। ਉਥੇ ਕਈ ਥਾਵਾਂ ਤੇ, "ਬਾਜਵਾ
ਅਸੀ ਜਦ ਗੁਰਦਵਾਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਬਾਹਰ ਆਏ ਤਾਂ ਗ੍ਰੰਥੀ ਜੀ ਨੂੰ ਮੈਂ ਪੁੱਛਿਆ ਕਿ ਇਥੋਂ ਡੇਰਾ ਬਾਬਾ ਨਾਨਕ ਤਾਂ ਬਹੁਤ ਨਜ਼ਦੀਕ ਹੈ, ਤਾਂ ਉਸ ਨੇ ਦੱਸਿਆ ਕਿ ਉਹ ਸਾਹਮਣੇ ਉਚੇ ਸਫੈਦੇ ਦੇ ਦਰਖਤ ਡ੍ਹੇਰਾਬਾਬਾ ਨਾਨਕ ਦੇ ਬਾਹਰ ਹਨ। ਮੈਂ ਇਹ ਗਲ ਵੇਖ ਰਿਹਾ ਸਾਂ ਕਿ ਬੋਲੀ, ਚਿਹਰੇ, ਕੱਦ-ਕਾਠ, ਸਿਹਤ ਆਦਿ ਤੇ ਇਸ ਇਲਾਕੇ ਦੀ ਜਮੀਨ ਅਤੇ ਜਲਵਾਯੂ ਦਾ ਕਿੰਨਾ ਪ੍ਰਭਾਵ ਸੀ, ਜਿਸ ਨੂੰ ਸਰਹੱਦ ਦੀ ਲਕੀਰ ਵੰਡ ਨਹੀਂ ਸਕੀ।
ਇਸ ਤੋਂ ਬਾਦ ਅਸੀ ਸੱਚਾ ਸੌਦਾ ਵੱਲ ਚਲ ਪਏ, ਸ਼ੇਖੂਪੁਰੇ ਵਿਚੋਂ ਦੀ ਲੰਘਦਿਆਂ ਜਦੋਂ ਅਸੀ ਕਚਿਹਰੀਆਂ ਦੇ ਕੋਲੋਂ ਲੰਘ ਰਹੇ ਸਾਂ ਤਾਂ ਮੈਨੂੰ ਮਾਮਾ ਜੀ ਵੱਲੋਂ ਇਸ ਕਚਿਹਰੀ ਨਾਲ ਸਬੰਧਿਤ ਦਸੀਆਂ ਕਈ ਕਹਾਣੀਆਂ ਯਾਦ ਆ ਗਈਆਂ ਅਤੇ ਮੈਂ ਉਸ ਸਮੇਂ ਦੀ ਕਲਪਨਾ ਕਰਣ ਲੱਗ ਪਿਆ, ਜਦੋਂ ਇੰਨਾਂ ਕਚਿਹਰੀਆਂ ਵਿਚ ਪੱਗਾਂ ਵਾਲੇ ਸਿੱਖ ਸਰਦਾਰਾਂ ਦੀ ਰੌਣਕ ਹੁੰਦੀ ਹੋਵੇਗੀ ਅਤੇ ਹੁਣ ਸਾਡੀ ਕਾਰ ਸੱਚਾ ਸੌਦਾ ਗੁਰਦਵਾਰੇ ਵੱਲ ਜਾ ਰਹੀ ਸੀ, ਸੜਕ ਤੇ ਤੁਰੇ ਜਾਂਦੇ ਲੋਕਾਂ ਦਾ ਪਹਿਰਾਵਾ ਬਿਲਕੁਲ ਉਸ ਤਰਾਂ ਦਾ ਹੀ ਸੀ, ਜਿਸ ਤਰਾਂ ਮੈਂ ਮਾਮਾ ਜੀ ਦਾ ਵੇਖਦਾ ਰਿਹਾ ਸਾਂ ਅਤੇ ਉਹਨਾਂ ਦੇ ਚਿਹਰੇ ਅਤੇ ਕੱਦ ਕਾਠ ਸਭ ਕੁਝ ਉਸ ਤਰਾ ਦਾ ਹੀ ਸੀ, ਜਿੰਨਾਂ ਵਿਚੋਂ ਕਈਆਂ ਨੇ ਤਹਿਮਤਾਂ ਬਧੀਆਂ ਹੋਈਆਂ ਸਨ ਅਤੇ ਕਈਆਂ ਨੇ ਪਜਾਮੇਂ ਪਾਏ ਹੋਏ ਸਨ ।
ਗੁਰਦਵਾਰੇ ਵੱਲ ਜਾਂਦਿਆਂ ਮੈਂ ਆਪਣੇ ਨਾਲ ਗਏ ਵਿਅਕਤੀ ਨੂੰ ਦੱਸਿਆ ਕਿ ਗੁਰਦਵਾਰਾ ਪੌੜੀਆਂ ਚੜ੍ਹ ਕੇ ਜਾਈਦਾ ਹੈ ਤਾਂ ਉਹ ਪੁੱਛਣ ਲੱਗਾ ਕਿ ਕੀ ਮੈਂ ਪਹਿਲਾਂ ਵੀ ਇਥੇ ਆਇਆ ਹਾਂ, ਤਾਂ ਫਿਰ ਮੈਂ ਉਸ ਨੂੰ ਉਹ ਸਮਾਂ ਦੱਸਿਆ ਜਦੋਂ ਮੈਂ ਬਚਪਨ ਵਿਚ ਆਪਣੇ ਨਾਨਕਿਆਂ ਦੇ ਪਿੰਡ ਦੇ ਲੋਕਾਂ ਨਾਲ ਇਸ ਗੁਰਦਵਾਰੇ ਵਿਚ ਕਈ ਦਿਨ ਰਿਹਾ ਸਾਂ । ਗੁਰਦਵਾਰੇ ਮੱਥਾ ਟੇਕਣ ਤੋਂ ਬਾਦ ਗ੍ਰੰਥੀ ਜੀ ਨੇ ਸਾਨੂੰ ਚਾਹ ਪਿਆਈ। ਉਸ ਕੋਲੋਂ ਮੈਂ ਫੁੱਲਰਵਾਨ ਪਿੰਡ ਬਾਰੇ ਪੁੱਛ ਰਿਹਾ ਸਾਂ, ਤਾਂ ਉਹ ਦੱਸਣ ਲੱਗਾ ਕਿ ਇਸ ਤੋਂ ਬਾਦ "ਯਾਤਰੀ” ਸਟੇਸ਼ਨ ਆਉਂਦਾ ਹੈ ਅਤੇ ਉਸ ਤੋਂ ਬਾਦ "ਬਹਾਲੀਕੇ” ਅਤੇ ਉਸ ਦੇ ਨਾਲ ਹੀ ਫੁੱਲਰਵਾਨ ਹੈ ਅਤੇ ਇਹ ਕੋਈ 8, 9 ਕਿਲੋਮੀਟਰ ਤੋਂ ਵੱਧ ਨਹੀਂ ।
ਮੈਂ ਡਰਾਈਵਰ ਨੂੰ ਕਿਹਾ ਕਿ ਮੈਂ ਆਪਣਾ ਨਾਨਕਾ ਪਿੰਡ ਜਰੂਰ ਵੇਖਣਾ ਚਾਹੁੰਦਾ ਹਾਂ, ਤਾਂ ਉਹ ਕਹਿਣ ਲੱਗਾ ਕਿ ਕੀ ਤੁਹਾਨੂੰ ਉਸ ਪਿੰਡ ਵਿਚ ਕੋਈ ਜਾਣਦਾ ਹੈ ਅਸਲ ਵਿਚ ਉਹ ਉਥੇ ਨਹੀਂ ਸੀ ਜਾਣਾ ਚਾਹੁੰਦਾ ਅਤੇ ਮਹਿਸੂਸ ਕਰਦਾ ਸੀ ਕਿ ਉਥੇ ਕਾਫੀ ਸਮਾਂ ਲੱਗ ਜਾਵੇਗਾ। ਪਰ ਭਾਵੇਂ ਮੈਨੂੰ ਉਸ ਪਿੰਡ ਵਿਚ ਕੋਈ ਵੀ ਨਹੀਂ ਸੀ ਜਾਣਦਾ ਪਰ ਇਹ ਮੇਰੀ ਜਜਬਾਤੀ ਜਹੀ ਖਾਹਿਸ਼ ਸੀ ਕਿ ਉਸ ਪਿੰਡ ਨੂੰ ਜਰੂਰ ਵੇਖ ਕੇ ਆਵਾਂ, ਜਿਥੋਂ ਉਠ ਕੇ ਅਸੀ ਭਾਰਤ ਗਏ ਸਾਂ ਅਤੇ ਮੈਂ ਵੇਖਣਾ ਚਾਹੁੰਦਾ ਸਾਂ ਕਿ ਹੁਣ ਉਹ ਪਿੰਡ ਕਿਸ ਤਰਾਂ ਦਾ ਲੱਗਦਾ ਹੈ ।
ਸਾਡੇ ਨਾਲ ਗਏ ਵਿਅਕਤੀ ਨੇ ਦੱਸਿਆ ਕਿ ਇਥੇ ਇਕ ਆੜ੍ਹਤੀ ਉਸ ਦਾ ਵਾਕਫ ਹੈ, ਉਸ ਨੂੰ ਉਹ ਮਿਲਣਾ ਚਾਹੁੰਦਾ ਸੀ ਅਤੇ ਉਸ ਤੋਂ ਬਾਦ ਫੁੱਲਰਵਾਨ ਹੋ ਕੇ ਨਨਕਾਣਾ ਸਾਹਿਬ ਚੱਲਾਂਗੇ । ਜਦੋਂ ਅਸੀ ਆੜ੍ਹਤੀ ਕੋਲ ਗਏ ਤਾਂ ਉਹ ਆਪਣੀ ਦੁਕਾਨ ਵਿਚ ਹੀ ਸੀ, ਅਤੇ ਉਸ ਤਰਾਂ ਹੀ ਲੱਕੜ ਦੀ ਸੰਦੂਕੜੀ, ਅਤੇ ਲਾਲ-ਲਾਲ ਵਹੀਆਂ ਉਸ ਦੇ ਅੱਗੇ ਪਈਆਂ ਸਨ ਜਿਸ ਤਰਾਂ ਸਾਡੀਆਂ ਅਨਾਜ ਮੰਡੀਆਂ ਵਿਚ ਹੁੰਦੀਆਂ ਹਨ ਅਤੇ ਕੰਡਾ, ਵੱਟੇ ਅਤੇ ਬੋਰੀਆਂ ਦਾ ਬਾਰਦਾਨਾ ਸਭ ਕੁਝ ਉਸ ਤਰਾਂ ਦਾ ਹੀ ਮਹੌਲ ਸੀ, ਜੋ ਅਸੀ ਬਚਪਨ ਤੋਂ ਇਧਰ ਆਪਣੇ ਸ਼ਹਿਰ ਦੇ ਆੜ੍ਹਤੀਆਂ ਕੋਲ ਵੇਖਦੇ
ਮੈਂ ਉਠ ਕੇ ਖੜਾ ਹੋ ਗਿਆ ਤਾਂ ਉਸ ਨੇ ਮੇਰੇ ਨਾਲ ਹੱਥ ਮਿਲਾਇਆ ਅਤੇ ਬੈਠਣ ਲਈ ਕਿਹਾ। ਆੜ੍ਹਤੀ ਨੇ ਉਸ ਨੂੰ ਦੱਸਿਆ ਕਿ ਇੰਨਾਂ ਸਰਦਾਰ ਹੁਰਾਂ ਦਾ ਨਾਨਕਾ ਪਿੰਡ "ਫੁੱਲਰਵਾਨ" ਹੈ। ਮੈਂ ਉਸ ਨੂੰ ਦੱਸਿਆ ਕਿ ਮੇਰੇ ਨਾਨਾ ਜੀ ਦਾ ਨਾਮ ਸ: ਬੇਲਾ ਸਿੰਘ ਸੀ, ਅਤੇ ਮਾਮਿਆਂ ਦੇ ਨਾਂ ਸਨ, ਕਰਮ ਸਿੰਘ, ਜਸਵੰਤ ਸਿੰਘ, ਗੁਰਚਰਨ ਸਿੰਘ ਅਤੇ ਉਹ ਵਿਰਕ ਸਨ । ਤਾਂ ਮੁਹੰਮਦ ਸ਼ਫੀ ਦੱਸਣ ਲੱਗਾ ਕਿ ਉਹ ਵੀ ਵਿਰਕ ਹੈ। ਉਸ ਪਿੰਡ ਦੇ ਜਿਆਦਾ ਲੋਕ ਵਿਰਕ ਹਨ, ਅਸਲ ਵਿਚ ਇਸ ਇਲਾਕੇ ਵਿਚ ਜਿਆਦਾ ਅਬਾਦੀ ਵਿਰਕਾਂ ਦੀ ਹੈ, ਇਥੋਂ ਦਾ ਐਮ.ਐਲ.ਏ ਅਤੇ ਸ਼ੇਖੂਪੁਰੇ ਦਾ ਐਮ.ਐਲ.ਏ ਵੀ ਵਿਰਕ ਹਨ, ਉਹ ਕਹਿਣ ਲੱਗਾ ਕਿ ਇਹ ਨਾ ਤਾਂ ਉਸ ਨੇ ਸੁਣੇ ਹੋਏ ਹਨ ਪਰ ਉਸ ਨੂੰ ਇੰਨਾਂ ਬਾਰੇ ਜਿਆਦਾ ਪਤਾ ਨਹੀਂ ਕਿਉਂ ਜੋ ਜਦੋਂ ਪਾਕਿਸਤਾਨ ਬਣਿਆ ਸੀ ਤਾਂ ਉਹ 7,8 ਸਾਲ ਦਾ ਹੀ ਸੀ। ਕੁਝ ਚਿਰ ਬਾਦ ਉਹ ਉੱਠਿਆ ਅਤੇ ਬਾਹਰ ਨੂੰ ਚਲਾ ਗਿਆ ਅਤੇ ਕਹਿਣ ਲੱਗਾ ਕਿ ਮੈਂ ਹੁਣੇ ਆਇਆ ਜੇ, ਅਸੀ ਸੋਚਿਆ ਕਿ ਸ਼ਾਇਦ ਉਹ ਕੋਈ ਸੁਨੇਹਾ ਦੇਣ ਗਿਆ ਹੈ ਪਰ ਕੁਝ ਮਿੰਟਾਂ ਬਾਦ ਉਸ ਦੇ ਇਕ ਹੱਥ ਜਲੇਬੀਆਂ ਅਤੇ ਸਮੋਸਿਆਂ ਦਾ ਡੂੰਨਾ ਅਤੇ ਇਕ ਹੱਥ ਵਿਚ ਚਾਹ ਦਾ ਗਿਲਾਸ ਸੀ । ਪਰ ਮੈਂ ਉਸ
ਵਿਛੜੇ ਪ੍ਰੀਵਾਰਾਂ ਦਾ ਇਤਿਹਾਸ
ਲਹੌਰ ਦੇ ਕੇਂਦਰੀ ਰੇਲਵੇ ਸਟੇਸ਼ਨ ਦੇ ਬਿਲਕੁਲ ਨਾਲ ਸਥਿਤ ਗੁਰਦਵਾਰਾ ਸਿੰਘ ਸਿੰਘਣੀਆਂ ਵਿਚ ਮੈਂ ਠਹਿਰਿਆ ਹੋਇਆ ਸਾਂ। ਗੁਰਦਵਾਰੇ ਦੀ ਬਹੁਤ ਹੀ ਖੂਬਸੂਰਤ ਇਮਾਰਤ ਵਿਚ ਇਕ ਗੈਸਟ ਹਾਊਸ ਬਣਿਆ ਹੋਇਆ ਹੈ ਜਿਸ ਨੂੰ ਵਿਦੇਸ਼ੀ ਸਿਖਾਂ ਖਾਸ ਕਰਕੇ ਇੰਗਲੈਂਡ ਦੇ ਸਿੱਖਾਂ ਨੇ ਯਾਤਰੀਆਂ ਲਈ ਬਣਵਾਇਆ ਹੈ। ਦਸਿਆ ਜਾਂਦਾ ਹੈ ਕਿ ਇਸ ਇਤਿਹਾਸਕ ਜਗ੍ਹਾ ਨੂੰ ਪਾਕਿਸਤਾਨ ਵਿਚ ਰਹਿਣ ਵਾਲੇ ਸਿਖਾਂ ਨੇ ਇਕ ਮੁਕਦਮੇਂ ਵਿਚ, ਆਪਣਾ ਹੱਕ ਜਤਾ ਕੇ ਲਿਆ ਸੀ। ਉਸ ਸਮੇਂ ਮੇਰੇ ਨਾਲ ਅੰਮ੍ਰਿਤਸਰ ਤੋਂ ਹੀ ਦੋ ਹੋਰ ਪ੍ਰੀਵਾਰ ਵੀ ਇਸ ਗੁਰਦੁਆਰੇ ਵਿਚ ਠਹਿਰੇ ਹੋਏ ਸਨ। ਸਾਡੇ ਕੋਲ ਵਾਪਸੀ ਤੇ ਆਉਣ ਲਈ ਸਿਰਫ ਇਕ ਰੇਲ ਗੱਡੀ ਦਾ ਹੀ ਸਾਧਨ ਸੀ। ਅਸੀਂ ਵਾਹਗੇ ਤੋਂ ਪੈਦਲ ਆ ਕੇ ਬਾਰਡਰ ਪਾਰ ਨਹੀਂ ਸਾਂ ਕਰ ਸਕਦੇ ਕਿਉਂ ਜੋ ਪੈਦਲ ਲੰਘਣ ਲਈ ਇਕ ਵਖਰੀ ਇਜਾਜਤ ਚਾਹੀਦੀ ਸੀ ਜੋ ਸਾਡੇ ਕੋਲ ਨਹੀਂ ਸੀ। ਅਜ ਤੋਂ ਬਾਦ ਜਦ ਫਿਰ ਗੱਡੀ ਆਉਣੀ ਤੇ ਜਾਣੀ ਸੀ ਉਸ ਦਿਨ ਤਕ ਸਾਡਾ ਵੀਜਾ ਖਤਮ ਹੋ ਜਾਣਾ ਸੀ, ਜਿਸ ਕਰਕੇ ਸਾਨੂੰ ਹੋਰ ਉਲਝਨਾਂ ਵਿਚੋਂ ਲੰਘਣਾਂ ਪੈਣਾ ਸੀ। ਇਸ ਲਈ ਜਿਸ ਦਿਨ ਸਵੇਰੇ ਮੈਂ ਵਾਪਿਸ ਅੰਮ੍ਰਿਤਸਰ ਆਉਣਾ ਸੀ ਮੈਂ ਰਾਤ ਨੂੰ ਹੀ ਇਸ ਬਾਰੇ ਬਹੁਤ ਸੁਚੇਤ ਸਾਂ ਕਿ ਗੱਡੀ ਨਾ ਲੰਘ ਜਾਵੇ। ਸ਼ਾਮ ਨੂੰ ਮੇਰੇ ਕੋਲ ਇਕ ਵਿਅਕਤੀ ਆਇਆ ਜੋ ਅੰਮ੍ਰਿਤਸਰ ਯੂਨੀਵਰਸਿਟੀ ਦੀ ਕਿਸੇ ਪ੍ਰੋਫੈਸਰ ਔਰਤ ਦਾ ਵਾਕਫ ਸੀ ਅਤੇ ਉਸ ਨੇ ਮੈਨੂੰ ਦੋ ਵੱਡੇ ਵੱਡੇ ਪੈਕਟ ਦਿਤੇ ਜਿੰਨਾਂ ਵਿਚੋਂ ਇਕ ਉਸ ਪ੍ਰੋਫੈਸਰ ਨੂੰ ਦੇਣਾ ਸੀ ਅਤੇ ਇਕ ਮੇਰੇ ਲਈ ਸੀ। ਜਦੋਂ ਉਸ ਨੇ ਇਹ ਦਸਿਆ ਕਿ ਇਹ ਦੋ ਕੇਕ ਹਨ ਤਾਂ ਮੈਨੂੰ ਆਪਣੀ ਪੜ੍ਹੀ ਲਿਖੀ ਜਮਾਤ ਦੀ ਸਿਆਣਪ, ਜਿੰਦਾਦਿਲੀ ਅਤੇ ਵਾਹਗੇ ਵਾਲੀ ਲਕੀਰ ਨੂੰ ਪਾਰ ਕਰਨ ਲਈ ਸਮਾਨ ਦੀ ਚੋਣ ਸਬੰਧੀ ਸੋਚ ਤੇ ਕਈ ਸ਼ੰਕੇ ਪੈਦਾ ਹੋਏ। ਉਹ ਦੋਵੇਂ ਕੇਕ ਮੈਂ ਰਖ ਤਾਂ ਲਏ ਪਰ ਬਾਦ ਵਿਚ ਰੇਲਵੇ ਸਟੇਸ਼ਨ ਤੇ ਪਹੁੰਚਣ ਤਕ ਕਈ ਵਾਰ ਉਹਨਾਂ ਨੂੰ ਨਾਲ ਲਿਆਉਣ ਜਾਂ ਉਥੇ ਛੱਡ ਆਉਣ ਦੀ ਦੁਚਿਤੀ ਵਿਚ ਰਿਹਾ
ਮੈਂ ਸਵੇਰੇ ਪੈਦਲ ਹੀ ਸਟੇਸ਼ਨ ਤੇ ਪਹੁੰਚ ਗਿਆ ਅਤੇ ਅਟਾਰੀ ਦੀ ਟਿਕਟ ਲੈ ਕੇ ਸੱਜੇ ਹੱਥ ਵਾਲੇ ਪਲੇਟਫਾਰਮ ਵੱਲ ਆ ਗਿਆ। ਅਜੇ ਬਹੁਤ ਹੀ ਥੋੜੇ ਜਿਹੇ ਲੋਕ ਆਏ ਸਨ। ਗੱਡੀ ਪਲੇਟਫਾਰਮ ਤੇ ਲਗੀ ਹੋਈ ਸੀ, ਮੈਂ ਆਪਣਾ ਸਮਾਨ ਗਡੀ ਦੀ ਸੀਟ ਤੇ ਰੱਖ ਕੇ ਪਲੇਟਫਾਰਮ ਦੀ ਰੌਣਕ ਅਤੇ ਜਾਣ ਵਾਲੇ ਵਿਅਕਤੀਆਂ ਵਲ ਵੇਖਣ ਲਈ ਬਾਹਰ ਆ ਕੇ ਖੜਾ ਹੋ ਗਿਆ। ਕੁਝ ਚਿਰ ਬਾਅਦ ਹੀ ਮੇਰੇ ਨਾਲ ਗੁਰਦਵਾਰੇ ਵਿਚ ਰਹਿ ਰਿਹਾ ਪਰਿਵਾਰ ਵੀ ਆ ਕੇ ਇਕ ਡੱਬੇ ਵਿਚ ਵੜ ਗਿਆ। ਜਿਆਦਾਤਰ ਯਾਤਰੀ ਪਾਕਿਸਤਾਨ ਤੋਂ ਭਾਰਤ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਜਾ ਰਹੇ ਸਨ ਜਾਂ, ਪਹਿਲਾਂ ਭਾਰਤ ਤੋਂ ਪਾਕਿਸਤਾਨ ਵਿਚ ਰਹਿ ਰਹੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਵਾਲੇ ਜਾਪਦੇ ਸਨ, ਜੋ ਉਹਨਾਂ ਦੇ ਪਹਿਰਾਵੇ ਅਤੇ ਗਲਬਾਤ ਤੋਂ ਲੱਗ ਰਿਹਾ ਸੀ। ਹੌਲੀ ਹੌਲੀ ਸਟੇਸ਼ਨ ਤੇ ਕਾਫੀ ਭੀੜ ਹੋ ਰਹੀ ਸੀ। ਪਰ ਹਰ ਇਕ ਜਾਣ ਵਾਲੇ ਦੇ ਨਾਲ ਤਕਰੀਬਨ ਉਨੇ ਹੀ ਉਹਨਾਂ ਨੂੰ ਰੁਖਸਤ ਕਰਨ ਵਾਲੇ ਜਾਪਦੇ ਸਨ।
ਫਿਰ ਇਕ ਵੱਡਾ ਗਰੁੱਪ ਜਿਸ ਵਿਚ ਔਰਤਾਂ, ਮਰਦ ਅਤੇ ਬੱਚੇ ਸਨ, ਉਹਨਾਂ ਨੇ ਬੜੇ ਸਧਾਰਣ ਜਿਹੇ ਕਪੜੇ ਪਾਏ ਹੋਏ ਸਨ, ਇਕੱਠੇ ਹੀ ਆ ਰਹੇ ਸਨ ਅਤੇ ਉਹਨਾਂ ਦੇ ਵਿਚ ਇਕ ਸਿੱਖ ਸਰਦਾਰ, ਕੋਈ 6 ਕੁ ਫੁੱਟ ਉਚਾਈ ਅਤੇ ਕਾਫੀ ਚੰਗੀ ਸਿਹਤ ਵਾਲਾ ਕੋਈ 70 ਕੁ ਸਾਲ ਦੀ ਉਮਰ, ਹੱਥ ਵਿਚ ਇਕ ਕਪੜੇ ਦਾ ਵੱਡਾ ਸਾਰਾ ਥੈਲਾ ਲੈ ਕੇ ਆ ਰਿਹਾ ਸੀ।
ਉਹਨਾਂ ਵਿਚੋਂ ਇਕ ਬਜੁਰਗ ਮਾਤਾ ਨੇ ਮੇਰੇ ਕੋਲ ਆ ਕੇ ਮੈਨੂੰ ਜੱਫੀ ਪਾ ਲਈ ਅਤੇ ਬੜੀ ਅਪਣੱਤ ਨਾਲ ਕਹਿਣ ਲੱਗੀ, "ਇਸ ਆਪਣੇ ਵੀਰ ਨੂੰ ਵੀ ਨਾਲ ਲੈ ਜਾ, ਰਸਤੇ ਵਿਚ ਇਸ ਦਾ ਖਿਆਲ ਰਖੀਂ।" "ਉਸਦੇ ਕਹਿਣ ਦਾ ਢੰਗ ਇਸ ਤਰ੍ਹਾਂ ਸੀ ਜਿਵੇਂ ਉਹ ਮੈਨੂੰ ਸਦੀਆਂ ਤੋਂ ਜਾਣਦੀ ਹੋਵੇ ਪਰ ਮੈਂ ਅਜੇ ਉਸ ਵਕਤ ਤਕ ਉਹਨਾਂ ਬਾਰੇ ਕੁਝ ਵੀ ਨਹੀਂ ਸਾਂ ਸਮਝ ਸਕਿਆ। ਇਸ ਦੇ ਨਾਲ ਉਹਨਾਂ ਰੁਖਸਤ ਕਰਨ ਵਾਲਿਆਂ ਵਿਚੋਂ ਮਰਦਾਂ ਅਤੇ ਲੜਕਿਆਂ ਨੇ ਮੇਰੇ ਨਾਲ ਹਥ ਮਿਲਾਏ ਅਤੇ ਉਹ ਸਿਖ ਸਰਦਾਰ ਵੀ ਆ ਕੇ ਮਿਲਿਆ।
"ਕਿਥੇ ਜਾਣਾ ਹੈ ਤੁਸੀ?" "ਅੰਮ੍ਰਿਤਸਰ। ਮੈਂ ਜਵਾਬ ਦਿਤਾ ਅਤੇ
"ਮੈਂ ਮੋਗੇ ਦੇ ਲਾਗੇ ਇਕ ਪਿੰਡ ਤੋਂ ਹਾਂ, ਇਹ ਮੇਰੀ ਭੂਆ ਅਤੇ ਉਹ ਦੋਵੇਂ ਮੇਰੀਆਂ ਸਕੀਆਂ ਭੈਣਾਂ ਹਨ। ਉਹ ਮੇਰਾ ਭਣਵਈਆ ਹੈ, ਇਹ ਲੜਕੇ ਮੇਰੇ ਭਣੇਵੇ ਹਨ, ਇਹ ਮੇਰੀਆਂ ਭੈਣਾਂ ਹਨ, ਇਹ ਮੇਰੀਆਂ ਭਣੇਵੀਆਂ ਹਨ ਅਤੇ ਇਹ ਮੇਰੀ ਭਣੇਵੀ ਦਾ ਪਤੀ ਹੈ ਅਤੇ ਉਹ ਦੂਰ ਖੜੇ ਮੇਰੀ ਭੂਆ ਦੇ ਜਵਾਈ, ਮੇਰੇ ਭਣਵਈਏ ਹਨ।"
ਇਨੇ ਨੂੰ ਉਹ ਦੂਰ ਖੜੋਤੇ ਉਸ ਦੀ ਭੂਆ ਦੇ ਜਵਾਈ ਵੀ ਮੇਰੇ ਕੋਲ ਆ ਗਏ ਅਤੇ ਮੈਨੂੰ ਮਿਲੀ ਪਰ ਮੈਨੂੰ ਇਹ ਸਭ ਕੁਝ ਜਾਨਣ ਦੀ ਉਤਸੁਕਤਾ ਵਧਦੀ ਗਈ। ਪਰ ਮੈਂ ਉਹ ਸਮਾਂ ਅਜੇ ਯੋਗ ਨਾ ਸਮਝਿਆ। ਪਰ ਮੈਨੂੰ ਇੰਨੀ ਕੁ ਸਮਝ ਤਾਂ ਲਗ ਗਈ ਸੀ ਕਿ ਇਹ ਇਕ ਵਿਛੜਿਆ ਪਰਿਵਾਰ ਹੈ। ਫਿਰ ਦਲੀਪ ਸਿੰਘ ਆਪ ਹੀ ਦੱਸਣ ਲੱਗ ਪਿਆ, ਮੈਂ ਆਪਣੀ ਭੂਆ ਅਤੇ ਭੈਣ ਨੂੰ 59 ਸਾਲਾਂ ਤੋਂ ਬਾਅਦ ਮਿਲਿਆ ਹਾਂ ਅਤੇ ਇਸ ਮਿਲਣ ਲਈ ਕਿੰਨੀਆਂ ਕੋਸ਼ਿਸ਼ਾਂ ਕੀਤੀਆਂ ਹਨ, ਇਹ ਮੈਂ ਹੀ ਜਾਣਦਾ ਹਾਂ ਅਤੇ ਹੁਣ ਅਗੋਂ ਕਿਥੇ ਮਿਲਣਾ ਹੈ "।
ਉਸ ਦੀ ਭੂਆ ਬਾਰ-ਬਾਰ ਉਸ ਨੂੰ ਜਫੀਆਂ ਪਾ ਰਹੀ ਸੀ, "ਮੇਰੇ ਪੇਕਿਆਂ ਦੀ ਨਿਸ਼ਾਨੀ ਪਰ ਹੁਣ ਕਦੋਂ ਮਿਲਾਂਗੇ?” ਉਸ ਦੀਆਂ ਦੋਵੇਂ ਛੋਟੀਆਂ ਭੈਣਾਂ ਉਸ ਨੂੰ ਬਾਰ-ਬਾਰ ਮਿਲ ਰਹੀਆਂ ਸਨ, “ਭਾ ਜੀ ਆਪਣੇ ਪੋਤਰੇ ਦੇ ਵਿਆਹ ਦਾ ਕਾਰਡ ਭੇਜ ਦੇਣਾ, ਅਸੀਂ ਵੀਜਾ ਲੈ ਕੇ ਜਰੂਰ ਆਵਾਂਗੀਆਂ, ਵਿਆਹ ਤੋਂ ਬਹੁਤ ਦਿਨ ਪਹਿਲਾਂ ਕਾਰਡ ਭੇਜਣਾ, ਬਹੁਤ ਸਮਾਂ ਲਗ ਜਾਂਦਾ ਹੈ ਵੀਜਾ ਲੈਣ ਲਈ, ਇਸਲਾਮਾਬਾਦ ਤੋਂ ਵੀਜਾ ਮਿਲਦਾ ਹੈ, ਬੜੀ ਕੋਸ਼ਿਸ਼ ਕਰਨੀ ਪੈਂਦੀ ਹੈ।"
"ਤੁਸੀਂ ਕਦੋਂ ਆਏ ਸੀ?" "ਤਿੰਨ ਚਾਰ ਦਿਨ ਹੋਏ ਹਨ' "ਕਿਸ ਜਗਾਹ ਤੋਂ ਆਏ ਹੋ?" ਦੂਸਰਾ ਪੁਛ ਰਿਹਾ ਸੀ "ਕਿੰਨੀ ਦੂਰ ਹੈ ਅੰਮ੍ਰਿਤਸਰ, ਲਾਹੌਰ ਤੋਂ, ਕਦੋਂ ਪਹੁੰਚ ਜਾਉਗੇ"
ਉਹ ਸੁਆਲ ਜਿਆਦਾ ਪੁੱਛ ਰਹੇ ਸਨ ਅਤੇ ਮੇਰੇ ਜਵਾਬ ਦੇਣ ਤੋਂ ਪਹਿਲਾਂ ਜਾਂ ਮੇਰੇ ਵਲੋਂ ਕੁਝ ਪੁਛਣ ਤੋਂ ਪਹਿਲਾਂ ਹੀ ਉਹ ਹੋਰ ਸੁਆਲ ਕਰ ਦਿੰਦੇ ਸਨ। ਪਰ ਮੈਂ ਉਹਨਾਂ ਕੋਲੋਂ ਬਹੁਤ ਕੁਝ ਪੁਛਣਾ ਚਾਹੁੰਦਾ ਸਾਂ। "ਕਿਹੜੀ ਜਗਾਹ ਤੋਂ ਆਏ ਹੋ" "ਵੱਖ-ਵੱਖ ਪਿੰਡਾਂ ਤੋਂ", ਸਾਰੇ ਹੀ
ਰਿਸ਼ਤੇਦਾਰ ਵੱਖ-ਵੱਖ ਪਿੰਡਾਂ ਵਿਚ ਰਹਿੰਦੇ ਸਨ ਅਤੇ ਛੋਟੀ ਕ੍ਰਿਸਾਨੀ ਨਾਲ
ਗਿਆ "ਤੁਸੀਂ ਕਿੰਨੇ ਆਦਮੀ ਬਚ ਗਏ ਸੀ।" ਮੈਂ ਪੁਛਿਆ "ਸਾਡੇ ਪਰਿਵਾਰ ਵਿਚੋਂ ਸਿਰਫ ਮੈਂ ਅਤੇ ਮੇਰਾ ਚਾਚਾ ਅਸੀਂ ਤਾਂ ਆਪਣੇ ਜੀਆਂ ਦੀਆਂ ਲਾਸ਼ਾਂ ਦਾ ਸਸਕਾਰ ਵੀ ਨਹੀਂ ਸੀ ਕਰ ਸਕੇ। ਮਿਲਟਰੀ ਵਾਲਿਆਂ ਨੇ ਸਾਨੂੰ ਸੁਰਖਿਅਤ ਜਗਾਹ ਪਹੁੰਚਾਣ ਦੀ ਕਾਹਲੀ ਪਾਈ ਹੋਈ ਸੀ। ਪਤਾ ਨਹੀਂ ਉਸ ਹਮਲੇ ਵਿਚ ਮਾਰੇ ਗਏ 25-30 ਮਰਦਾਂ ਔਰਤਾਂ ਦਾ ਸਸਕਾਰ ਕਿੰਨੇ ਕੀਤਾ, ਕੀਤਾ ਵੀ ਕਿ ਨਹੀਂ ਕੀਤਾ, ਮੈਨੂੰ ਅੱਜ ਤਕ ਵੀ ਉਹ ਸੀਨ ਨਹੀਂ ਭੁਲਿਆ। ਮੇਰੀ ਭੂਆ ਅਤੇ ਭੈਣਾਂ ਨੇ ਬੜੇ ਦੁੱਖ ਵੇਖੇ, ਸਾਰੇ ਬੰਦੇ ਇਕੋ ਜਿਹੇ ਨਹੀਂ ਹੁੰਦੇ ਫਿਰ ਇਕ ਮੁਸਲਮਾਨ ਚੌਧਰੀ ਨੇ ਇੰਨਾਂ ਦੇ ਵਿਆਹ ਕਰਵਾ ਦਿੱਤੇ। ਜਦੋਂ ਸਰਕਾਰ ਵਲੋਂ ਇਸ ਤਰ੍ਹਾਂ ਦੀਆਂ ਔਰਤਾਂ ਨੂੰ ਵਾਪਿਸ ਭੇਜਣ ਦੇ ਯਤਨ ਹੋ ਰਹੇ ਸਨ ਤਾਂ ਚਾਚੇ ਨੇ ਕੋਸ਼ਿਸ਼ ਤਾਂ ਕੀਤੀ ਪਰ ਅੱਧੇ ਜਿਹੇ ਮਨ ਨਾਲ, ਉਹ ਜਿਆਦਾ ਹੀ ਡਿਪਰੈਸ਼ਨ ਵਿਚ ਸੀ, ਮੈਂ ਛੋਟਾ ਸਾਂ ।"
"ਕੋਈ ਪੰਜ ਸਾਲ ਤੋਂ ਮੇਰੀ ਭੂਆ ਅਤੇ ਭੈਣਾਂ ਬਾਰੇ ਮੈਨੂੰ ਪਤਾ
ਫਿਰ ਉਸ ਨੇ ਸਮਾਨ ਵੱਲ ਉਂਗਲ ਕਰ ਕੇ ਦਸਿਆ "ਇਹ ਜਿਹੜਾ ਸਮਾਨ ਪਿਆ ਹੈ, ਇਸ ਤੋਂ ਦੁਗਣਾਂ ਮੈਂ ਛਡ ਆਇਆ ਹਾਂ। ਇੰਨਾਂ ਤਾਂ ਮੈਂ ਲਿਜਾ ਵੀ ਨਹੀਂ ਸਾਂ ਸਕਦਾ।" ਸਮਾਨ ਵਿਚ ਕੱਪੜੇ, ਭਾਂਡੇ, ਖਾਣ ਦੀਆਂ ਚੀਜਾਂ, ਖੋਏ ਦੀਆਂ ਪਿੰਨੀਆਂ, ਗੁੜ ਜਿਸ ਵਿਚ ਮੇਵੇ, ਬਦਾਮਾਂ ਦੀਆਂ ਗਿਰੀਆਂ, ਸੌਂਫ ਆਦਿ ਕਈ ਕੁਝ ਪਿਆ ਹੋਇਆ ਸੀ ਅਤੇ ਇਥੋਂ ਤਕ ਕਿ ਤਿਲ ਵੀ ਸਨ।
"ਮੈਂ ਬਹੁਤ ਮਨਾਹ ਕੀਤਾ ਪਰ ਉਹਨਾਂ ਨੇ ਬਦੋ ਬਦੀ ਇਹ ਸਮਾਨ ਨਾਲ ਖੜਣ ਦੀ ਜਿਦ ਕੀਤੀ ਅਤੇ ਮੈਂ ਵੀ ਨਾਂਹ ਨਹੀਂ ਕਰ ਸਕਿਆ ਜਿਸ ਪਿਆਰ ਨਾਲ ਉਹ ਸਮਾਨ ਲੈ ਕੇ ਆਈਆਂ ਸਨ ਜੇ ਮੈਂ ਨਾ ਖੜਦਾ ਤਾਂ ਚੰਗਾ ਨਾ ਲੱਗਦਾ।"
ਉਸ ਵਕਤ ਮੈਂ ਉਸ ਗੁੜ ਦਾ ਆਪਣੇ ਕੋਲ ਪਏ ਕੇਕਾਂ ਨਾਲ ਮੁਕਾਬਲਾ ਕਰ ਰਿਹਾ ਸਾਂ ਅਤੇ ਮੈਨੂੰ ਉਹਨਾਂ ਦਾ ਭਾਰ ਇਸ ਸਮਾਨ ਦੇ ਭਾਰ ਤੋਂ ਕਿਤੇ ਜਿਆਦਾ ਲੱਗ ਰਿਹਾ ਸੀ। ਇੰਨਾ ਮਗਰ ਛਿਪੇ ਜਜਬਾਤਾਂ ਵਿਚ ਜਮੀਨ-ਅਸਮਾਨ ਦਾ ਫਰਕ ਸੀ।
ਪਤਾ ਹੀ ਨਹੀਂ ਲਗਾ ਜਦੋਂ ਗੱਡੀ ਆ ਕੇ ਵਾਹਗਾ ਦੇ ਸਟੇਸ਼ਨ ਤੇ ਖੜੋ ਗਈ। ਉਸ ਨੇ ਦੋਹਾਂ ਹੱਥਾਂ ਵਿਚ ਕੁਝ ਸਮਾਨ ਵਾਲੇ ਕੱਪੜੇ ਦੇ ਝੋਲੇ ਫੜ ਲਏ ਅਤੇ ਇਕ ਤੋੜਾ ਸਿਰ ਤੇ ਚੁੱਕ ਲਿਆ।
ਜਦੋਂ ਅਸੀਂ ਪਾਸਪੋਰਟ ਚੈਕ ਕਰਵਾ ਕੇ ਸਮਾਨ ਨੂੰ ਐਕਸਰੇ ਵਾਲੀ ਮਸ਼ੀਨ ਤੇ ਰਖਿਆ ਅਤੇ ਦੂਸਰੀ ਤਰਫ਼ ਸਮਾਨ ਲੈਣ ਆਏ ਤਾਂ ਐਕਸਰੇ ਨੂੰ ਵੇਖ ਰਿਹਾ ਕਰਮਚਾਰੀ ਦਲੀਪ ਸਿੰਘ ਨੂੰ ਸੰਬੋਧਿਤ ਹੋ ਕੇ ਕਹਿਣ
"ਸਭ ਕੁਝ ਹੀ ਮਿਲਦਾ ਹੈ ਭਾਰਤ ਵਿਚ, ਪਰ ਭੈਣਾਂ ਅਤੇ ਭੂਆ ਵਲੋਂ ਦਿੱਤਾ ਇਹ ਗੁੜ ਅਤੇ ਤਿਲ ਨਹੀਂ ਮਿਲਦੇ" ਨਾਲ ਦੇ ਖੜ੍ਹੇ ਕਰਮਚਾਰੀ ਨੇ ਦਲੀਪ ਸਿੰਘ ਵਲ ਇਸ ਤਰ੍ਹਾਂ ਵੇਖਿਆ, ਜਿਵੇਂ ਉਸ ਨੂੰ ਸ਼ਕ ਹੋਵੇ ਕਿ ਇਸ ਸਰਦਾਰ ਦੀਆਂ ਭੈਣਾਂ ਅਤੇ ਭੂਆ ਪਾਕਿਸਤਾਨ ਵਿਚ ਹੋ ਸਕਦੀਆਂ ਹਨ। ਪਰ ਦਲੀਪ ਸਿੰਘ ਦੀਆਂ ਅੱਖਾਂ ਵਿਚ ਇਸ ਦੁਖਾਂਤ ਦਾ ਵੱਡਾ ਇਤਿਹਾਸ ਲੁਕਿਆ ਨਜ਼ਰ ਆ ਰਿਹਾ ਸੀ।
ਆਪਣੀ ਧਰਤੀ ਦੀ ਖਿੱਚ
ਸਾਡੇ ਡੈਲੀਗੇਸ਼ਨ ਨੇ ਮੁਲਤਾਨ ਤੋਂ ਕਰਾਚੀ ਜਾਣਾ ਸੀ ਅਤੇ ਇਹ ਤਕਰੀਬਨ 900 ਕੁ ਕਿਲੋਮੀਟਰ ਤੋਂ ਉਪਰ ਸਫਰ ਸੀ ਕਾਰਾਂ ਜਾਂ ਬੱਸਾਂ ਰਾਹੀਂ ਤਾਂ 15,16 ਘੰਟੇ ਲੱਗ ਜਾਣੇ ਸਨ ਪਰ ਇਸ ਲਈ ਹਵਾਈ ਜਹਾਜ ਰਾਹੀਂ ਜਾਣ ਦਾ ਪ੍ਰਬੰਧ ਕੀਤਾ ਹੋਇਆ ਸੀ । ਸ਼ਾਮ ਨੂੰ ਚਲ ਕੇ ਅਸੀਂ ਕੋਈ 1+ ਘੰਟੇ ਵਿਚ ਹੀ ਕਰਾਚੀ ਪਹੁੰਚ ਗਏ। ਕਰਾਚੀ ਸ਼ਹਿਰ ਬਾਰੇ ਅਸੀਂ ਬਚਪਨ ਤੋਂ ਹੀ ਬਹੁਤ ਕੁਝ ਸੁਣਦੇ ਰਹੇ ਸਾਂ। ਇਹ ਇਕ ਬਹੁਤ ਵੱਡਾ ਸ਼ਹਿਰ ਹੈ। ਮੈਨੂੰ ਯਾਦ ਹੈ ਰਿਸ਼ਤੇ ਵਿਚੋਂ ਸਾਡੇ ਤਾਇਆ ਜੀ, ਇਥੋਂ ਦੀ ਮਿਉਂਸਪਲ ਕਮੇਟੀ ਦੇ ਮੁਲਾਜਮ ਸਨ ਅਤੇ ਉਹ ਆਪਣੀ ਗਲਬਾਤ ਵਿਚ ਇਸ ਸ਼ਹਿਰ ਦੀਆਂ ਰੰਗੀਨੀਆਂ ਅਤੇ ਵਿਸ਼ਾਲਤਾ ਬਾਰੇ ਕਾਫੀ ਕੁਝ ਦੱਸਦੇ ਹੁੰਦੇ ਸਨ। ਏਅਰਪੋਰਟ ਤੇ ਆਪੋ ਆਪਣਾ ਸਮਾਨ ਲੈਂਦਿਆਂ ਸਾਨੂੰ ਕਾਫੀ ਸਮਾਂ ਲੱਗ ਗਿਆ, ਇਸ ਵਕਤ ਅੱਧੀ ਰਾਤ ਦਾ ਸਮਾਂ ਸੀ ਪਰ ਏਅਰਪੋਰਟ ਤੇ ਯਾਤਰੀਆਂ ਦੇ ਆਉਣ ਅਤੇ ਜਾਣ ਕਰਕੇ, ਪੂਰੀ ਗਹਿਮਾਂ ਗਹਿਮ ਸੀ। ਕੋਈ ਯਾਤਰੀ ਆਪਣਾ ਸਮਾਨ ਲੈ ਕੇ ਅੰਦਰ ਨੂੰ ਜਾ ਰਿਹਾ ਸੀ, ਕੋਈ ਬਾਹਰ ਨੂੰ ਆ ਰਿਹਾ ਸੀ। ਟੈਕਸੀਆਂ ਦਾ ਆਉਣਾ ਜਾਣਾ ਜਾਰੀ ਸੀ। ਕਰਾਚੀ ਦੀਆਂ ਸੜਕਾਂ ਤੇ ਪੂਰੀ ਗਹਿਮਾਂ ਗਹਿਮ ਸੀ। ਕਾਫੀ ਕਾਰਾਂ, ਟੈਕਸੀਆਂ ਇਕ ਤੋਂ ਦੂਸਰੀ ਤਰਫ ਆ ਜਾ ਰਹੀਆਂ ਸਨ। ਸ਼ਹਿਰ ਦੀਆਂ ਬਹੁਤ ਸਾਰੀਆਂ ਦੁਕਾਨਾਂ ਅਜੇ ਵੀ ਖੁਲ੍ਹੀਆਂ ਹੋਈਆਂ ਸਨ। ਬੀਚ ਪਲਇਜਰ ਹੋਟਲ, ਏਅਰਪੋਰਟ ਤੋਂ ਕੋਈ 26 ਕੁ ਕਿਲੋਮੀਟਰ ਦੂਰ ਸੀ ਅਤੇ ਸਾਨੂੰ ਉਥੇ ਪਹੁੰਚਣ ਲਈ 31.36 ਮਿੰਟ ਲੱਗ ਗਏ।
ਇਹ ਹੋਟਲ ਇਕ ਬਹੁਤ ਵੱਡੀ ਝੀਲ ਦੇ ਕਿਨਾਰੇ ਬਣਿਆ ਹੋਇਆ ਸੀ ਇਕ ਤਰਫ ਪਾਣੀ ਹੀ ਪਾਣੀ ਦੂਰ ਤੱਕ ਨਜ਼ਰ ਆਉਂਦਾ ਸੀ। ਸਾਡਾ ਸਮਾਨ ਸਾਡੇ ਕਮਰਿਆਂ ਵਿਚ ਰੱਖਿਆ ਜਾ ਰਿਹਾ ਸੀ। ਹੋਟਲ ਦੇ ਲਾਅਨ ਵਿਚ ਦੋ ਆਦਮੀ ਮੇਜ ਦੇ ਇਰਦ-ਗਿਰਦ ਬੈਠੇ ਹੋਏ ਸਨ ਉਹਨਾਂ ਨੇ ਮੈਨੂੰ ਵੇਖ ਕੇ ਆਵਾਜਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। "ਸਰਦਾਰ ਜੀ ਆ ਜਾਉ, ਸਰਦਾਰ ਜੀ ਆ ਜਾਉ” ਅਤੇ ਮੈਂ ਤੁਰਦਾ ਤੁਰਦਾ ਉਹਨਾਂ ਕੋਲ ਪਹੁੰਚ ਗਿਆ।
ਮੈਂ ਉਹਨਾਂ ਦੇ ਕੋਲ ਬੈਠ ਗਿਆ ਸਰਦਾਰ ਜੀ ਕਿਥੋਂ ਆਏ ਹੋ ਮੇਰੇ ਦੱਸਣ ਤੇ ਕਿ ਮੈਂ ਅੰਮ੍ਰਿਤਸਰ ਤੋਂ ਆਇਆ ਹਾਂ ਉਹਨਾਂ ਵਿਚੋਂ ਇਕ ਕਹਿਣ ਲੱਗਾ ਕਿ "ਲਉ ਅਸੀਂ ਤਾਂ ਗੁਆਂਢੀ ਭਰਾ ਹਾਂ, ਮੈਂ ਲਹੌਰ ਤੋਂ ਹਾਂ, ਅੰਮ੍ਰਿਤਸਰ ਅਤੇ ਲਹੌਰ ਇਕੋ ਗੱਲ ਹੈ। ਪਾਉ ਪੈਗ ਸਰਦਾਰ ਜੀ ਲਈ"। ਪਰ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਤਾਂ ਸ਼ਰਾਬ ਪੀਂਦਾ ਨਹੀਂ ਤਾਂ ਫਿਰ ਉਹ ਕਹਿਣ ਲੱਗਾ "ਇਹ ਕਿਸ ਤਰ੍ਹਾਂ ਹੋ ਸਕਦਾ ਹੈ ਅਸੀਂ ਪੰਜਾਬੀ ਤਾਂ ਸ਼ਰਾਬ ਤੋਂ ਬਗੈਰ ਰਹਿ ਹੀ ਨਹੀਂ ਸਕਦੇ। ਸਰਦਾਰ ਜੀ ਤੁਸੀਂ ਤੇ ਸਾਡੇ ਗੁਆਂਢੀ ਭਰਾ ਹੋ, ਤੁਹਾਨੂੰ ਤਾਂ ਪੀਣੀ ਹੀ ਪੈਣੀ ਹੈ", ਜਦੋਂ ਦੂਸਰਾ ਵਿਅਕਤੀ ਇਕ ਗਲਾਸ ਵਿਚ ਸ਼ਰਾਬ ਪਾਉਣ ਲੱਗਾ ਤਾਂ ਮੈਂ ਫਿਰ ਕਿਹਾ ਕਿ ਮੈਂ ਨਹੀਂ ਪੀਂਦਾ ਤਾਂ ਉਹ ਵੀ ਕਹਿਣ ਲੱਗਾ, “ਸਰਦਾਰ ਜੀ, ਕੋਈ ਫਰਕ ਨਹੀਂ ਪੈਂਦਾ, ਤੁਸੀਂ ਤਾਂ ਸਾਡੇ ਭਰਾ ਹੋ", ਉਹ ਵੀ ਪੰਜਾਬੀ ਬੋਲ ਰਿਹਾ ਸੀ। ਫਿਰ ਉਹ ਪੁਛਣ ਲੱਗਾ "ਸਰਦਾਰ ਜੀ ਲਹੌਰ ਵਧੀਆ ਹੈ ਕਿ ਅੰਮ੍ਰਿਤਸਰ" ਮੈਂ ਅੰਦਾਜਾ ਲਾਇਆ ਕਿ ਇਹਨਾਂ ਪੀਤੀ ਹੋਈ ਹੈ ਪਤਾ ਨਹੀਂ ਕਿਹੋ ਜਿਹਾ ਜਵਾਬ ਠੀਕ ਸਮਝਦੇ ਹੋਣਗੇ। ਮੈਂ ਕਹਿ ਦਿੱਤਾ "ਦੋਵੇਂ ਸ਼ਹਿਰ ਇਕੋ ਜਿਹੇ ਹਨ" ਤਾਂ ਉਹ ਕਹਿਣ ਲੱਗਾ "ਸਰਦਾਰ ਜੀ ਇਹ ਗਲ ਤਾਂ ਨਹੀਂ, ਕਿਥੇ ਲਹੌਰ ਤੇ ਕਿਥੇ ਅੰਮ੍ਰਿਤਸਰ।” ਮੈਂ ਬੜੀ ਕਸੂਤੀ ਸਥਿਤੀ ਵਿਚ ਸਾਂ। ਮੈਨੂੰ ਇਕ ਤਰਕੀਬ ਸੁਝੀ ਅਤੇ ਮੈਂ ਉਹਨਾਂ ਨੂੰ ਕਿਹਾ "ਠੀਕ ਹੈ ਪਰ ਮੈਂ ਆਪਣਾ ਸਮਾਨ ਪਹਿਲੋਂ ਆਪਣੇ ਕਮਰੇ ਵਿਚ ਰੱਖ ਆਵਾਂ” ਅਤੇ ਮੈਂ ਤੇਜ਼ੀ ਨਾਲ ਉਥੋਂ ਰਿਸੈਪਸ਼ਨ ਵਲ ਆ ਗਿਆ। ਉਸ ਵਕਤ ਰਾਤ ਦੇ 2 ਕੁ ਵਜੇ ਦਾ ਸਮਾਂ ਸੀ ਅਤੇ ਡੇਲੀਗੇਸ਼ਨ ਦਾ ਇੰਚਾਰਜ ਮਿਸਟਰ ਸਬੂਰ ਸਾਨੂੰ ਚਿਤਾਵਨੀ ਦੇ ਰਿਹਾ ਸੀ ਕਿ ਸਾਰੇ ਸਵੇਰੇ 7 ਵਜੇ ਤੱਕ ਤਿਆਰ ਹੋ ਜਾਣਾਂ ਕਿਉਂ ਜੋ ਹੈਦਰਾਬਾਦ ਜਾ ਕੇ ਰਾਤ ਫਿਰ ਵਾਪਿਸ ਆਉਣਾ ਹੈ ਅਤੇ ਇਹ ਕੋਈ 175 ਕਿਲੋਮੀਟਰ ਦਾ ਸਫਰ ਹੈ।
ਦੂਸਰੇ ਦਿਨ ਹੈਦਰਾਬਾਦ ਜਾਣ ਤੋਂ ਪਹਿਲਾਂ ਮੈਂ ਬਰੇਕਫਾਸਟ ਕਰ ਕੇ, ਆਪਣੀ ਚਾਹ ਦਾ ਕੱਪ ਹੱਥ ਵਿਚ ਲੈ ਕੇ ਝੀਲ ਦੀ ਤਰਫ ਚਲਾ ਗਿਆ।
ਕਰਾਚੀ ਸ਼ਹਿਰ ਬਹੁਤ ਦੂਰ ਦੂਰ ਤੱਕ ਫੈਲਿਆ ਹੋਇਆ ਸੀ। ਸਾਨੂੰ ਕਰਾਚੀ ਤੋਂ ਬਾਹਰ ਨਿਕਲਦਿਆਂ ਹੀ ਅੱਧਾ ਘੰਟਾ ਲੱਗ ਗਿਆ। ਇਹ ਸ਼ਹਿਰ ਸਿੰਧ ਪ੍ਰਾਂਤ ਦੀ ਰਾਜਧਾਨੀ ਹੈ। ਸਿੰਧ ਪ੍ਰਾਂਤ ਦੀ ਕੁਲ ਅਬਾਦੀ 5/61 ਕਰੋੜ ਹੈ ਜਿਸ ਵਿਚੋਂ 33ਵੀਂ ਸਦੀ, 2/61 ਕਰੋੜ ਤਾਂ ਇਕੱਲੇ ਕਰਾਚੀ ਸ਼ਹਿਰ ਵਿਚ ਹੀ ਰਹਿੰਦੀ ਹੈ। ਇਹ ਸ਼ਹਿਰ ਪਾਕਿਸਤਾਨ ਦੀ ਸਭ ਤੋਂ ਵੱਡੀ ਬੰਦਰਗਾਹ ਹੈ ਜਿਥੋ ਜ਼ਿਆਦਾਤਰ ਦੇਸ਼ਾਂ ਨਾਲ ਇਸਦਾ ਅੰਤਰਰਾਸ਼ਟਰੀ ਵਪਾਰ ਹੁੰਦਾ ਹੈ। ਇਸ ਸ਼ਹਿਰ ਦੀ ਵਸੋਂ ਅਤੇ ਵਪਾਰ ਕਰ ਕੇ ਕਿਹਾ ਜਾਂਦਾ ਹੈ ਕਿ ਪਾਕਿਸਤਾਨ ਵਿਚ ਇਕਠੇ ਹੋਏ ਕੁਲ ਟੈਕਸ ਵਿਚੋਂ 17ਵੀਂ ਸਦੀ ਤਾਂ ਇਕੱਲੇ ਕਰਾਚੀ ਵਿਚੋਂ ਹੀ ਇਕੱਠਾ ਹੁੰਦਾ ਹੈ। 1947 ਵਿਚ ਜਦੋਂ ਪਾਕਿਸਤਾਨ ਇਕ ਵੱਖਰਾ ਦੇਸ਼ ਬਣਿਆ ਸੀ ਤਾਂ ਕਰਾਚੀ, ਪਾਕਿਸਤਾਨ ਦੀ ਰਾਜਧਾਨੀ ਬਣੀ ਸੀ ਜੋ
ਹੈਦਰਾਬਾਦ ਸਿੰਧ ਦਾ ਦੂਸਰਾ ਵੱਡਾ ਸ਼ਹਿਰ ਹੈ ਜਿਸਦੀ ਅਬਾਦੀ ਕੋਈ 31 ਲੱਖ ਦੇ ਕਰੀਬ ਹੈ ਅਤੇ ਇਸ ਤਰ੍ਹਾਂ ਸਿੰਧ ਦੀ ਜ਼ਿਆਦਾਤਰ ਅਬਾਦੀ ਤਾਂ ਇਨ੍ਹਾਂ ਦੋ ਸ਼ਹਿਰਾਂ ਵਿਚ ਹੀ ਰਹਿੰਦੀ ਹੈ। ਜਦੋਂ ਅਸੀਂ ਕਰਾਚੀ ਤੋਂ ਹੈਦਰਾਬਾਦ ਵੱਲ ਜਾ ਰਹੇ ਸਾਂ ਤਾਂ ਅਸੀਂ ਵੇਖਿਆ ਕਿ ਜਿਥੋਂ ਤੱਕ ਵੀ ਨਜ਼ਰ ਜਾਂਦੀ ਸੀ ਨਾ ਤਾਂ ਕੋਈ ਫਸਲ ਨਜਰ ਆਉਂਦੀ ਸੀ, ਨਾ ਪਾਣੀ। ਸਿਰਫ ਲਾਲ ਜਹੇ ਰੰਗ ਦੀ ਕਰੜੀ ਜਿਹੀ ਮਿੱਟੀ ਦੂਰ-ਦੂਰ ਤੱਕ ਨਜ਼ਰ ਆਉਂਦੀ ਸੀ। ਘਾਹ ਦੀ ਤਾਂ ਇਕ ਤਿੜ ਵੀ ਨਜ਼ਰ ਨਹੀਂ ਸੀ ਆਉਂਦੀ। ਮੈਂ ਇਸ ਜਮੀਨ ਦਾ ਆਪਣੇ ਇਲਾਕੇ ਦੀ ਜਮੀਨ ਨਾਲ ਮੁਕਾਬਲਾ ਕਰ ਰਿਹਾ ਸਾਂ ਅਤੇ ਮੈਨੂੰ ਇਹ ਗੱਲ ਵੀ ਸਪੱਸ਼ਟ ਹੋਈ ਕਿ ਸਿੰਧ ਦੀ ਜ਼ਿਆਦਾਤਰ ਵਸੋਂ ਸ਼ਹਿਰਾਂ ਵਿਚ ਕਿਉਂ ਰਹਿੰਦੀ ਸੀ। ਪਾਣੀ ਦਾ ਨਾ ਮਿਲਣਾ ਵੀ ਇਨਾਂ ਇਲਾਕਿਆਂ ਦੀ ਵੱਡੀ ਸਮੱਸਿਆ ਸੀ। ਇਸ ਗੈਰ ਉਪਜਾਊ ਜਮੀਨ ਦਾ ਮੁੱਖ ਕਾਰਣ ਵੀ ਪਾਣੀ ਦਾ ਨਾ ਮਿਲਣਾ ਸੀ। ਕੋਈ ਫਸਲ ਨਾ ਹੋਣ ਕਰਕੇ, ਦੂਰ-ਦੂਰ ਤੱਕ ਕੋਈ ਅਬਾਦੀ ਜਾਂ ਕੰਧ, ਕੋਠਾ ਵੀ ਨਜ਼ਰ ਨਹੀਂ ਸੀ ਆ ਰਿਹਾ।
ਮੋਟਰ ਵੇਅ ਤੇ ਬੜੀ ਰੌਣਕ ਸੀ ਜਿਸ ਤੇ ਟਰੱਕ, ਕਾਰਾਂ ਤੇ ਬੱਸਾਂ ਆ ਜਾ ਰਹੀਆਂ ਸਨ। ਮੋਟਰ ਵੇਅ ਤੇ ਵੱਡੇ-ਵੱਡੇ ਢਾਬੇ ਵੀ ਆਉਂਦੇ ਸਨ, ਜਿੰਨਾਂ ਦੇ ਬਾਹਰ ਵੱਡੇ-ਵੱਡੇ ਮੰਜੇ ਡਠੇ ਹੋਏ ਸਨ ਅਤੇ ਕੁਰਸੀਆਂ ਡਠੀਆਂ ਹੋਈਆ ਸਨ । ਪਰ ਮੈ ਸੜਕ ਦੇ ਦੋਵਾਂ ਪਾਸਿਆਂ ਤੇ ਉਚੇ-ਉਚੇ ਦਰਖਤਾਂ ਦੀ ਛਾਂ, ਪਹਿਲਾ ਟਿੰਡਾਂ ਵਾਲੇ ਵਗਦੇ ਖੂਹ ਅਤੇ ਅਜ ਕਲ ਟਿਊਬਵੈਲਾਂ ਦੀਆਂ ਆੜਾਂ ਵਿਚ ਵਗਦਾਂ ਪਾਣੀ ਅਤੇ ਭਰਪੂਰ ਫਸਲਾਂ ਦੀ ਕਲਪਨਾ ਕਰਦਾ ਹੋਇਆ ਆਪਣੇ ਇਲਾਕੇ ਦੀਆਂ ਸੜਕਾਂ ਦਾ ਇਸ ਸੜਕ ਨਾਲ ਮੁਕਾਬਲਾ ਕਰ ਰਿਹਾ ਸਾਂ।
ਜਦੋਂ ਅਸੀ ਦਰਿਆਂ ਸਿੰਧ ਦੇ ਕਰੀਬ ਪਹੁੰਚੇ ਤਾਂ ਦਰਿਆ ਦੇ ਦੋਵਾਂ ਪਾਸੇ, ਭਰਪੂਰ ਫਸਲਾਂ ਖੜੀਆਂ ਸਨ ਅਤੇ ਇਸ ਤਰਾਂ ਲਗਦਾ ਸੀ ਜਿਵੇਂ ਅਸੀਂ ਫਿਰ ਆਪਣੇ ਹੀ ਇਲਾਕੇ ਵਿਚ ਆ ਗਏ ਹੋਈਏ। ਦਰਿਆ ਦੇ ਪੁਲ
ਜਦੋਂ ਮੈਂ ਰਿਸ਼ੈਪਸ਼ਨ ਤੋਂ ਆਪਣੇ ਕਮਰੇ ਦੀ ਚਾਬੀ ਲੈਣ ਗਿਆ, ਤਾਂ ਰਿਸ਼ੈਪਸ਼ਨ ਵਾਲਾ ਲੜਕਾ ਮੈਨੂੰ ਕਹਿਣ ਲਗਾ ਕਿ ਤੁਹਾਡਾ ਕੋਈ ਵਾਕਿਫ ਤੁਹਾਨੂੰ ਮਿਲਣ ਆਇਆਂ ਸੀ ਅਤੇ ਬਹੁਤ ਲੰਮਾਂ ਸਮਾਂ ਤੁਹਾਨੂੰ ਉਡੀਕਦਾ ਰਿਹਾ ਹੈ ਅਤੇ ਰਾਤ : ਕੁ ਵਜੇ ਵਾਪਿਸ ਗਿਆ ਸੀ। ਮੈਂ ਉਸ ਦੀ ਗਲ ਸੁਣ ਕੇ ਹੈਰਾਨ ਸਾਂ ਕਿ ਉਹ ਕੋਣ ਹੋ ਸਕਦਾ ਸੀ। ਮੈਂ ਉਸ ਨੂੰ ਦੁਬਾਰਾ ਪੁਛਿਆਂ ਕਿ ਉਹ ਕੋਣ ਸੀ ਅਤੇ ਮੈਨੂੰ ਕਿਵੇਂ ਜਾਣਦਾ ਸੀ, ਮੈਂ ਤਾਂ ਕਰਾਚੀ ਵਿਚ ਕਿਸੇ ਨੂੰ ਵੀ ਨਹੀ ਜਾਣਦਾ ਮੈਂ ਤਾਂ ਜਿੰਦਗੀ ਵਿਚ ਪਹਿਲੀ ਵਾਰ ਕਰਾਚੀ ਆਇਆ ਹਾਂ। ਤਾਂ ਉਹ ਦਸਣ ਲਗਾ ਕਿ "ਉਹ ਇਕ ਬਜੁਰਗ ਸੀ ਅਤੇ ਕਹਿੰਦਾ ਸੀ ਕਿ ਜਿਹੜੇ ਸਰਦਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਮੈ ਉਹਨਾਂ ਨੂੰ ਮਿਲਣਾਂ ਹੈ, ਉਹ ਮੇਰੇ ਇਲਾਕੇ ਦੇ ਹਨ, ਅਤੇ ਉਹ ਕਲ ਫਿਰ ਆਉਣ ਲਈ ਕਹਿ ਗਿਆ ਸੀ।"
ਮੈਂ ਉਸ ਦੀ ਇਹ ਗਲ ਸੁਣ ਕੇ ਹੈਰਾਨ ਸਾਂ ਅਤੇ ਕਦੀ ਮੇਰਾ ਖਿਆਲ ਸਰਗੋਧੇ ਵਿਚ ਮਿਲੇ ਆਦਮੀਆਂ ਵਲ ਜਾਂਦਾ ਸੀ ਕਦੀ ਆਪਣੇ ਪਿੰਡ ਵਲ, ਪਰ ਮੇਰੀ ਸਮਝ ਵਿਚ ਕੁਝ ਨਹੀ ਸੀ ਆ ਰਿਹਾ।
ਸਵੇਰੇ ਅਜੇ ਮੈਂ ਚਾਹ ਹੀ ਪੀ ਰਿਹਾ ਸਾਂ ਤਾਂ ਟੈਲੀਫੂਨ ਦੀ ਘੰਟੀ ਵਜੀ ਫੋਨ ਰਿਸੈਪਸ਼ਨ ਤੋਂ ਸੀ ਅਤੇ ਰਿਸੈਪਸ਼ਨ ਵਾਲਾਂ ਲੜਕਾ ਕਹਿ ਰਿਹਾ ਸੀ ਕਿ ਤੁਹਾਨੂੰ ਕੋਈ ਮਿਲਣ ਆਇਆ ਹੈ।
ਇਕ ਦਮ ਲਿਫਟ ਰਾਹੀ ਮੈਂ ਥਲੇ ਆ ਗਿਆ ਅਤੇ ਰਿਸੈਪਸ਼ਨ ਤੇ
"ਹਾਂ, ਮੈਂ ਉਸ ਪਿੰਡ ਨੂੰ ਜਾਣਦਾ ਹਾਂ, ਉਹ ਬਹੁਤ ਵਡਾ ਪਿੰਡ ਹੈ, ਮੈਂ ਇਕ ਵਾਰ ਉਥੇ ਗਿਆ ਸਾਂ" ਮੈਂ ਉਸ ਨੂੰ ਦਸਿਆ। ਉਹ ਕਈ ਵਿਅਕਤੀਆਂ ਦੇ ਨਾ ਲੈ ਰਿਹਾ ਸੀ ਅਤੇ ਉਹਨਾਂ ਦੀ ਪ੍ਰਸਿਧੀ ਬਾਰੇ ਦਸ ਰਿਹਾ ਸੀ, ਉਸ ਇਲਾਕੇ ਨਾਲ ਸਬੰਧਿਤ ਕਈ ਗੱਲਾਂ ਦਸੀ ਜਾਂ ਰਿਹਾ ਸੀ ਅਤੇ ਫਿਰ ਉਹ ਉਸ ਇਲਾਕੇ ਵਿਚ ਹੋਈ ਤਬਦੀਲੀ ਬਾਰੇ ਮੈਨੂੰ ਪੁਛਦਾ ਰਿਹਾਂ, ਸੜਕਾਂ, ਸਕੂਲ ਕਾਲਜ, ਪੱਟੀ ਦੇ ਤਹਸੀਲ ਬਨਣ ਅਤੇ ਹੋਰ ਕਈ ਗਲਾਂ ਅਸੀ ਕਰਦੇ ਰਹੇ, ਉਸ ਇਲਾਕੇ ਵਿਚ ਨਰਮਾ, ਕਪਾਹ, ਮਿਰਚਾਂ ਦੀਆਂ ਫਸਲਾਂ ਬਾਰੇ ਗਲਾਂ ਦਸਦਾ ਰਿਹਾ ਅਤੇ ਅਖੀਰ ਵਿਚ ਉਸਨੇ ਮੈਨੂੰ ਪੁਛਿਆ ਕਿ "ਤੁਸੀ ਅੰਮ੍ਰਿਤਸਰ ਕਿਥੇ ਰਹਿੰਦੇ ਹੋ।"
"ਖਾਲਸਾ ਕਾਲਜ ਦੇ ਅੰਦਰ ਰਹਿੰਦਾ ਹਾਂ।"
"ਖਾਲਸਾ ਕਾਲਜ ਅੰਮ੍ਰਿਤਸਰ ਦੇ ਅੰਦਰ, ਖਾਲਸਾ ਕਾਲਜ ਅੰਮ੍ਰਿਤਸਰ ਦੇ ਅੰਦਰ" ਉਸ ਨੇ ਦੁਹਰਾਅ ਕੇ ਪੁਛਿਆ ਅਤੇ ਮੈਂ ਉਸਦੀਆਂ ਅੱਖਾਂ ਵਿਚ ਇਕ ਅਜੀਬ ਜਹੀ ਚਮਕ ਵੇਖੀ ਜੋ ਉਸ ਦੀ ਉਤਸੁਕਤਾ ਬਾਰੇ ਦਸ ਰਹੀਂ ਸੀ।
ਉਸਦੇ ਚਿਹਰੇ ਦੀ ਉਤਸਕਤਾ ਦਸ ਰਹੀ ਸੀ ਜਿਵੇਂ ਉਸਨੂੰ ਮੇਰੇ ਤੇ ਯਕੀਨ ਨਾ ਹੋਵੇ ਅਤੇ ਉਹ ਫਿਰ ਪੁਛਣ ਲਗਾਂ, "ਤੁਸੀ ਕੀ ਕੰਮ ਕਰਦੇ ਹੋ।”
"ਮੈਂ ਖਾਲਸਾ ਕਾਲਜ ਪੜਾਉਦਾਂ ਰਿਹਾ ਹਾਂ ਅਤੇ ਅਜ ਕਲ ਰਿਟਾਇਰ ਹਾਂ" ਮੈਂ ਦਸਿਆ। ਉਸ ਨੇ ਫਿਰ ਕਾਹਲੀ ਨਾਲ ਦੋ ਵਾਰ ਦੁਹਰਾ ਦਿਤਾ "ਤੁਸੀਂ ਖਾਲਸਾ ਕਾਲਜ ਅੰਮ੍ਰਿਤਸਰ ਪੜਾਉਂਦੇ ਰਹੇ ਹੋ, ਤੁਸੀ ਖਾਲਸਾ ਕਾਲਜ ਅੰਮ੍ਰਿਤਸਰ ਪੜਾਉਂਦੇ ਰਹੇ ਹੋ।"
ਤਾਂ ਫਿਰ ਉਹ ਕਾਹਲੀ-ਕਾਹਲੀ ਦਸਣ ਲਗਾ "ਖਾਲਸਾ ਕਾਲਜ ਕਰਕੇ ਤਾਂ ਮੇਰਾ ਕੈਰੀਅਰ ਬਣਿਆ ਸੀ, ਮੈ ਕਾਲਜ ਦੀ ਫੁਟਬਾਲ ਟੀਮ ਵਿਚ ਸਾਂ, ਫੁਟਬਾਲ ਦੀ ਖੇਡ ਕਰਕੇ ਮੈਨੂੰ ਇਧਰ ਆ ਕੇ ਕਸਟਮ ਦੀ ਨੌਕਰੀ ਮਿਲੀ, ਖਾਲਸਾ ਕਾਲਜ ਤਾਂ ਅਜੇ ਵੀ ਮੇਰੇ ਸੁਫਨੇ ਵਿਚ ਆ ਜਾਂਦਾ ਹੈ" ਅਤੇ ਫਿਰ ਉਸ ਨੇ ਕਈ ਪ੍ਰੋਫੈਸਰਾਂ ਦੇ ਨਾ ਲਏ, ਜਿੰਨਾ ਵਿਚੋਂ ਕੁਝ ਨੂੰ ਮੈ ਮਿਲਿਆ ਹੋਇਆ ਸਾਂ, ਉਸ ਨੇ ਉਨ੍ਹਾਂ ਬਾਰੇ ਕਈ ਸੁਆਲ ਪੁਛੇ, ਕਾਲਜ ਦੀ ਕੰਨਟੀਨ, ਫਰੂਟ ਸ਼ਾਪ, ਕਾਲਜ ਦੇ ਹੋਸਟਲ, ਕ੍ਰਿਕਟ ਦੀ ਗਰਾਉਂਡ, ਫਾਰਮ ਅਤੇ ਕਈ ਕੁਝ ਹੋਰ, ਉਸ ਦੇ ਸੁਆਲ ਤਾਂ ਮੁਕ ਹੀ ਨਹੀ ਸਨ ਰਹੇ ਫਿਰ ਉਹ ਕਹਿਣ ਲਗਾਂ, "ਕਾਲਜ ਦੀ ਫੁਟਬਾਲ ਗਰਾਉਂਡ ਦਾ ਇੰਚ ਇੰਚ ਮੈਨੂੰ ਯਾਦ ਹੈ, ਅਸੀਂ ਸ਼ਾਮ ਨੂੰ ਉਦੋਂ ਤਕ ਫੁਟਬਾਲ ਖੇਡਦੇ ਰਹਿੰਦੇ ਸਾਂ, ਜਦੋਂ ਤਕ ਫੁਟਬਾਲ ਰਾਤ ਦੇ ਹਨੇਰੇ ਵਿਚ ਲਭਣ ਤੋਂ ਹਟ ਨਹੀਂ ਜਾਂਦਾ ਸੀ ਮੈਂ ਤਾਂ ਹੁਣ ਵੀ ਅੱਖਾਂ ਬੰਦ ਕਰਕੇ ਕਾਲਜ ਅਤੇ ਫਿਰ ਕਾਲਜ ਦੀ ਗਰਾਉਂਡ ਵਿਚ ਜਾ ਸਕਦਾ ਹਾਂ। ਸਰਦਾਰ ਜੀ ਤੁਸਾਂ ਤਾਂ ਮੈਨੂੰ ਮੇਰੇ ਕਾਲਜ ਦੀ ਸੈਰ ਕਰਾ ਦਿਤੀ ਹੈ, ਸਾਨੂੰ ਤਾਂ ਬਾਅਦ ਵਿਚ ਵੀਜਾ ਨਹੀਂ ਮਿਲ ਸਕਿਆ। ਮੈਂ ਤਾਂ ਖਾਲਸਾ ਕਾਲਜ ਨੂੰ ਵੇਖਣ ਲਈ ਸਾਰੀ ਉਮਰ ਤਰਸਦਾ ਰਿਹਾ ਹਾਂ" ਉਸ ਨੇ ਮੇਰਾ ਹੱਥ ਘੁਟ ਕੇ ਫੜਿਆ ਹੋਇਆ ਸੀ ਅਤੇ ਉਹ ਕਾਹਲੀ-ਕਾਹਲੀ ਕਾਫੀ ਕੁਝ ਦਸ ਰਿਹਾ ਸੀ, ਮੈ ਉਸ ਨੂੰ ਕਾਫੀ ਜਜਬਾਤੀ ਹੋਇਆ ਵੇਖ ਰਿਹਾ ਸਾਂ। ਉਸ ਨੇ ਮੈਨੂੰ ਆਪਣੇ ਘਰ ਆਉਣ ਦਾ ਸਦਾ ਵੀ ਦਿਤਾ। ਮੇਰੇ ਕੋਲ ਖੜ੍ਹੀ ਸੰਤੋਸ਼ ਸਿੰਘ ਮੈਨੂੰ ਸਮੇਂ ਦੀ ਘਾਟ ਬਾਰੇ ਯਾਦ ਕਰਵਾ ਰਹੀ ਸੀ । ਮੈ ਘੜੀ ਵੇਖੀ, ਸਾਨੂੰ ਗਲ੍ਹਾਂ ਕਰਦਿਆਂ ਨੂੰ ਇਕ ਘੰਟਾ ਹੋ ਗਿਆ ਸੀ ਪਰ ਲਗਦਾ ਸੀ ਜਿਵੇਂ ਗੱਲ ਸ਼ੁਰੂ ਵੀ ਨਹੀਂ ਕੀਤੀ, ਮਜਬੂਰੀ ਵਸ ਮੈਂ ਜਦੋਂ ਉਸ ਕੋਲੋਂ ਛੁਟੀ ਲਈ ਤਾਂ ਮੈ ਵੇਖ ਰਿਹਾ ਸਾਂ, ਉਸ ਦੀਆ ਅੱਖਾਂ ਵਿਚ ਅਥਰੂ ਸਨ।
ਪ੍ਰਧਾਨ ਮੰਤਰੀ ਦਾ ਜਮਾਤੀ
ਸਾਡੇ ਡੈਲੀਗੇਸ਼ਨ ਦੇ ਪ੍ਰੋਗਰਾਮ ਵਿਚ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦੇ ਪਿੰਡ ਗਾਹ ਵਿਚ ਵੀ ਜਾਣਾ ਸੀ ਕਿਉਂ ਜੋ ਜਦੋਂ ਡਾ: ਸਾਹਿਬ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਸਨ, ਉਸ ਪਿੰਡ ਨੂੰ ਮਾਡਲ ਪਿੰਡ ਘੋਸ਼ਿਤ ਕੀਤਾ ਗਿਆ ਸੀ ਜਿਸ ਵਿਚ ਸਿਹਤ, ਵਿਦਿਆ, ਉਦਯੋਗ, ਆਵਾਜਾਈ ਅਤੇ ਮੰਡੀ ਨਾਲ ਸਬੰਧਿਤ ਸੇਵਾਵਾਂ ਨੂੰ ਆਧੁਨਿਕ ਤੌਰ ਤੇ ਵਿਕਸਤ ਕਰਣਾ ਸੀ। ਇਹ ਪਿੰਡ ਚਕਵਾਲ ਜਿਲੇ ਵਿਚ ਸੀ। ਇਸਲਾਮਾਬਾਦ ਤੋਂ ਅਸੀ ਸਵੇਰੇ ਕੋਈ 8 ਕੁ ਵਜੇ ਇਸ ਪਿੰਡ ਵਲ ਚਲ ਪਏ, ਉਸ ਵਕਤ ਛੋਟਾ- ਛੋਟਾ ਮੀਂਹ ਪੈ ਰਿਹਾ ਸੀ ਪਰ ਰਸਤੇ ਵਿਚ ਇਹ ਮੀਂਹ ਤੇਜ ਹੁੰਦਾ ਗਿਆ। ਗੁਜਰਖਾਨ ਸ਼ਹਿਰ ਤੋਂ ਬਾਦ ਪੋਠੋਹਾਰ ਦੀ ਧਰਤੀ ਆਈ ਤਾਂ ਮੀਂਹ ਕਰਕੇ ਛੋਟੇ-ਛੋਟੇ ਨਾਲਿਆਂ ਵਿਚ ਗੇਰੀ ਰੰਗ ਦਾ ਕਾਫੀ ਪਾਣੀ ਵਗ ਰਿਹਾ ਸੀ। ਕਈ ਨਾਲੇ ਤਾਂ ਉਪਰ ਤਕ ਭਰੇ ਹੋਏ ਸਨ ਦੂਰ ਦੂਰ ਤਕ ਕੋਈ ਵੀ ਵਿਅਕਤੀ ਨਜਰ ਨਹੀਂ ਸੀ ਆ ਰਿਹਾ। ਰਸਤੇ ਵਿਚ ਇਕ ਛੋਟਾ ਜਿਹਾ ਦਰਿਆ ਆਇਆ ਮੈਂ ਉਸ ਦਰਿਆ ਨੂੰ ਬੜੇ ਗੌਰ ਨਾਲ ਦੇਖ ਰਿਹਾ ਸਾਂ, ਤਾਂ ਪਾਕਿਸਤਾਨ ਵਿਚ ਸਾਡੇ ਡੈਲੀਗੇਸ਼ਨ ਦੇ ਪ੍ਰਬੰਧ ਕਰਣ ਵਾਲੇ ਮਿਸਟਰ ਸਬੂਰ ਨੇ ਮੇਰੇ ਪਿਛੇ ਹੱਥ ਮਾਰ ਕੇ ਕਿਹਾ, “ਛੀਨਾ ਜੀ, ਇਸ ਦਰਿਆ ਨੂੰ ਸੀਓਨ ਕਹਿੰਦੇ ਹਨ ਅਤੇ ਉਹ ਜੋ ਖੱਬੇ ਹੱਥ ਦੂਰ ਇਕ ਪਿੰਡ ਦਿਸਦਾ ਹੈ, ਉਹ ਤੁਹਾਡੀ ਉਸ ਕਵਿਤ੍ਰੀ ਦਾ ਹੈ ਜਿਸ ਨੇ ਇਹ ਨਜ਼ਮ ਲਿਖੀ ਸੀ "ਅੱਜ ਆਖਾਂ ਵਾਰਿਸ ਸ਼ਾਹ ਨੂੰ .....” ਉਸ ਨੇ ਦੱਸਿਆ ਇਸ ਪਿੰਡ ਦਾ ਨਾਂ ਧਮਿਆਲ ਹੈ । ਉਸ ਵਕਤ ਮੈਨੂੰ ਅੰਮ੍ਰਿਤਾ ਪ੍ਰੀਤਮ ਦੇ ਪਿੰਡ ਦਾ ਧਿਆਨ ਤਾਂ ਨਾ ਆਇਆ ਪਰ ਇੰਨਾ ਯਾਦ ਸੀ ਕਿ ਉਹ ਇਸ ਇਲਾਕੇ ਦੀ ਸੀ ਅਤੇ ਮੈਂ ਉਸ ਦੀ ਪ੍ਰਸਿੱਧੀ ਅਤੇ ਉਸ ਦੇ ਲੋਕਾਂ ਦੇ ਦਿਲ ਵਿਚ ਹੋਣ ਨੂੰ ਦਾਦ ਦੇ ਰਿਹਾ ਸਾਂ । ਇਧਰ ਦੇ ਲੋਕ ਵੀ ਉਸ ਕਵਿਤੀ ਨੂੰ ਇੰਨਾਂ ਸਤਿਕਾਰ ਦਿੰਦੇ ਹਨ ਜਿਸ ਵਿਚ ਸਰਹੱਦਾਂ ਬੇਅਰਥ ਰਹਿ ਜਾਂਦੀਆਂ ਹਨ ਅਤੇ ਆਪਣੇ ਚੰਗੇ ਖਿਆਲਾਂ ਕਰਕੇ ਕਈ ਲੋਕ ਸਰਹੱਦਾਂ ਤੋਂ ਕਿਤੇ ਪਰੇ ਆਪਣੀ ਜਗਾਹ ਬਣਾ ਲੈਂਦੇ ਹਨ । ਫਿਰ ਮੈਨੂੰ ਯਾਦ ਆਇਆ ਅਤੇ ਮੈਂ ਹੀ ਸਬੂਰ ਨੂੰ ਦੱਸਿਆ ਕਿ ਇਹ ਪਿੰਡ ਅੰਮ੍ਰਿਤਾ ਪ੍ਰੀਤਮ
ਇਹ ਇਲਾਕਾ ਬਹੁਤ ਖੂਬਸੂਰਤ ਇਲਾਕਾ ਹੈ । ਅਸਲ ਵਿਚ ਦੇਸ਼ ਦੀ ਵੰਡ ਵੇਲੇ ਇਧਰ ਵਿਦਅਕ ਸੰਸਥਾਵਾਂ ਕਾਫੀ ਸਨ, ਇਹੋ ਵਜਾਹ ਸੀ ਕਿ ਦੇਸ਼ ਦੀ ਵੰਡ ਤੋਂ ਬਾਦ ਪੰਜਾਬ ਵਿਚ ਬਹੁਤ ਸਾਰੇ ਪ੍ਰਸਿੱਧ ਅਧਿਆਪਕ, ਲੇਖਕ, ਲੀਡਰ ਅਤੇ ਪ੍ਰਬੰਧਕ ਇਸ ਹੀ ਖੇਤਰ ਤੋਂ ਸਨ । ਸ਼੍ਰੀ ਇੰਦਰ ਕੁਮਾਰ ਗੁਜਰਾਲ, ਜੋ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਸਨ, ਮਾਸਟਰ ਤਾਰਾ ਸਿੰਘ, ਕਰਤਾਰ ਸਿੰਘ ਦੁੱਗਲ ਅਤੇ ਹੁਣ ਦੇ ਭਾਰਤ ਦੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ, ਇਸ ਹੀ ਖੇਤਰ ਤੋਂ ਹੋਣ ਦੀ ਇਹ ਵਜਾਹ ਵੀ ਹੋ ਸਕਦੀ ਹੈ ਕਿ ਇਹ ਲੋਕ ਮਿਹਨਤੀ ਸਨ ਅਤੇ ਆਪਣੇ ਕੰਮ ਵਿਚ ਨਿਪੁੰਨ ਸਨ ਤਾਂ ਹੀ ਉਹ ਬਹੁਤ ਉੱਚੀਆਂ ਉਚੀਆਂ ਪਦਵੀਆਂ ਤੇ ਪਹੁੰਚ ਗਏ। ਮੈਂ ਉਸ ਵਕਤ ਵੰਡ ਤੋਂ ਪਹਿਲੇ ਸਮੇਂ ਦੀ ਕਲਪਨਾ ਕਰ ਰਿਹਾ ਸਾਂ ਜਦੋਂ ਇਸ ਤਰਾਂ ਦੀ ਵੰਡ ਦੀ ਕਿਸੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ ਅਤੇ ਇਸ ਇਲਾਕੇ ਦੇ ਸਿੱਖ ਹਿੰਦੂ ਮੁਸਲਿਮ ਅਤੇ ਇਸਾਈ ਸਭ ਇਕੱਠੇ ਕੰਮਾਂ ਵਿਚ ਸਵੇਰ ਤੋਂ ਹੀ ਰੁਝ ਜਾਂਦੇ ਹੋਣਗੇ । ਸੜਕ ਤੇ ਲਗੇ ਮੀਲ ਪੱਥਰਾਂ ਤੇ ਚਕਵਾਲ ਦੀ ਦੂਰੀ ਲਿਖੀ ਆਉਂਦੀ ਸੀ। ਫਿਰ ਇਕ ਜਗਾਹ ਤੇ ਆ ਕੇ ਸਾਡੀ ਬਸ, ਮੋਟਰਵੇ ਤੋਂ ਖੱਬੇ ਨੂੰ ਮੁੜੀ, ਤਾਂ ਸਾਨੂੰ ਪੁਲੀਸ ਦੀ ਇਕ ਐਸਕਾਰਟ ਜੀਪ ਨੇ ਖੜਾ ਕੀਤਾ, ਜੋ ਕਾਫੀ ਦੇਰ ਤੋਂ ਸਾਨੂੰ ਉਡੀਕ ਰਹੇ ਸਨ ਅਤੇ ਉਹਨਾਂ ਨੇ "ਗਾਹ" ਪਿੰਡ ਜਾਣ ਲਈ ਸਾਡੀ ਅਗਵਾਈ ਕਰਣੀ ਸੀ । ਸਾਡੀ ਬਸ ਇਕ ਪੁਲ ਤੋਂ ਘੁੰਮ ਕੇ ਫਿਰ ਪਿੱਛੇ ਨੂੰ ਮੁੜ ਪਈ ਅਤੇ ਮੋਟਰਵੇ ਦੇ ਨਾਲ-ਨਾਲ ਕਾਫੀ ਕਿਲੋਮੀਟਰ ਪਿਛੇ ਵਲ ਆ ਗਈ। ਮੈਂ ਮਹਿਸੂਸ ਕਰ ਰਿਹਾ ਸਾਂ, ਮੋਟਰ ਵੇਅ ਤੇ ਇਸ ਤਰਫ ਤੋਂ ਹੀ ਤਾਂ ਗਏ ਸਾਂ। "ਸਬੂਰ ਜੀ ਇੰਨਾਂ ਵਾਧੂ ਪੈਂਡਾ ਕੀਤਾ ਹੈ, ਕੀ ਅਸੀ ਪਿਛੋਂ ਨਹੀਂ ਸਾਂ ਮੁੜ ਸਕਦੇ" ਮੈਂ ਉਸ ਨੂੰ ਪੁੱਛਿਆ। "ਮੋਟਰ ਵੇਅ ਦਾ ਇਹੋ ਇਕ ਗੁਣ ਗਿਣ ਲਉ ਜਾਂ ਦੋਸ਼ ਕਿ ਮੋਟਰ ਵੇਅ ਤੇ ਹਰ ਜਗਾਹ ਤੋਂ ਰਾਹ ਨਹੀਂ ਬਦਲ ਸਕਦੇ, ਕੁਝ ਖਾਸ ਥਾਵਾਂ ਤੋਂ ਹੀ ਬਦਲ ਸਕਦੇ ਹਾਂ ਭਾਵੇ 10 ਕਿਲੋਮੀਟਰ ਜਾਂ ਇਸ ਤੋਂ ਵੀ ਵੱਧ ਜਾਣਾ ਪਏ । ਇਹ ਸਿਰਫ ਪ੍ਰਧਾਨ ਮੰਤਰੀ ਦੇ ਪਿੰਡ ਦੇ ਮਾਡਲ ਪਿੰਡ ਬਨਣ ਕਰਕੇ ਹੀ ਇਕ ਵਿਸ਼ੇਸ਼ ਪਾਸ ਦਿੱਤਾ ਗਿਆ ਹੈ, ਉਸ ਤਰਾਂ ਮੋਟਰ ਵੇਅ ਤੇ ਹੋਰ ਕਿਤੇ ਵੀ ਇਸ ਤਰਾਂ ਨਹੀਂ ਹੁੰਦਾ।"
ਇਹ ਸਾਰਾ ਖੇਤਰ ਪਹਿਲਾਂ ਜਿਹਲਮ ਜਿਲੇ ਵਿਚ ਸੀ ਅਤੇ ਚਕਵਾਲ ਇਸ ਦੀ ਤਹਿਸੀਲ ਸੀ, ਜੋ ਫਿਰ ਜਿਲਾ ਬਣ ਗਿਆ। ਚੱਕਵਾਲ ਇਥੋਂ
ਰਸਤੇ ਵਿਚ ਇਕ ਚੌਂਕ ਆਇਆ, ਜਿਸ ਨੂੰ ਤਰੁਟੀਬਨ ਚੌਂਕ ਕਹਿੰਦੇ ਸਨ ਜਿਸ ਦੇ ਚਾਰੇ ਪਾਸੇ ਛੋਟੀਆਂ ਛੋਟੀਆਂ ਦੁਕਾਨਾਂ ਸਨ ਜਿੰਨਾਂ ਵਿਚ ਕਰਿਆਨਾ, ਚਾਹ, ਸਬਜੀਆਂ ਦੀਆਂ ਦੁਕਾਨਾਂ ਸਨ । ਇਸ ਤੋਂ ਅੱਗੇ ਸੜਕ ਬਹੁਤ ਛੋਟੀ ਸੀ ਅਤੇ ਸੜਕ ਦੇ ਦੋਵਾਂ ਪਾਸਿਆਂ ਤੇ ਕਣਕ ਦੇ ਨਾੜ ਨਾਲ ਬਣੇ ਮੂਸਲ ਸਨ, ਭਾਵੇਂ ਕਿ ਨਵੀਂ ਕਣਕ ਆਉਣ ਵਾਲੀ ਸੀ ਪਰ ਇੰਨਾਂ ਮੂਸਲਾਂ ਵਿਚ ਅਜੇ ਵੀ ਤੂੜੀ ਜਮਾਂ ਰੱਖੀ ਹੋਈ ਸੀ, ਇਹ ਛੋਟੇ-ਛੋਟੇ ਅਕਾਰ ਦੇ ਮੂਸਲ ਸਨ। ਇੰਨਾਂ ਰੇਤਲੀਆਂ ਪੈਲੀਆਂ ਵਿਚ ਸਰੋਂ, ਤੋਰੀਆ, ਤਾਰਾਮੀਰਾ, ਕਣਕ ਅਤੇ ਛੋਲਿਆਂ ਦੀਆਂ ਫਸਲਾ ਸਨ। ਸਾਡੇ ਨਾਲ ਜਾ ਰਹੇ ਲੜਕੇ ਦਸ ਰਹੇ ਸਨ ਕਿ ਪਾਣੀ ਦੀ ਪੱਧਰ ਬਹੁਤ ਹੀ ਨੀਵੀਂ ਹੈ, ਜੋ ਕਈ ਜਗਾਹ ਤੇ 411 ਫੁੱਟ ਤੋਂ ਵੀ ਜਿਆਦਾ ਹੈ, ਇਸ ਲਈ ਟਿਊਬਵੈਲ ਲਾਉਣਾ ਅਤੇ ਉਸ ਨੂੰ ਚਲਾਉਣਾ ਕਾਫੀ ਮਹਿੰਗਾ ਪੈਂਦਾ ਹੈ, ਸੌਣੀ ਦੀਆ ਫਸਲਾਂ ਵਿਚ ਜਿਆਦਾ ਮੁੰਗਫਲੀ ਬੀਜੀ ਜਾਂਦੀ ਹੈ ਉਸ ਲਈ ਪਾਣੀ ਦੀ ਲੋੜ ਨਹੀਂ ਪੈਂਦੀ ਅਤੇ ਫਸਲ ਚੰਗੀ ਹੋ ਜਾਂਦੀ ਹੈ। ਮੈਂ ਮਹਿਸੂਸ ਕਰ ਰਿਹਾ ਸਾਂ, ਸ਼ਹਿਰੀ ਸਹੂਲਤਾਂ ਤੋਂ ਇੰਨੀ ਦੂਰੀ ਵਾਲੇ ਇਸ ਪਿੰਡ ਵਿਚ ਪ੍ਰਧਾਨ ਮੰਤਰੀ ਦਾ ਬਚਪਨ ਬੀਤਿਆ ਸੀ। ਰਸਤੇ ਵਿਚ ਇਕ ਜਗਾਹ, ਇਕ ਛੋਟਾ ਜਿਹਾ ਨਾਲਾ ਆਇਆ ਜਿਸਨੂੰ 'ਕਸ' ਕਹਿੰਦੇ ਸਨ ਜੋ ਕਿ ਬਰਸਾਤੀ ਨਾਲਾ ਸੀ, ਜੋ ਸਿਰਫ ਬਰਸਾਤਾਂ ਵਿਚ ਹੀ ਚਲਦਾ ਸੀ । ਫਿਰ ਇਕ ਪਿੰਡ ਆਇਆ ਅਤੇ ਅਸੀ ਸਮਝਿਆ ਕਿ ਇਹ ਹੀ ਪਿੰਡ ਹੋਵੇਗਾ, ਪਰ ਉਹਨਾਂ ਲੜਕਿਆਂ ਦੱਸਿਆ ਕਿ ਇਸ
ਜਿਆਦਾ ਤਰ ਨੂੰ ਤਾਂ ਹੁਣ ਇਹ ਵੀ ਯਾਦ ਨਹੀਂ ਹੋਵੇਗਾ ਕਿ ਉਹ ਕਿਹੜਾ ਸੀ ਮਨਮੋਹਨ ਸਿੰਘ।
ਭਾਵੇਂ ਕਿ ਮਨਮੋਹਨ ਸਿੰਘ ਭਾਰਤ ਦੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਵੀ ਕਾਫੀ ਉਚ ਪਦਵੀਆਂ ਤੇ ਰਹੇ ਸਨ ਅਤੇ ਭਾਰਤ ਦੇ ਵਿੱਤ ਮੰਤਰੀ ਵੀ ਬਣੇ ਸਨ ਪਰ ਇਸ ਪਿੰਡ ਵਾਲਿਆਂ ਨੂੰ ਨਹੀਂ ਸੀ ਪਤਾ ਕਿ ਉਹ ਇਸ ਪਿੰਡ ਦਾ ਹੈ ਪਰ ਜਦ 2004 ਵਿਚ ਉਹ ਪ੍ਰਧਾਨ ਮੰਤਰੀ ਬਣੇ ਅਤੇ ਉਹਨਾਂ ਦਾ ਪਿਛੋਕੜ ਅਖਬਾਰਾਂ ਵਿਚ ਆਇਆ ਤਾਂ ਉਸ ਦਿਨ ਇਸ ਪਿੰਡ ਦਾ ਹਰ ਇਕ ਵਿਅਕਤੀ ਇਹ ਸਮਝਦਾ ਸੀ ਕਿ ਉਹਨਾ ਦੇ ਘਰ ਦਾ ਆਦਮੀ ਪ੍ਰਧਾਨ ਮੰਤਰੀ ਬਣਿਆ ਹੈ । ਸਾਰੇ ਲੋਕ ਇਕੱਠੇ ਹੋਏ, ਲੱਡੂ ਵੰਡੇ ਅਤੇ ਉਸ ਰਾਤ ਲੰਮਾ ਸਮਾਂ ਸਾਰੇ ਹੀ ਪਿੰਡ ਵਿਚ ਭੰਗੜੇ ਪੈਂਦੇ ਰਹੇ । ਪਿੰਡ ਦੇ ਹਰ ਵਿਅਕਤੀ ਨੂੰ ਇਸ ਗਲ ਤੇ ਮਾਣ ਸੀ ਕਿ ਉਹਨਾਂ ਦੇ ਪਿੰਡ ਦਾ ਆਦਮੀ ਭਾਰਤ ਦਾ ਪ੍ਰਧਾਨ ਮੰਤਰੀ ਬਣਿਆ ਹੈ, ਜਿਵੇਂ ਉਨਾਂ ਦੇ ਪ੍ਰੀਵਾਰ ਦਾ ਹੀ ਹੋਵੇ। ਉਹ ਲੋਕ ਦੱਸ ਰਹੇ ਸਨ ਕਿ ਜਦੋਂ ਅਸੀ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਜਾਂਦੇ ਹਾਂ ਤਾਂ ਉਹ ਮਨਮੋਹਨ ਸਿੰਘ ਦੇ ਪ੍ਰੀਵਾਰ ਅਤੇ ਪਿਛੋਕੜ ਬਾਰੇ ਪੁੱਛਦੇ ਹਨ ਅਤੇ ਜਿੰਨਾਂ ਕੁ ਅਸਾਂ ਬਜੁਰਗਾਂ ਕੋਲੋਂ ਸੁਣਿਆ ਹੁੰਦਾ ਹੈ ਉਹ ਉਹਨਾ ਨੂੰ ਦੱਸ ਦਿੰਦੇ ਹਾਂ। ਭਾਵੇਂ ਕਿ ਮਨਮੋਹਨ ਸਿੰਘ ਇਕ ਸਧਾਰਣ ਵਪਾਰੀ ਪ੍ਰੀਵਾਰ ਨਾਲ ਸਬੰਧ ਰੱਖਦਾ ਸੀ ਪਰ ਉਹ ਬਹੁਤ ਮਿਹਨਤੀ ਸੀ ਅਤੇ ਉਹ ਭਾਰਤ ਦੇ ਉੱਘੇ ਅਰਥ ਸ਼ਾਸ਼ਤਰੀਆਂ ਵਜੋਂ ਆਪਣੀ ਪਹਿਚਾਣ ਅੰਤਰਰਾਸ਼ਟਰੀ ਪੱਧਰ ਤੇ ਬਣਾ ਚੁੱਕਾ ਸੀ।
ਬਾਰਸ਼ ਦੇ ਬਾਵਜੂਦ ਵੀ ਪਿੰਡ ਦੇ ਬਹੁਤ ਸਾਰੇ ਲੋਕ ਉਸ ਸਕੂਲ ਵਿਚ ਜਮਾਂ ਹੋਏ ਹੋਏ ਸਨ । ਇਕ ਵੱਡੇ ਕਮਰੇ ਵਿਚ ਕਾਫੀ ਲੋਕ ਕੁਰਸੀਆਂ ਤੇ ਬੈਠੇ ਅਤੇ ਖੜੇ ਸਨ ਅਤੇ ਨਾਲ ਵਾਲਾ ਕਮਰਾ ਵੀ ਖਚਾ ਖਚ ਭਰਿਆ ਹੋਇਆ ਸੀ। ਇਸ ਤਰਾਂ ਲਗਦਾ ਸੀ ਜਿਵੇਂ ਸਾਰਾ ਹੀ ਪਿੰਡ, ਭਾਰਤ ਤੋਂ ਆਏ ਡੈਲੀਗੇਸ਼ਨ ਨੂੰ ਮਿਲਣ, ਸਕੂਲ ਵਿਚ ਆ ਗਿਆ ਸੀ । ਰਸਮੀ ਮੀਟਿੰਗ ਸ਼ੁਰੂ ਹੋਈ ਅਤੇ ਜਿਹੜਾ ਆਦਮੀ ਉਠ ਕੇ ਬੋਲਣ ਲੱਗਾ ਮੈਂ ਉਸ ਨੂੰ ਪਹਿਚਾਣ ਲਿਆ ਇਹ ਤਾਂ ਪਿਛਲੇ ਸਾਲ ਇਥੋਂ ਜਾਣ ਵਾਲੇ ਨਾਜਿਮਾਂ ਦੇ ਵਫਦ ਵਿਚ ਸੀ ਅਤੇ ਇਸ ਨੇ ਇਥੋਂ ਮਨਮੋਹਨ ਸਿੰਘ ਲਈ ਇਕ ਤਿੱਲੇ ਦੀ ਜੁੱਤੀ ਬਣਾ ਕੇ ਖੜੀ ਸੀ ਜੋ ਇਸ ਦੇ ਪਿਤਾ ਨੇ ਖਾਸ ਤੌਰ ਤੇ ਮਨਮੋਹਨ ਸਿੰਘ ਲਈ ਬਣਾਈ ਸੀ। ਉਸ ਨੇ ਦੱਸਿਆ ਸੀ ਕਿ ਵੰਡ ਤੋਂ ਪਹਿਲਾਂ ਜਿਆਦਾਤਰ ਲੋਕ ਪਿੰਡਾਂ ਵਿਚੋਂ ਹੀ ਜੁੱਤੀਆਂ ਬਨਾਉਂਦੇ ਹੁੰਦੇ ਸਨ । ਹਰ ਪ੍ਰੀਵਾਰ ਦੇ ਲੋਕ
ਮੀਟਿੰਗ ਤੋਂ ਬਾਦ ਅਸੀ ਉਹਨਾ ਦੇ ਸਾਹਮਣੇ ਵਾਲੇ ਘਰ ਵਿਚ ਚਲੇ ਗਏ ਜਿਥੇ ਚਾਹ ਪਾਣੀ ਦਾ ਇੰਤਜਾਮ ਸੀ । ਉਥੇ ਮੇਜਾਂ ਤੇ ਗਰਮ ਗਰਮ ਜਲੇਬੀਆਂ, ਪਕੌੜੇ, ਸਮੋਸੇ, ਸੰਤਰੇ ਕੇਲੇ, ਚਾਹ ਮੈਨੂੰ ਆਪਣੇ ਪਿੰਡ ਦੀ ਯਾਦ ਦਿਵਾ ਰਹੇ ਸਨ। ਇਕ ਉੱਚੇ ਲੰਮੇ ਕੱਦ ਦਾ ਸੁਹਣੀ ਸਿਹਤ ਵਾਲਾ ਬਜੁਰਗ ਜਿਸ ਨੇ ਸਫੈਦ ਪਜਾਮਾ ਕਮੀਜ ਪਾਇਆ ਹੋਇਆ ਸੀ ਅਤੇ ਚਿੱਟੀ ਪਗੜੀ ਬੰਨੀ ਹੋਈ ਸੀ ਉਹ ਮੇਰੇ ਕੋਲ ਆ ਗਿਆ ਅਤੇ ਉਸ ਨੇ ਮਨਮੋਹਨ ਸਿੰਘ ਦਾ ਪੁਰਾਣਾ ਜਮਾਤੀ ਹੋਣ ਵਜੋਂ ਆਪਣੀ ਵਾਕਫੀ ਕਰਵਾਈ ਅਤੇ ਕਹਿਣ ਲਗਾ ਕਿ ਤੁਸੀ ਕਿਸ ਸ਼ਹਿਰ ਵਿਚ ਰਹਿੰਦੇ ਹੋ ਅਤੇ ਮੇਰੇ ਅੰਮ੍ਰਿਤਸਰ ਦਸਣ
ਅੰਮ੍ਰਿਤਸਰ ਮੇਰਾ ਇਕ ਹੋਰ ਜਮਾਤੀ ਜੋਗਿੰਦਰ ਸਿੰਘ ਕੋਹਲੀ ਰਹਿੰਦਾ ਹੈ, ਜੋ ਕਸਟਮ ਵਿਚ ਕਿਸੇ ਉਚੇ ਆਹੁਦੇ ਤੋਂ ਰਿਟਾਇਰ ਹੋਇਆ ਹੈ, ਕੀ ਤੁਸੀ ਉਸਨੂੰ ਜਾਣਦੇ ਹੋ ਉਹ ਪੁੱਛਣ ਲੱਗਾ। "ਨਹੀਂ ਮੈਂ ਉਸ ਵਿਅਕਤੀ ਨੂੰ ਮਿਲਿਆ ਤਾਂ ਨਹੀਂ ਅੰਮ੍ਰਿਤਸਰ ਬਹੁਤ ਵੱਡਾ ਸ਼ਹਿਰ ਹੈ, ਜੇ ਤੁਹਾਡੇ ਕੋਲ ਉਸ ਦਾ ਐਡਰੈਸ ਹੋਵੇ ਤਾਂ ਮੈਂ ਮਿਲ ਲਵਾਂਗਾ” ਪਰ ਉਸ ਕੋਲ ਜੋਗਿੰਦਰ ਸਿੰਘ ਦਾ ਐਡਰੈਸ ਨਹੀਂ ਸੀ।
"ਅਸਲ ਵਿਚ ਜਦੋਂ ਦਾ ਪਾਕਿਸਤਾਨ ਬਣਿਆ ਹੈ ਇੰਨਾਂ ਵਿਅਕਤੀਆਂ ਨੂੰ ਯਾਦ ਤਾਂ ਕਰਦੇ ਰਹੇ ਹਾਂ ਪਰ ਨਾ ਇਧਰ ਤੋਂ ਅਤੇ ਨਾ ਉਧਰ ਤੋਂ ਹੀ ਕੋਈ ਕਦੀ ਮਿਲਣ ਆਇਆ ਹੈ। ਸਾਡੇ ਪਿੰਡ ਵਿਚ ਤਾਂ ਇਕ ਦੋ ਵਿਅਕਤੀਆਂ ਕੋਲ ਹੀ ਪਾਸਪੋਰਟ ਹੋਣਗੇ ਉਹ ਵੀ ਉਹਨਾ ਨੇ ਕਿਸੇ ਹੋਰ ਦੇਸ਼ ਵਿਚ ਜਾਣ ਲਈ ਬਣਾਏ ਹੋਏ ਨੇ। ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਤਾਂ ਕਦੀ ਇੰਨਾਂ ਨੂੰ ਕਿਸੇ ਨੇ ਯਾਦ ਵੀ ਨਹੀਂ ਕੀਤਾ ਹੋਣਾ, ਉਹਨਾ ਬਾਰੇ ਤਾਂ ਬਾਦ ਵਿਚ ਹੀ ਕੁਝ ਪਤਾ ਲੱਗਾ। ਮੈਂ ਹੁਣ ਮਨਮੋਹਨ ਸਿੰਘ ਨੂੰ ਮਿਲਣ ਜਾਣਾ ਹੈ, ਮੈਂ ਉਸ ਨੂੰ 50-60 ਸਾਲਾਂ ਬਾਦ ਮਿਲਾਂਗਾ, ਮੈਂ ਤਾਂ ਉਸ ਨੂੰ ਪਹਿਚਾਣ ਲਵਾਂਗਾ ਕਿਉਂ ਜੋ ਉਸ ਦੀ ਫੋਟੋ ਵੇਖਦੇ ਰਹੀਦਾ ਹੈ, ਉਹ ਮੈਨੂੰ ਨਹੀਂ ਪਹਿਚਾਣ ਸਕਦਾ" ਉਹ ਆਪਣੇ ਆਪ ਹੀ ਦਸੀ ਜਾ ਰਿਹਾ ਸੀ। ਫਿਰ ਉਸ ਨੇ ਇਕ ਲੜਕੇ ਅਤੇ ਇਕ ਲੜਕੀ ਨੂੰ ਆਪਣੇ ਪਾਸ ਬੁਲਾਇਆ ਅਤੇ ਉਹਨਾ ਨਾਲ ਮੇਰੀ ਵਾਕਫੀ ਕਰਵਾਈ "ਇਹ ਮੇਰਾ ਪੋਤਰਾ ਹੈ ਰਾਜਾ ਗੁਲਸ਼ੇਰ, ਇਹ ਯੂਨੀਵਰਸਿਟੀ ਵਿਚ ਪੜ੍ਹਦਾ ਹੈ ਅਤੇ ਇਹ ਮੇਰੀ ਪੋਤਰੀ ਹੈ, ਇਹ ਫਾਈਨ ਆਰਟਸ ਦੀ ਵਿਦਿਆਰਥਣ ਹੈ”।
ਜਦ ਮੈਂ ਉਹਨਾ ਦੇ ਬਾਪ ਬਾਰੇ ਪੁੱਛਿਆ ਤਾਂ ਉਹ ਕਾਫੀ ਚਿਰ ਚੁਪ ਰਿਹਾ ਅਤੇ ਫਿਰ ਦੱਸਿਆ ਕਿ ਉਸ ਦੀ ਮੌਤ ਹੋ ਚੁੱਕੀ ਹੈ। ਵੱਡੇ ਸ਼ਹਿਰ ਅਤੇ ਵਿਦਿਅਕ ਕੇਂਦਰਾਂ ਤੋਂ ਦੂਰ ਇਸ ਪਿੰਡ ਵਿਚ ਵੀ ਵਿਦਿਆ ਦੇ ਵੱਖ ਵੱਖ ਵਿਸ਼ਿਆਂ ਬਾਰੇ ਕਾਫੀ ਚੇਤਨਾ ਸੀ। ਇਸ ਖੇਤਰ ਦੇ ਲੋਕ ਕਾਫੀ ਮਿਹਨਤੀ ਲਗਦੇ ਸਨ। ਫਿਰ ਇਕ ਹੋਰ ਵਿਅਕਤੀ ਮੇਰੇ ਕੋਲ ਆਇਆ ਅਤੇ ਕਹਿਣ ਲਗਾ ਕਿ "ਸਰਦਾਰ ਜੀ ਮੇਰੇ ਨਾਲ ਆਉ, ਇਕ ਲਿਖਤ ਹੈ ਮੈਂ ਤੁਹਾਡੇ ਕੋਲੋਂ ਪੜਾਉਣੀ ਹੈ, ਉਹ ਲਿਖਤ ਗੁਰਮੁਖੀ ਵਿਚ ਹੈ ਅਤੇ ਉਸ ਨੂੰ ਇਧਰ ਦਾ ਕੋਈ ਵੀ ਆਦਮੀ ਨਹੀਂ ਪੜ੍ਹ ਸਕਿਆ।" ਮੈਂ ਸੋਚਿਆ ਸ਼ਾਇਦ ਕੋਈ
ਮੈਂ ਸੋਚ ਰਿਹਾ ਸਾਂ ਇਹ ਕਿਸ ਤਰਾਂ ਦੀ ਵੰਡ ਸੀ, ਇਸ ਗੁਰਮੁਖੀ ਵਿਚ ਲਿਖੀ ਹੋਈ ਲਿਖਤ ਨੂੰ ਪੜ੍ਹਨ ਵਾਲਾ ਇਥੇ ਕਦੀ ਕੋਈ ਵੀ ਨਹੀਂ ਆਇਆ ਅਤੇ ਉਹ ਲੋਕ ਜੋ ਸਦੀਆਂ ਤੋਂ ਇਥੇ ਵਸਦੇ ਸਨ, ਇਕ ਹੀ ਬੋਲੀ ਬੋਲਦੇ ਸਨ, ਇਕ ਹੀ ਸਭਿਆਚਾਰ ਸੀ, ਉਹਨਾਂ ਨੂੰ ਇਕ ਲਕੀਰ ਤੋਂ ਦੂਸਰੀ ਤਰਫ ਜਾਣਾ ਪਿਆ। ਫਿਰ ਉਹ ਦੱਸਣ ਲੱਗਾ ।
"ਇਹ ਮਕਾਨ ਇੰਨਾ ਮਜਬੂਤ ਬਣਿਆ ਹੋਇਆ ਹੈ ਕਿ ਸਾਨੂੰ 58 ਸਾਲ ਇਸ ਘਰ ਵਿਚ ਰਹਿੰਦਿਆਂ ਹੋ ਗਏ ਹਨ ਪਰ ਇਸ ਦਾ ਕੁਝ ਵੀ ਨਹੀਂ ਬਦਲਿਆ। ਪਰ ਮੈਂ ਮਹਿਸੂਸ ਕਰ ਰਿਹਾ ਸਾਂ ਜਦੋਂ ਉਹਨਾਂ ਨੇ ਇਹ ਘਰ ਬਣਾਇਆ ਹੋਵੇਗਾ, ਇਸ ਨੂੰ ਕਈ ਪੁਸ਼ਤਾਂ ਲਈ ਬਣਾਇਆ ਹੋਵੇਗਾ, ਇਸ ਤਰਾਂ ਦੀ ਵੰਡ ਤਾਂ ਉਹਨਾਂ ਦੀ ਕਲਪਨਾ ਵਿਚ ਨਹੀਂ ਆਈ ਹੋਵੇਗੀ। ਉਥੋਂ ਚੱਲਣ ਵੇਲੇ ਰਜਾ ਮਹਿਮੂਦ ਅਲੀ ਕਹਿਣ ਲੱਗਾ ਕਿ "ਮੈਨੂੰ ਆਪਣਾ ਐਡਰੈਸ ਜਾਂ ਜੇ ਕੋਈ ਕਾਰਡ ਹੋਵੇ ਤਾਂ ਦੇ ਜਾਉ, ਜੇ ਕਿਤੇ ਅੰਮ੍ਰਿਤਸਰ ਆਏ ਤਾਂ ਤੁਹਾਨੂੰ ਜਰੂਰ ਮਿਲਾਂਗਾ।"
ਜੁਲਾਈ 2008 ਦੀ ਇਕ ਸ਼ਾਮ ਸੀ ਜਦੋਂ ਮੈਨੂੰ ਇਕ ਟੈਲੀਫੂਨ ਆਇਆ ਅਤੇ ਉਹ ਕਹਿ ਰਹੇ ਸਨ ਕਿ "ਮੈਂ ਰਜ਼ਾ ਮਹਿਮੂਦ ਬੋਲ ਰਿਹਾ ਹਾਂ", ਮੈਂ ਇਕ ਦਮ ਹੈਰਾਨ ਹੋ ਗਿਆ ਅਤੇ ਉਹ ਫਿਰ ਦੱਸਣ ਲੱਗਾ "ਮੈਂ ਡਾ: ਮਨਮੋਹਨ ਸਿੰਘ ਵਜੀਰੇ ਆਜਮ ਦਾ ਜਮਾਤੀ ਹਾਂ ਅਤੇ ਜਦ ਤੁਸੀ ਸਾਡੇ ਪਿੰਡ ਗਾਹ ਆਏ ਸੀ ਤਾਂ ਮੈਂ ਤੁਹਾਨੂੰ ਮਿਲਿਆ ਸਾਂ" । ਤਾਂ ਮੈਨੂੰ ਉਹ ਸਭ ਸੀਨ ਯਾਦ ਆ ਗਿਆ, ਗਾਹ ਵਿਚ ਤੇਜ ਬਾਰਸ਼ ਅਤੇ ਉਸ ਘਰ ਵਿਚ ਜਲੇਬੀਆਂ ਪਕੌੜੇ, ਚਾਹ, ਇਕ ਚਿੱਟੇ ਪਜਾਮੇ ਕਮੀਜ ਅਤੇ ਚਿੱਟੀ ਪਗੜੀ ਵਾਲਾ ਇਕ ਬਜੁਰਗ ਜਿਸ ਦੇ ਨਾਲ ਉਸ ਦਾ ਪੋਤਰਾ ਅਤੇ ਪੋਤਰੀ ਸੀ, ਸਾਰਾ ਹੀ ਸੀਨ ਇਕ ਤਸਵੀਰ ਦੀ ਤਰਾਂ ਮੇਰੇ ਸਾਹਮਣੇ ਆ ਗਿਆ। ਜਦ ਅੰਮ੍ਰਿਤਸਰ ਰਹਿੰਦੇ
ਉਸ ਦਿਨ ਜਦ ਮੈਂ ਅਤੇ ਉਸ ਦਾ ਜਮਾਤੀ ਜੋਗਿੰਦਰ ਸਿੰਘ ਕੋਹਲੀ ਵਾਹਗੇ ਬਾਰਡਰ ਨੂੰ ਜਾ ਰਹੇ ਸਾਂ ਤਾਂ ਮੈਨੂੰ ਇਕ ਟੈਲੀਫੋਨ ਆਇਆ "ਛੀਨਾ ਜੀ ਕਿੱਥੇ ਹੋ" ਇਹ ਇਕ ਕਸਟਮ ਅਫਸਰ ਦਾ ਸੀ ਅਤੇ ਉਸ ਨੇ ਵਿਸਥਾਰ ਨਾਲ ਦੱਸਿਆ ਕਿ ਰਜ਼ਾ ਮਹਿਮੂਦ ਅਤੇ ਉਸ ਦਾ ਸਾਥੀ ਮੇਰੇ ਦਫਤਰ ਵਿਚ ਬੈਠੇ ਹੋਏ ਹਨ, ਮੈਂ ਇਕ ਆਦਮੀ ਨੂੰ ਤੁਹਾਨੂੰ ਲੈਣ ਲਈ ਗੇਟ ਤੇ ਭੇਜ ਦਿੱਤਾ ਹੈ ਅਤੇ ਤੁਹਾਨੂੰ ਉਡੀਕ ਰਹੇ ਹਾਂ। ਮੈਂ ਅਤੇ ਸ਼੍ਰੀ ਕੋਹਲੀ ਜਦ ਬਾਰਡਰ ਵਾਲੇ ਬਾਹਰ ਦੇ ਗੇਟ ਤੇ ਪਹੁੰਚੇ ਤਾਂ ਇਕ ਆਦਮੀ ਨੇ ਅੱਗੇ ਹੋ ਕੇ ਪੁੱਛਿਆ "ਪ੍ਰੋਫੈਸਰ ਛੀਨਾ" ਅਤੇ ਮੇਰੇ ਹਾਂ ਕਹਿਣ ਤੇ ਉਹ ਸਾਨੂੰ ਦੋਵਾਂ ਨੂੰ ਨਾਲ ਲੈ ਕੇ ਕਸਟਮ ਦੇ ਦਫਤਰ ਚਲਾ ਗਿਆ। ਦਫਤਰ ਵਿਚ ਰਜਾ ਮਹਿਮੂਦ ਅਤੇ ਇਕ ਹੋਰ ਵਿਅਕਤੀ ਹਾਜੀ ਜੀ ਬੈਠੇ ਹੋਏ ਸਨ । ਰਜਾ ਮਹਿਮੂਦ ਨੇ ਉਠ ਕੇ ਮੈਨੂੰ ਜੱਫੀ ਪਾ ਲਈ, ਮੈਂ ਕੋਹਲੀ ਸਾਹਿਬ ਵੱਲ ਇਸ਼ਾਰਾ ਕਰਕੇ ਪੁੱਛਿਆ, “ਇੰਨਾਂ ਨੂੰ ਪਹਿਚਾਣਦੇ ਹੋ"। ਬਸ ਮੇਰੇ ਇੰਨਾਂ ਕਹਿਣ ਦੀ ਦੇਰੀ ਸੀ ਕਿ ਰਜਾ ਮਹਿਮੂਦ ਨੇ ਕੋਹਲੀ ਸਾਹਿਬ ਨੂੰ ਜੱਫੀ ਪਾ ਲਈ ਅਤੇ ਕੋਈ ਤਿੰਨ ਮਿੰਟ ਜੱਫੀ ਪਾਈ ਖੜੇ ਰਹੇ, ਦੋਵਾਂ ਦੀਆਂ ਅੱਖਾਂ ਵਿਚ ਅੱਥਰੂ ਵਗ ਰਹੇ ਸਨ । ਉਹ ਸ਼ਾਇਦ 61 ਸਾਲਾਂ ਬਾਦ ਜਾਂ ਬਚਪਨ ਤੋਂ ਬਾਦ ਬੁਢੇਪੇ ਵਿਚ ਮਿਲ ਰਹੇ ਸਨ । ਇਹ ਸੀਨ ਬਹੁਤ ਹੀ ਭਾਵੁਕ ਸੀ ਅਤੇ ਮੇਰੇ ਤੋਂ ਇਲਾਵਾ ਕਸਟਮ ਦੇ ਸਭ ਕਰਮਚਾਰੀ ਅਤੇ ਅਫਸਰ ਉਸ ਵਕਤ ਭਾਵੁਕ ਹੋਕੇ ਉਹਨਾਂ ਵੱਲ ਵੇਖ ਰਹੇ ਸਨ ਪਰ ਕੋਈ ਵੀ ਕੁਝ ਵੀ ਨਹੀਂ ਸੀ ਬੋਲ ਰਿਹਾ।
ਉਸ ਵਕਤ ਬਾਹਰ ਕਈ ਅਖਬਾਰਾਂ ਅਤੇ ਟੈਲੀਵਿਜਨ ਚੈਨਲਾਂ ਦੇ ਪ੍ਰਤੀਨਿਧ ਸ਼੍ਰੀ ਰਜਾ ਮਹਿਮੂਦ ਨੂੰ ਮਿਲਣ ਲਈ ਬੇਤਾਬ ਖੜੇ ਸਨ ਪਰ ਕਸਟਮ ਅਧਿਕਾਰੀਆਂ ਨੇ, ਸਾਨੂੰ ਚਾਹ ਪੀਣ ਲਈ ਰੋਕ ਲਿਆ। ਰਜਾ ਮਹਿਮੂਦ ਨੇ ਮੇਰਾ ਹੱਥ ਫੜਿਆ ਹੋਇਆ ਸੀ ਅਤੇ ਮੈਂ ਉਸ ਦੇ ਨਾਲ ਵਾਲੀ ਕੁਰਸੀ ਤੇ ਬੈਠਾ ਸਾਂ। ਜੋਗਿੰਦਰ ਸਿੰਘ ਕੋਹਲੀ ਅਜੇ ਵੀ ਬਹੁਤ ਭਾਵੁਕ ਨਜਰ ਆ
ਟੈਲੀਵਿਜਨ ਅਤੇ ਅਖਬਾਰਾਂ ਵਾਲਿਆਂ ਦੇ ਆਮ ਸੁਆਲ ਸਨ "ਤੁਸੀ ਪਹਿਲੀ ਵਾਰ ਭਾਰਤ ਆਏ ਹੋ? ਪ੍ਰਧਾਨ ਮੰਤਰੀ ਕੋਲ ਕਿੰਨਾਂ ਚਿਰ ਰਹੋਗੇ ?" ਉਹ ਨਾਲ ਨਾਲ ਫੋਟੋ ਵੀ ਲੈ ਰਹੇ ਸਨ। ਤਕਰੀਬਨ ਅੱਧਾ ਘੰਟਾ ਸਾਨੂੰ ਅਖਬਾਰਾਂ ਅਤੇ ਟੈਲੀਵਿਜਨ ਵਾਲਿਆਂ ਦੇ ਨਾਲ ਲਗ ਗਿਆ। ਵਾਹਗੇ ਤੋਂ ਅਸੀ ਸਿਧੇ ਡੀ.ਏ.ਵੀ. ਪਬਲਿਕ ਸਕੂਲ ਆਏ ਜਿਥੇ ਸ੍ਰੀ ਮਤੀ ਨੀਰਾ ਸ਼ਰਮਾ ਸਕੂਲ ਦੀ ਪ੍ਰਿੰਸੀਪਲ ਨੇ ਉਹਨਾਂ ਦੇ ਸੁਆਗਤ ਦਾ ਪ੍ਰੋਗਰਾਮ ਬਣਾਇਆ ਹੋਇਆ ਸੀ। ਪਰ ਮੈਂ ਮਹਿਸੂਸ ਕਰ ਰਿਹਾ ਸਾਂ ਕਿ ਇੰਨੇ ਵੱਡੇ ਆਉ ਭਗਤ ਦੇ ਬਾਵਜੂਦ ਵੀ ਰਜਾ ਮਹਿਮੂਦ ਥਕਾਵਟ ਮਹਿਸੂਸ ਕਰ ਰਹੇ ਸਨ ਅਤੇ ਮੈਂ ਸ਼ਾਮ ਨੂੰ ਦਰਬਾਰ ਸਾਹਿਬ ਜਾਣ ਦਾ ਪ੍ਰੋਗਰਾਮ ਬਣਾ ਕੇ ਘਰ ਆ ਗਿਆ ਅਤੇ ਸ਼ਾਮ ਨੂੰ ਉਹਨਾਂ ਨੂੰ ਮਿਥੇ ਸਮੇਂ ਤੇ ਨਾਲ ਲੈ ਕੇ ਦਰਬਾਰ ਸਾਹਿਬ ਚਲਿਆ ਗਿਅ। ਪ੍ਰਕਰਮਾ ਕਰਦੇ ਸਮੇਂ ਰਜਾ ਮਹਿਮੂਦ ਅਤੇ ਹਾਜੀ ਪੂਰੇ ਸਕੂਨ ਵਿਚ ਸਨ ਅਤੇ ਉਹ ਮੈਨੂੰ ਬਹਤੁ ਸਾਰੇ ਸੁਆਲ ਪੁੱਛ ਰਹੇ ਸਨ ਪਰ ਉਥੇ ਵੀ ਅਖਬਾਰਾਂ ਅਤੇ ਟੀ.ਵੀ. ਚੈਨਲਾਂ ਵਾਲੇ ਉਸਨਾਂ ਨੂੰ ਕਈ ਸੁਆਲ ਪੁੱਛ ਰਹੇ ਸਨ ਅਤੇ ਫੋਟੋ ਖਿਚ ਰਹੇ ਸਨ ਪਰ ਮੈਂ ਮਹਿਸੂਸ ਕਰ ਰਿਹਾ ਸਾਂ ਕਿ ਰਜਾ ਮਹਿਮੂਦ ਉਹਨਾ ਕੋਲੋਂ ਖਹਿੜਾ ਛੁਡਾਉਣ ਦੀ ਕੋਸ਼ਿਸ਼ ਕਰਦੇ ਸਨ ਅਤੇ ਮੇਰਾ ਹੱਥ ਫੜ ਕੇ ਕਈ ਸੁਆਲ ਕਰਦਾ ਸੀ ਅਤੇ ਖੁਦਾ ਦਾ ਸ਼ੁਕਰ ਕਰਦਾ ਸੀ ਕਿ ਉਸ ਨੂੰ ਇਹ ਮੌਕਾ ਮਿਲਿਆ ਹੈ ਅਤੇ ਨਾਲ ਹੀ ਇਹ ਵੀ ਕਹਿੰਦਾ ਸੀ ਕਿ "ਹਰ ਪਾਕਿਸਤਾਨੀ ਇਥੇ ਆ ਕੇ ਦਰਸ਼ਨ ਕਰਣਾ ਚਾਹੁੰਦਾ ਹੈ ਅਤੇ ਜਿਸ ਤਰਾਂ ਦਾ ਮੌਕਾ ਮੈਨੂੰ ਮਿਲਿਆ ਹੈ ਉਹ ਹਰ ਪਾਕਿਸਤਾਨੀ ਨੂੰ ਮਿਲਣਾ ਚਾਹੀਦਾ ਹੈ।"
ਅਗਲੇ ਦਿਨ ਰਜਾ ਮਹਿਮੂਦ ਦਿੱਲੀ ਚਲੇ ਗਏ ਅਤੇ ਉਹਨਾ ਨੇ ਫਿਰ ਆਉਣ ਦਾ ਪ੍ਰੋਗਰਾਮ ਦਿੱਤਾ ਜੋ ਕੋਈ 10 ਕੁ ਦਿਨ ਬਾਦ ਦਾ ਸੀ। ਜਦ ਉਹ ਫਿਰ ਵਾਪਿਸ ਆਏ ਤਾਂ ਉਹਨਾਂ ਦੇ ਸੁਆਗਤ ਦਾ ਫਿਰ ਇਕ ਸਮਾਗਮ ਡੀ.ਏ.ਵੀ. ਪਬਲਿਕ ਸਕੂਲ ਵਿਚ ਕੀਤਾ ਗਿਆ ਅਤੇ ਮੈਂ ਉਹਨਾਂ ਨੂੰ ਦੁਪਿਹਰ ਦੇ ਖਾਣੇ ਤੇ ਆਪਣੇ ਘਰ ਬੁਲਾਇਆ ਉਹਨਾਂ ਦੇ ਨਾਲ ਡੀ.ਏ.ਵੀ. ਪਬਲਿਕ ਸਕੂਲ ਦੀ ਪ੍ਰਿੰਸੀਪਲ ਅਤੇ ਸ: ਜੋਗਿੰਦਰ ਸਿੰਘ ਕੋਹਲੀ ਸਨ। ਬਚਪਨ ਵਿਚ ਜਮਾਤੀ ਰਹੇ ਜੋਗਿੰਦਰ ਸਿੰਘ ਕੋਹਲੀ ਅਤੇ ਰਜਾ ਮਹਿਮੂਦ
ਕੋਹਲੀ ਸਾਹਿਬ ਜਿਹੜੇ 10 ਦਿਨ ਪਹਿਲਾਂ ਤਕ ਮੇਰੇ ਵਾਕਿਫ ਨਹੀਂ ਸਨ ਇਸ ਤਰਾਂ ਲਗਦਾ ਸੀ ਜਿਵੇਂ ਮੁਦਤਾਂ ਦੇ ਵਾਕਿਫ ਹੋਣ। ਪਰ ਰਜਾ ਮਹਿਮੂਦ ਅਤੇ ਕੋਹਲੀ ਸਾਹਿਬ ਜਿਹੜੇ ਪਿਛਲੇ 70 ਸਾਲਾਂ ਤੋਂ ਵਾਕਿਫ ਸਨ ਪਰ ਉਹ 61 ਸਾਲਾਂ ਬਾਦ ਮਿਲੇ ਸਨ ਅਤੇ ਬਾਰ ਬਾਰ ਇਹ ਗੱਲ ਕਰਦੇ ਸਨ ਕਿ ਸ਼ਾਇਦ ਇਹ ਉਹਨਾਂ ਦੀ ਆਖਰੀ ਮਿਲਣੀ ਹੋਵੇ ਜਿਹੜੀ ਗਲ ਮੈਂਨੂੰ ਚੰਗੀ ਨਹੀਂ ਸੀ ਲਗਦੀ, ਪਰ ਮੈਂ ਇਹ ਗੱਲ ਨੋਟ ਕਰਦਾ ਸਾਂ ਕਿ ਜਿਸ ਦਿਨ ਤੋਂ ਇਹ ਦੋਵੇਂ ਜਮਾਤੀ ਮਿਲੇ ਸਨ ਇਹ ਆਪਸ ਵਿਚ ਨਾ ਤਾਂ ਕੋਈ ਰਾਜਨੀਤਕ ਗਲ ਕਰਦੇ ਸਨ, ਨਾ ਹੀ ਕਿਸੇ ਸਮਾਜਿਕ ਮੁੱਦੇ ਦੀ ਗਲ ਕਰਦੇ ਸਨ, ਇੰਨਾ ਦੀ ਗਲਬਾਤ ਦਾ ਵਿਸ਼ਾ ਆਪਣੇ ਪੁਰਾਣੇ ਜਮਾਤੀਆਂ, ਅਤੇ ਉਹਨਾ ਦੇ ਪ੍ਰੀਵਾਰਾਂ ਨੂੰ ਯਾਦ ਕਰਣਾ, ਪਿੰਡ ਦੀਆਂ ਖੇਡਾਂ, ਬੇਰਾਂ ਦੇ ਮਲ੍ਹਿਆਂ ਤੋਂ ਬੇਰ ਤੋੜ ਕੇ ਖਾਣੇ, ਇਥੋਂ ਤਕ ਕਿ ਘੋੜੀਆਂ ਊਠਾਂ ਦੀ ਸਕੂਲ ਪੜ੍ਹਦਿਆਂ ਸਵਾਰੀ ਕਰਣੀ ਅਤੇ ਹੋਰ ਅਨੇਕਾਂ ਗੱਲ੍ਹਾ ਕਰਦੇ ਸਨ, ਗੱਲਾਂ ਕਰਦਿਆਂ ਉਹ ਕਈ ਵਾਰ ਬਿਲਕੁਲ ਚੁੱਪ ਹੋ ਜਾਂਦੇ ਸਨ ।
ਅਗਲੇ ਦਿਨ ਮੈਂ ਅਤੇ ਜੋਗਿੰਦਰ ਸਿੰਘ ਕੋਹਲੀ, ਰਜਾ ਮਹਿਮੂਦ ਅਤੇ ਹਾਜੀ ਸਾਹਿਬ ਨੂੰ ਬਾਰਡਰ ਤੇ ਛੱਡਣ ਜਾ ਰਹੇ ਸਾਂ । ਕਸਟਮ ਦੇ ਅਧਿਕਾਰੀਆਂ ਨੇ ਫਿਰ ਬੜੇ ਹੀ ਸਤਿਕਾਰ ਨਾਲ ਉਹਨਾਂ ਨੂੰ ਕਸਟਮ ਅਤੇ ਹੋਰ ਕਾਰਵਾਈ ਤੋਂ ਵਿਹਲਿਆਂ ਕਰ ਦਿੱਤਾ । ਉਸ ਵਕਤ ਜੋਗਿੰਦਰ ਸਿੰਘ ਨੇ ਰਜਾ ਮਹਿਮੂਦ ਅਲੀ ਦਾ ਹੱਥ ਫੜਿਆ ਹੋਇਆ ਸੀ ਅਤੇ ਮੈਂ ਉਹਨਾਂ ਦੇ ਮਗਰ ਜਾ ਰਿਹਾ
ਸਾਂ, ਫਿਰ ਰਜਾ ਮਹਿਮੂਦ ਨੇ ਮੇਰਾ ਹੱਥ ਵੀ ਫੱੜ ਲਿਆ। ਸਾਨੂੰ ਦੋਵਾਂ ਨੂੰ ਉਹ ਫਿਰ ਆਪਣੇ ਪਿੰਡ ਆਉਣ ਦਾ ਸੱਦਾ ਦਿੰਦਾ ਸੀ ਅਤੇ ਫਿਰ ਆਪ ਹੀ ਕਹਿ ਦਿੰਦਾ ਸੀ "ਜੇ ਤੁਸੀ ਨਾ ਆ ਸਕੇ ਤਾਂ ਫਿਰ ਮੈਂ ਹੀ ਦੋ ਸਾਲ ਬਾਦ ਤੁਹਾਨੂੰ ਮਿਲਣ ਆਵਾਂਗਾ, ਹੁਣ ਤੇ ਸਾਡੀ ਪੱਕੀ ਦੋਸਤੀ ਹੋ ਗਈ ਹੈ।” ਸਾਹਮਣੇ ਵਾਹਗੇ ਵਾਲੀ ਬਾਰਡਰ ਦੀ ਲਕੀਰ ਦਿਸ ਰਹੀ ਸੀ ਜਿਸ ਨੂੰ ਵੇਖ ਕੇ ਜੋਗਿੰਦਰ ਸਿੰਘ ਭਾਵੁਕ ਹੋ ਗਿਆ ਸੀ । ਰਜਾ ਮਹਿਮੂਦ ਫਿਰ ਕਹਿਣ ਲਗਾ "ਜੇ ਤੁਸੀ ਨਾ ਆਏ ਤਾਂ ਫਿਰ ਮੈਂ ਹੀ ਦੋ ਸਾਲ ਬਾਦ ਤੁਹਾਨੂੰ ਮਿਲਣ ਆਵਾਂਗਾ ।" ਪਰ ਹੁਣ ਜੋਗਿੰਦਰ ਸਿੰਘ ਕੁਝ ਵੀ ਨਹੀਂ ਸੀ ਬੋਲ ਰਿਹਾ। ਲਕੀਰ ਦੇ ਕੋਲ ਖੜੋ ਕੇ ਜੋਗਿੰਦਰ ਸਿੰਘ ਅਤੇ ਰਜਾ ਮਹਿਮੂਦ ਅਲੀ ਨੇ ਇਕ ਦੂਸਰੇ ਨੂੰ ਜੱਫੀ ਪਾ ਲਈ ਦੋਵਾਂ ਦੇ ਅੱਥਰੂ ਰੁਕ ਨਹੀਂ ਸਨ ਰਹੇ, ਅਖਬਾਰਾਂ ਵਾਲੇ ਇਸ ਸਥਿਤੀ ਵਿਚ ਉਹਨਾ ਦੀਆਂ ਫੋਟੋਆਂ ਖਿਚ ਰਹੇ ਸਨ । ਮੈਂ ਅਤੇ ਜੋਗਿੰਦਰ ਸਿਘ ਭਾਵੇਂ ਦੋਵੇਂ ਹੀ ਉਸ ਲਕੀਰ ਤੋਂ ਪਾਰਲੇ ਖੇਤਰ ਵਿਚ ਪੈਦਾ ਹੋਏ ਸਾਂ ਪਰ ਹੁਣ ਸਾਨੂੰ ਉਧਰ ਜਾਣ ਦੀ ਇਜਾਜਤ ਨਹੀਂ ਸੀ, ਰਜਾ ਮਹਿਮੂਦ, ਜੋਗਿੰਦਰ ਸਿੰਘ ਅਤੇ ਮੈਂ ਚੁਪ ਚਾਪ ਖੜੇ ਰਹੇ ਅਤੇ ਫਿਰ ਰਜ਼ਾ ਮਹਿਮੂਦ ਬਗੈਰ ਕੋਈ ਲਫਜ ਬੋਲਣ ਦੇ ਸਾਡੇ ਕੋਲੋਂ ਹੱਥ ਛੁਡਾ ਕੇ ਉਸ ਲਕੀਰ ਤੋਂ ਪਾਰ ਚਲਾ ਗਿਆ।
ਇਕ ਅਕਤੂਬਰ 2010 ਨੂੰ ਅਖਬਾਰਾਂ ਵਿਚ ਖਬਰ ਪੜੀ ਕਿ ਡਾ: ਮਨਮੋਹਨ ਸਿੰਘ ਦੇ ਜਮਾਤੀ ਦੀ ਮੌਤ ਹੋ ਗਈ ਹੈ ਅਤੇ ਇਹ ਵੀ ਲਿਖਿਆ ਹੋਇਆ ਸੀ ਕਿ ਉਹ ਦੋ ਕੁ ਸਾਲ ਪਹਿਲਾਂ ਭਾਰਤ ਵਿਚ ਪ੍ਰਧਾਨ ਮੰਤਰੀ ਨੂੰ ਮਿਲਣ ਆਏ ਸਨ, ਉਹਨਾਂ ਦੇ ਆਉਣ ਤੋਂ ਲੈ ਕੇ ਵਾਪਿਸ ਜਾਣ ਤਕ ਸਾਰੇ ਦੇ ਸਾਰੇ ਸੀਨ ਮੇਰੀਆਂ ਅੱਖਾਂ ਦੇ ਸਾਹਮਣੇ ਇਕ ਫਿਲਮ ਵਾਂਗ ਘੁੰਮ ਰਹੇ ਸਨ ਖਾਸ ਕਰਕੇ, ਉਹਨਾਂ ਦੇ ਉਹ ਸ਼ਬਦ "ਜੇ ਤੁਸੀ ਨਾ ਆਏ ਤਾਂ ਮੈਂ ਹੀ ਦੋ ਸਾਲ ਬਾਦ ਤੁਹਾਨੂੰ ਮਿਲਣ ਆਵਾਂਗਾ" ਅਤੇ ਮੈਨੂੰ ਯਾਦ ਆਇਆ ਕਿ ਦੋ ਸਾਲ ਇੰਨੀ ਛੇਤੀ ਬੀਤ ਵੀ ਗਏ ਹਨ ।
ਹੈਵਾਨ ਅਤੇ ਫਰਿਸ਼ਤੇ
ਸਰਦਾਰ ਅਮਰਜੀਤ ਸਿੰਘ ਪੰਜਾਬ ਪੁਲੀਸ ਵਿਚ ਐਸ.ਪੀ. ਦੀ ਪਦਵੀ ਤੋਂ ਰਿਟਾਇਰ ਹੋ ਕੇ, ਮੁਹਾਲੀ ਦੇ ਖੂਬਸੂਰਤ ਘਰ ਵਿਚ ਹਰ ਤਰਾਂ ਨਾਲ ਸੁਖੀ ਜੀਵਨ ਬਿਤਾ ਰਹੇ ਹਨ ਅਤੇ ਉਹਨਾ ਦੇ ਬੱਚਿਆਂ ਦੇ ਉੱਚੇ ਅਹੁਦਿਆਂ ਤੇ ਬਿਰਾਜਮਾਨ ਹੋਣ ਕਰਕੇ ਉਹ ਆਪਣੇ ਆਪ ਵਿਚ ਮਾਨਸਿਕ ਤੌਰ ਤੇ ਸੰਤੁਸ਼ਟ ਹਨ ਪਰ ਫਿਰ ਵੀ ਦੇਸ਼ ਦੀ ਵੰਡ ਦੇ ਸਮੇਂ ਤੇ 60 ਸਾਲਾਂ ਤੋਂ ਵੱਧ ਸਮੇਂ ਤੋਂ ਛੱਡੇ ਆਪਣੇਂ ਪਿੰਡ ਬਾਵਲ ਦੀਆਂ ਕੌੜੀਆਂ ਮਿੱਠੀਆਂ ਯਾਦਾਂ ਉਹਨਾ ਨੂੰ ਲਗਾਤਾਰ ਨਹੀਂ ਭੁੱਲ ਸਕੀਆਂ ਅਤੇ ਅਜੇ ਵੀ ਉਹ ਸੁਪਨਿਆਂ ਵਿਚ ਪੋਠੋਹਾਰ ਦੇ ਇਲਾਕੇ ਵਿਚ ਜੇਹਲਮ ਦਰਿਆ ਦੇ ਨਾਲ ਵਗਦੇ ਇਕ ਨਾਲੇ ਸੁਹਾਂ ਦੇ ਕੰਢੇ ਤੁਰਦੇ ਤੁਰਦੇ ਦੂਰ ਤੱਕ ਆਪਣੇ ਇਲਾਕੇ ਦੇ ਖੂਬਸੂਰਤ ਫੁੱਲਾਂ ਅਤੇ ਫਲਾਂ ਵਾਲੇ ਦਰਖਤਾਂ ਤੋਂ ਮਿੱਠੇ ਮਿੱਠੇ ਫਲ ਖਾਂਦੇ ਨੀਂਦ ਵਿਚੋਂ ਜਾਗ ਪੈਂਦੇ ਹਨ। ਪਿੰਡ ਵਿਚ ਉਹਨਾ ਦਾ ਗੁਜਾਰਿਆ ਹੋਇਆ ਬਹੁਤ ਸੁਖੀ ਜੀਵਨ ਉਹਨਾ ਨੂੰ ਨਹੀਂ ਭੁੱਲ ਸਕਿਆ, ਜਿਸ ਪਿੰਡ ਦੇ ਕੱਚੇ ਪੱਕੇ ਸਕੂਲ ਵਿਚ ਉਹ ਪ੍ਰਾਇਮਰੀ ਦੇ ਵਿਦਿਆਰਥੀ ਸਨ । ਜਿਲਾ ਰਾਵਲਪਿੰਡੀ ਦੀ ਤਹਸੀਲ ਗੁਜਰਖਾਨ ਦਾ ਇਹ ਪਿੰਡ ਬਾਵਲ, ਜਿਸ ਵਿਚ 95 ਫੀਸਦੀ ਅਬਾਦੀ ਹਿੰਦੂਆਂ ਸਿੱਖਾਂ ਦੀ ਸੀ ਪਰ ਉਹ ਪੰਜ ਫੀਸਦੀ ਮੁਸਲਿਮ ਲੋਕ ਵੀ ਪਿੰਡ ਦੇ ਹਿੰਦੂਆਂ ਸਿੱਖਾਂ ਨੂੰ ਖਾਸ ਸਤਿਕਾਰ ਅਤੇ ਪਿਆਰ ਦਿੰਦੇ ਸਨ। ਉਸ ਤਰਾਂ ਤਾਂ ਰਾਵਲਪਿੰਡੀ ਜਿਲਾ ਵਿਦਿਆ ਦੇ ਪੱਖੋਂ ਬਹੁਤ ਅੱਗੇ ਸੀ, ਪਰ ਇਸ ਪਿੰਡ ਦੀ ਜਿਆਦਾਤਰ ਵਸੋਂ ਪੜ੍ਹੀ ਲਿਖੀ ਹੋਣ ਕਰਕੇ ਕਾਫੀ ਲੋਕ ਚੰਗੀਆਂ ਸਰਕਾਰੀ ਨੌਕਰੀਆਂ ਤੇ ਲੱਗੇ ਹੋਏ ਸਨ, ਸ਼ਾਇਦ ਉਸ ਵਕਤ ਦਾ ਰਾਵਲਪਿੰਡੀ ਦਾ ਡੀ.ਸੀ. ਸ. ਗੋਕਲ ਸਿੰਘ ਵੀ ਇਸ ਹੀ ਪਿੰਡ ਦਾ ਹੀ ਸੀ । ਜਿਆਦਾ ਲੋਕਾਂ ਦੇ ਚੰਗੀਆਂ ਨੌਕਰੀਆਂ ਤੇ ਹੋਣ ਕਰਕੇ ਇਸ ਪਿੰਡ ਨੂੰ ਜੱਜਾਂ ਦਾ ਪਿੰਡ ਕਹਿੰਦੇ ਸਨ।
ਸ: ਅਮਰਜੀਤ ਸਿੰਘ ਦੇ ਪਿਤਾ ਸ: ਮੋਹਨ ਸਿੰਘ ਦੀ ਆਟੇ ਦੀ ਚੱਕੀ ਸੀ ਜੋ ਡੀਜਲ ਇੰਜਨ ਲਾਲ ਚਲਦੀ ਸੀ, ਇਸ ਵਿਚ ਆਟਾ ਪੀਸਣ ਦੇ ਨਾਲ ਨਾਲ ਤੇਲ ਕੱਢਣ ਵਾਲੀਆਂ ਅੱਠ ਘਾਣੀਆਂ ਵੀ ਚੱਲਦੀਆਂ ਸਨ,
ਫਿਰ ਉਹਨਾਂ ਨੂੰ ਦੁਖੀ ਕਰਦੀ ਹੈ ਪਿੰਡ ਦੀ ਉਹ ਕੌੜੀ ਯਾਦ ਜੋ 1947 ਵਿਚ ਵਾਪਰੀ ਅਤੇ ਜਿਸ ਵਿਚ ਪਿੰਡ ਦੇ ਜਿਆਦਾ ਤਰ ਮੁਸਲਿਮ ਲੋਕ ਉਹਨਾ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਰਹੇ ਪਰ ਪਿੰਡ ਦੇ ਕੁਝ ਸ਼ਰਾਰਤੀ ਲੋਕਾਂ ਅਤੇ ਖਾਸ ਕਰਕੇ ਪਿੰਡ ਦੇ ਇਕ ਬਦਮਾਸ਼ ਦੀ ਵਜਾਹ ਕਰਕੇ ਉਹ ਵੱਡੀ ਦੁਰਘਟਨਾ ਘਟੀ। ਕਿਸੇ ਦੀ ਗਲਤ ਅਫਵਾਹ ਜੋ ਬਿਲਕੁਲ ਨਿਰਮੂਲ ਅਤੇ ਗਲਤ ਸੀ ਕਿ ਰਾਵਲਪਿੰਡੀ ਵਿਚ ਸਿੱਖਾਂ ਹਿੰਦੂਆਂ ਨੇ ਇਕ ਮਸਜਿਦ ਸਾੜ ਦਿੱਤੀ ਹੈ ਦੇ ਫੈਲ ਜਾਣ ਕਰਕੇ ਇਲਾਕੇ ਦੇ ਮੁਸਲਮਾਨ ਧਾੜਵੀਆਂ ਨੇ ਪਿੰਡ ਨੂੰ ਘੇਰ ਲਿਆ। ਭਾਵੇਂ ਕਿ ਇਸ ਵਿਚ ਵੀ ਕੁਝ ਸ਼ਰਾਰਤੀ ਅਤੇ ਬਦਮਾਸ਼ ਲੋਕ ਹੀ ਸਨ ਅਤੇ ਪਿੰਡ ਦੇ ਮੁਸਲਮਾਨਾਂ ਨਾਲ ਚੰਗੇ ਸਬੰਧ ਹੋਣ ਕਰਕੇ ਉਹ ਬਚਾਉਣ ਦੀ ਕੋਸ਼ਿਸ਼ ਵੀ ਕਰਦੇ ਸਨ ਪਰ ਇਸ ਭੀੜ ਦੇ ਮਹੌਲ ਵਿਚ ਕਿਸੇ ਦੀ ਪੇਸ਼ ਨਾ ਗਈ। ਸਾਰੇ ਸਿੱਖ ਪਿੰਡ ਦੇ ਗੁਰਦਵਾਰੇ ਵਿਚ ਇਕੱਠੇ ਹੋ ਗਏ ਅਤੇ ਜਦੋਂ ਇਹ ਵੇਖਿਆ ਕਿ ਇਸ ਘੇਰੇ ਵਿਚੋਂ ਬਚ ਨਿਕਲਣਾ ਮੁਸ਼ਕਿਲ ਹੈ ਤਾਂ ਚਾਰ, ਚਾਰ ਸਿੱਖਾਂ ਨੇ ਇਹ ਤਹਿ ਕਰਕੇ ਕਿ ਹੁਣ ਬਚਣਾਂ ਤਾਂ ਨਹੀਂ ਤਲਵਾਰਾਂ ਲੈ ਕੇ ਬਾਹਰ ਭੀੜ ਦਾ ਮੁਕਾਬਲਾ ਕਰਣਾ ਸ਼ੁਰੂ ਕਰ ਦਿੱਤਾ ਅਤੇ ਇਸ ਪ੍ਰਕਾਰ ਆਪਣੀਆਂ ਜਾਨਾਂ ਦੇ ਦਿੱਤੀਆਂ। ਔਰਤਾਂ ਨੇ ਖੂਹ ਵਿਚ ਛਾਲਾਂ ਮਾਰਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਕਈ ਮਰਦਾਂ ਨੇ
ਪਰ ਫਿਰ ਉਹ ਯਾਦ ਜਦੋਂ ਇਕ ਮੁਸਲਿਮ ਪ੍ਰੀਵਾਰ ਦੀ ਕੁਰਬਾਨੀ ਨਾਲ ਇਕ ਰਿਸ਼ਤੇਦਾਰ ਦਾ ਬਚਣਾ, ਫਿਰ ਇਹ ਗਲ ਸਚ ਸਾਬਿਤ ਕਰਦਾ ਸੀ। ਕਿ ਕੁਝ ਕੁ ਲੋਕ ਹੀ ਹੈਵਾਨ ਹੁੰਦੇ ਹਨ। ਸ: ਅਮਰਜੀਤ ਸਿੰਘ ਦੇ ਜੀਜਾ
ਪਰ ਕੋਹਾਲਾ ਵਿਚ ਵੈਦ ਜੀ ਦੇ ਨਾਲ ਨੌਕਰੀ ਕਰਦੇ ਮਾਸਟਰ ਜੀ ਤੂਫੈਲ ਮੁਹੰਮਦ ਨੇ ਇਸ ਸਭ ਕੁਝ ਦੇ ਬਾਵਜੂਦ, ਵੈਦ ਜੀ ਨੂੰ ਆਪਣੇ ਘਰ ਲੁਕਾ ਲਿਆ। ਹਰ ਰੋਜ ਇਹ ਗਲਾਂ ਸਾਹਮਣੇ ਆਉਂਦੀਆਂ ਰਹੀਆਂ ਕਿ ਉਸ ਕਸਬੇ ਵਿਚ ਇੰਨੇ ਲੋਕ ਮਾਰ ਦਿੱਤੇ ਹਨ, ਉਸ ਪਤਨ ਤੇ ਸਿੱਖਾਂ, ਹਿੰਦੂਆਂ ਦੇ ਬਚਣ ਦੀ ਕੋਸ਼ਿਸ਼ ਵਿਚ ਉਹਨਾਂ ਤੇ ਹਮਲਾ ਕਰਕੇ ਇੰਨੇ ਵਿਅਕਤੀ
ਇਕ ਦਿਨ ਮੁਸਲਮਾਨਾਂ ਦੇ ਇਕ ਗਰੋਹ ਨੇ ਫੈਸਲਾ ਕੀਤਾ ਕਿ ਕਲ ਤੋਂ ਹਰ ਘਰ ਦੀ ਤਲਾਸ਼ੀ ਲਈ ਜਾਵੇ ਅਤੇ ਜਿੰਨਾਂ ਘਰਾਂ ਵਿਚ ਹਿੰਦੂਆਂ ਸਿੱਖਾਂ ਨੂੰ ਲੁਕਾਇਆ ਹੋਇਆ ਹੈ ਉਹਨਾਂ ਮੁਸਲਿਮ ਪ੍ਰੀਵਾਰਾਂ ਨੂੰ ਵੀ ਮਾਰ ਦਿੱਤਾ ਜਾਵੇ। ਮਾਸਟਰ ਜੀ ਨੇ ਇਹ ਖਬਰ ਸੁਣ ਤਾਂ ਲਈ, ਪਰ ਵੈਦ ਜੀ ਨੂੰ ਨਾ ਦੱਸੀ। ਉਸ ਤਰਾਂ ਮਾਸਟਰ ਜੀ ਇਹ ਗਲ ਕਈ ਵਾਰ ਕਰਦੇ ਹੁੰਦੇ ਸਨ ਕਿ ਕਿੰਨੀ ਬੁਜਦਿਲੀ ਹੈ ਸਾਡੇ ਲੋਕਾਂ ਵਿਚ, ਜਿਆਦਾ ਲੋਕ ਇੰਨਾਂ ਹਿੰਦੂਆਂ ਸਿੱਖਾਂ ਨੂੰ ਬਚਾਉਣਾ ਚਾਹੁੰਦੇ ਹਨ ਪਰ ਥੋੜੇ ਜਹੇ ਬਦਮਾਸ਼ਾਂ ਅੱਗੇ ਬੋਲ ਨਹੀਂ ਸਕਦੇ ਅਤੇ ਡਰਦੇ ਹੋਏ ਉਹਨਾਂ ਬਦਮਾਸਾਂ ਦੀ ਹਰ ਗੱਲ ਮੰਨਦੇ ਜਾ ਰਹੇ ਹਨ। ਇਸ ਦੇ ਨਾਲ ਹੀ ਮਾਸਟਰ ਜੀ ਨੂੰ ਇਹ ਉਮੀਦ ਹੁੰਦੀ ਕਿ ਜਰੂਰ ਕੱਲ ਤੋਂ ਸਰਕਾਰ ਹਰਕਤ ਵਿਚ ਆ ਜਾਵੇਗੀ ਅਤੇ ਇੰਨਾਂ ਦੀ ਸੁਰੱਖਿਆ ਲਈ ਮਿਲਟਰੀ ਜਾਂ ਪੁਲਿਸ ਦਾ ਇੰਤਜਾਮ ਕਰੇਗੀ ਪਰ ਅਗਲੇ ਦਿਨ ਫਿਰ ਕੁਝ ਵੀ ਨਾ ਹੁੰਦਾ ਤਾਂ ਮਾਸਟਰ ਜੀ ਨੂੰ ਸਰਕਾਰ ਦੇ ਵਿਵਹਾਰ ਤੇ ਗੁੱਸਾ ਆਉਂਦਾ।
ਪਰ ਜਦੋਂ ਵੈਦ ਜੀ ਨੂੰ ਇਸ ਤਲਾਸ਼ੀ ਵਾਲੀ ਗਲ ਦਾ ਪਤਾ ਲਗ ਗਿਆ ਤਾਂ ਉਹਨਾਂ ਨੇ ਆਪ ਹੀ ਮਹਿਸੂਸ ਕਰ ਲਿਆ ਕਿ ਹੁਣ ਉਸ ਨੂੰ ਆਪ ਹੀ ਚਲੇ ਜਾਣਾ ਚਾਹੀਦਾ ਹੈ ਅਤੇ ਇਸ ਭਲੇ ਮਾਣਸ ਪ੍ਰੀਵਾਰ ਨੂੰ ਖਤਰੇ ਵਿਚ ਨਹੀਂ ਪਾਉਣਾਂ ਚਾਹੀਦਾ ਤਾਂ ਉਹਨਾਂ ਨੇ ਅਗਲੀ ਰਾਤ ਆਪ ਹੀ ਜਾਣ ਦਾ ਮਨ ਬਣਾ ਲਿਆ। ਉਹ ਜਗਾਹ ਇਸ ਤਰਾਂ ਦੀ ਸੀ ਕਿ ਕੁਹਾਲੇ ਦੇ ਨਾਲ ਇਕ ਦਰਿਆ ਵਗਦਾ ਸੀ ਜੋ ਪੰਜਾਬ ਨੂੰ ਕਸ਼ਮੀਰ ਤੋਂ ਵੱਖ ਕਰਦਾ ਸੀ । ਦਰਿਆ ਤੇ ਇਕ ਪੁਲ ਸੀ । ਪੁਲ ਪਾਰ ਕਰਕੇ ਖੱਬੇ ਹੱਥ ਸ਼੍ਰੀ ਨਗਰ ਜਿਲਾ ਸੀ ਅਤੇ ਸੱਜੇ ਹੱਥ ਪੁੰਛ ਸੀ। ਪੁੰਛ ਤੇ ਇਲਾਕੇ ਵਿਚ ਇਹ ਕੱਟ ਵੱਢ ਘਟ ਸੀ ਅਤੇ ਉਹਨਾਂ ਦਾ ਬਚਾਅ ਹੋ ਸਕਦਾ ਸੀ । ਪਰ ਕੁਹਾਲੇ ਦੇ ਪੁਲ ਤੇ ਮੁਸਲਮਾਨਾਂ ਦੀ ਭੀੜ ਨੇ ਨਾਕਾ ਲਾਇਆ ਹੋਇਆ ਸੀ ਜਿਸ ਤੋਂ ਕਿਸੇ ਹਿੰਦੂ ਸਿੱਖ ਦਾ ਲੰਘਣਾ ਸੰਭਵ ਨਹੀਂ ਸੀ। ਮਾਸਟਰ ਜੀ, ਵੈਦ ਜੀ ਨੂੰ ਹਰ ਤਰਾਂ ਬਚਾ ਕੇ ਭੇਜਣਾ ਚਾਹੁੰਦੇ ਸਨ । ਉਹਨਾ ਨੇ ਆਪਣੇ ਦੋਵਾਂ ਲੜਕਿਆਂ ਨਾਲ ਸਲਾਹ ਕੀਤੀ ਕਿ ਇਸ ਤਰਾਂ ਕੀਤਾ ਜਾਵੇ ਕਿ ਵੈਦ ਜੀ ਨੂੰ ਦਰਿਆ ਤੋਂ ਮਸ਼ਕ ਰਾਹੀਂ ਪਾਰ ਕਰਵਾ ਦਿੱਤਾ ਜਾਵੇ । ਛੋਟੇ ਲੜਕੇ ਅਕਰਮ ਦੇ ਜਿੰਮੇਂ ਉਹਨਾਂ ਨੂੰ ਸੁਰੱਖਿਅਤ ਪਹੁੰਚਾਉਣ ਦੀ ਜਿੰਮੇਵਾਰੀ ਲਾਈ ਗਈ। ਇਸ ਸਕੀਮ ਦੇ ਅਧੀਨ ਸ਼ਾਮ ਨੂੰ ਜਦ ਕੁਝ ਹਨੇਰਾ
ਰਾਤ ਕਾਫੀ ਹੋ ਚੁੱਕੀ ਸੀ ਇਸ ਲਈ ਵੈਦ ਜੀ ਨੇ ਦੋਵਾਂ ਲੜਕਿਆਂ ਨੂੰ ਕਿਹਾ ਕਿ ਉਹ ਵਾਪਿਸ ਚਲੇ ਜਾਣ ਅਤੇ ਉਹ ਪਹੁੰਚ ਜਾਵੇਗਾ। ਪਰ ਉਹ ਨਾ ਮੰਨੇ ਅਤੇ ਕਾਫੀ ਪੈਦਲ ਤੁਰ ਕੇ ਉਹ ਇਕ ਗੁਰਦਵਾਰੇ ਵਿਚ ਪਹੁੰਚੇ ਜਿੱਥੇ ਕਾਫੀ ਹੋਰ ਸਿੱਖ ਹਿੰਦੂ ਇਕੱਠੇ ਹੋਏ ਸਨ ਅਤੇ ਉਹਨਾਂ ਨੂੰ ਸੁਰੱਖਿਅਤ ਛੱਡ ਕੇ ਵੱਡਾ ਲੜਕਾ ਤਾਂ ਵਾਪਿਸ ਆ ਗਿਆ ਪਰ ਅਕਰਮ ਉਹਨਾਂ ਦੇ ਨਾਲ ਹੀ ਰਿਹਾ ਪਰ ਜਦ ਵਡਾ ਲੜਕਾ ਵਾਪਸ ਆਇਆ ਤਾਂ ਉਸ ਨੇ ਇਹ ਗਲ ਸੁਣੀ ਕਿ ਉਸ ਰਾਤ ਮੁਸਲਿਮ ਧਾੜਵੀ ਉਸ ਗੁਰਦਵਾਰੇ ਤੇ ਹਮਲਾ ਕਰਣ ਦੀਆਂ ਤਿਆਰੀਆਂ ਕਰ ਰਹੇ ਸਨ, ਉਹ ਫਿਰ ਵਾਪਿਸ ਮੁੜਿਆ ਅਤੇ ਉਸ ਨੇ ਇਹ ਗੱਲ ਉਹਨਾ ਨੂੰ ਦੱਸੀ ਅਤੇ ਇਸ ਨਾਲ ਉਹਨਾਂ ਲੋਕਾਂ ਨੇ ਆਪਣੀ ਸੁਰੱਖਿਆ ਦਾ ਇੰਤਜਾਮ ਕੀਤਾ। ਇਥੋ ਵੱਡਾ ਲੜਕਾ ਤਾਂ ਵਾਪਿਸ ਹੋ ਗਿਆ ਪਰ ਛੋਟਾ ਅਕਰਮ ਵੈਦ ਜੀ ਨੂੰ ਜੰਮੂ ਛੱਡ ਕੇ ਜਾਣ ਲਈ ਉਹਨਾਂ ਦੇ ਨਾਲ ਹੀ ਰਹਿ ਗਿਆ।
ਉਹ ਦੋਵੇਂ ਤੁਰਦੇ ਤੁਰਦੇ ਕੋਈ 14 ਦਿਨ ਬਾਦ ਜੰਮੂ ਪਹੁੰਚੇ। ਜਦੋਂ ਵੀ ਵੈਦ ਜੀ ਨੇ ਉਸ ਨੂੰ ਮੁੜਨ ਲਈ ਕਹਿਣਾ ਤਾਂ ਉਸਨੇ ਇਹੋ ਕਹਿਣਾ ਕਿ ਮੈਨੂੰ ਤਾਂ ਕੋਈ ਖਤਰਾ ਨਹੀਂ ਮੈਂ ਤਾਂ ਕਦੀ ਵੀ ਵਾਪਿਸ ਜਾ ਸਕਦਾ ਹਾਂ ਨਾਲੇ ਅੱਬਾ ਦਾ ਇਹ ਹੁਕਮ ਹੈ ਕਿ ਮੈਂ ਤੁਹਾਨੂੰ ਤੁਹਾਡੇ ਪ੍ਰੀਵਾਰ ਨੂੰ ਮਿਲਾ ਕੇ ਹੀ ਜਾਵਾਂਗਾ ਪਰ ਉਸ ਸਮੇਂ ਸਭ ਰਸਤੇ ਕੱਟੇ ਹੋਏ ਸਨ, ਕੋਈ ਟੈਲੀਫੋਨ ਜਾਂ ਡਾਕ ਤਾਰ ਕੁਝ ਵੀ ਨਹੀਂ ਸੀ। ਜੰਮੂ ਪਹੁੰਚ ਕੇ ਉਹ ਦੋਵੇਂ ਸੁਰੱਖਿਅਤ ਤਾਂ ਸਨ ਪਰ ਵੈਦ ਜੀ ਲੜਕੇ ਨੂੰ ਇਕੱਲੇ ਨੂੰ ਵਾਪਿਸ ਨਹੀਂ ਸਨ ਭੇਜਣਾ ਚਾਹੁੰਦੇ ਅਤੇ ਉਹ ਮਹਿਸੂਸ ਕਰਦੇ ਸਨ ਕਿ ਉਹ ਉਸ ਨਾਲ ਅੰਮ੍ਰਿਤਸਰ ਚਲਾ ਜਾਵੇ ਅਤੇ ਕੁਝ ਦਿਨਾਂ ਬਾਦ ਜਦ ਅਮਨ ਅਮਾਨ ਹੋ ਜਾਵੇਗਾ ਤਾਂ ਉਹ ਉਸਨੂੰ ਵਾਪਿਸ ਭੇਜ ਦੇਣਗੇ । ਪਰ ਅਕਰਮ ਕਹਿ ਰਿਹਾ
ਸਰਹੱਦ ਤੋਂ ਦਿਸਦਾ ਆਪਣਾ ਪਿੰਡ
ਦੇਸ਼ ਦੀ ਅਜ਼ਾਦੀ ਲਈ ਹਰ ਕੋਈ ਤੱਤਪਰ ਸੀ ਭਾਵੇਂ ਉਹ ਹਿੰਦੂ ਸੀ, ਸਿੱਖ ਸੀ, ਮੁਸਲਿਮ ਜਾਂ ਇਸਾਈ ਸੀ, ਹਰ ਕੋਈ ਵੋਟ ਦਾ ਹੱਕ ਚਾਹੁੰਦਾ ਸੀ ਹਰ ਕੋਈ ਪ੍ਰਬੰਧ ਦਾ ਹਿੱਸਾ ਬਨਣਾ ਚਾਹੁੰਦਾ ਸੀ ਅਤੇ ਦੁਨੀਆਂ ਦੇ ਹੋਰ ਦੇਸ਼ਾਂ ਦੀ ਤਰ੍ਹਾਂ ਲੋਕਤੰਤਰ ਨੂੰ ਆਪਣੇ ਦੇਸ਼ ਵਿਚ ਬਹਾਲ ਕਰਣਾ ਚਾਹੁੰਦਾ ਸੀ। ਪਰ ਮਾਰਚ 1947 ਤੋਂ ਪਹਿਲਾਂ ਹੀ ਇਹ ਨਵੀਆਂ ਅਫਵਾਹਾਂ ਸ਼ੁਰੂ ਹੋ ਗਈਆਂ ਕਿ ਇਕ ਦੇਸ਼ ਪਾਕਿਸਤਾਨ ਬਨਣਾ ਹੈ, ਇਕ ਭਾਰਤ, ਪੰਜਾਬ ਦੀ ਵੰਡ ਹੋਣੀ ਹੈ। ਕੁਝ ਲੋਕਾਂ ਨੂੰ ਪੱਛਮੀ ਪੰਜਾਬ ਤੋਂ ਪੂਰਬੀ ਪੰਜਾਬ ਜਾਣਾ ਪੈਣਾ ਹੈ ਅਤੇ ਦੂਸਰੀ ਤਰਫ ਕੁਝ ਲੋਕਾਂ ਨੂੰ ਪੂਰਬੀ ਪੰਜਾਬ ਤੋਂ ਪੱਛਮੀ ਪੰਜਾਬ ਜਾਣਾ ਪੈਣਾ ਸੀ। ਹਿੰਦੂਆਂ ਸਿੱਖਾਂ ਨੂੰ ਪੂਰਬੀ ਪੰਜਾਬ ਅਤੇ ਮੁਸਲਮਾਨਾਂ ਨੂੰ ਪੱਛਮੀ ਪੰਜਾਬ ਜਾਣਾ ਪੈਣਾ ਸੀ । ਦੇਸ਼ ਦੀ ਸੁਤੰਤਰਤਾ ਦੇ ਨਜ਼ਦੀਕ ਪਹੁੰਚਿਆਂ ਪਹੁੰਚਦਿਆਂ, ਇਸ ਤਰ੍ਹਾਂ ਦੀ ਚਰਚਾ ਇਕ ਵੱਡੇ ਫਿਕਰ ਵਾਲੀ ਗਲ ਬਣਦੀ ਜਾਂਦੀ ਸੀ ਅਤੇ ਇਸ ਖਿੱਤੇ ਵਿਚ ਸੁਤੰਤਰਤਾ ਦੀ ਖੁਸ਼ੀ, ਇਸ ਫਿਕਰ ਕਰ ਕੇ ਵੱਡੀ ਚਿੰਤਾ ਵਾਲੀ ਗਲ ਬਣ ਗਈ ਸੀ, ਖਾਸ ਕਰਕੇ ਉਹਨਾਂ ਲੋਕਾਂ ਲਈ, ਜਿੰਨਾਂ ਨੂੰ ਆਪਣੇ ਘਰ ਅਤੇ ਜਾਇਦਾਦਾਂ ਛਡਣੀਆਂ ਪੈਣੀਆਂ ਸਨ, ਉਹ ਭਾਵੇਂ ਪੂਰਬੀ ਪੰਜਾਬ ਦੇ ਸਨ ਜਾਂ ਪੱਛਮੀ ਪੰਜਾਬ ਦੇ। ਦੁਨੀਆਂ ਦੇ ਇਤਿਹਾਸ ਵਿਚ ਇਸ ਪੱਧਰ ਤੇ ਵੱਡੀ ਵਸੋਂ ਦੇ ਤਬਾਦਲੇ ਦੀ ਕੋਈ ਮਿਸਾਲ ਨਹੀਂ ਸੀ ਮਿਲਦੀ। ਖਾਸ ਕਰਕੇ, ਉਸ ਹਾਲਤ ਵਿਚ ਤਬਾਦਲਾ ਜਦੋਂ ਕਿ ਇਹ ਤਬਾਦਲਾ ਧਰਮ ਦੇ ਆਧਾਰ 'ਤੇ ਹੋ ਰਿਹਾ ਹੋਵੇ। ਪੰਜਾਬ, ਦਿਲੀ ਤੋਂ ਸ਼ੁਰੂ ਹੋ ਕੇ ਅੱਟਕ ਤਕ ਦਾ ਇਲਾਕਾ ਸੀ ਜਿੱਥੇ ਸਦੀਆਂ ਤੋਂ ਹਿੰਦੂ, ਸਿੱਖ, ਮੁਸਲਿਮ ਅਤੇ ਈਸਾਈ ਇਕੱਠੇ ਰਹਿ ਰਹੇ ਸਨ ਅਤੇ ਇਹ ਤਾਂ ਕਿਸੇ ਦੇ ਦਿਮਾਗ ਵਿਚ ਨਹੀਂ ਸੀ ਆਇਆ ਕਿ ਜਿਥੇ ਉਹ ਜੰਮੇ, ਪਲੇ ਸਨ ਉਹ ਇਲਾਕਾ ਉਹਨਾਂ ਲਈ ਬੇਗਾਨਾ ਦੇਸ਼ ਬਣ ਜਾਵੇਗਾ।
ਭਾਵੇਂ ਕਿ ਦੇਸ਼ ਦੀ ਵੰਡ ਨਾਲ ਵਸੋਂ ਦੇ ਤਬਾਦਲੇ ਦੀ ਗਲ ਨਹੀਂ ਸੀ ਕੀਤੀ ਗਈ, ਪਰ ਜਦੋਂ ਵੱਖ-ਵੱਖ ਇਲਾਕਿਆਂ ਵਿਚ ਫਿਰਕੂ ਦੰਗੇ
ਅਸਲ ਵਿਚ ਪਹਿਲਾਂ ਤਾਂ ਇਸ ਵੰਡ ਦੀ ਗੰਭੀਰਤਾ ਨੂੰ ਸਮਝਿਆ ਵੀ ਨਹੀਂ ਸੀ ਗਿਆ, ਫਿਰ ਜੇ ਸਮਝਿਆ ਵੀ ਗਿਆ ਹੁੰਦਾ ਤਾਂ ਇੰਨਾ ਈਸਾਈ ਪ੍ਰੀਵਾਰਾਂ ਵਲੋਂ ਕਿਸ ਤਰਫ ਜਾਣ ਦਾ ਫੈਸਲਾ ਕਿਵੇਂ ਕੀਤਾ ਜਾਂਦਾ। ਇਹੋ ਵਜਾਹ ਸੀ ਕਿ ਸਰਹੱਦ ਦੇ ਨਾਲ-ਨਾਲ ਜ਼ਿਲ੍ਹੇ ਜਿਵੇਂ ਗੁਰਦਾਸਪੁਰ, ਸਿਆਲਕੋਟ, ਅੰਮ੍ਰਿਤਸਰ, ਲਹੌਰ, ਫਿਰੋਜਪੁਰ ਮੁਲਤਾਨ ਆਦਿ ਵਿਚ ਇਨਾਂ ਪ੍ਰੀਵਾਰਾਂ ਦੀ ਵੰਡ ਨੇ ਇੰਨਾਂ ਨੂੰ ਸਾਰੀ ਜ਼ਿੰਦਗੀ ਇਕ ਦੂਸਰੇ ਨੂੰ ਮਿਲਣ ਦੀ ਖਾਹਿਸ਼ ਅਤੇ ਉਡੀਕ ਦੀ ਹਾਲਤ ਨਾਲ ਘੇਰੀ ਰਖਿਆ। ਮਾਧੋਪੁਰ ਤੋਂ ਲਾਹੌਰ ਦੇ ਕਰੀਬ ਤਕ ਰਾਵੀ ਦਰਿਆ ਵਗਦਾ ਸੀ, ਜਿਸ ਦੇ ਪੂਰਬੀ ਪਾਸੇ ਭਾਰਤ ਅਤੇ ਪੱਛਮੀ ਕੰਢੇ ਵਲ ਪਾਕਿਸਤਾਨ ਸੀ। ਪਰ ਇਹ ਦਰਿਆ ਵੀ ਹੱਦ ਨਹੀਂ ਸੀ, ਹੱਦ ਤਾਂ ਪਿੰਡਾਂ ਦਾ ਮਾਲ ਦਾ ਰਿਕਾਰਡ ਸੀ ਜਿਸ ਕਰਕੇ, ਕਿਤੇ ਦਰਿਆ ਤੋਂ ਅਗਲੇ ਪਾਸੇ ਵੀ ਭਾਰਤ ਦੇ ਪਿੰਡ ਸਨ ਅਤੇ ਕਿਤੇ ਦਰਿਆ ਤੋਂ ਇਸ ਤਰਫ ਵੀ ਪਾਕਿਸਤਾਨ ਦਾ ਖੇਤਰ ਸੀ। ਦਰਿਆ ਵੀ ਆਪਣਾ ਵੈਹਣ ਬਦਲਦਾ ਰਹਿੰਦਾ ਸੀ ਕਦੀ ਜ਼ਿਆਦਾ ਪਾਕਿਸਤਾਨ
ਇਸ ਤਰ੍ਹਾਂ ਦੀ ਵੰਡ ਵਿਚ ਅਜਨਾਲਾ ਤਹਿਸੀਲ ਦੇ ਬਾਰਡਰ ਤੇ ਬਲੜ੍ਹਵਾਲ ਦਾ ਪਤਨ, ਵੰਡ ਤੋਂ ਪਹਿਲਾਂ ਦਰਿਆ ਰਾਵੀ ਦਾ ਉਹ ਮਸ਼ਹੂਰ ਪੱਤਨ ਸੀ ਜਿਸ ਤੋਂ ਇਧਰ ਉਧਰ ਦੇ ਲੋਕ ਦੇਰ ਸ਼ਾਮ, ਹਨੇਰਾ ਹੋਣ ਤਕ ਆਉਂਦੇ ਜਾਂਦੇ ਰਹਿੰਦੇ ਸਨ। ਸਾਰਾ ਦਿਨ ਬੇੜੀ ਚਲਦੀ ਰਹਿੰਦੀ ਜੋ ਇਧਰ ਅਤੇ ਉਧਰ ਦੇ ਪਿੰਡਾਂ ਦੇ ਲੋਕਾਂ ਨੂੰ ਆਪਸ ਵਿਚ ਮਿਲਾਉਂਦੀ ਰਹਿੰਦੀ। ਇਧਰ ਭਾਵੇਂ ਅੰਮ੍ਰਿਤਸਰ ਜ਼ਿਲ੍ਹੇ ਦੀ ਅਜਨਾਲਾ ਤਹਿਸੀਲ ਦੇ ਪਿੰਡ ਸਨ ਪਰ ਇਧਰ ਅਤੇ ਉਧਰ ਜਾਣ ਵਾਲੇ ਯਾਤਰੀਆਂ ਨੇ ਕਦੀ ਇਸ ਤਰ੍ਹਾਂ ਦਾ ਖਿਆਲ ਹੀ ਨਹੀਂ ਸੀ ਕੀਤਾ ਕਿ ਉਹ ਦੂਸਰੇ ਜਿਲੇ ਵਲ ਜਾ ਰਹੇ ਸਨ, ਨਾ ਕਦੀ ਕਿਸੇ ਦੇ ਮਨ ਵਿਚ ਇਸ ਤਰ੍ਹਾਂ ਦੀ ਵੰਡ ਦਾ ਖਿਆਲ ਹੀ ਆਇਆ ਸੀ, ਉਸ ਵੇਲੇ ਜੇ ਕੋਈ ਚਰਚਾ ਚਲਦੀ ਤਾਂ ਇਹੋ ਹੀ ਕਿ ਇਸ ਪਤਨ ਵਾਲੀ ਜਗਾਹ ਤੇ ਜੇ ਪੁਲ ਬਣ ਜਾਵੇ ਤਾਂ ਲੋਕਾ ਨੂੰ ਕਿੰਨੀ ਅਸਾਨੀ ਹੋ ਜਾਵੇ। ਕਿਉਂ ਜੋ ਇਧਰੋਂ ਕਈ ਕਰਮਚਾਰੀ ਦਰਿਆ ਤੋਂ ਪਾਰ ਉਧਰ ਨੌਕਰੀ ਕਰਨ ਜਾਂਦੇ ਸਨ ਜੋ ਆਪਣੇ ਸਾਈਕਲ ਲੈ ਕੇ, ਬੇੜੀ ਤੇ
ਦਰਿਆ ਪਾਰ ਕਰਦੇ ਸਨ ਅਤੇ ਫਿਰ ਸਾਈਕਲ ਤੇ ਆਪਣੀ ਡਿਊਟੀ ਵਾਲੇ ਪਿੰਡ ਪਹੁੰਚਦੇ ਸਨ। ਇਥੋਂ ਤਕ ਕਿ ਬਲੜ੍ਹਵਾਲ ਦੇ ਸਰਕਾਰੀ ਹਾਈ ਸਕੂਲ ਵਿਚ ਕਈ ਵਿਦਿਆਰਥੀ ਵੀ ਦਰਿਆ ਪਾਰ ਕਰ ਕੇ ਆਉਂਦੇ ਹੁੰਦੇ ਸਨ। ਪਿੰਡ ਜਗਦੇਵ ਖੁਰਦ ਦੇ ਲੋਕ ਅਜੇ ਤਕ ਵੀ ਯਾਦ ਕਰਦੇ ਹਨ ਕਿ ਦਰਿਆ ਦੇ ਇਸ ਤਰਫ ਬਲੜ੍ਹਵਾਲ ਅਤੇ ਉਸ ਤਰਫ ਬਦੋਵਾਲ ਵੱਡੇ ਪਿੰਡ ਵੀ ਸਨ ਅਤੇ ਇਨ੍ਹਾਂ ਪਿੰਡਾਂ ਦੇ ਲੋਕਾਂ ਵਿਚ ਗੂੜੀ ਸਾਂਝ ਵੀ ਸੀ, ਭਾਵੇਂ ਦੋਵਾਂ ਪਿੰਡਾਂ ਵਿਚ ਦਰਿਆ ਵੀ ਵਗਦਾ ਸੀ । ਬਲੜ੍ਹਵਾਲ ਸਕੂਲ
ਜਦੋਂ ਫਿਰਕੀ ਜਨੂੰਨ ਦੀਆਂ ਬਹੁਤ ਸਾਰੀਆਂ ਖਬਰਾਂ ਆਉਣ ਲਗ ਪਈਆਂ ਤਾਂ ਸਕੂਲ ਵਿਚ ਵੀ ਇਸ ਤਰ੍ਹਾ ਦੀ ਬਹਿਸ ਛਿੜ ਜਾਂਦੀ ਜਾਂ ਕਈ ਸਿਆਣੀ ਉਮਰ ਦੇ ਹਿੰਦੂ, ਸਿੱਖ, ਮੁਸਲਿਮ ਵਿਦਿਆਰਥੀ ਇਸ ਬਾਰੇ ਕੋਈ ਸੁਆਲ ਕਰਦੇ ਤਾਂ ਮਾਸਟਰ ਨਜੀਰ ਅਹਿਮਦ ਉਹਨਾਂ ਨੂੰ ਝਿੜਕ ਦਿੰਦੇ। ਇਕ ਉਸਤਾਦ ਲਈ ਹਿੰਦੂ, ਸਿੱਖ, ਮੁਸਲਿਮ ਈਸਾਈ ਸਭ ਵਿਦਿਆਰਥੀ ਉਸ ਦੇ ਉਸ ਤਰ੍ਹਾਂ ਦੇ ਹੀ ਬੱਚੇ ਹਨ ਜਿਸ ਤਰ੍ਹਾਂ ਦੇ ਬੱਚੇ ਉਹ ਘਰ ਛਡ ਕੇ ਆਉਂਦੇ ਹਨ। ਸਾਰੇ ਹੀ ਬੱਚੇ ਉਹਨਾਂ ਲਈ ਬਰਾਬਰ ਦੇ ਪਿਆਰੇ ਹਨ ਅਤੇ ਉਹ ਵਿਦਿਆਰਥੀਆਂ ਨੂੰ ਤਕੀਦ ਕਰਦੇ ਕਿ ਤੁਹਾਨੂੰ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੀ ਚਰਚਾ ਛੇੜਣ ਦੀ ਲੋੜ ਨਹੀਂ ਤੁਸੀਂ ਸਿਰਫ਼ ਪੁਸਤਕਾਂ ਅਤੇ ਖੇਡਾਂ ਤਕ ਹੀ ਸੀਮਿਤ ਰਹੋ। ਅਗਸਤ 1947 ਵਿਚ ਸਕੂਲ ਤਕਰੀਬਨ ਬੰਦ ਹੀ ਹੋ ਗਿਆ ਸੀ ਪਰ ਮਾਸਟਰ ਨਜੀਰ ਅਹਿਮਦ
ਮੇਰੀ ਛੋਟੀ ਭੈਣ ਜਗਦੇਵ ਵਿਆਹੀ ਹੋਈ ਸੀ, ਕੁਰਸ਼ੈਦ ਅਤੇ ਹਨੀਫਾ ਅਤੇ ਉਹਨਾਂ ਦੇ ਪਤੀ, ਸਾਡੇ ਰਿਸ਼ਤੇਦਾਰਾਂ ਦੇ ਘਰ ਦੇ ਨਾਲ ਰਹਿੰਦੇ ਸਨ, ਉਹ ਪ੍ਰੀਵਾਰ ਬੜਾ ਹਿੰਮਤੀ ਅਤੇ ਹਸਮੁੱਖ ਪ੍ਰੀਵਾਰ ਸੀ।
ਕੁਰਸ਼ੈਦ ਅਤੇ ਹਨੀਫਾ ਦੋਵੇਂ ਸਕੀਆਂ ਭੈਣਾਂ ਸਨ, ਉਨ੍ਹਾਂ ਦਾ ਪਿੰਡ ਬਦੋਵਾਲ ਪਾਕਿਸਤਾਨ ਵਿਚ ਆ ਗਿਆ ਸੀ, ਜਗਦੇਵ ਖੁਰਦ ਵਿਆਹੀਆਂ ਹੋਈਆਂ ਸਨ ਜਦੋਂ ਉਹ ਜਗਦੇਵ ਖੁਰਦ ਵਿਆਹੀਆਂ ਗਈਆਂ ਸਨ, ਤਾਂ ਦੋਵਾਂ ਪਿੰਡਾਂ ਨੂੰ ਕਰੀਬ ਸਮਝ ਕੇ ਉਹਨਾਂ ਦੇ ਵਿਆਹ ਹੋਏ ਸਨ। ਉਹ ਤੁਰ ਕੇ ਬਲੜ੍ਹਵਾਲ ਦੇ ਪਤਨ ਅਤੇ ਬੇੜੀ ਤੇ ਬੈਠ ਕੇ ਪਾਰ ਅਤੇ ਫਿਰ ਤੁਰ ਕੇ ਆਪਣੇ ਪਿੰਡ ਬਦੋਵਾਲ ਪਹੁੰਚ ਜਾਂਦੀਆਂ ਸਨ । ਕਈ ਵਾਰ ਸਵੇਰੇ ਜਾ ਕੇ, ਸ਼ਾਮ ਨੂੰ ਖਬਰ ਸੁਰਤ ਲੈ ਕੇ ਵਾਪਿਸ ਫਿਰ ਜਗਦੇਵ ਆ ਜਾਂਦੀਆਂ ਸਨ। ਚਾਰ ਭੈਣਾਂ ਵਿਚੋਂ ਇਹਨਾਂ ਦੋ ਭੈਣਾਂ ਨੂੰ ਉਸ ਵਕਤ ਇਹ ਕਦੋਂ ਖਿਆਲ ਆਇਆ ਸੀ ਕਿ ਕੁਝ ਚਿਰ ਬਾਦ ਉਹਨਾਂ ਨੂੰ ਆਪਣੇ ਪੇਕੇ ਜਾਣ ਲਈ ਦਿੱਲੀ ਤੋਂ ਇਜਾਜਤ ਲੈਣੀ ਪੈਣੀ ਹੈ ਜਾਂ ਉਹਨਾਂ ਦੇ ਭਰਾਵਾਂ ਨੇ ਕਦੋਂ ਸੋਚਿਆ ਸੀ ਕਿ ਉਹਨਾਂ ਨੂੰ ਆਪਣੀਆਂ ਭੈਣਾਂ ਨੂੰ ਮਿਲਣ ਲਈ ਬੇੜੀ ਅਤੇ ਸਾਈਕਲ ਤੇ ਨਹੀਂ ਸਗੋਂ ਬਸਾਂ, ਗਡੀਆਂ 'ਤੇ ਅਤੇ ਫਿਰ ਇਸਲਾਮਾਬਾਦ ਤੋਂ ਇਜਾਜਤ ਲੈ ਕੇ ਮਿਲਣਾ ਪਵੇਗਾ ਜਿਸ ਲਈ ਕਈ ਕਈ ਦਿਨ ਲਗ ਜਾਣੇ ਹਨ। ਭਾਵੇਂ ਉਹਨਾਂ ਭੈਣਾਂ ਦੇ ਸਹੁਰੇ ਪੇਕੇ ਉਹਨਾਂ ਦੇ ਪੈਰਾਂ ਤੇ ਚੜੇ ਹੋਏ ਸਨ ਪਰ ਹੁਣ ਉਹ ਨਹੀਂ ਸਨ ਜਾ ਸਕਦੀਆਂ। ਉਹਨਾਂ ਦੇ ਪਿੰਡ ਵਿਚ ਲੱਗੇ ਸਪੀਕਰ ਦੀ ਅਵਾਜ ਹੁਣ ਵੀ ਉਨ੍ਹਾਂ ਦੇ ਕੰਨੀ ਪੈ ਜਾਂਦੀ ਸੀ ਪਰ ਉਹੋ ਪਿੰਡ ਹੁਣ ਕਈ ਸੈਂਕੜੇ ਮੀਲ ਦੂਰ ਹੋ
ਕੁਰਸ਼ੈਦ ਅਤੇ ਹਨੀਫਾ ਆਪ ਵੀ ਮਿਹਨਤ ਕਰਦੀਆਂ ਸਨ ਅਤੇ ਉਹਨਾਂ ਦੇ ਪਤੀ ਅਤੇ ਉਹਨਾਂ ਦੇ ਚਾਰੇ ਭਰਾ ਵੀ ਮਿਹਨਤ ਮਜਦੂਰੀ ਦਾ ਕੰਮ ਕਰਦੇ ਸਨ, ਉਹਨਾਂ ਲਈ ਪਾਸਪੋਰਟ ਬਣਾ ਕੇ ਜਿਆਦਾ ਵਾਰ ਜਾਣਾ ਇੰਨਾ ਅਸਾਨ ਵੀ ਨਹੀਂ ਸੀ। ਉਹਨਾਂ ਨੂੰ ਕਦੀ ਕਦੀ ਜਦੋਂ ਖਤ ਰਾਹੀਂ ਪਤਾ ਲਗਦਾ ਕਿ ਫਲਾਣਾਂ ਰਿਸ਼ਤੇਦਾਰ ਫੌਤ ਹੋ ਗਿਆ ਹੈ ਤਾਂ ਉਹ ਉਥੇ ਜਾਣ ਦੀ ਖਾਹਿਸ਼ ਨੂੰ ਦਿਲ ਵਿਚ ਹੀ ਦਬਾ ਲੈਂਦੀਆਂ ਸਨ। ਦੋਵੇਂ ਤਰਫ ਭੈਣਾਂ, ਭਰਾ ਅੱਜ ਤਕ ਇਹ ਵੀ ਫੈਸਲਾ ਨਹੀਂ ਕਰ ਸਕੇ, ਕਿ ਉਹਨਾਂ ਦਾ ਇਧਰ ਆ ਜਾਣਾ ਠੀਕ ਸੀ ਜਾਂ ਉਧਰ ਰਹਿ ਜਾਣਾ ਹੀ ਠੀਕ ਸੀ। ਹਜਾਰਾਂ ਪ੍ਰੀਵਾਰਾਂ ਵਿਚ ਜੋ ਇਸ ਤਰ੍ਹਾਂ ਵੰਡੇ ਹੋਏ ਸਨ, ਉਹਨਾਂ ਵਿਚ ਇਸ ਤਰ੍ਹਾਂ ਦੇ ਸੁਆਲ ਉਠਦੇ ਸਨ ਅਤੇ ਫਿਰ ਉਹ ਪ੍ਰੀਵਾਰ ਵੀ ਸਨ ਜੋ ਵੰਡ ਤੋਂ ਬਾਦ ਤਾਂ ਇਕ ਵਾਰ ਵੀ ਨਹੀਂ ਸਨ ਮਿਲ ਸਕੇ। ਇਹ ਵੰਡ ਉਮਰ ਭਰ ਦੀ ਵੰਡ ਬਣ ਗਈ ਸੀ। ਹੁਣ ਉਹਨਾਂ ਦੇ ਭਰਾਵਾਂ ਦੀ ਵੀ ਮੌਤ ਹੋ ਚੁੱਕੀ ਸੀ ਉਹ ਪੁੱਤਰਾਂ, ਪੋਤਰਿਆਂ ਵਾਲੀਆਂ ਹੋ ਚੁੱਕੀਆਂ ਸਨ ਅਜੇ ਵੀ ਜਦੋਂ ਉਹਨਾਂ ਦੇ ਪਿੰਡ ਦੇ ਸਪੀਕਰ ਦੀ ਅਵਾਜ ਆਉਂਦੀ ਤਾਂ ਉਹਨਾਂ ਨੂੰ ਫਿਰ ਇਸ ਤਰ੍ਹਾਂ ਹੀ ਲੱਗਦਾ ਜਿਵੇਂ ਉਹਨਾਂ ਦੇ ਭਤੀਜੇ, ਭਤੀਜੀ ਦਾ ਹੀ ਵਿਆਹ ਹੋਵੇਗਾ ਪਰ ਹੁਣ ਉਹ ਇੰਨੀਆਂ ਕੁ ਬਜੁਰਗ ਅਤੇ ਕਮਜ਼ੋਰ ਹੋ ਚੁੱਕੀਆ ਸਨ ਕਿ ਉਹਨਾਂ ਦੀ ਵੀਜਾ ਲੈ ਕੇ ਉਧਰ ਜਾਣ ਦੀ ਖਾਹਿਸ਼ ਵੀ ਮੁਕ ਗਈ ਸੀ ਭਾਵੇਂ ਕਿ ਉਹਨਾਂ ਨੂੰ ਆਪਣੇ ਪਿੰਡ ਦੇ ਦਰਖਤ ਅਜੇ ਵੀ ਸਰਹੱਦ ਤੋਂ ਪਾਰ ਨਜ਼ਰ ਆਉਂਦੇ ਸਨ। ਪਿੰਡ ਦਾ ਗਿਰਜਾਘਰ, ਪਿੰਡ ਦੀ ਗਲੀਆਂ, ਬੋਹੜਾਂ ਅਤੇ ਪਿੱਪਲਾਂ ਦੀ ਛਾਵਾਂ ਅਤੇ ਪਿੰਡ ਦੇ ਉੱਚੇ-2 ਦਰਖਤ ਅਤੇ ਚੁਬਾਰੇ ਅਜੇ ਵੀ ਉਹਨਾਂ ਦੀ ਯਾਦ ਵਿਚ ਆਉਂਦੇ ਰਹਿੰਦੇ। ਸਨ, ਜਿਸ ਤਰ੍ਹਾਂ ਉਹਨਾਂ ਦੇ ਵਿਆਹ ਤੋਂ ਪਹਿਲਾਂ। ਉਹ ਪਿੰਡ ਦੀਆਂ ਗਲੀਆਂ ਅਤੇ ਘਰਾਂ ਨੂੰ ਅਜੇ ਵੀ ਵੇਖਣਾ ਤਾ ਚਾਹੁੰਦੀਆਂ ਸਨ ਪਰ ਵਾਹਗੇ ਵਾਲੀ ਲਕੀਰ ਨਾਲ ਜੁੜੀਆਂ ਮੁਸ਼ਕਲਾਂ ਨੇ ਉਹਨਾਂ ਦੀ ਇਸ ਖਾਹਿਸ਼ ਨੂੰ ਖ਼ਤਮ ਕਰ ਦਿੱਤਾ ਸੀ।
ਦੋਵਾਂ ਪਾਸਿਆਂ ਦੀ ਸੁੱਖ ਮੰਗਣ ਵਾਲੇ ਲੋਕ
ਪਾਦਰੀ ਇਰਸ਼ਾਦ ਦਤਾ ਮੇਰੇ ਵਾਕਿਫ ਨਹੀਂ ਸਨ ਪਰ ਉਹਨਾ ਦੇ ਹਮੇਸ਼ਾਂ ਨਾਲ ਰਹਿੰਦੇ ਬਾਊ ਰਾਮ ਜੀ ਨੂੰ ਮੈਂ ਬਹੁਤ ਚੰਗੀ ਤਰਾਂ ਜਾਣਦਾ ਸਾਂ ਖਾਸ ਕਰਕੇ ਉਹਨਾਂ ਦੇ ਇੰਨਾਂ ਵਿਚਾਰਾਂ ਕਰਕੇ ਕਿ ਉਹ ਪੈਦਾ ਤਾਂ ਭਾਵੇਂ ਹਿੰਦੂ ਧਰਮ ਵਿਚ ਹੋਏ ਸਨ ਪਰ ਉਹ ਕਿਸੇ ਵੀ ਧਰਮ ਵਿਚ ਵਿਸ਼ਵਾਸ ਨਹੀਂ ਸਨ ਰੱਖਦੇ। ਉਹਨਾਂ ਦੇ ਕਈ ਵਿਚਾਰ ਮੇਰੀ ਸਮਝ ਤੋਂ ਪਰੇ ਸਨ ਜਿਸ ਤਰਾਂ ਉਹ ਕਹਿੰਦੇ ਹੁੰਦੇ ਸਨ ਕਿ ਉਹ ਧਰਮ ਵਿਚ ਵਿਸ਼ਵਾਸ਼ ਨਹੀਂ ਰੱਖਦੇ ਸਗੋਂ ਰੂਹਾਨੀਅਤ ਵਿਚ ਵਿਸ਼ਵਾਸ਼ ਰੱਖਦੇ ਹਨ। ਉਹ ਜਾਂ ਤਾਂ ਸਾਰੇ ਹੀ ਧਰਮਾਂ ਦੇ ਆਦਮੀ ਹਨ ਜਾਂ ਕਿਸੇ ਦੇ ਵੀ ਨਹੀਂ। ਫਿਰ ਉਹਨਾਂ ਵੱਲੋਂ ਕੀਤੇ ਕਈ ਕੰਮ ਜਿੰਨਾਂ ਦੀ ਸਾਡੇ ਇਲਾਕੇ ਵਿਚ ਚਰਚਾ ਸੀ, ਉਸ ਕਰਕੇ ਉਹ ਸਤਿਕਾਰੇ ਜਾਂਦੇ ਸਨ। ਬਹੁਤ ਚਿਰ ਪਹਿਲਾਂ ਇਕ ਘਰ ਵਿਚ ਬਜੁਰਗ ਔਰਤ ਨੌਕਰਾਨੀ ਨੂੰ ਘਰ ਦੇ ਮਾਲਿਕਾਂ ਨੇ ਬਿਜਲੀ ਦੀ ਪ੍ਰੈਸ ਲਾ ਕੇ ਉਸ ਦੇ ਹੱਥ ਸਾੜ ਦਿੱਤੇ ਕਿਉਂ ਜੋ ਉਹਨਾਂ ਨੂੰ ਉਸ ਤੇ ਇਹ ਸ਼ੱਕ ਸੀ ਕਿ ਉਸਨੇ ਉਹਨਾਂ ਦੇ 10 ਰੁਪੈ ਚੋਰੀ ਕੀਤੇ ਹਨ। ਬਾਊ ਰਾਮ ਨੇ ਉਹਨਾਂ ਤੇ ਮੁਕੱਦਮਾ ਕੀਤਾ ਅਤੇ ਮਆਫੀ ਮੰਗਵਾਈ, ਇਸ ਤਰਾਂ ਹੀ ਜਦੋਂ ਇਕ ਮਜਦੂਰ ਕੋਲੋਂ ਇਕ ਸ਼ਾਹੂਕਾਰ ਕਰਜੇ ਤੋਂ ਕਈ ਗੁਣਾ ਵਿਆਜ ਲੈ ਕੇ ਵੀ ਉਸ ਦੇ ਬੱਚੇ ਕੋਲੋ ਵਿਆਜ ਵਿਚ ਹੀ ਘਰ ਵਿਚ ਮਜਦੂਰੀ ਕਰਾ ਰਿਹਾ ਸੀ, ਤਾਂ ਬਾਊ ਰਾਮ ਨੇ ਉਸ ਦੇ ਖਿਲਾਫ ਕਾਰਵਾਈ ਕਰਕੇ ਉਸ ਦੀ ਜਾਨ ਛੁੜਾਈ ਸੀ ਅਤੇ ਇਸ ਤਰਾਂ ਦੇ ਅਨੇਕਾਂ ਕੰਮ। ਇਸ ਤਰਾਂ ਦੇ ਕੰਮ ਹੀ ਪਾਦਰੀ ਇਰਸ਼ਾਦ ਦੱਤਾ, ਹਰ ਇਕ ਲਈ ਕਰਦਾ ਸੀ ਅਤੇ ਸ਼ਾਇਦ ਉਹਨਾ ਦੀ ਦੋਸਤੀ ਦਾ ਅਧਾਰ ਵੀ ਇਹੋ ਸੀ। ਬਾਊ ਰਾਮ ਪਿਛੋਂ ਸਿਆਲਕੋਟ ਜਿਲੇ ਦੇ ਪਿੰਡ ਵਿਚ ਰਹਿੰਦੇ ਸਨ। ਵੰਡ ਦੇ ਸਮੇਂ ਜਦੋਂ ਉਹ ਸਾਰੇ ਗੱਡੇ ਤੇ ਇਧਰ ਆ ਰਹੇ ਸਨ ਤਾਂ ਕੁਝ ਗੁੰਡਿਆਂ ਨੇ ਉਸ ਦੇ ਬਾਪ ਨੂੰ ਗੱਡੇ ਤੋਂ ਲਾਹ ਕੇ ਉਸ ਦੇ ਸਾਹਮਣੇ ਤਲਵਾਰਾਂ ਨਾਲ ਕਤਲ ਕਰ ਦਿੱਤਾ। ਪਰ ਉਹਨਾਂ ਹਾਲਤਾਂ ਅਨੁਸਾਰ ਉਹਨਾਂ ਨੂੰ ਉਸ ਦਾ ਸਸਕਾਰ ਕਰਣ ਦਾ ਮੌਕਾ ਵੀ ਨਾ ਦਿੱਤਾ ਇਥੋਂ ਤੱਕ ਕਿ ਉਹਨਾਂ ਦੇ ਪ੍ਰੀਵਾਰ ਅਨੁਸਾਰ ਉਹਨਾਂ ਦੀ ਲਾਸ਼ ਨੂੰ ਰਸਤੇ ਤੋਂ ਪਰੇ ਕਰ ਕੇ ਉਸ ਤੇ ਕੱਪੜਾ ਵੀ ਨਾ ਪਾਣ ਦਿੱਤਾ ਕਿਉਂ ਜੋ ਹੋਰ ਧਾੜਵੀਆਂ ਦੀ ਭੀੜ ਆ ਰਹੀ ਸੀ
ਇਰਸ਼ਾਦ ਦੱਤਾ ਦਸਦੇ ਸਨ ਕਿ ਉਹ ਗੋਰਡਨ ਕਾਲਜ ਰਾਵਲਪਿੰਡੀ ਦੇ ਵਿਦਿਆਰਥੀ ਸਨ ਅਤੇ ਉਹਨਾ ਨੇ ਉਥੋਂ ਹੀ ਬੀ.ਏ. ਪਾਸ ਕੀਤੀ ਸੀ । ਮੈਂ ਮਿਸ਼ਨ ਸਕੂਲ ਧਾਰੀਵਾਲ ਦਾ ਵਿਦਿਆਰਥੀ ਸਾਂ । ਸਾਡੇ ਜਿਆਦਾ-ਤਰ ਟੀਚਰ ਗੋਰਡਨ ਕਾਲਜ ਰਾਵਲਪਿੰਡੀ ਦੇ ਹੀ ਵਿਦਿਆਰਥੀ ਸਨ ਅਤੇ ਉਹ ਕਾਲਜ ਦੇ ਸਭਿਆਚਾਰ, ਖੁੱਲੀਆਂ ਗਰਾਉਂਡਾਂ, ਉਚੀਆਂ ਇਮਾਰਤਾਂ ਅਤੇ ਆਪਣੇ ਉਸਤਾਦਾਂ ਦੀਆਂ ਬਹੁਤ ਸਿਫਤਾਂ ਕਰਦੇ ਹੁੰਦੇ ਸਨ। ਅਸਲ ਵਿਚ ਉਹ ਕਾਲਜ ਕਿਸੇ ਅੰਗਰੇਜ ਗੋਰਡਨ ਦੀ ਸਰਪ੍ਰਸਤੀ ਅਧੀਨ ਬਣਿਆ ਸੀ। ਉਸ ਵਿਚ ਇਸਾਈ ਵਿਦਿਆਰਥੀਆਂ ਦੀ ਗਿਣਤੀ ਜਿਆਦਾ ਸੀ । ਉਹਨਾ ਸਮਿਆਂ ਵਿਚ ਕਾਲਜਾਂ ਦੀ ਗਿਣਤੀ ਬਹੁਤ ਥੋੜੀ ਸੀ ਅਤੇ ਇਹ ਸਾਰੇ ਕਾਲਜ ਪੰਜਾਬ ਯੂਨੀਵਰਸਿਟੀ ਲਹੌਰ ਨਾਲ ਸੰਬੰਧਿਤ ਸਨ। ਲਹੌਰ ਯੂਨੀਵਰਸਿਟੀ ਦਾ ਖੇਤਰ ਦਿਲੀ ਤੋਂ ਲੈ ਕੇ ਪਿਸ਼ਾਵਰ ਤਕ ਅਤੇ ਦੂਸਰੀ ਤਰਫ ਕਸ਼ਮੀਰ ਤੋਂ ਲੈ ਕੇ ਮੁਲਤਾਨ ਤੱਕ ਫੈਲਿਆ ਹੋਇਆ ਸੀ । ਪਾਦਰੀ ਇਰਸ਼ਾਦ ਦਤਾ ਵੀ ਉਸ ਹੀ ਕਾਲਜ ਦੇ ਹੋਸਟਲ ਵਿਚ ਰਹਿੰਦੇ ਹੁੰਦੇ ਸਨ। ਉਸ ਤਰਾਂ ਤਾਂ ਉਹਨਾਂ ਦੀਆਂ ਸਾਰੀਆਂ ਹੀ ਗਲਾਂ ਬਹੁਤ ਦਿਲਚਸਪ ਸਨ, ਪਰ ਖਾਸ ਕਰਕੇ ਉਹਨਾਂ ਦੀ ਉਹ ਖਾਸ ਗਲ ਮੈਨੂੰ ਬਹੁਤ ਯਾਦ ਆਉਂਦੀ ਰਹਿੰਦੀ ਸੀ, ਜੋ ਉਹਨਾਂ ਦੇ ਪਾਦਰੀ ਬਨਣ ਦੇ ਪਿਛੋਕੜ ਨਾਲ ਸਬੰਧਿਤ ਸੀ।
ਕਾਲਜ ਪੜ੍ਹਦਿਆਂ, ਇਰਸ਼ਾਦ ਦਤਾ ਇਕ ਮੀਲ ਦੀ ਦੌੜ ਦੌੜਦਾ ਸੀ ਪਰ 1927 ਦੀਆਂ ਲਹੌਰ ਯੂਨੀਵਰਸਿਟੀ ਦੀਆਂ ਖੇਡਾਂ ਵਿਚ ਉਹ ਨਾ ਸਿਰਫ ਅਸਫਲ ਹੀ ਰਿਹਾ ਸਗੋਂ ਸਭ ਤੋਂ ਮਗਰ ਰਹਿ ਗਿਆ। ਇਸ ਗਲ ਨੂੰ ਉਸ ਨੇ ਬਹੁਤ ਮਹਿਸੂਸ ਕੀਤਾ ਅਤੇ ਉਸ ਨੇ ਯੂਨੀਵਰਸਿਟੀ ਦੀ ਗਰਾਊਂਡ ਵਿਚ ਬੈਠ ਕੇ ਹੀ ਇਹ ਪ੍ਰਾਰਥਨਾ ਕੀਤੀ ਕਿ ਜੇ ਉਹ ਅਗਲੇ ਸਾਲ ਮੀਲ ਦੀ ਦੌੜ ਵਿਚ ਫਸਟ ਆਵੇਗਾ ਤਾਂ ਉਹ ਸਾਰੀ ਉਮਰ ਪਾਦਰੀ ਬਣ ਕੇ ਖੁਦਾ ਦੀ ਖਿਦਮਤ ਕਰੇਗਾ।
ਇਰਸ਼ਾਦ ਦੱਤਾ ਦਸਦੇ ਸਨ ਕਿ ਉਹ ਗੋਰਡਨ ਕਾਲਜ ਰਾਵਲਪਿੰਡੀ ਦੇ ਵਿਦਿਆਰਥੀ ਸਨ ਅਤੇ ਉਹਨਾ ਨੇ ਉਥੋਂ ਹੀ ਬੀ.ਏ. ਪਾਸ ਕੀਤੀ ਸੀ । ਮੈਂ ਮਿਸ਼ਨ ਸਕੂਲ ਧਾਰੀਵਾਲ ਦਾ ਵਿਦਿਆਰਥੀ ਸਾਂ । ਸਾਡੇ ਜਿਆਦਾ-ਤਰ ਟੀਚਰ ਗੋਰਡਨ ਕਾਲਜ ਰਾਵਲਪਿੰਡੀ ਦੇ ਹੀ ਵਿਦਿਆਰਥੀ ਸਨ ਅਤੇ ਉਹ ਕਾਲਜ ਦੇ ਸਭਿਆਚਾਰ, ਖੁੱਲੀਆਂ ਗਰਾਉਂਡਾਂ, ਉਚੀਆਂ ਇਮਾਰਤਾਂ ਅਤੇ ਆਪਣੇ ਉਸਤਾਦਾਂ ਦੀਆਂ ਬਹੁਤ ਸਿਫਤਾਂ ਕਰਦੇ ਹੁੰਦੇ ਸਨ। ਅਸਲ ਵਿਚ ਉਹ ਕਾਲਜ ਕਿਸੇ ਅੰਗਰੇਜ ਗੋਰਡਨ ਦੀ ਸਰਪ੍ਰਸਤੀ ਅਧੀਨ ਬਣਿਆ ਸੀ। ਉਸ ਵਿਚ ਇਸਾਈ ਵਿਦਿਆਰਥੀਆਂ ਦੀ ਗਿਣਤੀ ਜਿਆਦਾ ਸੀ । ਉਹਨਾ ਸਮਿਆਂ ਵਿਚ ਕਾਲਜਾਂ ਦੀ ਗਿਣਤੀ ਬਹੁਤ ਥੋੜੀ ਸੀ ਅਤੇ ਇਹ ਸਾਰੇ ਕਾਲਜ ਪੰਜਾਬ ਯੂਨੀਵਰਸਿਟੀ ਲਹੌਰ ਨਾਲ ਸੰਬੰਧਿਤ ਸਨ। ਲਹੌਰ ਯੂਨੀਵਰਸਿਟੀ ਦਾ ਖੇਤਰ ਦਿਲੀ ਤੋਂ ਲੈ ਕੇ ਪਿਸ਼ਾਵਰ ਤਕ ਅਤੇ ਦੂਸਰੀ ਤਰਫ ਕਸ਼ਮੀਰ ਤੋਂ ਲੈ ਕੇ ਮੁਲਤਾਨ ਤੱਕ ਫੈਲਿਆ ਹੋਇਆ ਸੀ । ਪਾਦਰੀ ਇਰਸ਼ਾਦ ਦਤਾ ਵੀ ਉਸ ਹੀ ਕਾਲਜ ਦੇ ਹੋਸਟਲ ਵਿਚ ਰਹਿੰਦੇ ਹੁੰਦੇ ਸਨ। ਉਸ ਤਰਾਂ ਤਾਂ ਉਹਨਾਂ ਦੀਆਂ ਸਾਰੀਆਂ ਹੀ ਗਲਾਂ ਬਹੁਤ ਦਿਲਚਸਪ ਸਨ, ਪਰ ਖਾਸ ਕਰਕੇ ਉਹਨਾਂ ਦੀ ਉਹ ਖਾਸ ਗਲ ਮੈਨੂੰ ਬਹੁਤ ਯਾਦ ਆਉਂਦੀ ਰਹਿੰਦੀ ਸੀ, ਜੋ ਉਹਨਾਂ ਦੇ ਪਾਦਰੀ ਬਨਣ ਦੇ ਪਿਛੋਕੜ ਨਾਲ ਸਬੰਧਿਤ ਸੀ।
ਕਾਲਜ ਪੜ੍ਹਦਿਆਂ, ਇਰਸ਼ਾਦ ਦਤਾ ਇਕ ਮੀਲ ਦੀ ਦੌੜ ਦੌੜਦਾ ਸੀ ਪਰ 1927 ਦੀਆਂ ਲਹੌਰ ਯੂਨੀਵਰਸਿਟੀ ਦੀਆਂ ਖੇਡਾਂ ਵਿਚ ਉਹ ਨਾ ਸਿਰਫ ਅਸਫਲ ਹੀ ਰਿਹਾ ਸਗੋਂ ਸਭ ਤੋਂ ਮਗਰ ਰਹਿ ਗਿਆ। ਇਸ ਗਲ ਨੂੰ ਉਸ ਨੇ ਬਹੁਤ ਮਹਿਸੂਸ ਕੀਤਾ ਅਤੇ ਉਸ ਨੇ ਯੂਨੀਵਰਸਿਟੀ ਦੀ ਗਰਾਊਂਡ ਵਿਚ ਬੈਠ ਕੇ ਹੀ ਇਹ ਪ੍ਰਾਰਥਨਾ ਕੀਤੀ ਕਿ ਜੇ ਉਹ ਅਗਲੇ ਸਾਲ ਮੀਲ ਦੀ ਦੌੜ ਵਿਚ ਫਸਟ ਆਵੇਗਾ ਤਾਂ ਉਹ ਸਾਰੀ ਉਮਰ ਪਾਦਰੀ ਬਣ ਕੇ ਖੁਦਾ ਦੀ ਖਿਦਮਤ ਕਰੇਗਾ।
ਸ਼ਾਮ ਨੂੰ ਇਨਾਮ ਵੰਡ ਸਮਾਰੋਹ ਵਿਚ ਪੰਜਾਬ ਦਾ ਲੈਫਟੀਨੈਂਟ ਗਵਰਨਰ ਇਨਾਮ ਵੰਡਣ ਆਇਆ। ਜਦੋਂ ਇਹ ਘੋਸ਼ਨਾ ਹੋਈ ਕਿ ਇਰਸ਼ਾਦ ਦਤਾ ਗੋਰਡਨ ਕਾਲਜ ਰਾਵਲਪਿੰਡੀ ਦਾ ਵਿਦਿਆਰਥੀ ਮੀਲ ਦੀ ਦੌੜ ਵਿਚ ਪਹਿਲੇ ਨੰਬਰ ਤੇ ਆਇਆ ਹੈ ਅਤੇ ਉਸਨੇ ਯੂਨੀਵਰਸਿਟੀ ਦਾ ਨਵਾਂ ਰਿਕਾਰਡ ਬਣਾਇਆ ਹੈ, ਤਾਂ ਇਕੱਠੀ ਹੋਈ ਭੀੜ ਬਹੁਤ ਲੰਮਾ ਸਮਾਂ ਤਾੜੀ ਮਾਰਦੀ ਰਹੀ। ਜਦੋਂ ਇਰਸ਼ਾਦ ਦਤਾ ਆਪਣਾ ਇਨਾਮ ਲੈਣ ਗਿਆ ਤਾਂ ਲੈਫਟੀਨੈਂਟ ਗਵਰਨਰ ਨੇ ਆਪਣੇ ਅਰਦਲੀ ਨੂੰ ਕਿਹਾ ਕਿ ਇਸ ਲੜਕੇ ਨੂੰ ਪੁਲਿਸ ਵਿਚ ਇੰਸਪੈਕਟਰ ਭਰਤੀ ਕਰ ਲਉ ਅਤੇ ਗਵਰਨਰ ਨੇ ਇਰਸ਼ਾਦ ਦੀ ਰਜਾਮੰਦੀ ਪੁੱਛੀ । ਪਰ ਇਰਸ਼ਾਦ ਦਤਾ ਨੇ ਕਿਹਾ "ਮੈਂ ਇਸ ਪੇਸ਼ਕਸ਼ ਲਈ ਤੁਹਾਡਾ ਧੰਨਵਾਦੀ ਹਾਂ ਪਰ ਮੈਂ ਭਰਤੀ ਨਹੀਂ ਹੋ ਸਕਦਾ"।
ਲੈਫਟੀਨੈਂਟ ਗਵਰਨਰ ਹੈਰਾਨ ਸੀ, ਲੋਕ ਤਾਂ ਪੁਲਿਸ ਵਿਚ ਸਿਪਾਹੀ ਭਰਤੀ ਹੋਣ ਲਈ ਤਰਲੇ ਲੈਂਦੇ ਹਨ ਮੈਂ ਇਸ ਨੂੰ ਇੰਸਪੈਕਟਰ ਭਰਤੀ ਕਰ ਰਿਹਾ ਹਾਂ ਅਤੇ ਇਹ ਨਾਂਹ ਕਰ ਰਿਹਾ ਹੈ, ਉਸ ਦੀ ਇਸ ਦਾ ਕਾਰਣ ਜਾਨਣ ਦੀ ਦਿਲਚਸਪੀ ਵਧ ਗਈ ਅਤੇ ਉਸ ਨੇ ਪੁੱਛਿਆ। "ਕੀ ਕਾਰਣ ਹੈ ਤੂੰ ਇੰਸਪੈਕਟਰ ਦੀ ਪੋਸਟ ਤੋਂ ਇਨਕਾਰ ਕਿਉਂ ਕਰ ਰਿਹਾ ਹੈ” “ਸਰ, ਮੇਰਾ ਖੁਦਾ ਨਾਲ ਵਾਅਦਾ ਹੋ ਚੁੱਕਾ ਹੈ, ਮੈਂ ਤੁਹਾਡੀ ਪੇਸ਼ਕਸ਼ ਸਵੀਕਾਰ ਨਹੀਂ ਕਰ ਸਕਦਾ" ਇਰਸ਼ਾਦ ਦਤਾ ਨੇ ਜਵਾਬ ਦਿੱਤਾ।
ਲੋਕ ਉਹਨਾ ਦੀ ਵਾਰਤਾਲਾਪ ਨੂੰ ਵੇਖ ਤਾਂ ਰਹੇ ਸਨ, ਪਰ ਸੁਣ ਨਹੀਂ ਸਨ ਸਕਦੇ ਇਸ ਲਈ ਲੋਕਾਂ ਵਿਚ ਚੁਪ ਚਾਪ ਛਾਈ ਹੋਈ ਸੀ ਅਤੇ ਸਭ ਹੈਰਾਨ ਸਨ।
ਗਵਰਨਰ ਦੀ ਹੈਰਾਨੀ ਹੋਰ ਵਧ ਗਈ "ਕੀ ਵਾਅਦਾ ਹੋ ਚੁੱਕਿਆ ਹੈ ਤੇਰਾ ਖੁਦਾ ਨਾਲ, ਤੂੰ ਖੁਦਾ ਨੂੰ ਕਿੱਥੇ ਮਿਲਿਆ ਸੀ?" ਗਵਰਨਰ ਨੇ ਸੁਆਲ ਕੀਤਾ।
ਇਸ ਤੇ ਲੈ: ਗਵਰਨਰ ਸਟੇਜ ਤੋਂ ਥੱਲੇ ਉਤਰਿਆ ਅਤੇ ਉਸ ਨੇ ਇਰਸ਼ਾਦ ਦਤਾ ਨੂੰ ਜੱਫੀ ਪਾ ਲਈ ਅਤੇ ਉਸ ਦੀ ਪਿਠ ਤੇ ਥਾਪੀ ਦੇ ਕੇ ਇੰਨਾ ਹੀ ਕਿਹਾ "ਖੁਦਾ ਤੈਨੂੰ ਬਰਕਤ ਦੇਵੇ।
ਬੀ.ਏ. ਕਰਨ ਤੋਂ ਬਾਦ ਇਰਸ਼ਾਦ ਦਤਾ ਪਾਦਰੀ ਬਣ ਗਿਆ ਉਸ ਦੀ ਪਹਿਲੀ ਪੋਸਟਿੰਗ ਕਸ਼ਮੀਰ ਦੀ ਹੋਈ ਅਤੇ ਫਿਰ ਗੁਰਦਾਸਪੁਰ ਜਿਲੇ ਵਿਚ, ਜਿਥੇ ਉਸ ਨੇ ਲੋਕਾਂ ਦੀ ਤਨ, ਮਨ ਅਤੇ ਧਨ ਨਾਲ ਸੇਵਾ ਕੀਤੀ। ਉਸ ਨੇ ਬਗੈਰ ਕਿਸੇ ਧਾਰਮਿਕ ਭੇਦਭਾਵ ਦੇ ਹਰ ਇਕ ਲਈ ਦਿਲੋਂ ਹੋ ਕੇ ਕੰਮ ਕੀਤਾ। ਉਸ ਨੇ ਨਾ ਸਿਰਫ ਧਾਰਮਿਕ ਪ੍ਰਚਾਰ ਹੀ ਕੀਤਾ, ਬਲਕਿ ਇਕ ਸਮਾਜ ਸੁਧਾਰਿਕ ਅਤੇ ਸੇਵਾਦਾਰ ਦੇ ਤੌਰ ਤੇ ਲੋਕਾਂ ਦੀ ਦਿਨ ਰਾਤ ਸੇਵਾ ਕੀਤੀ। ਉਸ ਦਾ ਕੰਮ ਸਵੇਰੇ ਸ਼ੁਰੂ ਹੋ ਕੇ ਰਾਤ ਬਹੁਤ ਦੇਰ ਤਕ ਚਲਦਾ ਰਹਿੰਦਾ ਸੀ। ਇਹ ਉਹ ਸਮਾਂ ਸੀ ਜਦੋਂ ਵਿਦਿਆ ਅਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ ਸੀ ਅਤੇ ਖਾਸ ਕਰਕੇ ਪੇਂਡੂ ਖੇਤਰਾਂ ਵਿਚ ਇਹ ਹੋਰ ਵੀ ਘਟ ਸਨ। ਉਹ ਬੱਚਿਆਂ ਨੂੰ ਵਿਦਿਅਕ ਸੰਸਥਾਵਾਂ ਵਿਚ ਦਾਖਲ ਕਰਾਉਂਦਾ, ਮਰੀਜਾਂ ਨੂੰ ਡਿਸਪੈਂਸਰੀਆਂ ਅਤੇ ਹਸਪਤਾਲਾਂ ਤਕ ਪਹੁੰਚਾਉਂਦਾ । ਉਹਨਾਂ ਨੂੰ ਦਵਾਈਆਂ ਲਿਆ ਕੇ ਦਿੰਦਾ ਬਿਮਾਰੀਆਂ ਅਤੇ ਦਵਾਈਆਂ ਬਾਰੇ ਉਸ ਨੂੰ ਇੰਨੀ ਜਾਣਕਾਰੀ ਹੋ ਚੁੱਕੀ ਸੀ ਕਿ ਬਹੁਤ ਸਾਰੇ ਮਰੀਜਾਂ ਨੂੰ ਆਪ ਹੀ ਦਵਾਈਆਂ ਦੇ ਦਿੰਦਾ। ਹਰ ਧਰਮ ਦੇ ਲੋਕਾਂ ਨੂੰ ਉਸ ਤੇ ਵੱਡਾ ਵਿਸ਼ਵਾਸ਼ ਹੋ ਚੁੱਕਿਆ ਸੀ ਉਸ ਨੂੰ ਵੇਖ ਕੇ ਹੀ ਉਹਨਾ ਦਾ ਹੌਸਲਾ ਵਧ ਜਾਂਦਾ। ਥੋੜੇ ਹੀ ਸਮੇਂ ਵਿਚ ਉਹ ਲੋਕਾਂ ਵਿਚ ਬਹੁਤ ਹਰਮਨ ਪਿਆਰਾ ਹੋ ਗਿਆ ਹਰ ਕੋਈ ਉਸ ਨੂੰ ਆਪਣੇ ਹੀ ਪ੍ਰੀਵਾਰ ਦਾ ਮੈਂਬਰ ਸਮਝਦਾ ਸੀ ਅਤੇ ਸਤਿਕਾਰਤ ਦਰਜਾ ਦਿੰਦਾ ਸੀ ।
1947 ਵਿਚ ਪਾਕਿਸਤਾਨ ਬਣ ਗਿਆ। ਇਰਸ਼ਾਦ ਦੱਤਾ ਗੁਰਦਾਸਪੁਰ ਨੌਕਰੀ ਕਰਦਾ ਸੀ। ਪਰ ਇਰਸ਼ਾਦ ਦਤਾ ਦੇ ਬਹੁਤ ਸਾਰੇ ਰਿਸ਼ਤੇਦਾਰ ਅਤੇ ਸਹੁਰਿਆਂ ਦਾ ਪ੍ਰੀਵਾਰ ਪਾਕਿਸਤਾਨ ਵਿਚ ਸਨ। ਉਹਨਾ ਦਿਨਾਂ ਵਿਚ ਕਤਲੋਗਾਰਤ ਚਲ ਰਹੀ ਸੀ । ਕੋਈ ਵੀ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਸੀ ਸਮਝਦਾ। ਇਰਸ਼ਾਦ ਦਤਾ ਦੇ ਸਹੁਰੇ ਅਤੇ ਹੋਰ ਰਿਸ਼ਤੇਦਾਰ ਉਸ ਨੂੰ ਪ੍ਰੇਰਦੇ ਸਨ ਉਹ ਪਾਕਿਸਤਾਨ ਦੀ ਤਰਫ ਆ ਜਾਵੇ। ਪਰ ਇਰਸ਼ਾਦ ਦਤਾ
ਭਾਵੇਂ ਕਿ ਇਸਾਈ ਵਸੋਂ ਇਧਰ ਜਾਂ ਉਧਰ ਕਿਸੇ ਤਰਫ ਵੀ ਰਹਿ ਸਕਦੀ ਸੀ ਪਰ ਇਕ ਤਾਂ ਆਪਣੇ ਘਰ ਅਤੇ ਜਾਇਦਾਦ ਨੂੰ ਕੋਈ ਨਹੀਂ ਸੀ ਛੱਡਣਾ ਚਾਹੁੰਦਾ ਅਤੇ ਦੂਸਰਾ ਇਸ ਗਲ ਦਾ ਕਦੀ ਖਿਆਲ ਵੀ ਨਹੀਂ ਸੀ ਹੋਇਆ ਕਿ ਉਹਨਾਂ ਥਾਵਾਂ ਤੇ ਜਿਥੇ ਪੈਦਲ ਜਾਂਦੇ ਹੁੰਦੇ ਸਨ ਅਤੇ ਜਿਥੇ ਜੰਮੇ ਪਲੇ ਖੇਡੇ ਅਤੇ ਪੜ੍ਹੇ ਸਨ, ਉਹਨਾਂ ਜਗਾਹ ਤੇ ਜਾਣ ਵਿਚ ਕੋਈ ਮੁਸ਼ਕਲ ਆਵੇਗੀ। ਉਸ ਵਕਤ ਇੰਨਾਂ ਗਲਾਂ ਦੀ ਕਲਪਨਾ ਵੀ ਨਹੀਂ ਕੀਤੀ ਗਈ ਸੀ। ਇਸ ਕਰਕੇ, ਇਰਸ਼ਾਦ ਦਤਾ ਇਧਰ ਅਤੇ ਉਸ ਦੇ ਸਹੁਰੇ ਉਧਰ ਰਹਿ ਗਏ। ਉਸ ਦੇ ਦੋ ਸਾਲਿਆਂ ਵਿਚੋਂ ਵੱਡਾ ਪਾਦਰੀ ਸੀ ਛੋਟਾ ਸਕੂਲ ਮਾਸਟਰ ਸੀ ਅਤੇ ਉਹ ਇਰਸ਼ਾਦ ਦਤਾ ਦਾ ਜਮਾਤੀ ਸੀ ਅਤੇ ਹੋਸਟਲ ਵਿਚ ਉਸ ਦਾ ਰੂਮ ਮੇਟ ਵੀ ਸੀ। ਉਸ ਦਾ ਨਾਂ ਜਲਾ ਸੀ ਪਰ ਉਹ ਕਾਲਜ ਪੜ੍ਹਦਿਆਂ ਇਸ ਨਾਂ ਨੂੰ ਠੀਕ ਨਹੀਂ ਸੀ ਸਮਝਦਾ ਇਸ ਲਈ ਕਾਲਜ ਪੜ੍ਹਦਿਆਂ ਉਸ ਨੂੰ ਜੇ.ਐਮ. ਕਹਿਣਾ ਸ਼ੁਰੂ ਕਰ ਦਿੱਤਾ ਗਿਆ ਸੀ । ਇਹ ਸਿਰਫ ਇਰਸ਼ਾਦ ਦਤਾ ਦਾ ਪ੍ਰੀਵਾਰ ਹੀ ਨਹੀਂ ਸੀ, ਜੋ ਲਕੀਰ ਦੇ ਦੋਵਾਂ ਪਾਸਿਆਂ ਤੇ ਵੰਡਿਆ ਗਿਆ ਸਗੋਂ ਹਜਾਰਾਂ ਇਸਾਈ ਪ੍ਰੀਵਾਰ ਇਸ ਲਕੀਰ ਦੇ ਇਧਰ ਅਤੇ ਉਧਰ ਵੰਡੇ ਗਏ।
ਇੰਨਾ ਪ੍ਰੀਵਾਰਾਂ ਵਿਚੌਂ ਹਜਾਰਾਂ ਪ੍ਰੀਵਾਰ ਆਪਣੇ ਪਿਆਰੇ ਰਿਸ਼ਤੇਦਾਰਾਂ ਨੂੰ ਇਕ ਵਾਰ ਵੀ ਨਾ ਮਿਲ ਸਕੇ ਅਤੇ ਕਈ ਇਕ ਜਾਂ ਦੋ ਵਾਰ ਬੜੀਆਂ ਬੰਦਸ਼ਾਂ ਅਧੀਨ, ਬੜੇ ਸੀਮਤ ਸਮੇਂ ਲਈ ਮਿਲ ਸਕੇ। ਕੁਝ ਲੋਕਾਂ ਨੇ ਤਾਂ ਚਿੱਠੀ ਪੱਤਰ ਨਾਲ ਇਕ ਦੂਜੇ ਨਾਲ ਸਬੰਧ ਬਣਾਈ ਰੱਖੇ ਪਰ ਬਹੁਤ ਸਾਰਿਆਂ ਦੇ ਚਿੱਠੀ ਪੱਤਰ ਨਾਲ ਵੀ ਸਬੰਧ ਨਾ ਰਹਿ ਸਕੇ। ਕਈਆਂ ਪ੍ਰੀਵਾਰਾ ਵਿਚ ਤਾਂ ਕੁਝ ਭਰਾ ਇਧਰ ਅਤੇ ਕੁਝ ਉਧਰ, ਬਾਪ ਅਤੇ ਇਕ ਭਰਾ ਇਧਰ ਅਤੇ ਬਾਕੀ ਭਰਾ ਅਤੇ ਭੈਣਾਂ ਉਧਰ, ਕੁਝ ਭੈਣਾਂ ਇਧਰ ਕੁਝ ਉਧਰ, ਭਰਾ ਇਧਰ,
ਇਰਸ਼ਾਦ ਦਤਾ ਦੀ ਪਤਨੀ ਤਾਂ ਇੰਨਾ 50 ਸਾਲਾਂ ਵਿਚ ਦੋ ਵਾਰ ਵੀਜਾ ਲੈ ਕੇ ਆਪਣੇ ਭਰਾਵਾਂ ਨੂੰ ਮਿਲ ਆਈ ਸੀ, ਪਰ ਇਰਸ਼ਾਦ ਦਤਾ ਨੇ ਜਦੋਂ 1958 ਵਿਚ ਵੀਜਾ ਲਿਆ ਤਾਂ ਪੰਜਾਬ ਵਿਚ ਇਨਫਲੂਜਾਂ ਦੀ ਬਿਮਾਰੀ ਫੈਲ ਗਈ ਅਤੇ ਇਰਸ਼ਾਦ ਦਤਾ ਇਸ ਬਿਮਾਰੀ ਦੀ ਰੋਕਥਾਮ ਲਈ, ਆਮ ਲੋਕਾਂ ਦੀ ਮਦਦ ਕਰਣ ਵਿਚ ਰੁਝ ਗਿਆ ਅਤੇ ਅਖੀਰ ਉਸ ਨੇ ਨਾ ਜਾਣ ਦਾ ਫੈਸਲਾ ਕਰ ਲਿਆ ਫਿਰ ਜਦ 1971 ਵਿਚ ਵੀਜਾ ਲਿਆ ਤਾਂ ਭਾਰਤ ਪਾਕਿਸਤਾਨ ਦੀ ਜੰਗ ਸ਼ੁਰੂ ਹੋ ਗਈ ਅਤੇ ਉਹ ਫਿਰ ਵੀ ਨਾ ਜਾ ਸਕਿਆ।
ਮੈਂ ਕਈ ਵਾਰ ਇਹ ਗਲ ਮਹਿਸੂਸ ਕਰਦਾ ਹੁੰਦਾ ਸਾਂ ਕਿ ਪਾਦਰੀ ਸਾਹਿਬ ਦੇ ਸੀਮਤ ਸਾਧਨਾਂ ਕਰਕੇ ਉਹ ਆਪਣੇ ਪ੍ਰੀਵਾਰ ਦਾ ਪਾਲਣ ਪੋਸ਼ਣ ਉਸ ਢੰਗ ਨਾਲ ਨਹੀਂ ਕਰ ਸਕੇ ਜਿਸ ਢੰਗ ਨਾਲ ਉਹ ਕਰ ਸਕਦੇ ਸਨ। ਉਹ ਤਾਂ ਆਪਣੀ ਸੀਮਤ ਤਨਖਾਹ ਵਿਚੋਂ ਵੀ ਕੁਝ ਨਾ ਕੁਝ ਕਿਸੇ ਨਾ ਕਿਸੇ ਦੀ ਬੀਮਾਰੀ ਜਾਂ ਹੋਰ ਲੋੜ ਤੇ ਖਰਚ ਕਰ ਦਿੰਦੇ ਸਨ । ਹੁਣ ਪਾਦਰੀ ਸਾਹਿਬ ਮਹੀਨੇ ਵਿਚ ਤਕਰੀਬਨ, ਇਕ ਵਾਰ ਮੇਰੇ ਕੋਲ ਆ ਜਾਂਦੇ ਸਨ । ਮੈਨੂੰ ਉਹਨਾਂ ਨਾਲ ਗਲਬਾਤ ਕਰਣੀ ਬੜੀ ਚੰਗੀ ਲਗਦੀ ਸੀ । ਮੈਂ ਵੇਖਦਾ ਹੁੰਦਾ ਸਾਂ ਕਿ ਉਹਨਾ ਨੂੰ ਇਤਿਹਾਸ ਦੀ ਵੱਡੀ ਜਾਣਕਾਰੀ ਸੀ । ਇਕ ਦਿਨ ਚਾਹ ਪੀਂਦਿਆਂ ਪੀਂਦਿਆਂ ਮੈਂ ਇਹ ਕਹਿ ਦਿੱਤਾ।
“ਪਾਦਰੀ ਸਾਹਿਬ ਜੇ ਤੁਸੀ ਪੁਲਿਸ ਵਿਚ ਇੰਸਪੈਕਟਰ ਭਰਤੀ ਹੋਏ ਹੁੰਦੇ ਤਾਂ ਤੁਸੀ ਘਟੋ ਘਟ ਆਈ.ਜੀ. ਰਿਟਾਇਰ ਹੋਣਾ ਸੀ, ਭਾਵੇਂ ਭਾਰਤ ਵਿਚ ਹੁੰਦੇ ਜਾਂ ਪਾਕਿਸਤਾਨ ਵਿਚ"। ਮੈਂ ਵੇਖਿਆ, ਮੇਰੀ ਗਲ ਸੁਣ ਕੇ ਪਾਦਰੀ ਸਾਹਿਬ ਗੁੱਸੇ ਵਿਚ ਆ ਗਏ, ਉਹਨਾ ਦੀਆਂ ਅੱਖਾਂ ਵਿਚ ਭਿਆਨਕ ਗੁੱਸਾ ਸੀ ਅਤੇ ਉਹ ਇਕ ਦਮ ਕਹਿਣ ਲੱਗੇ
"ਸਰਬਜੀਤ ਤੂੰ ਬੜੀ ਨਿਕੰਮੀ ਗਲ ਕੀਤੀ ਹੈ", "ਤੂੰ ਬੜੀ ਨਿਕੰਮੀ ਗਲ ਕੀਤੀ ਹੈ ।" ਮੈਂ ਹੈਰਾਨ ਸਾਂ, ਪਰ ਮੈਂ ਹੌਸਲਾ ਕਰਕੇ ਕਿਹਾ “ਪਾਦਰੀ ਸਾਹਿਬ ਮੈਂ ਕਿਹੜੀ ਮਾੜੀ ਗਲ ਕੀਤੀ ਹੈ" ਤਾਂ ਉਹਨਾ ਫਿਰ ਦੁਹਰਾਇਆ "ਸਰਬਜੀਤ ਤੂੰ ਬੜੀ ਘਟੀਆ ਗਲ ਕੀਤੀ ਹੈ, ਤੂੰ ਆਈ.ਜੀ ਦੀ ਗਲ ਕੀਤੀ ਹੈ । ਖੁਦਾ ਦੀ ਖਿਦਮਤ ਕਰਕੇ ਜੋ ਕੁਝ ਮੈਨੂੰ ਮਿਲਿਆ ਹੈ, ਮੈਂ ਤਾਂ ਉਸ ਤੋਂ ਕਈ ਸਲਤਨਤਾਂ ਵਾਰ ਸਕਦਾ ਹਾਂ" ਇਸ ਤੋਂ ਬਾਦ, ਪਾਦਰੀ ਸਾਹਿਬ ਵਲ ਮੇਰਾ ਸਤਿਕਾਰ ਹੋਰ ਵਧ ਗਿਆ।
ਦੁਆ ਕਰਦੇ ਸਮੇਂ, ਪਾਦਰੀ ਇਰਸ਼ਾਦ ਦਤਾ ਦੇ ਚਿਹਰੇ ਤੇ ਪੂਰੀ ਸ਼ਾਂਤੀ ਤੇ ਸਕੂਨ ਸੀ, ਮੈਨੂੰ ਇਹ ਬੜਾ ਅੱਛਾ ਲੱਗਾ ਅਤੇ ਮੈਂ ਵਾਅਦਾ ਕੀਤਾ ਕਿ ਮੈਂ ਜਰੂਰ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਮਿਲਣ ਦੀ ਕੋਸ਼ਿਸ਼ ਕਰਾਂਗਾ।
ਲਹੌਰ ਵਿਚ ਇਕ ਰਾਤ ਰਹਿ ਕੇ ਅਗਲੇ ਦਿਨ ਸ਼ਾਮ ਨੂੰ ਜਦੋਂ ਮੈਂ ਕੁਝ ਵਿਹਲ ਮਹਿਸੂਸ ਕੀਤੀ ਤਾਂ ਮੈਂ ਇਰਸ਼ਾਦ ਦਤਾ ਵਲੋਂ ਦੱਸੇ ਪਤੇ ਤੇ ਉਸ ਦੇ ਸਹੁਰਿਆਂ ਦੇ ਘਰ ਪਹੁੰਚਿਆ। ਇਹ ਸ਼ਾਮ ਦਾ ਸਮਾਂ ਸੀ, ਉਹ ਦੋਵੇ ਭਰਾ ਹੀ ਘਰ ਨਹੀਂ ਸਨ ਪਰ ਔਰਤਾਂ ਅਤੇ ਬਚੇ ਘਰ ਵਿਚ ਸਨ ਉਹ ਮੈਨੂੰ ਹੈਰਾਨੀ ਨਾਲ ਵੇਖ ਰਹੇ ਸਨ। ਨਾਲ ਦੇ ਘਰ ਦੇ ਮਰਦ ਵੀ ਮੇਰੇ ਵਲ ਹੈਰਾਨੀ ਨਾਲ ਵੇਖ ਰਹੇ ਸਨ। ਜਦੋਂ ਮੈਂ ਉਹਨਾ ਨੂੰ ਦੱਸਿਆ ਕਿ ਮੈਂ ਧਾਰੀਵਾਲ ਤੋਂ ਆਇਆ ਹਾਂ ਅਤੇ ਪਾਦਰੀ ਇਰਸ਼ਾਦ ਦਤਾ ਜੀ ਨੇ ਉਹਨਾਂ ਨੂੰ ਮਿਲ ਦੇ ਆਉਣ ਲਈ ਕਿਹਾ ਸੀ, ਇਹ ਸੁਣ ਕੇ ਉਹ ਖੁਸ਼ ਹੋ ਗਏ ਅਤੇ ਅੰਦਰੋਂ ਲੱਕੜ ਦੀਆਂ ਕੁਰਸੀਆਂ ਬਾਹਰ ਵਿਹੜੇ ਵਿਚ ਲੈ ਆਂਦੀਆਂ। ਸਧਾਰਣ ਜਿਹਾ ਘਰ ਸੀ ਅਤੇ ਛੋਟੇ ਜਹੇ ਵਿਹੜੇ ਵਿਚ ਇੱਟਾਂ ਦਾ ਫਰਸ਼ ਲਗਾ ਹੋਇਆ ਸੀ। ਗਰਮੀ ਤਾ ਕੋਈ ਖਾਸ ਨਹੀਂ ਸੀ ਪਰ ਫਿਰ ਵੀ ਉਹਨਾਂ ਲੜਕਿਆਂ ਨੇ ਬਾਹਰ ਮੇਜ ਤੇ ਟੇਬਲਫੈਨ ਰੱਖ ਦਿੱਤਾ ਪਰ ਉਸ ਦੀ ਅਵਾਜ ਬਹੁਤ ਉੱਚੀ ਆਉਂਦੀ ਸੀ ਜਿਸ ਕਰਕੇ ਮੈਂ ਉਹਨਾਂ ਨੂੰ ਕਿਹਾ ਕਿ ਪੱਖਾ ਤਾਂ ਬੰਦ ਹੀ ਕਰ ਦੇਣ। ਨਾਲ ਦੇ ਘਰ ਦਾ ਇਕ ਵਿਅਕਤੀ ਅੰਦਰ ਆ ਕੇ ਮੇਰੇ ਕੋਲ ਬੈਠ ਗਿਆ ਅਤੇ ਉਹਨਾ ਔਰਤਾਂ ਨੇ ਇਕ ਲੜਕੇ ਨੂੰ ਉਹਨਾਂ ਦੋਵਾਂ ਭਰਾਵਾਂ ਨੂੰ ਬੁਲਾਉਣ ਭੇਜ ਦਿੱਤਾ।
ਉਹਨਾ ਦਾ ਗਵਾਂਢੀ ਦੱਸਣ ਲੱਗਾ ਕਿ ਇਹ ਦੋਵੇਂ ਭਰਾ ਤਾਂ ਇਸ ਇਲਾਕੇ ਲਈ ਫਰਿਸ਼ਤੇ ਹਨ, ਹਰ ਇਕ ਦੀ ਮਦਦ ਕਰਦੇ ਹਨ। ਪਾਦਰੀ ਸਾਹਿਬ ਤਾਂ ਆਪਣੀ ਤਨਖਾਹ ਵਿਚੋਂ ਵੀ ਬਹੁਤ ਸਾਰੇ ਪੈਸੇ ਕਈ ਬੱਚਿਆਂ
ਇੰਨੇ ਚਿਰ ਨੂੰ ਉਹ ਦੋਵੇਂ ਭਰਾ ਇਕੱਠੇ ਹੀ ਅੰਦਰ ਦਾਖਿਲ ਹੋਏ। ਇਹ ਜਾਨਣ ਤੇ ਕਿ ਮੈਂ ਇਰਸ਼ਾਦ ਦਤਾ ਜੀ ਦੇ ਕੋਲੋਂ ਆਇਆ ਹਾਂ ਉਹ ਬਹੁਤ ਖੁਸ਼ ਹੋਏ ।ਹਾਲ ਚਾਲ ਪੁੱਛਣ ਤੋਂ ਬਾਦ ਉਹ ਆਪਣੀ ਵਿਛੜੀ ਭੈਣ ਨੂੰ ਯਾਦ ਕਰਣ ਲੱਗੇ ਜਿਸ ਨੂੰ ਵੰਡ ਤੋਂ ਬਾਦ ਸਿਰਫ ਦੋ, ਤਿੰਨ ਵਾਰ ਹੀ ਮਿਲ ਸਕੇ ਸਨ ਅਤੇ ਉਹਨਾ ਨੂੰ ਇਸ ਗਲ ਦਾ ਵਡਾ ਅਫਸੋਸ ਸੀ ਕਿ ਭਾਵੇਂ ਉਹ ਦੋ ਤਿੰਨ ਘੰਟਿਆਂ ਵਿਚ ਉਸ ਕੋਲ ਪਹੁੰਚ ਸਕਦੇ ਸਨ ਪਰ ਇਹਨਾਂ ਕਨੂੰਨੀ ਪਾਬੰਦੀਆਂ ਕਰ ਕੇ ਉਹ ਉਸ ਨੂੰ ਆਖਰੀ ਸਮੇਂ ਵੀ ਨਾ ਮਿਲ ਸਕੇ। ਮਾਸਟਰ ਜੀ ਕਹਿਣ ਲਗੇ, "ਅਸਲ ਵਿਚ ਇਹ ਕਿਹੜਾ ਸੌਖਾ ਕੰਮ ਹੈ। ਇਸਲਾਮਾਬਾਦ ਤੋਂ ਜਾ ਕੇ ਵੀਜਾ ਲੈਣਾ, ਅਤੇ ਫਿਰ ਕਈ ਕਾਰਵਾਈਆਂ ਪੂਰੀਆਂ ਕਰਣੀਆਂ ਅਤੇ ਇਹ ਸਫਰ ਜਿਹੜਾ ਸਾਈਕਲ ਤੇ ਤਿੰਨ ਚਾਰ ਘੰਟਿਆਂ ਦਾ ਸਫਰ ਹੈ, ਉਸ ਲਈ ਸਾਰਾ ਦਿਨ ਲਾ ਦੇਣਾ। ਇਧਰ ਜਾਂ ਉਧਰ ਜਾਣ ਵਾਲਿਆਂ ਨੂੰ ਪੁਲੀਸ ਕੋਲ ਜਾ ਕੇ ਰਿਪੋਰਟ ਕਰਾਉਣੀ, ਜਿਵੇਂ
ਕਿੰਨੀ ਅਜੀਬ ਵੰਡ ਸੀ ਜਿਸ ਨੇ ਉਹ ਭੈਣ ਭਰਾ ਜੋ ਇਕੱਠੇ ਪਲੇ, ਖੇਡਦੇ ਰਹੇ ਪਰ ਵੰਡ ਤੋਂ ਬਾਦ ਇਕ ਵਾਰ ਵੀ ਨਾ ਮਿਲ ਸਕੇ । ਫਿਰ ਪਾਦਰੀ ਸਾਹਿਬ ਕਹਿਣ ਲਗੇ ਜੱਲ੍ਹਾ ਤਾਂ ਦੋ ਵਾਰ ਹੋ ਆਇਆ ਸੀ ਮੈਂ ਤਾਂ ਸਿਰਫ ਇਕ ਵਾਰ ਹੀ ਗਿਆ ਸੀ।
ਮੈਂ ਜਾਣ ਕੇ ਕਿਹਾ "ਜੇ.ਐਮ ਸਾਹਿਬ ਦੋ ਵਾਰ ਹੋ ਆਏ ਹਨ" ਤਾਂ ਜੇ.ਐਮ ਨੇ ਅਜੀਬ ਹੈਰਾਨੀ ਨਾਲ ਮੇਰੇ ਵਲ ਵੇਖਿਆ ਜਿਵੇਂ ਉਹ ਮਹਿਸੂਸ ਕਰਦਾ ਹੋਵੇ ਕਿ ਮੈਂ ਉਸਦੇ ਨਾਂ ਤੋਂ ਇਲਾਵਾ ਵੀ ਉਸ ਬਾਰੇ ਬਹੁਤ ਕੁਝ ਜਾਣਦਾ ਹਾਂ । ਪਰ ਦੂਸਰੇ ਲੋਕ ਮੇਰੀ ਗਲ ਸੁਣ ਕੇ ਮਾੜਾ ਜਿਹਾ ਹੱਸ ਰਹੇ ਸਨ। ਕਾਫੀ ਲੋਕ ਸਾਡੇ ਇਰਦ ਗਿਰਦ ਮੰਜੀਆਂ ਤੇ ਬੈਠੇ ਸਨ । ਪਾਦਰੀ ਸਾਹਿਬ ਅਤੇ ਮਾਸਟਰ ਜੀ ਆਪਣੇ ਭਣੇਵਿਆਂ ਅਤੇ ਇਰਸ਼ਾਦ ਦਤਾ ਜੀ ਬਾਰੇ ਕਾਫੀ ਕੁਝ ਪੁਛ ਰਹੇ ਸਨ। ਮੈਂ ਉਹਨਾ ਨੂੰ ਫਿਰ ਧਾਰੀਵਾਲ ਆਉਣ ਨੂੰ ਕਿਹਾ ਤਾਂ ਮਾਸਟਰ ਜੀ ਕਹਿਣ ਲੱਗੇ ਹੁਣ ਤਾਂ ਪਾਸਪੋਰਟਾਂ ਦੀ ਮਿਆਦ ਮੁੱਕਿਆਂ ਵੀ ਕਈ ਸਾਲ ਹੋ ਗਏ ਹਨ, ਪਾਸਪੋਰਟ ਬਨਾਉਣ ਤੋਂ ਬਾਦ ਵੀ ਵੀਜਾ ਕਿਹੜਾ ਅਸਾਨੀ ਨਾਲ ਮਿਲ ਜਾਂਦਾ ਹੈ ਪਰ ਚਲੋ ਵੇਖਾਂਗੇ ਭਨੇਵਿਆਂ ਨੂੰ ਮਿਲਣ ਨੂੰ ਦਿਲ ਤਾਂ ਬਹੁਤ ਕਰਦਾ ਹੈ। ਜਦ ਮੈਂ ਉਹਨਾਂ ਕੋਲੋਂ ਛੁੱਟੀ ਮੰਗੀ ਤਾਂ ਪਾਦਰੀ ਸਾਹਿਬ ਕਹਿਣ ਲਗੇ ਬੈਠੋ ਦੁਆ ਤਾਂ ਕਰ ਲਈਏ ਉਹਨਾ ਨੇ ਅੱਖਾਂ ਬੰਦ ਕਰਕੇ ਪ੍ਰਾਰਥਨਾ ਕੀਤੀ, ਬਿਲਕੁਲ ਉਸ ਤਰਾਂ ਹੀ ਜਿਸ ਤਰਾਂ ਸਾਡੇ ਘਰ ਪਾਦਰੀ ਇਰਸ਼ਾਦ ਦਤਾ ਨੇ ਕੀਤੀ ਸੀ।
"........ਖੁਦਾ ਅਮਨ ਸ਼ਾਂਤੀ ਰੱਖੋ, ਦੋਵੇਂ ਦੇਸ਼ ਤਰੱਕੀ ਕਰਣ, ਦੋਵਾਂ ਦੇਸ਼ਾ ਦੇ ਲੋਕਾਂ ਵਿਚ ਖੁਸ਼ਹਾਲੀ ਵਧੇ, ਪਿਆਰ ਮੁਹੱਬਤ ਵਧੇ......" ਮੈਨੂੰ ਇਸ ਤਰਾਂ ਲੱਗਾ ਜਿਵੇਂ ਮੈਂ ਆਪਣੇ ਪਿੰਡ ਵਾਲੇ ਘਰ ਵਿਚ ਬੈਠਾ ਹੋਇਆ ਹਾਂ। ਇਹੋ ਕੁਝ ਤਾਂ ਦੁਆ ਵਿਚ ਪਾਦਰੀ ਇਰਸ਼ਾਦ ਦਤਾ ਮੰਗ ਰਹੇ ਸਨ। ਉਸ ਵਕਤ ਮੈਂ ਉਹਨਾਂ ਅਨੇਕਾਂ ਲੋਕਾਂ ਨੂੰ ਉਹਨਾਂ ਦੀਆਂ ਇਕੋ ਜਹੀਆਂ ਮਜਬੂਰੀਆਂ ਵਿਚ ਘਿਰਿਆ ਹੋਇਆਂ, ਲਕੀਰ ਦੇ ਇਸ ਪਾਸੇ ਜਾਂ ਉਸ ਪਾਸੇ, ਦੂਰ ਤੋਂ ਹੀ ਇਕ ਦੂਜੇ ਦੀ ਸੁੱਖ ਮੰਗਦੇ ਹੋਏ ਵੇਖ ਰਿਹਾ ਸਾਂ।
ਪਿਛਲਾ ਪਿੰਡ ਵੇਖਣ ਦੀ ਖਾਹਿਸ਼
ਇਹ ਕਹਾਣੀ ਇਨ੍ਹਾਂ ਦੋ ਬਜ਼ੁਰਗਾਂ ਜਾਂ ਦੋ ਪਰਿਵਾਰਾਂ ਦੀ ਨਹੀਂ, ਇਹ ਤਾਂ ਉਨ੍ਹਾਂ ਲੱਖਾਂ ਲੋਕਾਂ ਦੀ ਹੈ, ਜੋ ਵਾਹਗੇ ਵਾਲੀ ਲਕੀਰ ਤੋਂ ਪਾਰ ਉਸ ਤਰਫ਼ ਜਾਂ ਇਸ ਤਰਫ਼ ਆਏ ਸਨ। ਇਹ ਕਹਾਣੀ ਹਿੰਦੂ, ਸਿੱਖ ਅਤੇ ਮੁਸਲਿਮ ਸਾਰਿਆਂ ਦੀ ਸਾਂਝੀ ਹੈ। ਤਕਰੀਬਨ ਹਰ ਇਕ ਪਰਿਵਾਰ ਅਤੇ ਹਰ ਵਿਅਕਤੀ ਦੀ ਜੋ ਵਾਹਗੇ ਵਾਲੀ ਲਕੀਰ ਪੈਣ ਤੋਂ ਪਹਿਲਾਂ ਪੈਦਾ ਹੋਇਆ, ਉਨ੍ਹਾਂ ਸਾਰਿਆਂ ਦੀ ਮਨੋ-ਦਸ਼ਾ ਤਕਰੀਬਨ ਇਸ ਤਰ੍ਹਾਂ ਦੀ ਹੀ ਰਹੀ ਹੈ। ਮੈਂ ਜਦ ਇਕ ਡੈਲੀਗੇਸ਼ਨ ਨਾਲ ਪਾਕਿਸਤਾਨ ਜਾਣਾ ਸੀ ਤਾਂ ਮੇਰੇ ਇਕ ਮਿੱਤਰ ਧਰਿੰਦਰ ਭਟਨਾਗਰ ਨੇ ਦਿੱਲੀ ਵਿਚ ਮੈਨੂੰ ਦੋ ਵਿਅਕਤੀਆਂ ਦੇ ਟੈਲੀਫੋਨ ਦਿੱਤੇ ਅਤੇ ਇਕ ਕਿਹਾ ਕਿ ਜੇ ਸੰਭਵ ਹੋਇਆ ਤਾਂ ਉਨ੍ਹਾਂ ਨੂੰ ਮਿਲ ਕੇ ਆਇਉ। ਸ੍ਰੀ ਭਟਨਾਗਰ, ਕਨਫੈਡਰੇਸ਼ਨ ਆਫ ਯੂਨੈਸਕੋ ਕਲੱਬਜ਼ ਇਨ ਇੰਡੀਆ ਦਾ ਸੈਕਟਰੀ ਜਨਰਲ ਹੈ ਅਤੇ ਉਹ ਦੋਵੇਂ ਵਿਅਕਤੀ ਪਾਕਿਸਤਾਨ ਵਿਚ ਬਹੁਤ ਉੱਚ ਅਹੁਦਿਆਂ 'ਤੇ ਸਨ ਅਤੇ ਉਹ ਉਸ ਨੂੰ ਕਿਸੇ ਕਾਨਫਰੰਸ ਵਿਚ ਮਿਲੇ ਸਨ। ਜਦ ਅਸੀਂ ਇਸਲਾਮਾਬਾਦ ਦੇ ਹੋਟਲ ਹੋਲੀ-ਡੇ-ਇਨ ਵਿਚ ਠਹਿਰੇ ਤਾਂ ਦੂਸਰੇ ਦਿਨ ਮੈਂ ਉਨ੍ਹਾਂ ਦੋਵਾਂ ਨੂੰ ਫੋਨ ਕੀਤਾ। ਉਨ੍ਹਾਂ ਵਿਚੋਂ ਇਕ ਤਾਂ ਮਿਲਿਆ ਹੀ ਨਾ ਅਤੇ ਦੂਸਰੇ ਸ੍ਰੀ ਅੱਖਤਰ ਅਹਿਸਾਨ ਨੇ ਮੈਨੂੰ ਕਿਹਾ ਕਿ ਉਹ ਆਪ ਹੀ ਮੇਰੇ ਕੋਲ ਕੋਈ 5 ਕੁ ਵਜੇ ਦੇ ਕਰੀਬ ਆਵੇਗਾ। ਮੈਂ 5 ਵਜੇ ਦੇ ਕਰੀਬ ਥੱਲੇ ਰਿਸੈਪਸ਼ਨ ਕਾਊਂਟਰ ਦੇ ਕੋਲ, ਉਸ ਦੀ ਉਡੀਕ ਕਰਨ ਲਈ ਬੈਠ ਗਿਆ। ਮੇਰੇ ਨਾਲ ਸਾਡੇ ਰਿਸ਼ਤੇਦਾਰ ਇੰਦਰਜੀਤ ਸਿੰਘ ਗਿੱਲ ਵੀ ਸਨ, ਜੋ ਮੇਰੇ ਨਾਲ ਉਸ ਡੈਲੀਗੇਸ਼ਨ ਵਿਚ ਗਏ ਸਨ।
ਤਕਰੀਬਨ 5 ਵਜੇ ਜਦ ਅਖੱਤਰ ਰਿਸੈਪਸ਼ਨ ਕਾਊਂਟਰ ਵੱਲ ਆਇਆ ਤਾਂ ਉਸ ਨੇ ਕਾਊਂਟਰ ਵੱਲ ਜਾਣ ਦੀ ਬਜਾਏ ਸਿੱਧਾ ਹੀ ਸਾਡੇ ਕੋਲ ਆ ਕੇ ਪੁੱਛਿਆ, 'ਆਪ ਹੀ ਮਿਸਟਰ ਛੀਨਾ ਹੋ। ਉਹ ਇਕ ਖੂਬਸੂਰਤ ਵਿਅਕਤੀ ਸੀ। ਉਮਰ ਦੇ ਹਿਸਾਬ 60 ਕੁ ਸਾਲ ਦੇ ਕਰੀਬ ਹੋਣ ਦੇ ਬਾਵਜੂਦ ਉਹ ਬਹੁਤ ਸੋਹਣੀ ਦਿੱਖ ਵਾਲਾ ਸੀ, ਭਾਵੇਂ ਕਿ ਉਸ ਦੇ ਸਿਰ ਦੇ ਵਾਲਾਂ ਵਿਚ ਗੰਜ ਜਿਹਾ ਦਿਸਣ ਲੱਗ ਪਿਆ ਸੀ। ਮੈਨੂੰ ਉਹ ਉਸ ਮੁਸਕਰਾਹਟ ਨਾਲ
ਫਿਰ ਉਸ ਨੇ ਆਪਣੈ ਅੱਬਾ ਜੀ ਬਾਰੇ ਸਭ ਕੁਝ ਦੱਸਣਾ ਸ਼ੁਰੂ ਕੀਤਾ ਕਿ ਭਾਵੇਂ ਉਹ ਬਹੁਤ ਉੱਚੇ ਅਹੁਦਿਆਂ 'ਤੇ ਰਿਹਾ ਹੈ ਪਰ ਉਹ ਅੱਬਾ ਜੀ ਦੀ ਪੇਂਡੂ ਨੇੜਤਾ ਨੂੰ ਦੂਰ ਨਹੀਂ ਕਰ ਸਕਿਆ। ਉਹ ਕਦੀ ਵੀ ਸਾਡੇ ਕੋਲ ਸ਼ਹਿਰ ਨਹੀਂ ਰਹਿਣਾ ਚਾਹੁੰਦੇ ਅਤੇ ਆਪਣੇ ਪਿੰਡ ਹੀ ਰਹਿਣਾ ਚਾਹੁੰਦੇ ਹਨ। ਭਾਵੇਂ ਇਸ ਪਿੰਡ ਵਿੱਚ ਰਹਿੰਦਿਆਂ 60 ਸਾਲ ਦੇ ਕਰੀਬ ਸਮਾਂ ਬੀਤ ਚੁੱਕਾ ਹੈ, ਫਿਰ ਵੀ ਉਹ ਆਪਣੇ ਪਿਛਲੇ ਪਿੰਡ ਅਨੰਦਗੜ੍ਹ ਨੂੰ ਨਹੀਂ ਭੁੱਲ ਸਕੇ ਅਤੇ ਤਕਰੀਬਨ ਰੋਜ਼ਾਨਾ ਹੀ ਕਿਸੇ ਨਾ ਕਿਸੇ ਤਤਕਰੇ ਵਿਚ ਉਹ ਆਪਣੇ ਉਸ ਪਿੰਡ ਦੀ ਗਲ ਜ਼ਰੂਰ ਕਰਦੇ ਹਨ, ਜਿਥੇ ਉਹ ਪੈਦਾ ਹੋਏ ਸਨ, ਬਚਪਨ ਬਿਤਾਇਆ, ਖੇਡੇ, ਪੜ੍ਹੇ ਅਤੇ ਜਿਸ ਪਿੰਡ ਵਿਚ ਉਨ੍ਹਾਂ ਦੀ ਸ਼ਾਦੀ ਹੋਈ। ਨਾ ਹੀ ਉਹ ਉਸ ਪਿੰਡ ਦੇ ਲੋਕਾਂ ਨੂੰ ਭੁੱਲੇ ਹਨ, ਨਾ ਹੀ ਉਨ੍ਹਾਂ ਦੋਸਤਾਂ ਨੂੰ, ਜਿਨ੍ਹਾਂ ਵਿਚੋਂ ਸ਼ਾਇਦ ਹੀ ਕੋਈ ਉਨ੍ਹਾਂ ਨੂੰ ਮਿਲਿਆ ਹੋਵੇ। ਉਹ ਆਪਣੇ ਪੁਰਾਣੇ ਪਿੰਡ ਨੂੰ ਯਾਦ ਕਰਦਿਆਂ ਕਹਿੰਦੇ ਹਨ; 'ਅੱਜ-ਕੱਲ੍ਹ ਦੇਸ਼ ਵਿਚ ਹੋਲੀਆਂ ਦਾ ਮੌਸਮ ਹੁੰਦਾ ਸੀ। ਹੋਲੀ ਨੂੰ ਬਹੁਤ ਲੋਕ ਮਨਾਉਂਦੇ ਸਨ, ਇਕ-ਦੂਜੇ 'ਤੇ ਰੰਗ ਸੁੱਟਦੇ ਸਨ। ਅੱਜ-ਕੱਲ੍ਹ ਵਿਸਾਖੀ ਤੋਂ ਪਹਿਲਾਂ ਹੀ ਪਿੰਡ ਦੇ ਮੁੰਡੇ ਭੰਗੜੇ ਪਾਉਣ ਦੀ ਸਿਖਲਾਈ ਸ਼ੁਰੂ ਕਰ ਦਿੰਦੇ ਸਨ । ਫਿਰ ਉਹ ਹਰ ਤਿਉਹਾਰ ਦੀ ਗੱਲ ਕਰਦੇ ਸਨ, ਦੀਵਾਲੀ, ਦੁਸਹਿਰਾ, ਲੋਹੜੀ, ਜਨਮ ਅਸ਼ਟਮੀ, ਈਦ ਅਤੇ ਗੁਰਪੁਰਬ। ਪਰ ਗੱਲ ਉਹ ਹਮੇਸ਼ਾ ਆਪਣੇ ਪਿੰਡ ਦੀ ਹੀ ਕਰਦੇ ਹਨ ਅਤੇ ਕਹਿੰਦੇ ਹਨ, ਅੱਜ ਮੈਨੂੰ ਆਪਣੇ ਪਿੰਡ ਦਾ ਸੁਪਨਾ ਆਇਆ। ਮੈਂ ਆਪਣੀ ਬਾਗ ਦੇ ਨਾਲ ਵਾਲੀ ਪੈਲੀ ਵਿਚ ਪਾਣੀ ਲਾ ਰਿਹਾ ਸਾਂ, ਖੂਹ ਦੀਆਂ ਟਿੰਡਾਂ ਦੀ ਉਹੋ ਆਵਾਜ਼ ਅਜੇ ਵੀ ਮੇਰੇ ਕੰਨਾਂ ਵਿਚ ਗੂੰਜਦੀ ਹੈ, ਜੋ 60 ਸਾਲ ਪਹਿਲਾਂ ਛੱਡ ਕੇ ਆਏ ਸਾਂ। ਫਿਰ ਉਹ ਆਪਣੀ ਖੂਹ ਵਾਲੀ ਆੜ ਵਿਚ ਦੂਰ ਤਕ ਜਾਣ ਵਾਲੇ ਪਾਣੀ ਤਕ ਨੂੰ ਯਾਦ ਕਰਦੇ ਹਨ।' ਅਖੱਤਰ ਅਹਿਸਾਨ ਦੱਸਣ ਲੱਗਾ, "ਮੇਰਾ
ਕਾਫੀ ਗੱਲਾਂ ਕਰਨ ਤੋਂ ਬਾਅਦ ਉਹ ਕਹਿਣ ਲੱਗੇ, "ਅੱਬਾ ਜੀ ਦੀ ਇਕ ਬਹੁਤ ਵੱਡੀ ਖਾਹਿਸ਼ ਹੈ, ਆਪਣਾ ਪੁਰਾਣਾ ਪਿੰਡ ਅਨੰਦਗੜ੍ਹ ਵੇਖਣ ਦੀ, ਪਰ ਪਿਛਲੇ ਸਮਿਆਂ ਵਿਚ ਇਸ ਤਰ੍ਹਾਂ ਸੰਭਵ ਹੀ ਨਹੀਂ ਹੋ ਸਕਿਆ। ਮੈਂ ਭਾਵੇਂ ਬਹੁਤ ਉੱਚੇ ਅਹੁਦਿਆਂ 'ਤੇ ਰਿਹਾ ਹਾਂ, ਬਹੁਤ ਪਹੁੰਚ ਰਹੀ ਹੈ, ਪਰ ਮੈਂ ਆਪਣੇ ਜ਼ਿਲ੍ਹੇ ਦਾ ਵੀਜ਼ਾ ਨਹੀਂ ਲੈ ਸਕਿਆ।”
ਪਾਕਿਸਤਾਨ ਅਤੇ ਭਾਰਤ ਹੀ ਦੋ ਇਸ ਤਰ੍ਹਾਂ ਦੇ ਦੇਸ਼ ਹਨ ਕਿ ਜਿਸ ਜ਼ਿਲ੍ਹੇ ਦਾ ਵੀਜ਼ਾ ਹੋਵੇ, ਉਥੇ ਹੀ ਜਾ ਸਕਦੇ ਹੋ। ਅਤੇ ਉਹ ਕਹਿਣ ਲੱਗੇ, "ਹੁਣ ਹਾਲਾਤ ਠੀਕ ਹਨ, ਹੁਣ ਇਹ ਸੰਭਵ ਹੋ ਗਿਆ ਕਿ ਅਸੀਂ ਗੁਰਦਾਸਪੁਰ ਜ਼ਿਲ੍ਹੇ ਦਾ ਵੀਜ਼ਾ ਲੈ ਲਈਏ ਅਤੇ ਸਰਦਾਰ ਸਾਹਿਬ ਤੁਸੀਂ ਸਾਡੇ ਨਾਲ ਚੱਲਿਓ, ਪਿਤਾ ਜੀ ਦੀ ਖਾਹਿਸ਼ ਨੂੰ ਪੂਰਾ ਕਰਨਾ ਮੈਂ ਸਭ ਤੋਂ ਵੱਡਾ ਫਰਜ਼ ਸਮਝਦਾ ਹਾਂ।"
ਇੰਨਾ ਲੰਮਾ ਸਮਾਂ ਇੰਦਰਜੀਤ ਸਿੰਘ ਸਾਡੀਆਂ ਇਹ ਗੱਲਾਂ ਸੁਣਦੇ ਰਹੇ ਅਤੇ ਕਹਿਣ ਲੱਗੇ, "ਮੇਰਾ ਜਨਮ ਲਾਇਲਪੁਰ ਜ਼ਿਲ੍ਹੇ ਵਿਚ ਸਮੁੰਦਰੀ ਤਹਿਸੀਲ ਦੇ ਨਾਲ ਇਕ ਪਿੰਡ ਦਾ ਹੈ। ਮੈਂ ਹੁਣ ਵੀ ਉਸ ਪਿੰਡ ਦੇ ਰਾਹ, ਗਲੀਆਂ ਅਤੇ ਘਰਾਂ ਵਿਚ ਰਹਿਣ ਵਾਲੇ ਪਰਿਵਾਰਾਂ ਬਾਰੇ ਜਾਣਦਾ ਹਾਂ। ਮੈਂ ਹੁਣ ਵੀ ਇਹ ਦੱਸ ਸਕਦਾ ਹਾਂ ਕਿ ਇਹ ਰਾਹ ਕਿਸ ਪਿੰਡ ਨੂੰ ਜਾਂਦਾ ਹੈ, ਇਹ ਡੰਡੀ ਕਿਸ ਦੀ ਹਵੇਲੀ ਤਕ ਪਹੁੰਚਦੀ ਹੈ ਅਤੇ ਇਹ ਪੈਲੀਆਂ ਕਿਸ ਦੀਆ ਹਨ। ਪਰ ਕਿਉਂ ਜੋ ਸਾਡੇ ਕੋਲ ਲਾਇਲਪੁਰ ਦਾ ਵੀਜ਼ਾ ਨਹੀਂ, ਇਸ ਲਈ ਅਸੀਂ ਉਥੇ ਨਹੀਂ ਜਾ ਸਕਦੇ। "ਕੀ ਤੁਸੀਂ ਆਪਣਾ ਪਿੰਡ ਵੇਖਣਾ ਚਾਹੁੰਦੇ ਹੋ" ਜਨਾਬ ਅਹਿਸਾਨ, ਇੰਦਰਜੀਤ ਸਿੰਘ ਨੂੰ ਪੁੱਛ ਰਹੇ ਸਨ।
“ਵੇਖਣਾ ਹੀ ਨਹੀਂ, ਉੱਡ ਕੇ ਉਥੇ ਜਾਣਾ ਚਾਹੁੰਦਾ ਹਾਂ। ਮੈਨੂੰ ਤਾਂ ਇਸ ਗੱਲ ਦਾ ਬੜਾ ਦੁੱਖ ਹੈ ਕਿ ਮੈਂ 15 ਦਿਨ ਪਾਕਿਸਤਾਨ ਰਹਾਂਗਾ, ਪਰ ਆਪਣਾ ਪਿੰਡ ਨਹੀਂ ਵੇਖ ਸਕਾਂਗਾ।"
ਤਾਂ ਜਨਾਬ ਅਹਿਸਾਨ ਨੇ ਕਿਹਾ, "ਤੁਸੀਂ ਆਪਣੇ ਪਾਸਪੋਰਟ ਦੀ
ਇਹ ਸਾਰੀ ਗੱਲਬਾਤ ਮੈਂ ਸੁਣ ਤਾਂ ਰਿਹਾ ਸਾਂ, ਪਰ ਇਸ ਵਕਤ ਮੇਰਾ ਧਿਆਨ ਮੇਰੇ ਭਾਪਾ ਜੀ ਦੀ ਉਸ ਖਾਹਿਸ਼ ਵੱਲ ਸੀ, ਜਿਸ ਵਿਚ ਉਹ ਵੀ ਆਪਣਾ ਪਿੰਡ ਵੇਖਣਾ ਚਾਹੁੰਦੇ ਸਨ । ਉਹ ਵੀ ਹਰ ਵਕਤ ਆਪਣੇ ਪਿੰਡ ਚੱਕ ਨੰਬਰ 96 (ਜ਼ਿਲ੍ਹਾ ਸਰਗੋਧਾ) ਵੇਖਣ ਲਈ ਅਹਿਸਾਨ ਸਾਹਿਬ ਦੇ ਅੱਬਾ ਵਾਂਗ ਹੀ ਉਤਸੁਕਤਾ ਰੱਖਦੇ ਸਨ। ਉਹ ਤਾਂ ਅਜੇ ਵੀ ਕਹਿੰਦੇ ਹੁੰਦੇ ਸਨ ਕਿ ਭਾਵੇਂ ਉਧਰੋਂ ਆਇਆ ਨੂੰ 60 ਸਾਲ ਹੋ ਚੱਲੇ ਹਨ, ਪਰ ਸੁਫ਼ਨੇ ਹਰ ਰੋਜ਼ ਪਿੰਡ ਦੇ ਹੀ ਆਉਂਦੇ ਹਨ। ਪਿੰਡ ਦੀਆਂ ਚੌੜੀਆਂ ਗਲੀਆ, ਚੌਕ, ਨਹਿਰਾਂ ਦੇ ਖੁੱਲ੍ਹੇ ਪਾਣੀ, ਆਪਣੇ ਬਾਗ, ਵਗਦੇ ਹੱਲ ਅਤੇ ਆਪਣੇ ਦੋਸਤਾ ਨੂੰ ਹਰ ਵਕਤ ਯਾਦ ਕਰਦੇ ਹਨ। ਅੱਜ ਅਖੱਤਰ ਅਹਿਸਾਨ ਦੀ ਗੱਲ ਸੁਣ ਕੇ ਮੈਨੂੰ ਸ਼ਿੱਦਤ ਮਹਿਸੂਸ ਹੋ ਰਹੀ ਸੀ ਅਤੇ ਮੈਂ ਉਨ੍ਹਾਂ ਦੀ ਇਹ ਖਾਹਿਸ਼ ਛੇਤੀ ਤੋਂ ਛੇਤੀ ਪੂਰੀ ਕਰਨਾ ਚਾਹੁੰਦਾ ਸਾਂ। ਨਾਲ ਹੀ ਮੈਂ ਇਹ ਖਿਆਲ ਕਰ ਰਿਹਾ ਸਾਂ ਕਿ ਲੱਖਾਂ ਲੋਕਾਂ ਨੂੰ ਤਾਂ ਪਾਸਪੋਰਟ ਬਣਾਉਣ ਅਤੇ ਵੀਜ਼ਾ ਪ੍ਰਾਪਤ ਕਰਨ ਬਾਰੇ ਪਤਾ ਨਹੀਂ, ਪਰ ਆਪਣੇ ਛੱਡੇ ਹੋਏ ਪਿੰਡਾਂ ਨੂੰ ਤਾਂ ਉਹ ਵੀ ਓਨੀ ਹੀ ਉਤਸੁਕਤਾ ਨਾਲ ਵੇਖਣਾ ਚਾਹੁੰਦੇ ਹੋਣਗੇ, ਜਿਸ ਤਰ੍ਹਾਂ ਅਖਤਰ ਅਹਿਸਾਨ ਦੇ ਅੱਬਾ ਜਾਂ ਮੇਰੇ ਭਾਪਾ ਜੀ, ਜਦੋਂ ਮੈਂ ਪੁਰਾਣਾ ਪਿੰਡ ਵੇਖ ਕੇ ਆਵਾਂਗਾ ਤਾਂ ਭਾਪਾ ਜੀ ਨੇ ਕਿਹਾ ਸੀ ਕਿ ਉਥੋਂ ਆ ਕੇ ਛੇਤੀ ਤੋਂ ਛੇਤੀ ਮੈਨੂੰ ਮਿਲੀਂ ਅਤੇ ਦੱਸੀ ਕਿ ਹੁਣ ਪਿੰਡ ਕਿੰਨਾ ਕੁ ਬਦਲ ਗਿਆ ਹੈ ਅਤੇ ਤੈਨੂੰ ਕਿਹੜੇ ਕਿਹੜੇ ਲੋਕ ਮਿਲੇ ਸਨ।
ਦੂਸਰੇ ਦਿਨ ਸ਼ਾਮ ਨੂੰ ਜਨਾਬ ਅਖਤਰ ਅਹਿਸਾਨ ਆਏ ਅਤੇ ਉਨ੍ਹਾਂ ਨੇ ਇੰਦਰਜੀਤ ਸਿੰਘ ਲਈ ਫੈਸਲਾਬਾਦ ਦਾ ਵੀਜ਼ਾ ਲੈ ਆਂਦਾ। ਅਸੀਂ ਇਸ ਕੰਮ ਨੂੰ ਸੰਭਵ ਵੀ ਨਹੀਂ ਸਾਂ ਸਮਝਦੇ। ਸਾਡੇ ਲੱਖ ਜ਼ੋਰ ਦੇਣ 'ਤੇ ਵੀ ਉਨ੍ਹਾਂ ਨੇ ਨਾ ਵੀਜ਼ਾ ਫੀਸ ਦੱਸੀ, ਨਾ ਲਈ। ਪਰ ਜਾਣ ਤੋਂ ਪਹਿਲਾਂ ਫਿਰ ਕਹਿਣ ਲੱਗੇ ਕਿ "ਜਦ ਅਸੀਂ ਆਪਣੇ ਅੱਬਾ ਜੀ ਨਾਲ ਆਵਾਗੇ ਤਾਂ ਸਾਡੇ ਨਾਲ ਜ਼ਰੂਰ ਚੱਲਣਾ, ਮੈਂ ਬਹੁਤ ਛੇਤੀ ਅੱਬਾ ਜੀ ਦੀ ਖਾਹਿਸ਼ ਪੂਰੀ ਕਰਣੀ ਹੈ।" ਫਿਰ ਮੈਂ ਉਨ੍ਹਾਂ ਨੂੰ ਆਪਣੇ ਭਾਪਾ ਜੀ ਦੀ ਆਪਣਾ ਪਿੰਡ ਵੇਖਣ ਦੀ ਖਾਹਿਸ਼ ਦੱਸੀ ਤਾਂ ਉਹ ਕਹਿਣ ਲੱਗੇ, "ਜਦ ਤੁਸੀਂ ਲਾਹੌਰ ਆਉਗੇ ਤਾਂ ਮੈਨੂੰ ਦੱਸ
ਕੋਈ ਸਾਲ ਭਰ ਮੈਂ ਅਖੱਤਰ ਅਹਿਸਾਨ ਅਤੇ ਉਸ ਦੇ ਅੱਬਾ ਬਾਰੇ ਸੋਚਦਾ ਰਿਹਾ ਕਿ ਉਹ ਆਉਣ ਵੇਲੇ ਮੈਨੂੰ ਦੱਸਣਗੇ। ਮੈਂ ਸਾਲ ਬਾਅਦ ਫਿਰ ਪਾਕਿਸਤਾਨ ਗਿਆ ਅਤੇ ਮੈਂ ਅਖੱਤਰ ਅਹਿਸਾਨ ਨੂੰ ਲਾਹੌਰ ਤੋਂ ਫੋਨ ਕੀਤਾ। ਉਹ ਬਹੁਤ ਖੁਸ਼ ਸੀ, ਉਹ ਪੁੱਛ ਰਿਹਾ ਸੀ ਕਿ "ਮੈਂ ਕਦੋਂ ਉਸ ਕੋਲ ਆਵਾਂਗਾ। ਉਹ ਮੇਰੇ ਲਈ ਕੀ ਕਰ ਸਕਦਾ ਹੈ। ਉਹ ਕੋਈ ਤਿੰਨ- ਚਾਰ ਮਿੰਟ ਗੱਲਾਂ ਕਰਦਾ ਰਿਹਾ ਤਾਂ ਮੈਂ ਉਸ ਨੂੰ ਯਾਦ ਕਰਾਇਆ ਕਿ "ਮੈਂ ਉਸ ਨੂੰ ਉਡੀਕਦਾ ਰਿਹਾ ਹਾਂ। ਤੁਸੀਂ ਆਪਣੇ ਅੱਬਾ ਜੀ ਨੂੰ ਲੈ ਕੇ ਕਿਉਂ ਨਹੀਂ ਆਏ।" ਉਹ ਚੁੱਪ ਹੋ ਗਿਆ। ਮੈਂ ਤਾਂ ਸਮਝਿਆ ਕਿ ਸ਼ਾਇਦ ਫੋਨ ਕੱਟਿਆ ਗਿਆ ਹੈ, ਪਰ ਉਹ ਬੋਲਿਆ, "ਅੱਬਾ ਜੀ ਆਪਣਾ ਪਿੰਡ ਵੇਖਣ ਦੀ ਖਾਹਿਸ਼ ਨਾਲ ਹੀ ਲੈ ਗਏ।” ਉਹ ਪੁੱਛਣ ਲੱਗਾ ਕਿ "ਤੁਸੀਂ ਆਪਣੇ ਭਾਪਾ ਜੀ ਨੂੰ ਨਾਲ ਲੈ ਕੇ ਆਏ ਹੋ,” ਤਾਂ ਫਿਰ ਮੇਰੀ ਚੁੱਪ ਨੇ ਉਸ ਨੂੰ ਸਮਝਾ ਦਿੱਤਾ ਕਿ ਉਹ ਵੀ ਇਹ ਖਾਹਿਸ਼ ਨਾਲ ਹੀ ਲੈ ਗਏ ਹਨ।
ਮੁਲਤਾਨ ਦੇ ਅੰਬ
ਕੈਨੇਡਾ ਦੇ ਓਂਟਾਰੀਓ ਪ੍ਰਾਂਤ ਦੀ ਟਰੈਂਟ ਯੂਨੀਵਰਸਿਟੀ ਵਿਚ ਕੈਨੇਡਾ ਦੇ ਬਹੁਪੱਖੀ ਸਭਿਆਚਾਰ ਤੇ ਇਕ ਕਾਨਫਰੰਸ ਹੋ ਰਹੀ ਸੀ, ਜਿਸ ਵਿਚ ਸ਼ਾਮਲ ਹੋਣ ਦਾ ਮੈਨੂੰ ਸੱਦਾ ਮਿਲ ਗਿਆ। ਬਹੁਤ ਹੀ ਖੂਬਸੂਰਤ ਸ਼ਹਿਰ ਪੀਟਰਬਰੋ ਵਿਚ ਇਹ ਕਾਨਫਰੰਸ ਪੰਜ ਦਿਨ ਚੱਲਣੀ ਸੀ। ਜਦ ਮੈਂ ਕਾਨਫਰੰਸ ਵਾਲੀ ਜਗ੍ਹਾ ਤੇ ਪਹੁੰਚਿਆ ਤਾਂ ਉਥੇ ਅਮਰੀਕਾ, ਆਸਟ੍ਰੇਲੀਆ, ਕੁਰੇਸ਼ੀਆ ਆਦਿ ਦੇ ਮਰਦ- ਔਰਤਾਂ ਮਿਲੀਆਂ ਜੋ ਆਪੋ-ਆਪਣੇ ਦੇਸ਼ਾਂ ਤੋਂ ਕਾਨਫਰੰਸ ਵਿਚ ਸ਼ਾਮਲ ਹੋਣ ਲਈ ਪਹੁੰਚੇ ਹੋਏ ਸਨ। ਉਨ੍ਹਾਂ ਲੋਕਾਂ ਵਿਚ ਇਕ ਸੌਲੇ ਜਿਹੇ ਰੰਗ ਦਾ ਵਿਅਕਤੀ ਬੈਠਾ ਹੋਇਆ ਸੀ। ਕੁਝ ਲੋਕਾਂ ਨਾਲ ਵਾਕਫੀ ਕਰਨ ਤੋਂ ਬਾਅਦ ਜਦ ਮੈਂ ਅੰਗਰੇਜ਼ੀ ਵਿਚ ਉਸ ਨੂੰ ਪੁੱਛਿਆ ਕਿ ਤੁਸੀਂ ਕਿਸ ਦੇਸ਼ ਤੋਂ ਆਏ ਹੋ ਤਾਂ ਉਸ ਨੇ ਪੰਜਾਬੀ ਵਿਚ ਜਵਾਬ ਦਿੱਤਾ " ਮੈਂ ਪਾਕਿਸਤਾਨ ਤੋਂ, ਮੁਲਤਾਨ ਤੋਂ ਆਇਆ ਹਾਂ ।" ਮੈਨੂੰ ਇਕਦਮ ਹੈਰਾਨੀ ਅਤੇ ਵੱਡੀ ਖੁਸ਼ੀ ਹੋਈ ਕਿ ਮੈਂ ਆਸਾਨੀ ਨਾਲ ਇਸ ਨਾਲ ਪੰਜਾਬੀ ਵਿੱਚ ਗੱਲਬਾਤ ਕਰ ਸਕਦਾ ਹਾਂ । ਫਿਰ ਉਹ ਦੱਸਣ ਲੱਗਾ ਕਿ "ਜਦ ਤੁਸੀਂ ਹੋਰ ਵਿਅਕਤੀਆਂ ਨਾਲ ਵਾਕਫੀ ਕਰ ਰਹੇ ਸੀ ਤਾਂ ਮੈਂ ਆਪਣੇ ਆਪ ਹੀ ਅੰਦਾਜ਼ਾ ਲਾ ਰਿਹਾ ਸਾਂ ਕਿ ਇਹ ਚੜ੍ਹਦੇ ਪੰਜਾਬ ਤੋਂ ਹੈ। ਮੈਂ ਟੀ.ਵੀ., ਅਖਬਾਰਾਂ ਵਿਚ ਤਾਂ ਸਿੱਖਾਂ ਦੀਆਂ ਫੋਟੋਆਂ ਬਹੁਤ ਵਾਰ ਵੇਖੀਆਂ ਹੋਈਆਂ ਹਨ, ਪਰ ਕਿਸੇ ਸਿੱਖ ਨੂੰ ਪਹਿਲੀ ਵਾਰ ਮਿਲ ਰਿਹਾ ਹਾਂ, ਜਦੋਂ ਕਿ ਸਿੱਖ ਹਿਸਟਰੀ ਤਾਂ ਬਹੁਤ ਵੱਡਾ ਵਿਸ਼ਾ ਹੈ, ਜਿਸ ਬਾਰੇ ਪੜ੍ਹਦੇ ਰਹੇ ਹਾਂ।" ਮੇਰਾ ਅਤੇ ਡਾ. ਜਫਰ ਇਕਬਾਲ ਦਾ ਕਮਰਾ ਵੀ ਕੋਲ-ਕੋਲ ਹੀ ਸੀ ਅਤੇ ਉਹ ਮੇਰੇ ਨਾਲ ਮੇਰਾ ਸਾਮਾਨ ਲੈ ਕੇ ਹੋਸਟਲ ਵਿਚ ਰੱਖਣ ਲਈ ਮੇਰੇ ਨਾਲ ਆਇਆ ਅਤੇ ਇਸ ਸਮੇਂ ਵਿਚ ਉਸ ਨੇ ਦੱਸਿਆ ਕਿ ਉਹ ਬਹਾਉਦੀਨ ਜ਼ਕਰੀਆ ਯੂਨੀਵਰਸਿਟੀ ਮੁਲਤਾਨ ਵਿਚ ਅੰਗਰੇਜ਼ੀ ਵਿਭਾਗ ਦਾ ਮੁੱਖੀ ਹੈ।
ਟਰੈਂਟ ਯੂਨੀਵਰਸਿਟੀ ਦੀ ਇਸ ਕਾਨਫਰੰਸ ਵਿਚ ਚਰਚਾ ਦਾ ਢੰਗ ਸਾਡੀਆਂ ਯੂਨੀਵਰਸਿਟੀਆਂ ਤੋਂ ਬਿਲਕੁਲ ਵੱਖਰਾ ਸੀ। ਸਵੇਰੇ ਬਰੇਕਫਾਸਟ ਕਰਦਿਆਂ ਹੋਇਆ ਜਾਂ ਲੰਚ ਅਤੇ ਡਿਨਰ ਉੱਤੇ ਵੀ ਇਸ ਤਰ੍ਹਾਂ ਦੀ ਚਰਚਾ ਲਈ ਕੁਝ ਵਿਸ਼ੇ ਚੁਣੇ ਹੁੰਦੇ ਸਨ। ਦੁਪਹਿਰ ਨੂੰ ਥੋੜ੍ਹਾ ਸਮਾਂ ਆਰਾਮ ਦਾ
ਉਥੋਂ ਦੇ ਬਰੇਕਫਾਸਟ, ਲੰਚ ਅਤੇ ਡਿਨਰ ਵਿਚ ਲਗਾਤਾਰ ਖੁਸ਼ਕ ਸਬਜ਼ੀਆਂ ਖਾ-ਖਾ ਕੇ ਅਸੀਂ ਦੋਵੇਂ ਅੱਕ ਗਏ ਸਾਂ । ਹਰ ਰੋਜ਼ ਵੱਖ-ਵੱਖ ਰੈਸਟੋਰੈਂਟਾਂ ਤੋਂ ਖਾਣਾ ਖਾਂਦੇ ਸਾਂ । ਮੀਨੂੰ 'ਚੋਂ ਜਿਸ 'ਤੇ ਨਿਸ਼ਾਨੀ ਲਾ ਦਿੰਦੇ ਸਾਂ, ਉਹ ਹੀ ਸਾਹਮਣੇ ਆ ਜਾਂਦਾ ਸੀ। ਇਕ ਦਿਨ ਅਸੀਂ ਦੋਵਾਂ ਨੇ ਆਪਣੇ ਵਿਚ ਗੱਲਬਾਤ ਕੀਤੀ ਕਿ ਦਾਲ ਜਾਂ ਤਰੀ ਵਾਲੀ ਸਬਜ਼ੀ ਨੂੰ ਅਸੀਂ ਦੋਵੇਂ ਤਰਸ ਗਏ ਹਾਂ। ਅਸੀਂ ਇਕ ਦੋ ਵਾਰ ਰੈਸਟੋਰੈਂਟਾਂ ਤੋਂ ਪੁੱਛਿਆ ਵੀ ਕਿ ਕੀ ਇੱਥੇ ਤਰੀ ਵਾਲੀ ਸਬਜ਼ੀ ਨਹੀਂ, ਤਾਂ ਇਹੋ ਜਵਾਬ ਮਿਲਿਆ ਕਿ ਜੋ ਕੁਝ ਮੀਨੂ ਵਿਚ ਹੈ, ਇਸ 'ਚੋਂ ਜੋ ਚਾਹੋ ਮਿਲ ਸਕਦਾ ਹੈ। ਅਸੀਂ ਪ੍ਰਗੋਰਾਮ ਦੀ ਕੋਆਰਡੀਨੇਟਰ ਮਿਸ ਮੈਲਨੀ ਨੂੰ ਕਿਹਾ ਕਿ ਕਿਸੇ ਇੰਡੀਅਨ ਰੈਸਟੋਰੈਂਟ ਤੋਂ ਖਾਣੇ ਦਾ ਪ੍ਰੋਗਰਾਮ ਬਣਾਓ, ਪਰ
ਦੂਸਰੇ ਦਿਨ ਟੋਰਾਟੋਂ ਵਿਚ ਜਦ ਅਸੀਂ ਇਕ ਇੰਡੀਅਨ ਰੈਸਟੋਰੈਂਟ ਦੇ ਅੱਗੋਂ ਦੀ ਲੰਘ ਰਹੇ ਸਾਂ, ਤਾਂ ਬੱਸ ਨੂੰ ਮਿਸ ਮੈਲਨੀ ਨੇ ਠਹਿਰਾ ਲਿਆ ਅਤੇ ਦੱਸਣ ਲੱਗੀ ਕਿ ਇਹ ਇੰਡੀਅਨ ਰੇਸਟੋਰੈਂਟ ਹੈ, ਸਾਨੂੰ ਅੰਦਰ ਜਾ ਕੇ ਹੈਰਾਨੀ ਹੋਈ ਕਿ ਉਸ ਨੂੰ ਚਲਾਉਣ ਵਾਲਾ ਭਾਰਤੀ ਪੰਜਾਬੀ ਸੀ ਅਤੇ ਉਸ ਰੈਸਟੋਰੈਂਟ ਵਿਚ ਬਰਫੀ, ਪੇਸਟਰੀ, ਗੁਲਾਬ ਜਾਮੁਨ ਅਤੇ ਸਮੋਸੇ ਆਦਿ ਇਸ ਤਰ੍ਹਾਂ ਹੀ ਸਨ ਜਿਵੇਂ ਉਹ ਅੰਮ੍ਰਿਤਸਰ ਦਾ ਕੋਈ ਰੈਸਟੋਰੇਂਟ ਹੋਵੇ। ਮੇਰੇ ਕੋਲ ਡਾ. ਜਫਰ ਇਕਬਾਲ ਆ ਕੇ ਕਹਿਣ ਲੱਗਾ ਇਹ ਤਾਂ ਮੁਲਤਾਨ ਦਾ ਰੈਸਟੋਰੈਂਟ ਲੱਗਦਾ ਹੈ। ਸਾਡੇ ਕਹਿਣ ਤੇ ਸਾਰਾ ਹੀ ਡੈਲੀਗੇਸ਼ਨ ਚਾਹ ਪੀਣ ਲਈ ਮੰਨ ਗਿਆ ਅਤੇ ਅਸੀਂ ਪੇਸਟਰੀ, ਬਰਫੀ, ਸਮੋਸੇ ਅਤੇ ਪਕੌੜਿਆ ਦਾ ਆਰਡਰ ਕਰ ਦਿੱਤਾ। ਹਰ ਇਕ ਨੇ ਇਨ੍ਹਾਂ ਡਿਸ਼ਾਂ ਦਾ ਆਨੰਦ ਲਿਆ। ਮੈਂ ਕਾਉਂਟਰ 'ਤੇ ਜਾ ਕੇ ਇਸ ਦਾ 270 ਡਾਲਰ ਬਿੱਲ ਦੇ ਦਿੱਤਾ। ਜਿਸ ਦਿਨ ਦਾ ਮੈਂ ਕੈਨੇਡਾ ਆਇਆ ਸਾਂ, ਮੈਨੂੰ ਕੋਈ ਵੀ ਪੈਸਾ ਖਰਚਣ ਦਾ ਮੌਕਾ ਨਹੀਂ ਸੀ ਮਿਲਿਆ। ਮੇਰੇ ਮਗਰ ਇਕਦਮ ਜਫਰ ਇਕਬਾਲ ਆ ਗਿਆ ਅਤੇ ਪੁਛਣ ਲੱਗਾ ਕਿ ਕਿੰਨਾ ਬਿੱਲ ਹੈ। ਜਦ ਮੈਂ ਉਸ ਨੂੰ ਦੱਸਿਆ ਕਿ ਬਿੱਲ ਮੈਂ ਦੇ ਦਿੱਤਾ ਹੈ ਤਾਂ ਉਹ ਕਹਿਣ ਲੱਗਾ ਇਹ ਕਿਸ ਤਰ੍ਹਾਂ ਹੋ ਸਕਦਾ ਹੈ। ਅੱਧਾ ਬਿੱਲ ਮੈਂ ਦੇਵਾਂਗਾ। ਮੈਂ ਉਸ ਨੂੰ ਬਥੇਰਾ ਕਿਹਾ ਪਰ ਅਖੀਰ 'ਤੇ ਉਹ ਕਹਿਣ ਲੱਗਾ, “ਛੀਨਾ ਸਾਹਿਬ, ਉਥੇ ਇਕ ਵਾਹਗੇ ਵਾਲੀ ਲਕੀਰ ਹੈ। ਤੁਸੀਂ ਕੈਨੇਡਾ, ਅਮਰੀਕਾ ਦੇ ਆਦਮੀ ਨੂੰ ਤਾਂ ਯਕੀਨਨ ਦੁਬਾਰਾ ਮਿਲ ਸਕਦੇ ਹੋ, ਭਾਰਤ ਪਾਕਿਸਤਾਨ ਦਾ ਆਦਮੀ ਯਕੀਨੀ ਤੌਰ ਤੇ ਦੁਬਾਰਾ ਮਿਲ ਸਕਦਾ ਹੈ ਕਿ ਨਹੀਂ ਇਸ ਨੂੰ ਤੁਸੀਂ ਯਕੀਨੀ ਨਹੀਂ ਕਹਿ ਸਕਦੇ। ਮੈਂ ਇਹ ਕਰਜ਼ਾ ਨਹੀਂ ਲੈਣਾ ਚਾਹੁੰਦਾ। ਅੱਧੇ ਪੈਸੇ ਤੁਸੀਂ ਦਿਓਗੇ, ਅੱਧੇ ਮੈਂ ਦੇਵਾਂਗਾ।" ਅਤੇ ਇਸ ਤੋਂ ਬਾਅਦ ਮੈਂ ਕੁਝ ਨਾ ਕਿਹਾ।
ਉਸ ਚਾਹ-ਪਾਣੀ ਤੋਂ ਬਾਅਦ ਲੰਚ ਦੀ ਲੋੜ ਹੀ ਨਾ ਰਹੀ। ਮਿਸ ਮੈਲਨੀ ਕਹਿਣ ਲੱਗੀ ਇਹ ਫਾਰਮ ਭਰ ਕੇ ਬਿੱਲ ਨਾਲ ਲਾ ਦਿਓ, ਮੈਂ ਇਹ ਪੈਸੇ ਤੁਹਾਨੂੰ ਦੇ ਦੇਵਾਂਗੀ । ਅਸੀਂ ਦੋਵਾਂ ਨੇ ਉਸ ਨੂੰ ਦੱਸਿਆ ਕਿ ਸਾਡੇ ਪੰਜਾਬੀ ਕਲਚਰ ਵਿਚ ਇਸ ਤਰ੍ਹਾਂ ਨਹੀਂ ਹੁੰਦਾ। ਇਸ ਤੋਂ ਬਾਅਦ ਉਸ ਨੂੰ ਸਾਡੇ ਸਾਂਝੇ ਪੰਜਾਬੀ ਕਲਚਰ ਬਾਰੇ ਸਮਝਾਉਣ ਲਈ ਜਫਰ ਇਕਬਾਲ ਕੋਈ ਅੱਧਾ ਘੰਟਾ ਸਿਰ ਖਪਾਉਂਦਾ ਰਿਹਾ।
Page_breakਪ੍ਰੋਗਰਾਮ ਦੇ ਆਖਰੀ ਦਿਨ ਸ਼ਾਮ ਨੂੰ ਤਿੰਨ ਵਜੇ ਪਹਿਲਾਂ ਮੈਂ ਭਾਰਤ ਦੇ ਸਮਾਜਿਕ, ਆਰਥਿਕ ਅਤੇ ਸਭਿਆਚਾਰਕ ਵਿਸ਼ੇ 'ਤੇ ਭਾਸ਼ਨ ਦੇਣਾ ਸੀ ਅਤੇ ਉਸ ਤੋਂ ਬਾਅਦ ਸੁਆਲਾਂ-ਜੁਆਬਾਂ ਤੋਂ ਬਾਅਦ ਡਾ. ਜਫਰ ਇਕਬਾਲ ਨੇ ਪਾਕਿਸਤਾਨ ਦੇ ਸਭਿਆਚਾਰਕ, ਸਮਾਜਿਕ ਅਤੇ ਆਰਥਿਕ ਵਿਸ਼ੇ 'ਤੇ ਬੋਲਣਾ ਸੀ। ਅੱਧਾ ਘੰਟਾ ਬੋਲਣ ਤੋਂ ਬਾਅਦ ਸੁਆਲ-ਜੁਆਬ ਦਾ ਸਮਾਂ ਸਿਰਫ ਪੰਦਰਾਂ ਮਿੰਟ ਸੀ, ਪਰ ਮੈਨੂੰ ਇੰਨੇ ਸੁਆਲ ਪੁੱਛੇ ਗਏ ਕਿ ਕੋਈ 45 ਮਿੰਟ ਲੰਘ ਗਏ। ਮੁੱਖ ਸਵਾਲ ਸਨ: ਕੀ ਇਹ ਸੱਚ ਹੈ ਕਿ ਔਰਤਾਂ ਦੇ ਕੰਮ ਕਰਨ ਨੂੰ ਉਤਸ਼ਾਹਿਤ ਨਹੀਂ ਕੀਤਾ ਜਾਂਦਾ, ਔਰਤਾਂ ਦੀ ਵਿਦਿਆ ਦੀ ਦਰ ਕਿਉਂ ਘੱਟ ਹੈ? ਕੀ ਸੱਚ ਹੈ ਕਿ ਤਲਾਕ ਦੇਣ ਨੂੰ ਸਮਾਜਿਕ ਤੌਰ 'ਤੇ ਗਲਤ ਸਮਝਿਆ ਜਾਂਦਾ ਹੈ, ਅਤੇ ਕੀ ਇਹ ਵੀ ਸੱਚ ਹੈ ਕਿ ਬਹੁਤੀਆਂ ਹਾਲਤਾਂ ਵਿਚ ਲੜਕੀ-ਲੜਕਾ ਵਿਆਹ ਤੋਂ ਪਹਿਲਾਂ ਇਕ-ਦੂਜੇ ਨੂੰ ਜਾਣਦੇ ਨਹੀਂ ਹੁੰਦੇ, ਖੇਤੀ ਇਕ ਵਪਾਰਕ ਪੇਸ਼ਾ ਨਹੀਂ, ਇਕ ਰਹਿਣ ਦਾ ਢੰਗ ਹੈ ਆਦਿ। ਅਸਲ ਵਿਚ ਮੈਂ ਡਾ. ਜਫਰ ਇਕਬਾਲ ਦਾ 45 ਮਿੰਟ ਦਾ ਸਮਾਂ ਵੀ ਲੈ ਗਿਆ ਸਾਂ, ਪਰ ਪ੍ਰਬੰਧਕ ਨੇ ਫਿਰ ਵੀ ਡਾ. ਜਫਰ ਇਕਬਾਲ ਦਾ ਨਾਂ ਬੋਲਿਆ। ਉਹ ਸਟੇਜ਼ 'ਤੇ ਆਇਆ ਅਤੇ ਮਾਈਕ ਅੱਗੇ ਖੜ੍ਹੇ ਹੋ ਕੇ ਬੋਲਿਆ, "ਪ੍ਰੋ ਛੀਨਾ ਨੇ ਜੋ ਸਮਾਜਿਕ, ਆਰਥਿਕ ਅਤੇ ਸਭਿਆਚਾਰਕ ਹਾਲਤ ਭਾਰਤ ਦੀ ਦੱਸੀ ਹੈ, ਬਿਲਕੁਲ 100 ਫੀਸਦੀ ਉਸ ਤਰ੍ਹਾਂ ਹੀ ਪਾਕਿਸਤਾਨ ਵਿਚ ਹੈ। ਪ੍ਰੋ. ਛੀਨਾ ਮੇਰੇ ਵੱਡੇ ਭਰਾ ਹਨ।" ਅਤੇ ਉਹ ਬੈਠ ਗਿਆ। ਲੋਕ ਹੈਰਾਨ ਸਨ, ਬਾਹਰ ਆਉਂਦਿਆਂ ਮੈਂ ਡਾ. ਜਫਰ ਦਾ ਹੱਥ ਫੜ ਲਿਆ ਅਤੇ ਪੁੱਛਿਆ ਕਿ ਤੁਸੀਂ ਕੁਝ ਵੀ ਨਹੀਂ ਬੋਲੇ, ਤਾਂ ਉਹ ਕਹਿਣ ਲੱਗਾ "ਮੈਂ ਇਸ ਵਿਚ ਹੋਰ ਕੀ ਆਖਣਾ ਸੀ, ਲੋਕ ਉਹੋ ਗੱਲਾਂ ਦੁਬਾਰਾ ਸੁਣ ਕੇ ਤੰਗ ਹੋਣੇ ਸਨ।”
ਉਸ ਤੋਂ ਅਗਲੇ ਦਿਨ ਜਦ ਮੈਂ ਭਾਰਤ ਆਉਣ ਤੋਂ ਪਹਿਲਾਂ ਓਟਵਾ ਨੂੰ ਚਲੇ ਜਾਣਾ ਸੀ ਅਤੇ ਉਸ ਨੇ ਕੁਝ ਚਿਰ ਟੋਰਾਂਟੋ ਰਹਿ ਕੇ ਵਾਪਸ ਪਾਕਿਸਤਾਨ ਆ ਜਾਣਾ ਸੀ, ਅਸੀਂ ਜੱਫੀ ਪਾ ਕੇ ਮਿਲੇ ਅਤੇ ਸਾਡੇ ਦੋਵਾਂ ਦੇ ਮਨ ਵਿਚ ਇਕ ਗੱਲ ਸੀ ਕਿ ਸ਼ਾਇਦ ਜ਼ਿੰਦਗੀ ਵਿਚ ਫਿਰ ਅਸੀਂ ਕਦੀ ਵੀ ਨਹੀਂ ਮਿਲਾਂਗੇ। ਪਰ ਕੁਝ ਚਿਰ ਬਾਅਦ ਹੀ ਭਾਰਤ ਤੋਂ ਪਾਕਿਸਤਾਨ ਇਕ ਡੈਲੀਗੇਸ਼ਨ ਗਿਆ, ਜਿਸ ਵਿਚ ਮੈਨੂੰ ਵੀ ਜਾਣ ਦਾ ਮੌਕਾ ਮਿਲਿਆ ਅਤੇ ਇਸ ਡੈਲੀਗੇਸ਼ਨ ਦੇ ਪ੍ਰੋਗਰਾਮ ਵਿਚ ਮੁਲਤਾਨ ਵਿਚ ਤਿੰਨ ਰਾਤਾਂ ਰਹਿਣ ਦਾ ਪ੍ਰੋਗਰਾਮ ਸੀ। ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਸੀ ਕਿ ਮੈਂ ਜਫਰ ਇਕਬਾਲ ਨੂੰ ਫਿਰ ਮਿਲਾਂਗਾ ਅਤੇ ਉਸ ਨਾਲ ਕੁਝ ਸਮਾਂ ਗੁਜ਼ਾਰਾਂਗਾ। ਮੈਂ ਮੁਲਤਾਨ ਜਦ ਉਸ ਨੂੰ ਉਸ ਵੱਲੋਂ ਦਿੱਤੇ ਹੋਏ ਨੰਬਰ 'ਤੇ ਫੋਨ ਕੀਤਾ ਤਾਂ ਉਹ ਨੰਬਰ
ਜਫਰ ਇਕਬਾਲ ਨੇ ਆਪਣੇ ਲੜਕੇ ਨਾਲ ਮੇਰੀ ਵਾਕਫੀ ਕਰਵਾਈ ਜੋ ਕਾਰ ਚਲਾ ਰਿਹਾ ਸੀ। ਮੈਂ ਅਤੇ ਸਾਡੇ ਨਾਲ ਗਏ ਸਾਡੇ ਰਿਸ਼ਤੇਦਾਰ ਸ. ਇੰਦਰਜੀਤ ਸਿੰਘ ਉਸ ਨਾਲ ਕਾਰ ਵਿਚ ਬੈਠ ਕੇ ਤੁਫੈਲ ਹੋਟਲ ਵਿਚ ਚਲੇ ਗਏ। ਉਸ ਵਕਤ ਕੋਈ 10.30 ਦਾ ਸਮਾਂ ਹੋ ਗਿਆ ਸੀ । ਅਸੀਂ ਇਕ ਦੂਜੇ ਨੂੰ ਬਹੁਤ ਕੁਝ ਪੁੱਛਦੇ ਰਹੇ, ਕੈਨੇਡਾ ਵਿਚ ਵਿਛੜਣ ਤੋਂ ਬਾਅਦ ਉਹ ਟੋਰਾਂਟੋ ਅਤੇ ਮੈਂ ਓਟਵਾ ਵਿਚ ਰਹੇ ਸਮੇਂ ਬਾਰੇ ਗੱਲਾਂ ਕਰਦੇ ਰਹੇ, ਅਤੇ ਫਿਰ ਉਹ ਕਹਿਣ ਲੱਗਾ ਕਿ "ਛੀਨਾ ਸਾਹਿਬ ਜਦ ਤੁਸੀਂ ਕਿਹਾ ਕਿ ਮੈਂ ਮੁਲਤਾਨ ਤੋਂ ਬੋਲ ਰਿਹਾ ਹਾਂ ਤਾਂ ਮੈਂ ਸੋਚਿਆ ਕਿ ਕਿਤੇ ਇਹ ਸੁਪਨਾ ਤਾਂ ਨਹੀਂ, ਕਿਉਂਕਿ ਜੋ ਭਾਰਤ ਅਤੇ ਪਾਕਿਸਤਾਨ ਵਿਚ ਜਾਣ ਲਈ ਇੰਨੀ ਆਸਾਨੀ ਨਾਲ ਵੀਜ਼ਾ ਨਹੀਂ ਮਿਲਦਾ। ਫਿਰ ਯਾਤਰਾ ਲਈ ਕੁਝ ਹੀ ਸ਼ਹਿਰਾਂ ਦਾ ਵੀਜ਼ਾ ਮਿਲਦਾ ਹੈ।” ਫਿਰ ਅਸੀਂ ਬਹੁਤ ਲੰਮਾ ਸਮਾਂ ਭਾਰਤ ਅਤੇ ਪਾਕਿਸਤਾਨ ਦੇ ਵੱਖ-ਵੱਖ ਸ਼ਹਿਰਾਂ ਬਾਰੇ ਗੱਲਾਂ ਕਰਦੇ ਰਹੇ। ਜਦ ਮੈਂ ਉਸ ਨਾਲ ਮੁਲਤਾਨ ਦੇ ਕਰੀਬ ਬਹੁਤ ਵੱਡੇ-ਵੱਡੇ ਅੰਬਾਂ ਦੇ ਦਰੱਖਤਾਂ ਅਤੇ ਅੰਬਾਂ ਦੇ ਬਾਗਾਂ ਦੀ ਗੱਲ ਕੀਤੀ ਤਾਂ ਉਹ ਦੱਸਣ ਲੱਗਾ ਕਿ ਮੁਲਤਾਨ ਦੇ ਅੰਬ ਵਿਦੇਸ਼ਾਂ ਵਿਚ ਨਿਰਯਾਤ ਕੀਤੇ ਜਾਂਦੇ ਹਨ ਅਤੇ ਉਹ ਕਹਿਣ ਲੱਗਾ "ਇਸ ਸਾਲ ਮੈਂ ਤੁਹਾਨੂੰ ਵੀ ਇਥੋਂ ਅੰਬ ਭੇਜਾਂਗਾ। ਜੇ ਇਹ ਕੈਨੇਡਾ, ਇੰਗਲੈਂਡ ਹਜ਼ਾਰਾਂ ਮੀਲਾਂ ਤੇ ਜਾ ਸਕਦੇ ਹਨ ਤਾਂ ਤੁਹਾਡੇ ਕੋਲ ਅੰਮ੍ਰਿਤਸਰ ਕਿਉਂ ਨਹੀਂ ਜਾ ਸਕਦੇ, ਜੋ ਕਿ 200 ਕਿਲੋਮੀਟਰ
ਫਿਰ ਉਹ ਲੋਕ ਕੋਣ ਸਨ?
ਜਿਸ ਡੈਲੀਗੈਸ਼ਨ ਨਾਲ ਮੈਂ ਪਾਕਿਸਤਾਨ ਗਿਆ, ਉਸ ਨੇ ਦੋ ਰਾਤਾਂ ਸਰਗੋਧੇ ਵੀ ਰਹਿਣਾ ਸੀ, ਸਰਗੋਧੇ ਤੋਂ ਕੋਈ 6 ਕਿਲੋਮੀਟਰ ਦੀ ਦੂਰੀ ਤੇ ਚੱਕ ਨੰਬਰ 96 ਉਹ ਪਿੰਡ ਸੀ, ਜਿਥੇ ਮੇਰਾ ਜਨਮ ਹੋਇਆ ਸੀ ਅਤੇ ਜਿਸ ਪਿੰਡ ਬਾਰੇ ਮੈਂ ਭਾਪਾ ਜੀ ਅਤੇ ਹੋਰ ਵੱਡਿਆਂ ਕੋਲ ਹਮੇਸ਼ਾ ਹੀ ਕਿਸੇ ਨਾ ਕਿਸੇ ਤਤਕਰੇ ਕਰ ਕੇ ਸੁਣਦਾ ਰਿਹਾ ਸੀ। ਭਾਵੇਂ ਕਿ ਮੈਨੂੰ ਵੀ ਇਸ ਗਲ ਦੀ ਬੜੀ ਖੁਸ਼ੀ ਸੀ ਕਿ ਮੈਨੂੰ ਆਪਣੇ ਪੁਰਾਣੇ ਪਿੰਡ ਜਾਣ ਦਾ ਮੌਕਾ ਮਿਲੇਗਾ, ਪਰ ਇਸ ਤੋਂ ਵੀ ਕਿਤੇ ਜਿਆਦਾ ਖੁਸ਼ੀ ਭਾਪਾ ਜੀ ਨੂੰ ਸੀ, ਉਹ ਭਾਵੇਂ ਇਹ ਤਾਂ ਹਮੇਸ਼ਾ ਕਹਿੰਦੇ ਸਨ, ਕਿ ਮੈਨੂੰ ਅਜੇ ਵੀ ਸੁਫਨੇ, 96 ਚਕ ਦੇ ਹੀ ਆਉਂਦੇ ਹਨ, ਪਰ ਪਿਛਲੇ ਸਮੇਂ ਵਿਚ ਹਾਲਤਾਂ ਇਸ ਤਰ੍ਹਾਂ ਦੀਆਂ ਰਹੀਆਂ ਸਨ ਕਿ ਆਮ ਹਾਲਤਾਂ ਵਿਚ ਆਪਣਾ ਪਿੰਡ ਵੇਖਣਾ ਸੰਭਵ ਨਹੀਂ ਸ। ਡਾਇਰੀ ਵਿਚ ਭਾਪਾ ਜੀ ਨੇ ਕਈ ਆਦਮੀਆਂ ਦੇ ਨਾ ਲਿਖਵਾਏ ਸਨ ਕਿ ਪਿੰਡ ਵਿਚ ਉਹਨਾਂ ਨੂੰ ਜਰੂਰ ਮਿਲ ਕੇ ਆਵਾਂ।
ਪਰ ਡੈਲੀਗੇਸ਼ਨ ਦੇ ਬਦਲੇ ਹੋਏ ਪ੍ਰੋਗਰਾਮ ਅਨੁਸਾਰ ਡੈਲੀਗੇਸ਼ਨ ਸ਼ਾਹਪੁਰ ਜਿਲਾ (ਸਰਗੋਧਾ) ਵਿਚ ਰੁਕਣ ਅਤੇ ਮੀਟਿੰਗ ਤੋਂ ਬਾਅਦ, ਮੁਲਤਾਨ ਚਲੇ ਜਾਣਾ ਸੀ। ਇਸ ਗਲ ਤੋਂ ਮੈਂ ਬਹੁਤ ਉਦਾਸ ਹੋ ਗਿਆ ਮੈਂ ਤਾਂ ਕਈ ਮਹੀਨਿਆਂ ਤੋਂ ਇਸ ਮੌਕੇ ਨੂੰ ਉਡੀਕ ਰਿਹਾਂ ਸਾਂ ਕਿ ਕਦੋਂ ਮੈਂ ਆਪਣਾ ਪਿੰਡ ਵੇਖ ਕੇ ਆਵਾਗਾਂ। ਮੈਂ ਮੀਟਿੰਗ ਵਿਚੋਂ ਮਿਸਟਰ ਸਬੂਰ ਨੂੰ ਬਾਹਰ ਬੁਲਾ ਕੇ ਆਪਣੀ ਇਹ ਗੱਲ ਦੱਸੀ, ਪਰ ਉਸ ਨੇ ਤਾਂ ਮੇਰੇ ਰਾਤ ਰਹਿਣ ਅਤੇ ਮੇਰਾ ਪਿੰਡ ਵਿਖਾਉਣ ਦਾ ਇੰਤਜ਼ਾਮ ਪਹਿਲਾਂ ਹੀ ਕਰ ਦਿੱਤਾ ਹੋਇਆ ਸੀ ਅਤੇ ਇਹ ਸਾਰਾ ਕੁਝ ਉਸ ਨੇ ਉਸ ਦੀ ਸੰਸਥਾਂ 'ਪਤਨ' ਦੇ ਇਕ ਕਰਮਚਾਰੀ ਮਿਸਟਰ ਫਰੂਕ ਦੇ ਜਿੰਮੇਂ ਲਾਇਆ ਹੋਇਆ ਸੀ। ਸ਼ਾਹਪੁਰ ਵਿਚ ਹੋਈ ਮੀਟਿੰਗ ਵਿਚ, ਸਾਡੇ ਸੁਆਗਤ ਵੇਲੇ ਉਹਨਾਂ ਨੇ ਮੈਨੂੰ ਹਾਰਾਂ ਨਾਲ ਲਦ ਦਿੱਤਾ, ਅਤੇ ਮੇਰੇ ਭਾਸ਼ਨ ਦੇ ਵਿਚ ਤਾਂ ਬਾਰ-2 ਤਾੜੀ ਵਜਦੀ ਸੀ। ਅਸਲ ਵਿਚ ਪਿਛਲੇ 58 ਸਾਲਾਂ ਦੇ ਕਰੀਬ, ਇਸ ਖੇਤਰ ਵਿਚ ਕਦੀ ਕੋਈ ਪੰਜਾਬੀ ਸਿੱਖ ਗਿਆ ਹੀ ਨਹੀਂ ਸੀ ਅਤੇ ਮੇਰੇ ਨਾਲ ਭਾਰਤ ਦੇ ਹੋਰ ਪ੍ਰਾਂਤਾ ਤੋਂ ਗਏ ਡੈਲੀਗੇਟਾਂ ਵਿਚੋਂ ਜਿਆਦਾ ਤਰ ਨੂੰ ਪੰਜਾਬੀ ਸਮਝ ਵੀ ਨਹੀਂ ਸੀ ਆਉਂਦੀ, ਇਸ
ਲਈ ਬਹੁਤੇ ਲੋਕ ਮੇਰੇ ਨਾਲ ਹੀ ਗਲਾਂ ਕਰ ਰਹੇ ਸਨ ਅਤੇ ਬਾਰ-2 ਮੈਨੂੰ ਚੜਦੇ ਪੰਜਾਬ ਬਾਰੇ ਸੁਆਲ ਪੁਛ ਰਹੇ ਸਨ, ਬਹੁਤ ਸਾਰੇ ਸਾਂਝੀ ਬੋਲੀ ਹੋਣ ਕਰਕੇ ਬਹੁਤ ਅਪੱਣਤ ਵਿਖਾ ਰਹੇ ਸਨ।
ਪਰ ਜਦੋਂ ਬਾਕੀ ਡੈਲੀਗੇਸ਼ਨ ਬੱਸ ਵਿਚ ਬੈਠ ਕੇ ਚਲਾ ਗਿਆ ਤਾਂ, ਫਰੂਕ ਮੈਨੂੰ ਆਪਣੀ ਕਾਰ ਵਿਚ ਬਿਠਾ ਕੇ, ਕਿਸੇ ਨੂੰ ਮਿਲਣ ਚਲਾ ਗਿਆ ਤਾਂ ਇਕ ਸੂਟਿਡ-ਬੂਟਿਡ ਵਿਅਕਤੀ ਜਿਸ ਦੇ ਹੱਥ ਵਿਚ ਡਾਇਰੀ ਸੀ, ਆ ਕੇ ਪਹਿਲਾਂ ਕਾਰ ਦਾ ਨੰਬਰ ਨੋਟ ਕਰਣ ਲਗ ਪਿਆ ਅਤੇ ਬਾਅਦ ਵਿਚ ਮੈਨੂੰ ਕਈ ਸੁਆਲ ਪੁਛਣ ਲੱਗ ਪਿਆ, ਜਿਸ ਤਰ੍ਹਾਂ ਤੁਸੀਂ ਕਿਉਂ ਨਹੀਂ ਗਏ, ਫਰੂਕ ਨੂੰ ਕਦੋਂ ਤੋਂ ਜਾਣਦੇ ਹੋ ਅਤੇ ਕਿਸ ਕੋਲ ਰਹੋਗੇ ਆਦਿ ਅਤੇ ਸਪਸ਼ਟ ਸੀ ਕਿ ਉਹ ਸੀ, ਆਈ.ਡੀ. ਦਾ ਮੁਲਾਜ਼ਮ ਸੀ, ਭਾਵੇਂ ਉਹ ਆਪਣੀ ਡਿਊਟੀ ਹੀ ਕਰ ਰਿਹਾ ਸੀ ਪਰ ਮੈਨੂੰ ਬੜਾ ਅਜੀਬ ਲਗ ਰਿਹਾ ਸੀ, ਖਾਸ ਕਰਕੇ ਉਹਨਾਂ ਦੇ ਇਕ ਘੰਟਾ ਪਹਿਲਾਂ ਦਾ ਵਿਵਹਾਰ ਅਤੇ ਇਸ ਵਿਵਹਾਰ ਵਿਚ ਕਿਨ੍ਹਾਂ ਫਰਕ ਸੀ। ਜਦ ਅਸੀਂ ਕਾਰ ਵਿਚ ਸਰਗੋਧੇ ਨੂੰ ਆ ਰਹੇ ਸਾਂ ਤਾਂ ਅਜੇ ਅੱਧ ਕੁ ਵਿਚ ਹੀ ਆਏ ਹੋਵਾਂਗੇ ਕਿ ਫਰੂਕ ਨੂੰ ਇਕ ਫੋਨ ਆਇਆ, ਜਿਸ ਵਿਚ ਉਸ ਦੇ ਬਾਪ, ਉਸ ਨੂੰ ਦਸ ਰਹੇ ਸਨ ਕਿ ਇਕ ਪੁਲੀਸ ਇੰਨਸਪੈਕਟਰ ਉਹਨਾਂ ਦੇ ਘਰ ਬੈਠਾ ਹੋਇਆ ਹੈ ਅਤੇ ਉਸ ਦੇ ਨਾਲ ਜਿਹੜੇ ਸਰਦਾਰ ਸਾਹਿਬ ਹਨ ਉਹਨਾਂ ਬਾਰੇ ਪੁਛ ਰਿਹਾ ਹੈ, ਜਿਸ ਬਾਰੇ ਉਹਨਾਂ ਦੇ ਬਾਪ ਤਾਂ ਕੁਝ ਵੀ ਨਹੀਂ ਸਨ ਜਾਣਦੇ। ਫਰੂਕ ਦੀ ਇੰਨਸਪੈਕਟਰ ਨਾਲ ਗਲਬਾਤ ਤੋਂ ਬਾਅਦ ਮੈਂ ਉਸ ਨਾਲ ਗਲ ਕੀਤੀ ਕਿ "ਮੇਰਾ ਜਨਮ ਅਸਥਾਨ ਪਿੰਡ 96 ਚੱਕ ਹੈ, ਮੈਂ ਇਕ ਡੈਲੀਗੇਸ਼ਨ ਨਾਲ ਆਇਆ ਸਾ ਅਤੇ ਮੇਰੀ ਵੱਡੀ ਖਾਹਿਸ਼ ਹੈ ਕਿ ਮੈਂ ਸਵੇਰੇ ਆਪਣਾ ਉਹ ਪਿੰਡ ਵੇਖ ਕੇ ਜਾਵਾਂ।” ਇਸ ਗਲਬਾਤ ਤੋਂ ਬਾਅਦ ਮੈਨੂੰ ਸ਼ਕ ਹੋ ਗਿਆ ਕਿ ਸ਼ਾਇਦ ਉਹ ਮੈਨੂੰ ਮੇਰਾ ਪਿੰਡ ਨਹੀ ਵੇਖਣ ਦੇਣਗੇ, ਜਿਸ ਬਾਰੇ ਫਰੂਕ ਵੀ ਸਪਸ਼ਟ ਨਹੀਂ ਸੀ ਅਤੇ ਮੈਂ ਮਹਿਸੂਸ ਕਰ ਰਿਹਾਂ ਸਾਂ, ਕਿ ਪੁਲੀਸ ਅਤੇ ਸੀ.ਆਈ.ਡੀ. ਦੇ ਇਸ ਵਿਵਹਾਰ ਨਾਲ, ਮੈਂ ਇਸ ਭਲੇਮਾਣਸ ਨੂੰ ਵੀ ਪ੍ਰੇਸ਼ਾਨੀ ਵਿਚ ਪਾ ਦਿੱਤਾ ਹੈ,
ਸਰਗੋਧੇ ਪਹੁੰਚ ਕੇ, ਮੈਂ ਫਰੂਕ ਨੂੰ ਕਿਹਾ ਕਿ ਪਹਿਲਾ ਕਿਸੇ ਹੋਟਲ ਵਿਚ ਸਮਾਨ ਰੱਖ ਲਈਏ, ਪਰ ਉਹ ਕਹਿ ਰਿਹਾ ਸੀ, ਕਿ ਪਹਿਲਾਂ ਉਹਨਾਂ ਨਾਲ ਜੋ ਔਰਤ ਆਈ ਹੈ, ਉਸ ਨੂੰ ਘਰ ਛਡ ਆਈਏ। ਮੈਂ ਸੋਚ ਰਿਹਾ ਸਾਂ ਕਿ ਜਿਸ ਸ਼ਹਿਰ ਤੋਂ ਮੇਰੇ ਭਾਪਾ ਜੀ, ਤਾਇਆ ਜੀ ਅਤੇ ਚਾਚਾ ਜੀ, ਇਕ
"ਪ੍ਰੋਫੈਸਰ ਸਾਹਿਬ, ਮੈਂ ਤੁਹਾਨੂੰ ਕਿਸੇ ਹੋਟਲ ਵਿਚ ਨਹੀ ਰਖਣਾ ਚਾਹੁੰਦਾ, ਆਪਣੇ ਘਰ ਰਖਣਾ ਚਾਹੁੰਦਾ ਹਾਂ ਇਸ ਦੀ ਇਕ ਵਜਾਹ ਵੀ ਹੈ ਅਤੇ ਮੈਂ ਚਾਹੁੰਦਾ ਹਾਂ, ਉਹ ਵਜਾਹ ਤੁਸੀ ਮੈਥੋ ਨਾ ਪੁਛੋ”।
ਮੈਂ ਹੈਰਾਨ ਸਾਂ, ਉਹ ਵਜਾਹ ਪੁਛਣ ਲਈ, ਸਗੋਂ ਮੈਂ ਜਿਆਦਾ ਉਤਸੁਕ ਸਾਂ। ਜੋ ਉਸ ਨੂੰ ਦੱਸਣੀ ਹੀ ਪਈ।
"ਇਸ ਇਲਾਕੇ ਵਿਚ ਬਹੁਤ ਵੱਡੀ ਗਿਣਤੀ ਵਿਚ ਲੋਕ ਅੰਬਾਲਾ ਅਤੇ ਜਗਾਧਰੀ ਤੋਂ ਆਏ ਹੋਏ ਹਨ, ਉਹਨਾਂ ਨੇ ਬਹੁਤ ਮੁਸੀਬਤਾਂ ਸਹਾਰੀਆਂ ਸਨ, ਕਈਆਂ ਦੇ ਬਾਪ, ਭਰਾ, ਬੱਚੇ ਉਹਨਾਂ ਦੀਆਂ ਅਖਾਂ ਸਾਹਮਣੇ ਮਾਰੇ ਗਏ ਸਨ, ਕਈਆਂ ਦੀਆਂ ਲੜਕੀਆਂ, ਭੈਣਾਂ ਨਹੀਂ ਸਨ ਲਭੀਆਂ ਅਤੇ ਭਾਵੇਂ ਕਿ ਮੇਰਾ ਜਨਮ ਤਾਂ ਇੱਧਰ ਦਾ ਹੀ ਹੈ ਪਰ ਇੰਨ੍ਹਾਂ ਸੁਣੀਆਂ ਹੋਈਆਂ ਕਹਾਣੀਆਂ ਕਰ ਕੇ ਕੁਝ ਲੋਕ ਅਜੇ ਵੀ ਚੜਦੇ ਪੰਜਾਬ ਦੇ ਲੋਕਾਂ ਨੂੰ ਬੜੀ ਨਫਰਤ ਕਰਦੇ ਹਨ"।
ਮੈਂ ਚੁਪ ਚਾਪ ਉਸ ਦੀ ਗਲ ਸੁਣਦਾ ਜਾ ਰਿਹਾ ਸਾਂ, ਅਤੇ ਉਹ ਕਾਫੀ ਕੁਝ ਦਸਦਾ ਗਿਆ। "ਤੁਸੀ ਮੇਰੇ ਮਹਿਮਾਨ ਹੋ ਤੁਹਾਡੀ ਸੁਰੱਖਿਆ ਅਤੇ ਸੇਵਾ ਮੇਰੀ ਜਿੰਮੇਵਾਰੀ ਹੈ, ਭਾਵੇਂ ਮੇਰੇ ਘਰ ਵਿਚ ਤੁਹਾਨੂੰ ਹੋਟਲ ਵਾਲਾ ਸੁਖ ਤਾਂ ਨਾ ਮਿਲੇ, ਪਰ ਮੈਂ ਤੁਹਾਨੂੰ ਰੱਖਣਾ ਘਰ ਹੀ ਚਾਹੁੰਦਾ ਹਾਂ"।
ਫਰੂਕ ਦੇ ਘਰ ਉਸ ਦੇ ਬਾਪ ਸਾਨੂੰ ਉਡੀਕ ਰਹੇ ਸਨ, ਉਹ ਮੈਨੂੰ ਜੱਫੀ ਪਾ ਕੇ ਮਿਲੇ, ਅਤੇ ਉਹ ਉਸ ਰਾਤ ਵਿਚ ਹੀ ਮੇਰੇ ਕੋਲੋਂ ਕਈ ਸਾਲਾਂ ਦੀਆਂ ਗੱਲਾਂ ਪੁਛ ਲੈਣਾ ਚਾਹੁੰਦੇ ਸਨ। ਪਰ ਸਭ ਤੋਂ ਪਹਿਲਾਂ ਉਹਨਾਂ ਇਕ ਸਿੱਖ ਪ੍ਰੀਵਾਰ ਦੀ ਗੱਲ ਦੱਸੀ, ਜਿੰਨਾਂ ਨੇ ਉਹਨਾਂ ਦੇ ਸਾਰੇ ਹੀ ਪ੍ਰੀਵਾਰ ਨੂੰ ਸੁਰੱਖਿਅਤ ਬਚਾਅ ਕੇ ਉਹਨਾਂ ਦੇ ਸਾਰੇ ਸਮਾਨ ਸਮੇਤ ਉਹਨਾਂ ਨੂੰ ਲੁਧਿਆਣੇ ਤੱਕ
ਸਵੇਰੇ ਤਿਆਰ ਹੋ ਕੇ ਜਦ ਅਸੀਂ ਪਿੰਡ ਵੱਲ ਚਲੇ ਤਾਂ ਫਰੂਕ ਕਹਿਣ ਲਗਾ "ਦਫਤਰ ਤੋਂ ਹੋ ਚਲੀਏ, ਉਹ ਸੀ, ਆਈ.ਡੀ. ਵਾਲਾ ਇੰਨਸਪੈਕਟਰ ਉਥੇ ਸਾਡੀ ਉੱਡੀਕ ਕਰ ਰਿਹਾ ਹੈ।” ਮੈਨੂੰ ਲਗਾ ਕਿ ਫਿਰ ਨਾ ਕੋਈ ਰੁਕਾਵਟ ਪਾ ਦੇਵੇ। ਪਰ ਉਸ ਨੇ ਮੇਰਾ ਵੀਜਾ ਵੇਖ ਕੇ ਫੋਟੋ ਸਟੇਟ ਕਰਵਾ ਲਿਆ। ਅਤੇ ਪੁਛਣ ਲਗਾ ਕਿ ਮੈਂ ਤੁਹਾਡੇ ਨਾਲ ਚਲਾਂ ਕਿ ਨਾ। ਮੈਂ ਤਾਂ ਕੋਈ ਜਰੂਰਤ ਨਹੀਂ ਸਾਂ ਸਮਝਦਾ, ਪਰ ਉਹ ਕਹਿ ਰਿਹਾ ਸੀ, ਕਿ "ਤੁਸੀ ਇਕ ਉਚ ਡੈਲੀਗੇਸ਼ਨ ਦੇ ਮੈਂਬਰ ਹੋ ਅਤੇ ਤੁਹਾਡੀ ਸੁਰਖਿਆ ਲਈ, ਮੇਰੀ ਡਿਊਟੀ ਉਚ ਅਫਸਰਾਂ ਵਲੋਂ ਲਈ ਹੋਈ ਹੈ,” ਮੈਂ ਸੋਚਦਾ ਸਾਂ, ਇਹ ਮੇਰੀ ਕੀ ਸੁਰਖਿਆ ਕਰੇਗਾ?
ਜੱਦ ਅਸੀਂ ਪਿੰਡ ਪਹੁੰਚੇ ਤਾਂ ਮੈਂ ਇਕ ਹੀ ਨਜ਼ਰ ਨਾਲ ਸਾਰਾ ਪਿੰਡ ਵੇਖ ਲੈਣਾ ਚਾਹੁੰਦਾ ਸਾਂ, ਇਹ ਹੀ ਉਹ ਪਿੰਡ ਹੈ ਜਿਸ ਬਾਰੇ ਸਾਡੇ ਵੱਡੇ ਵਡੇਰੇ ਹੁਣ ਤੱਕ ਸੁਪਨੇ ਵਿਚ ਆਪਣੀਆਂ ਪੈਲੀਆਂ, ਬਾਗਾਂ, ਘਰ, ਲੋਕ, ਘੋੜੀਆਂ ਅਤੇ ਕੀ-2 ਨਹੀਂ ਵੇਖਦੇ। ਪਰ ਪਿੰਡ ਫਿਰਨੀ ਤੋਂ ਅੰਦਰ ਹੀ ਸੀ, ਬਾਹਰ ਵਲ ਕੋਈ ਮਕਾਨ ਨਾ ਬਨਣ ਕਰਕੇ ਪਿੰਡ ਵਿਚ ਵਾਧਾ ਹੋਇਆ ਨਹੀ ਸੀ ਲਗਦਾ। ਮੇਰੀ ਪਗੜੀ ਵੇਖ ਕੇ ਪਿੰਡ ਦੇ ਲੋਕ ਹੈਰਾਨੀ ਨਾਲ ਮੇਰੇ ਵੱਲ ਵੇਖ ਰਹੇ ਸਨ। ਜਦੋਂ ਪਿੰਡ ਦੇ ਚੌਂਕ ਵਿਚ ਅਸੀਂ ਕਾਰ ਖਲਾਰੀ ਤਾਂ ਇਕ ਦਮ ਕਈ ਵਿਅਕਤੀ ਸਾਡੀ ਕਾਰ ਕੋਲ ਆ ਗਏ ਅਤੇ ਮੈਂ ਵੇਖਿਆ ਕਿ ਉਹ ਸੀ.ਆਈ.ਡੀ. ਵਾਲੇ ਵੀ ਉਥੇ ਖੜੇ ਸਨ। ਮੇਰੇ ਇਹ ਦਸਣ ਤੇ ਕਿ ਮੈਂ ਨੰਬਰਦਾਰ ਸ. ਲਛਮਣ ਸਿੰਘ ਦਾ ਪੋਤਰਾ ਹਾਂ ਤਾਂ ਇਕ ਹੀ ਅਵਾਜ ਵਿਚ ਦੋ, ਤਿੰਨ ਆਦਮੀ ਕਹਿਣ ਲਗੇ, "ਨਜ਼ੀਰ ਅਹਿਮਦ ਵਾਲਾ ਘਰ" ਲੋਕ ਜਮਾਂ ਹੁੰਦੇ ਗਏ, ਕਿਸੇ ਨੇ ਸਪੀਕਰ ਵਿਚ ਬੋਲ ਦਿੱਤਾ ਕਿ ਚੜਦੇ
ਪਰ ਮੈਂ ਡਾਇਰੀ ਵਿਚੋਂ ਜਿਸ ਵੀ ਵਿਅਕਤੀ ਦਾ ਨਾਂ ਬੋਲਦਾ ਸਾਂ, ਉਹ ਕਹਿ ਦਿੰਦੇ ਸਨ, ਉਹ ਫੌਤ ਹੋ ਗਿਆ ਹੈ, ਠੀਕ ਹੀ ਹੁਣ 58 ਸਾਲਾਂ ਦੇ ਸਮੇਂ ਤੋਂ ਬਾਅਦ ਉਹਨਾਂ ਵਿਚੋਂ ਕੋਈ ਵੀ ਨਹੀ ਸੀ। ਹਾਂ ਬਸ਼ੀਰ ਜੋ ਸਾਡੇ ਪ੍ਰੀਵਾਰ ਦਾ ਬਹੁਤ ਵਫਾਦਰ ਸੀ, ਉਸ ਦਾ ਲੜਕਾ ਰਸ਼ੀਦ ਜੋ 72 ਕੁ ਸਾਲ ਦੇ ਕਰੀਬ ਸੀ, ਉਹ ਠੀਕ-ਠਾਕ ਸੀ, ਜਦ ਉਸ ਨੂੰ ਪਤਾ ਲਗਾ ਤਾਂ ਉਹ ਸਾਰੇ ਕੰਮ ਛੱਡ ਕੇ ਆ ਗਿਆ। ਅੱਜ ਪਹਿਲੀ ਵਾਰ ਉਸ ਨੇ ਪਿੰਡ ਦੇ ਸਾਹਮਣੇ ਉਹ ਗੱਲ ਦੱਸੀ, ਜਿਸ ਨੂੰ ਮੈਂ ਕਈ ਵਾਰ ਸੁਣਿਆ ਸੀ। "ਰੋਜ ਹੀ ਸਵੇਰੇ ਅਫਵਾਹ ਹੁੰਦੀ ਸੀ, ਕਿ ਸਭ ਇਥੇ ਹੀ ਰਹਿਣਗੇ ਸ਼ਾਮ ਨੂੰ ਹੁੰਦੀ, ਸਿੱਖ ਹਿੰਦੂ ਚਲੇ ਜਾਣਗੇ ਦੂਜੇ ਦਿਨ ਹੋਰ ਅਫਵਾਹ, ਅਗਲੇ ਦਿਨ ਹੋਰ। ਉਹ ਦਿਨ ਵੱਡੀ ਪ੍ਰੇਸ਼ਾਨੀ ਅਤੇ ਚਿੰਤਾ ਦੇ ਦਿਨ ਸਨ। ਪਰ ਜਿਸ ਦਿਨ ਲੋਕ ਜਾਣੇ ਸ਼ੁਰੂ ਹੋ ਗਏ ਤੁਹਾਡੇ ਦਾਦਾ ਜੀ ਨੇ ਮੇਰੇ ਬਾਪ ਨੂੰ ਆਪਣੇ ਘਰ ਬੁਲਾਇਆ ਅਤੇ ਘਰ ਦੀਆਂ ਚਾਬੀਆਂ ਦਿੱਤੀਆਂ, ਘੋੜੀਆਂ ਅਤੇ ਮੱਝਾਂ ਦੇ ਕੋਲ ਲੈ ਗਏ ਅਤੇ ਕਹਿਣ ਲਗੇ, ਬਸ਼ੀਰ ਇਹ ਘੋੜੀਆਂ, ਇਹ ਮੱਝਾਂ, ਇਹ ਟਰੰਕ, ਇਹ ਬਿਸਤਰੇ, ਇਹ ਭਾਂਡੇ, ਇਹ ਸਮਾਨ, ਸਭ ਲੈ ਜਾਉ। ਇਹ ਲੋਕ ਲੈ ਜਾਣਗੇ । ਤੁਸੀਂ ਸਾਡੇ ਨਾਲ ਰਹੇ ਹੋ, ਲੈ ਜਾਉ। ਅਸੀਂ ਇਹ ਨਹੀਂ ਖੜ ਸਕਦੇ"।
ਰਸ਼ੀਦ ਦਸ ਰਿਹਾ ਸੀ, ਅਤੇ ਉਥੇ ਖੜੀ-ਭੀੜ ਸੁੰਨ ਹੋ ਕੇ ਸੁਣ ਰਹੀ ਸੀ "ਮੈਂ ਨਾਲ ਸਾਂ, ਮੈਂ ਆਪਣੇ ਬਾਪ ਵਲ ਵੇਖ ਰਿਹਾਂ ਸਾਂ, ਬਾਪ ਚੁਪ ਸੀ, ਦੋ ਮਿੰਟਾਂ ਬਾਅਦ, ਮੇਰੇ ਬਾਪ ਦੀ ਭੁੱਬ ਨਿਕਲੀ ਨੰਬਰਦਾਰ ਜੀ, ਅਸੀਂ ਕਦੋਂ ਚਾਹੁੰਦੇ ਹਾਂ ਤੁਸੀ ਜਾਉ, ਸਾਨੂੰ ਤੇ ਇਹ ਵੀ ਨਹੀ ਪਤਾ ਇਹ ਕੌਣ ਚਾਹੁੰਦਾ ਹੈ, ਉਹ ਭੁੱਬਾ ਮਾਰ ਕੇ ਰੋ ਪਿਆ ਅਤੇ ਕਹਿ ਗਿਆ ਕਿ ਅਸੀਂ ਇਹ ਸਮਾਨ ਨਹੀਂ ਖੜ ਸਕਦੇ...। ਦੋ ਦਿਨ ਸਾਰਾ ਕੁਝ ਜਿਉ ਦਾ ਤਿਉ ਰਿਹਾ, ਕਿਸੇ ਨਹੀਂ ਛੇੜਿਆ ਬਾਅਦ ਵਿਚ ਹੋਰ ਪਿੰਡਾਂ ਦੇ ਲੋਕ ਆ ਕੇ ਲੈ ਗਏ, ਪਿੰਡ ਦੇ ਬੰਦਿਆਂ ਨੇ ਉਸ ਸਮਾਨ ਨੂੰ ਹੱਥ ਨਹੀਂ ਲਾਇਆ।"
ਫਿਰ ਰਸ਼ੀਦ ਕਹਿਣ ਲਗਾ, "ਬੁਢੇ-ਖਾਂ ਘੁੰਮਣ ਦੇ ਭਤੀਜੇ ਨੂੰ ਮਿਲ ਕੇ ਜਾਇਉ ਉਹ ਤੁਹਾਡੇ ਪ੍ਰੀਵਾਰ ਨੂੰ ਰੋਜ ਯਾਦ ਕਰਦਾ ਹੈ” ਅਤੇ ਇਸ
ਹੋ ਸਕਦਾ ਹੈ। ਜਦੋਂ ਹੋਣਗੇ ਦੇ ਦਈ ਪਰ ਪਾਕਿਸਤਾਨ ਬਣ ਗਿਆ।” ਚਾਹ, ਜਲੇਬੀਆਂ, ਪਕੌੜੇ, ਇਸ ਤਰ੍ਹਾਂ ਵਰਤਾਏ ਜਾ ਰਹੇ ਸਨ ਜਿਵੇਂ ਕੋਈ ਜਸ਼ਨ ਹੋਵੇ, ਤਕਰੀਬਨ ਸਾਰਾ ਹੀ ਪਿੰਡ ਇੱਕਠਾ ਹੋ ਗਿਆ ਸੀ ਲੋਕ ਆਪਣੇ ਘਰਾਂ ਵੱਲ ਖਿੱਚ ਰਹੇ ਸਨ, ਪਰ ਜਦੋਂ ਮੈਂ ਆਪਣੇ ਘਰ ਗਿਆ ਤਾਂ ਉਹ ਨਿੱਕੇ-ਨਿੱਕੇ ਕਮਰਿਆਂ ਦਾ ਛੋਟਾ ਜਿਹਾ ਘਰ ਸੀ ਅਤੇ ਮੈਂ ਜਾਂਦਿਆਂ ਹੀ ਸਿਰ ਫੇਰਿਆ, "ਨਹੀਂ ਇਹ ਸਾਡਾ ਘਰ ਨਹੀ, ਸਾਡੇ ਘਰ ਦਾ ਬਰਾਂਡਾ ਹੀ ਇੰਨਾ ਵੱਡਾ ਸੀ, ਕਿ 100 ਮੰਜੀ ਡਠ ਜਾਂਦੀ ਸੀ, ਇਹ ਕੀ", ਤਾਂ ਨਜ਼ੀਰ ਅਹਿਮਦ ਕਹਿਣ ਲੱਗਾ, "ਹੁਣ ਤੁਹਾਡੇ ਘਰ ਵਿੱਚੋਂ ਕੋਈ 56 ਘਰ ਹੋ ਗਏ ਹਨ, ਵੰਡ ਦਰ ਵੰਡ ਹੋ ਗਈ ਹੈ, ਜਦ ਦੇਸ ਤੋਂ ਆਏ ਸਾਂ ਉਦੋਂ ਠੀਕ ਹੀ ਉਹ ਇੱਕ ਬਹੁਤ ਵੱਡਾ ਘਰ ਸੀ। ਹੋਰ ਕੋਈ ਕਹਿ ਰਿਹਾ ਸੀ, "ਦੇਸ ਵਿੱਚ ਇਸ ਤਰਾਂ ਨਹੀਂ ਸੀ ਹੁੰਦਾ" ਅਤੇ ਉਹ 58 ਸਾਲਾਂ ਬਾਅਦ ਵੀ ਜਿਸ ਜਗਾਹ ਨੂੰ ਛੱਡ ਕੇ ਆਏ ਸਨ, ਦੇਸ ਕਹਿੰਦੇ ਸਨ, ਜਿਸ ਨੂੰ ਹਰ ਕੋਈ ਉਸ ਹੀ ਜਜਬਾਤ ਨਾਲ ਵੇਖਣਾ ਚਾਹੁੰਦਾ ਸੀ, ਜਿਸ ਨਾਲ ਮੈਂ ਵੇਖਣ ਆਇਆ ਸਾਂ, ਪਿੰਡ ਦੀਆਂ ਗਲੀਆਂ ਵਿੱਚ ਘੁੰਮਦਿਆਂ, ਮੈਂ ਕਲਪਨਾ ਕਰ ਰਿਹਾ ਸਾਂ ਜੇ ਅਸੀਂ ਸਾਰਾ ਪ੍ਰੀਵਾਰ ਇਥੇ ਹੁੰਦੇ ਤਾਂ ਕਿਸ ਤਰ੍ਹਾਂ ਹੁੰਦਾ। ਕਾਰ ਤੱਕ ਜਾਣ ਲੱਗਿਆ ਰਸ਼ੀਦ ਨੇ ਮੇਰਾ ਹੱਥ ਫੜ ਲਿਆ, ਇਕੱਲੇ-ਇਕੱਲੇ ਜੀਅ ਦਾ ਨਾ ਲੈ ਕੇ ਪੁੱਛਣ ਲੱਗਾ, "ਕੀ ਕਰਦਾ ਹੈ, ਕਿੱਥੇ ਹੁੰਦਾ ਹੈ, ਕਿੰਨਾ ਪੜ੍ਹਿਆ ਸੀ, ਕਿਹੜੀ ਨੌਕਰੀ ਕੀਤੀ ਸੀ, ਅਖੀਰ ਕਾਰ ਵਿੱਚ ਬੈਠਣ ਤੋਂ ਪਹਿਲਾਂ ਮੈਨੂੰ ਜੱਫੀ ਪਾ ਕੇ ਕਹਿਣ ਲੱਗਾ ਆਪਣੇ ਭਾਪਾ ਜੀ ਨੂੰ ਮੇਰੀ ਯਾਦ ਕਰਾਉਣੀ ਅਤੇ ਮੇਰੇ ਵਲੋਂ ਸਲਾਮ ਕਹਿਣਾਂ" ਅਤੇ ਹੋਰ ਕੁਝ ਬੋਲਣ ਤੋਂ ਪਹਿਲਾਂ ਹੀ ਉਸ ਦੇ ਅੱਥਰੂ ਨਿਕਲ ਆਏ, ਪਰ ਮੈਂ ਤਾਂ ਕੁਝ ਵੀ ਨਾਂ ਬੋਲ ਸਕਿਆ। ਗਲਾ ਭਰ ਗਿਆ।
ਵੰਡ ਨੇ ਧਰਮ ਵੀ ਬਦਲ ਦਿਤੇ
ਭਾਰਤ ਵਿਚੋਂ ਗਏ ਡੈਲੀਗੇਸ਼ਨ ਨੂੰ ਲਹੌਰ ਸ਼ਹਿਰ ਵਿਚ 135 ਅਤੇ 136 ਯੂਨੀਅਨ ਕੌਸਲਾਂ ਵਲੋਂ ਸਦਿਆ ਗਿਆ ਸੀ। ਹੋਟਲ ਤੋਂ ਸਾਡੇ ਨਾਲ ਪੱਤਨ ਸੰਸਥਾ ਦਾ ਇਕ ਵਿਅਕਤੀ ਅਜਮਤ ਉਲ੍ਹਾ ਖਟਕ ਸਾਡੇ ਨਾਲ ਜਾ ਰਿਹਾ ਸੀ, ਉਹ ਦਸ ਰਿਹਾ ਸੀ ਕਿ ਇਸ ਸੜਕ ਨੂੰ ਫਿਰੋਜਪੁਰ ਰੋਡ ਕਹਿੰਦੇ ਹਨ ਅਤੇ ਫਿਰੋਜਪੁਰ ਇਥੋਂ ਸਿਰਫ 70 ਕਿਲੋਮੀਟਰ ਅਤੇ ਕਸੂਰ ਤੋਂ ਸ਼ਾਇਦ 20 ਕਿਲੋਮੀਟਰ ਹੀ ਹੈ। ਮੈਂ ਸੜਕ ਦੇ ਦੋਵਾਂ ਪਾਸਿਆਂ ਦੀਆਂ ਦੁਕਾਨਾਂ ਦਾ ਅੰਮ੍ਰਿਤਸਰ ਦੀਆਂ ਦੁਕਾਨਾਂ ਨਾਲ ਮੁਕਾਬਲਾ ਕਰ ਰਿਹਾ ਸਾਂ, ਦੁਕਾਨਾਂ ਦੇ ਨਾਲ ਤੁਰਦੇ ਫਿਰਦੇ ਲੋਕਾਂ ਦੇ ਸਿਰਫ ਚਿਹਰੇ ਹੀ ਨਹੀਂ, ਪਹਿਰਾਵਾ ਵੀ ਅੰਮ੍ਰਿਤਸਰ ਦੇ ਲੋਕਾਂ ਨਾਲ ਮਿਲਦਾ ਸੀ। ਉਹ ਦਸ ਰਿਹਾ ਸੀ ਕਿ ਉਹਨਾਂ ਸਮਿਆਂ ਵਿਚ ਆਮ ਹੀ ਲੋਕ ਸਵੇਰੇ ਫਿਰੋਜਪੁਰ ਜਾ ਕੇ ਸ਼ਾਮ ਨੂੰ ਲਾਹੌਰ ਆ ਜਾਂਦੇ ਸਨ ਅਤੇ ਲਾਹੌਰ ਫਿਰੋਜਪੁਰ ਵਿਚ ਆਵਾਜਾਈ ਵੀ ਉਸ ਤਰ੍ਹਾਂ ਹੀ ਆਮ ਸੀ ਜਿਵੇਂ ਅੰਮ੍ਰਿਤਸਰ ਲਾਹੌਰ ਦੀ ਸੀ। ਉਸ ਵਕਤ ਫਿਰੋਜਪੁਰ ਨੂੰ ਜਾਣ ਲਈ ਅੰਮ੍ਰਿਤਸਰ ਦੇ ਲੋਕ ਵੀ ਪਹਿਲਾਂ ਕਸੂਰ ਜਾਂਦੇ ਸਨ। ਇਸ ਤਰ੍ਹਾਂ ਹੀ ਜੰਮੂ ਜਾਣ ਲਈ ਪਹਿਲਾਂ ਸਿਆਲਕੋਟ ਜਾਣਾ ਪੈਂਦਾ ਸੀ ਅਤੇ ਸਿਆਲਕੋਟ ਤੋਂ ਜੰਮੂ ਸ਼ਾਇਦ 40 ਕੁ ਕਿਲੋਮੀਟਰ ਸੀ । ਇਸ ਤਰ੍ਹਾਂ ਹੀ ਸ਼੍ਰੀਨਗਰ ਜਾਣ ਲਈ ਪਹਿਲਾਂ ਰਾਵਲਪਿੰਡੀ ਜਾਣਾ ਪੈਂਦਾ ਸੀ। ਇਸ ਵੰਡ ਨੇ ਇਹ ਸਭ ਕੁਝ ਬਦਲ ਦਿੱਤਾ ਹੈ। ਉਸ ਦੀਆਂ ਗਲਾਂ ਬੜੀਆਂ ਦਿਲਚਸਪ ਸਨ ਪਰ ਸਾਹਮਣੇ 135 ਯੂਨੀਅਨ ਕੌਂਸਿਲ ਲਿਖਿਆ ਹੋਇਆ ਸੀ ਅਤੇ ਬੈਨਰ ਲੱਗੇ ਹੋਏ ਸਨ ਜਿੰਨਾਂ ਤੇ ਲਿਖਿਆ ਸੀ "ਭਾਰਤ ਤੋਂ ਆਏ ਮਹਿਮਾਨਾਂ ਦਾ ਸੁਆਗਤ ਹੈ" ਅਸੀਂ ਜਦ ਬੱਸ ਤੋਂ ਹੇਠਾਂ ਉਤਰੇ ਤਾਂ ਸਾਨੂੰ ਗੁਲਾਬ ਦੇ ਫੁੱਲਾਂ ਦੇ ਹਾਰਾਂ ਨਲ ਲੱਦ ਦਿੱਤਾ ਗਿਆ। ਨਾਜ਼ਿਮ ਦੇ ਦਫਤਰ ਵਿਚ ਕਾਫੀ ਲੋਕ ਜਮਾਂ ਸਨ। ਉਹ ਲੋਕ ਆਪਣੇ ਭਾਸ਼ਨ ਉਰਦੂ ਵਿਚ ਦੇਣ ਦੀ ਕੋਸ਼ਿਸ਼ ਤਾਂ ਕਰਦੇ ਸਨ ਪਰ ਉਹਨਾਂ ਕੋਲੋਂ ਬਦੋਬਦੀ ਪੰਜਾਬੀ ਬੋਲੀ ਜਾਦੀ ਸੀ। ਡੈਲੀਗੇਸ਼ਨ ਵਿਚ ਗਏ ਜ਼ਿਆਦਾ ਲੋਕਾਂ ਨੂੰ ਨਾ ਉਰਦੂ ਅਤੇ ਨਾ ਹੀ ਪੰਜਾਬੀ ਹੀ ਸਮਝ ਆਉਂਦੀ ਸੀ ਕਿਉਂ ਜੋ ਭਾਰਤ ਦੇ ਵੱਖ-ਵੱਖ ਪ੍ਰਾਂਤਾਂ ਤੋਂ ਗਏ ਇਨਾਂ ਲੋਕਾਂ ਲਈ ਇਹ ਬੋਲੀ ਨਵੀਂ ਸੀ । ਭਾਸ਼ਨਾਂ ਦਾ ਮੁੱਖ ਵਿਸ਼ਾ ਇਹੋ ਸੀ ਕਿ ਦੋਵਾਂ
ਇਸ ਤੋਂ ਬਾਅਦ ਡੈਲੀਗੇਸ਼ਨ ਯੂਨੀਅਨ ਕੌਂਸਿਲ 136 ਦੇ ਦਫਤਰ ਵਲ ਜਾ ਰਿਹਾ ਸੀ। ਇਹ ਰਸਤਾ ਲਾਹੌਰ ਵਿਚ ਇਕ ਵਗਦੇ ਰਜਵਾਹ ਦੇ ਨਾਲ ਨਾਲ ਚੱਲਦਾ ਸੀ। ਇਹ ਰਸਤਾ ਇਨਾ ਖੁਲ੍ਹਾ ਨਹੀਂ ਸੀ ਅਤੇ ਬਾਰ ਬਾਰ ਟਰੈਫਿਕ ਰੁਕ ਜਾਂਦੀ ਸੀ। ਬਹੁਤ ਸਾਰੇ ਦੋਧੀਆਂ ਨੇ ਆਪਣੇ ਮੋਟਰਸਾਇਕਲ ਅਤੇ ਜੀਪਾਂ ਦੇ ਮਗਰ ਦੁੱਧ ਦੇ ਡਰੱਮ ਰੱਖੇ ਹੋਏ ਸਨ। ਉਹਨਾਂ ਦਾ ਪਹਿਰਾਵਾ ਬਿਲਕੁਲ ਅੰਮ੍ਰਿਤਸਰ ਦੋ ਲੋਕਾਂ ਦੇ ਪਹਿਰਾਵੇ ਨਾਲ ਮਿਲਦਾ ਸੀ, ਬੜਾ ਸਧਾਰਣ, ਚਿੱਟੀਆਂ ਚਾਦਰਾਂ, ਕਮੀਜਾਂ ਅਤੇ ਪਗੜੀਆਂ। ਜਦ ਅਸੀਂ ਯੂਨੀਅਨ ਕੌਂਸਿਲ 136 ਦੇ ਦਫਤਰ ਵਿਚ ਪਹੁੰਚੇ ਤਾਂ ਕਾਫੀ ਲੋਕ ਉਥੇ ਸਾਡਾ ਇੰਤਜਾਰ ਕਰ ਰਹੇ ਸਨ। ਕੁਝ ਦੇਰ ਭਾਸ਼ਨ ਹੋਏ ਅਤੇ ਉਸ ਤੋਂ ਬਾਅਦ ਅਸੀਂ ਚਾਹ ਪੀ ਰਹੇ ਸਾਂ ਤਾਂ ਮੈਂ ਦੂਰ ਖੜੋਤੇ ਇਕ ਬੜੇ ਹੀ ਸਧਾਰਨ ਪਹਿਰਾਵੇ ਵਾਲੇ ਬਜੁਰਗ ਵਿਅਕਤੀ ਅਤੇ ਉਸ ਦੇ ਨਾਲ ਇਕ ਔਰਤ ਨੂੰ ਖੜੇ ਵੇਖਿਆ। ਉਸ ਬਜੁਰਗ ਨੇ ਚਿੱਟੀ ਪੱਗੜੀ ਬੰਨੀ ਹੋਈ ਸੀ। ਉਹ ਮੇਰੇ ਕੋਲ ਆ ਗਿਆ ਅਤੇ ਪੁੱਛਣ ਲੱਗਾ "ਸਰਦਾਰ ਜੀ ਕੀ ਹਾਲ ਹੈ? ਕਿਥੋਂ ਆਏ ਹੋ?" ਮੇਰੇ ਦੱਸਣ ਤੋਂ ਬਾਅਦ ਕਹਿਣ ਲੱਗਾ, "ਮੈਂ ਤੁਹਾਡੇ ਨਾਲ ਇਕ ਗੱਲ ਕਰਨੀ ਹੈ” ਅਤੇ ਮੈਂ ਉਸ ਨਾਲ ਥੋੜਾ ਜਿਹਾ ਪਰਲੀ ਤਰਫ ਹੋ ਗਿਆ। ਸਾਡੇ ਮਗਰ ਹੀ ਉਹ ਔਰਤ ਵੀ ਸਾਡੇ ਕੋਲ ਆ ਕੇ ਖੜੀ ਹੋ ਗਈ, ਉਸ ਨੇ ਦਸਿਆ ਕਿ ਉਹ ਉਸਦੀ ਭੈਣ ਹੈ। ਫਿਰਉਹ ਕਹਿਣ ਲੱਗਾ "ਸਰਦਾਰ ਜੀ ਫਿਰੋਜਪੁਰ ਜਿਲ੍ਹੇ ਵਿਚ ਕਦੀ ਗਏ ਹੋ?"
"ਹਾਂ ਹਾਂ ਕਈ ਵਾਰ ਗਏ ਹਾਂ" ਮੈਂ ਉਸਨੂੰ ਦਸਿਆ। "ਸਾਡਾ ਪਿੰਡ ਫਿਰੋਜਪੁਰ ਜਿਲ੍ਹੇ ਵਿਚ ਸੀ, ਉਥੇ ਇਕ ਬੂਟੇ ਵਾਲਾ ਪਿੰਡ ਹੈ, ਰੇਲ ਦਾ ਸਟੇਸ਼ਨ ਹੈ", ਉਹ ਦਸ ਰਿਹਾ ਸੀ, "ਹਾਂ ਉਸ ਦੇ ਨਜਦੀਕ ਸਾਡਾ ਪਿੰਡ ਸੀ, ਮੇਰਾ ਭਰਾ ਉਥੇ ਰਹਿ ਗਿਆ ਸੀ ਅਤੇ ਉਹ ਉਧਰ ਹੀ ਵੱਸ ਗਿਆ ਹੈ, ਅਸਲ ਵਿਚ ਵੰਡ ਦੇ ਸਮੇਂ ਉਹ ਗੁਆਚ ਗਿਆ ਸੀ।” ਉਸ ਤੋਂ ਬਾਅਦ ਉਸ ਦਾ ਗਲਾ ਭਰ ਗਿਆ ਅਤੇ ਉਸਦੇ ਅਥਰੂ ਨਿਕਲ ਆਏ, ਮੈਂ ਉਸ ਦਾ ਹਾਲਤ ਵੇਖ ਕੇ ਅਜੀਬ ਸਥਿਤੀ ਵਿਚ ਸਾਂ। "ਕੀ ਤੁਸੀਂ ਉਸ ਨੂੰ ਕਦੀ ਦੋਬਾਰਾ ਮਿਲੇ ਹੋ?" ਮੈਂ ਪੁੱਛਿਆ।
"ਅਸੀਂ ਤਾਂ ਸਮਝਦੇ ਸਾਂ ਕਿ ਉਹ ਮਾਰਿਆ ਗਿਆ ਹੋਵੇਗਾ, ਪਰ ਬੜੇ ਚਿਰ ਬਾਅਦ ਉਸਦਾ ਪਤਾ ਲੱਗਾ ਅਸੀਂ ਤਾਂ ਹੁਣ ਕਈ ਵਾਰ ਉਸ
ਮੈਂ ਉਸ ਬਜੁਰਗ ਦੇ ਵਗਦੇ ਹੋਏ ਅਥਰੂਆਂ ਵੱਲ ਵੇਖ ਰਿਹਾ ਸਾਂ ਜਦ ਮੈਂ ਉਹਨਾਂ ਕੋਲੋਂ ਬਸ ਵਲ ਨੂੰ ਆਉਣ ਲੱਗਾ ਤਾ ਉਸਦੀ ਭੈਣ ਕਹਿਣ ਲੱਗੀ “ਤੁਹਾਡੀ ਪਗੜੀ ਕਰ ਕੇ ਮੈਂ ਤੁਹਾਨੂੰ ਪਹਿਚਾਣ ਲਿਆ ਹੈ। ਤੁਸੀਂ ਤਾਂ ਮੇਰੇ ਵੀਰ ਵਰਗੇ ਲਗਦੇ ਹੋ" ਉਹਨਾਂ ਦੋਵਾਂ ਭੈਣ, ਭਰਾ ਨੇ ਮੈਨੂੰ ਜੱਫੀ ਪਾ ਲਈ "ਠੀਕ ਹੈ ਜਾਓ, ਤੁਹਾਨੂੰ ਅਵਾਜਾਂ ਮਾਰ ਰਹੇ ਨੇ, ਖੁਦਾ ਕਰੇ ਸੁੱਖ ਸਾਂਦ ਰਹੇ ਅਤੇ ਇਸੇ ਤਰ੍ਹਾਂ ਹੀ ਮਿਲਦੇ ਰਹੀਏ।
ਅਸੀਂ ਬੱਸ ਵਿਚ ਹੋਟਲ ਵਲ ਚਲ ਪਏ। ਬੱਸ ਵਿਚ ਵੀ ਮੇਰਾ ਧਿਆਨ ਉਹਨਾਂ ਭੈਣਾਂ ਭਰਾਵਾਂ ਦੀ ਤਰਫ ਸੀ ਫਿਰ ਮੈਨੂੰ ਮੇਰੇ ਇਕ ਰਿਸ਼ਤੇਦਾਰ ਦੀ ਦਸੀ ਹੋਈ ਗਲ ਯਾਦ ਆ ਰਹੀ ਸੀ ਜਿਸਨੇ ਦੱਸਿਆ ਸੀ ਕਿ ਇਕ ਵਾਰ ਜਦੋਂ ਉਹ ਵੀਜਾ ਲੈ ਕੇ ਸ਼ੇਖੂਪੁਰੇ ਗਿਆ ਸੀ ਤਾਂ ਜਿਸ ਘਰ ਵਿਚ ਮੈਂ ਗਿਆ, ਉਥੇ ਇਕ ਲੜਕਾ ਮੇਰੇ ਕੋਲ ਆਇਆ ਅਤੇ ਕਹਿਣ ਲੱਗਾ, "ਮਾਮਾ ਜੀ ਸਤਿ ਸ਼੍ਰੀ ਅਕਾਲ" ਮੈਂ ਉਸਦੇ ਮਾਮਾ ਜੀ ਅਤੇ ਸਤਿ ਸ਼੍ਰੀ ਅਕਾਲ ਕਹਿਣ ਤੋਂ ਹੈਰਾਨ ਸਾਂ ਤਾਂ ਉਹ ਕਹਿਣ ਲੱਗਾ, "ਤੁਹਾਨੂੰ ਸਾਹਮਣੇ ਘਰ ਮੇਰੀ ਅੰਮਾ ਬੁਲਾ ਰਹੀ ਹੈ” ਮੈਂ ਉਹਨਾਂ ਘਰ ਵਾਲਿਆਂ ਤੋਂ ਪੁਛ ਕੇ ਉਹਨਾਂ ਦੇ ਘਰ ਗਿਆ। ਉਸ ਔਰਤ ਨੇ ਵੀ ਮੈਨੂੰ ਬੜੇ ਸਤਿਕਾਰ ਨਾਲ ਬੈਠਣ ਲਈ ਕਿਹਾ ਅਤੇ ਲੜਕੀ ਨੂੰ ਲੱਸੀ ਲੈਣ ਲਈ ਭੇਜਿਆ।
ਉਹ ਦੱਸਣ ਲੱਗੀ "ਜਦ ਰੌਲੇ ਪਏ ਸਨ ਤਾਂ ਮੇਰਾ ਇਹ ਖਾਵੰਦ ਮੈਨੂੰ ਚੁਕ ਕੇ ਸਿੱਧਾ ਇਥੇ ਲੈ ਆਇਆ ਸੀ। ਉਸ ਵਕਤ ਮੇਰੀ ਸੁੱਧ ਬੁੱਧ ਵੀ ਗੁਆਚ ਚੁੱਕੀ ਸੀ। ਮੈਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਕਿ ਇਹ ਕੀ ਬਿਪਤਾ ਪੈ ਗਈ ਹੈ। ਸਾਡੇ ਪਿੰਡ ਵਿਚ ਤਾਂ ਸਿੱਖ, ਹਿੰਦੂ, ਮੁਸਲਮਾਨ ਬੜੇ ਪਿਆਰ ਮੁਹੱਬਤ ਨਾਲ ਰਹਿ ਰਹੇ ਸਨ, ਕੀ ਹੋਇਆ ਇਹ ਤਾਂ ਮੇਰੀ ਉਸ ਵੇਲੇ ਦੀ ਸਮਝ ਤੋਂ ਵੀ ਬਾਹਰ ਸੀ। ਪਰ ਇਸ ਨੇ ਮੈਨੂੰ ਪੂਰਾ ਸਤਿਕਾਰ ਦਿੱਤਾ ਅਤੇ ਕੋਈ ਮਹੀਨਾ ਬਾਦ ਮੇਰੇ ਨਾਲ ਨਿਕਾਹ ਕਰਾ ਲਿਆ। ਮੈਨੂੰ ਆਪਣੇ ਮਾਂ ਬਾਪ, ਭੈਣ-ਭਰਾ, ਸਭ ਯਾਦ ਆਉਂਦੇ ਸਨ ਪਰ ਮੈਂ ਇਕ ਕੈਦੀ ਵਾਲੀ ਜਿੰਦਗੀ ਬਿਤਾ ਰਹੀ ਸੀ। ਮੈਂ ਬੇਬਸ ਸਾਂ। ਨਿਕਾਹ ਤੋਂ ਬਾਅਦ ਮੈਂ ਇੰਨਾ ਦੀ ਪਤਨੀ ਬਣ ਗਈ। ਇਸ ਵਕਤ ਭਾਵੇਂ ਦੁਨੀਆਂ ਦੇ ਸਭ ਸੁਖ ਅਰਾਮ ਮੇਰੇ ਕੋਲ ਹਨ ਪਰ ਅਜੇ ਵੀ ਮੈਨੂੰ ਮਾਂ, ਬਾਪ, ਭੈਣਾਂ, ਭਰਾਵਾਂ ਦੀ ਯਾਦ
ਮੇਰੇ ਰਿਸ਼ਤੇਦਾਰ ਨੇ ਮੈਨੂੰ ਦਸਿਆ ਸੀ ਕਿ ਉਹ ਉਸ ਔਰਤ ਦਾ ਸੁਨੇਹਾ ਉਹਨਾਂ ਦੇ ਦੱਸੇ ਪਿੰਡ ਦੇਣ ਗਿਆ, ਉਸਦੇ ਭਰਾ ਮਿਲੇ ਵੀ ਅਤੇ ਉਸਦੇ ਭਰਾਵਾਂ ਨੇ ਇਹ ਵੀ ਦਸਿਆ ਕਿ ਉਸਦੇ ਮਾਂ ਬਾਪ ਦੀ ਮੌਤ ਸਿਰਫ ਉਸ ਲੜਕੀ ਦੇ ਵਿਛੋੜੇ ਕਾਰਨ ਵੰਡ ਤੋਂ ਛੇਤੀ ਬਾਅਦ ਹੀ ਹੋ ਗਈ ਸੀ। ਉਹਨਾਂ ਦੀ ਮਾਂ ਦੀਆਂ ਅੱਖਾਂ ਸਿਰਫ ਇਸ ਲਈ ਬੰਦ ਹੋਈਆਂ ਸਨ ਕਿ ਉਸ ਦਾ ਰੋਣਾ ਹੀ ਨਹੀਂ ਸੀ ਮੁਕਦਾ ਅਤੇ ਬਾਪ ਤਾਂ ਤਕਰੀਬਨ ਸੁੱਧ-ਬੁੱਧ ਹੀ ਗਵਾ ਚੁਕਾ ਸੀ।
ਇਹ ਤਾਂ ਹਜਾਰਾਂ ਪਰਿਵਾਰਾਂ ਨਾਲ ਬੀਤਿਆ ਸੀ ਪਰ ਮੈਨੂੰ ਆਪਣੇ ਪਿੰਡ ਵਾਲੀ ਜੋਗਿੰਦਰ ਕੌਰ ਯਾਦ ਆ ਰਹੀ ਸੀ ਜਿਸ ਨੂੰ ਤਾਂ ਪਦਾਰਥਿਕ ਸੁਖ ਵੀ ਨਹੀਂ ਸਨ ਮਿਲੇ, ਉਸ ਦੀ ਕਹਾਣੀ ਇਸ ਤੋਂ ਕਿੰਨੀ ਵੱਖਰੀ ਸੀ।
ਹੁਣ ਤਾਂ ਜੋਗਿੰਦਰ ਕੌਰ ਨੂੰ ਆਪਣੇ ਪਰਿਵਾਰ ਦੇ ਜੀਆਂ ਦੇ ਨਾਂ ਵੀ ਭੁੱਲਣ ਲਗ ਪਏ ਸਨ ਪਰ ਉਹ ਨਾ ਤਾਂ ਬਾਪ ਨੂੰ, ਨਾ ਮਾਂ ਨੂੰ, ਨਾ ਭਰਾ ਅਤੇ ਨਾ ਆਪਣੀ ਭੈਣ ਨੂੰ ਭੁੱਲੀ ਸੀ । ਭੈਣਾਂ-ਭਰਾਵਾਂ ਵਿਚ ਉਹ ਸਭ ਤੋਂ ਵੱਡੀ ਸੀ। ਉਸਦਾ ਬਾਪ ਜਦੋਂ ਵੀ ਸ਼ਹਿਰ ਜਾਂਦਾ ਉਹਨਾਂ ਲਈ ਕੋਈ ਨਾ ਕੋਈ ਨਵੀਂ ਸੁਗਾਤ ਲੈ ਕੇ ਆਉਂਦਾ ਸੀ। ਪਰ ਵੰਡ ਦੇ ਸਮੇਂ ਉਸਦੇ ਬਾਪ ਅਤੇ ਭਰਾ ਦਾ ਕਤਲ, ਉਸਦੀ ਭੈਣ ਨੂੰ ਉਸਦੇ ਸਾਹਮਣੇ ਘੋੜੀ ਤੇ ਬਿਠਾ ਕੇ ਲੈ ਜਾਣ ਦਾ ਸੀਨ ਅਤੇ ਉਸਦੀ ਛੋਟੀ ਭੈਣ ਦੀਆਂ ਚੀਕਾਂ ਅਜੇ ਵੀ ਉਸ ਨੂੰ ਸੁਪਨੇ ਵਿਚ ਉਸ ਤਰ੍ਹਾਂ ਹੀ ਸੁਣਦੀਆਂ ਹਨ ਜਿਸ ਤਰ੍ਹਾਂ ਉਹ ਘਟਨਾ ਕਈ ਸਾਲ ਪਹਿਲਾਂ ਬੀਤੀ ਸੀ। ਉਸ ਨੂੰ ਤਾਂ ਹੁਣ ਇਹ ਵੀ ਨਹੀਂ ਸੀ ਪਤਾ
ਕਿ ਉਸਦੀ ਮਾਂ ਅਤੇ ਭੈਣ ਕਿਤੇ ਜਿਉਂਦੀਆਂ ਵੀ ਹਨ ਕਿ ਨਹੀਂ। ਉਸ ਦੇ ਸਾਹਮਣੇ ਹਨੇਰਾ ਹੀ ਹਨੇਰਾ ਸੀ, ਉਸਨੇ ਤਾਂ ਕਈ ਦਿਨ ਕੁਝ ਵੀ ਨਹੀਂ ਸੀ ਖਾਧਾ ਅਤੇ ਉਸ ਨੂੰ ਕਈ ਦਿਨ ਪਹਿਰੇ ਦੇ ਅਧੀਨ ਇਕ ਹੀ ਕਮਰੇ ਵਿਚ ਬੰਦ ਰਖਿਆ ਗਿਆ ਸੀ।
ਕਈ ਮਹੀਨਿਆਂ ਬਾਅਦ ਉਸ ਨੂੰ ਇਕ ਵਿਅਕਤੀ ਕੋਲ ਵੇਚ ਦਿੱਤਾ ਗਿਆ ਸੀ ਜੋ ਕਾਫੀ ਵੱਡੀ ਉਮਰ ਦਾ ਸੀ ਅਤੇ ਉਸਦੀ ਪਤਨੀ ਮਰ ਚੁੱਕੀ ਸੀ ਪਰ ਉਸਦੇ ਦੋ ਲੜਕੇ ਅਤੇ ਇਕ ਲੜਕੀ ਸੀ ਜੋ ਤਕਰੀਬਨ ਉਸ ਦੀ ਉਮਰ ਦੀ ਹੀ ਸੀ। ਪਰ ਹੁਣ ਉਹ ਮੰਦਰ ਜਾਣ ਲੱਗ ਪਈ ਸੀ ਉਹ ਭਜਨ ਵੀ ਗਾਉਣ ਲਗ ਪਈ ਸੀ। ਮੰਦਰ ਜਾਣਾ ਉਸ ਦਾ ਨਿਤ ਦਾ ਕੰਮ ਬਣ ਗਿਆ ਸੀ। ਉਹ ਹੁਣ ਮੁਸਲਿਮ ਰੀਤੀ ਰਿਵਾਜ ਭੁਲਦੀ ਜਾ ਰਹੀ ਸੀ। ਜਿੰਨਾ ਚਿਰ ਉਹ ਮੰਦਰ ਰਹਿੰਦੀ ਉਸ ਨੂੰ ਕੁਝ ਸ਼ਾਂਤੀ ਵੀ ਮਿਲਦੀ। ਪਰ ਕੋਈ 9 ਸਾਲ ਉਥੇ ਰਹਿਣ ਤੋਂ ਬਾਅਦ ਉਸ ਆਦਮੀ ਨੇ ਉਸ ਨੂੰ ਘਰੋਂ ਕੱਢ ਦਿੱਤਾ ਅਤੇ ਸਾਡੇ ਪਿੰਡ ਦੇ ਬਚਿੱਤਰ ਸਿੰਘ ਨੇ ਉਸ ਨੂੰ ਆਪਣੇ ਘਰ ਲੈ ਆਂਦਾ। ਬਚਿੱਤਰ ਸਿੰਘ ਦੇ ਪਹਿਲਾਂ ਹੀ ਕਾਫੀ ਸਿਆਣੇ ਲੜਕੇ, ਲੜਕੀਆਂ ਅਤੇ ਪਤਨੀ ਸੀ। ਉਹ ਉਸ ਔਰਤ ਨੂੰ ਬਹੁਤ ਮਾੜਾ ਸਮਝਦੇ ਸਨ । ਬਚਿੱਤਰ ਸਿੰਘ ਨੇ ਹੁਣ ਉਸ ਦਾ ਨਾਂ ਜੋਗਿੰਦਰ ਕੌਰ ਰੱਖ ਦਿੱਤਾ। ਹੁਣ ਵੰਡ ਹੋਈ ਨੂੰ 11 ਸਾਲ ਹੋ ਗਏ ਸਨ ਉਹ ਆਪਣਾ ਪਿਛੋਕੜ ਭੁਲਾਉਣ ਦੀ ਕੋਸ਼ਿਸ਼ ਤਾਂ ਕਰਦੀ ਪਰ ਉਹ ਬੀਤਿਆ ਸਮਾਂ ਭੁਲਦਾ ਨਹੀਂ ਸੀ। ਹੁਣ ਉਹ ਗੁਰਦੁਆਰੇ ਜਾਣ ਲੱਗ ਪਈ। ਉਸ ਨੇ ਲੰਗਰ ਦੀ ਸੇਵਾ ਕਰਨੀ, ਸਫਾਈ ਕਰਨੀ, ਭਾਂਡੇ ਮਾਂਜਣੇ, ਉਸਨੇ ਸਿੱਖੀ ਰਹੁ ਰੀਤਾਂ ਸਿੱਖ ਲਈਆਂ ਸਨ, ਪਾਠ ਕਰਨਾ ਸਿੱਖਿਆ, ਗੁਰਪੁਰਬ ਦੇ ਦਿਨਾਂ ਵਿਚ ਉਹ ਪ੍ਰਭਾਤ ਫੇਰੀਆਂ ਤੇ ਜਾਣਾ ਅਤੇ ਉਸ ਦਿਨ ਕੁਝ ਜਿਆਦਾ ਹੀ ਸੁਅੱਖਤੇ ਉਠ ਕੇ ਆਪਣੇ ਪਤੀ ਲਈ ਚਾਹ ਬਨਾਉਣੀ। ਹੁਣ ਉਹ ਹਰ ਤਰ੍ਹਾਂ ਦੀਆਂ ਸਿੱਖ ਧਾਰਮਿਕ ਰਸਮਾਂ ਤੋਂ ਜਾਣੂ ਹੋ ਚੁੱਕੀ ਸੀ ਪਰ ਉਸ ਦੀ ਆਪਣੇ ਪਤੀ ਕੋਲ ਇਕ ਹੀ ਬੇਨਤੀ ਸੀ ਕਿ ਉਹ ਹੁਣ ਉਸ ਨੂੰ ਘਰੋਂ ਨਾ ਕੱਢੇ ਅਤੇ ਉਹ ਹੁਣ ਉਥੇ ਹੀ ਰਹੇ, ਉਹ ਕਹਿੰਦੀ ਹੁੰਦੀ ਸੀ, ਉਹ ਹੁਣ ਥੱਕ ਚੁੱਕੀ ਹੈ।”
ਉਹ ਆਪਣੇ ਗੁਆਂਢ ਦੇ ਬੱਚਿਆਂ ਨੂੰ ਬਹੁਤ ਪਿਆਰ ਕਰਦੀ ਸੀ, ਉਹਨਾਂ ਦੇ ਮੂੰਹ ਚੁੰਮਦੀ, ਉਹਨਾਂ ਦੇ ਵਾਲਾਂ ਵਿਚ ਹੱਥ ਫੇਰਦੀ ਅਤੇ ਵਾਲ ਠੀਕ ਕਰਦੀ, ਘਰੋਂ ਕਈ ਚੀਜ਼ਾਂ ਬੱਚਿਆਂ ਨੂੰ ਦਿੰਦੀ। ਜਦ ਕਦੀ ਮੇਲੇ ਜਾਂ ਸ਼ਹਿਰ ਜਾਂਦੀ ਤਾਂ ਕੋਈ ਨਾ ਕੋਈ ਚੀਜ ਬੱਚਿਆਂ ਲਈ ਲੈ ਆਉਂਦੀ। ਪਰ
ਪਰ ਅਚਾਨਕ ਹੀ ਵੰਡ ਤੋਂ 12-13 ਸਾਲ ਬਾਅਦ ਉਸਦੀ ਬਜੁਰਗ ਮਾਂ ਪਾਕਿਸਤਾਨ ਤੋਂ ਲੱਭਦੀ ਲੱਭਦੀ ਉਸ ਕੋਲ ਪਹੁੰਚ ਗਈ, ਹੁਣ ਉਹ ਉਸ ਨੂੰ ਆਪਣੇ ਕੋਲ ਖੜਨਾ ਚਾਹੁੰਦੀ ਸੀ । ਉਹ ਉਸਦੀ ਭੈਣ ਨੂੰ ਵੀ ਮਿਲ ਕੇ ਆਈ ਸੀ, ਜੋ ਉਸ ਤੋਂ ਸਿਰਫ 8-10 ਕਿਲੋਮੀਟਰ ਦੂਰ ਇਕ ਹਿੰਦੂ ਪਰਿਵਾਰ ਵਿਚ ਰਹਿੰਦੀ ਸੀ। ਉਸਦੀ ਮਾਂ ਭਾਵੇਂ ਬਜੁਰਗ ਹੋ ਚੁਕੀ ਸੀ ਖਾਵੰਦ ਅਤੇ ਲੜਕੇ ਦੇ ਕਤਲ ਤੋਂ ਬਾਅਦ ਉਸਨੇ ਪਾਕਿਸਤਾਨ ਵਿਚ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਕੀਤਾ ਸੀ ਪਰ ਉਸ ਦੀ ਕਿੰਨੀ ਹਿੰਮਤ ਸੀ। ਉਹ ਪਾਸਪੋਰਟ ਬਣਾ ਕੇ ਇੰਨਾ ਬੱਚੀਆਂ ਨੂੰ ਲੱਭਣ, ਇਸ ਉਮਰ ਵਿਚ ਆਈ ਸੀ। ਪਰ ਨਾਂ ਤਾਂ ਇਹ ਹੁਣ ਜਾਣਾ ਚਾਹੁੰਦੀਆਂ ਸਨ ਨਾ ਇਹ ਸੰਭਵ ਹੀ ਲਗਦਾ ਸੀ ਅਤੇ ਨਾ ਉਹਨਾਂ ਦੀ ਮਾਂ ਇਧਰ ਰਹਿ ਸਕਦੀ ਸੀ। ਉਹ ਤਾਂ ਜਾਇਦਾਦ ਨੂੰ ਛੱਡ ਕੇ ਵੀ ਉਹਨਾਂ ਕੋਲ ਰਹਿਣ ਲਈ ਤਿਆਰ ਸੀ ਪਰ ਇਹ ਵੀ ਸੰਭਵ ਨਹੀਂ ਸੀ ਲਗਦਾ। ਉਸਦਾ ਵੀਜਾ ਕੁਝ ਕੁ ਦਿਨਾਂ ਦਾ ਸੀ ਅਤੇ ਉਸ ਨੂੰ ਵਾਪਿਸ ਜਾਣਾ ਪੈਂਦਾ ਸੀ। ਉਸਨੇ ਆਪਣਾ ਪਤਾ ਦਿਤਾ ਅਤੇ ਇਸ ਦੋਚਿਤੀ ਵਿਚ ਫਿਰ ਆਉਣ ਦੇ ਖਿਆਲ ਨਾਲ ਵਾਪਿਸ ਚਲੀ ਗਈ। ਜਦੋਂ ਇਨਾਂ ਨੇ ਉਸਦੇ ਪਤੇ ਤੇ ਖਤ ਲਿਖੇ ਤਾਂ ਪਤਾ ਲਗਾ ਕਿ ਇਥੋਂ ਜਾਣ ਤੋਂ ਦੋ ਮਹੀਨੇ ਬਾਅਦ ਹੀ ਉਸਦੀ ਮੌਤ ਹੋ ਗਈ ਸੀ। ਪਰ ਬਚਿੱਤਰ ਸਿੰਘ ਹੁਣ ਉਸ ਲਈ ਸਭ ਕੁਝ ਸੀ, ਉਸ ਦਾ ਵੱਡਾ ਆਸਰਾ ਸੀ, ਉਸ ਕਰਕੇ ਉਹ ਸਭ ਕੁਝ ਭੁਲੀ ਬੈਠੀ ਸੀ । ਪਰ ਦੋ ਸਾਲ ਬਾਅਦ ਬਚਿੱਤਰ ਸਿੰਘ ਬਿਮਾਰ ਹੋਇਆ ਤੇ ਮਰ ਗਿਆ, ਉਸਦੇ ਲੜਕਿਆਂ, ਲੜਕੀਆਂ, ਨੂੰਹਾਂ ਜਵਾਈਆਂ ਨੇ ਰਾਤ ਤੋਂ ਪਹਿਲਾਂ ਜੋਗਿੰਦਰ ਕੌਰ ਨੂੰ ਘਰੋਂ ਕੱਢ ਦਿੱਤਾ ਅਤੇ ਉਸ ਨੇ ਗੁਰਦਵਾਰੇ ਰਹਿਣਾ ਸ਼ੁਰੂ ਕਰ ਦਿੱਤਾ, ਉਹ ਪਾਗਲ ਹੋ ਗਈ ਸੀ ਇਹ ਸਭ ਗੱਲਾਂ ਮੇਰੇ ਦਿਮਾਗ ਵਿਚ ਫਿਲਮ ਵਾਂਗ ਘੁੰਮ ਰਹੀਆਂ ਸਨ।
ਕਿਸ ਨੂੰ ਮਿਲਾਂਗਾ ਅਤੇ ਕਿਸ ਨੂੰ ਜਾ ਕੇ ਦਸਾਂਗਾ
ਜਦ ਮੈਂ ਪਾਕਿਸਤਾਨ ਜਾਣਾ ਸੀ ਤਾਂ ਦਿਲੀ ਤੋਂ ਬਬੀਤਾ ਨੇ ਫੋਨ ਕੀਤਾ ਕਿ ਮੈਂ, ਸ੍ਰੀ ਮਤੀ ਸ਼ਕੀਲਾਂ ਜੋ ਮੈਬਰ ਪਾਰਲੀਮੈਂਟ ਹਨ ਅਤੇ ਹਿੰਦ ਪਾਕ ਦੋਸਤੀ ਮੰਚ ਨਾਲ ਸਬੰਧਿਤ ਹਨ ਨੂੰ ਜਰੂਰ ਮਿਲ ਕੇ ਆਵਾਂ। ਲਹੌਰ ਵਿਚ ਮੈਂ ਗੁਰਦਵਾਰੇ ਸਿੰਘ ਸਿੰਘਣੀਆਂ ਜੋ ਰੇਲਵੇ ਸਟੇਸ਼ਨ ਲਹੌਰ ਦੇ ਬਿਲਕੁਲ ਹੀ ਕਰੀਬ ਸੀ ਉਥੇ ਠਹਿਰਿਆ ਹੋਇਆ ਸਾਂ। ਦੋ ਦਿਨਾਂ ਬਾਦ ਮੈਂ ਡਾ ਮਕਬੂਲ ਜੋ ਇਕ ਸਰਕਾਰੀ ਡਾਕਟਰ ਸੀ ਅਤੇ ਸ੍ਰੀ ਮਤੀ ਸ਼ੁਕੀਲਾ ਜੀ ਦਾ ਭਨੇਵਾਂ ਸੀ ਉਸਨੂੰ ਫੋਨ ਕੀਤਾ ਤਾਂ ਉਸ ਨੇ ਮੈਨੂੰ ਕਿਹਾ ਕਿ ਤੁਸੀਂ ਗੁਰਦੁਵਾਰੇ ਹੀ ਠਹਿਰੋ ਮੈ ਤੁਹਾਨੂੰ ਆ ਕੇ ਲੈ ਜਾਂਦਾ ਹਾਂ ਅਤੇ ਤੁਹਾਨੂੰ ਸ਼ੁਕੀਲਾਂ ਜੀ ਅਤੇ ਹੋਰ ਲੋਕਾਂ ਨੂੰ ਮਿਲਾ ਦਿਆਂਗ ਜਦੋ ਅਸੀਂ ਡਾਕਟਰ ਮਕਬੂਲ ਦੇ ਘਰ ਜਾ ਰਹੇ ਸਾਂ ਤਾਂ ਡਾਕਟਰ ਸਾਹਿਬ ਰਸਤੇ ਵਿਚ ਆ ਰਹੀਆਂ ਇਮਾਰਤਾਂ ਬਾਰੇ ਮੈਨੂੰ ਦਸ ਰਹੇ ਸਨ ਇਹ ਸਕਤਰੇਤ ਹੈ, ਇਹ ਹਾਈ ਕੋਰਟ, ਇਹ ਪੰਜਾਬ ਯੂਨੀਵਰਸਟੀ, ਪੰਜਾਬ ਯੂਨੀਵਰਸਟੀ ਦਾ ਆਰਕੀਟੈਕਟ ਮੈਨੂੰ ਥੋੜਾ ਜਿਹਾ ਖਾਲਸਾ ਕਾਲਜ ਅੰਮ੍ਰਿਤਸਰ ਨਾਲ ਮਿਲਦਾ ਲਗਿਆ। ਪੁਰਾਣੇ ਪੰਜਾਬ ਦੀ ਇਹੋ ਇਕ ਯੂਨੀਵਰਸਟੀ ਹੁੰਦੀ ਸੀ ਜਿਸ ਦਾ ਘੇਰਾ ਜੰਮੂ ਕਸ਼ਮੀਰ ਅਤੇ ਦਿਲੀ ਤੋਂ ਚਲ ਕੇ ਪਿਸ਼ਾਵਰ ਅਤੇ ਸਿੰਧ ਦੀ ਹਦ ਤਕ ਲਗਦਾ ਸੀ ਅਤੇ ਪੁਰਾਣੇਂ ਨੇਤਾਵਾਂ ਅਤੇ ਅਫਸਰਾਂ ਵਿਚੋਂ ਜਿਆਦਾ ਤਰ ਨੇ ਇਸ ਹੀ ਯੂਨੀਵਰਸਟੀ ਤੋਂ ਆਪਣੀਆਂ ਡਿਗਰੀਆਂ ਲਈਆਂ ਸਨ। ਫਿਰ ਚੀਫਸ ਕਾਲਜ ਜਿਸ ਵਿਚ ਉਸ ਵਕਤ ਦੇ ਮਹਾਰਾਜਿਆਂ, ਨਵਾਬਾਂ ਅਤੇ ਰਾਇਸਾਂ ਦੇ ਲੜਕੇ ਪੜਦੇ ਹੁੰਦੇ ਸਨ। ਇਸ ਕਾਲਜ ਦਾ ਆਲਾ ਦੁਆਲਾ ਬਹੁਤ ਉਚੇ-ਉਚੇ ਦਰਖਤਾਂ ਨਾਲ ਘਿਰਿਆ ਹੋਇਆ ਸੀ। ਜਿਸ ਵਿਚ ਇਕ ਬਹੁਤ ਖੂਬਸੂਰਤ ਪਰ ਪੁਰਾਣੀ ਇਮਾਰਤ ਵਾਲਾ ਹੋਸਟਲ ਸੀ। ਮੈਂ ਉਸ ਵੇਲੇ ਉਸ ਸਾਂਝੇ ਪੰਜਾਬ ਦੀ ਕਲਪਨਾ ਕਰ ਰਿਹਾ ਸਾਂ, ਜਿਸ ਵਕਤ ਉਸ ਵਕਤ ਦੇ ਮਹਾਂਰਾਜਿਆਂ ਦੀ ਔਲਾਦ, ਕਸ਼ਮੀਰ, ਪੰਜਾਬ, ਸਿੰਧ, ਪਿਸ਼ਾਵਰ ਅਤੇ ਹਿਮਾਚਲ ਪ੍ਰਦੇਸ਼ ਦੇ ਖੇਤਰਾਂ ਤੋਂ ਇਥੇ ਆ ਕੇ ਪੜ੍ਹਦੀ ਹੁੰਦੀ ਸੀ ਅਤੇ ਉਹਨਾਂ ਦੀ ਦੂਰ ਅੰਦੇਸ਼ੀ ਵਿਚ ਵੀ ਇਸ ਤਰ੍ਹਾਂ ਦੀ ਵਾਹਗੇ ਵਾਲੀ ਲਕੀਰ ਦਾ ਕਦੀ ਖਿਆਲ ਵੀ ਨਹੀਂ ਆਇਆ ਹੋਵੇਗਾ।
ਥੋੜਾ ਹੀ ਚਿਰ ਬਾਦ ਅਸੀ ਡਾਕਟਰ ਮਕਬੂਲ ਦੇ ਘਰ ਦੇ ਬਾਹਰ ਖੜੇ ਸਾਂ। ਪਰ ਘਰ ਦੇ ਬਾਹਰ ਜੰਦਰਾ ਲਗਾ ਹੋਇਆ ਸੀ, ਡਾਕਟਰ ਮਕਬੂਲ ਉਤਰਿਆ ਅਤੇ ਮੈਂ ਸੋਚਿਆ ਕਿ ਸ਼ਾਇਦ ਉਹ ਗਵਾਂਢ ਤੋਂ ਚਾਬੀ ਲੈਣ ਗਿਆ ਹੈ ਪਰ ਉਹ ਕੁਝ ਚਿਰ ਬਾਦ ਦੂਸਰੀ ਤਰਫ ਤੋਂ ਚਾਬੀ ਲੈ ਕੇ ਆ ਰਿਹਾ ਸੀ ਘਰ ਵਿਚ ਜਾ ਕੇ ਮੈਂ ਵੇਖਿਆ ਉਸਦੀ ਪਤਨੀ ਅਤੇ ਬੱਚੇ ਸਾਨੂੰ ਉਡੀਕ ਰਹੇ ਸਨ। ਸਾਰਾ ਪ੍ਰੀਵਾਰ ਘਰ, ਅਤੇ ਬਾਹਰ ਤੋਂ ਜਿੰਦਰਾ, ਮੈਂ ਇਸ
ਡਾ. ਸਾਹਿਬ ਦੇ ਬਚੇ ਮੇਰੇ ਕੋਲ ਬੈਠ ਗਏ ਅਤੇ ਡਾ. ਸਾਹਿਬ ਦੀ ਪਤਨੀ ਮੇਰੇ ਲਈ ਚਾਹ ਬਣਾ ਲਿਆਈ। ਡਾ. ਮਕਬੂਲ ਜਿਸ ਤਰ੍ਹਾਂ ਅੰਮ੍ਰਿਤਸਰ, ਜਲੰਧਰ ਦਿੱਲੀ ਆਦਿ ਬਾਰੇ ਪੁਛ ਰਿਹਾ ਸੀ ਉਸ ਤੋਂ ਲੱਗਦਾ ਸੀ ਕਿ ਉਸਨੂੰ ਚੜਦੇ ਪੰਜਾਬ ਬਾਰੇ ਜਾਨਣ ਦੀ ਬਹੁਤ ਵੱਡੀ ਖਾਹਿਸ਼ ਸੀ। ਦਰਿਆ ਬਿਆਸ, ਸਤਲੁਜ ਕਿਥੋਂ ਨਿਕਲਦੇ ਹਨ, ਪੰਜਾਬ ਵਿਚ ਕੁਝ ਖੇਤਰ ਪਹਾੜੀ ਵੀ ਹੋਵੇਗਾ ਬਾਰਸ਼ਾਂ ਦੇ ਦਿਨਾਂ ਵਿਚ ਇਹ ਦਰਿਆ ਬਹੁਤ ਭਰ ਜਾਂਦੇ ਹੋਣਗੇ, ਹੜ੍ਹ ਵੀ ਆਉਂਦੇ ਹੋਣਗੇ, ਪਿੰਡਾਂ ਵਿਚ ਵਿਦਿਆ ਦੀ ਕੀ ਸਥਿਤੀ ਹੈ, ਅਤੇ ਉਹ ਅਨੇਕਾਂ ਹੀ ਸੁਆਲ ਪੁਛ ਰਿਹਾ ਸੀ ਪਰ ਸ਼ੁਕੀਲਾ ਜੀ ਦਾ ਫੋਨ ਆਇਆ ਕਿ ਉਹ ਤਾਂ ਕਦੋਂ ਦੇ ਉਡੀਕ ਰਹੇ ਹਨ।
ਸ਼ੁਕੀਲਾ ਜੀ ਦਾ ਘਰ ਇਕ ਬਹੁਤ ਹੀ ਖੂਬਸੂਰਤ ਕੋਠੀ ਸੀ ਜਿਸ ਦੇ ਬਾਹਰ ਬੜੇ ਖੂਬਸੂਰਤ ਫਲਾਂ ਅਤੇ ਫੁਲਾਂ ਦੇ ਪੌਦੇ ਸਨ । ਉਹਨਾਂ ਦੇ ਡਰਾਇੰਗ ਰੂਮ ਵਿਚ ਇਕ ਵਡੇ ਸਾਈਜ ਦੀ ਉਹਨਾਂ ਦੇ ਪਤੀ ਦੀ ਫੋਟੋ ਲੱਗੀ ਹੋਈ ਸੀ ਜੋ ਸ੍ਰੀ ਭੁਟੋ ਦੇ ਸਮੇ ਕੇਂਦਰੀ ਮੰਤਰੀ ਰਹੇ ਸਨ ਅਤੇ ਸਮਾਜਵਾਦੀ ਵਿਚਾਰਧਾਰਾ ਦੇ ਸਨ।
"ਫਿਰੋਜਪੁਰ ਵੀ ਜਾਂਦੇ ਹੋਵੋਗੇ" ਸ਼ੁਕੀਲਾਂ ਜੀ ਨੇ ਮੈਨੂੰ ਪੁਛਿਆ, "ਹਾਂ, ਅਨੇਕਾਂ-ਵਾਰ ਗਿਆ ਹਾਂ ਮੈ ਜੁਆਬ ਦਿਤਾ "ਮੈ ਫਿਰੋਜਪੁਰ ਨੂੰ ਨਹੀਂ ਭੁੱਲ ਸਕਦੀ, ਮੇਰਾ ਜਨਮ ਉਥੋਂ ਦਾ ਹੈ, ਦਿਲੀ ਦਰਵਾਜੇ ਵਾਲੀ ਗਲੀ, ਗਲੀ ਦੇ ਵਿਚ ਜਿਆਦਾ ਘਰ ਮੁਸਲਮਾਨਾ ਦੇ ਸਨ ਪਰ ਕੁਝ ਕੁ ਹਿੰਦੂ, ਸਿੱਖਾਂ ਦੇ ਸਨ। ਚਾਚਾ ਚਾਨਣ ਸਿੰਘ ਮੇਰੇ ਅੱਬਾ ਦਾ ਪੱਗ-ਵੱਟ ਭਰਾ ਸੀ। ਸਾਨੂੰ ਉਹ ਕਾਫਲੇ ਨਾਲ ਮਿਲਾ ਕੇ ਗਿਆ ਸੀ। ਉਸ ਵਕਤ ਬਹੁਤ ਸਾਰੇ ਮੁਸਲਮਾਨ ਮਾਰੇ ਗਏ ਸਨ। ਪਰ ਚਾਚਾ ਚਾਨਣ ਸਿੰਘ ਅਤੇ ਉਸ ਦੇ ਵੱਡੇ ਭਰਾ ਨੇ ਆਪਣੀਆਂ ਜਾਨਾਂ ਤਲੀ ਤੇ ਰੱਖ ਕੇ ਸਾਨੂੰ ਕਾਫਲੇ ਨਾਲ ਮਿਲਾਇਆ ਸੀ। ਰਸਤੇ ਵਿਚ ਹਿੰਦੂ ਸਿਖਾਂ ਦੇ ਕੁਝ ਟੋਲਿਆਂ ਨੇ ਉਹਨਾਂ ਨੂੰ ਲਲਕਾਰਿਆ ਸੀ।
Page_breakਮੈਂ ਛੋਟੀ ਜਹੀ ਸਾਂ, ਚਾਚੇ ਚਾਨਣ ਸਿੰਘ ਨੇ ਮੈਨੂੰ ਚੁਕਿਆ ਹੋਇਆ ਸੀ। ਮੈ ਚਾਚੇ ਚਾਨਣ ਸਿੰਘ ਨੂੰ ਨਹੀਂ ਭੁਲ ਸਕੀ ਉਹ ਮੈਨੂੰ ਚੁਕ ਕੇ ਮੇਲੇ ਵਿਚ ਲੈ ਜਾਂਦਾ ਹੁੰਦਾ ਸੀ, ਜਲੇਬੀਆਂ, ਆਈਸ ਕਰੀਮ ਖਵਾਉਣੀ ਅਤੇ ਵਾਪਸੀ ਤੇ ਛੋਟੇ-ਛੋਟੇ ਖਿਡੌਣੇ ਲੈ ਕੇ ਦੇਣੇਂ, ਪਰ ਮੈਂ ਜਿਦ ਕਰਕੇ ਉਹ ਖਿਡੋਣੇ ਲੈਂਦੀ ਸਾਂ ਜਿਹੜੇ ਮੈਨੂੰ ਪਸੰਦ ਹੁੰਦੇ ਸਨ ਅਤੇ ਉਹ ਦਸਦੀ ਜਾ ਰਹੀ ਸੀ ਅਤੇ ਮੈਂ ਵੇਖ ਰਿਹਾ ਸਾਂ ਉਸ ਦੀਆਂ ਅੱਖਾਂ ਵਿਚੋਂ ਅਥਰੂ ਵਗ ਰਹੇ ਸਨ। 59 ਸਾਲਾਂ ਬਾਦ ਵੀ ਅੱਖਾਂ ਵਿਚੋਂ ਅਥਰੂ, ਇਹ ਕਿਸ ਤਰ੍ਹਾਂ ਦੀਆਂ ਡੂੰਘੀਆਂ ਸਾਂਝਾਂ ਸਨ?
“ਬਾਦ ਵਿਚ ਤੁਸੀਂ ਕਦੀ ਫਿਰੋਜਪੁਰ ਗਏ ਨਹੀਂ" ਮੈ ਪੁਛਿਆ, "ਸਿਰਫ ਇਕ ਵਾਰ, ਕੋਈ ਦੋ ਸਾਲ ਪਹਿਲਾਂ । ਪਰ ਉਥੇ ਤਾਂ ਹੁਣ ਕੋਈ ਇਹ ਵੀ ਨਹੀਂ ਸੀ ਜਾਣਦਾ ਕਿ ਅਸੀ ਉਥੇ ਰਹਿੰਦੇ ਰਹੇ ਸਾਂ, ਉਹ ਟੂਟੀ ਜਿਸ ਤੋਂ ਪਾਣੀ ਪੀਂਦੇ ਹੁੰਦੇ ਸਾਂ। ਉਹ ਤਾਂ ਅਜੇ ਵੀ ਹੈ ਅਤੇ ਮੈਂ ਵੇਖ ਆਈ ਹਾਂ ਪਰ ਉਸ ਟੂਟੀ ਦੇ ਇਰਦ ਗਿਰਦ ਜਿਹੜੇ ਮਰਦ ਔਰਤਾਂ ਉਦੋਂ ਹੁੰਦੇ ਸਨ ਉਹਨਾਂ ਵਿਚੋਂ ਤਾਂ ਇਕ ਵੀ ਨਹੀ ਮਿਲਿਆ। ਚਾਨਣ ਸਿੰਘ ਦੇ ਪ੍ਰੀਵਾਰ ਵਿਚੋਂ ਉਹਨਾਂ ਦੇ ਪੋਤਰੇ ਮਿਲੇ ਤਾਂ ਸਨ ਪਰ ਮੇਰੀਆਂ ਕਈ ਗੱਲਾਂ ਜਿਹੜੀਆਂ ਉਸ ਪ੍ਰੀਵਾਰ ਬਾਰੇ ਮੈ ਜਾਣਦੀ ਸਾਂ, ਉਹ ਤਾਂ ਉਹ ਵੀ ਨਹੀਂ ਸਨ ਜਾਣਦੇ। ਪਰ ਫਿਰ ਵੀ ਉਹਨਾਂ ਬਚਿਆਂ ਵਿਚੋਂ ਉਹਨਾ ਦੇ ਦਾਦੇ, ਦਾਦੀ ਦੇ ਦਰਸ਼ਨ ਕੀਤੇ ਮੈਨੂੰ ਸਕੂਨ ਮਿਲਿਆ। ਮੈਂ ਉਸ ਧਰਤੀ ਨੂੰ ਸਲਾਮ ਕੀਤੀ, ਉਸ ਧਰਤੀ ਅਤੇ ਉਹਨਾਂ ਲੋਕਾਂ ਦੀ ਸੁਖ ਸਾਂਦ ਮੰਗੀ। ਆਪਣੇ ਬਾਪ ਵਲੋ ਮਰਣ ਤਕ ਫਿਰੋਜਪੁਰ ਨੂੰ ਯਾਦ ਕਰਣ ਅਤੇ ਲਗਾਤਾਰ ਇਸ ਤਰਾਂ ਕਹਿਣਾਂ ਕਿ ਸੁਪਨੇ ਵਿਚ ਮੈਂ ਅਤੇ ਚਾਨਣ ਸਿੰਘ ਸਾਈਕਲਾਂ ਤੇ ਮਲ੍ਹਾਂਵਾਲੇ ਨੂੰ ਜਾਂਦੇ ਰਹੇ ਹਾਂ। ਅਸੀ ਸੁਪਨੇ ਵਿਚ ਫਿਰੋਜਪੁਰ ਤੋਂ ਸੋਡਾ ਪੀਂਦੇ ਰਹੇ ਹਾਂ ਪਰ ਇਹ ਵੀ ਅਜੀਬ ਵੰਡ ਸੀ ਜਿੰਨਾਂ ਲੋਕਾਂ ਨੇ ਜਾਨਾ ਹੀਲ ਕੇ ਉਧਰੋਂ ਲੋਕਾਂ ਨੂੰ ਇਧਰ ਭੇਜਿਆ, ਜਿਹੜੇ ਰਿਸ਼ਤੇਦਾਰਾਂ ਤੋਂ ਕਿਤੇ ਉੱਤੇ ਸਨ ਉਹ ਤਾਂ ਰਿਸ਼ਤੇਦਾਰ ਗਿਣੇ ਨਾ ਗਏ, ਉਹਨਾਂ ਦੇ ਸੱਦੇ ਤੇ ਤਾਂ ਸਾਨੂੰ ਵੀਜਾਂ ਨਹੀ ਮਿਲ ਸਕਦਾ ਪਰ ਜੋ ਜਿੰਦਗੀ ਵਿਚ ਇਕ ਵਾਰ ਵੀ ਨਹੀਂ ਮਿਲੇ, ਜੇ ਉਹ ਰਿਸ਼ਤੇਦਾਰ ਹਨ ਤਾਂ ਉਹਨਾਂ ਦੇ ਨਾ ਤੇ ਵੀਜਾ ਮਿਲ ਸਕਦਾ ਹੈ। ਇਹ ਕਿਹੋ ਜਿਹਾ ਕਨੂੰਨ ਹੈ। ਮੈਂ ਪਾਰਲੀਮੈਂਟ ਦੀ ਮੈਬਰ ਹੋਣ ਕਰਕੇ ਫੀਰੋਜਪੁਰ ਤਾਂ ਵੇਖ ਆਈ ਹਾਂ ਪਰ ਲੱਖਾਂ ਉਹ ਲੋਕ ਜਿਹੜੇ ਆਪਣੇ ਪੁਰਾਣੇ ਘਰਾਂ ਅਤੇ ਸਾਥੀਆਂ ਨੂੰ ਵੇਖਣ ਲਈ ਤਰਸਦੇ ਰਹੇ ਅਤੇ ਪੁਰਾਣੇ ਸਾਥੀਆਂ ਨੂੰ ਮਿਲਣ ਦੀ ਖਾਹਿਸ਼ ਨਾਲ ਹੀ ਲੈ ਕੇ ਇਸ ਦੁਨੀਆਂ ਤੋਂ ਚਲੇ ਗਏ।
ਸਮਾਂ ਕਾਫੀ ਹੋ ਗਿਆ ਸੀ, ਡਾ. ਮਕਬੂਲ ਨੇ ਆਪਣੇ ਦੋਸਤ ਮਿਸਟਰ ਇਕਬਾਲ ਜੋ ਲਹੌਰ ਦੇ ਮਾਡਲ ਟਾਊਨ ਵਿਚ ਰਹਿੰਦੇ ਸਨ ਅਤੇ ਇਕ ਵੱਡੇ ਉਦਯੋਗਪਤੀ ਹਨ, ਅਤੇ ਜੋ ਪਿਛੋਂ ਜਲੰਧਰ ਤੋਂ ਗਏ ਹੋਏ ਸਨ, ਨਾਲ 4 ਵਜੇ ਮਿਲਣ ਦਾ ਪ੍ਰੋਗਰਾਮ ਤਹਿ ਕੀਤਾ ਹੋਇਆ ਸੀ। ਅਸੀਂ ਉਠਣ ਲਗੇ ਤਾਂ ਸ਼ੁਕੀਲਾਂ ਜੀ ਨੇ ਕਿਹਾ " 5 ਮਿੰਟ ਹੋਰ ਬੈਠ ਜਾਉ ਮੈਂ ਤਾਂ ਤੁਹਾਡੇ ਬਾਰੇ ਕੁਝ ਵੀ ਨਹੀਂ ਪੁਛਿਆ। ਹਾਂ ਮੈ ਹੁਣ ਫਿਰ ਭਾਰਤ ਆਉਂਣਾ ਹੈ, ਮੇਰੇ ਨਾਲ ਫਿਰੋਜਪੁਰ ਚਲਿਉ। ਮੈਂ ਫਿਰੋਜਪੁਰ ਆਪਣਾ ਘਰ ਇਕ ਵਾਰ ਫਿਰ ਵੇਖਣਾ ਚਾਹੁੰਦੀ ਹਾਂ, ਉਥੇ ਜਾ ਕੇ ਮੈਨੂੰ ਅਜੀਬ ਸਕੂਨ ਮਿਲਿਆ ਸੀ, ਜਦੋਂ ਵਾਪਿਸ ਆ ਕੇ ਆਪਣੀ ਮਾਂ ਅਤੇ ਭੂਆ ਨੂੰ ਉਥੇ ਜਾਣ ਬਾਰੇ ਦਸਿਆ ਸੀ ਤਾਂ ਉਹ ਕਿੰਨਾ ਚਿਰ ਮੈਨੂੰ ਇਕ-ਇਕ ਗੱਲ ਦੁਹਰਾ ਕੇ ਪੁਛਦੀਆਂ ਰਹੀਆਂ ਸਨ, ਉਹ ਤਾਂ ਆਪਣਾ ਘਰ ਵੇਖਣ ਲਈ ਤਰਸਦੀਆਂ ਹੀ ਰਹੀਆਂ ਸਨ।" ਮੈ ਵੇਖਿਆ ਡਾ. ਮਕਬੂਲ ਉਠ ਖੜ੍ਹਾ ਹੋਇਆ ਸੀ ਅਤੇ ਮੈਂ ਸਮਝ ਗਿਆ ਕਿ ਉਹ ਲੇਟ ਹੋ ਰਿਹਾ ਹੈ। ਜਦ ਅਸੀਂ ਬਾਹਰ ਆ ਰਹੇ ਸਾਂ, ਤਾਂ ਮੈਂ ਸੋਚਿਆ ਕਿ ਸ਼ੁਕੀਲਾਂ ਜੀ ਨੂੰ ਉਸ ਮਿੱਟੀ ਨਾਲ ਕਿੰਨਾ ਮੋਹ ਹੈ, ਉਹਨਾਂ ਕਿਹਾ ਸੀ ਕਿ ਮੈ ਤਾਂ ਤੁਹਾਡੇ ਬਾਰੇ ਕੁਝ ਵੀ ਨਹੀ ਪੁਛਿਆ, ਪਰ ਗਲ ਉਹਨਾਂ ਫਿਰ ਆਪਣੀ ਹੀ ਸ਼ੁਰੂ ਕਰ ਦਿਤੀ ਮੇਰੇ ਕੋਲੋਂ ਤਾਂ ਉਹਨਾਂ ਕੁਝ ਵੀ ਨਹੀ ਪੁਛਿਆ। ਭਾਵੇ ਉਹਨਾਂ ਦੇ ਪਤੀ, ਕੇਂਦਰੀ ਸਰਕਾਰ ਦੇ ਮੰਤਰੀ ਰਹੇ ਹਨ। ਉਹ ਪਾਰਲੀਮੈਂਟ ਦੇ ਮੈਬਰ ਹਨ ਅਤੇ ਵਿਦੇਸ਼ਾਂ ਵਿਚ ਘੁੰਮਦੇ ਹਨ ਪਰ ਫਿਰੋਜ਼ਪੁਰ ਦੀ ਉਸ ਗਲੀ ਨੂੰ ਉਹ ਕਿਸ ਸ਼ਿਦਤ ਨਾਲ ਯਾਦ ਕਰਦੇ ਹਨ।
ਅਸੀਂ ਕੋਈ 4.30 ਵਜੇ ਮਿਸਟਰ ਇਕਬਾਲ ਦੇ ਘਰ ਪਹੁੰਚ ਗਏ, ਉਹ ਅਤੇ ਉਸਦਾ ਦੋਸਤ ਸਾਨੂੰ ਕਾਫੀ ਸਮੇਂ ਤੋਂ ਉਡੀਕ ਰਹੇ ਸਨ। ਜਦ ਅਸੀਂ ਉਹਨਾਂ ਦੇ ਡਰਾਇੰਗ ਰੂਮ ਵਿਚ ਬੈਠੇ, ਤਾਂ ਉਸ ਦੇ ਦੋ ਲੜਕੇ ਵੀ ਉਥੇ
ਲੰਮਾ ਸਮਾਂ ਗੱਲਾਂ ਕਰਣ ਤੋਂ ਬਾਦ ਜਦੋਂ ਮੈਂ ਮਿਸਟਰ ਇਕਬਾਲ ਕੋਲੋਂ ਛੁਟੀ ਮੰਗੀ ਤਾਂ ਉਹ ਕਹਿਣ ਲੱਗਾ "ਸਰਦਾਰ ਜੀ ਮੈ ਤੁਹਾਡੇ ਬਾਰੇ ਤਾਂ ਕੁਝ ਪੁਛਿਆ ਹੀ ਨਹੀ, ਆਪਣੇ ਬਾਰੇ ਹੀ ਦੱਸਦਾ ਰਿਹਾ ਹਾਂ," ਅਸੀਂ ਫਿਰ ਬੈਠੇ ਤਾਂ ਕਾਫੀ ਚਿਰ ਰਹੇ ਪਰ ਉਹ ਆਪਣੀਆਂ ਹੀ ਗੱਲਾ ਦਸ ਰਿਹਾ ਸੀ ਅਤੇ ਮੈਂ ਮਹਿਸੂਸ ਕਰ ਰਿਹਾ ਸਾਂ ਕਿ ਹਰ ਕੋਈ ਬੜੀ ਹੀ ਸ਼ਿਦਤ ਨਾਲ ਆਪਣੇਂ ਪਿਛੋਕੜ ਨੂੰ ਯਾਦ ਕਰਦਾ ਹੈ ਅਤੇ ਇਸ ਪਿਛੋਕੜ ਸਬੰਧੀ ਹਰ ਕੋਈ ਇਹੋ ਜਹੇ ਜਜਬਾਤ ਰਖਦਾ ਹੈ। ਅੰਮ੍ਰਿਤਸਰ ਆ ਕੇ ਕੋਈ 4 ਕੁ ਮਹੀਨੇ ਬਾਦ ਬਬੀਤਾ ਜੀ ਦਾ ਮੈਨੂੰ ਫੋਨ ਆਇਆ ਕਿ ਸ਼ੁਕੀਲਾ ਜੀ ਨੇ ਭਾਰਤ ਆਉਣਾ ਹੈ ਅਤੇ ਇਸ ਵਾਰ ਉਹ ਫਿਰੋਜਪੁਰ ਆਪਣਾ ਘਰ ਵੇਖਣਾ ਚਾਹੁੰਦੇ ਹਨ, ਜੇ ਹੋ ਸਕਿਆ ਤਾਂ ਤੁਸੀ ਉਹਨਾਂ ਦੇ ਨਾਲ ਜਾਇਉ। ਮੈ ਸ਼ਕੀਲਾ ਜੀ ਨੂੰ ਲੈਣ ਵਾਹਗੇ ਬਾਰਡਰ ਚਲਾ ਗਿਆ ਅਤੇ ਤਕਰੀਬਨ ਅਧੇ ਘੰਟੇ ਬਾਦ ਹੀ ਸ੍ਰੀ ਮਤੀ ਸ਼ਕੀਲਾਂ ਅਤੇ ਇਕ ਹੋਰ ਅੋਰਤ ਕਸਟਮ ਦੀ ਇਮਾਰਤ ਤੋਂ ਬਾਹਰ ਆ ਰਹੀਆਂ ਸਨ । ਅਸੀਂ 2 ਕੁ ਵਜੇ ਅੰਮ੍ਰਿਤਸਰ ਪਹੁੰਚ ਕੇ ਖਾਣਾ ਖਾਧਾ ਅਤੇ ਮੈਂ ਉਹਨਾਂ ਨੂੰ ਫੀਰੋਜਪੁਰ ਜਾਣ ਬਾਰੇ ਪੁਛਿਆ, ਪਰ ਉਹਨਾਂ ਜਵਾਬ ਦਿਤਾ ਕਿ ਉਹ ਦਿਲੀ ਤੋਂ ਚਾਰ ਕੁ ਦਿਨਾਂ ਬਾਦ ਜਦ ਵਾਪਿਸ ਆਉਣਗੇ ਤਾਂ ਫਿਰ ਫਿਰੋਜਪੁਰ ਚਲਾਂਗੇ। ਪਰ ਜਦ 4 ਦਿਨਾਂ ਬਾਦ ਉਹ ਦਿਲੀ ਤੋਂ ਵਾਪਿਸ ਆਈ ਤਾਂ ਮੈਂ ਉਹਨਾਂ ਨੂੰ ਫਿਰ ਫਿਰੋਜਪੁਰ ਜਾਣ ਬਾਰੇ ਪੁਛਿਆ ਤਾਂ ਉਹ ਚੁੱਪ ਹੋ ਗਈ ਅਤੇ ਫਿਰ ਕਹਿਣ ਲੱਗੀ "ਅੱਗੇ ਜਦੋਂ ਮੈਂ ਵਾਪਿਸ ਲਹੌਰ ਜਾਂਦੀ ਹੁੰਦੀ ਸਾਂ ਤਾਂ ਮੇਰੀ ਅੰਮਾਂ ਅਤੇ ਭੂਆ ਮੈਨੂੰ ਉਡੀਕਦੀਆਂ ਰਹਿੰਦੀਆਂ ਸਨ ਉਹ ਮੈਨੂੰ ਭਾਰਤ ਫੇਰੀ ਬਾਰੇ ਸੈਂਕੜੇ ਸੁਆਲ ਕਰਦੀਆਂ ਸਨ, ਔਰਤਾਂ ਦੇ ਪਹਿਰਾਵੇ ਤੋਂ ਲੈ ਕੇ ਬੋਲੀ, ਸ਼ਹਿਰਾਂ ਦੀਆਂ ਸੜਕਾਂ, ਇਮਾਰਤਾਂ,
ਕੁਝ ਚਿਰ ਬਾਦ ਮੈਨੂੰ ਫਿਰ ਪਾਕਿਸਤਾਨ ਜਾਣ ਦਾ ਮੌਕਾ ਮਿਲਿਆ ਤਾਂ ਮੈਂ ਸ਼ਕੀਲਾਂ ਜੀ ਨੂੰ ਕਿਹਾ ਕਿ ਇਸ ਵਾਰ ਮੈਂ ਫਿਰ ਆਪਣਾ ਪਿੰਡ ਵੇਖਣਾਂ ਚਾਹੁੰਦਾ ਹਾਂ। ਸ਼ਕੀਲਾਂ ਜੀ ਨੇ ਕਿਹਾ ਕਿ "ਮੈਂ ਸਰਗੋਧੇ ਤੁਹਾਡੇ ਪਿੰਡ ਜਾਣ ਦਾ ਪ੍ਰੋਗਰਾਮ ਵੀ ਬਣਾਂ ਦਿਆਂਗੀ ਅਤੇ ਮੈਂ ਵੀ ਤੁਹਾਡੇ ਨਾਲ ਚਲਾਂਗੀ।"
ਰਾਤ ਨੂੰ ਮੈਂ ਪਿਛਲੀ ਵਾਰ ਸਰਗੋਧੇ ਦੀ ਫੇਰੀ ਨੂੰ ਯਾਦ ਕਰਦਾ ਰਿਹਾ, ਜਿੰਨਾ ਲੋਕਾਂ ਦੇ ਭਾਪਾ ਜੀ ਨੇ ਨਾਂ ਲਿਖ ਕੇ ਦਿਤੇ ਸਨ ਉਹਨਾਂ ਵਿਚੋਂ ਤਾਂ ਕੋਈ ਵੀ ਨਹੀਂ ਸੀ ਮਿਲਿਆ, ਜਿਸ ਬਾਰੇ ਵੀ ਮੈਂ ਪੁਛਦਾ ਸਾ, ਜਵਾਬ ਮਿਲਦਾ ਸੀ, ਦੋ ਸਾਲ ਹੋਏ ਫੌਤ ਹੋ ਗਿਆ, 10 ਸਾਲ ਹੋਏ ਫੋਤ ਹੋ ਗਿਆ ਇਹ ਤਾਂ ਅਜੇ 6 ਮਹੀਨੇ ਪਹਿਲਾਂ ਫੋਤ ਹੋਇਆ ਪਰ ਫਿਰ ਵੀ ਜਦ ਮੈਂ ਵਾਪਿਸ ਅੰਮ੍ਰਿਤਸਰ ਗਿਆ ਸਾਂ ਤਾਂ ਭਾਪਾ ਜੀ ਨੇ ਫੋਨ ਤੇ ਕਿਹਾ ਸੀ, ਉਡ ਕੇ ਆ ਜਾ ਅਤੇ ਮੇਰੇ ਕੋਲੋਂ ਪਿੰਡ ਦੀਆਂ ਗੱਲਾਂ ਦੁਹਰਾ-ਦੁਹਰਾ ਕੇ ਸੁਣਦੇ ਰਹੇ ਸਨ ਜਦੋਂ ਮੈਂ ਉਹਨਾਂ ਵੱਲੋਂ ਦੱਸੇ ਹੋਏ ਲੋਕਾਂ ਬਾਰੇ ਦਸਿਆ ਸੀ ਕਿ ਉਹ ਸਵਰਗਵਾਸ ਹੋ ਗਏ ਸਨ ਤਾਂ ਉਹ ਚੁੱਪ ਹੋ ਜਾਂਦੇ ਸਨ ਅਤੇ ਪੁਛਦੇ ਸਨ, ਕੀ ਹੋਇਆ ਸੀ ਉਸਨੂੰ ਜਿਵੇਂ ਉਹ ਮੇਰੀਆਂ ਗੱਲਾਂ ਨਾਲ ਹੀ ਪਿੰਡ ਬਾਰੇ ਸਭ ਕੁਝ ਜਾਣ ਲੈਣਾਂ ਚਾਹੁੰਦੇ ਸਨ, ਬਾਦ ਵਿਚ ਉਹਨਾਂ ਨੇ ਕਦੀ ਆਦਮੀਆਂ ਨੂੰ ਉਹਨਾਂ ਦੇ ਪੁਛਣ ਦੇ ਬਗੈਰ ਵੀ ਦਸਿਆ। "ਸਰਬਜੀਤ ਆਪਣੇ ਪਿੰਡ ਹੋ ਕੇ ਆਇਆ ਹੈ,” ਫਿਰ ਮੇਰਾ ਧਿਆਨ ਮੇਰੀ ਕੈਨੇਡਾ ਫੇਰੀ ਤੇ ਗਿਆ।
ਜਿਥੇ ਮੈਂ ਵੇਖਦਾ ਹੁੰਦਾ ਸਾਂ, ਕਿ ਚਾਚਾ ਜੀ ਅਤੇ ਮੇਰੇ ਕਜਨ ਬੜਾ ਚਿਰ ਆਪਣੇ ਪੁਰਾਣੇ ਪਿੰਡ ਨੂੰ ਯਾਦ ਕਰਦੇ ਹੁੰਦੇ ਸਨ, ਪਰ ਉਹਨਾਂ ਦੇ ਲੜਕਿਆਂ ਦੀ ਉਹਨਾਂ ਗੱਲਾਂ ਵਿਚ ਕੋਈ ਵੀ ਦਿਲਚਸਪੀ ਨਹੀਂ ਸੀ ਹੁੰਦੀ, ਮੈਂ ਇਹ ਸਾਰਾ ਕੁਝ ਸੋਚਦਿਆਂ ਰਾਤ ਲੰਘਾ ਦਿਤੀ, ਮੈਂ ਹੁਣ ਜਾ ਕੇ ਫਿਰ ਉਹਨਾਂ ਲੋਕਾਂ ਨੂੰ ਹੀ ਮਿਲਾਂਗਾ ਅਤੇ ਫਿਰ ਉਹਨਾਂ ਵਿਚੋਂ ਸਾਡੇ ਪ੍ਰੀਵਾਰ ਬਾਰੇ ਪੁਛਣ ਵਾਲੇ ਲੋਕ ਥੋੜੇ ਜਹੇ ਹੀ ਹੋਣਗੇ, ਫਿਰ ਜਦ ਵਾਪਿਸ
"ਪਰ ਕਿਉ ।" ਸ਼ਕੀਲਾਂ ਜੀ ਨੇ ਪੁਛਿਆ "ਸ਼ਕੀਲਾਂ ਜੀ, ਹੁਣ ਕਿੰਨੂ ਜਾ ਕੇ ਮਿਲਾਗਾਂ ਅਤੇ ਵਾਪਿਸ ਜਾਂ ਕੇ ਉਹ ਗੱਲਾਂ ਕਿੰਨੂੰ ਦਸਾਂਗਾਂ।”