Back ArrowLogo
Info
Profile
ਗੈਸ ਸਟੇਸ਼ਨ" "ਬਾਜਵਾ ਰੈਸਟੋਰੈਂਟ" ਆਦਿ ਲਿਖਿਆ ਹੋਇਆ ਵੇਖਿਆ। ਨਾਰੋਵਾਲ ਬਾਰੇ ਮੈਂ ਬਹੁਤ ਕੁਝ ਸੁਣਦਾ ਰਿਹਾ ਸਾਂ, ਕਿਉਂ ਜੋ ਤਾਇਆ ਜੀ ਦੇ ਸਹੁਰੇ, ਨਾਰੋਵਾਲ ਦੇ ਨੇੜੇ ਦੇ ਕਿਸੇ ਪਿੰਡ ਵਿਚ ਸਨ ਅਤੇ ਉਹ ਵੀ ਬਾਜਵੇ ਸਨ । ਜਦੋਂ ਅਸੀ ਨਾਰੋਵਾਲ, ਇਕ ਚਾਹ ਦੀ ਦੁਕਾਨ ਤੇ ਰੁਕੇ ਤਾਂ ਕੁਝ ਲੋਕ ਮੇਰੇ ਕੋਲ ਆ ਗਏ, ਉਹਨਾਂ ਦੀ ਗਲਬਾਤ ਦਾ ਅੰਦਾਜ ਉਸੇ ਤਰਾਂ ਦਾ ਸੀ, ਜਿਦਾਂ ਦਾ ਇਧਰੋਂ ਗਏ ਸਾਡੇ ਰਿਸ਼ਤੇਦਾਰਾਂ ਦਾ, ਵੈਸੇ ਅਜਕਲ ਨਾਰੋਵਾਲ ਇਕ ਜਿਲ੍ਹਾ ਹੈ। ਨਾਰੋਵਾਲ ਤੋਂ ਸ਼ਕਰਗੜ ਵਾਲੀ ਸੜਕ ਤੇ ਜਾਂਦਿਆਂ, ਦੋਹਾਂ ਪਾਸਿਆਂ ਦੇ ਖੇਤਾਂ ਵਿਚ ਝੋਨਾ, ਬਾਸਮਤੀ ਦੀ ਪਰਾਲੀ ਦੇ ਢੇਰ, ਪੈਲੀਆਂ ਵਿਚ ਲੱਗੇ ਹੋਏ ਸਨ ਅਤੇ ਰਾਵੀ ਦਰਿਆ ਦੇ ਸੱਜੇ ਪਾਸੇ ਦਾ ਇਹ ਇਲਾਕਾ, ਬਿਲਕੁਲ ਹੀ ਰਾਵੀ ਦੇ ਖੱਬੇ ਪਾਸੇ ਵਾਲੇ ਇਲਾਕੇ ਵਰਗਾ ਜਾਪਦਾ ਸੀ ਅਤੇ ਇਥੋਂ ਦੇ ਲੋਕਾਂ ਦਾ ਪਹਿਰਾਵਾ ਅਤੇ ਗੱਲਬਾਤ ਬਿਲਕੁਲ ਉਸ ਤਰਾਂ ਹੀ ਲਗਦੀ ਸੀ, ਜਿਸ ਤਰਾਂ ਡੇਹਰਾ ਬਾਬਾ ਨਾਨਕ ਦੇ ਨੇੜੇ ਦੇ ਪਿੰਡਾਂ ਦੀ ਹੈ।

ਅਸੀ ਜਦ ਗੁਰਦਵਾਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਬਾਹਰ ਆਏ ਤਾਂ ਗ੍ਰੰਥੀ ਜੀ ਨੂੰ ਮੈਂ ਪੁੱਛਿਆ ਕਿ ਇਥੋਂ ਡੇਰਾ ਬਾਬਾ ਨਾਨਕ ਤਾਂ ਬਹੁਤ ਨਜ਼ਦੀਕ ਹੈ, ਤਾਂ ਉਸ ਨੇ ਦੱਸਿਆ ਕਿ ਉਹ ਸਾਹਮਣੇ ਉਚੇ ਸਫੈਦੇ ਦੇ ਦਰਖਤ ਡ੍ਹੇਰਾਬਾਬਾ ਨਾਨਕ ਦੇ ਬਾਹਰ ਹਨ। ਮੈਂ ਇਹ ਗਲ ਵੇਖ ਰਿਹਾ ਸਾਂ ਕਿ ਬੋਲੀ, ਚਿਹਰੇ, ਕੱਦ-ਕਾਠ, ਸਿਹਤ ਆਦਿ ਤੇ ਇਸ ਇਲਾਕੇ ਦੀ ਜਮੀਨ ਅਤੇ ਜਲਵਾਯੂ ਦਾ ਕਿੰਨਾ ਪ੍ਰਭਾਵ ਸੀ, ਜਿਸ ਨੂੰ ਸਰਹੱਦ ਦੀ ਲਕੀਰ ਵੰਡ ਨਹੀਂ ਸਕੀ।

ਇਸ ਤੋਂ ਬਾਦ ਅਸੀ ਸੱਚਾ ਸੌਦਾ ਵੱਲ ਚਲ ਪਏ, ਸ਼ੇਖੂਪੁਰੇ ਵਿਚੋਂ ਦੀ ਲੰਘਦਿਆਂ ਜਦੋਂ ਅਸੀ ਕਚਿਹਰੀਆਂ ਦੇ ਕੋਲੋਂ ਲੰਘ ਰਹੇ ਸਾਂ ਤਾਂ ਮੈਨੂੰ ਮਾਮਾ ਜੀ ਵੱਲੋਂ ਇਸ ਕਚਿਹਰੀ ਨਾਲ ਸਬੰਧਿਤ ਦਸੀਆਂ ਕਈ ਕਹਾਣੀਆਂ ਯਾਦ ਆ ਗਈਆਂ ਅਤੇ ਮੈਂ ਉਸ ਸਮੇਂ ਦੀ ਕਲਪਨਾ ਕਰਣ ਲੱਗ ਪਿਆ, ਜਦੋਂ ਇੰਨਾਂ ਕਚਿਹਰੀਆਂ ਵਿਚ ਪੱਗਾਂ ਵਾਲੇ ਸਿੱਖ ਸਰਦਾਰਾਂ ਦੀ ਰੌਣਕ ਹੁੰਦੀ ਹੋਵੇਗੀ ਅਤੇ ਹੁਣ ਸਾਡੀ ਕਾਰ ਸੱਚਾ ਸੌਦਾ ਗੁਰਦਵਾਰੇ ਵੱਲ ਜਾ ਰਹੀ ਸੀ, ਸੜਕ ਤੇ ਤੁਰੇ ਜਾਂਦੇ ਲੋਕਾਂ ਦਾ ਪਹਿਰਾਵਾ ਬਿਲਕੁਲ ਉਸ ਤਰਾਂ ਦਾ ਹੀ ਸੀ, ਜਿਸ ਤਰਾਂ ਮੈਂ ਮਾਮਾ ਜੀ ਦਾ ਵੇਖਦਾ ਰਿਹਾ ਸਾਂ ਅਤੇ ਉਹਨਾਂ ਦੇ ਚਿਹਰੇ ਅਤੇ ਕੱਦ ਕਾਠ ਸਭ ਕੁਝ ਉਸ ਤਰਾ ਦਾ ਹੀ ਸੀ, ਜਿੰਨਾਂ ਵਿਚੋਂ ਕਈਆਂ ਨੇ ਤਹਿਮਤਾਂ ਬਧੀਆਂ ਹੋਈਆਂ ਸਨ ਅਤੇ ਕਈਆਂ ਨੇ ਪਜਾਮੇਂ ਪਾਏ ਹੋਏ ਸਨ ।

18 / 103
Previous
Next