Back ArrowLogo
Info
Profile
ਨੂੰ ਦੱਸਿਆ ਕਿ ਹੁਣ ਤਾਂ ਕੋਈ ਗੁੰਜਾਇਸ਼ ਹੀ ਨਹੀਂ, ਮੈਂ ਤਾਂ ਹੁਣੇ ਚਾਹ ਪੀਤੀ ਹੈ ਤਾਂ ਉਹ ਕਹਿਣ ਲੱਗਾ, ਬੇਸ਼ੱਕ ਪੀਤੀ ਹੈ ਪਰ ਇਹ ਕਿਸ ਤਰਾਂ ਹੋ ਸਕਦਾ ਹੈ ਕਿ "ਵਿਰਕਾਂ ਦਾ ਦੋਹਤਰਾ ਹੋਵੇ ਤੇ ਸੁੱਕੇ ਮੂੰਹ ਚਲਾ ਜਾਵੇ" ਫਿਰ ਉਹ ਪਿੰਡ ਲਿਜਾਣ ਦੀ ਜਿਦ ਕਰਣ ਲੱਗਾ ਪਰ ਮੇਰੇ ਨਾਲ ਦੇ ਡਰਾਈਵਰ ਅਤੇ ਉਹ ਵਿਅਕਤੀ ਵਾਪਿਸ ਲਹੌਰ ਰਾਤ ਤੋਂ ਪਹਿਲਾਂ ਪਹੁੰਚਣਾ ਚਾਹੁੰਦੇ ਸਨ। ਮੇਰਾ ਦਿਲ ਕਰਦਾ ਸੀ, ਉਸ ਕੋਲੋਂ ਬਹੁਤ ਕੁਝ ਪੁੱਛ ਲਵਾਂ ਭਾਵੇਂ ਕਿ ਮੈਂ ਕਿਸੇ ਵੀ ਵਿਅਕਤੀ ਨੂੰ ਨਹੀਂ ਸੀ ਜਾਣਦਾ, ਕਾਫੀ ਸਮਾਂ ਹੋ ਚੁੱਕਾ ਸੀ ਅਤੇ ਅਸੀ ਉੱਠ ਕੇ ਕਾਰ ਦੇ ਕੋਲ ਆ ਗਏ, ਜਦੋਂ ਮੈਂ ਕਾਰ ਦੀ ਬਾਰੀ ਖੋਲ ਕੇ ਕਾਰ ਵਿਚ ਬੈਠਣ ਵਾਲਾ ਸਾਂ ਤਾਂ ਮੁਹੰਮਦ ਸ਼ਫੀ ਨੇ ਕਮੀਜ ਚੁੱਕ ਕੇ ਫਤੂਹੀ ਵਿਚੋਂ ਬਟੂਆ ਕੱਢਿਆ, ਇਸ ਤਰਾਂ ਦੀ ਫਤੂਹੀ ਹੀ ਮਾਮਾ ਜੀ ਪਾਉਂਦੇ ਰਹੇ ਹਨ, ਅਤੇ ਉਸ ਨੇ ਬਟੂਏ ਵਿਚੋਂ ਪੰਜਾਹ ਰੁਪੈ ਦਾ ਨੋਟ ਕੱਢ ਕੇ ਮੇਰੇ ਵੱਲ ਕੀਤਾ।" "ਇਹ ਕੀ ਇਸ ਤਰਾਂ ਨਹੀਂ ਹੋ ਸਕਦਾ, ਨਹੀਂ ਨਹੀਂ", "ਮੈਂ ਕਹਿ ਰਿਹਾ ਸਾਂ ਪਰ ਬਦੋਬਦੀ ਉਹ ਪੰਜਾਹ ਦਾ ਨੋਟ ਮੇਰੀ ਜੇਬ ਵਿਚ ਪਾਉਂਦਿਆਂ ਹੋਇਆਂ ਕਹਿਣ ਲੱਗਾ "ਇਹ ਕਿਸ ਤਰਾਂ ਹੋ ਸਕਦਾ ਹੈ, ਕਿ ਵਿਰਕਾਂ ਦਾ ਦੋਹਤਰਾ ਹੋਵੇ ਅਤੇ ਖਾਲੀ ਹੱਥ ਚਲਾ ਜਾਵੇ" ਉਸ ਵੇਲੇ ਮੇਰਾ ਅਤੇ ਉਸ ਦਾ ਗਲਾ ਭਰਿਆ ਹੋਇਆ ਸੀ, ਨਾ ਮੈਂ ਕੁਝ ਕਹਿ ਸਕਿਆ, ਨਾ ਉਹ ਹੀ ਕੁਝ ਬੋਲਿਆ। ਕਾਰ ਵਿਚ ਆਉਂਦਿਆਂ ਬਹੁਤ ਚਿਰ ਮੈਂ ਨਹੀਂ ਬੋਲਿਆ ਅਤੇ ਰਾਤ ਨੂੰ ਜਦ ਲਹੌਰ ਸ਼ਹਿਰ ਵਿਚ ਅਸੀ ਸ਼ਹਿਰ ਦੀਆਂ ਜਗਮਗਾਉਂਦੀਆਂ ਸੜਕਾਂ ਤੇ ਦੌੜ ਰਹੇ ਸਾਂ ਤਾਂ ਮੈਨੂੰ ਮੁਹੰਮਦ ਸ਼ਫੀ ਦੇ ਉਹ ਲਫਜ਼ ਬਾਰ-ਬਾਰ ਯਾਦ ਆ ਰਹੇ ਸਨ, "ਇਹ ਕਿਸ ਤਰਾਂ ਹੋ ਸਕਦਾ ਹੈ ਕਿ "ਵਿਰਕਾਂ ਦਾ ਦੋਹਤਰਾ ਹੋਵੇ ਤੇ.....।”
21 / 103
Previous
Next