Back ArrowLogo
Info
Profile
ਗਿਆਂ ਦੀਆਂ ਹਸਰਤਾਂ ਦੇ ਦਫ਼ਨ ਦੀ ਬਾਤ ਕਹਿੰਦੇ ਹਨ । ਲੇਖਕ ਇਕ ਜਨਮ ਭੂੰਮੀ, ਸਾਂਝੀ ਬੋਲੀ ਅਤੇ ਸਭਿਆਚਾਰ ਨਾਲ ਜੁੜੇ ਪੰਜਾਬੀਆਂ ਦੇ ਉਜਾੜੇ ਅਤੇ ਵਿਛੋੜੇ ਦੀ ਗਾਥਾ ਕਹਿਣ ਦੇ ਨਾਲ ਸਰਕਾਰ ਦੀ ਪੱਧਰ ਉੱਤੇ ਵੀਜ਼ੇ, ਸੁਰੱਖਿਆ, ਸਹੂਲਤਾਂ ਦੀਆਂ ਔਕੜਾਂ ਦੀ ਨਿਸ਼ਾਨਦੇਈ ਕਰਦਾ ਹੈ। ਇਨ੍ਹਾਂ ਲੋਕਾਂ ਨੇ ਲੇਖਕ ਸਮੇਤ ਵਿਛੜਿਆਂ ਨਾਲ ਸਮੇਂ ਸਿਰ ਮੇਲ ਨਹੀਂ ਹੋਣ ਦਿੱਤਾ। ਪੂਰਬੀ ਪੱਛਮੀ ਪੰਜਾਬ ਵਿਚ ਸਕਿਆਂ ਤੋਂ ਵੱਧ ਪਿਆਰਿਆਂ ਦੇ ਤੁਰ ਜਾਣ ਦੀ ਹਯਾਤੀ ਜਾਣਕੇ ਵਿੱਛੜੇ ਪਰਿਵਾਰਾਂ ਦੇ ਸਮੇਂ ਦੀ ਮਰਮ ਨਾਲ ਸੀਤੇ ਜ਼ਖ਼ਮ, ਮੁੜ ਉੱਧੜ ਜਾਂਦੇ ਹਨ। ਸੰਤਾਲੀ ਦੇ ਉਜਾੜੇ ਸਮੇਂ ਨੰਬਰਦਾਰ (ਲੇਖਕ ਦਾ ਦਾਦਾ) ਦੇ ਪਿਆਰ ਤੋਂ ਪ੍ਰਭਾਵਿਤ ਜਵਾਨ ਉਮਰ ਦਾ ਨਿਹਾਲਾ ਮਸੀਹ ਬਜ਼ਿਦ ਹੋ ਕੇ ਕਾਫਲੇ ਵਿਚ ਪਰਿਵਾਰ ਨਾਲ ਹਿੰਦੁਸਤਾਨ ਆ ਜਾਂਦਾ ਹੈ। ਪੱਕਾ ਵਸੇਬਾ ਵੀ ਇਥੇ ਕਰ ਲੈਂਦਾ ਹੈ। ਪਰ ਪਿਛਲੀ ਯਾਦ ਦੇ ਸੁਪਨੇ ਕਿਸੇ ਸਮੇਂ ਉਸਨੂੰ ਉਚਾਵਾਂ ਕਰ ਦਿੰਦੇ ਹਨ। ਵਧਾਵਾ ਵੀ ਉਨ੍ਹਾਂ ਸਿਮ੍ਰਤੀਆਂ ਸੰਗ ਜੀਊਂਦਾ ਹੈ। ਉਧਰ ਤਾਏ ਦੇ ਫੌਤ ਹੋ ਜਾਣ ਦੀ ਘਟਨਾ ਸੁਣਕੇ ਉਸਦੇ ਭਤੀਜੇ ਲੇਖਕ ਦੇ ਹੱਥੋਂ ਤਾਏ ਦੀ ਨਿਸ਼ਾਨੀ (ਭਾਂਡੇ) ਮੋੜ ਲੈਣ ਲਈ ਬੇਬੱਸ ਹੋ ਜਾਂਦੇ ਹਨ। ਪੁਸਤਕ ਵਿਚ ਅਜਿਹੀਆਂ ਕਈ ਘਟਨਾਵਾਂ ਪੇਸ਼ ਹਨ। ਇਹ  ਪੁਸਤਕ ਘਰਾਂ ਤੋਂ ਉਜੜੇ ਉਚਾਵਿਆਂ ਦੀਆਂ ਦੁੱਖ ਦਾਇਕ ਸਿਮ੍ਰਤੀਆਂ ਦੀ ਹਿਰਦੇ ਵੇਧਕ ਗਾਥਾ ਹੈ।

ਆਪਣੀ ਭੈਣ ਅਤੇ ਭੂਆ ਨੂੰ ਮਿਲਕੇ ਆਇਆ ਦਲੀਪ ਸਿੰਘ ਗੱਡੀ ਵਿਚ ਲੇਖਕ ਨੂੰ ਵਿਛੜੇ ਰਿਸ਼ਤੇਦਾਰਾਂ ਦੀ ਮਨੋਦਸ਼ਾ ਬਿਆਨ ਕਰਦਾ ਫੁੱਟ ਫੁੱਟ ਕੇ ਰੋ ਪੈਂਦਾ ਹੈ। ਉਸ ਨੂੰ ਚੜਾਉਣ ਆਈ ਭੈਣ ਵਲੋਂ ਲੇਖਕ ਨੂੰ ਸੁੱਖੀ- ਸਾਂਦੀ ਹਿੰਦੁਸਤਾਨ ਪਹੁੰਚਾਉਣ ਦੀ ਭੋਲੇ-ਭਾਅ ਕੀਤੀ ਸੌਂਪਣਾ ਇਸ ਵੰਡ ਦੀਆਂ ਕਈ ਪਰਤਾਂ ਖੋਲਦੀ ਹੈ। ਅਜਿਹੇ ਹੋਰ ਪ੍ਰਸੰਗ ਲੇਖਕ ਦੇ ਮਨ ਵਿਚ ਥਾਂ ਥਾਂ ਜਾਗ੍ਰਿਤ ਹੁੰਦੇ ਹਨ।

ਪੁਸਤਕ ਵਿਚ ਪੇਸ਼ ਤੱਥਾਂ ਤੋਂ ਵਿਦਿਤ ਹੁੰਦਾ ਹੈ ਧਰਤ ਵੰਡੀ ਗਈ, ਪਾਣੀ ਵੰਡੇ ਗਏ ਲੱਖਾਂ ਲੋਕਾਂ ਦੀ ਜਾਨ-ਮਾਲ ਦਾ ਨੁਕਸਾਨ ਹੋਇਆ। ਵੱਡੀ ਪੱਧਰ ਉੱਤੇ ਮਨੁੱਖੀ ਘਾਣ ਹੋਇਆ। ਮੋਹ-ਮੁਹੱਬਤ, ਦੋਸਤੀਆਂ, ਦੁਸ਼ਮਣੀਆਂ ਵਿਚ ਬਦਲ ਗਈਆਂ। ਪਰ ਜਨਮ ਭੋਂਇ, ਬੋਲੀ ਅਤੇ ਸਭਿਆਚਾਰ ਦੇ ਸਾਂਝੇ ਤੱਥ ਲੋਕਾਂ ਦੇ ਮਨਾਂ ਵਿਚਲੇ ਪਰਸਪਰ ਪਿਆਰ ਤੇ ਮੋਹ-ਤੇਹ ਨੂੰ ਨਾ ਵੰਡ ਸਕੇ। ਦੋਹੀਂ ਪਾਸੀਂ ਪੰਜਾਬੀ ਮੇਲ ਹੋਣ ਤੇ ਇਕ ਦੂਜੇ ਨੂੰ ਉੱਡ ਉੱਡ ਕੇ ਗਲੀ ਘੁੱਟ-ਘੁੱਟਕੇ ਮਿਲਦੇ ਹਨ। ਰਜ਼ਾ ਮਹਿਮੂਦ ਵਿਛੜਣ ਮੌਕੇ ਹੁਸੀਂ-

3 / 103
Previous
Next