ਜਿਆਦਾ ਤਰ ਨੂੰ ਤਾਂ ਹੁਣ ਇਹ ਵੀ ਯਾਦ ਨਹੀਂ ਹੋਵੇਗਾ ਕਿ ਉਹ ਕਿਹੜਾ ਸੀ ਮਨਮੋਹਨ ਸਿੰਘ।
ਭਾਵੇਂ ਕਿ ਮਨਮੋਹਨ ਸਿੰਘ ਭਾਰਤ ਦੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਵੀ ਕਾਫੀ ਉਚ ਪਦਵੀਆਂ ਤੇ ਰਹੇ ਸਨ ਅਤੇ ਭਾਰਤ ਦੇ ਵਿੱਤ ਮੰਤਰੀ ਵੀ ਬਣੇ ਸਨ ਪਰ ਇਸ ਪਿੰਡ ਵਾਲਿਆਂ ਨੂੰ ਨਹੀਂ ਸੀ ਪਤਾ ਕਿ ਉਹ ਇਸ ਪਿੰਡ ਦਾ ਹੈ ਪਰ ਜਦ 2004 ਵਿਚ ਉਹ ਪ੍ਰਧਾਨ ਮੰਤਰੀ ਬਣੇ ਅਤੇ ਉਹਨਾਂ ਦਾ ਪਿਛੋਕੜ ਅਖਬਾਰਾਂ ਵਿਚ ਆਇਆ ਤਾਂ ਉਸ ਦਿਨ ਇਸ ਪਿੰਡ ਦਾ ਹਰ ਇਕ ਵਿਅਕਤੀ ਇਹ ਸਮਝਦਾ ਸੀ ਕਿ ਉਹਨਾ ਦੇ ਘਰ ਦਾ ਆਦਮੀ ਪ੍ਰਧਾਨ ਮੰਤਰੀ ਬਣਿਆ ਹੈ । ਸਾਰੇ ਲੋਕ ਇਕੱਠੇ ਹੋਏ, ਲੱਡੂ ਵੰਡੇ ਅਤੇ ਉਸ ਰਾਤ ਲੰਮਾ ਸਮਾਂ ਸਾਰੇ ਹੀ ਪਿੰਡ ਵਿਚ ਭੰਗੜੇ ਪੈਂਦੇ ਰਹੇ । ਪਿੰਡ ਦੇ ਹਰ ਵਿਅਕਤੀ ਨੂੰ ਇਸ ਗਲ ਤੇ ਮਾਣ ਸੀ ਕਿ ਉਹਨਾਂ ਦੇ ਪਿੰਡ ਦਾ ਆਦਮੀ ਭਾਰਤ ਦਾ ਪ੍ਰਧਾਨ ਮੰਤਰੀ ਬਣਿਆ ਹੈ, ਜਿਵੇਂ ਉਨਾਂ ਦੇ ਪ੍ਰੀਵਾਰ ਦਾ ਹੀ ਹੋਵੇ। ਉਹ ਲੋਕ ਦੱਸ ਰਹੇ ਸਨ ਕਿ ਜਦੋਂ ਅਸੀ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਜਾਂਦੇ ਹਾਂ ਤਾਂ ਉਹ ਮਨਮੋਹਨ ਸਿੰਘ ਦੇ ਪ੍ਰੀਵਾਰ ਅਤੇ ਪਿਛੋਕੜ ਬਾਰੇ ਪੁੱਛਦੇ ਹਨ ਅਤੇ ਜਿੰਨਾਂ ਕੁ ਅਸਾਂ ਬਜੁਰਗਾਂ ਕੋਲੋਂ ਸੁਣਿਆ ਹੁੰਦਾ ਹੈ ਉਹ ਉਹਨਾ ਨੂੰ ਦੱਸ ਦਿੰਦੇ ਹਾਂ। ਭਾਵੇਂ ਕਿ ਮਨਮੋਹਨ ਸਿੰਘ ਇਕ ਸਧਾਰਣ ਵਪਾਰੀ ਪ੍ਰੀਵਾਰ ਨਾਲ ਸਬੰਧ ਰੱਖਦਾ ਸੀ ਪਰ ਉਹ ਬਹੁਤ ਮਿਹਨਤੀ ਸੀ ਅਤੇ ਉਹ ਭਾਰਤ ਦੇ ਉੱਘੇ ਅਰਥ ਸ਼ਾਸ਼ਤਰੀਆਂ ਵਜੋਂ ਆਪਣੀ ਪਹਿਚਾਣ ਅੰਤਰਰਾਸ਼ਟਰੀ ਪੱਧਰ ਤੇ ਬਣਾ ਚੁੱਕਾ ਸੀ।
ਬਾਰਸ਼ ਦੇ ਬਾਵਜੂਦ ਵੀ ਪਿੰਡ ਦੇ ਬਹੁਤ ਸਾਰੇ ਲੋਕ ਉਸ ਸਕੂਲ ਵਿਚ ਜਮਾਂ ਹੋਏ ਹੋਏ ਸਨ । ਇਕ ਵੱਡੇ ਕਮਰੇ ਵਿਚ ਕਾਫੀ ਲੋਕ ਕੁਰਸੀਆਂ ਤੇ ਬੈਠੇ ਅਤੇ ਖੜੇ ਸਨ ਅਤੇ ਨਾਲ ਵਾਲਾ ਕਮਰਾ ਵੀ ਖਚਾ ਖਚ ਭਰਿਆ ਹੋਇਆ ਸੀ। ਇਸ ਤਰਾਂ ਲਗਦਾ ਸੀ ਜਿਵੇਂ ਸਾਰਾ ਹੀ ਪਿੰਡ, ਭਾਰਤ ਤੋਂ ਆਏ ਡੈਲੀਗੇਸ਼ਨ ਨੂੰ ਮਿਲਣ, ਸਕੂਲ ਵਿਚ ਆ ਗਿਆ ਸੀ । ਰਸਮੀ ਮੀਟਿੰਗ ਸ਼ੁਰੂ ਹੋਈ ਅਤੇ ਜਿਹੜਾ ਆਦਮੀ ਉਠ ਕੇ ਬੋਲਣ ਲੱਗਾ ਮੈਂ ਉਸ ਨੂੰ ਪਹਿਚਾਣ ਲਿਆ ਇਹ ਤਾਂ ਪਿਛਲੇ ਸਾਲ ਇਥੋਂ ਜਾਣ ਵਾਲੇ ਨਾਜਿਮਾਂ ਦੇ ਵਫਦ ਵਿਚ ਸੀ ਅਤੇ ਇਸ ਨੇ ਇਥੋਂ ਮਨਮੋਹਨ ਸਿੰਘ ਲਈ ਇਕ ਤਿੱਲੇ ਦੀ ਜੁੱਤੀ ਬਣਾ ਕੇ ਖੜੀ ਸੀ ਜੋ ਇਸ ਦੇ ਪਿਤਾ ਨੇ ਖਾਸ ਤੌਰ ਤੇ ਮਨਮੋਹਨ ਸਿੰਘ ਲਈ ਬਣਾਈ ਸੀ। ਉਸ ਨੇ ਦੱਸਿਆ ਸੀ ਕਿ ਵੰਡ ਤੋਂ ਪਹਿਲਾਂ ਜਿਆਦਾਤਰ ਲੋਕ ਪਿੰਡਾਂ ਵਿਚੋਂ ਹੀ ਜੁੱਤੀਆਂ ਬਨਾਉਂਦੇ ਹੁੰਦੇ ਸਨ । ਹਰ ਪ੍ਰੀਵਾਰ ਦੇ ਲੋਕ