ਆਪਣੇ ਪੈਰ ਦਾ ਮੇਚ ਦੇ ਕੇ ਥੋੜੇ ਜਹੇ ਪੈਸੇ ਪੇਸ਼ਗੀ ਵਜੋਂ ਦੇ ਦਿੰਦੇ ਸਨ ਅਤੇ ਕੁਝ ਦਿਨਾ ਬਾਦ ਉਹ ਆ ਕੇ ਆਪਣੀ ਜੁੱਤੀ ਲੈ ਜਾਂਦੇ ਸਨ । ਇਹ ਵਿਅਕਤੀ ਦਸਦਾ ਸੀ ਕਿ ਮਨਮੋਹਨ ਸਿੰਘ ਦੇ ਪ੍ਰੀਵਾਰ ਵਾਲੇ ਉਨਾਂ ਕੋਲੋਂ ਹੀ ਆਪਣੀਆਂ ਜੁੱਤੀਆਂ ਬਣਵਾਉਂਦੇ ਹੁੰਦੇ ਸਨ। ਭਾਵੇਂ ਕਿ ਸਾਡੇ ਡੈਲੀਗੇਸ਼ਨ ਵਿਚ ਅਤੇ ਸਾਡਾ ਪ੍ਰਬੰਧ ਕਰਣ ਵਾਲੇ ਲੋਕਾਂ ਵਿਚ ਕੁਝ ਔਰਤਾਂ ਸਨ ਪਰ ਮੈਂ ਵੇਖ ਰਿਹਾ ਸਾਂ ਕਿ ਇਸ ਇਕੱਠ ਵਿਚ ਪਿੰਡ ਵਿਚੋਂ ਇਕ ਵੀ ਔਰਤ ਨਹੀਂ ਸੀ। ਸਾਡੇ ਡੈਲੀਗੇਸ਼ਨ ਵਿਚ ਮੇਰੇ ਅਤੇ ਦੋ ਵਿਅਕਤੀਆਂ ਤੋਂ ਇਲਾਵਾ ਹੋਰ ਕੋਈ ਵੀ ਪੰਜਾਬੀ ਨਹੀਂ ਸੀ ਸਮਝਦਾ ਕਿਉਂ ਜੋ ਇਸ ਵਿਚ ਬੰਗਾਲ, ਆਂਧਰਾ, ਤਾਮਿਲਨਾਡੂ ਅਤੇ ਵੱਖ ਵੱਖ ਪ੍ਰਾਂਤਾ ਦੇ ਵਿਅਕਤੀ ਸਨ । ਪਰ ਫਿਰ ਵੀ ਉਹ ਬਹੁਤ ਧਿਆਨ ਨਾਲ ਸੁਣ ਰਹੇ ਸਨ। ਪਿੰਡ ਦੇ ਲੋਕਾਂ ਤੋਂ ਬਾਦ ਵਿਚ ਡੈਲੀਗੇਸ਼ਨ ਦੇ ਲੋਕਾਂ ਨੂੰ ਸਟੇਜ ਤੇ ਬੁਲਾਇਆ ਗਿਆ ਅਤੇ ਸਭ ਤੋਂ ਪਹਿਲਾਂ ਮੇਰਾ ਨਾਮ ਬੋਲਿਆ ਗਿਆ ਮੈਂ ਦੱਸਿਆ ਕਿ ਜਦ ਮੈਂ ਐਮ.ਏ. ਕਰਦਾ ਸਾਂ ਤਾਂ ਸਾਨੂੰ ਆਪਣੀ ਇਕ ਕਲਾਸ ਲਾਉਣ ਹਿੰਦੂ ਕਾਲਜ ਅੰਮ੍ਰਿਤਸਰ ਜਾਣਾ ਪੈਂਦਾ ਸੀ । ਡਾ: ਮਨਮੋਹਨ ਸਿੰਘ ਹਿੰਦੂ ਕਾਲਜ ਦੇ ਵਿਦਿਆਰਥੀ ਸਨ ਅਤੇ ਉਸ ਵਕਤ ਉਹ ਪੰਜਾਬ ਯੂਨੀਵਰਸਿਟੀ ਵਿਚ ਪੜ੍ਹਾਉਂਦੇ ਹੁੰਦੇ ਸਨ । ਹਿੰਦੂ ਕਾਲਜ ਦੇ ਇਕ ਪ੍ਰੋਫੈਸਰ ਸ਼੍ਰੀ ਕਾਲੀਆ ਜਿੰਨਾਂ ਦਾ ਮਨਮੋਹਨ ਸਿੰਘ ਵਿਦਿਆਰਥੀ ਰਿਹਾ ਸੀ, ਉਸ ਵਕਤ ਹੀ ਉਹਨਾਂ ਦੀ ਬਹੁਤ ਤਰੀਫ ਕਰਦੇ ਹੁੰਦੇ ਸਨ ਅਤੇ ਆਮ ਇਹ ਗਲ ਕਿਹਾ ਕਰਦੇ ਸਨ ਕਿ ਮਨਮੋਹਨ ਸਿੰਘ ਕਿਸੇ ਦਿਨ ਦੁਨੀਆਂ ਦੇ ਵੱਡੇ ਅਰਥਸ਼ਾਸ਼ਤਰੀ ਵਜੋਂ ਉਭਰੇਗਾ। ਉਹਨਾਂ ਦੀ ਭਵਿਖ ਬਾਣੀ ਜੋ ਉਹਨਾ ਦੇ ਪ੍ਰਧਾਨ ਮੰਤਰੀ ਬਣਨ ਤੋਂ ਤਕਰੀਬਨ 35-36 ਸਾਲ ਪਹਿਲੋਂ ਕੀਤੀ ਗਈ ਸੀ, ਕਿੰਨੀ ਸੱਚ ਹੋਈ ਕਿ ਉਸ ਨੇ ਆਪਣੇ ਪਿੰਡ ਦਾ ਨਾਂ ਵੀ ਰੋਸ਼ਨ ਕਰ ਦਿੱਤਾ।
ਮੀਟਿੰਗ ਤੋਂ ਬਾਦ ਅਸੀ ਉਹਨਾ ਦੇ ਸਾਹਮਣੇ ਵਾਲੇ ਘਰ ਵਿਚ ਚਲੇ ਗਏ ਜਿਥੇ ਚਾਹ ਪਾਣੀ ਦਾ ਇੰਤਜਾਮ ਸੀ । ਉਥੇ ਮੇਜਾਂ ਤੇ ਗਰਮ ਗਰਮ ਜਲੇਬੀਆਂ, ਪਕੌੜੇ, ਸਮੋਸੇ, ਸੰਤਰੇ ਕੇਲੇ, ਚਾਹ ਮੈਨੂੰ ਆਪਣੇ ਪਿੰਡ ਦੀ ਯਾਦ ਦਿਵਾ ਰਹੇ ਸਨ। ਇਕ ਉੱਚੇ ਲੰਮੇ ਕੱਦ ਦਾ ਸੁਹਣੀ ਸਿਹਤ ਵਾਲਾ ਬਜੁਰਗ ਜਿਸ ਨੇ ਸਫੈਦ ਪਜਾਮਾ ਕਮੀਜ ਪਾਇਆ ਹੋਇਆ ਸੀ ਅਤੇ ਚਿੱਟੀ ਪਗੜੀ ਬੰਨੀ ਹੋਈ ਸੀ ਉਹ ਮੇਰੇ ਕੋਲ ਆ ਗਿਆ ਅਤੇ ਉਸ ਨੇ ਮਨਮੋਹਨ ਸਿੰਘ ਦਾ ਪੁਰਾਣਾ ਜਮਾਤੀ ਹੋਣ ਵਜੋਂ ਆਪਣੀ ਵਾਕਫੀ ਕਰਵਾਈ ਅਤੇ ਕਹਿਣ ਲਗਾ ਕਿ ਤੁਸੀ ਕਿਸ ਸ਼ਹਿਰ ਵਿਚ ਰਹਿੰਦੇ ਹੋ ਅਤੇ ਮੇਰੇ ਅੰਮ੍ਰਿਤਸਰ ਦਸਣ