ਅੰਮ੍ਰਿਤਸਰ ਮੇਰਾ ਇਕ ਹੋਰ ਜਮਾਤੀ ਜੋਗਿੰਦਰ ਸਿੰਘ ਕੋਹਲੀ ਰਹਿੰਦਾ ਹੈ, ਜੋ ਕਸਟਮ ਵਿਚ ਕਿਸੇ ਉਚੇ ਆਹੁਦੇ ਤੋਂ ਰਿਟਾਇਰ ਹੋਇਆ ਹੈ, ਕੀ ਤੁਸੀ ਉਸਨੂੰ ਜਾਣਦੇ ਹੋ ਉਹ ਪੁੱਛਣ ਲੱਗਾ। "ਨਹੀਂ ਮੈਂ ਉਸ ਵਿਅਕਤੀ ਨੂੰ ਮਿਲਿਆ ਤਾਂ ਨਹੀਂ ਅੰਮ੍ਰਿਤਸਰ ਬਹੁਤ ਵੱਡਾ ਸ਼ਹਿਰ ਹੈ, ਜੇ ਤੁਹਾਡੇ ਕੋਲ ਉਸ ਦਾ ਐਡਰੈਸ ਹੋਵੇ ਤਾਂ ਮੈਂ ਮਿਲ ਲਵਾਂਗਾ” ਪਰ ਉਸ ਕੋਲ ਜੋਗਿੰਦਰ ਸਿੰਘ ਦਾ ਐਡਰੈਸ ਨਹੀਂ ਸੀ।
"ਅਸਲ ਵਿਚ ਜਦੋਂ ਦਾ ਪਾਕਿਸਤਾਨ ਬਣਿਆ ਹੈ ਇੰਨਾਂ ਵਿਅਕਤੀਆਂ ਨੂੰ ਯਾਦ ਤਾਂ ਕਰਦੇ ਰਹੇ ਹਾਂ ਪਰ ਨਾ ਇਧਰ ਤੋਂ ਅਤੇ ਨਾ ਉਧਰ ਤੋਂ ਹੀ ਕੋਈ ਕਦੀ ਮਿਲਣ ਆਇਆ ਹੈ। ਸਾਡੇ ਪਿੰਡ ਵਿਚ ਤਾਂ ਇਕ ਦੋ ਵਿਅਕਤੀਆਂ ਕੋਲ ਹੀ ਪਾਸਪੋਰਟ ਹੋਣਗੇ ਉਹ ਵੀ ਉਹਨਾ ਨੇ ਕਿਸੇ ਹੋਰ ਦੇਸ਼ ਵਿਚ ਜਾਣ ਲਈ ਬਣਾਏ ਹੋਏ ਨੇ। ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਤਾਂ ਕਦੀ ਇੰਨਾਂ ਨੂੰ ਕਿਸੇ ਨੇ ਯਾਦ ਵੀ ਨਹੀਂ ਕੀਤਾ ਹੋਣਾ, ਉਹਨਾ ਬਾਰੇ ਤਾਂ ਬਾਦ ਵਿਚ ਹੀ ਕੁਝ ਪਤਾ ਲੱਗਾ। ਮੈਂ ਹੁਣ ਮਨਮੋਹਨ ਸਿੰਘ ਨੂੰ ਮਿਲਣ ਜਾਣਾ ਹੈ, ਮੈਂ ਉਸ ਨੂੰ 50-60 ਸਾਲਾਂ ਬਾਦ ਮਿਲਾਂਗਾ, ਮੈਂ ਤਾਂ ਉਸ ਨੂੰ ਪਹਿਚਾਣ ਲਵਾਂਗਾ ਕਿਉਂ ਜੋ ਉਸ ਦੀ ਫੋਟੋ ਵੇਖਦੇ ਰਹੀਦਾ ਹੈ, ਉਹ ਮੈਨੂੰ ਨਹੀਂ ਪਹਿਚਾਣ ਸਕਦਾ" ਉਹ ਆਪਣੇ ਆਪ ਹੀ ਦਸੀ ਜਾ ਰਿਹਾ ਸੀ। ਫਿਰ ਉਸ ਨੇ ਇਕ ਲੜਕੇ ਅਤੇ ਇਕ ਲੜਕੀ ਨੂੰ ਆਪਣੇ ਪਾਸ ਬੁਲਾਇਆ ਅਤੇ ਉਹਨਾ ਨਾਲ ਮੇਰੀ ਵਾਕਫੀ ਕਰਵਾਈ "ਇਹ ਮੇਰਾ ਪੋਤਰਾ ਹੈ ਰਾਜਾ ਗੁਲਸ਼ੇਰ, ਇਹ ਯੂਨੀਵਰਸਿਟੀ ਵਿਚ ਪੜ੍ਹਦਾ ਹੈ ਅਤੇ ਇਹ ਮੇਰੀ ਪੋਤਰੀ ਹੈ, ਇਹ ਫਾਈਨ ਆਰਟਸ ਦੀ ਵਿਦਿਆਰਥਣ ਹੈ”।
ਜਦ ਮੈਂ ਉਹਨਾ ਦੇ ਬਾਪ ਬਾਰੇ ਪੁੱਛਿਆ ਤਾਂ ਉਹ ਕਾਫੀ ਚਿਰ ਚੁਪ ਰਿਹਾ ਅਤੇ ਫਿਰ ਦੱਸਿਆ ਕਿ ਉਸ ਦੀ ਮੌਤ ਹੋ ਚੁੱਕੀ ਹੈ। ਵੱਡੇ ਸ਼ਹਿਰ ਅਤੇ ਵਿਦਿਅਕ ਕੇਂਦਰਾਂ ਤੋਂ ਦੂਰ ਇਸ ਪਿੰਡ ਵਿਚ ਵੀ ਵਿਦਿਆ ਦੇ ਵੱਖ ਵੱਖ ਵਿਸ਼ਿਆਂ ਬਾਰੇ ਕਾਫੀ ਚੇਤਨਾ ਸੀ। ਇਸ ਖੇਤਰ ਦੇ ਲੋਕ ਕਾਫੀ ਮਿਹਨਤੀ ਲਗਦੇ ਸਨ। ਫਿਰ ਇਕ ਹੋਰ ਵਿਅਕਤੀ ਮੇਰੇ ਕੋਲ ਆਇਆ ਅਤੇ ਕਹਿਣ ਲਗਾ ਕਿ "ਸਰਦਾਰ ਜੀ ਮੇਰੇ ਨਾਲ ਆਉ, ਇਕ ਲਿਖਤ ਹੈ ਮੈਂ ਤੁਹਾਡੇ ਕੋਲੋਂ ਪੜਾਉਣੀ ਹੈ, ਉਹ ਲਿਖਤ ਗੁਰਮੁਖੀ ਵਿਚ ਹੈ ਅਤੇ ਉਸ ਨੂੰ ਇਧਰ ਦਾ ਕੋਈ ਵੀ ਆਦਮੀ ਨਹੀਂ ਪੜ੍ਹ ਸਕਿਆ।" ਮੈਂ ਸੋਚਿਆ ਸ਼ਾਇਦ ਕੋਈ