ਮੈਂ ਸੋਚ ਰਿਹਾ ਸਾਂ ਇਹ ਕਿਸ ਤਰਾਂ ਦੀ ਵੰਡ ਸੀ, ਇਸ ਗੁਰਮੁਖੀ ਵਿਚ ਲਿਖੀ ਹੋਈ ਲਿਖਤ ਨੂੰ ਪੜ੍ਹਨ ਵਾਲਾ ਇਥੇ ਕਦੀ ਕੋਈ ਵੀ ਨਹੀਂ ਆਇਆ ਅਤੇ ਉਹ ਲੋਕ ਜੋ ਸਦੀਆਂ ਤੋਂ ਇਥੇ ਵਸਦੇ ਸਨ, ਇਕ ਹੀ ਬੋਲੀ ਬੋਲਦੇ ਸਨ, ਇਕ ਹੀ ਸਭਿਆਚਾਰ ਸੀ, ਉਹਨਾਂ ਨੂੰ ਇਕ ਲਕੀਰ ਤੋਂ ਦੂਸਰੀ ਤਰਫ ਜਾਣਾ ਪਿਆ। ਫਿਰ ਉਹ ਦੱਸਣ ਲੱਗਾ ।
"ਇਹ ਮਕਾਨ ਇੰਨਾ ਮਜਬੂਤ ਬਣਿਆ ਹੋਇਆ ਹੈ ਕਿ ਸਾਨੂੰ 58 ਸਾਲ ਇਸ ਘਰ ਵਿਚ ਰਹਿੰਦਿਆਂ ਹੋ ਗਏ ਹਨ ਪਰ ਇਸ ਦਾ ਕੁਝ ਵੀ ਨਹੀਂ ਬਦਲਿਆ। ਪਰ ਮੈਂ ਮਹਿਸੂਸ ਕਰ ਰਿਹਾ ਸਾਂ ਜਦੋਂ ਉਹਨਾਂ ਨੇ ਇਹ ਘਰ ਬਣਾਇਆ ਹੋਵੇਗਾ, ਇਸ ਨੂੰ ਕਈ ਪੁਸ਼ਤਾਂ ਲਈ ਬਣਾਇਆ ਹੋਵੇਗਾ, ਇਸ ਤਰਾਂ ਦੀ ਵੰਡ ਤਾਂ ਉਹਨਾਂ ਦੀ ਕਲਪਨਾ ਵਿਚ ਨਹੀਂ ਆਈ ਹੋਵੇਗੀ। ਉਥੋਂ ਚੱਲਣ ਵੇਲੇ ਰਜਾ ਮਹਿਮੂਦ ਅਲੀ ਕਹਿਣ ਲੱਗਾ ਕਿ "ਮੈਨੂੰ ਆਪਣਾ ਐਡਰੈਸ ਜਾਂ ਜੇ ਕੋਈ ਕਾਰਡ ਹੋਵੇ ਤਾਂ ਦੇ ਜਾਉ, ਜੇ ਕਿਤੇ ਅੰਮ੍ਰਿਤਸਰ ਆਏ ਤਾਂ ਤੁਹਾਨੂੰ ਜਰੂਰ ਮਿਲਾਂਗਾ।"
ਜੁਲਾਈ 2008 ਦੀ ਇਕ ਸ਼ਾਮ ਸੀ ਜਦੋਂ ਮੈਨੂੰ ਇਕ ਟੈਲੀਫੂਨ ਆਇਆ ਅਤੇ ਉਹ ਕਹਿ ਰਹੇ ਸਨ ਕਿ "ਮੈਂ ਰਜ਼ਾ ਮਹਿਮੂਦ ਬੋਲ ਰਿਹਾ ਹਾਂ", ਮੈਂ ਇਕ ਦਮ ਹੈਰਾਨ ਹੋ ਗਿਆ ਅਤੇ ਉਹ ਫਿਰ ਦੱਸਣ ਲੱਗਾ "ਮੈਂ ਡਾ: ਮਨਮੋਹਨ ਸਿੰਘ ਵਜੀਰੇ ਆਜਮ ਦਾ ਜਮਾਤੀ ਹਾਂ ਅਤੇ ਜਦ ਤੁਸੀ ਸਾਡੇ ਪਿੰਡ ਗਾਹ ਆਏ ਸੀ ਤਾਂ ਮੈਂ ਤੁਹਾਨੂੰ ਮਿਲਿਆ ਸਾਂ" । ਤਾਂ ਮੈਨੂੰ ਉਹ ਸਭ ਸੀਨ ਯਾਦ ਆ ਗਿਆ, ਗਾਹ ਵਿਚ ਤੇਜ ਬਾਰਸ਼ ਅਤੇ ਉਸ ਘਰ ਵਿਚ ਜਲੇਬੀਆਂ ਪਕੌੜੇ, ਚਾਹ, ਇਕ ਚਿੱਟੇ ਪਜਾਮੇ ਕਮੀਜ ਅਤੇ ਚਿੱਟੀ ਪਗੜੀ ਵਾਲਾ ਇਕ ਬਜੁਰਗ ਜਿਸ ਦੇ ਨਾਲ ਉਸ ਦਾ ਪੋਤਰਾ ਅਤੇ ਪੋਤਰੀ ਸੀ, ਸਾਰਾ ਹੀ ਸੀਨ ਇਕ ਤਸਵੀਰ ਦੀ ਤਰਾਂ ਮੇਰੇ ਸਾਹਮਣੇ ਆ ਗਿਆ। ਜਦ ਅੰਮ੍ਰਿਤਸਰ ਰਹਿੰਦੇ