ਉਸ ਦਿਨ ਜਦ ਮੈਂ ਅਤੇ ਉਸ ਦਾ ਜਮਾਤੀ ਜੋਗਿੰਦਰ ਸਿੰਘ ਕੋਹਲੀ ਵਾਹਗੇ ਬਾਰਡਰ ਨੂੰ ਜਾ ਰਹੇ ਸਾਂ ਤਾਂ ਮੈਨੂੰ ਇਕ ਟੈਲੀਫੋਨ ਆਇਆ "ਛੀਨਾ ਜੀ ਕਿੱਥੇ ਹੋ" ਇਹ ਇਕ ਕਸਟਮ ਅਫਸਰ ਦਾ ਸੀ ਅਤੇ ਉਸ ਨੇ ਵਿਸਥਾਰ ਨਾਲ ਦੱਸਿਆ ਕਿ ਰਜ਼ਾ ਮਹਿਮੂਦ ਅਤੇ ਉਸ ਦਾ ਸਾਥੀ ਮੇਰੇ ਦਫਤਰ ਵਿਚ ਬੈਠੇ ਹੋਏ ਹਨ, ਮੈਂ ਇਕ ਆਦਮੀ ਨੂੰ ਤੁਹਾਨੂੰ ਲੈਣ ਲਈ ਗੇਟ ਤੇ ਭੇਜ ਦਿੱਤਾ ਹੈ ਅਤੇ ਤੁਹਾਨੂੰ ਉਡੀਕ ਰਹੇ ਹਾਂ। ਮੈਂ ਅਤੇ ਸ਼੍ਰੀ ਕੋਹਲੀ ਜਦ ਬਾਰਡਰ ਵਾਲੇ ਬਾਹਰ ਦੇ ਗੇਟ ਤੇ ਪਹੁੰਚੇ ਤਾਂ ਇਕ ਆਦਮੀ ਨੇ ਅੱਗੇ ਹੋ ਕੇ ਪੁੱਛਿਆ "ਪ੍ਰੋਫੈਸਰ ਛੀਨਾ" ਅਤੇ ਮੇਰੇ ਹਾਂ ਕਹਿਣ ਤੇ ਉਹ ਸਾਨੂੰ ਦੋਵਾਂ ਨੂੰ ਨਾਲ ਲੈ ਕੇ ਕਸਟਮ ਦੇ ਦਫਤਰ ਚਲਾ ਗਿਆ। ਦਫਤਰ ਵਿਚ ਰਜਾ ਮਹਿਮੂਦ ਅਤੇ ਇਕ ਹੋਰ ਵਿਅਕਤੀ ਹਾਜੀ ਜੀ ਬੈਠੇ ਹੋਏ ਸਨ । ਰਜਾ ਮਹਿਮੂਦ ਨੇ ਉਠ ਕੇ ਮੈਨੂੰ ਜੱਫੀ ਪਾ ਲਈ, ਮੈਂ ਕੋਹਲੀ ਸਾਹਿਬ ਵੱਲ ਇਸ਼ਾਰਾ ਕਰਕੇ ਪੁੱਛਿਆ, “ਇੰਨਾਂ ਨੂੰ ਪਹਿਚਾਣਦੇ ਹੋ"। ਬਸ ਮੇਰੇ ਇੰਨਾਂ ਕਹਿਣ ਦੀ ਦੇਰੀ ਸੀ ਕਿ ਰਜਾ ਮਹਿਮੂਦ ਨੇ ਕੋਹਲੀ ਸਾਹਿਬ ਨੂੰ ਜੱਫੀ ਪਾ ਲਈ ਅਤੇ ਕੋਈ ਤਿੰਨ ਮਿੰਟ ਜੱਫੀ ਪਾਈ ਖੜੇ ਰਹੇ, ਦੋਵਾਂ ਦੀਆਂ ਅੱਖਾਂ ਵਿਚ ਅੱਥਰੂ ਵਗ ਰਹੇ ਸਨ । ਉਹ ਸ਼ਾਇਦ 61 ਸਾਲਾਂ ਬਾਦ ਜਾਂ ਬਚਪਨ ਤੋਂ ਬਾਦ ਬੁਢੇਪੇ ਵਿਚ ਮਿਲ ਰਹੇ ਸਨ । ਇਹ ਸੀਨ ਬਹੁਤ ਹੀ ਭਾਵੁਕ ਸੀ ਅਤੇ ਮੇਰੇ ਤੋਂ ਇਲਾਵਾ ਕਸਟਮ ਦੇ ਸਭ ਕਰਮਚਾਰੀ ਅਤੇ ਅਫਸਰ ਉਸ ਵਕਤ ਭਾਵੁਕ ਹੋਕੇ ਉਹਨਾਂ ਵੱਲ ਵੇਖ ਰਹੇ ਸਨ ਪਰ ਕੋਈ ਵੀ ਕੁਝ ਵੀ ਨਹੀਂ ਸੀ ਬੋਲ ਰਿਹਾ।
ਉਸ ਵਕਤ ਬਾਹਰ ਕਈ ਅਖਬਾਰਾਂ ਅਤੇ ਟੈਲੀਵਿਜਨ ਚੈਨਲਾਂ ਦੇ ਪ੍ਰਤੀਨਿਧ ਸ਼੍ਰੀ ਰਜਾ ਮਹਿਮੂਦ ਨੂੰ ਮਿਲਣ ਲਈ ਬੇਤਾਬ ਖੜੇ ਸਨ ਪਰ ਕਸਟਮ ਅਧਿਕਾਰੀਆਂ ਨੇ, ਸਾਨੂੰ ਚਾਹ ਪੀਣ ਲਈ ਰੋਕ ਲਿਆ। ਰਜਾ ਮਹਿਮੂਦ ਨੇ ਮੇਰਾ ਹੱਥ ਫੜਿਆ ਹੋਇਆ ਸੀ ਅਤੇ ਮੈਂ ਉਸ ਦੇ ਨਾਲ ਵਾਲੀ ਕੁਰਸੀ ਤੇ ਬੈਠਾ ਸਾਂ। ਜੋਗਿੰਦਰ ਸਿੰਘ ਕੋਹਲੀ ਅਜੇ ਵੀ ਬਹੁਤ ਭਾਵੁਕ ਨਜਰ ਆ