ਟੈਲੀਵਿਜਨ ਅਤੇ ਅਖਬਾਰਾਂ ਵਾਲਿਆਂ ਦੇ ਆਮ ਸੁਆਲ ਸਨ "ਤੁਸੀ ਪਹਿਲੀ ਵਾਰ ਭਾਰਤ ਆਏ ਹੋ? ਪ੍ਰਧਾਨ ਮੰਤਰੀ ਕੋਲ ਕਿੰਨਾਂ ਚਿਰ ਰਹੋਗੇ ?" ਉਹ ਨਾਲ ਨਾਲ ਫੋਟੋ ਵੀ ਲੈ ਰਹੇ ਸਨ। ਤਕਰੀਬਨ ਅੱਧਾ ਘੰਟਾ ਸਾਨੂੰ ਅਖਬਾਰਾਂ ਅਤੇ ਟੈਲੀਵਿਜਨ ਵਾਲਿਆਂ ਦੇ ਨਾਲ ਲਗ ਗਿਆ। ਵਾਹਗੇ ਤੋਂ ਅਸੀ ਸਿਧੇ ਡੀ.ਏ.ਵੀ. ਪਬਲਿਕ ਸਕੂਲ ਆਏ ਜਿਥੇ ਸ੍ਰੀ ਮਤੀ ਨੀਰਾ ਸ਼ਰਮਾ ਸਕੂਲ ਦੀ ਪ੍ਰਿੰਸੀਪਲ ਨੇ ਉਹਨਾਂ ਦੇ ਸੁਆਗਤ ਦਾ ਪ੍ਰੋਗਰਾਮ ਬਣਾਇਆ ਹੋਇਆ ਸੀ। ਪਰ ਮੈਂ ਮਹਿਸੂਸ ਕਰ ਰਿਹਾ ਸਾਂ ਕਿ ਇੰਨੇ ਵੱਡੇ ਆਉ ਭਗਤ ਦੇ ਬਾਵਜੂਦ ਵੀ ਰਜਾ ਮਹਿਮੂਦ ਥਕਾਵਟ ਮਹਿਸੂਸ ਕਰ ਰਹੇ ਸਨ ਅਤੇ ਮੈਂ ਸ਼ਾਮ ਨੂੰ ਦਰਬਾਰ ਸਾਹਿਬ ਜਾਣ ਦਾ ਪ੍ਰੋਗਰਾਮ ਬਣਾ ਕੇ ਘਰ ਆ ਗਿਆ ਅਤੇ ਸ਼ਾਮ ਨੂੰ ਉਹਨਾਂ ਨੂੰ ਮਿਥੇ ਸਮੇਂ ਤੇ ਨਾਲ ਲੈ ਕੇ ਦਰਬਾਰ ਸਾਹਿਬ ਚਲਿਆ ਗਿਅ। ਪ੍ਰਕਰਮਾ ਕਰਦੇ ਸਮੇਂ ਰਜਾ ਮਹਿਮੂਦ ਅਤੇ ਹਾਜੀ ਪੂਰੇ ਸਕੂਨ ਵਿਚ ਸਨ ਅਤੇ ਉਹ ਮੈਨੂੰ ਬਹਤੁ ਸਾਰੇ ਸੁਆਲ ਪੁੱਛ ਰਹੇ ਸਨ ਪਰ ਉਥੇ ਵੀ ਅਖਬਾਰਾਂ ਅਤੇ ਟੀ.ਵੀ. ਚੈਨਲਾਂ ਵਾਲੇ ਉਸਨਾਂ ਨੂੰ ਕਈ ਸੁਆਲ ਪੁੱਛ ਰਹੇ ਸਨ ਅਤੇ ਫੋਟੋ ਖਿਚ ਰਹੇ ਸਨ ਪਰ ਮੈਂ ਮਹਿਸੂਸ ਕਰ ਰਿਹਾ ਸਾਂ ਕਿ ਰਜਾ ਮਹਿਮੂਦ ਉਹਨਾ ਕੋਲੋਂ ਖਹਿੜਾ ਛੁਡਾਉਣ ਦੀ ਕੋਸ਼ਿਸ਼ ਕਰਦੇ ਸਨ ਅਤੇ ਮੇਰਾ ਹੱਥ ਫੜ ਕੇ ਕਈ ਸੁਆਲ ਕਰਦਾ ਸੀ ਅਤੇ ਖੁਦਾ ਦਾ ਸ਼ੁਕਰ ਕਰਦਾ ਸੀ ਕਿ ਉਸ ਨੂੰ ਇਹ ਮੌਕਾ ਮਿਲਿਆ ਹੈ ਅਤੇ ਨਾਲ ਹੀ ਇਹ ਵੀ ਕਹਿੰਦਾ ਸੀ ਕਿ "ਹਰ ਪਾਕਿਸਤਾਨੀ ਇਥੇ ਆ ਕੇ ਦਰਸ਼ਨ ਕਰਣਾ ਚਾਹੁੰਦਾ ਹੈ ਅਤੇ ਜਿਸ ਤਰਾਂ ਦਾ ਮੌਕਾ ਮੈਨੂੰ ਮਿਲਿਆ ਹੈ ਉਹ ਹਰ ਪਾਕਿਸਤਾਨੀ ਨੂੰ ਮਿਲਣਾ ਚਾਹੀਦਾ ਹੈ।"
ਅਗਲੇ ਦਿਨ ਰਜਾ ਮਹਿਮੂਦ ਦਿੱਲੀ ਚਲੇ ਗਏ ਅਤੇ ਉਹਨਾ ਨੇ ਫਿਰ ਆਉਣ ਦਾ ਪ੍ਰੋਗਰਾਮ ਦਿੱਤਾ ਜੋ ਕੋਈ 10 ਕੁ ਦਿਨ ਬਾਦ ਦਾ ਸੀ। ਜਦ ਉਹ ਫਿਰ ਵਾਪਿਸ ਆਏ ਤਾਂ ਉਹਨਾਂ ਦੇ ਸੁਆਗਤ ਦਾ ਫਿਰ ਇਕ ਸਮਾਗਮ ਡੀ.ਏ.ਵੀ. ਪਬਲਿਕ ਸਕੂਲ ਵਿਚ ਕੀਤਾ ਗਿਆ ਅਤੇ ਮੈਂ ਉਹਨਾਂ ਨੂੰ ਦੁਪਿਹਰ ਦੇ ਖਾਣੇ ਤੇ ਆਪਣੇ ਘਰ ਬੁਲਾਇਆ ਉਹਨਾਂ ਦੇ ਨਾਲ ਡੀ.ਏ.ਵੀ. ਪਬਲਿਕ ਸਕੂਲ ਦੀ ਪ੍ਰਿੰਸੀਪਲ ਅਤੇ ਸ: ਜੋਗਿੰਦਰ ਸਿੰਘ ਕੋਹਲੀ ਸਨ। ਬਚਪਨ ਵਿਚ ਜਮਾਤੀ ਰਹੇ ਜੋਗਿੰਦਰ ਸਿੰਘ ਕੋਹਲੀ ਅਤੇ ਰਜਾ ਮਹਿਮੂਦ