Back ArrowLogo
Info
Profile
ਅਲੀ ਨੇ ਇਕ ਦੂਸਰੇ ਦਾ ਹੱਥ ਫੜਿਆ ਹੋਇਆ ਸੀ । ਘਰ ਬੈਠ ਕੇ ਰਜਾ ਮਹਿਮੂਦ ਅਲੀ ਨੇ ਹਾਜੀ ਜੀ ਨੂੰ ਕਿਹਾ ਪ੍ਰੋਫੈਸਰ ਸਾਹਿਬ ਦਾ ਤੋਹਫਾ ਇੰਨਾਂ ਨੂੰ ਦਿਉ ਤਾਂ ਹਾਜੀ ਸਾਹਿਬ ਨੇ ਤਿੱਲੇ ਦੀ ਮੇਰੇ ਮੇਚ ਦੀ ਇਕ ਬਹੁਤ ਖੂਬਸੂਰਤ ਜੁੱਤੀ ਕੱਢ ਕੇ ਬਾਹਰ ਰੱਖ ਦਿੱਤੀ । ਮੈਂ ਉਹਨਾਂ ਦੇ ਪਿਆਰ ਕਰਕੇ ਇਸ ਤੋਂ ਨਾਂਹ ਤਾਂ ਨਾ ਕਰ ਸਕਿਆ ਪਰ ਮੈਂ ਹੈਰਾਨ ਸਾਂ ਕਿ ਪਿਛਲੇ 15 ਦਿਨਾਂ ਤੋਂ ਉਹ ਇਸ ਜੁੱਤੀ ਨੂੰ ਮੇਰੇ ਲਈ ਸਾਂਭੀ ਫਿਰ ਰਹੇ ਹਨ ਜਿਸ ਨੂੰ ਆਪਣੇ ਹੱਥ ਨਾਲ ਆਪਣੇ ਪਿੰਡ ਤੋਂ ਖਾਸ ਤੌਰ ਤੇ ਮੇਰੇ ਲਈ ਬਣਾ ਕੇ ਲਿਆਏ ਸਨ । ਇਸ ਦੇ ਨਾਲ ਹੀ ਜੋਗਿੰਦਰ ਸਿੰਘ ਉਠੇ ਅਤੇ ਉਹਨਾਂ ਨੇ ਦਰਬਾਰ ਸਾਹਿਬ ਦੀ ਇਕ ਖੂਬਸੂਰਤ ਫੋਟੋ ਜਿਸ ਤੇ ਉਹਨਾਂ ਦਾ ਅਤੇ ਰਜਾ ਮਹਿਮੂਦ ਦਾ ਨਾਮ ਅਤੇ ਖਾਸ ਤੌਰ ਤੇ ਉਹਨਾਂ ਦੇ ਪਿੰਡ ਦਾ ਨਾਮ "ਗਾਹ" ਲਿਖਿਆ ਹੋਇਆ ਸੀ ਉਹ ਮੈਨੂੰ ਦਿੱਤੀ ਤਾਂ ਮੈਂ ਉਸ ਹੀ ਵਕਤ ਉਸ ਫੋਟੋ ਨੂੰ ਆਪਣੇਂ ਡਰਾਇੰਗ ਰੂਮ ਵਿਚ ਲਾ ਦਿੱਤਾ।

ਕੋਹਲੀ ਸਾਹਿਬ ਜਿਹੜੇ 10 ਦਿਨ ਪਹਿਲਾਂ ਤਕ ਮੇਰੇ ਵਾਕਿਫ ਨਹੀਂ ਸਨ ਇਸ ਤਰਾਂ ਲਗਦਾ ਸੀ ਜਿਵੇਂ ਮੁਦਤਾਂ ਦੇ ਵਾਕਿਫ ਹੋਣ। ਪਰ ਰਜਾ ਮਹਿਮੂਦ ਅਤੇ ਕੋਹਲੀ ਸਾਹਿਬ ਜਿਹੜੇ ਪਿਛਲੇ 70 ਸਾਲਾਂ ਤੋਂ ਵਾਕਿਫ ਸਨ ਪਰ ਉਹ 61 ਸਾਲਾਂ ਬਾਦ ਮਿਲੇ ਸਨ ਅਤੇ ਬਾਰ ਬਾਰ ਇਹ ਗੱਲ ਕਰਦੇ ਸਨ ਕਿ ਸ਼ਾਇਦ ਇਹ ਉਹਨਾਂ ਦੀ ਆਖਰੀ ਮਿਲਣੀ ਹੋਵੇ ਜਿਹੜੀ ਗਲ ਮੈਂਨੂੰ ਚੰਗੀ ਨਹੀਂ ਸੀ ਲਗਦੀ, ਪਰ ਮੈਂ ਇਹ ਗੱਲ ਨੋਟ ਕਰਦਾ ਸਾਂ ਕਿ ਜਿਸ ਦਿਨ ਤੋਂ ਇਹ ਦੋਵੇਂ ਜਮਾਤੀ ਮਿਲੇ ਸਨ ਇਹ ਆਪਸ ਵਿਚ ਨਾ ਤਾਂ ਕੋਈ ਰਾਜਨੀਤਕ ਗਲ ਕਰਦੇ ਸਨ, ਨਾ ਹੀ ਕਿਸੇ ਸਮਾਜਿਕ ਮੁੱਦੇ ਦੀ ਗਲ ਕਰਦੇ ਸਨ, ਇੰਨਾ ਦੀ ਗਲਬਾਤ ਦਾ ਵਿਸ਼ਾ ਆਪਣੇ ਪੁਰਾਣੇ ਜਮਾਤੀਆਂ, ਅਤੇ ਉਹਨਾ ਦੇ ਪ੍ਰੀਵਾਰਾਂ ਨੂੰ ਯਾਦ ਕਰਣਾ, ਪਿੰਡ ਦੀਆਂ ਖੇਡਾਂ, ਬੇਰਾਂ ਦੇ ਮਲ੍ਹਿਆਂ ਤੋਂ ਬੇਰ ਤੋੜ ਕੇ ਖਾਣੇ, ਇਥੋਂ ਤਕ ਕਿ ਘੋੜੀਆਂ ਊਠਾਂ ਦੀ ਸਕੂਲ ਪੜ੍ਹਦਿਆਂ ਸਵਾਰੀ ਕਰਣੀ ਅਤੇ ਹੋਰ ਅਨੇਕਾਂ ਗੱਲ੍ਹਾ ਕਰਦੇ ਸਨ, ਗੱਲਾਂ ਕਰਦਿਆਂ ਉਹ ਕਈ ਵਾਰ ਬਿਲਕੁਲ ਚੁੱਪ ਹੋ ਜਾਂਦੇ ਸਨ ।

ਅਗਲੇ ਦਿਨ ਮੈਂ ਅਤੇ ਜੋਗਿੰਦਰ ਸਿੰਘ ਕੋਹਲੀ, ਰਜਾ ਮਹਿਮੂਦ ਅਤੇ ਹਾਜੀ ਸਾਹਿਬ ਨੂੰ ਬਾਰਡਰ ਤੇ ਛੱਡਣ ਜਾ ਰਹੇ ਸਾਂ । ਕਸਟਮ ਦੇ ਅਧਿਕਾਰੀਆਂ ਨੇ ਫਿਰ ਬੜੇ ਹੀ ਸਤਿਕਾਰ ਨਾਲ ਉਹਨਾਂ ਨੂੰ ਕਸਟਮ ਅਤੇ ਹੋਰ ਕਾਰਵਾਈ ਤੋਂ ਵਿਹਲਿਆਂ ਕਰ ਦਿੱਤਾ । ਉਸ ਵਕਤ ਜੋਗਿੰਦਰ ਸਿੰਘ ਨੇ ਰਜਾ ਮਹਿਮੂਦ ਅਲੀ ਦਾ ਹੱਥ ਫੜਿਆ ਹੋਇਆ ਸੀ ਅਤੇ ਮੈਂ ਉਹਨਾਂ ਦੇ ਮਗਰ ਜਾ ਰਿਹਾ

46 / 103
Previous
Next