Back ArrowLogo
Info
Profile

ਸਾਂ, ਫਿਰ ਰਜਾ ਮਹਿਮੂਦ ਨੇ ਮੇਰਾ ਹੱਥ ਵੀ ਫੱੜ ਲਿਆ। ਸਾਨੂੰ ਦੋਵਾਂ ਨੂੰ ਉਹ ਫਿਰ ਆਪਣੇ ਪਿੰਡ ਆਉਣ ਦਾ ਸੱਦਾ ਦਿੰਦਾ ਸੀ ਅਤੇ ਫਿਰ ਆਪ ਹੀ ਕਹਿ ਦਿੰਦਾ ਸੀ "ਜੇ ਤੁਸੀ ਨਾ ਆ ਸਕੇ ਤਾਂ ਫਿਰ ਮੈਂ ਹੀ ਦੋ ਸਾਲ ਬਾਦ ਤੁਹਾਨੂੰ ਮਿਲਣ ਆਵਾਂਗਾ, ਹੁਣ ਤੇ ਸਾਡੀ ਪੱਕੀ ਦੋਸਤੀ ਹੋ ਗਈ ਹੈ।” ਸਾਹਮਣੇ ਵਾਹਗੇ ਵਾਲੀ ਬਾਰਡਰ ਦੀ ਲਕੀਰ ਦਿਸ ਰਹੀ ਸੀ ਜਿਸ ਨੂੰ ਵੇਖ ਕੇ ਜੋਗਿੰਦਰ ਸਿੰਘ ਭਾਵੁਕ ਹੋ ਗਿਆ ਸੀ । ਰਜਾ ਮਹਿਮੂਦ ਫਿਰ ਕਹਿਣ ਲਗਾ "ਜੇ ਤੁਸੀ ਨਾ ਆਏ ਤਾਂ ਫਿਰ ਮੈਂ ਹੀ ਦੋ ਸਾਲ ਬਾਦ ਤੁਹਾਨੂੰ ਮਿਲਣ ਆਵਾਂਗਾ ।" ਪਰ ਹੁਣ ਜੋਗਿੰਦਰ ਸਿੰਘ ਕੁਝ ਵੀ ਨਹੀਂ ਸੀ ਬੋਲ ਰਿਹਾ। ਲਕੀਰ ਦੇ ਕੋਲ ਖੜੋ ਕੇ ਜੋਗਿੰਦਰ ਸਿੰਘ ਅਤੇ ਰਜਾ ਮਹਿਮੂਦ ਅਲੀ ਨੇ ਇਕ ਦੂਸਰੇ ਨੂੰ ਜੱਫੀ ਪਾ ਲਈ ਦੋਵਾਂ ਦੇ ਅੱਥਰੂ ਰੁਕ ਨਹੀਂ ਸਨ ਰਹੇ, ਅਖਬਾਰਾਂ ਵਾਲੇ ਇਸ ਸਥਿਤੀ ਵਿਚ ਉਹਨਾ ਦੀਆਂ ਫੋਟੋਆਂ ਖਿਚ ਰਹੇ ਸਨ । ਮੈਂ ਅਤੇ ਜੋਗਿੰਦਰ ਸਿਘ ਭਾਵੇਂ ਦੋਵੇਂ ਹੀ ਉਸ ਲਕੀਰ ਤੋਂ ਪਾਰਲੇ ਖੇਤਰ ਵਿਚ ਪੈਦਾ ਹੋਏ ਸਾਂ ਪਰ ਹੁਣ ਸਾਨੂੰ ਉਧਰ ਜਾਣ ਦੀ ਇਜਾਜਤ ਨਹੀਂ ਸੀ, ਰਜਾ ਮਹਿਮੂਦ, ਜੋਗਿੰਦਰ ਸਿੰਘ ਅਤੇ ਮੈਂ ਚੁਪ ਚਾਪ ਖੜੇ ਰਹੇ ਅਤੇ ਫਿਰ ਰਜ਼ਾ ਮਹਿਮੂਦ ਬਗੈਰ ਕੋਈ ਲਫਜ ਬੋਲਣ ਦੇ ਸਾਡੇ ਕੋਲੋਂ ਹੱਥ ਛੁਡਾ ਕੇ ਉਸ ਲਕੀਰ ਤੋਂ ਪਾਰ ਚਲਾ ਗਿਆ।

ਇਕ ਅਕਤੂਬਰ 2010 ਨੂੰ ਅਖਬਾਰਾਂ ਵਿਚ ਖਬਰ ਪੜੀ ਕਿ ਡਾ: ਮਨਮੋਹਨ ਸਿੰਘ ਦੇ ਜਮਾਤੀ ਦੀ ਮੌਤ ਹੋ ਗਈ ਹੈ ਅਤੇ ਇਹ ਵੀ ਲਿਖਿਆ ਹੋਇਆ ਸੀ ਕਿ ਉਹ ਦੋ ਕੁ ਸਾਲ ਪਹਿਲਾਂ ਭਾਰਤ ਵਿਚ ਪ੍ਰਧਾਨ ਮੰਤਰੀ ਨੂੰ ਮਿਲਣ ਆਏ ਸਨ, ਉਹਨਾਂ ਦੇ ਆਉਣ ਤੋਂ ਲੈ ਕੇ  ਵਾਪਿਸ ਜਾਣ ਤਕ ਸਾਰੇ ਦੇ ਸਾਰੇ ਸੀਨ ਮੇਰੀਆਂ ਅੱਖਾਂ ਦੇ ਸਾਹਮਣੇ ਇਕ ਫਿਲਮ ਵਾਂਗ ਘੁੰਮ ਰਹੇ ਸਨ ਖਾਸ ਕਰਕੇ, ਉਹਨਾਂ ਦੇ ਉਹ ਸ਼ਬਦ "ਜੇ ਤੁਸੀ ਨਾ ਆਏ ਤਾਂ ਮੈਂ ਹੀ ਦੋ ਸਾਲ ਬਾਦ ਤੁਹਾਨੂੰ ਮਿਲਣ ਆਵਾਂਗਾ" ਅਤੇ ਮੈਨੂੰ ਯਾਦ ਆਇਆ ਕਿ ਦੋ ਸਾਲ ਇੰਨੀ ਛੇਤੀ ਬੀਤ ਵੀ ਗਏ ਹਨ ।

47 / 103
Previous
Next