Back ArrowLogo
Info
Profile
ਮਰਣ ਤੋਂ ਪਹਿਲਾਂ ਆਪ ਆਪਣੇ ਘਰ ਦੀਆਂ ਔਰਤਾਂ ਦਾ ਕਤਲ ਕੀਤਾ। ਭਾਵੇਂ ਕਿ ਅਮਰਜੀਤ ਸਿੰਘ ਆਪਣੀ ਮਾਤਾ ਜੀ ਨਾਲ ਉਸ ਦਿਨ ਗੁਜਰਖਾਨ ਗਏ ਹੋਏ ਸਨ ਪਰ ਉਹਨਾਂ ਦੇ ਬਾਪ ਅਤੇ ਚਾਚੇ ਤਾਏ ਅਤੇ ਹੋਰ ਪ੍ਰੀਵਾਰ ਇਸ ਦੁਰਘਟਨਾ ਵਿਚ ਮਾਰੇ ਗਏ। ਕਈ ਪ੍ਰੀਵਾਰਾਂ ਦੇ ਪੰਜ ਛੇ ਜੀਅ ਅਤੇ ਸ: ਜੋਧ ਸਿੰਘ ਜਿਸ ਦੇ ਅੱਠ ਲੜਕੇ ਸਨ ਅਤੇ ਉਸ ਦਾ ਵੱਡਾ ਵਪਾਰ ਸੀ ਅਤੇ ਉਹ ਸੁਖੀ ਜੀਵਨ ਜੀ ਰਿਹਾ ਸੀ, ਵੱਡਾ ਦਾਨੀ ਸੀ ਅਤੇ ਜਨਤਕ ਕੰਮ ਵਿਚ ਸਭ ਤੋਂ ਅੱਗੇ ਵਧ ਕੇ ਹਿੱਸਾ ਪਾਉਂਦਾ ਸੀ ਉਹ ਆਪ ਤਾਂ ਉੱਥੇ ਨਾ ਹੋਣ ਕਰਕੇ ਬਚ ਗਿਆ ਪਰ ਉਸ ਦੇ ਅੱਠ ਦੇ ਅੱਠ ਲੜਕੇ ਇਸ ਵਿਚ ਮਾਰੇ ਗਏ । ਬਾਦ ਵਿਚ ਜਦ ਇਕ ਵਾਰ ਉਹ ਜਥੇ ਨਾਲ ਪਾਕਿਸਤਾਨ ਗਿਆ ਤਾਂ ਕੁਝ ਲੋਕਾਂ ਦੀ ਪ੍ਰੇਰਣਾ ਕਰਕੇ ਆਪਣਾ ਪਿੰਡ ਵੇਖਣ ਚਲਾ ਗਿਆ ਪਰ ਪਿੰਡ ਪਹੁੰਚਦਿਆਂ ਹੀ ਆਪਣਾ ਪਿਛਲਾ ਸਮਾਂ ਯਾਦ ਕਰਕੇ ਉਸ ਨੂੰ ਗਸ਼ ਪੈ ਗਈ । ਇਧਰ ਆ ਕੇ ਜਦੋਂ ਕਈ ਲੋਕ ਉਸ ਨੂੰ ਬਜੁਰਗ ਅਵਸਥਾ ਵਿਚ ਸਾਇਕਲਾਂ ਦੀ ਦੁਕਾਨ ਤੇ ਕੰਮ ਕਰਦੇ ਵੇਖਦੇ ਸਨ ਤਾਂ ਉਸ ਦੇ ਜਾਣਕਾਰ ਉਸ ਦੀ ਵਿਥਿਆ ਬਾਦ ਵਿਚ ਇਕ ਦੂਜੇ ਨੂੰ ਦੱਸਦੇ ਸਨ। ਇਹ ਸੀ ਉਸ ਪਿੰਡ ਦੀ ਕੌੜੀ ਯਾਦ ਪਰ ਉਹਨਾ ਦੀ 37 ਸਾਲ ਦੀ ਪੁਲੀਸ ਦੀ ਸੇਵਾ ਵਿਚ ਇਸ ਗਲ ਦਾ ਪ੍ਰਤੱਖ ਜਾਨਣਾ ਕਿ ਜਿਆਦਾਤਰ ਲੋਕ ਅਮਨ ਪਸੰਦ ਹੁੰਦੇ ਹਨ ਅਤੇ ਕੁਝ ਕੁ ਸ਼ਰਾਰਤੀ ਲੋਕਾਂ ਦੀ ਵਜਾਹ ਕਰਕੇ ਸਵਰਗ ਵਾਲੀ ਸਥਿਤੀ ਨਰਕ ਵਿਚ ਬਦਲ ਜਾਂਦੀ ਹੈ ਤਾਂ ਉਹਨਾਂ ਨੂੰ ਆਪਣੇ ਪਿੰਡ ਦਾ ਉਹ ਹੈਵਾਨ ਬਾਂਕਾਂ ਯਾਦ ਆ ਜਾਂਦਾ ਹੈ ਜਿਸ ਨੇ ਗਲਤ ਅਫਵਾਹ ਅਤੇ ਸੂਚਨਾ ਫੈਲਾਅ ਕੇ ਬਲੋਚ ਮਿਲਟਰੀ ਨੂੰ ਗੁਰਦਵਾਰੇ ਵਿਚ ਬੰਬ ਸੁੱਟਣ ਲਈ ਭੜਕਾਇਆ ਅਤੇ ਕਈ ਪ੍ਰੀਵਾਰਾਂ ਨੂੰ ਜਿੰਦਗੀ ਭਰ ਨਾਲ ਚਲਣ ਵਾਲੇ ਜਖਮ ਦੇ ਦਿੱਤੇ ਜੋ ਮਰਦੇ ਦਮ ਤਕ ਖਤਮ ਨਾ ਹੋਏ । ਉਹੋ ਘਰ ਜਿੱਥੇ ਬਾਹਰ ਤੋਂ ਲੋਕ ਆ ਕੇ ਉਹਨਾਂ ਕੋਲੋਂ ਸੁਰੱਖਿਆ ਲੈਂਦੇ ਹੁੰਦੇ ਸਨ।, ਉਹ ਘਰ ਹੁਣ ਉਹਨਾਂ ਲਈ ਅਸੁਰੱਖਿਅਤ ਹੋ ਗਿਆ ਅਤੇ ਉਹਨਾ ਹੀ ਘਰਾਂ ਵਿਚੋਂ ਨਿਕਲ ਕੇ ਬਾਹਰ ਜਾ ਕੇ ਆਪਣੇ ਆਪ ਨੂੰ ਸੁਰੱਖਿਅਤ ਸਮਝਦੇ ਸਨ ਅਤੇ ਔਰਤਾਂ ਜਦੋਂ ਖੂਹ ਵਿਚ ਛਾਲ ਮਾਰਦੀਆਂ ਸਨ ਤਾਂ ਮਨ ਵਿਚ ਇਹੋ ਸੋਚ ਕਿ ਉਹ ਛੇਤੀ ਮਰ ਜਾਣਾ ਕਿਸ ਤਰਾਂ ਭੁੱਲ ਸਕਦੀਆ ਸਨ ਇਹ ਯਾਦਾਂ।

ਪਰ ਫਿਰ ਉਹ ਯਾਦ ਜਦੋਂ ਇਕ ਮੁਸਲਿਮ ਪ੍ਰੀਵਾਰ ਦੀ ਕੁਰਬਾਨੀ ਨਾਲ ਇਕ ਰਿਸ਼ਤੇਦਾਰ ਦਾ ਬਚਣਾ, ਫਿਰ ਇਹ ਗਲ ਸਚ ਸਾਬਿਤ ਕਰਦਾ ਸੀ। ਕਿ ਕੁਝ ਕੁ ਲੋਕ ਹੀ ਹੈਵਾਨ ਹੁੰਦੇ ਹਨ। ਸ: ਅਮਰਜੀਤ ਸਿੰਘ ਦੇ ਜੀਜਾ

50 / 103
Previous
Next