Back ArrowLogo
Info
Profile
ਦੀ ਫੀਸ ਦੇਣ ਅਤੇ ਕਈਆਂ ਦੇ ਇਲਾਜ ਤੇ ਖਰਚ ਦਿੰਦੇ ਹਨ। ਫਿਰ ਉਹ ਦੱਸਣ ਲਗਾ ਕਈ ਵਾਰ ਸਰਦੀਆਂ ਵਿਚ ਇਹ ਉਹਨਾ ਬੱਚਿਆਂ ਨੂੰ ਗਰਮ ਕੱਪੜੇ ਲੈ ਕੇ ਦਿੰਦੇ ਹਨ, ਇਕ ਵਾਰ ਇੰਨਾਂ ਇਕ ਬੱਚੇ ਨੂੰ ਗਰਮ ਕੋਟੀ ਲਿਆ ਕੇ ਦਿੱਤੀ, ਉਸ ਬੱਚੇ ਨੇ ਸਰਦੀਆਂ ਵਿਚ ਇਕ ਕਮੀਜ ਦੇ ਉਤੇ ਇਕ ਹੋਰ ਕਮੀਜ ਪਾਲਾ ਢੱਕਣ ਲਈ ਪਾਈ ਹੁੰਦੀ ਸੀ ਪਰ ਜਦੋਂ ਇੰਨਾਂ ਨੇ ਉਸ ਬੱਚੇ ਨੂੰ ਕੋਟੀ ਦਿਤੀ ਅਤੇ ਪਾ ਕੇ ਉਹ ਘਰ ਗਿਆ ਤਾਂ ਉਸ ਦੀ ਮਾਂ ਨੇ ਇਸ ਦਾ ਬੜਾ ਗੁੱਸਾ ਕੀਤਾ ਕੋਟੀ ਲਾਹ ਕੇ ਇੰਨਾਂ ਦੇ ਘਰ ਸੁਟ ਗਈ ਅਤੇ ਇਹਨਾਂ ਨੂੰ ਬੜਾ ਬੁਰਾ ਭਲਾ ਕਿਹਾ। ਇਕ ਵਾਰ ਇਕ ਸਕੂਲ ਦੇ ਬਾਹਰ ਇਕ ਬਚੇ ਨੇ ਬਰਫ ਦਾ ਮਿੱਠਾ ਗੋਲਾ ਖਰੀਦਿਆ ਅਤੇ ਛੇਤੀ ਨਾਲ ਉਸ ਨੂੰ ਚੂਸਣ ਲੱਗਾ ਪਰ ਦੁਕਾਨਦਾਰ ਨੇ ਉਸ ਦਾ ਦਿੱਤਾ ਹੋਇਆ ਆਨਾ ਵਾਪਿਸ ਕਰ ਦਿੱਤਾ, ਕਿਉਂ ਜੋ ਖੋਟਾ ਸੀ ਅਤੇ ਉਸ ਨੇ ਬਚੇ ਕੋਲੋਂ ਉਹ ਗੋਲਾ ਵੀ ਖੋਹ ਲਿਆ ਅਤੇ ਉਸ ਨੂੰ ਚਪੇੜ ਮਾਰ ਦਿੱਤੀ । ਪਾਦਰੀ ਗੁਲਜਾਰ ਉਥੇ ਖੜਾ ਸੀ ਉਸ ਕੋਲੋਂ ਜਰਿਆ ਨਾ ਗਿਆ, ਉਸ ਨੇ ਉਸ ਗੋਲੇ ਵੇਚਣ ਵਾਲੇ ਨੂੰ ਜਾਕੇ ਪੈਸੇ ਵੀ ਦਿੱਤੇ ਅਤੇ ਨਾਲ ਹੀ ਗੁੱਸੇ ਵਿਚ ਕਹਿਣ ਲੱਗਾ, ਕਿ ਤੈਨੂੰ ਸ਼ਰਮ ਨਹੀਂ ਆਈ ਬੱਚੇ ਕੋਲੋਂ ਤੂੰ ਗੋਲਾ ਵੀ ਖੋਹ ਲਿਆ ਅਤੇ ਫਿਰ ਵੀ ਚਪੇੜ ਮਾਰੀ। ਇਸ ਤੇ ਦੁਕਾਨ ਤੇ ਕਾਫੀ ਹੰਗਾਮੇਂ ਵਾਲੀ ਸਥਿਤੀ ਬਣ ਗਈ ਪਰ ਪਾਦਰੀ ਸਾਹਿਬ ਸਾਰੀ ਹੀ ਉਮਰ ਇਸ ਤਰਾਂ ਦੇ ਕੰਮ ਕਰਦੇ ਹੀ ਰਹੇ ਹਨ।

ਇੰਨੇ ਚਿਰ ਨੂੰ ਉਹ ਦੋਵੇਂ ਭਰਾ ਇਕੱਠੇ ਹੀ ਅੰਦਰ ਦਾਖਿਲ ਹੋਏ। ਇਹ ਜਾਨਣ ਤੇ ਕਿ ਮੈਂ ਇਰਸ਼ਾਦ ਦਤਾ ਜੀ ਦੇ ਕੋਲੋਂ ਆਇਆ ਹਾਂ ਉਹ ਬਹੁਤ ਖੁਸ਼ ਹੋਏ ।ਹਾਲ ਚਾਲ ਪੁੱਛਣ ਤੋਂ ਬਾਦ ਉਹ ਆਪਣੀ ਵਿਛੜੀ ਭੈਣ ਨੂੰ ਯਾਦ ਕਰਣ ਲੱਗੇ ਜਿਸ ਨੂੰ ਵੰਡ ਤੋਂ ਬਾਦ ਸਿਰਫ ਦੋ, ਤਿੰਨ ਵਾਰ ਹੀ ਮਿਲ ਸਕੇ ਸਨ ਅਤੇ ਉਹਨਾ ਨੂੰ ਇਸ ਗਲ ਦਾ ਵਡਾ ਅਫਸੋਸ ਸੀ ਕਿ ਭਾਵੇਂ ਉਹ ਦੋ ਤਿੰਨ ਘੰਟਿਆਂ ਵਿਚ ਉਸ ਕੋਲ ਪਹੁੰਚ ਸਕਦੇ ਸਨ ਪਰ ਇਹਨਾਂ ਕਨੂੰਨੀ ਪਾਬੰਦੀਆਂ ਕਰ ਕੇ ਉਹ ਉਸ ਨੂੰ ਆਖਰੀ ਸਮੇਂ ਵੀ ਨਾ ਮਿਲ ਸਕੇ। ਮਾਸਟਰ ਜੀ ਕਹਿਣ ਲਗੇ, "ਅਸਲ ਵਿਚ ਇਹ ਕਿਹੜਾ ਸੌਖਾ ਕੰਮ ਹੈ। ਇਸਲਾਮਾਬਾਦ ਤੋਂ ਜਾ ਕੇ ਵੀਜਾ ਲੈਣਾ, ਅਤੇ ਫਿਰ ਕਈ ਕਾਰਵਾਈਆਂ ਪੂਰੀਆਂ ਕਰਣੀਆਂ ਅਤੇ ਇਹ ਸਫਰ ਜਿਹੜਾ ਸਾਈਕਲ ਤੇ ਤਿੰਨ ਚਾਰ ਘੰਟਿਆਂ ਦਾ ਸਫਰ ਹੈ, ਉਸ ਲਈ ਸਾਰਾ ਦਿਨ ਲਾ ਦੇਣਾ। ਇਧਰ ਜਾਂ ਉਧਰ ਜਾਣ ਵਾਲਿਆਂ ਨੂੰ ਪੁਲੀਸ ਕੋਲ ਜਾ ਕੇ ਰਿਪੋਰਟ ਕਰਾਉਣੀ, ਜਿਵੇਂ

69 / 103
Previous
Next