Back ArrowLogo
Info
Profile
ਮਿਲਿਆ ਜਿਵੇਂ ਬਹੁਤ ਪੁਰਾਣਾ ਵਾਕਫ ਹੋਵੇ। ਚਾਹ ਪੀਂਦਿਆਂ ਉਸ ਨੇ ਦੱਸਿਆ ਕਿ ਉਹ ਪਿੱਛੋਂ ਗੁਰਦਾਸਪੁਰ ਜ਼ਿਲ੍ਹੇ ਵਿਚ ਪਠਾਨਕੋਟ ਦੇ ਕੋਲ ਅਨੰਦਗੜ੍ਹ ਪਿੰਡ ਤੋਂ ਹੈ ਅਤੇ ਉਹ ਵਿਦਿਆ ਵਿਭਾਗ ਵਿਚ ਕੇਂਦਰੀ ਸਰਕਾਰ ਦੇ ਬਹੁਤ ਉੱਚ ਅਹੁਦੇ 'ਤੇ ਸੀ, ਜਦੋਂ ਕਿ ਉਸ ਦਾ ਲੜਕਾ ਪੰਜਾਬ ਵਿਚ ਡਿਪਟੀ ਕਮਿਸ਼ਨਰ ਹੈ। ਘਰ ਵਿਚ ਹਰ ਤਰ੍ਹਾਂ ਦੀਆਂ ਸਹੂਲਤਾਂ ਹਨ ਅਤੇ ਅੱਜ-ਕੱਲ੍ਹ ਉਨ੍ਹਾਂ ਦੀ ਜ਼ਮੀਨ ਲਾਇਲਪੁਰ (ਫੈਸਲਾਬਾਦ) ਜ਼ਿਲੇ ਦੇ ਇਕ ਪਿੰਡ ਵਿਚ ਹੈ, ਜਿਥੇ ਉਸ ਦੇ ਅੱਬਾ ਜੀ ਰਹਿੰਦੇ ਹਨ, ਜੋ 80 ਕੁ ਸਾਲਾਂ ਦੀ ਉਮਰ ਤੋਂ ਵੱਧ ਹਨ।

ਫਿਰ ਉਸ ਨੇ ਆਪਣੈ ਅੱਬਾ ਜੀ ਬਾਰੇ ਸਭ ਕੁਝ ਦੱਸਣਾ ਸ਼ੁਰੂ ਕੀਤਾ ਕਿ ਭਾਵੇਂ ਉਹ ਬਹੁਤ ਉੱਚੇ ਅਹੁਦਿਆਂ 'ਤੇ ਰਿਹਾ ਹੈ ਪਰ ਉਹ ਅੱਬਾ ਜੀ ਦੀ ਪੇਂਡੂ ਨੇੜਤਾ ਨੂੰ ਦੂਰ ਨਹੀਂ ਕਰ ਸਕਿਆ। ਉਹ ਕਦੀ ਵੀ ਸਾਡੇ ਕੋਲ ਸ਼ਹਿਰ ਨਹੀਂ ਰਹਿਣਾ ਚਾਹੁੰਦੇ ਅਤੇ ਆਪਣੇ ਪਿੰਡ ਹੀ ਰਹਿਣਾ ਚਾਹੁੰਦੇ ਹਨ। ਭਾਵੇਂ ਇਸ ਪਿੰਡ ਵਿੱਚ ਰਹਿੰਦਿਆਂ 60 ਸਾਲ ਦੇ ਕਰੀਬ ਸਮਾਂ ਬੀਤ ਚੁੱਕਾ ਹੈ, ਫਿਰ ਵੀ ਉਹ ਆਪਣੇ ਪਿਛਲੇ ਪਿੰਡ ਅਨੰਦਗੜ੍ਹ ਨੂੰ ਨਹੀਂ ਭੁੱਲ ਸਕੇ ਅਤੇ ਤਕਰੀਬਨ ਰੋਜ਼ਾਨਾ ਹੀ ਕਿਸੇ ਨਾ ਕਿਸੇ ਤਤਕਰੇ ਵਿਚ ਉਹ ਆਪਣੇ ਉਸ ਪਿੰਡ ਦੀ ਗਲ ਜ਼ਰੂਰ ਕਰਦੇ ਹਨ, ਜਿਥੇ ਉਹ ਪੈਦਾ ਹੋਏ ਸਨ, ਬਚਪਨ ਬਿਤਾਇਆ, ਖੇਡੇ, ਪੜ੍ਹੇ ਅਤੇ ਜਿਸ ਪਿੰਡ ਵਿਚ ਉਨ੍ਹਾਂ ਦੀ ਸ਼ਾਦੀ ਹੋਈ। ਨਾ ਹੀ ਉਹ ਉਸ ਪਿੰਡ ਦੇ ਲੋਕਾਂ ਨੂੰ ਭੁੱਲੇ ਹਨ, ਨਾ ਹੀ ਉਨ੍ਹਾਂ ਦੋਸਤਾਂ ਨੂੰ, ਜਿਨ੍ਹਾਂ ਵਿਚੋਂ ਸ਼ਾਇਦ ਹੀ ਕੋਈ ਉਨ੍ਹਾਂ ਨੂੰ ਮਿਲਿਆ ਹੋਵੇ। ਉਹ ਆਪਣੇ ਪੁਰਾਣੇ ਪਿੰਡ ਨੂੰ ਯਾਦ ਕਰਦਿਆਂ ਕਹਿੰਦੇ ਹਨ; 'ਅੱਜ-ਕੱਲ੍ਹ ਦੇਸ਼ ਵਿਚ ਹੋਲੀਆਂ ਦਾ ਮੌਸਮ ਹੁੰਦਾ ਸੀ। ਹੋਲੀ ਨੂੰ ਬਹੁਤ ਲੋਕ ਮਨਾਉਂਦੇ ਸਨ, ਇਕ-ਦੂਜੇ 'ਤੇ ਰੰਗ ਸੁੱਟਦੇ ਸਨ। ਅੱਜ-ਕੱਲ੍ਹ ਵਿਸਾਖੀ ਤੋਂ ਪਹਿਲਾਂ ਹੀ ਪਿੰਡ ਦੇ ਮੁੰਡੇ ਭੰਗੜੇ ਪਾਉਣ ਦੀ ਸਿਖਲਾਈ ਸ਼ੁਰੂ ਕਰ ਦਿੰਦੇ ਸਨ । ਫਿਰ ਉਹ ਹਰ ਤਿਉਹਾਰ ਦੀ ਗੱਲ ਕਰਦੇ ਸਨ, ਦੀਵਾਲੀ, ਦੁਸਹਿਰਾ, ਲੋਹੜੀ, ਜਨਮ ਅਸ਼ਟਮੀ, ਈਦ ਅਤੇ ਗੁਰਪੁਰਬ। ਪਰ ਗੱਲ ਉਹ ਹਮੇਸ਼ਾ ਆਪਣੇ ਪਿੰਡ ਦੀ ਹੀ ਕਰਦੇ ਹਨ ਅਤੇ ਕਹਿੰਦੇ ਹਨ, ਅੱਜ ਮੈਨੂੰ ਆਪਣੇ ਪਿੰਡ ਦਾ ਸੁਪਨਾ ਆਇਆ। ਮੈਂ ਆਪਣੀ ਬਾਗ ਦੇ ਨਾਲ ਵਾਲੀ ਪੈਲੀ ਵਿਚ ਪਾਣੀ ਲਾ ਰਿਹਾ ਸਾਂ, ਖੂਹ ਦੀਆਂ ਟਿੰਡਾਂ ਦੀ ਉਹੋ ਆਵਾਜ਼ ਅਜੇ ਵੀ ਮੇਰੇ ਕੰਨਾਂ ਵਿਚ ਗੂੰਜਦੀ ਹੈ, ਜੋ 60 ਸਾਲ ਪਹਿਲਾਂ ਛੱਡ ਕੇ ਆਏ ਸਾਂ। ਫਿਰ ਉਹ ਆਪਣੀ ਖੂਹ ਵਾਲੀ ਆੜ ਵਿਚ ਦੂਰ ਤਕ ਜਾਣ ਵਾਲੇ ਪਾਣੀ ਤਕ ਨੂੰ ਯਾਦ ਕਰਦੇ ਹਨ।' ਅਖੱਤਰ ਅਹਿਸਾਨ ਦੱਸਣ ਲੱਗਾ, "ਮੇਰਾ

72 / 103
Previous
Next