Back ArrowLogo
Info
Profile
ਖਿਆਲ ਹੈ ਸਾਡੇ ਇਲਾਕੇ ਦੀ ਜ਼ਮੀਨ ਬਹੁਤ ਜ਼ਰਖੇਜ਼ ਹੈ। ਪਰ ਅੱਬਾ ਜੀ ਨਹੀਂ ਮੰਨਦੇ। ਉਹ ਕਹਿੰਦੇ ਹਨ, ਦੇਸ਼ ਵਿਚ ਜ਼ਮੀਨ ਬਹੁਤ ਜ਼ਰਖੇਜ਼ ਸੀ, ਉੱਥੇ ਵੱਖ-ਵੱਖ ਕਿਸਮਾਂ ਦੇ ਪੌਦੇ ਅਤੇ ਫੁੱਲ ਹੁੰਦੇ ਸਨ ਜੋ ਇਧਰ ਤਾਂ ਮਿਲਦੇ ਹੀ ਨਹੀਂ। ਗੱਲ ਕੀ, ਹਰ ਗੱਲ ਵਿਚ ਉਹ ਆਪਣੇ ਪਿਛਲੇ ਪਿੰਡ ਦੀ ਸਿਫਤ ਨੂੰ ਲੈ ਆਉਂਦੇ ਹਨ ਅਤੇ ਸਾਬਤ ਕਰਦੇ ਹਨ ਕਿ ਉੱਥੇ ਸਭ ਕੁਝ ਚੰਗਾ ਸੀ।"

ਕਾਫੀ ਗੱਲਾਂ ਕਰਨ ਤੋਂ ਬਾਅਦ ਉਹ ਕਹਿਣ ਲੱਗੇ, "ਅੱਬਾ ਜੀ ਦੀ ਇਕ ਬਹੁਤ ਵੱਡੀ ਖਾਹਿਸ਼ ਹੈ, ਆਪਣਾ ਪੁਰਾਣਾ ਪਿੰਡ ਅਨੰਦਗੜ੍ਹ ਵੇਖਣ ਦੀ, ਪਰ ਪਿਛਲੇ ਸਮਿਆਂ ਵਿਚ ਇਸ ਤਰ੍ਹਾਂ ਸੰਭਵ ਹੀ ਨਹੀਂ ਹੋ ਸਕਿਆ। ਮੈਂ ਭਾਵੇਂ ਬਹੁਤ ਉੱਚੇ ਅਹੁਦਿਆਂ 'ਤੇ ਰਿਹਾ ਹਾਂ, ਬਹੁਤ ਪਹੁੰਚ ਰਹੀ ਹੈ, ਪਰ ਮੈਂ ਆਪਣੇ ਜ਼ਿਲ੍ਹੇ ਦਾ ਵੀਜ਼ਾ ਨਹੀਂ ਲੈ ਸਕਿਆ।”

ਪਾਕਿਸਤਾਨ ਅਤੇ ਭਾਰਤ ਹੀ ਦੋ ਇਸ ਤਰ੍ਹਾਂ ਦੇ ਦੇਸ਼ ਹਨ ਕਿ ਜਿਸ ਜ਼ਿਲ੍ਹੇ ਦਾ ਵੀਜ਼ਾ ਹੋਵੇ, ਉਥੇ ਹੀ ਜਾ ਸਕਦੇ ਹੋ। ਅਤੇ ਉਹ ਕਹਿਣ ਲੱਗੇ, "ਹੁਣ ਹਾਲਾਤ ਠੀਕ ਹਨ, ਹੁਣ ਇਹ ਸੰਭਵ ਹੋ ਗਿਆ ਕਿ ਅਸੀਂ ਗੁਰਦਾਸਪੁਰ ਜ਼ਿਲ੍ਹੇ ਦਾ ਵੀਜ਼ਾ ਲੈ ਲਈਏ ਅਤੇ ਸਰਦਾਰ ਸਾਹਿਬ ਤੁਸੀਂ ਸਾਡੇ ਨਾਲ ਚੱਲਿਓ, ਪਿਤਾ ਜੀ ਦੀ ਖਾਹਿਸ਼ ਨੂੰ ਪੂਰਾ ਕਰਨਾ ਮੈਂ ਸਭ ਤੋਂ ਵੱਡਾ ਫਰਜ਼ ਸਮਝਦਾ ਹਾਂ।"

ਇੰਨਾ ਲੰਮਾ ਸਮਾਂ ਇੰਦਰਜੀਤ ਸਿੰਘ ਸਾਡੀਆਂ ਇਹ ਗੱਲਾਂ ਸੁਣਦੇ ਰਹੇ ਅਤੇ ਕਹਿਣ ਲੱਗੇ, "ਮੇਰਾ ਜਨਮ ਲਾਇਲਪੁਰ ਜ਼ਿਲ੍ਹੇ ਵਿਚ ਸਮੁੰਦਰੀ ਤਹਿਸੀਲ ਦੇ ਨਾਲ ਇਕ ਪਿੰਡ ਦਾ ਹੈ। ਮੈਂ ਹੁਣ ਵੀ ਉਸ ਪਿੰਡ ਦੇ ਰਾਹ, ਗਲੀਆਂ ਅਤੇ ਘਰਾਂ ਵਿਚ ਰਹਿਣ ਵਾਲੇ ਪਰਿਵਾਰਾਂ ਬਾਰੇ ਜਾਣਦਾ ਹਾਂ। ਮੈਂ ਹੁਣ ਵੀ ਇਹ ਦੱਸ ਸਕਦਾ ਹਾਂ ਕਿ ਇਹ ਰਾਹ ਕਿਸ ਪਿੰਡ ਨੂੰ ਜਾਂਦਾ ਹੈ, ਇਹ ਡੰਡੀ ਕਿਸ ਦੀ ਹਵੇਲੀ ਤਕ ਪਹੁੰਚਦੀ ਹੈ ਅਤੇ ਇਹ ਪੈਲੀਆਂ ਕਿਸ ਦੀਆ ਹਨ। ਪਰ ਕਿਉਂ ਜੋ ਸਾਡੇ ਕੋਲ ਲਾਇਲਪੁਰ ਦਾ ਵੀਜ਼ਾ ਨਹੀਂ, ਇਸ ਲਈ ਅਸੀਂ ਉਥੇ ਨਹੀਂ ਜਾ ਸਕਦੇ। "ਕੀ ਤੁਸੀਂ ਆਪਣਾ ਪਿੰਡ ਵੇਖਣਾ ਚਾਹੁੰਦੇ ਹੋ" ਜਨਾਬ ਅਹਿਸਾਨ, ਇੰਦਰਜੀਤ ਸਿੰਘ ਨੂੰ ਪੁੱਛ ਰਹੇ ਸਨ।

“ਵੇਖਣਾ ਹੀ ਨਹੀਂ, ਉੱਡ ਕੇ ਉਥੇ ਜਾਣਾ ਚਾਹੁੰਦਾ ਹਾਂ। ਮੈਨੂੰ ਤਾਂ ਇਸ ਗੱਲ ਦਾ ਬੜਾ ਦੁੱਖ ਹੈ ਕਿ ਮੈਂ 15 ਦਿਨ ਪਾਕਿਸਤਾਨ ਰਹਾਂਗਾ, ਪਰ ਆਪਣਾ ਪਿੰਡ ਨਹੀਂ ਵੇਖ ਸਕਾਂਗਾ।"

ਤਾਂ ਜਨਾਬ ਅਹਿਸਾਨ ਨੇ ਕਿਹਾ, "ਤੁਸੀਂ ਆਪਣੇ ਪਾਸਪੋਰਟ ਦੀ

73 / 103
Previous
Next