ਹੁੰਦਾ ਸੀ। ਡਿਨਰ ਦੇ ਸਮੇਂ ਡਰਾਮਾ ਜਾਂ ਫਿਲਮ ਵੇਖ ਕੇ ਉਸ ਤੇ ਚਰਚਾ ਹੁੰਦੀ ਸੀ। ਸਾਰਾ ਦਿਨ ਅੰਗਰੇਜ਼ੀ ਵਿਚ ਗੱਲ ਕਰਦਿਆਂ ਤੰਗ ਆ ਜਾਈਦਾ ਸੀ, ਕਿਉਂਕਿ ਅੰਗਰੇਜ਼ੀ ਵਿਚ ਗੱਲਬਾਤ ਕਰਨ ਲਈ ਦਿਮਾਗ 'ਤੇ ਜੋਰ ਪਾਉਣਾ ਪੈਂਦਾ ਸੀ, ਪਰ ਜਦ ਵੀ ਵਿਹਲ ਮਿਲਦੀ, ਮੈਂ ਅਤੇ ਜਫਰ ਇਕਬਾਲ ਪੰਜਾਬੀ ਵਿਚ ਗੱਲ ਕਰਨੀ ਬੜੀ ਗਨੀਮਤ ਸਮਝਦੇ ਅਤੇ ਜ਼ਿਆਦਾਤਰ ਅਸੀਂ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਸ਼ਹਿਰਾਂ ਅਤੇ ਸਭਿਆਚਾਰ ਬਾਰੇ ਗੱਲਾਂ ਕਰਦੇ ਰਹਿੰਦੇ ਅਤੇ ਇਕ ਦੂਸਰੇ ਕੋਲੋਂ ਉਨ੍ਹਾਂ ਸ਼ਹਿਰਾਂ ਬਾਰੇ ਪੁੱਛਦੇ, ਜਿਨ੍ਹਾਂ ਨੂੰ ਅਸੀਂ ਕਾਲਜ ਜਾਂ ਸਕੂਲ ਵਿਚ ਪੜ੍ਹਦਿਆਂ ਇਤਿਹਾਸ ਦੇ ਵਿਸ਼ੇ 'ਚ ਪੜ੍ਹਦੇ ਰਹੇ ਸਾਂ। 1947 ਤੋਂ ਪਹਿਲਾਂ ਦਾ ਭਾਰਤ ਅਤੇ ਪਾਕਿਸਤਾਨ ਦਾ ਸਾਂਝਾ ਇਤਿਹਾਸ ਹੋਣ ਕਰਕੇ ਬਹੁਤੇ ਸ਼ਹਿਰਾਂ ਬਾਰੇ ਅਸੀਂ ਦੋਵੇਂ ਹੀ ਵਾਰ- ਵਾਰ ਸੁਣਦੇ ਹੁੰਦੇ ਸਾਂ। ਮੇਰਾ ਜਨਮ ਸਰਗੋਧਾ ਜਿਲੇ ਦਾ ਹੋਣ ਕਰਕੇ ਮੈਂ ਜ਼ਿਆਦਾਤਰ ਉਸ ਨੂੰ ਸਰਗੋਧੇ ਬਾਰੇ ਸੁਆਲ ਕਰਦਾ । ਕਾਨਫਰੰਸ ਵਿਚ ਆਏ ਲੋਕ, ਸਾਨੂੰ ਦੋਵਾਂ ਨੂੰ ਪੰਜਾਬੀ ਵਿਚ ਗੱਲਾਂ ਕਰਦਿਆਂ ਵੇਖ ਕੇ ਹੈਰਾਨ ਹੁੰਦੇ ਸਨ ਕਿਉਂਕਿ ਜੋ ਇਹ ਗੱਲਾਂ ਉਨ੍ਹਾਂ ਦੀ ਸਮਝ ਵਿਚ ਤਾਂ ਨਹੀਂ ਸਨ ਆ ਰਹੀਆਂ ਹੁੰਦੀਆਂ ਪਰ ਉਹ ਲਗਾਤਾਰ ਕੰਨ ਲਾ ਕੇ ਸੁਣਦੇ ਰਹਿੰਦੇ ਸਨ। ਉਨ੍ਹਾਂ 'ਚੋਂ ਕਈਆਂ ਨੇ ਇਹ ਗੱਲ ਵੀ ਪੁੱਛੀ ਕਿ ਤੁਸੀਂ ਆਏ ਤਾਂ ਵੱਖ- ਵੱਖ ਦੇਸ਼ਾਂ ਤੋਂ ਹੋ ਪਰ ਤੁਹਾਡੀ ਜ਼ੁਬਾਨ ਇਕ ਹੀ ਹੈ ਅਤੇ ਇਸ ਤਰ੍ਹਾਂ ਲੱਗਦਾ ਹੈ ਕਿ ਤੁਸੀਂ ਪਹਿਲਾਂ ਵੀ ਮਿਲਦੇ ਰਹੇ ਹੋ ਅਤੇ ਫਿਰ ਇਹ ਗੱਲ ਉਨ੍ਹਾਂ ਦੀ ਸਮਝ ਵਿਚ ਨਾ ਆਉਂਦੀ ਕਿ ਇਕ ਬੋਲੀ, ਇਕ ਤਰ੍ਹਾਂ ਦਾ ਜਲਵਾਯੂ, ਇਕ ਹੀ ਪੁਰਾਣਾ ਇਤਿਹਾਸ ਅਤੇ ਇਕ ਹੀ ਸਭਿਆਚਾਰ ਦੇ ਹੁੰਦੇ ਹੋਏ, ਉਸ ਦੇਸ਼ ਦੀ ਵੰਡ ਕਿਸ ਤਰ੍ਹਾਂ ਹੋ ਗਈ।
ਉਥੋਂ ਦੇ ਬਰੇਕਫਾਸਟ, ਲੰਚ ਅਤੇ ਡਿਨਰ ਵਿਚ ਲਗਾਤਾਰ ਖੁਸ਼ਕ ਸਬਜ਼ੀਆਂ ਖਾ-ਖਾ ਕੇ ਅਸੀਂ ਦੋਵੇਂ ਅੱਕ ਗਏ ਸਾਂ । ਹਰ ਰੋਜ਼ ਵੱਖ-ਵੱਖ ਰੈਸਟੋਰੈਂਟਾਂ ਤੋਂ ਖਾਣਾ ਖਾਂਦੇ ਸਾਂ । ਮੀਨੂੰ 'ਚੋਂ ਜਿਸ 'ਤੇ ਨਿਸ਼ਾਨੀ ਲਾ ਦਿੰਦੇ ਸਾਂ, ਉਹ ਹੀ ਸਾਹਮਣੇ ਆ ਜਾਂਦਾ ਸੀ। ਇਕ ਦਿਨ ਅਸੀਂ ਦੋਵਾਂ ਨੇ ਆਪਣੇ ਵਿਚ ਗੱਲਬਾਤ ਕੀਤੀ ਕਿ ਦਾਲ ਜਾਂ ਤਰੀ ਵਾਲੀ ਸਬਜ਼ੀ ਨੂੰ ਅਸੀਂ ਦੋਵੇਂ ਤਰਸ ਗਏ ਹਾਂ। ਅਸੀਂ ਇਕ ਦੋ ਵਾਰ ਰੈਸਟੋਰੈਂਟਾਂ ਤੋਂ ਪੁੱਛਿਆ ਵੀ ਕਿ ਕੀ ਇੱਥੇ ਤਰੀ ਵਾਲੀ ਸਬਜ਼ੀ ਨਹੀਂ, ਤਾਂ ਇਹੋ ਜਵਾਬ ਮਿਲਿਆ ਕਿ ਜੋ ਕੁਝ ਮੀਨੂ ਵਿਚ ਹੈ, ਇਸ 'ਚੋਂ ਜੋ ਚਾਹੋ ਮਿਲ ਸਕਦਾ ਹੈ। ਅਸੀਂ ਪ੍ਰਗੋਰਾਮ ਦੀ ਕੋਆਰਡੀਨੇਟਰ ਮਿਸ ਮੈਲਨੀ ਨੂੰ ਕਿਹਾ ਕਿ ਕਿਸੇ ਇੰਡੀਅਨ ਰੈਸਟੋਰੈਂਟ ਤੋਂ ਖਾਣੇ ਦਾ ਪ੍ਰੋਗਰਾਮ ਬਣਾਓ, ਪਰ