ਵਿੱਚ ਅਹਿਮ ਯੋਗਦਾਨ ਪਾਇਆ। ਜਿਵੇਂ ਕਿ ਕਿਸੇ ਨੇ ਬੜਾ ਸੋਹਣਾ ਕਿਹਾ ਹੈ ਕਿ ਭਾਵੇਂ ਰੋਟੀ ਮਨੁੱਖ ਦੀ ਇੱਕੋ-ਇੱਕ ਲੋੜ ਨਹੀਂ ਹੈ ਪਰ ਫਿਰ ਵੀ ਅਜੇ ਤੱਕ ਕੋਈ ਅਜਿਹਾ ਮਨੁੱਖ ਧਰਤੀ 'ਤੇ ਪੈਦਾ ਨਹੀਂ ਹੋਇਆ ਜਿਹੜਾ ਰੋਟੀ ਤੋਂ ਬਿਨਾਂ ਜ਼ਿੰਦਾ ਰਹਿ ਸਕਦਾ ਹੋਵੇ। ਖੁਰਾਕ, ਸਿਰ ਲੁਕਾਉਣ ਲਈ ਜਗ੍ਹਾ ਤੇ ਮੌਸਮਾਂ ਦੀ ਮਾਰ ਤੋਂ ਖੁਦ ਨੂੰ ਬਚਾਉਣ ਲਈ ਇੰਤਜ਼ਾਮ ਕਰਨਾ ਮਨੁੱਖ ਦੀਆਂ ਮੁੱਢਲੀਆਂ ਲੋੜਾਂ ਹਨ। ਉਹ ਇਹਨਾਂ ਲੋੜਾਂ ਦੀ ਪੂਰਤੀ ਲਈ ਕਿਰਤ ਕਰਦਾ ਹੈ ਭਾਵ ਕੁਦਰਤ ਤੋਂ ਕੱਚਾ ਮਾਲ ਲੈਕੇ ਆਪਣੇ ਸੰਦਾਂ ਦੀ ਮਦਦ ਨਾਲ ਉਸਨੂੰ ਆਪਣੀ ਵਰਤੋਂ ਦੇ ਯੋਗ ਬਣਾਉਂਦਾ ਹੈ, ਮਨੁੱਖ ਦੀ ਇਸ ਸਰਗਰਮੀ ਨੂੰ ਪੈਦਾਵਾਰ ਕਹਿੰਦੇ ਹਨ । ਪੈਦਾਵਾਰ ਲਈ ਤੇ ਪੈਦਾਵਾਰ ਦੌਰਾਨ ਮਨੁੱਖ ਆਪਣੇ ਜਿਹੇ ਦੂਸਰੇ ਮਨੁੱਖਾਂ ਨਾਲ ਮੇਲ-ਜੋਲ ਕਾਇਮ ਕਰਦਾ ਹੈ ਤੇ ਸਬੰਧ ਸਥਾਪਤ ਕਰਦਾ ਹੈ ਜਿਸਨੂੰ ਪੈਦਾਵਾਰੀ ਸਬੰਧ ਕਹਿੰਦੇ ਹਨ। ਪੈਦਾਵਾਰੀ ਸਬੰਧਾਂ 'ਚ ਸਭ ਤੋਂ ਅਹਿਮ ਪੈਦਾਵਾਰ ਦੇ ਸਾਧਨਾਂ (ਕੱਚਾ ਮਾਲ, ਜ਼ਮੀਨ, ਪਾਣੀ ਦੇ ਸ੍ਰੋਤ, ਫੈਕਟਰੀਆਂ, ਦਸਤਕਾਰੀਆਂ, ਆਦਿ) ਦੀ ਮਾਲਕੀ ਹੁੰਦੀ ਹੈ। ਮਨੁੱਖ ਜਿਹੜੀ ਤਾਕਤ ਦੀ ਵਰਤੋਂ ਕਰਕੇ ਕੁਦਰਤ ਨਾਲ ਸੰਘਰਸ਼ ਕਰਦਾ ਹੈ, ਕੁਦਰਤ ਨੂੰ ਜਿੱਤਣ ਤੇ ਆਪਣੇ ਅਨੁਸਾਰ ਢਾਲਣ ਦੀ ਕੋਸ਼ਿਸ਼ ਕਰਦਾ ਹੈ, ਉਸ ਤਾਕਤ ਨੂੰ ਪੈਦਾਵਾਰੀ ਤਾਕਤਾਂ ਕਹਿੰਦੇ ਹਨ। ਪੈਦਾਵਾਰੀ ਤਾਕਤਾਂ ਵਿੱਚ ਮਨੁੱਖ ਖੁਦ ਅਤੇ ਉਸਦੇ ਸੰਦ ਸ਼ਾਮਿਲ ਹੁੰਦੇ ਹਨ। ਪੈਦਾਵਾਰੀ ਤਾਕਤਾਂ ਦਾ ਹਰ ਵਿਕਾਸ ਜਿਸ ਵਿੱਚ ਮਨੁੱਖ ਦੁਆਰਾ ਵਰਤੇ ਜਾਂਦੇ ਸੰਦਾਂ ਦਾ ਵਿਕਾਸ ਤੇ ਮਨੁੱਖ ਦਾ ਖੁਦ ਦਾ ਵਿਕਾਸ ਸ਼ਾਮਿਲ ਹੈ, ਮਨੁੱਖ ਦੇ ਕੁਦਰਤ ਨਾਲ ਸੰਘਰਸ਼ ਵਿੱਚ ਮਨੁੱਖ ਦਾ ਪੱਖ ਮਜ਼ਬੂਤ ਕਰਦਾ ਜਾਂਦਾ ਹੈ ਅਤੇ ਮਨੁੱਖ ਕੁਦਰਤ ਨਾਲ ਸੰਘਰਸ਼ ਦੌਰਾਨ ਪੈਦਾਵਾਰੀ ਤਾਕਤਾਂ ਨੂੰ ਹੋਰ ਬਿਹਤਰ, ਹੋਰ ਬਿਹਤਰ ਬਣਾਉਂਦਾ ਜਾਂਦਾ ਹੈ। ਇਸ ਤਰ੍ਹਾਂ ਮਨੁੱਖ ਕੁਦਰਤ ਨਾਲ ਆਪਣੇ ਸੰਘਰਸ਼ ਵਿੱਚ ਆਪਣੀ ਪੋਜ਼ੀਸ਼ਨ ਨੂੰ ਵਧੇਰੇ ਤੋਂ ਵਧੇਰੇ ਮਜ਼ਬੂਤ ਤੇ ਸੁਖਾਲੀ ਬਣਾਉਣ ਲਈ ਆਪਣੇ ਸੰਦਾਂ ਨੂੰ ਤੇ ਖੁਦ ਨੂੰ ਵੀ ਵਿਕਸਤ ਕਰਦਾ ਜਾਂਦਾ ਹੈ । ਜਿੰਨਾ ਚਿਰ ਸਾਂਝੀ ਮਾਲਕੀ ਇਸ ਵਿਕਾਸ ਨੂੰ ਉਗਾਸਾ ਦਿੰਦੀ ਸੀ, ਓਨਾ ਚਿਰ ਸਾਂਝੀ ਮਾਲਕੀ ਕਾਇਮ ਰਹੀ, ਜਦੋਂ ਉਹ ਪੈਦਾਵਾਰੀ ਤਾਕਤਾਂ ਦੇ ਹੋਰ ਵਿਕਾਸ ਦੇ ਅਨੁਕੂਲ ਨਾ ਰਹੀ ਤਾਂ ਉਹ ਟੁੱਟਣੀ ਸ਼ੁਰੂ ਹੋ ਗਈ ਜਿਸਦਾ ਨਤੀਜਾ ਜਮਾਤ-ਰਹਿਤ ਮੁੱਢਲੇ ਸਮਾਜ ਦਾ ਜਮਾਤਾਂ 'ਚ ਵੰਡੇ ਸਮਾਜ ਵਿੱਚ ਬਦਲ ਜਾਣ ਵਿੱਚ ਨਿਕਲਿਆ। ਇਹਨਾਂ ਨਵੇਂ ਤਰ੍ਹਾਂ ਦੇ ਸਮਾਜਾਂ ਵਿੱਚ ਸਾਂਝੀ ਮਾਲਕੀ ਦੀ ਥਾਂ ਨਿੱਜੀ ਮਾਲਕੀ ਨੇ ਲੈ ਲਈ ਅਤੇ ਸਾਰੇ ਮਨੁੱਖਾਂ ਦੇ ਕੰਮ ਕਰਨ ਦੀ ਥਾਂ ਸਮਾਜ ਦਾ ਇੱਕ ਹਿੱਸਾ ਕੰਮ ਕਰਦਾ ਤੇ ਉਹੀ ਹਿੱਸਾ ਇੰਨਾ ਕੁਝ ਪੈਦਾ ਕਰ ਦਿੰਦਾ ਕਿ ਇਸ ਨਾਲ ਕੰਮ ਨਾ ਕਰਨ ਵਾਲਿਆਂ ਦਾ ਵੀ ਗੁਜ਼ਾਰਾ ਹੋਣ ਲੱਗਾ (ਇਹ ਕੰਮ ਨਾ ਕਰਨ ਵਾਲਾ ਹਿੱਸਾ ਪੈਦਾਵਾਰ ਦੇ ਸਾਧਨਾਂ ਦਾ ਮਾਲਕ ਸੀ) । ਸਿੱਟੇ ਵਜੋਂ ਮਨੁੱਖਤਾ ਦੇ ਇੱਕ ਹਿੱਸੇ ਕੋਲ ਵਿਹਲਾ ਸਮਾਂ ਰਹਿਣ