ਅਸਮਾਨ ਦਾ (ਪੈਦਾ ਕਰਨੇ ਵਾਲਾ) ਰੱਬ ਹੈ ਤੇ ਉਹ ਹਰ ਅਸਥਾਨ (ਤੇ ਉਸ ਵਿਚ) ਰਹਿਣੇ ਵਾਲੇ ਦਾ ਕਰਤਾਰ ਹੈ।
73. ਹਮ ਅਜ਼ ਪੀਰ ਮੋਰੋ ਹਮ ਅਜ਼ ਪੀਲਤਨ॥
ਕਿ ਆਜਜ਼ ਨਵਾਜ਼ਸਤ ਗਾਫ਼ਲ ਸ਼ਿਕਨ॥
ਹਾਂ ਬੁੱਢੀ (ਕਮਜ਼ੋਰ) ਕੀੜੀ ਤੋਂ ਲੈ ਕੇ ਹਾਥੀ ਵਰਗੇ (ਪੁਸ਼ਟ) ਸਰੀਰ ਵਾਲਿਆਂ (ਸਾਰਿਆਂ ਦਾ ਕਰਤਾ ਬੀ ਉਹੀ ਹੈ ਤੇ) ਉਹੀ ਆਜਿਜ਼ਾਂ (ਨਿਤਾਣਿਆਂ) ਨੂੰ ਵਡਿਆਉਣ ਵਾਲਾ ਹੈ ਤੇ (ਉਹੀ) ਗਾਫ਼ਲਾਂ ਨੂੰ ਮਾਰਨੇ ਵਾਲਾ ਹੈ।
74. ਕਿ ਓਰਾ ਚੁ ਇਸਮਅਸਤ ਆਜਜ਼ ਨਿਵਾਜ਼॥
ਕਿ ਓ ਬੇ ਸਿਪਾਸ ਅਸਤ ਓ ਬੇ ਨਿਆਜ਼॥
ਕਿਉਂਕਿ ਉਸ ਦਾ ਨਾਮ ਦੀਨਾ ਬੰਧੂ ਹੈ (ਇਸ ਕਰ ਕੇ) ਓਹ ਕਿਸੇ ਤੋਂ ਕੁਛ ਲੋੜ ਨਹੀਂ ਰਖਦਾ ਤੇ ਓਹ ਬੇਪਰਵਾਹ ਹੈ।
75. ਕਿ ਓ ਬੇਨਗੂੰ ਅਸਤੁ ਓ ਬੇਚਗੂੰ॥
ਕਿ ਓ ਰਹਨੁਮਾਅਸਤ ਓ ਰਹਨ ॥
ਹਾਂ, ਉਹ (ਰੱਬ) ਅਝੁਕ ਹੈ ਤੇ ਉਹ ਵਰਣਨ ਨਹੀਂ ਹੋ ਸਕਦਾ।' ਹਾਂ, ਉਹੀ ਰਸਤਾ ਦੱਸਣੇ ਵਾਲਾ ਹੈ ਉਹੀ ਰਸਤੇ ਪਾਉਣ ਵਾਲਾ ਹੈ।"
76. ਕਿ ਬਰ ਸਰ ਤੁਰਾ ਫ਼ਰਜ਼ ਕਸਮੇ ਕੁਰਾਂ॥
ਬਗੁਫ਼ਤਹ ਸ਼ੁਮਾ ਕਾਰ ਖੂਬੀ ਰਸਾਂ॥
ਕਿਉਂਕਿ ਤੇਰੇ ਸਿਰ ਉਤੇ ਕੁਰਾਨ ਦੀ ਸਹੁੰ ਦਾ ਭਾਰ ਹੈ (ਤੇ ਭਾਰ ਹੈ ਤੇਰੇ ਸਿਰ ਤੇ) ਤੇਰੇ (ਕੀਤੇ) ਸੁਖ਼ਨ ਦਾ, (ਹੁਣ ਤੇਰਾ) ਕੰਮ ਹੈ (ਉਨ੍ਹਾਂ ਨੂੰ ਕਿਸੇ) ਖੂਬੀ ਤੇ ਪਹੁੰਚਾ।'
_______________________
1. ਨਿਗੂੰ = ਜੋ ਨੀਵਾਂ ਯਾ ਉਲਟਾ ਨਾ ਹੋਵੇ, ਅਝੁਕ। ਚਗੂੰ= ਕਿਸ ਤਰ੍ਹਾਂ, ਕਿਸ ਭਾਂਤ ਦਾ, ਜਿਸ ਦੀ ਬਾਬਤ ਇਹ ਨਾ ਕਿਹਾ ਜਾ ਸਕੇ ਕਿ ਓਹ ਕਿਸ ਤਰ੍ਹਾਂ ਦਾ ਹੈ।
2. 'ਰਹਨੁਮਾ' ਤੇ 'ਰਹਨਮੂ ਦੇ ਲਗ ਪਗ ਇਕੋ ਅਰਥ ਹਨ, ਭਾਵ ਜ਼ੋਰ ਦੇਣ ਤੋਂ ਹੈ ਕਿਉਂਕਿ ਉਸ ਰਾਤ ਚਮਕੌਰ ਤੋਂ ਰਾਹ ਖਹਿੜੇ ਛੱਡ ਕੇ ਝੱਲਾਂ ਤੇ ਬਨਾਂ ਨੂੰ ਚੀਰਦੇ ਗੁਰੂ ਜੀ ਮਾਛੀਵਾੜੇ ਅੱਪੜੇ ਸੇ, ਰਸਤਾ ਦੱਸਣਾ ਤੇ ਰਸਤੇ ਸਿਰ ਲਈ ਜਾਣਾ ਰੱਬ ਦਾ ਕੰਮ ਸੀ।
3. ਅਥਵਾ, ਆਪਣੇ ਕਹੇ ਨੂੰ ਕਿਸੇ ਖੂਬੀ ਨਾਲ ਸਫ਼ਲ ਕਰ।