ਹੈ ਕਿ ਇਹ ਲਿਖ੍ਯਾ ਹੀ ਕੁਰਾਨ ਦੀ ਜਿਲਦ ਦੇ ਕੋਰੇ ਸਫੇ ਉਤੇ ਹੋਵੇ। (ਦੇਖੋ ਸ਼ਿਅਰ 48, 49)
5. ਇਸ ਵਿਚ ਇਹ ਸ਼ਰਤ ਜ਼ਰੂਰੀ ਸੀ ਕਿ ਤੁਸੀਂ ਜੇ ਕਿਲ੍ਹਾ ਛਡ ਦਿਓ ਤਾਂ ਅਮਨ ਅਮਾਨ ਜਿਧਰ ਜੀ ਕਰੇ ਚਲੇ ਜਾਓ, ਕੋਈ ਤੁਸਾਨੂੰ ਕੁਛ ਨਾ ਕਹੇਗਾ (ਸ਼ਿਅਰ 18, 20)
6. ਚਾਹੋ ਔਰੰਗਜ਼ੇਬ ਦੇ ਖਤ ਵਿਚ ਇਹ ਗਲ ਸੀ ਤੇ ਚਾਹੋ ਕਾਜ਼ੀ ਨੇ ਗੁਰੂ ਜੀ ਨੂੰ ਜ਼ੁਬਾਨੀ ਕਹਿਕੇ ਨਿਸ਼ਚੇ ਕਰਾਈ ਹੈ ਕਿ ਪਾਤਸ਼ਾਹ ਤੁਹਾਨੂੰ ਦੀਨ ਦੇ ਬਜ਼ੁਰਗ ਸਮਝਦਾ ਹੈ, ਤੁਹਾਡਾ ਅਦਬ ਕਰਦਾ ਹੈ ਤੇ ਉਹ ਹੁਣ ਦੱਖਣ ਦੇ ਜੰਗ ਵਿਚ ਰੁੱਝਾ ਹੈ ਨਹੀਂ ਤਾਂ ਉਹ ਆਪ ਆਕੇ ਜ਼ਾਰਤ ਹਾਸਲ ਕਰਦਾ। ਹੁਣ ਵੀ ਜਦ ਦਿੱਲੀ ਆਇਆ, ਉਹ ਆਪ ਆਕੇ ਯਾਰਤ ਕਰੇਗਾ। ਤਦੇ ਇਸ ਗੱਲ ਨੂੰ ਗੁਰੂ ਜੀ ਖੁਹਲਕੇ ਖਤ ਵਿਚ ਲਿਖਦੇ ਹਨ ਕਿ ਔਰੰਗਜ਼ੇਬ ਨੂੰ ਪਤਾ ਲੱਗ ਜਾਵੇ ਕਿ ਉਸਦਾ ਘੱਲਿਆ ਕਾਜ਼ੀ ਕਿਸ ਹੱਦ ਤਕ ਇਕਰਾਰ ਕਰ ਆਇਆ ਹੈ। (ਸ਼ਿਅਰ 50)
ਕਾਜ਼ੀ ਨੇ ਐਸੇ ਖੁਸ਼ ਕਰਨ ਵਾਲੇ ਇਕਰਾਰ ਮਦਾਰ ਇਸ ਲਈ ਕਰ ਲਏ ਕਿ ਅਨੰਦ ਪੁਰੋਂ ਨਿਕਲਦਿਆਂ ਤਾਂ ਅਸਾਂ ਇਸਨੂੰ ਮਾਰ ਲੈਣਾ ਹੈ, ਨਾਲੇ ਉਹ ਜਾਣਦਾ ਸੀ ਕਿ ਕਸਮ ਤੋੜ ਕੇ ਕਾਮਯਾਬੀ ਕੀਤੀ ਨੂੰ ਔਰੰਗਜ਼ੇਬ ਮਾੜਾ ਨਹੀਂ ਸਮਝਦਾ।
7. ਇਸੇ ਕਰਕੇ ਗੁਰੂ ਜੀ ਔਰੰਗਜ਼ੇਬ ਨੂੰ ਪੂਰਨ ਦਲੇਰੀ ਨਾਲ ਲਿਖਦੇ ਹਨ ਕਿ ਤੂੰ ਉਸ ਇਕਰਾਰ ਮੂਜਬ ਕਾਂਗੜ ਅਸਾਡੇ ਪਾਸ ਆ ਤਾਂ ਅਸੀਂ ਤੈਨੂੰ ਸਾਰਾ ਹਾਲ ਦੱਸੀਏ। (ਸ਼ਿਅਰ 58)
8. ਫਿਰ ਇਹ ਬੀ ਪਤਾ ਲਗਦਾ ਹੈ ਕਿ ਸੌਂਹਾਂ ਸੁਰੀਦਾਂ ਖਾਣ ਵਿਚ ਸਿਰਫ ਔਰੰਗਜ਼ੇਬ ਦਾ ਘੱਲਿਆ ਕਾਜ਼ੀ ਹੀ ਨਹੀਂ ਸੀ, ਉਸਦੇ ਹੋਰ ਅਹੁਦੇ ਦਾਰ ਬੀ ਸਨ, ਅਰ ਓਹ ਫੌਜੀ ਤੇ ਸਿਵਲ ਦੋਹਾਂ ਪੱਖਾਂ ਦੇ ਸਿਰਕਰਦੇ ਸਨ, ਜਿਨਾਂ ਨੂੰ ਬਖਸ਼ੀ ਤੇ ਦੀਵਾਨ ਕਰਕੇ ਦੱਸਿਆ ਹੈ। (ਸ਼ਿਅਰ 14)
9. ਫਿਰ ਇਹ ਖ੍ਯਾਲ ਕਿ ਗੁਰੂ ਜੀ ਦੱਖਣ ਔਰੰਗਜ਼ੇਬ ਕੋਲ ਜਾਂਦੇ ਪਏ ਸਨ ਕਈਆਂ ਦੇ ਕਿਆਸ ਵਿਚ ਹੈ, ਜ਼ਫਰਨਾਮੇ ਦੇ ਕਿਸੇ ਸ਼ਿਅਰ