Avtar Singh Pash

ਅਵਤਾਰ ਸਿੰਘ ਪਾਸ਼

  • ਜਨਮ09/09/1950 - 23/03/1988
  • ਸਥਾਨਤਲਵੰਡੀ ਸਲੇਮ (ਜਲੰਧਰ), ਪੰਜਾਬ
  • ਸ਼ੈਲੀਕਵਿਤਾ
Avtar Singh Pash

ਅਵਤਾਰ ਸਿੰਘ ਸੰਧੂ ਇੱਕ ਭਾਰਤੀ ਕਵੀ ਸੀ, ਜੋ 1970 ਦੇ ਦਹਾਕੇ ਦੇ ਪੰਜਾਬੀ ਦੇ ਪ੍ਰਮੁੱਖ ਕਵੀਆਂ ਵਿੱਚੋਂ ਇੱਕ ਸੀ। ਉਹ 23 ਮਾਰਚ 1988 ਨੂੰ ਸਿੱਖ ਕੱਟੜਪੰਥੀਆਂ ਦੁਆਰਾ ਮਾਰਿਆ ਗਿਆ ਸੀ। ਅਵਤਾਰ ਸਿੰਘ ਨੂੰ ਪਾਸ਼ ਵਜੋਂ ਵੀ ਜਾਣਿਆ ਜਾਂਦਾ ਹੈ। ਪਾਸ਼ ਦਾ ਜਨਮ 9 ਸਤੰਬਰ 1950 ਨੂੰ ਪਿੰਡ ਤਲਵੰਡੀ ਸਲੇਮ, ਜਿਲ੍ਹਾ ਜਲੰਧਰ (ਪੰਜਾਬ) ਵਿੱਚ ਇੱਕ ਮੱਧਵਰਗੀ ਕਿਸਾਨ ਪਰਿਵਾਰ ਵਿੱਚ ਹੋਇਆ। ਉਸ ਦੇ ਪਿਤਾ ਸੋਹਣ ਸਿੰਘ ਸੰਧੂ ਫ਼ੌਜ ਵਿੱਚ ਨੌਕਰੀ ਕਰਦੇ ਸਨ ਅਤੇ ਉਨ੍ਹਾਂ ਨੂੰ ਕਵਿਤਾ ਲਿਖਣ ਦਾ ਸ਼ੌਕ ਸੀ । ਪਾਸ਼ ਜੁਝਾਰੂ ਲਹਿਰ 'ਨਕਸਲਬਾਜੀ' ਦੇ ਉੱਘੇ ਕਵੀਆਂ ਵਿੱਚੋਂ ਹੈ । 1972 ਵਿੱਚ ਉਸ ਨੇ "ਸਿਆੜ" ਨਾਂ ਦਾ ਪਰਚਾ ਕੱਢਿਆ। ਉਸ ਦੇ ਕਾਵਿ ਸੰਗ੍ਰਹਿ ਵਿੱਚ- ਲੋਹ ਕਥਾ (1971), ਉੱਡਦੇ ਬਾਜ਼ਾਂ ਮਗਰ (1974), ਸਾਡੇ ਸਮਿਆਂ ਵਿੱਚ (1978) ਅਤੇ ਖਿਲਰੇ ਹੋਏ ਵਰਕੇ ਆਦਿ ਸ਼ਾਮਿਲ ਹਨ।...

ਹੋਰ ਦੇਖੋ
ਕਿਤਾਬਾਂ